ਪੰਜਾਬ
ਸਿੱਖ ਮਾਰਸ਼ਲ ਖੇਡ ਦੇ ਵਪਾਰੀਕਰਨ ਦੇ ਸਮੁੱਚੇ ਦੋਸ਼ੀਆਂ ਦੀ ਹੋਵੇ ਪਹਿਚਾਣ
ਨਿੱਜੀ ਕੰਪਨੀ ਵਲੋਂ 'ਗਤਕਾ' ਅਤੇ 'ਗਤਕਾ ਸਿੱਖ ਮਾਰਸ਼ਲ ਆਰਟਸ' ਪੇਟੈਂਟ ਕਰਵਾਉਣ ਦਾ ਮਾਮਲਾ
- ਨਰਿੰਦਰ ਪਾਲ ਸਿੰਘ
ਨਿੱਜੀ ਕੰਪਨੀ ਵਲੋਂ 'ਗਤਕਾ' ਅਤੇ 'ਗਤਕਾ ਸਿੱਖ ਮਾਰਸ਼ਲ ਆਰਟਸ' ਪੇਟੈਂਟ ਕਰਵਾਉਣ ਦਾ ਮਾਮਲਾ



ਦਿੱਲੀ ਦੀ ਇੱਕ ਨਿੱਜੀ ਕੰਪਨੀ ਵਲੋਂ ਸਿੱਖ ਸ਼ਸਤਰ ਵਿਦਿਆ ਗਤਕਾ ਨੂੰ ਨਿੱਜੀ ਨਾਮ ਹੇਠ ਪੇਟੈਂਟ ਕਰਵਾਏ ਜਾਣ 'ਤੇ ਜਿਥੇ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਗਤਕਾ ਸਿਖਲਾਈ ਨਾਲ ਜੁੜੀਆਂ ਸੰਸਥਾਵਾਂ ਨੇ ਅਜੇਹੀ ਕੁਤਾਹੀ ਕਰਨ ਵਾਲੀ ਕੰਪਨੀ ਖਿਲਾਫ ਧਾਰਮਿਕ ਤੇ ਕਾਨੂੰਨੀ ਸਜ਼ਾ ਦੀ ਮੰਗ ਕੀਤੀ ਹੈ ਉਥੇ ਕੁਝ ਸਵਾਲ ਅਜੇਹੇ ਹਨ ਜੋ ਇਸ ਸਮੁੱਚੇ ਵਰਤਾਰੇ ਦੇ ਪਿਛੋਕੜ ਵੱਲ ਝਾਤ ਦੀ ਮੰਗ ਕਰਦੇ ਹਨ।

ਜਿਥੋਂ ਤੀਕ ਸਵਾਲ ਹਰਪ੍ਰੀਤ ਸਿੰਘ ਖਾਲਸਾ ਨਾਮੀ ਸ਼ਖ਼ਸ ਵਲੋਂ ਸ਼ਬਦ 'ਗਤਕਾ' ਅਤੇ 'ਗਤਕਾ ਸਿੱਖ ਮਾਰਸ਼ਲ ਆਰਟਸ' ਭਾਰਤ ਸਰਕਾਰ ਦੇ ਕਾਰਪੋਰੇਟ ਮੰਤਰਾਲੇ ਪਾਸ ਪੇਟੈਂਟ ਕਰਵਾਉਣ ਦਾ ਹੈ, ਇਹ ਸਾਰਾ ਕੁਝ ਰਾਤੋਂ-ਰਾਤ ਨਹੀਂ ਹੋਇਆ।

ਸਬੰਧਤ ਸ਼ਖ਼ਸ ਨੇ ਸਭ ਤੋਂ ਪਹਿਲਾਂ 22 ਜੂਨ 2018 ਨੂੰ 'ਗਤਕਾ ਸਿੱਖ ਮਾਰਸ਼ਲ ਆਰਟਸ', ਫਿਰ 25 ਜੂਨ 2018 ਨੂੰ 'ਗਤਕਾ', 25 ਜੂਨ 2018 ਨੂੰ 'ਇੰਡੀਅਨ ਗਤਕਾ ਫੈਡਰੇਸ਼ਨ' ਅਤੇ 26 ਜੂਨ 2018 ਨੂੰ 'ਵਰਲਡ ਗਤਕਾ ਲੀਗ' ਨਾਮੀ ਤਿੰਨ ਵੱਖ-ਵੱਖ ਸੰਸਥਾਵਾਂ ਜਾਂ ਵਰਤੋਂ ਵਿੱਚ ਆਉਣ ਵਾਲੀਆਂ 'ਵਸਤਾਂ' ਨੂੰ ਪੇਟੈਂਟ ਕਰਵਾਉਣ ਲਈ ਸਬੰਧਤ ਵਿਭਾਗਾਂ ਪਾਸ ਪ੍ਰਤੀ ਦਰਖਾਸਤ 4,500 ਰੁਪਏ ਫੀਸ ਸਹਿਤ ਦਰਖਾਸਤ ਦਾਖਲ ਕਰਵਾਈ। 8 ਅਕਤੂਬਰ 2018 ਨੂੰ ਹਰਪ੍ਰੀਤ ਸਿੰਘ ਦੇ ਨਾਮ ਪੇਟੈਂਟ ਹੋਈ 'ਇੰਡੀਅਨ ਗਤਕਾ ਫੈਡਰੇਸ਼ਨ' ਨੇ ਇਨਕਮ ਟੈਕਸ ਵਿਭਾਗ ਪਾਸੋਂ ਇਜਾਜ਼ਤ ਹਾਸਲ ਕਰਨ ਲਈ ਬੇਨਤੀ ਪੱਤਰ ਦਾਇਰ ਕੀਤਾ ਤੇ ਉਸੇ ਦਿਨ ਹੀ ਸਰਟੀਫਿਕੇਟ ਵੀ ਜਾਰੀ ਹੋ ਗਿਆ।

ਹੁਣ ਹਰਪ੍ਰੀਤ ਸਿੰਘ ਖਾਲਸਾ ਨਾਮੀ ਸ਼ਖਸ ਦੀ ਸੰਸਥਾ 'ਇੰਡੀਅਨ ਗਤਕਾ ਫੈਡਰੇਸ਼ਨ' ਨੇ 22 ਮਾਰਚ 2019 ਤੋਂ 29 ਮਾਰਚ 2019 ਤੀਕ 'ਵਰਲਡ ਗਤਕਾ ਲੀਗ' ਦੇ ਬੈਨਰ ਹੇਠ ਗਤਕਾ ਮੁਕਾਬਲੇ ਕਰਵਾਉਣ ਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੋਇਆ ਹੈ।

ਸੰਸਥਾ ਨੇ ਇਸ ਮਸਕਦ ਲਈ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ 15 ਜਨਵਰੀ 2019 ਨੂੰ ਇੱਕ ਕਰੋੜ 75 ਲੱਖ ਰੁਪਏ ਦੀ ਫੀਸ ਅਦਾ ਕਰਕੇ ਇਜਾਜ਼ਤ ਵੀ ਲੈ ਲਈ। 28 ਜਨਵਰੀ ਨੂੰ ਇਸੇ ਸਟੇਡੀਅਮ ਲਈ 25 ਲੱਖ ਰੁਪਏ ਦੀ ਇੱਕ ਹੋਰ ਰਕਮ ਜਮ੍ਹਾਂ ਕਰਵਾ ਦਿੱਤੀ ਗਈ।

ਹੁਣ ਜਦੋਂ ਸਾਰਾ ਪਾਣੀ ਸਿਰ ਉਤੋਂ ਲੰਘ ਚੁੱਕਾ ਹੈ ਤਾਂ ਕੁਝ ਗਤਕਾ ਸੰਸਥਾਵਾਂ ਅਤੇ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਦਾਅਵੇ ਕਰ ਰਹੀਆਂ ਹਨ ਕਿ ਉਹ ਇਸ ਬਾਰੇ ਕਾਨੂੰਨੀ ਮਾਹਰਾਂ ਨਾਲ ਸਲਾਹਾਂ ਕਰ ਰਹੇ ਹਨ। ਮਾਮਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸ ਸ਼ਿਕਾਇਤ ਰੂਪ ਵਿੱਚ ਪੁਜਦਾ ਕਰ ਦਿੱਤਾ ਗਿਆ ਹੈ।

ਲੇਕਿਨ ਇਨ੍ਹਾਂ ਸੰਸਥਾਵਾਂ ਦੀ ਪ੍ਰਾਪਤੀ ਕੀ ਹੋਵੇਗੀ ਜਦੋਂ ਇੱਕ ਸੰਸਥਾ ਨਿੱਜੀ ਨਾਮ ਹੇਠ ਸਿੱਖ ਕੌਮ ਦੀ ਵਿਰਾਸਤੀ ਸ਼ਸਤਰ ਵਿਦਿਆ ਖੇਡ ਨੂੰ ਆਪਣੇ ਨਾਮ ਪੇਟੈਂਟ ਕਰਵਾ ਕੇ ਵਪਾਰ ਦੇ ਰਾਹ ਟੁਰ ਪਈ ਹੈ?

ਗੱਲ ਇਥੇ ਹੀ ਖਤਮ ਨਹੀਂ ਹੋ ਜਾਂਦੀ ਸਗੋਂ ਸਵਾਲ ਤਾਂ ਇਹ ਹੈ ਕਿ ਕੀ ਮੌਜੂਦਾ ਪ੍ਰਮੁੱਖ ਗਤਕਾ ਸੰਸਥਾਵਾਂ ਜਿਨ੍ਹਾਂ ਨੇ ਗਤਕਾ ਖੇਡ ਨੂੰ ਰਾਸ਼ਟਰੀ, ਅੰਤਰਾਰਸ਼ਟਰੀ ਪੱਧਰ 'ਤੇ ਲਿਜਾਉਣ ਦੇ ਬੈਨਰ ਹੇਠ ਕਈ ਸਾਲਾਂ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਸੀ, ਉਹ ਹਰਪ੍ਰੀਤ ਸਿੰਘ ਖਾਲਸਾ ਨੂੰ ਨਹੀਂ ਜਾਣਦੀਆਂ?

ਸਪਸ਼ਟ ਜਵਾਬ ਮਿਲ ਰਿਹਾ ਹੈ ਕਿ ਇਸ ਸਭ ਲਈ ਇਕੱਲਾ ਹਰਪ੍ਰੀਤ ਸਿੰਘ ਹੀ ਦੋਸ਼ੀ ਨਹੀਂ ਬਲਕਿ ਸਿੱਖ ਸ਼ਸਤਰ ਵਿਦਿਆ ਖੇਡ ਨਾਲ ਜੁੜੇ ਕਈ ਨਾਮੀ ਚਿਹਰੇ ਵੀ ਬਰਾਬਰ ਦੇ ਦੋਸ਼ੀ ਹਨ। ਜਿਹੜੇ ਇਸ ਝਾਂਸੇ ਵਿੱਚ ਆ ਗਏ ਕਿ ਉਹ ਗਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਉਣ ਲਈ ਅਜੇਹਾ ਪ੍ਰੋਗਰਾਮ ਉਲੀਕਣ ਜਿਸ ਤੋਂ ਕਮਾਈ ਵੀ ਹੋ ਸਕੇ। ਲੇਕਿਨ ਖੇਡ ਨੂੰ ਖੇਡਣ ਲਈ ਬਰਾਬਰ ਦੀ ਭਾਈਵਾਲੀ ਨਾ ਪਾਉਣ ਕਰਕੇ ਹਰਪ੍ਰੀਤ ਸਿੰਘ ਖਾਲਸਾ ਇਕੱਲਾ ਹੀ ਇਸ ਰਾਹ ਤੁਰ ਨਿਕਲਿਆ।

ਮਕਸਦ ਦੀ ਪੂਰਤੀ ਲਈ ਉਸ ਨੇ 'ਇੰਡੀਅਨ ਗਤਕਾ ਫੈਡਰੇਸ਼ਨ' ਅਤੇ 'ਵਰਲਡ ਗਤਕਾ ਲੀਗ' ਨਾਮੀ ਵੱਖ-ਵੱਖ ਸੰਸਥਾਵਾਂ ਨੂੰ ਰਜਿਸਟਰ ਕਰਵਾਇਆ, 'ਗਤਕਾ' ਤੇ 'ਸਿੱਖ ਮਾਰਸ਼ਲ ਆਰਟਸ' ਨਾਵਾਂ ਨੂੰ ਆਪਣੀ ਨਿੱਜੀ ਕੰਪਨੀ ਦੇ ਨਾਮ ਪੇਟੈਂਟ ਕਰਵਾਇਆ, ਇਨਕਮ ਟੈਕਸ ਵਿਭਾਗ ਪਾਸੋਂ ਸਰਟੀਫਿਕੇਟ ਹਾਸਲ ਕੀਤਾ ਤਾਂ ਜੋ ਗਤਕਾ ਨੂੰ ਅੰਤਰਰਾਸ਼ਟਰੀ ਪੱਧਰ ਤੀਕ ਪਹੁੰਚਾਉਣ ਦੇ ਨਾਮ ਹੇਠ ਵਿਦੇਸ਼ਾਂ 'ਚੋਂ ਹਾਸਲ ਹੋਣ ਵਾਲੇ ਧਨ ਨੂੰ ਸਹੀ ਪ੍ਰਣਾਲੀ ਰਾਹੀਂ ਇੱਕ ਨੰਬਰ ਵਿੱਚ ਤਬਦੀਲ ਕਰਦਿਆਂ ਆਮਦਨ ਦਾ ਸਾਧਨ ਬਣਾਇਆ ਜਾਏ।

ਕਿਉਂਜੋ ਇਹ ਨਿੱਜੀ ਸੰਸਥਾ ਜੋ 2 ਕਰੋੜ ਰੁਪਏ ਸਟੇਡੀਅਮ ਲਈ ਹੀ ਖਰਚ ਰਹੀ ਹੈ, ਉਸ ਨੇ ਬਾਹਰੋਂ ਆਉਣ ਵਾਲੀਆਂ ਗਤਕਾ ਟੀਮਾਂ ਦੇ ਰਹਿਣ ਤੇ ਰੋਟੀ ਤੋਂ ਇਲਾਵਾ ਟਰਾਂਸਪੋਰਟ ਆਦਿ ਦਾ ਖਰਚਾ ਵੀ ਝੱਲਣਾ ਹੈ। ਜੇਤੂ ਟੀਮ ਨੂੰ ਇੱਕ ਕਰੋੜ ਤੇ ਦੂਸਰੇ ਨੰਬਰ ਤੇ ਆਣ ਵਾਲੀ ਟੀਮ ਨੂੰ 75 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਣਾ ਹੈ। ਉਹ ਐਡੀ ਵੱਡੀ ਰਕਮ ਕਿਸ ਮਸਕਦ ਲਈ ਖਰਚ ਰਹੀ ਹੈ ਇਹ ਸਾਫ ਜ਼ਰੂਰ ਹੈ ਕਿ ਕਿਸੇ ਵਸਤੂ ਜਾਂ ਖੇਡ ਨੂੰ ਪੇਟੈਂਟ ਕਰਵਾਉਣ ਦਾ ਮਤਲਬ ਉਸ ਨੂੰ ਵਪਾਰ ਵਜੋਂ ਵਰਤਣਾ ਹੀ ਰਹਿੰਦਾ ਹੈ।

ਦੂਸਰੇ ਪਾਸੇ ਕਿਸੇ ਵੱਡੀ ਪੱਧਰ ਦੇ ਸਮਾਗਮ ਨੂੰ ਉਲੀਕਣ ਅਤੇ ਆਰਥਿਕ ਹਿੱਸਾ ਪਾਉਣ ਤੋਂ ਅਸਮਰੱਥ ਲੋਕਾਂ (ਹਰਪ੍ਰੀਤ ਸਿੰਘ ਦੇ ਸੰਭਾਵੀ ਭਾਈਵਾਲਾਂ/ਜਾਣਕਾਰਾਂ) ਨੇ ਦਾਲ ਨਾ ਗਲਦੀ ਵੇਖ ਇਹ ਗੇਂਦ ਹੁਣ ਕੌਮ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER