ਪੰਜਾਬ
52 ਸਕੂਟਰ, ਮੋਟਰਸਾਇਕਲ ਤੇ 3 ਕਾਰਾਂ ਬਰਾਮਦ; ਲੰਮੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਵਹੀਕਲ ਚੋਰ ਕਾਬੂ
-
52 ਸਕੂਟਰ, ਮੋਟਰਸਾਇਕਲ ਤੇ 3 ਕਾਰਾਂ ਬਰਾਮਦ; ਲੰਮੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਵਹੀਕਲ ਚੋਰ ਕਾਬੂ



ਪਟਿਆਲਾ, 22 ਅਪ੍ਰੈਲ: ਪਿਛਲੇ ਕਰੀਬ ਦੋ ਸਾਲਾਂ ਤੋਂ ਪਟਿਆਲਾ ਸ਼ਹਿਰ ਤੇ ਜ਼ਿਲ੍ਹੇ ਅੰਦਰੋਂ ਵੱਡੀ ਗਿਣਤੀ 'ਚ ਵੱਖ-ਵੱਖ ਥਾਵਾਂ ਤੋਂ ਵਹੀਕਲ ਚੋਰੀ ਕਰਨ ਵਾਲਾ ਸ਼ਾਤਰ ਚੋਰ ਪ੍ਰਵੀਨ ਕੁਮਾਰ ਉਰਫ ਪਿੰਨੀ ਆਖਰਕਾਰ ਪਟਿਆਲਾ ਪੁਲਿਸ ਦੇ ਅੜਿਕੇ ਆ ਹੀ ਗਿਆ। ਪੁਲਿਸ ਨੇ ਇਸ ਨੂੰ ਕਾਬੂ ਕਰਕੇ ਇਸਦੀ ਨਿਸ਼ਾਨਦੇਹੀ 'ਤੇ ਇਸ ਵੱਲੋਂ ਫਰਜ਼ੀ ਦਸਤਾਵੇਜਾਂ ਦੇ ਅਧਾਰ 'ਤੇ ਅੱਗੇ ਵੇਚੇ 52 ਸਕੂਟਰ, ਮੋਟਰ ਸਾਇਕਲਾਂ ਸਮੇਤ 3 ਕਾਰਾਂ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। 
 
ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਚੋਰ ਇਹ ਵਹੀਕਲ ਪਟਿਆਲਾ ਤੋਂ ਚੋਰੀ ਕਰਕੇ ਅੱਗੇ ਸੰਗਰੂਰ ਜ਼ਿਲ੍ਹੇ, ਖਾਸ ਕਰਕੇ ਮਲੇਰਕੋਟਲਾ ਤੇ ਇਸਦੇ ਆਲੇ ਦੁਆਲੇ ਦੇ ਪਿੰਡਾਂ 'ਚ ਫ਼ਰਜੀ ਦਸਤਾਵੇਜਾਂ ਦੇ ਅਧਾਰ 'ਤੇ ਵੇਚਦਾ ਸੀ। 
 
ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦਿਖਾਈ ਜਾ ਰਹੀ ਮੁਸ਼ਤੈਦੀ ਦੌਰਾਨ ਕਪਤਾਨ ਪੁਲਿਸ ਸਿਟੀ ਸ੍ਰੀ ਹਰਮਨਦੀਪ ਹਾਂਸ, ਉਪ ਕਪਤਾਨ ਪੁਲਿਸ ਸਿਟੀ-1 ਸ੍ਰੀ ਯੋਗੇਸ ਸ਼ਰਮਾ ਦੀ ਨਿਗਰਾਨੀ ਹੇਠ ਦੇ ਐਸ.ਆਈ. ਸਾਹਿਬ ਸਿੰਘ ਦੀ ਪੁਲਿਸ ਟੀਮ ਨੇ ਪ੍ਰਵੀਨ ਕੁਮਾਰ ਉਰਫ ਪਿੰਨੀ ਪੁੱਤਰ ਓਮ ਪ੍ਰਕਾਸ ਵਾਸੀ ਅਗਰ ਨਗਰ ਮੁਹੱਲਾ, ਮਲੇਰਕੋਟਲਾ ਨੂੰ ਕਾਬੂ ਕੀਤਾ।
 
ਉਨ੍ਹਾਂ ਦੱਸਿਆ ਕਿ ਮਿਤੀ 20 ਮਾਰਚ 2019 ਨੂੰ ਦਫ਼ਤਰ ਕੁਨੈਕਟ ਬਰਾਂਡਬੈਂਡ, ਛੋਟੀ ਬਾਰਾਂਦਰੀ ਪਟਿਆਲਾ ਤੋਂ ਇਕ ਐਕਟਿਵਾ ਸਕੂਟਰੀ ਨੰਬਰੀ ਪੀ.ਬੀ 11 ਬੀ.ਐਲ 1951 ਅਤੇ ਇਕ ਹੋਰ ਐਕਟਿਵਾ ਸਕੂਟਰੀ ਨੰਬਰੀ ਪੀਬੀ 11 ਏ.ਵੀ 5260, ਨਰਾਇਣ ਕਾਂਟੀਨੈਂਟਲ ਹੋਟਲ, ਛੋਟੀ ਬਾਰਾਂਦਰੀ, ਪਟਿਆਲਾ ਦੀ ਪਾਰਕਿੰਗ 'ਚੋਂ ਚੋਰੀ ਹੋਈ ਸੀ, ਸਬੰਧੀ ਮੁਕੱਦਮਾ ਨੰਬਰ 76 ਮਿਤੀ 01.04.2019 ਅ/ਧ 379 ਹਿੰ:ਦੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਗਿਆ।
 
ਸ. ਸਿੱਧੂ ਨੇ ਦੱਸਿਆ ਕਿ ਇਸ ਕੇਸ 'ਚ ਜੁਰਮ ਦਾ ਵਾਧਾ ਕਰਦਿਆਂ ਧਾਰਾ 465, 467, 468 ਤੇ 471 ਦਾ ਵਾਧਾ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਵਿਅਕਤੀ ਇਨ੍ਹਾਂ ਚੋਰੀ ਕੀਤੇ ਵਹੀਕਲਾਂ ' ਫਰਜੀ ਦਸਤਾਵੇਜਾਂ ਦੇ ਅਧਾਰ 'ਤੇ ਅੱਗੇ ਵੇਚਦਾ ਸੀ ਅਤੇ ਇਸ ਮਾਮਲੇ 'ਚ ਇਸਦੀ ਮਦਦ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
 
ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਪੜਤਾਲ ਦੌਰਾਨ ਮਿਤੀ 18 ਅਪ੍ਰੈਲ 2019 ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਪ੍ਰਵੀਨ ਕੁਮਾਰ ਉਰਫ ਪਿੰਨੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੇਵਲ 4 ਦਿਨਾਂ ਦੀ ਪੁਛਗਿਛ ਦੌਰਾਨ ਪੁਲਿਸ ਨੇ ਇਸ ਵੱਲੋਂ ਚੋਰੀ ਕਰਕੇ ਅੱਗੇ ਵੇਚੀਆਂ 3 ਮਾਰੂਤੀ ਕਾਰਾਂ, 24 ਮੋਟਰਸਾਇਕਲ ਅਤੇ 25 ਐਕਟਿਵਾ ਆਦਿ ਸਕੂਟਰ ਬਰਾਮਦ ਕੀਤੇ।
 
ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ਼ ਦੌਰਾਨ ਪ੍ਰਵੀਨ ਕੁਮਾਰ ਨੇ ਮੰਨਿਆ ਕਿ ਉਹ ਪਟਿਆਲਾ ਸ਼ਹਿਰ 'ਚੋਂ ਕਰੀਬ ਦੋ ਸਾਲ ਤੋਂ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਹ ਆਪਣਾ ਨਿਸ਼ਾਨਾ ਵੱਖ ਵੱਖ ਵਿਦਿਅਕ ਸੰਸਥਾਵਾਂ, ਛੋਟੀ ਬਾਰਾਂਦਰੀ, ਲੀਲਾ ਭਵਨ ਦੇ ਬਾਹਰ ਖੜ੍ਹੇ ਵਿਦਿਆਰਥੀਆਂ ਦੇ ਵਹੀਕਲ ਖਾਸ ਕਰਕੇ ਐਕਟਿਵਾ ਸਕੂਟਰੀਆਂ ਅਤੇ ਮੋਟਰਸਾਈਕਲਾਂ ਨੂੰ ਬਣਾਉਂਦਾ ਸੀ। ਇਨ੍ਹਾਂ ਨੂੰ ਅੱਗੇ ਫਰਜੀ ਦਸਤਾਵੇਜ ਬਣਾ ਕੇ ਮਲੇਰਕੋਟਲਾ ਲਿਜਾ ਕੇ ਸਹਿਰ ਅੰਦਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਇਹ ਕਹਿ ਕੇ ਵੇਚ ਦਿੰਦਾ ਸੀ ਕਿ ਉਸ ਨੇ ਇਹ ਵਹੀਕਲ ਪਟਿਆਲਾ ਤੋਂ ਕਿਸੇ ਡੀਲਰ ਰਾਂਹੀ ਖਰੀਦੇ ਹਨ।
 
ਐਸ.ਐਸ.ਪੀ. ਨੇ ਦੱਸਿਆ ਕਿ ਵਹੀਕਲ ਵਿੱਚੋਂ ਮਾਲਕ ਦਾ ਡਰਾਈਵਿੰਗ ਲਾਇਸੰਸ ਜਾਂ ਆਰ.ਸੀ ਕੱਢਕੇ ਉਸ ਵਿਅਕਤੀ ਦੇ ਨਾਮ ਪਤੇ 'ਤੇ ਅਸਟਾਮ ਖਰੀਦ ਕੇ, ਫਰਜੀ ਹਲਫ਼ੀਆ ਬਿਆਨ ਟਾਇਪ ਕਰਵਾਕੇ, ਵਹੀਕਲ ਮਾਲਕ ਦੇ ਜਾਅਲੀ ਦਸਤਖਤ ਕਰਕੇ ਨੋਟਰੀ ਪਬਲਿਕ ਤੋਂ ਤਸਦੀਕ ਕਰਵਾਕੇ, ਸੇਲ ਸਬੰਧੀ ਫਾਰਮ ਨੰਬਰ 29/30 'ਤੇ ਵੀ ਵਹੀਕਲ ਮਾਲਕ ਦੇ ਜਾਅਲੀ ਦਸਤਖਤ ਕਰਕੇ ਅੱਗੇ ਖਰੀਦਦਾਰਾਂ ਨੂੰ ਵੇਚ ਦਿੰਦਾ ਸੀ। ਇਸ ਮੌਕੇ ਐਸ.ਪੀ. ਸਿਟੀ ਸ. ਹਰਮਨ ਹਾਂਸ, ਡੀ.ਐਸ.ਪੀ. ਸਿਟੀ ਸ੍ਰੀ ਯੁਗੇਸ਼ ਸ਼ਰਮਾ, ਐਸ.ਆਈ. ਸਾਹਿਬ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER