ਪੰਜਾਬ
ਪੇਂਡੂ ਵਿਕਾਸ ਦੇ ਪਿੜ ਵਿੱਚ ਨਿੱਤਰੀਆਂ ਧੀਆਂ
- ਪਰਮਜੀਤ ਭੁੱਲਰ
ਪੇਂਡੂ ਵਿਕਾਸ ਦੇ ਪਿੜ ਵਿੱਚ ਨਿੱਤਰੀਆਂ ਧੀਆਂ



ਹੁਣ ਧਰਵਾਸ ਵਾਲੀ ਗੱਲ ਹੈ ਕਿ ਪੇਂਡੂ ਵਿਕਾਸ ਦੀ ਡੋਰ ਹੁਣ ਨੌਜਵਾਨ ਧੀਆਂ ਦੇ ਹੱਥ ਹੈ। ਪਹਿਲੀ ਵਾਰ ਹੈ ਕਿ ਨੌਜਵਾਨ ਕੁੜੀਆਂ ਨੇ ਪਿੰਡਾਂ ਦੀ ਜ਼ਿੰਮੇਵਾਰੀ ਸੰਭਾਲੀ ਹੈ। ਔਰਤਾਂ ਦਾ ਮਾਣ-ਸਨਮਾਨ ਵਧਿਆ ਹੈ, ਨਾਲ ਹੀ ਇਹ ਮਹਿਲਾ ਸਰਪੰਚ ਹੁਣ ਕੁੜੀਮਾਰਾਂ ਨੂੰ ਬੰਦੇ ਬਣਨ ਦਾ ਸੁਨੇਹਾ ਵੀ ਦੇ ਰਹੀਆਂ ਹਨ। ਐਤਕੀਂ ਪੰਚਾਇਤੀ ਚੋਣਾਂ ਵਿੱਚ ਪੇਂਡੂ ਲੋਕਾਂ ਨੇ ਮਹਿਲਾ ਸਰਪੰਚ ਬਣਾਉਣ ਲਈ ਧੀਆਂ ਦੇ ਸਿਰ 'ਤੇ ਹੱਥ ਰੱਖਿਆ ਹੈ। ਪੰਜਾਹ ਫੀਸਦੀ ਰਾਖਵਾਂਕਰਨ ਵਰਦਾਨ ਬਣਿਆ ਹੈ।

ਧੀਆਂ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ ਜਿਨ੍ਹਾਂ ਨੇ ਪੇਂਡੂ ਵਿਕਾਸ ਦੇ ਪਿੜ ਵਿੱਚ ਨਵੀਂ ਲੀਹ ਖਿੱਚੀ ਹੈ। ਆਮ ਤੌਰ 'ਤੇ ਪਿੰਡਾਂ ਵਿੱਚ ਮਹਿਲਾ ਸਰਪੰਚੀ ਲਈ ਮਾਂਵਾਂ ਜਾਂ ਫਿਰ ਨੂੰਹਾਂ ਅੱਗੇ ਆਉਂਦੀਆਂ ਰਹੀਆਂ ਹਨ, ਪਰ ਇਸ ਵਾਰ ਨੌਜਵਾਨ ਕੁੜੀਆਂ ਸਰਪੰਚ ਬਣੀਆਂ ਹਨ। ਇਨ੍ਹਾਂ ਕੁੜੀਆਂ ਦੀ ਉਚੇਰੀ ਸਿੱਖਿਆ ਪਿੰਡਾਂ ਦਾ ਮੂੰਹ-ਮੱਥਾ ਸੰਵਾਰਨ ਦੇ ਕੰਮ ਆਏਗੀ। ਉਮਰਾਂ ਭਾਵੇਂ ਛੋਟੀਆਂ ਹਨ ਤੇ ਸੁਪਨੇ ਵੱਡੇ ਹਨ। ਇਨ੍ਹਾਂ ਨੇ ਪੇਂਡੂ ਵਿਕਾਸ ਦਾ ਮੂੰਹ ਮਹਾਦਰਾਂ ਬਦਲਣ ਦੀ ਸੋਚ ਧਾਰੀ ਹੈ । ਇਹ ਸਮਾਂ ਹੀ ਦੱਸੇਗਾ ਕਿ ਕਿੰਨੀਆਂ ਕੁ ਕੋ ਸਫਲਤਾ ਹਾਸਲ ਕਰਦੀਆਂ ਹਨ। ਪੇਂਡੂ ਵਿਕਾਸ ਤੇ ਨਕਸ਼ੇ 'ਤੇ ਇੱਕ ਨਿਵੇਕਲਾ ਰੰਗ ਭਰ ਕੇ ਬੁਰਾਈ ਦੀ ਜੜ ਨੂੰ ਪੁੱਟਣ ਦਾ ਪ੍ਰਣ ਵੀ ਕਰਦੀਆਂ ਹਨ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਣਕ ਖਾਨਾ ਦੀ ਧੀ ਸੈਸਨਦੀਪ ਕੌਰ ਸਿੱਧੂ (23 ਸਾਲ) ਨੇ ਬੀ.ਐੱਸ.ਸੀ. (ਐਗਰੀਕਲਚਰ) ਦੀ ਪੜ੍ਹਾਈ ਕੀਤੀ ਹੋਈ ਹੈ ਤੇ ਆਈ.ਏ.ਐੱਸ. ਦੀ ਤਿਆਰੀ ਵੀ ਨਾਲੋਂ ਨਾਲ ਚੱਲ ਰਹੀ ਹੈ, ਇਸ ਧੀ ਨੇ ਪਿੰਡ ਨੂੰ ਵਿਕਾਸ ਦੀਆ ਲੀਹਾਂ 'ਤੇ ਲਿਆਉਣ ਦੀ ਠਾਣ ਲਈ ਹੈ ਤੇ ਸਿੱਖਿਆ ਦੇ ਸੁਧਾਰ ਵਿੱਚ ਤਬਦੀਲੀਆਂ ਲਿਆ ਕੇ ਹਰ ਲੜਕੀ ਨੂੰ ਸਿੱਖਿਆ ਦਿਵਾਉਣਾ ਹੁਣ ਆਪਣਾ ਫਰਜ਼ ਸਮਝਦੀ ਹੈ। ਸਰਪੰਚ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਜਨਤਕ ਤੌਰ 'ਤੇ ਧੀਆਂ ਭੈਣਾਂ ਪ੍ਰਤੀ ਬੋਲੇ ਜਾਂਦੇ ਅਪਸ਼ਬਦਾਂ ਤੋਂ ਮੈਨੂੰ ਬਹੁਤ ਨਫ਼ਰਤ ਹੈ, ਇਸ ਲਈ ਔਰਤਾਂ 'ਤੇ ਹੁੰਦੇ ਅਤਿਆਚਾਰ ਨੂੰ ਰੋਕਣ ਲਈ ਪਹਿਲਕਦਮੀ ਕਰਾਂਗੀ। ਹਰ ਘਰ ਦੀ ਬੱਚੀ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਆ ਜਾਵੇਗਾ ਤਾਂ ਕਿ ਕੋਈ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ। ਲੜਾਈ ਝਗੜੇ ਦੇ ਕੇਸ ਥਾਣੇ-ਕਚਹਿਰੀ ਵਿੱਚ ਨਹੀਂ ਜਾਣ ਦਿੱਤੇ ਜਾਣਗੇ, ਸਗੋਂ ਹਰ ਫੈਸਲਾ ਪੰਚਾਇਤ ਵਿੱਚ ਹੋਵੇਗਾ। ਪ੍ਰਾਈਵੇਟ ਸਕੂਲਾਂ ਦੀਆਂ ਵੱਡੀਆਂ ਫੀਸਾਂ ਤੋਂ ਬਚਾਉਣ ਲਈ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਭਾਈਚਾਰਕ ਸਾਂਝ ਦੀ ਧੰਦ ਨੂੰ ਮਜ਼ਬੂਤ ਕਰਨ ਲਈ ਪਿੰਡ 'ਚ ਧੜੇਬੰਦੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ ਤੇ ਹਰ ਫੈਸਲਾ ਨਿਰਪੱਖ ਤੌਰ 'ਤੇ ਹੋਵੇਗਾ। ਲੋਕਾਂ ਵੱਲੋਂ ਵਿਆਹ-ਸ਼ਾਦੀਆਂ 'ਤੇ ਕੀਤੀ ਜਾਂਦੀ ਫ਼ਜ਼ੂਲਖ਼ਰਚੀ ਨੂੰ ਰੋਕਣ ਲਈ ਮਤਾ ਗ੍ਰਾਮ ਸਭਾ ਦੇ ਆਮ ਇਜਲਾਸ 'ਚ ਲਿਆਉਂਦਾ ਜਾਵੇਗਾ। ਖੁਦ ਕੰਮ ਕਰਨ ਵਿੱਚ ਯਕੀਨ ਰੱਖਦੀ ਹਾਂ, ਰਬੜ ਦੀ ਮੋਹਰ ਨਹੀਂ ਬਣਾਂਗੀ।

ਬਲਾਕ ਕਪੂਰਥਲਾ ਦੇ ਪਿੰਡ ਬਿਸਨਪੁਰ ਦੀ ਧੀ ਗੁਰਕੀਰਤ ਕੌਰ (23 ਸਾਲ) ਨੇ ਪਰਿਵਾਰ ਵਿੱਚੋਂ ਮਿਲੀ ਰਾਜਨੀਤਕ ਗੁੜਤੀ ਦਾ ਲਾਹਾ ਲੈਂਦਿਆਂ ਆਪਣੇ ਵਿਰੋਧੀ ਉਮੀਦਵਾਰ ਨੂੰ 270 ਵੋਟਾਂ ਦਾ ਫਰਕ ਨਾਲ ਹਰਾ ਕੇ ਛੋਟੀ ਉਮਰ (23 ਸਾਲ) 'ਚ ਸਰਪੰਚ ਬਣੀ। ਪਿਤਾ ਗੁਰਦੀਪ ਸਿੰਘ ਬਲਾਕ ਸੰਮਤੀ ਮੈਂਬਰ ਤੇ ਮਾਤਾ ਕਮਲੇਸ ਰਾਣੀ ਜ਼ਿਲ੍ਹਾ ਪਰਿਸ਼ਦ ਮੈਂਬਰ ਚੁਣੇ ਜਾ ਚੁੱਕੇ ਹਨ। ਯੋਗਤਾ ਐੱਮ.ਸੀ.ਏ. ਤੇ ਨਾਲ ਹੀ ਬੈਕਿੰਗ ਦੀ ਤਿਆਰੀ ਕਰਨ ਤੋਂ ਇਲਾਵਾ ਪਿੰਡ ਨੂੰ ਵਿਕਾਸ ਦੇ ਸਫ਼ਿਆਂ ਵਿੱਚ ਅੱਗੇ ਲਾਉਣ ਦਾ ਹਰ ਉਪਰਾਲਾ ਕਰਨ ਲਈ ਹਰ ਸਰਕਾਰੀ ਦਰਬਾਰੇ ਪਹੁੰਚ ਕਰੇਗੀ। ਉਸ ਦਾ ਮਿਸ਼ਨ ਹੈ ਕਿ ਸਕੂਲ ਦੀ ਖਸਤਾ ਹਾਲਤ ਬਿਲਡਿੰਗ ਨਵੀਂ ਬਣਾਉਣਾ ਤੇ ਲੜਕੀਆਂ ਨੂੰ ਸਿੱਖਿਆ ਦਿਵਾਉਣੀ ਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਰੁਜ਼ਗਾਰ ਮੁਹੱਈਆ ਕਰਵਾਉਣਾ ਤੇ ਨੌਜਵਾਨ ਪੀੜ੍ਹੀ ਲਈ ਜਿੰਮ ਖੋਲ੍ਹਣਾ ਤੇ ਪਾਰਕ ਬਣਾਉਣਾ ਅਤੇ ਗੰਦੇ ਪਾਣੀ ਦਾ ਨਿਕਾਸ ਲਈ ਸੀਵਰੇਜ ਪਾਉਣ ਤਰਜੀਹੀ ਕੰਮ ਹਨ।

ਪਠਾਨਕੋਟ ਦੇ ਤਹਿਸੀਲ ਧਾਰ ਕਲਾਂ ਦੇ ਪਿੰਡ ਹਾੜਾ ਦੀ ਨੌਜਵਾਨ ਧੀ ਪਲਵੀ ਠਾਕੁਰ (21 ਸਾਲ) ਨੇ ਬੀ.ਸੀ.ਏ. (ਆਈ.ਟੀ.) ਦੀ ਪੜ੍ਹਾਈ ਕੀਤੀ ਹੋਈ ਹੈ ਤੇ ਔਰਤਾਂ ਦੀ ਭਲਾਈ ਲਈ ਕੁਝ ਕਰਨ ਲਈ ਤਤਪਰ ਹੈ। ਪਿਛਲੀ ਸਰਕਾਰ ਸਮੇਂ ਪਿਤਾ ਨਾਲ ਬਲਾਕ ਸਮਿਤੀ ਚੋਣਾਂ ਵਿੱਚ ਹੋਈ ਧੱਕੇਸ਼ਾਹੀ ਕਰਕੇ ਉਸ ਦੇ ਮਨ ਨੂੰ ਬਹੁਤ ਵੱਡੀ ਠੇਸ ਵੱਜੀ ਤਾਂ ਉਸੇ ਸਮੇਂ ਹੀ ਮਨ ਵਿੱਚ ਧਾਰ ਲਿਆ ਸੀ ਕਿ ਪਿੰਡ ਦੀ ਸਰਪੰਚ ਬਣ ਕੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ। ਸਰਪੰਚ ਦਾ ਕਹਿਣਾ ਹੈ ਕਿ ਪਿੰਡ ਪਛੜਿਆ ਹੋਣ ਕਰਕੇ ਮਾਪੇ ਲੜਕੀਆਂ ਨੂੰ ਪੜ੍ਹਾਈ ਨਹੀਂ ਕਰਵਾਉਂਦੇ ਇਸ ਲਈ ਲੜਕੀਆਂ ਨੂੰ ਵਿਦਿਆ ਦਾ ਚਾਨਣ ਦਿਵਾਉਣਾ ਮੇਰਾ ਫਰਜ਼ ਬਣ ਗਿਆ ਹੈ। ਔਰਤਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਸੈਲਫ ਹੈਲਫ ਗਰੁੱਪ ਬਣਾ ਕੇ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾ ਰਹੇ ਹਨ। ਖੁਦ ਕੰਮ ਕਰਨ ਵਿੱਚ ਯਕੀਨ ਰੱਖਣ ਵਾਲੀ ਪਲਵੀ ਪੰਚਾਇਤ ਮੀਟਿੰਗਾਂ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਬੇਝਿਜਕ ਹੋ ਕੇ ਗੱਲ ਕਰਦੀ ਹੈ ਤੇ ਪੰਚਾਇਤੀ ਨਿਯਮਾਂ ਤੋਂ ਜਾਣੂ ਹੋਣ ਲਈ ਖੁਦ ਟਰੇਨਿੰਗ ਲੈ ਚੁੱਕੀ ਹੈ। ਲੜਕੇ-ਲੜਕੀਆਂ ਦੀ ਸਿੱਖਿਆ ਲਈ ਪਿੰਡ ਵਿੱਚ ਆਈ.ਟੀ.ਆਈ. ਲਿਆਉਣ ਤੋਂ ਇਲਾਵਾ ਆਂਗਨਵਾੜੀ ਸੈਂਟਰ, ਹੈਲਥ ਸੈਂਟਰ ਬਣਾਉਣਾ ਉਸ ਦਾ ਮੁੱਖ ਟੀਚਾ ਹੈ।

ਬਨੂੜ ਖਰੜ ਮੇਨ ਸੜਕ 'ਤੇ ਸਥਿਤ ਪਿੰਡ ਟਗੌਰੀ ਦੀ ਧੀ ਅਮਨਦੀਪ ਕੌਰ ਨੇ ਸਰਪੰਚ ਦੀ ਚੋਣ ਜਿੱਤ ਕੇ ਪਿੰਡ ਦੇ ਸਰਬਪੱਖੀ ਵਿਕਾਸ ਨੂੰ ਚਾਰ ਚੰਨ ਲਾਉਣ ਦੀ ਠਾਣੀ ਹੋਈ ਹੈ ਤੇ ਵਕਾਲਤ ਦੀ ਵਿਦਿਆ ਪਾਸ ਹੋਣ ਕਰਕੇ ਪੰਚਾਇਤੀ ਨਿਯਮਾਂ ਨੂੰ ਨੇੜੇ ਤੋਂ ਜਾਣਦੀ ਹੈ। ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਗਰੀਬ ਪਰਿਵਾਰਾਂ ਦੇ ਮਕਾਨ ਬਣਾਉਣਾ ਤੇ ਗੰਦੇ ਪਾਣੀ ਦੇ ਨਿਕਾਸੀ ਦਾ ਮਸਲਾ ਹੱਲ ਕਰਨ ਅਤੇ ਲੜਕੀਆਂ ਨੂੰ ਸਿੱਖਿਆ ਦਿਵਾਉਣੀ, ਉਸ ਦਾ ਮੁੱਢਲਾ ਕਾਰਜ ਹੈ। ਪਿੰਡ ਨੂੰ ਤਰੱਕੀ ਦੀਆਂ ਲੀਹਾਂ 'ਤੇ ਪਾਉਣ ਲਈ ਵਿਕਾਸ ਕੰਮਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣੀ ਤੇ ਪਿੰਡ ਨੂੰ ਧੜੇਬੰਦੀ ਤੋਂ ਬਚਾਉਣ ਲਈ ਨਿਰਪੱਖ ਤੌਰ 'ਤੇ ਫੈਸਲੇ ਲਏ ਜਾਣਗੇ।

ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਮਹਿਲਾ ਅਧਿਕਾਰੀ ਦਵਿੰਦਰ ਕੌਰ ਮੋਗਾ ਦਾ ਕਹਿਣਾ ਹੈ ਕਿ ਪਿੰਡਾਂ ਦੀ ਵਾਗਡੋਰ ਪੜ੍ਹੀਆਂ-ਲਿਖੀਆਂ ਧੀਆਂ ਦੇ ਹੱਥ ਆਉਣੀ ਸ਼ੁਭ ਸਗਨ ਹੈ ਤੇ ਧੀਆਂ ਹੁਣ ਕਿਸੇ ਗੱਲੋਂ ਘੱਟ ਨਹੀਂ, ਧੀਆਂ ਪਿੰਡਾਂ ਦੇ ਵਿਕਾਸ ਵਿੱਚ ਰੋਲ ਮਾਡਲ ਅਦਾ ਕਰਨਗੀਆਂ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਝਲਕ ਵੀ ਇਨ੍ਹਾਂ 'ਚੋਂ ਮਿਲੇਗੀ। ਪੜ੍ਹੀਆਂ-ਲਿਖੀਆਂ ਔਰਤਾਂ ਦੇ ਆਉਣ ਨਾਲ ਸਮਾਜ ਵਿੱਚ ਕੁਝ ਬਦਲਾਅ ਦੀ ਆਸ ਬੱਝੀ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER