ਪੰਜਾਬ
ਡਿਪਟੀ ਕਮਿਸ਼ਨਰ ਨੇ ਕੀਤਾ ਖੇਡ ਕਾਰਨੀਵਲ ਦਾ ਉਦਘਾਟਨ
ਬਠਿੰਡਾ ਜ਼ਿਲੇ ਦੇ 9 ਬਲਾਕਾਂ ’ਚ 4 ਰੋਜ਼ਾ ਬਠਿੰਡਾ ਕਬੱਡੀ ਕਾਰਨੀਵਲ ਦਾ ਯਕਲਖ਼ਤ ਆਗ਼ਾਜ਼
- ਪੀ ਟੀ ਟੀਮ
ਬਠਿੰਡਾ ਜ਼ਿਲੇ ਦੇ 9 ਬਲਾਕਾਂ ’ਚ 4 ਰੋਜ਼ਾ ਬਠਿੰਡਾ ਕਬੱਡੀ ਕਾਰਨੀਵਲ ਦਾ ਯਕਲਖ਼ਤ ਆਗ਼ਾਜ਼



ਬਠਿੰਡਾ, 26 ਫ਼ਰਵਰੀ: ਜ਼ਿਲਾ ਬਠਿੰਡਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ 4 ਦਿਨਾ ‘‘ਕਬੱਡੀ ਕਾਰਨੀਵਲ’’ ਦਾ ਅੱਜ ਸ਼ਾਨਦਾਰ ਆਗ਼ਾਜ਼ ਜ਼ਿਲੇ ਦੇ 9 ਬਲਾਕ ਵਿੱਚ ਇਕੱਠਿਆਂ ਕੀਤਾ ਗਿਆ। ਇਨਾਂ ਮੁਕਾਬਲਿਆਂ ਵਿੱਚ ਕਬੱਡੀ ਓਪਨ ਸਣੇ ਵੱਖ-ਵੱਖ ਖੇਡ ਮੁਕਾਬਲਿਆਂ ਦੌਰਾਨ ਨੌਜਵਾਨ ਅਤੇ ਵੱਡੀ ਉਮਰ ਦੇ ਪੰਚਾਂ-ਸਰਪੰਚਾਂ ਅਤੇ ਲੜਕੀਆਂ ਨੇ ਆਪਣੇ ਜੌਹਰ ਵਿਖਾਏ।

ਹਲਕਾ ਭੁੱਚੋ ਤੋਂ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ ਨਥਾਣਾ ਬਲਾਕ ਦੇ ਪਿੰਡ ਪੂਹਲਾ ਵਿਖੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਜਦਕਿ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਗੋਨਿਆਣਾ ਬਲਾਕ ਦੇ ਮਹਿਮਾ ਸਰਜਾ ਖੇਡ ਸਟੇਡੀਅਮ ਵਿਖੇ ਖੇਡਾਂ ਦਾ ਉਦਘਾਟਨ ਕੀਤਾ ਅਤੇ ਆਮ ਜਨਤਾ ਨਾਲ ਵੱਖ-ਵੱਖ ਖੇਡ ਵੰਨਗੀਆਂ ਦਾ ਅਨੰਦ ਮਾਣਿਆ। ਉਨਾਂ ਖੇਡ ਮੈਦਾਨ ਵਿੱਚ ਜਾ ਕੇ ਕਬੱਡੀ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ ਤੇ ਉਨਾਂ ਨਾਲ ਤਸਵੀਰਾਂ ਤੇ ਸੈਲਫ਼ੀਆਂ ਖਿਚਵਾਈਆਂ। ਇਸ ਤੋਂ ਪਹਿਲਾਂ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ ਗੋਨਿਆਣਾ ਖੇਡ ਟੂਰਨਾਮੈਂਟ ਵੇਖਣ ਵੀ ਗਏ, ਜਿਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਪੰਜਾਬ ਸਰਕਾਰ ਵੱਲੋਂ ਅਰੰਭੇ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੀ ਨੌਜਵਾਨੀ ਨੂੰ ਸਹੀ ਸੇਧ ਦੇਣ ਵਾਲੀ ਨੀਤੀ ਦਾ ਉਚੇਚਾ ਜ਼ਿਕਰ ਕਰਦਿਆਂ ਜ਼ਿਲਾ ਪ੍ਰਸ਼ਾਸਨ ਬਠਿੰਡਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਦੇ ਇਸ ਨੌਜਵਾਨ-ਪੱਖੀ ਉਦਮ ਦੀ ਭਰਵੀਂ ਸ਼ਲਾਘਾ ਕੀਤੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰ ’ਤੇ ਫ਼ਾਈਨਲ ਮੁਕਾਬਲੇ ਕੱਲ 27 ਫ਼ਰਵਰੀ ਨੂੰ ਹੋਣਗੇ ਜਦਕਿ 1 ਅਤੇ 2 ਮਾਰਚ ਨੂੰ ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਫ਼ਾਈਨਲ ਮੁਕਾਬਲਿਆਂ ’ਚ ਬਲਾਕ ਪੱਧਰ ਦੀਆਂ ਜੇਤੂ ਟੀਮਾਂ ਭਿੜਨਗੀਆਂ, ਜਿਨਾਂ ਵਿੱਚੋਂ ਕਬੱਡੀ ਓਪਨ ’ਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਟੀਮਾਂ ਲਈ ਕ੍ਰਮਵਾਰ 5 ਲੱਖ, 3 ਲੱਖ ਅਤੇ 1 ਲੱਖ ਰੁਪਏ ਦੇ ਨਕਦ ਇਨਾਮ ਰੱਖੇ ਗਏ ਹਨ ਜਦਕਿ ਕਬੱਡੀ 55 ਕਿਲੋ ਭਾਰ ਵਰਗ ਵਿੱਚ 2.5 ਲੱਖ, 1.5 ਲੱਖ ਅਤੇ 51 ਹਜ਼ਾਰ ਰੁਪਏ ਦੇ ਪਹਿਲੇ ਤਿੰਨ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਰੱਸਾ-ਕਸ਼ੀ, ਗੋਲਾ ਸੁਟੱਣ ਤੇ ਦੌੜ ਮੁਕਾਬਲਿਆਂ ਦੇ ਜੇਤੂਆਂ ਲਈ ਵੀ ਲੱਖਾਂ ਦੇ ਇਨਾਮ ਰੱਖੇ ਗਏ ਹਨ।
 
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਸੰਗਤ ਮੰਡੀ ਬਲਾਕ ਵਿਖੇ ਪਿੰਡ ਘੁੱਦਾ ਦੇ ਸਟੇਡੀਅਮ ’ਚ ਖੇਡਾਂ ਦੀ ਸ਼ੁਰੂਆਤ ਕਰਵਾਈ ਜਦਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਫੂਲ ਬਲਾਕ ਦੇ ਪਿੰਡ ਪਿੱਥੋ ਅਤੇ ਰਾਮਪੁਰਾ ਬਲਾਕ ਦੇ ਪਿੰਡ ਮਹਿਰਾਜ ਵਿਖੇ ਖੇਡ ਕਾਰਨੀਵਲ ਦਾ ਉਦਘਾਟਨ ਕੀਤਾ। ੳਨਾਂ ਖਿਡਾਰੀਆਂ ਨੂੰ ਨਰੋਏ ਜੁੱਸੇ ਬਣਾਉਣ ਲਈ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਆ। 

ਡੋਪ ਟੈਸਟ-
ਸਾਰੇ ਬਲਾਕਾਂ ਵਿੱਚ ਹੋਏ ਟੂਰਨਾਮੈਂਟਾਂ ਦੀ ਖ਼ਾਸ ਗੱਲ ਇਹ ਰਹੀ ਕਿ ਖਿਡਾਰੀਆਂ ਅਤੇ ਪੰਚਾਂ-ਸਰਪੰਚਾਂ ਦਾ ਖੇਡਣ ਤੋਂ ਪਹਿਲਾਂ ਡੋਪ ਟੈਸਟ ਕੀਤਾ ਗਿਆ। ਟੂਰਨਾਮੈਂਟਾਂ ਦੌਰਾਨ ਡੋਪ ਟੈਸਟ ਲਈ ਵੱਖਰੇ ਸਟਾਲ ਲਾਏ ਗਏ ਅਤੇ ਸਟੇਜ ਤੋਂ ਵਾਰ-ਵਾਰ ਅਨਾਊਂਸ ਕੀਤਾ ਗਿਆ ਕਿ ਹਰ ਖਿਡਾਰੀ ਪਿੜ ਵਿੱਚ ਆਉਣ ਤੋਂ ਪਹਿਲਾਂ ਆਪਣਾ ਟੈਸਟ ਯਕੀਨੀ ਬਣਾਵੇ।

ਕਬੱਡੀ ਸ਼ੋਅ ਮੈਚ ਲਈ ਪੰਚਾਂ-ਸਰਪੰਚਾਂ ਤੇ ਲੜਕੀਆਂ ਦੇ ਟ੍ਰਾਇਲ 28 ਫ਼ਰਵਰੀ ਨੂੰ
ਜ਼ਿਲਾ ਪੱਧਰੀ ਖੇਡ ਕਾਰਨੀਵਲ ਵਿੱਚ ਹੋਣ ਵਾਲੇ ਕਬੱਡੀ ਸ਼ੋਅ ਮੈਚਾਂ ਦੀਆਂ ਟੀਮਾਂ ਦੇ ਗਠਨ ਲਈ ਪੰਚਾਂ-ਸਰਪੰਚਾਂ ਅਤੇ ਲੜਕੀਆਂ ਦੀਆਂ ਟੀਮਾਂ ਦੇ ਟ੍ਰਾਇਲ 28 ਫ਼ਰਵਰੀ ਨੂੰ ਸਵੇਰੇ 10 ਵਜੇ ਬਹੁਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਲਏ ਜਾਣਗੇ।

ਬਲਾਕ ਪੱਧਰੀ ਟੂਰਨਾਮੈਂਟਾਂ ਦੇ ਇਨਾਮ ਵੰਡ ਸਮਾਰੋਹ:
ਬਲਾਕ ਪੱਧਰੀ ਟੂਰਨਾਮੈਂਟਾਂ ਦੇ ਸਮਾਪਤੀ ਸਮਾਗਮਾਂ ਦੌਰਾਨ ਗੋਿਨਆਣਾ ਬਲਾਕ ਦੇ ਮਹਿਮਾ ਸਰਜਾ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਸ਼ਮੂਲੀਅਤ ਕਰਨਗੇ ਜਦਕਿ ਨਥਾਣਾ ਬਲਾਕ ਦੇ ਪੂਹਲਾ ਸਟੇਡੀਅਮ ਵਿਖੇ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ, ਬਠਿੰਡਾ ਬਲਾਕ ਦੇ ਵਿਰਕ ਕਲਾਂ ਸਟੇਡੀਅਮ ’ਚ ਆਈ.ਜੀ. ਸ਼੍ਰੀ ਐਮ.ਐਫ. ਫ਼ਾਰੂਕੀ ਤੇ ਐਸ.ਡੀ.ਐਮ. ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਸੰਗਤ ਮੰਡੀ ਬਲਾਕ ਦੇ ਘੁੱਦਾ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਰਾਮਪੁਰਾ ਤੇ ਫੂਲ ਬਲਾਕਾਂ ਦੇ ਕ੍ਰਮਵਾਰ ਪਿੱਥੋ ਤੇ ਮਹਿਰਾਜ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਤਲਵੰਡੀ ਸਾਬੋ ਬਲਾਕ ਦੇ ਬੰਗੀ ਰੁਲਦੂ ਸਟੇਡੀਅਮ ਵਿਖੇ ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਬਬਨਦੀਪ ਸਿੰਘ ਵਾਲੀਆ, ਭਗਤਾ ਭਾਈਕਾ ਬਲਾਕ ਵਿਖੇ ਐਸ.ਡੀ.ਐਮ. ਰਾਮਪੁਰਾ ਫੂਲ ਸ਼੍ਰੀ ਖ਼ੁਸ਼ਦਿਲ ਸਿੰਘ ਅਤੇ ਮੌੜ ਬਲਾਕ ਦੇ ਭਾਈ ਬਖ਼ਤੌਰ ਸਟੇਡੀਅਮ ਵਿਖੇ ਇਨਾਮ ਵੰਡ ਸਮਾਗਮ ਦੌਰਾਨ ਐਸ.ਡੀ.ਐਮ. ਸ਼੍ਰੀ ਰਾਜਪਾਲ ਸਿੰਘ ਸ਼ਮੂਲੀਅਤ ਕਰਨਗੇ।
 
ਵੇਖੋ ਵੀਡੀਓ: 
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER