ਪੰਜਾਬ
ਹਰਸਿਮਰਤ ਬਾਦਲ ਦੇ ਪੜਦਾਦੇ ਨੇ ਜਲਿਆਂਵਾਲਾ ਬਾਗ਼ ਦੇ ਘਿਨਾਉਣੇ ਖੂਨੀ ਸਾਕੇ ਵਾਲੇ ਦਿਨ ਡਾਇਰ ਨੂੰ ਸ਼ਾਹੀ ਖਾਣਾ ਦਿੱਤਾ ਸੀ: ਕੈਪਟਨ
- ਪੀ ਟੀ ਟੀਮ
ਹਰਸਿਮਰਤ ਬਾਦਲ ਦੇ ਪੜਦਾਦੇ ਨੇ ਜਲਿਆਂਵਾਲਾ ਬਾਗ਼ ਦੇ ਘਿਨਾਉਣੇ ਖੂਨੀ ਸਾਕੇ ਵਾਲੇ ਦਿਨ ਡਾਇਰ ਨੂੰ ਸ਼ਾਹੀ ਖਾਣਾ ਦਿੱਤਾ ਸੀ: ਕੈਪਟਨ



ਕੇਂਦਰੀ ਮੰਤਰੀ ਦੀ ਨੀਰਸ ਟਿੱਪਣੀ ਦੇ ਵਿਰੁੱਧ ਤਿੱਖਾ ਹਮਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਗਏ ਟਵੀਟ ’ਤੇ ਸਵਾਲ ਕਰਦੇ ਹੋਏ ਕਿਹਾ ਹੈ ਕਿ ਉਨਾਂ ਦੇ ਪੜਦਾਦੇ ਨੇ ਜਲਿਆਂਵਾਲਾ ਬਾਗ਼ ਦੇ ਘਿਨਾਉਣੇ ਖੂਨੀ ਸਾਕੇ ਵਾਲੇ ਦਿਨ ਜਨਰਲ ਡਾਇਰ ਨੂੰ ਸ਼ਾਹੀ ਖਾਣਾ ਦਿੱਤਾ ਸੀ। 

ਮੁੱਖ ਮੰਤਰੀ ਨੇ ਹਰਸਿਮਰਤ ਦੇ ਸਿਆਸੀ ਹਿੱਤਾਂ ਤੋ ਪ੍ਰੇਰਿਤ ਟਵੀਟ ਤੋਂ ਬਾਅਦ ਹਰਸਿਮਰਤ, ਉਸ ਦੇ ਪਤੀ ਸੁਖਬੀਰ ਬਾਦਲ ਅਤੇ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ’ਤੇ ਤਿੱਖਾ ਹਮਲਾ ਕੀਤਾ ਹੈ। ਹਰਸਿਮਰਤ ਨੇ ਇਹ ਟਵੀਟ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੀ ਰਾਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਅਕਾਲ ਤਖਤ ਵਿਖੇ ਜਾਣ ਦੇ ਸਬੰਧ ਵਿੱਚ ਕੀਤਾ ਹੈ। 
 
ਹਰਸਿਮਰਤ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਏ ਪਰ ਉਨਾਂ ਨੇ ਸਿੱਖਾਂ ਦੇ ਉੱਚ ਧਾਰਮਿਕ ਸੰਸਥਾਨ ਨੂੰ ਟੈਂਕਾਂ ਅਤੇ ਤੋਪਾਂ ਨਾਲ ਢਾਹੁਣ ਦੀ ਆਈ.ਐਨ.ਸੀ.  ਦੇ ਗੁਨਾਹ ਨੂੰ ਮੰਨਣ ਬਾਰੇ ਉਸ ਨੂੰ ਕਹਿਣ ਦਾ ਹੌਂਸਲਾ ਨਹੀਂ ਵਿਖਾਇਆ। ਜਲਿਆਂਵਾਲਾ ਬਾਗ ਦੇ ਕਤਲੇਆਮ ਸਬੰਧੀ ਬਿ੍ਰਟੇਨ ਤੋਂ ਮੁਆਫੀ ਮੰਗਣ ਦੇ ਨਾਲ ਇਸ ਦਾ ਕੀ ਵਖਰੇਵਾਂ ਹੈ। ਹਰਸਿਮਰਤ ਦੇ ਇਸ ਟਵੀਟ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਨੂੰ ਭਿ੍ਰਸ਼ਟ ਟਿਪੱਣੀ ਦੱਸਿਆ ਅਤੇ ਕਿਹਾ ਕਿ ਇਸ ਤੋਂ ਉਸ ਦੀ 1984 ਦੀ ਘਟਨਾ ਅਤੇ ਮੇਰੇ ਵੱਲੋਂ ਇਸ ਸਮੁੱਚੇ ਮਾਮਲੇ ਬਾਰੇ ਆਪਣਾਈ ਭੂਮਿਕਾ ਦੀ ਬੇਸਮਝੀ ਦਾ ਪ੍ਰਗਟਾਵਾ ਹੁੰਦਾ ਹੈ। 
 
ਜਲਿਆਂਵਾਲਾ ਬਾਗ਼ ਦੇ ਕਤਲੇਆਮ ਦੇ ਬੁਚੜ ਦੀ ਮੇਜਬਾਨੀ ਦੀ ਸ਼ਰਮਨਾਕ ਘਟਨਾ ਨੂੰ ਦਹਾਕਿਆਂ ਬੱਧੀ ਲਾਂਭੇ ਰੱਖਣ ਲਈ ਬਾਦਲਾਂ ਦੀ ਰਗ ਨੂੰ ਫੜਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਦੇ ਟਵੀਟ ਦੇ ਟਾਕਰੇ ਵਿੱਚ ਲਿਖਿਆ,‘‘ਕੀ ਤੂੰ, ਤੇਰੇ ਪਤੀ ਐਸ.ਐਸ.ਬਾਦਲ ਜਾਂ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਤੇਰੇ ਪੜਦਾਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਵੱਲੋਂ ਜਲਿਆਂਵਾਲਾ ਬਾਗ਼ ਦੇ ਕਤਲੇਆਮ ਵਾਲੇ ਦਿਨ ਜਨਰਲ ਡਾਇਰ ਨੂੰ ਸ਼ਾਹੀ ਖਾਣਾ ਦਿੱਤੇ ਜਾਣ ਲਈ ਮੁਆਫੀ ਮੰਗੀ ਹੈ? ਉਸ ਨੂੰ ਬਾਅਦ ਵਿੱਚ ਉਸ ਦੀ ਵਫਾਦਾਰੀ ਅਤੇ ਉਸ ਦੀ ਭੂਮਿਕਾ ਲਈ 1926 ਵਿੱਚ ਸਨਮਾਨਿਆ ਗਿਆ।’’
 
ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਬੜਾਵਾ ਦੇਣ ਲਈ ਰਾਸ਼ਟਰਵਾਦ ਦਾ ਪੱਤਾ ਖੇਡਣ ਲਈ ਹਰਸਿਮਰਤ, ਉਸ ਦੇ ਭਰਾ ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਕੁਨਬੇ ’ਤੇ ਮੁੱਖ ਮੰਤਰੀ ਨੇ ਤਿੱਖਾ ਹਮਲਾ ਕੀਤਾ। ਉਨਾਂ ਕਿਹਾ ਕਿ ਕੇਂਦਰੀ ਮੰਤਰੀ ਦੀ ਟਿੱਪਣੀ ਨਾ ਕੇਵਲ ਦੋਗਲੀ ਅਤੇ ਗੁੰਮਰਾਹਕੰੁਨ ਹੈ ਸਗੋਂ ਇਹ ਉਨਾਂ ਵੱਲੋਂ ਓਪਰੇਸ਼ਨ ਬਲੂ ਸਟਾਰ ਦੀ ਘਟਨਾ ਤੋਂ ਬਾਅਦ ਨਿਭਾਈ ਭੂਮਿਕਾ ਸਬੰਧੀ ਤੱਥਾਂ ਤੋਂ ਕੋਰੀ ਹੈ। 
 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫੋਜੀ ਕਾਰਵਾਈ ਦੇ ਵਿਰੋਧ ਵਿੱਚ ਉਨਾਂ ਨੇ ਪਾਰਲੀਮੈਂਟ ਅਤੇ ਪਾਰਟੀ ਦੋਵਾਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨਾਂ ਕਿਹਾ ਕਿ ਉਨਾਂ ਦਿਨਾਂ ਦੀਆਂ ਘਟਨਾਵਾਂ ਦੀਆਂ ਉਲਝਣਾ ਅਤੇ ਸਿੱਟਿਆਂ ਤੋਂ ਉਹ ਪੂਰੀ ਤਰਾਂ ਜਾਣੂ ਹਨ। ਉਨਾਂ ਕਿਹਾ ਕਿ ਹਰਸਿਮਰਤ ਉਸ ਸਮੇਂ ਇਕ ਸਕੂਲ ਜਾਂਦੀ ਕੁੜੀ ਸੀ ਜਿਸ ਨੂੰ ਉਸ ਸਮੇਂ ਦਾ ਕੁਝ ਵੀ ਨਹੀਂ ਪਤਾ। 
 
ਮੁੱਖ ਮੰਤਰੀ ਨੇ ਹਰਸਿਮਰਤ ਨੂੰ ਕਿਹਾ ਕਿ ਉਹ ਉਨਾਂ ਨੂੰ ਅਕਾਲ ਤਖ਼ਤ ਦੇ ਬਾਰੇ ਦੱਸਣ ਦੀ ਕੋਸ਼ਿਸ਼ ਨਾ ਕਰੇ। ਜਿਸ ਪੀੜਾ ਅਤੇ ਦੁੱਖਾਂ ਵਿੱਚ ਦੀ ਸਿੱਖ ਭਾਈਚਾਰਾ ਲੰਘਿਆ ਹੈ ਉਸ ਨੂੰ ਬਾਦਲ ਕੁੰਬਾ ਕਦੀ ਵੀ ਸਮਝ ਨਹੀਂ ਸਕਦਾ। ਬਾਦਲ ਪਰਿਵਾਰ ਸਦਾ ਹੀ ਆਪਣੇ ਹਿੱਤਾਂ ਵਾਸਤੇ ਰੁੱਝਾ ਰਿਹਾ ਹੈ ਕੀ ਉਨਾਂ ਨੇ ਲੰਮਾ ਸਮਾਂ ਪਹਿਲਾਂ ਹਰਸਿਮਰਤ ਦੇ ਪੜਦਾਦੇ ਵੱਲੋਂ ਦੇਸ਼ ਵਿਰੋਧੀ ਕਾਰਜ ਕਰਨ ਲਈ ਮੁਆਫੀ ਮੰਗੀ?
 
ਮੁੱਖ ਮੰਤਰੀ ਨੇ ਹਰਸਿਮਰਤ ਦੇ ਭਟਕਾਹਟਪੂਰਨ ਟਵੀਟ ’ਤੇ ਇਹ ਟਿੱਪਣੀ ਕੀਤੀ ਜਦਕਿ ਹੋਰ ਕਾਂਗਰਸੀ ਆਗੂਆਂ ਨੇ 1919 ਦੇ ਕਤਲੇਆਮ ਤੋਂ ਬਾਅਦ ਹਰਸਿਮਰਤ ਦੇ ਪੜਦਾਦੇ ਵੱਲੋਂ ਜਨਰਲ ਡਾਇਰ ਨੂੰ ਸ਼ਾਹੀ ਖਾਣਾ ਦੇਣ ਲਈ ਮਜੀਠੀਏ ਅਤੇ ਉਸ ਦੀ ਭੈਣ ਤੋਂ ਮੁਆਫੀ ਦੀ ਮੰਗ ਕੀਤੀ। 
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment by: Sahib singh

ਸੁੰਦਰ ਸਿੰਘ ਮਜੀਠੀਆ, ਨੇ ਅੰਗਰੇਜ਼ਾਂ ਨਾਲ ਮਿਲ ਕੇ ਕੲੀ ਬੱਬਰ ਅਤੇ ਗ਼ਦਰੀਆਂ ਨੂੰ ਸੂਹ ਦੇ ਕੇ ਮਰਵਾਇਆ ਹੈ। ਮਜੀਠੀਆ ਪਰਿਵਾਰ ਅਜ਼ਾਦੀ ਤੋਂ ਪਹਿਲਾਂ ਦਾ ਅਤੇ ਬਾਦਲ ਪਰਿਵਾਰ ਹੁਣ ਦਾ ਕੌਮ ਦਾ ਵੱਡਾ ਗ਼ਦਾਰ ਹੈ।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER