ਪੰਜਾਬ
ਫ਼ਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ 'ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
- ਉਜਾਗਰ ਸਿੰਘ*
ਫ਼ਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ 'ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ



ਮਾਸੂਮ ਫ਼ਤਿਹਵੀਰ ਸਿੰਘ ਦੀ ਮੌਤ ਕਈ ਲਾਜਵਾਬ ਸਵਾਲ ਖੜੇ ਕਰ ਗਈ। ਇਸ ਘਟਨਾ ਤੋਂ ਸਬਕ ਸਿੱਖਣ ਦੀ ਥਾਂ ਅਸੀਂ ਦੂਸ਼ਣਬਾਜ਼ੀ ਦਾ ਸ਼ਿਕਾਰ ਹੋ ਗਏ ਹਾਂ। ਗ਼ਲਤੀਆਂ ਤੇ ਗ਼ਲਤੀਆਂ ਕਰੀ ਜਾਂਦੇ ਹਾਂ ਪ੍ੰਤੂ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਮਸਲਾ ਬੜਾ ਸੰਜੀਦਾ ਹੈ। ਆਪੋ ਆਪਣੇ ਅੰਦਰ ਝਾਤੀ ਮਾਰਕੇ ਵੇਖਣ ਦੀ ਲੋੜ ਹੈ ਕਿ ਕੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕਿਤੇ ਕੋਤਾਹੀ ਤਾਂ ਨਹੀਂ ਵਰਤ ਰਹੇ? ਇਸ ਘਟਨਾ ਨੂੰ ਕੁਦਰਤੀ ਆਫ਼ਤ ਨਹੀਂ ਕਿਹਾ ਜਾ ਸਕਦਾ। ਇਹ ਤਾਂ ਇਨਸਾਨੀ ਗ਼ਲਤੀ ਦਾ ਸਿੱਟਾ ਹੈ। 

ਸਰਕਾਰਾਂ ਅਤੇ ਫ਼ੌਜ ਕੋਲ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਯੋਗ ਪ੍ਣਾਲੀ ਹੁੰਦੀ ਹੈ। ਬੋਰਵੈਲ ਦੀਆਂ ਦੇਸ਼ ਵਿਚ ਕਈ ਘਟਨਾਵਾਂ ਹੋਈਆਂ ਹਨ। ਸਰਕਾਰ ਇਨਾਂ ਬੋਰਵੈਲ ਨੂੰ ਭਰਨ ਜਾਂ ਬੰਦ ਕਰਨ ਦੀਆਂ ਹਦਾਇਤਾਂ ਸਮੇਂ ਸਮੇਂ ਦਿੰਦੀ ਰਹਿੰਦੀ ਹੈ। ਲੋਕ ਫਿਰ ਵੀ ਬੇਪ੍ਵਾਹ ਰਹਿੰਦੇ ਹਨ। ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਥੋੜੇ ਦਿਨ ਕਾਰਵਾਈ ਹੁੰਦੀ ਹੈ। ਫੇਰ ਭੁੱਲ ਭੁੱਲਾ ਜਾਂਦੇ ਹਨ। 

ਫ਼ਤਿਹਵੀਰ ਸਿੰਘ ਦੀ ਦੁੱਖਦਾਈ ਦਿਲ ਨੂੰ ਵਲੂੰਧਰਣ ਵਾਲੀ ਘਟਨਾ ਤੋਂ ਬਾਅਦ ਪੰਜਾਬ ਦੇ ਹੀ ਨਹੀਂ ਸਗੋਂ ਸਮੁਚੇ ਸੰਸਾਰ ਵਿਚ ਵਸ ਰਹੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੀਆਂ ਅੱਖਾਂ ਵਿਚੋਂ ਅਥਰੂ ਆਪ ਮੁਹਾਰੇ ਵਹਿ ਤੁਰੇ। ਸੁਹਿਰਦ ਇਨਸਾਨ ਅਤੇ ਹਰ ਮਾਂ ਪਿਓ ਦਾ ਦਿਲ ਧਾਹਾਂ ਮਾਰ ਕੇ ਰੋ ਰਿਹਾ ਹੈ। ਫ਼ਤਿਹਵੀਰ ਸਿੰਘ ਸਿਰਫ ਭਗਵਾਨਪੁਰੇ ਦੇ ਰੋਹੀ ਸਿੰਘ ਦੇ ਪਰਿਵਾਰ ਦਾ ਹੀ ਨਹੀਂ ਸਗੋਂ ਸਮੁਚੀ ਇਨਸਾਨੀਅਤ ਦਾ ਆਪਣਾ ਬੱਚਾ ਬਣਕੇ ਦਿਲਾਂ ਨੂੰ ਗਹਿਰਾ ਸਦਮਾ ਪਹੁੰਚਾ ਗਿਆ ਹੈ। 6 ਜੂਨ ਤੋਂ 11 ਜੂਨ ਸਵੇਰ ਤੱਕ ਸਮੁੱਚੀ ਇਨਸਾਨੀਅਤ ਦੀਆਂ ਨਿਗਾਹਾਂ ਫ਼ਤਿਹਵੀਰ ਨਾਲ ਭਾਵਨਾਤਮਕ ਤੌਰ ਤੇ ਜੁੜ ਗਈਆਂ ਸਨ। ਉਸ ਨਾਲ ਅਪਣੱਤ ਹੋ ਗਈ ਸੀ। ਸਮੁਚਾ ਪੰਜਾਬੀ ਜਗਤ ਫ਼ਤਿਹਵੀਰ ਦੇ ਪਰਿਵਾਰ ਨਾਲ ਜੁੜ ਚੁੱਕਿਆ ਸੀ। ਹਰ ਵਕਤ ਸੁੱਖ ਦਾ ਸੁਨੇਹਾ ਆਉਣ ਦੀ ਉਮੀਦ ਵਿਚ ਸ਼ੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਵਲ ਨਿਗਾਹਾਂ ਟਿਕਾਈਆਂ ਹੋਈਆਂ ਸਨ। ਇਉਂ ਮਹਿਸੂਸ ਹੋ ਰਿਹਾ ਸੀ ਕਿ ਫ਼ਤਿਹਵੀਰ ਹਰ ਪੰਜਾਬੀ ਦੇ ਪਰਿਵਾਰ ਦਾ ਮੈਂਬਰ ਹੋਵੇ। ਬਚਾਓ ਅਪ੍ਰੇਸ਼ਨ ਦੀ ਹਰ ਕਾਰਵਾਈ ਵਿਚ ਉਤਸੁਕਤਾ ਬਣ ਗਈ ਸੀ। ਰਾਤਾਂ ਨੂੰ ਝਾਗ ਕੇ ਇਸ ਬਚਾਓ ਅਪ੍ਰੇਸ਼ਨ ਦੀ ਕਾਰਵਾਈ ਵੇਖੀ ਜਾ ਰਹੀ ਸੀ। ਕੁਝ ਲੋਕ ਮੌਕੇ ਤੇ ਵੀ ਹਾਜ਼ਰ ਰਹਿੰਦੇ ਸਨ। ਸਵੈਸੇਵੀ ਸੰਸਥਾਵਾਂ ਵੀ ਮਦਦ ਲਈ ਆ ਗਈਆਂ ਸਨ। 

6 ਜੂਨ 2019 ਸ਼ਾਮ ਨੂੰ ਫ਼ਤਿਹਵੀਰ ਮਾਂ ਬਾਪ ਦੇ ਸਾਹਮਣੇ ਹੀ ਘਰ ਦੇ ਬਾਹਰ ਉਨਾਂ ਦੇ ਆਪਣੇ ਬੋਰਵੈਲ ਵਿਚ ਪਲਾਂ ਵਿਚ ਹੀ ਹਸਦਾ ਖੇਡਦਾ ਚਹਿਕਦਾ ਮਹਿਕਦਾ ਅਣਜਾਣਪੁਣੇ ਵਿਚ ਹੀ ਜਿਵੇਂ ਹੱਥਾਂ ਵਿਚੋਂ ਰੇਤ ਕਿਰ ਜਾਂਦੀ ਹੈ ਉਸੇ ਤਰਾਂ ਕਿਰ ਗਿਆ। ਉਸਦੀ ਬੇਨਸੀਬ ਮਾਂ ਵੇਖਦੀ ਹੀ ਰਹਿ ਗਈ, ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਆ ਗਿਆ। ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੁਰੰਤ ਕਿਸੇ ਨੇ ਜਿਲਾ ਪ੍ਰਸ਼ਾਸਨ ਸੰਗਰੂਰ ਨੂੰ ਜਾਣਕਾਰੀ ਦਿੱਤੀ। ਜਿਲਾ ਪ੍ਰਸ਼ਾਸਨ ਵਲੋਂ ਉਸੇ ਵਕਤ ਕੇਂਦਰ ਸਰਕਾਰ ਦੀ ਐਨ.ਡੀ.ਆਰ.ਐਫ. ਜੋ ਬਠਿੰਡਾ ਵਿਖੇ ਸਥਿਤ ਹੈ, ਨੂੰ ਸੂਚਨਾ ਦਿੱਤੀ ਗਈ ਜੋ ਅਜਿਹੇ ਕੇਸਾਂ  ਦੀ ਮਾਹਰ ਹੁੰਦੀ ਹੈ। 6 ਦਿਨ ਲਗਾਤਾਰ ਇਹੋ ਆਸ ਬੱਝੀ ਰਹੀ ਕਿ ਫ਼ਤਿਹਵੀਰ ਜਿਉਂਦਾ ਬਾਹਰ ਆ ਜਾਵੇਗਾ। ਜਦੋਂ 11 ਜੂਨ ਨੂੰ ਬੱਚਾ ਬਾਹਰ ਕੱਢਿਆ ਗਿਆ ਤਾਂ ਪੀ.ਜੀ.ਆਈ. ਵਿਚ ਲਿਜਾਇਆ ਗਿਆ, ਜਿਥੇ ਉਸਨੂੰ ਮਿ੍ਤਕ ਐਲਾਨਿਆਂ ਗਿਆ। ਇਸ ਤੋਂ ਬਾਅਦ ਸਮੁੱਚੇ ਪੰਜਾਬ ਅਤੇ ਵਿਦੇਸ਼ਾਂ ਵਿਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈ। ਸਰਕਾਰ ਅਤੇ ਐਨ.ਡੀ.ਆਰ.ਐਫ਼.ਤੇ ਇਸ ਅਪ੍ਰੇਸ਼ਨ ਵਿਚ ਅਣਗਹਿਲੀ ਵਰਤਣ ਦੇ ਦੋਸ਼ ਲੱਗਣ ਲੱਗੇ। ਸ਼ੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਚੈਨਲਾਂ ਨੇ ਤਾਂ ਸਰਕਾਰ ਨੂੰ ਕਾਤਲ ਤੱਕ ਕਹਿ ਦਿੱਤਾ। ਲੋਕਾਂ ਦਾ ਗੁੱਸਾ ਅਤੇ ਰੋਸ ਜਾਇਜ ਲੱਗਦਾ ਸੀ ਕਿਉਂਕਿ ਇਕ ਮਾਸੂਮ ਦਾ ਇਸ ਤਰਾਂ ਚਲੇ ਜਾਣਾ ਇਨਸਾਨੀਅਤ ਲਈ ਅਸਹਿ ਸਦਮਾ ਸੀ। ਪ੍ੰਤੂ ਭਾਵਕ ਹੋਏ ਲੋਕਾਂ ਨੇ ਸਰਕਾਰੀ ਪੱਖ ਸੁਣੇ ਬਿਨਾ ਹੀ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ। 

ਅਸੀਂ ਕਦੇ ਨਹੀਂ ਸੋਚਦੇ ਕਿ ਅਜਿਹੀ ਘਟਨਾ ਵਾਪਰੀ ਹੀ ਕਿਉਂ? ਲੋਕਾਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਘਟਨਾ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਜਦੋਂ ਕੋਈ ਵੀ ਅਜਿਹਾ ਅਪ੍ਰੇਸ਼ਨ ਹੁੰਦਾ ਹੈ ਤਾਂ ਅਪ੍ਰੇਸ਼ਨ ਕਰਨ ਵਾਲੇ ਹਮੇਸ਼ਾ ਸਫਲਤਾ ਪ੍ਰਾਪਤ ਕਰਨ ਲਈ ਹੀ ਕੰਮ ਕਰਦੇ ਹਨ। ਕਈ ਵਾਰ ਹਾਲਾਤ ਹੀ ਅਜਿਹੇ ਬਣ ਜਾਂਦੇ ਹਨ ਕਿ ਸਫਲਤਾ ਨਹੀਂ ਮਿਲਦੀ। ਇਸਦਾ ਅਰਥ ਇਹ ਨਹੀਂ ਹੁੰਦਾ ਕਿ ਅਪ੍ਰੇਸ਼ਨ ਕਰਨ ਵਾਲਿਆਂ ਦੀ ਇੱਛਾ ਠੀਕ ਨਹੀਂ ਸੀ। 

ਡਿਪਟੀ ਕਮਿਸ਼ਨਰ ਸੰਗਰੂਰ ਦੀ ਜੇ ਸੁਣੀਏ ਤਾਂ ਇਉਂ ਲੱਗਦਾ ਹੈ ਕਿ ਉਨਾਂ ਅਤੇ ਐਨ.ਡੀ.ਆਰ.ਐਫ. ਨੇ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ। ਡਿਪਟੀ ਕਮਿਸ਼ਨਰ ਦੀ ਟੀ.ਵੀ. ਟਾਕ ਅਨੁਸਾਰ ਸੂਚਨਾ ਮਿਲਦੇ ਸਾਰ ਹੀ ਉਸੇ ਵਕਤ ਪਟਿਆਲਾ ਅਤੇ ਚੰਡੀਮੰਦਰ ਸਥਿਤ ਫ਼ੌਜ ਤੋਂ ਸਹਾਇਤਾ ਮੰਗੀ ਗਈ। ਐਨ.ਡੀ.ਆਰ.ਐਫ਼.ਦੀ ਟੀਮ ਲਗਪਗ 8.30 'ਤੇ ਭਗਵਾਨਪੁਰੇ ਪਹੁੰਚ ਗਈ। ਬੱਚਾ 125 ਫੁੱਟ 'ਤੇ ਜਾ ਕੇ ਪਾਈਪ ਵਿਚ ਫਸ ਗਿਆ ਸੀ। ਫ਼ੌਜ ਵੀ ਪਹੁੰਚ ਗਈ ਪ੍ੰਤੂ ਫ਼ੌਜ ਨੇ ਕਿਹਾ ਕਿ ਅਜਿਹੇ ਅਪ੍ਰੇਸ਼ਨ ਲਈ ਉਨਾਂ ਕੋਲ ਕੋਈ ਪ੍ਬੰਧ ਨਹੀਂ। 

ਐਨ.ਡੀ.ਆਰ.ਐਫ.ਨੇ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਅਤੇ 7 ਜੂਨ ਨੂੰ ਸਵੇਰੇ 4.00 ਵਜੇ ਬੋਰਵੈਲ ਰਾਹੀਂ ਬੱਚੇ ਦੇ ਹੱਥਾਂ ਨੂੰ ਕਲੰਪ ਪਾ ਕੇ ਖਿਚਣ ਦੀ ਕੋਸ਼ਿਸ਼ ਕੀਤੀ। ਬੋਰ 9 ਇੰਚੀ ਹੋਣ ਕਰਕੇ ਬੱਚਾ ਬੁਰੀ ਤਰਾਂ ਫਸਿਆ ਹੋਇਆ ਸੀ। ਜੇਕਰ ਜ਼ਬਰਦਸਦੀ ਬੱਚੇ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦੇ ਤਾਂ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਸੀ। ਇਸ ਕਰਕੇ ਫ਼ੈਸਲਾ ਕੀਤਾ ਗਿਆ ਕਿ ਬੋਰਵੈਲ ਦੇ ਨੇੜੇ ਖੂਹ ਪੁੱਟਕੇ ਬੱਚੇ ਨੂੰ ਬਾਹਰ ਕੱਢਿਆ ਜਾਵੇ। ਜੇ.ਸੀ.ਬੀ.ਮਸ਼ੀਨਾਂ ਨਾਲ ਮਿੱਟੀ ਪੁੱਟਕੇ ਰੈਂਪ ਬਣਾਇਆ ਗਿਆ। ਇਹ ਸਾਰੀ ਕਾਰਵਾਈ ਤੇ ਫ਼ੈਸਲੇ ਐਨ.ਡੀ.ਆਰ.ਐਫ਼.ਕਰਦੀ ਸੀ। ਜਿਲਾ ਪ੍ਰਸ਼ਾਸਨ ਅਤੇ ਫ਼ੌਜ ਸਹਾਇਤਾ ਕਰਦੀ ਸੀ। ਖੂਹ ਪੁੱਟਣ ਲਈ ਹੱਥਾਂ ਨਾਲ ਮਿੱਟੀ ਬਾਹਰ ਕੱਢਣ ਤੇ ਦੇਰੀ ਲਗਦੀ ਸੀ ਫਿਰ ਮਸ਼ੀਨਾਂ ਨਾਲ ਮਿੱਟੀ ਕੱਢਣ ਦਾ ਪ੍ਬੰਧ ਕਰਨ ਲਈ ਗੱਲਬਾਤ ਕੀਤੀ ਗਈ ਪ੍ੰਤੂ ਮਸ਼ੀਨ ਚਲਾਉਣ ਲਈ ਪਾਣੀ ਦੀ ਵਰਤੋਂ ਕਰਨੀ ਪੈਂਦੀ ਸੀ ਜਿਸ ਨਾਲ ਬੋਰਵੈਲ ਹੋਰ ਨੀਚੇ ਜਾ ਸਕਦਾ ਸੀ ਤੇ ਬੱਚੇ ਲਈ ਖ਼ਤਰਾ ਹੋਰ ਵੱਧਣ ਦੀ ਸੰਭਾਵਨਾ ਸੀ। ਇਸ ਲਈ ਉਨਾਂ ਵੀ ਜਵਾਬ ਦੇ ਦਿੱਤਾ। ਫਿਰ ਜਿਲਾ ਪ੍ਰਸ਼ਾਸਨ ਕੋਲ ਹੋਰ ਕੋਈ ਬਦਲਵਾਂ ਪ੍ਬੰਧ ਨਹੀਂ ਸੀ। ਅਖ਼ੀਰ ਹੱਥਾਂ ਨਾਲ ਮਿਟੀ ਬਾਹਰ ਕੱਢਕੇ ਖੂਹ ਪੁੱਟਣ ਦਾ ਕੰਮ ਹੀ ਕਰਨਾ ਪਿਆ। 

ਕਈ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀ ਸਹਾਇਤਾ ਦੀਆਂ ਤਜ਼ਵੀਜਾਂ ਲੈ ਕੇ ਆਏ। ਐਨ.ਡੀ.ਆਰ.ਐਫ਼. ਨਾਲ ਵਿਚਾਰ ਵਟਾਂਦਰਾ ਹੋਇਆ। ਪ੍ੰਤੂ ਐਨ.ਡੀ.ਆਰ.ਐਫ਼. ਉਨਾਂ ਨਾਲ ਸਹਿਮਤ ਨਹੀਂ ਹੋਈ ਕਿਉਂਕਿ ਇਕ ਜਾਨ ਬਚਾਉਂਦੇ ਹੋਰ ਜਾਨ ਜਾਣ ਦੇ ਡਰ ਤੋਂ ਅਜਿਹਾ ਨਹੀਂ ਕੀਤਾ ਗਿਆ। ਡਿਪਟੀ ਕਮਿਸ਼ਨਰ ਅਨੁਸਾਰ ਇਸ ਵਿਚ ਜਿਲਾ ਪ੍ਬੰਧ ਜਾਂ ਪੰਜਾਬ ਸਰਕਾਰ ਦਾ ਕੋਈ ਕਸੂਰ ਨਹੀਂ। ਐਨ.ਡੀ.ਆਰ.ਐਫ਼.ਬਣੀ ਹੀ ਅਜਿਹੇ ਕੰਮਾ ਨੂੰ ਨੇਪਰੇ ਚਾੜਨ ਲਈ ਹੈ। ਇਥੇ ਇਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਕਿ ਜੁਲਾਈ 2006 ਵਿਚ ਕੁਰਕਸ਼ੇਤਰ ਜਿਲੇ ਦੇ ਹਲਦਹੇੜੀ ਪਿੰਡ ਦਾ ਪਿ੍ੰਸ ਜਿਸ ਬੋਰਵੈਲ ਵਿਚ ਡਿਗਿਆ ਸੀ, ਉਹ 12 ਇੰਚ ਖੁਲਾ ਅਤੇ ਸਿਰਫ 40 ਫੁੱਟ ਡੂੰਘਾ ਗਿਆ ਸੀ। ਇਸ ਕਰਕੇ ਉਹਨੂੰ ਬਾਹਰ ਕੱਢ ਲਿਆ ਸੀ। ਇਹ ਬੋਰਵੈਲ 9 ਇੰਚ ਅਤੇ ਨੀਚੇ ਬੱਚਾ 125 ਫੁੱਟ ਤੇ ਜਾ ਕੇ ਫਸ ਗਿਆ ਸੀ। ਡਿਪਟੀ ਕਮਿਸ਼ਨਰ ਅਨੁਸਾਰ ਇਸੇ ਬੋਰਵੈਲ ਰਾਹੀਂ ਕੱਢਣ ਦੀ ਕੋਸ਼ਿਸ਼ ਵਾਰ ਵਾਰ ਹੁੰਦੀ ਰਹੀ ਹੈ। ਖੂਹ ਪੁੱਟਕੇ ਕੱਢਣ ਦਾ ਤਾਂ ਬਦਲਵਾਂ ਪ੍ਬੰਧ ਸੀ।

ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਿ੍ਤਕ ਬੱਚੇ ਨੂੰ ਚੰਡੀਗੜ ਪੀ.ਜੀ.ਆਈ. ਨਹੀਂ ਲਿਜਾਣਾ ਚਾਹੀਦਾ ਸੀ। ਜੇਕਰ ਸੰਗਰੂਰ ਪੋਸਟ ਮਾਰਟਮ ਕਰਵਾਇਆ ਜਾਂਦਾ ਤਾਂ ਲੋਕਾਂ ਨੇ ਸਰਕਾਰ ਤੇ ਦੋਸ਼ ਲਗਾਉਣੇ ਸਨ। ਚੰਡੀਗੜ ਕੇਂਦਰ ਸ਼ਾਸ਼ਤ ਪ੍ਰਦੇਸ਼  ਹੈ ਅਤੇ ਪੀ.ਜੀ.ਆਈ. ਵਿਚ ਫੋਰੈਂਸਕ ਮਾਹਰ ਡਾਕਟਰ ਹਨ ਜਿਹੜੇ ਮੌਤ ਦਾ ਕਾਰਨ ਅਤੇ ਕਦੋਂ ਹੋਈ ਦੱਸ ਸਕਦੇ ਹਨ। ਉਨਾਂ ਦੀ ਅਥਾਰਟੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਪੀ.ਜੀ.ਆਈ. ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਫ਼ਤਿਹਵੀਰ ਸਿੰਘ ਤਿੰਨ ਚਾਰ ਦਿਨ ਪਹਿਲਾਂ ਅਰਥਾਤ ਸਨਿਚਰਵਾਰ ਨੂੰ ਹੀ ਦਮ ਤੋੜ ਗਿਆ ਸੀ।

ਹੁਣ ਕਈ ਲੋਕ ਕਹਿ ਰਹੇ ਹਨ ਕਿ ਬੋਰਵੈਲ ਦੇ ਮਾਲਕ ਤੇ ਕਤਲ ਦਾ ਕੇਸ ਦਰਜ ਕਰਨਾ ਚਾਹੀਦਾ ਹੈ। ਧਰਨੇ ਤੇ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਗੁੱਸਾ ਤੇ ਰੋਸ ਤਾਂ ਹਰ ਪੰਜਾਬੀ ਨੂੰ ਹੈ ਅਤੇ ਜੋ ਹੋਣਾ ਵੀ ਚਾਹੀਦਾ ਹੈ ਕਿਉਂਕਿ ਵਿਆਹ ਤੋਂ 7 ਸਾਲਾਂ ਬਾਅਦ ਫ਼ਤਿਹਵੀਰ ਸਿੰਘ ਪੈਦਾ ਹੋਇਆ ਇਕਲੌਤਾ ਬੱਚਾ ਸੀ। 

ਸੜਕਾਂ ਰੋਕ ਕੇ ਧਰਨੇ ਤੇ ਹੜਤਾਲਾਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸਗੋਂ ਇਨਾਂ ਨਾਲ ਤਾਂ ਅਮਨ ਅਮਾਨ ਦੀ ਹਾਲਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਹਸਪਤਾਲਾਂ ਵਿਚ ਜਾਣ ਵਾਲੇ ਮਰੀਜ਼ਾਂ  ਲਈ ਸਮੱਸਿਆ ਪੈਦਾ ਹੋ ਸਕਦੀ ਹੈ। ਇਤਨਾ ਵੱਡਾ ਸਦਮਾ ਲੱਗਣ ਦੇ ਬਾਵਜੂਦ ਫ਼ਤਿਹਵੀਰ ਸਿੰਘ ਦਾ ਦਾਦਾ ਰੋਹੀ ਸਿੰਘ ਸ਼ੋਸ਼ਲ ਮੀਡੀਏ ਰਾਹੀਂ ਆਪਣੇ ਦਿਲ ਤੇ ਪੱਥਰ ਰੱਖਕੇ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਧਰਨੇ ਦੇ ਕੇ ਰਾਹ ਨਾ ਰੋਕੇ ਜਾਣ ਤਾਂ ਜੋ ਕਿਸੇ ਨੂੰ ਔਖਿਆਈ ਨਾ ਹੋਵੇ। ਪ੍ੰਤੂ ਲੋਕ ਰੋਸ ਦੇ ਪ੍ਰਗਟਾਵੇ ਲਈ ਭਾਵਨਾਵਾਂ ਵਿਚ ਵਹਿਕੇ ਧਰਨੇ ਤੇ ਹੜਤਾਲਾਂ ਕਰ ਰਹੇ ਹਨ। ਫ਼ਤਿਹਵੀਰ ਦੀ ਚਿਖਾ ਨੂੰ ਅਗਨੀ ਉਸਦੇ ਦਾਦਾ ਰੋਹੀ ਸਿੰਘ ਨੇ ਵਿਖਾਈ। ਵਾਹਿਗੁਰੂ ਦੇ ਰੰਗ ਵੇਖੋ ਜਿਸ ਫ਼ਤਿਹਵੀਰ ਨੇ ਰੋਹੀ ਸਿੰਘ ਦੀ ਚਿਖਾ ਨੂੰ ਅਗਨੀ ਵਿਖਾਉਣੀ ਸੀ, ਉਸਦੀ ਚਿਖਾ ਨੂੰ ਦਾਦਾ ਨੇ ਅਗਨੀ ਵਿਖਾਈ।
 
*ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
 ਸੁਣੋ ਫ਼ਤਿਹਵੀਰ 'ਤੇ ਕੀ ਬੋਲੇ ਡੀ.ਸੀ. ਸੰਗਰੂਰ

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment by: ਸਾਹਿਬ ਸਿੰਘ

Absolutely right views of Mr, Ujjagar Singh ji, sentimental peoples are creative of social problems.

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER