ਪੰਜਾਬ
ਫਰਜੀ ਬੈਂਕ ਖਾਤਿਆਂ 'ਚ ਪਿਛਲੇ ਇਕ ਮਹੀਨੇ 'ਚ ਹੋਈ ਸਵਾ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਟ੍ਰਾਂਜ਼ੈਕਸ਼ਨ
ਸਾਈਬਰ ਡਕੈਤੀ ਰਾਹੀਂ ਹੁੰਦੀ ਆਮ ਲੋਕਾਂ ਦੀ ਵੱਡੀ ਲੁੱਟ ਦਾ ਪਟਿਆਲਾ ਪੁਲਿਸ ਵੱਲੋਂ ਪਰਦਾਫਾਸ਼
- ਪੀ ਟੀ ਟੀਮ
ਸਾਈਬਰ ਡਕੈਤੀ ਰਾਹੀਂ ਹੁੰਦੀ ਆਮ ਲੋਕਾਂ ਦੀ ਵੱਡੀ ਲੁੱਟ ਦਾ ਪਟਿਆਲਾ ਪੁਲਿਸ ਵੱਲੋਂ ਪਰਦਾਫਾਸ਼



ਸਾਈਬਰ ਡਕੈਤੀ ਰਾਹੀਂ ਹੁੰਦੀ ਆਮ ਲੋਕਾਂ ਦੀ ਵੱਡੀ ਲੁੱਟ ਦਾ ਪਰਦਾਫਾਸ਼ ਕਰਦਿਆਂ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੀ ਮੰਡੀ ਗੋਬਿੰਦਗੜ੍ਹ ਬਰਾਂਚ ਦੇ ਮੈਨੇਜਰ ਅਸੀਸ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਕਰੀਬ 215 ਬੈਂਕ ਖਾਤੇ ਫਰੀਜ਼ ਕੀਤੇ ਗਏ ਹਨ ਅਤੇ ਪਿਛਲੇ ਇਕ ਮਹੀਨੇ 'ਚ ਕਰੀਬ 200 ਤੋਂ ਵੱਧ ਜਾਅਲੀ ਬੈਕ ਖਾਤਿਆਂ 'ਚ ਕਰੀਬ 5 ਕਰੋੜ 33 ਲੱਖ 41 ਹਜ਼ਾਰ 896 ਰੁਪਏ ਜਮ੍ਹਾਂ ਕਰਵਾਏ ਗਏ ਹਨ ਅਤੇ 5 ਕਰੋੜ 25 ਲੱਖ 67 ਹਜ਼ਾਰ 999 ਰੁਪਏ ਕਢਵਾਏ ਗਏ ਹਨ ਅਤੇ ਇਨ੍ਹਾਂ ਬੈਕ ਖਾਤਿਆਂ ਵਿਚ ਜਮ੍ਹਾਂ ਪਈ ਰਕਮ 7 ਲੱਖ 73 ਹਜ਼ਾਰ 896 ਰੁਪਏ ਨੂੰ ਵੀ ਫਰੀਜ਼ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਈਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਬੈਂਕ ਖਾਤਿਆਂ ਵਿੱਚੋਂ ਆਨ-ਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਖਿਲਾਫ ਮੁਕੱਦਮਾ ਨੰਬਰ 188 ਮਿਤੀ 29/07/19 ਅ/ਧ 420 ਆਈ.ਪੀ.ਸੀ. 66, 66-ਡੀ, ਆਈ.ਟੀ. ਐਕਟ ਥਾਣਾ ਸਿਵਲ ਲਾਇਨ ਦਰਜ ਕਰਕੇ ਇਕ ਅੰਤਰਰਾਜੀ ਗਿਰੋਹ ਨਾਲ ਸਬੰਧਤ ਝਾਰਖੰਡ ਤੇ ਪੰਜਾਬ ਦੇ ਰਹਿਣ ਵਾਲੇ ਅਫਸਰ ਅਲੀ ਤੇ ਨੂਰ ਅਲੀ ਪੁੱਤਰ ਸਮਸੇਰ ਅਲੀ ਵਾਸੀ ਨਿਉ ਸਾਂਤੀ ਨਗਰ, ਡਿਸਪੋਜਲ ਰੋਡ, ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਅਤਾਉਲ ਅੰਸਾਰੀ ਪੁੱਤਰ ਸਿਰਾਜੁਦੀਨ ਮਿਰਜਾ ਵਾਸੀ ਪਿੰਡ ਫੋਫਨਾਦ ਥਾਣਾ ਕਰਮਾਟੋਡਾ ਜ਼ਿਲ੍ਹਾ ਜਾਮਤਾਰਾ (ਝਾਰਖੰਡ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤਫਤੀਸ਼ ਦੌਰਾਨ ਪਟਿਆਲਾ ਪੁਲਿਸ ਵੱਲੋਂ ਜਾਅਲੀ ਬੈਂਕ ਖਾਤਿਆਂ ਰਾਹੀਂ ਹੁੰਦੀ ਠੱਗੀ ਦਾ ਪਰਦਾਫਾਸ਼ ਕੀਤਾ ਗਿਆ ਹੈ।

ਐੱਸ.ਐੱਸ.ਪੀ. ਸਿੱਧੂ ਨੇ ਮਾਮਲੇ ਦੀ ਵਿਸਥਾਰਪੂਰਪਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਡਕੈਤੀ ਦੇ ਇਸ ਮਾਮਲੇ ਦੀ ਤਫਤੀਸ਼ ਲਈ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਉਪ ਕਪਤਾਨ ਪੁਲਿਸ ਸਿਟੀ-1 ਯੋੋਗੇਸ਼ ਸ਼ਰਮਾ ਦੀ ਅਗਵਾਈ ਵਿੱਚ ਸੀ.ਆਈ.ਏ. ਪਟਿਆਲਾ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ, ਮੁੱਖ ਥਾਣਾ ਅਫ਼ਸਰ ਸਿਵਲ ਲਾਈਨ ਇੰਸਪੈਕਟਰ ਰਾਹੁਲ ਕੌਸਲ ਅਤੇ ਸਾਈਬਰ ਸੈਲ ਤੋਂ ਐੱਸ.ਆਈ. ਤਰਨਦੀਪ ਕੌਰ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਵੱਲੋਂ ਤਫਤੀਸ਼ ਦੌਰਾਨ ਵੱਖ-ਵੱਖ ਪਹਿਲੂਆਂ ਤੋਂ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਾਇਆ ਗਿਆ ਕਿ ਦੋਸ਼ੀ ਅਫਸਰ ਅਲੀ ਜੋ ਕਿ ਦਸਵੀਂ ਪਾਸ ਹੈ ਅਤੇ ਪਹਿਲਾਂ ਅਧਾਰ ਕਾਰਡ ਬਣਾਉਣ ਦਾ ਕੰਮ ਕਰਦਾ ਸੀ ਅਤੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਦਾ ਡਿਸਟ੍ਰੀਬਿਊਟਰ/ਮਰਚੈਂਟ ਦਾ ਕੰਮ ਕਰਦਾ ਸੀ। ਜਿਸ ਨੂੰ ਫੀਨੋ ਪੇਮੈਂਟਸ ਬੈਂਕ ਲਿਮਟਿਡ ਵੱਲੋਂ ਸਪੈਸ਼ਲ ਮਰਚੈਂਟ ਦਾ ਸ਼ਨਾਖਤੀ ਕਾਰਡ ਵੀ ਦਿੱਤਾ ਗਿਆ ਸੀ, ਜਿਸ ਤੋਂ ਇਹ ਫੀਨੋ ਬੈਂਕ ਵਿੱਚ ਖਾਤੇ ਖੋਲਦਾ ਸੀ।

ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਰਚੈਂਟ ਆਈ.ਡੀ. ਦੇ ਰਾਹੀਂ ਹੁਣ ਤਕ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ 200 ਤੋਂ ਵੱਧ ਵਿਅਕਤੀਆਂ ਦੇ ਫਰਜੀ ਖਾਤੇ ਖੋਲ੍ਹੇ ਜਾ ਚੁੱਕੇ ਹਨ ਅਤੇ ਇਨ੍ਹਾਂ ਖਾਤਿਆਂ ਵਿਚ ਆਨ-ਲਾਈਨ ਨੈਟ ਬੈਂਕਿੰਗ ਰਾਹੀਂ ਆਮ ਪਬਲਿਕ ਨਾਲ ਠੱਗੀ ਕਰਕੇ ਕਰੋੜਾਂ ਰੁਪਏ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਖਾਤੇ ਅਫਸਰ ਅਲੀ ਨੇ ਬੜੀ ਹੀ ਚੁਸਤ ਚਲਾਕੀ ਨਾਲ ਭੋਲੇ ਭਾਲੇ ਲੋਕਾਂ ਤੋਂ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਖੋਲ੍ਹੇ ਸਨ। ਜਦੋਂ ਕੋਈ ਆਮ ਆਦਮੀ ਇਸ ਪਾਸ ਆਪਣੇ ਗੁੰਮ ਹੋਏ ਅਧਾਰ ਕਾਰਡ ਦੀ ਕਾਪੀ ਕਢਵਾਉਣ ਲਈ ਆਉਂਦਾ ਸੀ ਤਾਂ ਇਹ ਉਸ ਵਿਅਕਤੀ ਦਾ ਅਧਾਰ ਕਾਰਡ ਦਾ ਨੰਬਰ ਲੈਕੇ ਅਤੇ ਬਾਇਉਮੈਟਰਿਕ ਪ੍ਰਣਾਲੀ ਰਾਹੀਂ ਉਸ ਦਾ ਅੰਗੂਠਾ ਲੈਕੇ ਅਧਾਰ ਕਾਰਡ ਪ੍ਰਿੰਟ ਕਰਦਾ ਸੀ ਤੇ ਨਾਲ ਹੀ ਉਸ ਵਿਅਕਤੀ ਦਾ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਖਾਤਾ ਖੋਲ੍ਹ ਦਿੰਦਾ ਸੀ ਅਤੇ ਉਸ ਖਾਤੇ ਵਿਚ ਆਪਣਾ ਫਰਜੀ ਨੰਬਰ ਰਜਿਸਟਰਡ ਕਰ ਦਿੰਦਾ ਸੀ ਅਤੇ ਖਾਤਾ ਖੋਲ੍ਹਣ ਸਮੇਂ ਲੋੜੀਂਦੀ ਰਕਮ ਆਪਣੇ ਕੋਲੋਂ ਪਾ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਖਾਤੇ ਜ਼ਿਆਦਾਤਰ ਮੰਡੀ ਗੋਬਿਦਗੜ੍ਹ ਤੇ ਲੁਧਿਆਣਾ 'ਚ ਖੋਲ੍ਹੇ ਗਏ ਹਨ, ਕਿਉਂਕਿ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿਚ ਜ਼ਿਆਦਾਤਰ ਇੰਡਸਟਰੀ ਹੈ, ਜਿਥੇ ਬਾਹਰਲੇ ਰਾਜਾਂ ਤੋ ਕਾਫੀ ਵਿਅਕਤੀ ਲੇਬਰ ਦੇ ਤੌਰ 'ਤੇ ਕੰਮ ਕਰਦੇ ਹਨ।

ਐੱਸ.ਐੱਸ.ਪੀ. ਨੇ ਦੱਸਿਆ ਕਿ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਭਾਰੀ ਮਾਤਰਾ 'ਚ ਜਾਅਲੀ ਬੈਂਕ ਖਾਤੇ ਗੋਬਿੰਦਗੜ੍ਹ ਬਰਾਂਚ ਵਿਚ ਹੀ ਖੋਲ੍ਹੇ ਗਏ ਹਨ, ਜਿਸ ਸਬੰਧੀ ਇਸ ਗਿਰੋਹ ਦੇ ਦੋਸ਼ੀ ਅਫਸਰ ਅਲੀ, ਅਤਾਉਲ ਅੰਸਾਰੀ, ਫੀਨੋ ਬੈਕ ਦੇ ਸਟਾਫ ਅਤੇ ਇਸ ਗਿਰੋਹ ਦੇ ਹੋਰ ਸਾਥੀਆਂ ਖਿਲਾਫ ਮੁਕੱਦਮਾ ਨੰਬਰ 208 ਮਿਤੀ 17/08/2019 ਅ/ਧ 419,420,468,471,120-ਬੀ, ਹਿੰ:ਦੰ: 65,66,66-ਸੀ, 66-ਡੀ, 66-ਈ, ਆਈ.ਟੀ. ਐਕਟ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ। ਜਿਸ 'ਤੇ ਇਸ ਕੇਸ ਵਿੱਚ ਫੀਨੋ ਪੇਮੈਂਟਸ ਬੈਂਕ ਲਿਮਟਿਡ ਦਾ ਮੈਨੇਜਰ ਅਸੀਸ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ  ਮਕਾਨ ਨੰਬਰ 176 ਗਲੀ ਨੰਬਰ 2 ਚਾਂਦ ਕਲੋਨੀ, ਨੇੜੇ ਡੇਅਰੀ ਕੰਪਲੈਕਸ ਹੈਬੋਵਾਲ ਥਾਣਾ ਪੀ.ਏ.ਯੂ ਜ਼ਿਲ੍ਹਾ ਲੁਧਿਆਣਾ ਨੂੰ ਮਿਤੀ 18/08/2019 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਬਤੌਰ ਮੇਨੈਜਰ ਨਵੰਬਰ 2018 ਵਿੱਚ ਮੰਡੀ ਗੋਬਿੰਦਗੜ੍ਹ ਵਿਚ ਜੁਆਇਨ ਕੀਤਾ ਸੀ, ਜਿਸ ਦੀ ਜਾਣ ਪਹਿਚਾਣ ਦੋਸ਼ੀ ਅਫਸਰ ਅਲੀ ਨਾਲ ਹੋਈ ਸੀ, ਜਿਸ 'ਤੇ ਇਨ੍ਹਾਂ ਨੇ ਆਪਸ ਵਿਚ ਮਿਲ ਕੇ ਆਮ ਪਬਲਿਕ ਦੇ ਫਰਜ਼ੀ ਬੈਂਕ ਖਾਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ। ਇਸ ਕੇਸ ਵਿੱਚ ਦੋਸ਼ੀ ਅਤਾਉਲ ਅੰਸਾਰੀ ਉਕਤ ਨੂੰ ਵੀ ਪ੍ਰੋਡੈਕਸ਼ਨ ਵਾਰੰਟ 'ਤੇ ਲਿਆਂਦਾ ਜਾ ਰਿਹਾ ਹੈ, ਜਿਸ ਪਾਸੋਂ ਇਨ੍ਹਾਂ ਬੈਕ ਖਾਤਿਆਂ ਵਿੱਚੋਂ ਵੱਡੇ ਪੱਧਰ 'ਤੇ ਪੈਸਿਆਂ ਦੇ ਹੋਏ ਅਦਾਨ ਪ੍ਰਦਾਨ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
----------
ਹੁਣ ਤਕ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ 200 ਤੋਂ ਵੱਧ ਵਿਅਕਤੀਆਂ ਦੇ ਫਰਜੀ ਖਾਤੇ ਖੋਲ੍ਹੇ ਜਾ ਚੁੱਕੇ ਹਨ।
----------
ਫੀਨੋ ਬੈਕ ਵਿਚ ਖਾਤਾ ਖੋਲ੍ਹਣ ਦੀ ਵਿਧੀ: ਐੱਸ.ਐੱਸ.ਪੀ. ਸਿੱਧੂ ਨੇ ਦੱਸਿਆ ਕਿ ਫੀਨੋ ਬੈਕ ਨੇ ਆਪਣੇ ਬੈਕ ਵਿੱਚ ਖਾਤਾ ਖੋਲ੍ਹਣ ਲਈ ਡਿਸਟ੍ਰੀਬਿਊਟਰ/ਮਰਚੈਂਟ ਰੱਖੇ ਹੋਏ ਹਨ, ਜਿਨ੍ਹਾਂ ਨੂੰ ਆਪਣੇ ਸ਼ਨਾਖਤੀ ਕਾਰਡ ਜਾਰੀ ਕੀਤੇ ਹੋਏ ਹਨ, ਜਿਸ ਦੇ ਅਧਾਰ 'ਤੇ ਡਿਸਟ੍ਰੀਬਿਊਟਰ/ਮਰਚੈਂਟ ਇਸ ਬੈਕ ਵਿੱਚ ਖਾਤੇ ਖੋਲ੍ਹਦੇ ਹਨ ਅਤੇ ਮਰਚੈਂਟ ਕੋਲ ਮੋਬਾਈਲ ਵਿਚ ਬੈਂਕ ਦੀ ਐਪ ਹੁੰਦੀ ਹੈ ਅਤੇ ਇਸ ਐਪ ਦੇ ਵਿੱਚ ਖਾਤਾ ਖੋਲ੍ਹਣ ਵਾਲੇ ਵਿਅਕਤੀ ਦਾ ਅਧਾਰ ਕਾਰਡ ਨੰਬਰ ਅਤੇ ਉਸ ਦੇ ਅੰਗੂਠੇ ਦਾ ਫਿੰਗਰ ਪ੍ਰਿੰਟ ਲੈਣਾ ਹੁੰਦਾ ਹੈ, ਜਿਸ ਦੇ ਅਧਾਰ 'ਤੇ ਬੈਂਕ ਖਾਤਾ ਖੁੱਲ੍ਹ ਜਾਂਦਾ ਹੈ। ਬੈਂਕ ਸਟਾਫ ਫੀਲਡ ਵਿਚ ਇਸ ਸਬੰਧੀ ਕੋਈ ਜਾਂਚ ਨਹੀ ਕਰਦਾ ਅਤੇ ਸਿਰਫ ਅਧਾਰ ਕਾਰਡ ਨੰਬਰ ਤੇ ਬਾਇਉਮੈਟਰਿਕ ਪ੍ਰਣਾਲੀ ਰਾਹੀਂ ਇਹ ਖਾਤਾ ਖੁੱਲ੍ਹ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਅਫਸਰ ਅਲੀ ਇਸ ਆੜ ਵਿੱਚ ਹੀ ਜੋ ਲੋਕ ਇਸ ਕੋਲ ਆਪਣੇ ਗੁੰਮ ਹੋਏ ਅਧਾਰ ਕਾਰਡ ਦਾ ਪ੍ਰਿੰਟ ਲੈਣ ਲਈ ਜਾਂ ਕੋਈ ਹੋਰ ਅਧਾਰ ਕਾਰਡ ਰਾਹੀਂ ਪੈਸੇ ਕਢਾਉਣ ਲਈ ਆਉਂਦੇ ਸਨ ਤਾਂ ਇਹ ਬੜੀ ਚਲਾਕੀ ਨਾਲ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਫੀਨੋ ਬੈਕ ਵਿਚ ਖਾਤਾ ਖੋਲ੍ਹ ਦਿੰਦਾ ਸੀ।
 
ਐੱਸ.ਐੱਸ.ਪੀ. ਨੇ ਦੱਸਿਆ ਕਿ ਦੋਸ਼ੀ ਅਫਸਰ ਅਲੀ ਨੇ ਅਧਾਰ ਕਾਰਡ ਬਣਾਉਣ ਦੀ ਟ੍ਰੇਨਿੰਗ ਲੁਧਿਆਣਾ ਤੋਂ ਅਧਾਰ ਕਾਰਡ ਬਣਾਉਣ ਵਾਲੀ ਸੰਸਥਾ ਤੋਂ ਲਈ ਸੀ। ਫਿਰ ਇਹ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਿਖੇ ਲੋਕਾਂ ਦੇ ਅਧਾਰ ਕਾਰਡ ਬਣਾਉਣ, ਫੋਨ ਰੀਚਾਰਜ ਤੇ ਬਿਜਲੀ ਦੇ ਬਿੱਲ ਆਦਿ ਭਰਨ ਦਾ ਕੰਮ ਕਰਦਾ ਸੀ ਅਤੇ ਬਾਅਦ ਵਿਚ ਇਸ ਨੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਆਮ ਪਬਲਿਕ ਦੇ ਖਾਤੇ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਜਿਸ ਨੂੰ ਫੀਨੋ ਪੇਮੈਂਟਸ ਬੈਂਕ ਲਿਮਿਟਡ ਵੱਲੋ ਡਿਸਟੀਬਿਉਟਰ/ਮਰਚੈਟ ਬਣਾ ਦਿੱਤਾ ਗਿਆ ਸੀ, ਜਿਸ 'ਤੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਇਸ ਨੂੰ ਪਹਿਲਾਂ ਹੀ 20/20 ਏ.ਟੀ.ਐੱਮ. ਕਿੱਟਾਂ ਦੇ ਦਿੰਦਾ ਸੀ। ਇਸੇ ਅਰਸੇ ਦੌਰਾਨ ਇਹ ਝਾਰਖੰਡ ਦੇ ਰਹਿਣ ਵਾਲੇ ਕੁਟ ਬੁੱਲ ਤੇ ਅਤਾਉਲ ਅੰਸਾਰੀ ਵਾਸੀ ਜਾਮਤਾਰਾ (ਝਾਰਖੰਡ) ਨਾਲ ਅਤੇ ਇਸ ਗਿਰੋਹ ਦੇ ਹੋਰ ਸਾਥੀਆਂ ਨਾਲ ਸੰਪਰਕ ਵਿੱਚ ਸੀ। ਜੋ ਇਨ੍ਹਾਂ ਸਾਰਿਆਂ ਨੇ ਆਪਸ ਵਿੱਚ ਮਿਲ ਕੇ ਸਾਰੇ ਭਾਰਤ ਵਿਚ ਹੀ ਆਮ ਪਬਲਿਕ ਪਾਸੋ ਬੈਕ ਖਾਤੇ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨਾਲ ਆਨ-ਲਾਈਨ ਨੈਟ ਬੈਕਿੰਗ ਰਾਹੀਂ ਠੱਗੀਆਂ ਮਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। 

ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ ਮੈਬਰ ਜੋ ਕਿ ਜਾਮਤਾਰਾ (ਝਾਰਖੰਡ) ਅਤੇ ਹੋਰ ਰਾਜਾਂ ਦੇ ਰਹਿਣ ਵਾਲੇ ਹਨ ਜੋ ਵੱਡੇ ਪੱਧਰ 'ਤੇ ਮੋਬਾਇਲ ਸਿਮ ਐਕਟੀਵੇਟ ਕਰਵਾ ਲੈਦੇ ਸਨ ਜੋ ਕਿ ਕਾਫੀ ਮਾਤਰਾ ਵਿੱਚ ਇਹ ਸਿਮ ਕੋਰੀਅਰ ਰਾਹੀ ਦੋਸ਼ੀ ਅਫਸਰ ਅਲੀ ਕੋਲ ਆ ਜਾਂਦੇ ਸਨ ਅਤੇ ਦੋਸ਼ੀ ਅਫਸਰ ਅਲੀ ਕੋਲ ਜਦੋ ਕੋਈ ਵਿਅਕਤੀ ਉਸ ਦਾ ਅਧਾਰ ਕਾਰਡ ਗੁੰਮ ਹੋਣ 'ਤੇ ਨਵਾ ਅਧਾਰ ਕਾਰਡ ਪ੍ਰਿੰਟ ਕਰਾਉਣ ਲਈ ਆਉਦਾ ਸੀ ਤਾਂ ਉਸ ਵਿਅਕਤੀ ਦਾ ਅਧਾਰ ਕਾਰਡ ਪ੍ਰਿੰਟ ਕਰਨ ਲਈ ਉਸ ਦਾ ਅਧਾਰ ਕਾਰਡ ਨੰਬਰ ਹਾਸਲ ਕਰਕੇ ਬਾਇੳਮੈਟਿਰਕ ਪ੍ਰਣਾਲੀ ਰਾਹੀਂ (ਅੰਗੂਠਾ ਲਗਾਕੇ) ਅਧਾਰ ਕਾਰਡ ਪ੍ਰਿੰਟ ਕਰਨ ਦੇ ਨਾਲ ਨਾਲ ਬੜੀ ਹੀ ਚਲਾਕੀ ਨਾਲ ਉਸ ਵਿਅਕਤੀ ਦਾ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਖਾਤਾ ਖੋਲ੍ਹ ਦਿੰਦਾ ਸੀ ਅਤੇ ਉਸ ਖਾਤੇ ਵਿਚ (ਜਾਮਤਾਰਾ ਝਾਰਖੰਡ ਤੋ ਆਏ ਸਿਮ) ਫਰਜ਼ੀ ਮੋਬਾਇਲ ਨੰਬਰ ਰਜਿਸਟਡ ਕਰ ਦਿੰਦਾ ਸੀ ਅਤੇ ਉਸ ਵਿਅਕਤੀ ਨੂੰ ਇਸ ਬੈਕ ਖਾਤੇ ਬਾਰੇ ਕੋਈ ਜਾਣਕਾਰੀ ਨਹੀਂ ਲਗਦੀ ਸੀ। ਉਨ੍ਹਾਂ ਦੱਸਿਆ ਕਿ ਇਸ ਨੇ ਹੁਣ ਤੱਕ ਆਮ ਪਬਲਿਕ ਦੇ ਅਧਾਰ ਕਰਾਡ ਬਣਾਉਣ ਦੇ ਬਦਲੇ 200 ਤੋਂ ਵੱਧ ਬੈਕ ਖਾਤੇ ਖੋਲ੍ਹ ਦਿੱਤੇ ਹਨ। ਇਨ੍ਹਾਂ ਖਾਤਿਆਂ ਨਾਲ ਸਬੰਧਤ ਏ.ਟੀ.ਐਮ ਅਤੇ ਬੈਕ ਖਾਤਾ ਨੰਬਰ ਅਤੇ ਇਸ ਵੱਲੋ ਬੈਕ ਖਾਤੇ ਵਿਚ ਰਜਿਸਟਰ ਕੀਤਾ ਗਿਆ ਸਿਮ ਉਸ ਏ.ਟੀ.ਐਮ ਕਿਟ ਨਾਲ ਲਗਾਕੇ ਆਪਣੇ ਗਿਰੋਹ ਦੇ ਸਾਥੀਆ ਅਤਾਉਲ ਅੰਸਾਰੀ ਅਤੇ ਕੁਟ ਬੁੱਲ ਨੂੰ ਕੋਰੀਅਰ/ਡਾਕ ਰਾਹੀਂ ਜਾਮਤਾਰਾ (ਝਾਰਖੰਡ) ਭੇਜ ਦਿੰਦਾ ਸੀ। ਫਿਰ ਇਹ ਗਿਰੋਹ ਲੋਕਾਂ ਨਾਲ ਮਾਰੀਆਂ ਹੋਈਆਂ ਠੱਗੀਆਂ ਦੀ ਰਕਮ ਨੂੰ ਇਹਨਾ ਬੈਕ ਅਕਾਉਟਾ ਵਿੱਚੋਂ ਨੈਟ ਬੈਕਿੰਗ ਰਾਹੀਂ ਵੱਡੇ ਪੱਧਰ ਤੇ ਟਰਾਂਜੈਕਸਨਾਂ ਕਰਕੇ ਇਨ੍ਹਾਂ ਖਾਤਿਆ ਵਿਚੋ ਰਕਮ ਕੈਸ਼ ਕਰਵਾ ਲੈਦੇ ਸਨ ।

ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਦੋਸ਼ੀ ਅਫਸਰ ਅਲੀ ਵਲੋਂ 200 ਤੋਂ ਵੱਧ ਖੋਲ੍ਹੇ ਗਏ ਫੀਨੋ ਪੇਮੈਂਟਸ ਬੈਂਕ ਲਿਮਟਿਡ ਖਾਤਿਆ ਦੇ ਐਡਰੇਸ ਜਿਨ੍ਹਾਂ ਵਿੱਚ ਯੂ.ਪੀ. ਦੇ 59, ਬਿਹਾਰ ਦੇ 55, ਪੰਜਾਬ ਦੇ 85, ਵੈਸਟ ਬੰਗਾਲ ਦੇ 2, ਹਰਿਆਣਾ ਤੇ ਐਮ.ਪੀ ਦੇ 1/1 ਐਡਰੇਸ ਮੋਜੂਦ ਹਨ। ਇਹ ਸਾਰੇ ਹੀ ਬੈਕ ਖਾਤੇ ਜੁਲਾਈ 2019 ਵਿੱਚ ਹੀ ਖੋਲੇ ਗਏ ਹਨ, ਜੋ ਇਨ੍ਹਾਂ ਬੈਕ ਖਾਤਿਆ ਵਿੱਚ ਵੀ ਮੁਕੱਦਮਾ ਨੰਬਰ 188/2019 ਥਾਣਾ ਸਿਵਲ ਲਾਇਨ ਪਟਿਆਲਾ ਵਾਲੀ ਰਕਮ ਵੀ ਟਰਾਸਫਰ ਹੋਈ ਹੈ।
----------
ਲੋਕਾਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਦੇ ਆਧਾਰ ਕਾਰਡ ਰਾਹੀਂ ਖੋਲ੍ਹੇ ਜਾ ਰਹੇ ਸਨ ਬੈਂਕ ਖਾਤੇ।
----------
ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ ਦੌਰਾਨ ਹੁਣ ਤੱਕ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਕਰੀਬ 215 ਬੈਕ ਖਾਤੇ ਫਰੀਜ ਕੀਤੇ ਗਏ ਹਨ, ਜਿਸ ਵਿੱਚ ਕਰੀਬ 200 ਤੋਂ ਵੱਧ ਬੈਕ ਖਾਤਿਆਂ ਵਿੱਚ ਇਸ ਗਿਰੋਹ ਨੇ ਲੋਕਾਂ ਨਾਲ ਮਾਰੀਆਂ ਹੋਈਆਂ ਠੱਗੀਆਂ ਦੀ ਕਰੀਬ 5 ਕਰੋੜ 33 ਲੱਖ 41 ਹਜ਼ਾਰ 896 ਰੁਪਏ ਜਮਾਂ ਕਰਵਾਏ ਹਨ ਅਤੇ 5 ਕਰੋੜ 25 ਲੱਖ 67 ਹਜ਼ਾਰ 999 ਰੁਪਏ ਕਢਵਾਏ ਗਏ ਹਨ ਅਤੇ ਇਨ੍ਹਾਂ ਬੈਕ ਖਾਤਿਆ ਵਿਚ ਜਮ੍ਹਾਂ ਪਈ ਰਕਮ 7 ਲੱਖ 73 ਹਜ਼ਾਰ 896 ਰੁਪਏ ਨੂੰ ਫਰੀਜ ਕੀਤਾ ਗਿਆ ਹੈ। ਇਨ੍ਹਾਂ ਬੈਕ ਖਾਤਿਆਂ ਵਿਚ ਨੈਟ ਬੈਕਿੰਗ ਰਾਹੀਂ ਰਕਮ ਦਾ ਅਦਾਨ ਪ੍ਰਦਾਨ ਜ਼ਿਆਦਾਤਰ ਜਾਮਤਾਰਾ (ਝਾਰਖੰਡ) ਤੋਂ ਹੋਇਆ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਦੋਸ਼ੀ ਅਸਫਰ ਅਲੀ ਵੱਲੋ 200 ਤੋਂ ਵੱਧ ਖਾਤਿਆਂ ਨਾਲ ਸਬੰਧਤ ਏ.ਟੀ.ਐੱਮ. ਜਾਮਤਾੜਾ (ਝਾਰਖੰਡ) ਭੇਜੇ ਗਏ ਹਨ ਉਨ੍ਹਾਂ ਨਾਲ 200 ਤੋਂ ਵੱਧ ਮੋਬਾਈਲ ਸਿਮ ਵੀ ਭੇਜੇ ਗਏ ਹਨ।

ਸਿੱਧੂ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਵਿਚ ਬਹੁਤ ਸਾਰੇ ਵਿਅਕਤੀ ਕੰਮ ਕਰਦੇ ਹਨ, ਜਿਸ ਵਿਚ ਵੱਡੇ ਪੱਧਰ 'ਤੇ ਜਾਮਤਾਰਾ (ਝਾਰਖੰਡ) ਅਤੇ ਹੋਰ ਰਾਜਾਂ ਵਿੱਚ ਬੈਠ ਕੇ ਇਹ ਗਿਰੋਹ ਆਮ ਪਬਲਿਕ ਨਾਲ ਪੂਰੇ ਭਾਰਤ ਵਿਚ ਠੱਗੀਆਂ ਲਾਉਂਦਾ ਸੀ। ਇਸ ਗਿਰੋਹ ਸਬੰਧੀ ਬਾਹਰਲੇ ਰਾਜਾਂ ਦੀ ਪੁਲਿਸ ਨਾਲ ਸੰਪਰਕ ਕੀਤਾ ਹੋਇਆ ਹੈ, ਜਿਨ੍ਹਾਂ ਨਾਲ ਤਫਤੀਸ਼ ਦੌਰਾਨ ਮਿਲੀਆਂ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਸ ਗਿਰੋਹ ਵੱਲੋ ਹੋਰ ਬੈਕਾਂ ਵਿੱਚ ਵੀ ਬੈਕ ਖਾਤੇ ਖੋਲਣ ਸਬੰਧੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ, ਜਿਹੜੇ ਵੀ ਦੋਸ਼ੀ ਪਾਏ ਗਏ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER