ਪੰਜਾਬ
550ਵਾਂ ਪਰਕਾਸ਼ ਉਤਸਵ: ਡੇਰਾ ਬਾਬਾ ਨਾਨਕ ਸਾਹਿਤ ਸੰਮੇਲਨ
ਬਾਬਾ ਨਾਨਕ ਦੇ ਫ਼ਲਸਫ਼ੇ ‘ਤੇ ਕਾਲੀ ਮਿੱਟੀ ਦਾ ਪੋਚਾ ਫੇਰਨ ਦੀ ਤਿਆਰੀ ਮੁਕੰਮਲ
- ਮਾਲਵਿੰਦਰ ਸਿੰਘ ਮਾਲੀ
ਬਾਬਾ ਨਾਨਕ ਦੇ ਫ਼ਲਸਫ਼ੇ ‘ਤੇ ਕਾਲੀ ਮਿੱਟੀ ਦਾ ਪੋਚਾ ਫੇਰਨ ਦੀ ਤਿਆਰੀ ਮੁਕੰਮਲ



ਗੁਰੂ ਨਾਨਕ ਸਾਹਿਬ ਦੇ 550ਵੇਂ ਪਰਕਾਸ਼ ਉਤਸਵ ਮੌਕੇ ਬਾਬਾ ਨਾਨਕ ਦੇ ਸੰਦੇਸ਼ ਅਜੋਕੇ ਸਮਿਆਂ ਅੰਦਰ ਮਨੁੱਖ ਦੀ ਜੀਵਨ ਜਾਚ ਤੇ ਰਾਜਾਂ ਦੀਆਂ ਨੀਤੀਆਂ ਫ਼ੈਸਲਿਆਂ ਲਈ ਰਾਹ ਦਰਸਾਵੇ ਵਜੋਂ ਉਭਾਰਨ ਦੀ ਥਾਂ ਪੰਜਾਬ ਸਰਕਾਰ ਇਸਨੂੰ "ਭਾਰਤੀ ਰਾਸ਼ਟਰਵਾਦ ਦੀ ਪੁੱਠ" ਚਾੜਨ ਵਿੱਚ ਗਲਤਾਨ ਹੋ ਗਈ ਹੈ।

ਡੇਰਾ ਬਾਬਾ ਨਾਨਕ ਵਿਖੇ ਬਾਬਾ ਨਾਨਕ ਦੇ ਸੰਦੇਸ਼ ਨੂੰ ਉਭਾਰਨ ਲਈ ਪੰਜ ਕਰੋੜ ਚੌਂਹਟ ਲੱਖ ਰੁਪਏ ਖਰਚ ਕੇ ਕੀਤੇ ਜਾਣ ਵਾਲੇ ਸੈਮੀਨਾਰਾਂ ਦੀ ਲੜੀ ਅੰਦਰ ਸਿੱਖਾਂ ਤੇ ਲੋਕਾਂ ਅੰਦਰ ਜਾਣੇ ਪਹਿਚਾਣੇ ਬਹੁਤੇ ਵਿਦਵਾਨਾਂ ਨੂੰ ਦਰਕਿਨਾਰ ਕਰਦਿਆਂ ਇਹਨਾ ਨੂੰ ਕਾਮਰੇਡਾਂ, ਨਾਸਤਿਕਾਂ, ਨਾਮੀ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਅਫਸਰਾਂ ਤੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਦੀ ਕਮਾਨ ਸਥਾਪਤੀ ਦੇ ਗੁਲਾਮ ਉਸ ਅਮਰਜੀਤ ਸਿੰਘ ਗਰੇਵਾਲ ਦੇ ਹੱਥ ਸੌਂਪ ਦਿੱਤੀ ਹੈ ਜਿਸਨੂੰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਨੇ ਪੰਜਾਬ ਤਕਨੀਕੀ ਯੂਨੀਵਰਸਿਟੀ (PTU) ਅੰਦਰ ਬਾਦਲ ਸਰਕਾਰ ਵੇਲੇ ਹੋਏ ਕਰੋੜਾਂ ਦੇ ਘਪਲਿਆਂ ਦੇ ਦੋਸ਼ ਅਧੀਨ ਮੁੱਖ ਦੋਸ਼ੀਆਂ ਵਿੱਚੋਂ ਹੋਣ ਕਾਰਨ ਜੇਲ ਵਿੱਚ ਤੁੰਨਿਆ ਸੀ। 

ਇਸੇ ‘ਵਿਦਵਾਨ’ ਵੱਲੋਂ ਗੁਰੂ ਨਾਨਕ ਦੇ ਫ਼ਲਸਫ਼ੇ ਸੰਬੰਧੀ ਪ੍ਰਕਾਸ਼ਿਤ ਕਰਵਾਈ ਪੁਸਤਕ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਦੀ ਅਗਵਾਈ ਵਿੱਚ ਵਿਚਾਰਕੇ "ਸਿੱਖ ਫ਼ਲਸਫ਼ੇ ਵਿਰੋਧੀ " ਕਰਾਰ ਦਿੱਤਾ ਸੀ। ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਗਰੇਵਾਲ ਨੂੰ ਉਹ ਕਿਤਾਬ ਵਾਪਸ ਲੈਣ ਲਈ ਕਿਹਾ ਸੀ ਜਿਸਨੂੰ ਪਰਵਾਨ ਕਰਦਿਆਂ ਭੁੱਲ ਲਈ ਮੁਆਫ਼ੀ  ਮੰਗਣੀ ਪਈ ਸੀ।

ਬਾਬਾ ਨਾਨਕ ਦੇ ਫ਼ਲਸਫ਼ੇ ਬਾਰੇ ਤਾਂ ਇਹ ਪਰਵਾਨਿਤ ਹੈ, "ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ॥” ਤੇ ਇਸ ਲਈ ਚੁਣੌਤੀ ਹੈ, "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥” 
 
ਪਰ ਪੰਜਾਬ ਸਰਕਾਰ ਦੇ ਨਾਂ ਹੇਠ ਚਲਾਈ ਜਾ ਰਹੀ ਇਸ ਸੈਮੀਨਾਰ ਲੜੀ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ, ਸਾਰਾ ਮਾਮਲਾ ਹੀ "ਨਿਰਮਲ ਪੰਥ” ਦੀ ਨਿਰਮਲਤਾ ਨੂੰ ਰਲਗੱਡ ਕਰਨ ਤੇ "ਕਿਵ ਕੂੜੈ ਤੁਟੈ ਪਾਲਿ” ਨੂੰ ਸੋਚ ਦਾ ਮੁੱਦਾ ਬਣਾਉਣ ਤੋਂ ਭਟਕਾਉਣ ਉੱਪਰ ਹੀ ਕੇਂਦਰਤ ਕੀਤਾ ਹੋਇਆ ਹੈ।

ਸੋਚੋ, ਇਹਨਾ ਕੁੱਝ ਨੁਕਤਿਆਂ ਬਾਰੇ ...

* ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚਕੇ ਕੀਤੇ ਜਾਣ ਵਾਲੇ ਸਾਰੇ ਸੈਮੀਨਾਰ ਬਾਬਾ ਨਾਨਕ ਦੇ ਫ਼ਲਸਫ਼ੇ ਉੱਪਰ ਬਰਾਹਮਨਵਾਦ ਦੀ ਕਾਲੀ ਮਿੱਟੀ ਦਾ ਪੋਚਾ ਫੇਰਨ ਲਈ ਸਿੱਖ ਸੰਘਰਸ਼ , ਸਿੱਖ ਸਿਧਾਂਤਾਂ ਤੇ ਸਿੱਖੀ ਦੇ ਨਿਰਾਲੇਪਣ ਦੇ ਕੱਟੜ ਵਿਰੋਧੀ ਅਖੌਤੀ ਵਿਦਵਾਨਾਂ ਦੀ ਹੇੜ੍ਹ ਦੇ ਹਵਾਲੇ ਕੀਤੇ

* ਪੰਜਾਬ ਅੰਦਰ ਸਿੱਖਾਂ ਉੱਪਰ ਢਾਹੇ ਜ਼ੁਲਮਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਨਿਰਲੱਜ ਵਕੀਲ ਕਾਮਰੇਡ ਜਤਿੰਦਰ ਪੰਨੂ ਵੀ ਇਹਨਾ ਸੈਮੀਨਾਰਾਂ ਦੀ ਕਾਮਰੇਡੀ ਮਾਲਾ ਦੇ ਮਣਕੇ ਹੋਣਗੇ ਤੇ ਸੈਮੀਨਾਰ ਦੇ ਮੁੱਖ ਮਹਿਮਾਨ ਹੋਣਗੇ। ਇਸ ਪੰਨੂ ਦੀ ਪ੍ਰਾਪਤੀ ਇਹ ਵੀ ਹੈ ਕਿ ਇਸਨੇ ਪੰਜਾਬ ਅੰਦਰ ਜ਼ੁਲਮਾਂ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਬਣਾਏ "ਪੀਪਲਜ ਕਮਿਸ਼ਨ” ਖਿਲਾਫ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਾਕੇ ਉਸ ਉੱਪਰ ਰੋਕ ਲਗਵਾਈ ਸੀ।

* ਸੁਮੇਲ ਸਿੰਘ ਸਿੱਧੂ ਇਸ ਸੈਮੀਨਾਰ ਲੜੀ ਦਾ ਇਕ ਹੋਰ ਸਿਤਾਰਾ ਹੈ ਜਿਸਦਾ ਐਲਾਨ ਹੀ ਬਾਬਾ ਨਾਨਕ ਦੇ ਪੰਜਾਬ ਦੀ "ਹੀਰਵੰਨੇ ਪੰਜਾਬ" ਵਜੋਂ ਦੀ ਸਿਰਜਣਾ ਕਰਨਾ ਹੈ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਦੀਆਂ ਬੀਬੀਆਂ ਨੂੰ ਜੇ. ਐਨ. ਯੂ. ਦਿੱਲੀ ਵਾਂਗੂੰ ਰਾਤ ਵੇਲੇ ਨਾਈਟੀਆਂ ਪਾਕੇ ਤੇ ਹੱਥਾਂ ਵਿੱਚ ਸਰ੍ਹਾਣੇ ਫੜਕੇ ਮੁੰਡਿਆਂ ਦੇ ਹੋਸਟਲ ਵਿੱਚ ਰਾਤ ਗੁਜ਼ਾਰਨ ਦਾ "ਹੱਕ” ਦਿਵਾਉਣ ਲਈ ਸੰਘਰਸ਼ ਕਰਨਾ ਹੈ।

* ਪੰਜਾਬ ਪੁਲਿਸ ਦੇ ਨਾਮੀ ਪੁਲਿਸ ਅਫਸਰ ਗੁਰਦੇਵ ਸਿੰਘ ਸਹੋਤਾ, ਹਰਦੀਪ ਢਿੱਲੋਂ ਤੇ ਸੀ ਬੀ ਆਈ ਅਧਿਕਾਰੀ ਤੇ ਡੀ ਜੀ ਪੀ ਰਹੇ ਮਨਮੋਹਣੇ "ਵਿਦਵਾਨ” ਵੀ ਇਹਨਾ ਸੈਮੀਨਾਰਾਂ ਦਾ ਸ਼ਿੰਗਾਰ ਹੋਣਗੇ।

* ਬਾਬਾ ਨਾਨਕ ਦੀ "ਅੰਸ਼-ਵੰਸ਼” ਕਹਾਉਣ ਤੇ ਇਸਦਾ ਮਾਣ ਖੱਟਣ ਦੇ ਆਦੀ ਤੇ ਹਮੇਸਾਂ ਹੀ "ਅੱਧੀ ਤੇਰੀ ਹਾਂ ਮੁਹਲਾਜੇਦਾਰਾ, ਅੱਧੀ ਹਾਂ ਗਰੀਬ ਜੱਟ ਦੀ” ਵਾਲੇ ਰਾਹ ਦੇ ਰਾਹੀਂ ਬਾਬਾ ਸਰਬਜੋਤ ਸਿੰਘ ਬੇਦੀ ਤੇ ਸਥਾਪਤੀ ਦਾ ਹਮੇਸਾਂ ਹੀ ਨਿੱਘ ਮਾਣਦੇ ਆ ਰਹੇ ਤੇ ਰਾਜੀਵ-ਲੌਗੋਂਵਾਲ ਸਮਝੌਤੇ ਦੇ ਸਿਧਾਂਤਕ ਘਾੜਿਆਂ ਵਿੱਚ ਸ਼ੁਮਾਰ ਪਿਰਥੀਪਾਲ ਸਿੰਘ ਕਪੂਰ ਨੂੰ ਵੀ ਇਸ ਨੋਟਾਂ ਦੀ ਵਰਖਾ ਵਾਲੇ ਪ੍ਰੋਗਰਾਮ ਵਿੱਚ ਅੜੂੰਗ ਲਿਆ ਗਿਆ ਹੈ।

* ਸੈਮੀਨਾਰ ਅੰਦਰ ਵਿਸ਼ਿਆਂ ਦੀ ਚੋਣ ਵੀ ਇਹੋ ਜਿਹੇ ਤਰੀਕੇ ਨਾਲ ਕੀਤੀ ਗਈ ਹੈ ਜਿਸ ਵਿੱਚ ਬਾਬਾ ਨਾਨਕ ਦੇ ਫ਼ਲਸਫ਼ੇ ਦੀ ਅਜੋਕੇ ਸਮਿਆਂ ਵਿੱਚ ਪਰਸੰਗਕਤਾ ਨੂੰ ਨੇੜੇ ਵੀ ਫਟਕਣ ਨਹੀ ਦਿੱਤਾ ਗਿਆ (ਸਰਬਜਿੰਦਰ ਸਿੰਘ ਦੇ ਵਿਸ਼ੇ ਨੂੰ ਛੱਡਕੇ)। ਮਾਂ ਬੋਲੀ ਦੀ ਪਰਫੁੱਲਤਾ, ਮਨੁੱਖੀ ਅਧਿਕਾਰਾਂ, ਦੱਬੇ ਕੁਚਲੇ ਲੋਕਾਂ, ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਸਰਬੱਤ ਦਾ ਭਲਾ ਕਿਵੇਂ ਹੋਵੇ ਵਗੈਰਾ ਵਗੈਰਾ ਵਿਸ਼ਿਆਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ । ਪਰ ਨਾਨਕ ਮੱਤ ਦੀ ਹੋਰਨਾਂ ਨਾਲ ਸਾਂਝ ਵਰਗੀਆਂ ਗੱਲਾਂ ਨੂੰ ਸਿਰਮੌਰਤਾ ਦਿੱਤੀ ਗਈ ਹੈ।

* ਗੁਰਬਾਣੀ ਤੇ ਸਿੱਖ ਸੰਸਥਾਵਾਂ 'ਤੇ ਫਿਰ ਬ੍ਰਾਹਮਣਵਾਦੀ ਅਮਰਵੇਲ ਚਾੜ੍ਹਨ ਦਾ ਧੰਦਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ 80ਵਿਆਂ ਵਿੱਚ ਭਾਰਤੀ ਸਟੇਟ ਨੇ ਕਾਂਗਰਸ ਸਰਕਾਰ ਰਾਹੀਂ ਬਹੁਤ ਹੀ ਭਿਆਨਕ ਹਮਲਾ ਬੋਲਿਆ ਸੀ ਸਿੱਖਾਂ ਅਤੇ  ਸਿੱਖ ਸੰਸਥਾਵਾਂ ਉੱਪਰ। ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਤੇ ਸਿੱਖਾਂ ਦਾ ਕਤਲੇਆਮ। ਅਕਾਲ ਤਖਤ ਸਾਹਿਬ ਨੂੰ ਢਾਹਿਆ ਸੀ ਭਾਰਤੀ ਫੌਜ ਨੇ ਤੇ ਚੁਣ ਚੁਣਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਸੀ ਸਿੱਖ ਨੌਜਵਾਨਾਂ ਨੂੰ। 

ਕੈਪਟਨ ਸਰਕਾਰ ਵੱਲੋਂ ਸਿੱਖ ਵਿਦਵਾਨਾਂ ਨੂੰ ਦਰਕਿਨਾਰ ਕਰਕੇ ਬਾਬਾ ਨਾਨਕ ਦਾ ਸੰਦੇਸ਼ ਦਰਸਾਉਣ ਲਈ ਜਿਹਨਾ "ਵਿਦਵਾਨਾਂ ਤੇ ਅਫਸਰਾਂ" ਨੂੰ ਸੈਮੀਨਾਰ ਅੰਦਰ ਬਾਬਾ ਨਾਨਕ ਦੇ ਫ਼ਲਸਫ਼ੇ ਬਾਰੇ ‘ਪ੍ਰਵਚਨ’ ਉਚਾਰਨ ਦੀ ਜ਼ੁੰਮੇਵਾਰੀ ਸੌਂਪੀ ਹੈ ਉਨ੍ਹਾਂ ਦਾ ਵੱਡਾ ਹਿੱਸਾ ਜ਼ੁਲਮ ਦੇ ਇਸ ਅਮਲ ਵਿੱਚ ਭਾਰਤੀ ਸਟੇਟ ਦਾ ਹਾਮੀ ਤੇ ਖ਼ੈਰ ਖੁਆਹ ਰਿਹਾ ਹੈ ਤੇ ਅੱਜ ਵੀ ਹੈ।

* ਬਾਦਲਕਿਆਂ ਨੇ ਸਿੱਖਾਂ ਦੇ ਡੁੱਲੇ ਖ਼ੂਨ ਦਾ ਰਾਜਸੀ ਤਾਕਤ ਹਾਸਲ ਕਰਨ ਲਈ ਮੁੱਲ ਵੀ ਵੱਟਿਆ ਹੈ ਤੇ ਸਿੱਖੀ, ਸਿੱਖ ਸਿਧਾਂਤਾਂ ਦਾ ਬ੍ਰਾਹਮਣੀਕਰਨ ਕਰਨ ਲਈ ਸੰਘ ਪਰਿਵਾਰ ਦਾ ਹੱਥ ਠੋਕਾ ਬਣਕੇ ਵੱਡਾ ਰੋਲ ਵੀ ਨਿਭਾਇਆ ਹੈ। ਹੁਣ ਕੈਪਟਨਕੇ ਤੇ ਬਾਦਲਕੇ ਮਿਲਕੇ ਇਸ ਸਾਰੇ ਕੁੱਝ ਨੂੰ ਭੁਲਾਉਣ ਤੇ ਸਿੱਖ ਫ਼ਲਸਫ਼ੇ ਤੇ ਸਿੱਖਾਂ ਦਾ "ਰਾਸ਼ਟਰੀਕਰਨ" ਲਈ ਇਕ ਦੂਜੇ ਨੂੰ ਪਾਸ ਦੇਕੇ ਖੇਡ ਰਹੇ ਹਨ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER