ਪੰਜਾਬ
ਕਾਂਗਰਸ ਦੀ ਕੁਲਬੀਰ ਨੂੰ ਨਸੀਹਤ
ਰੌਲਾ ਨਸ਼ੇ ਦਾ ਨਾ ਪਾਉ, ਨਸ਼ਾ (ਕੁਰਸੀ ਦਾ) ਆਪਣਾ ਬਚਾਉ
- ਨਰਿੰਦਰ ਪਾਲ ਸਿੰਘ
ਰੌਲਾ ਨਸ਼ੇ ਦਾ ਨਾ ਪਾਉ, ਨਸ਼ਾ (ਕੁਰਸੀ ਦਾ) ਆਪਣਾ ਬਚਾਉ



ਮਹਿਜ 6 ਹਫਤਿਆਂ ਵਿੱਚ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਤੇ ਲਾਰਾ ਦੇਕੇ ਸੱਤਾ ਦੀ ਪੌੜੀ ਚੜ੍ਹਨ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਬਾਰੇ ਆਪਣੀ ਨੀਤੀ ਅੱਜ ਸਪਸ਼ਟ ਕਰ ਦਿੱਤੀ ਹੈ। ਨਤੀਜਾ ਸਭ ਦੇ ਸਾਹਮਣੇ ਹੈ ਕਿ ਨਸ਼ਿਆਂ ਦੇ ਗੈਰ ਕਾਨੂੰਨੀ ਕਾਰੋਬਾਰ ਬਾਰੇ ਆਈ.ਜੀ. ਰੈਂਕ ਦੇ ਇੱਕ ਅਧਿਕਾਰੀ ਉਪਰ ਉਂਗਲ ਚੁੱਕਣ ਵਾਲੇ ਇੱਕ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ।

ਜ਼ੀਰਾ ਦੀ ਕਾਂਗਰਸ ਪਾਰਟੀ ਵਿੱਚੋਂ ਮੁਅੱਤਲੀ ਉਸ ਵੇਲੇ ਹੋਰ ਵੀ ਅਹਿਮੀਅਤ ਰੱਖਦੀ ਹੈ ਜਦੋਂ ਉਨ੍ਹਾਂ ਵਲੋਂ ਆਈ.ਜੀ. ਖਿਲਾਫ, ਪੁਲਿਸ ਮੁਖੀ ਪਾਸ ਕੀਤੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਡੀ.ਜੀ.ਪੀ. ਸੁਰੇਸ਼ ਅਰੋੜਾ ਤਿੰਨ ਵੱਖ-ਵੱਖ ਵਿਭਾਗਾਂ ਨੂੰ ਮਾਮਲੇ ਦੀ ਜਾਂਚ ਸੌਂਪ ਦਿੰਦੇ ਹਨ।

ਸੂਬੇ ਵਿਚ ਨਸ਼ਿਆਂ ਦੇ ਪਾਸਾਰੇ ਨੂੰ ਨਕੇਲ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਗਠਿਤ ਸਪੈਸ਼ਲ ਟਾਸਕ ਫੋਰਸ ਦੇ ਡੀ.ਜੀ.ਪੀ. ਮੁਹੰਮਦ ਮੁਸਤਫਾ, ਇੱਕ ਪਾਸੇ ਤਾਂ ਇਹ ਦਾਅਵਾ ਕਰਦੇ ਹਨ ਕਿ "ਕੌਣ ਨਸ਼ੇ ਵੇਚ ਰਿਹਾ ਹੈ, ਕੌਣ ਨਸ਼ੇ ਖਾਂਦਾ ਹੈ, ਕਿਹੜੇ ਗੈਂਗਸਟਰ ਦੀ ਡਰੱਗ ਤਸਕਰਾਂ ਨਾਲ ਕਿਥੇ ਮੀਟਿੰਗ ਹੁੰਦੀ ਹੈ, ਇਸ ਸਭ ਦਾ ਇਲਾਕੇ ਦੇ ਥਾਣੇਦਾਰ ਨੂੰ ਪਤਾ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ"। ਉਹ ਇਹ ਕਹਿ ਦਿੰਦੇ ਹਨ ਆਈ.ਜੀ. ਰੈਂਕ ਦਾ ਅਧਿਕਾਰੀ ਸ਼ਰਾਬ ਜਾਂ ਨਸ਼ਾ ਕਾਰੋਬਾਰ ਵਿਚ ਸ਼ਾਮਿਲ ਨਹੀਂ ਹੋ ਸਕਦਾ। ਲੇਕਿਨ ਇਹ ਜ਼ਰੂਰ ਕਹਿੰਦੇ ਹਨ ਕਿ ਨਸ਼ਿਆਂ ਖਿਲਾਫ ਜੰਗ ਕਿਸੇ ਇੱਕਲੇ ਮੁਲਾਜਮ ਨਹੀਂ ਬਲਕਿ ਪੂਰੀ ਪੁਲਿਸ ਫੋਰਸ ਵਲੋਂ ਲੜੀ ਜਾਣ ਵਾਲੀ ਜੰਗ ਹੈ।
----------
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਜਾਬਤਾ ਤੋੜਨ ਦਾ ਦੋਸ਼ੀ ਮੰਨ ਕੇ ਕਾਂਗਰਸ ਪਾਰਟੀ 'ਚੋਂ ਮੁਅੱਤਲ ਕਰਨ ਦੇ ਫੈਸਲੇ ਲਈ ਕੀਤੀ ਗਈ ਸਮੇਂ ਦੀ ਚੋਣ ਗਲਤ ਹੀ ਮੰਨੀ ਜਾਵੇਗੀ।
----------
ਮੁਹੰਮਦ ਮੁਸਤਫਾ ਇਹ ਵੀ ਦੱਸਦੇ ਹਨ ਕਿ ਸੂਬੇ ਵਿੱਚ 3 ਲੱਖ ਲੋਕ ਨਸ਼ਿਆਂ ਤੋਂ ਮੁਕਤ ਹੋਣ ਲਈ ਇਲਾਜ ਕਰਵਾ ਚੁਕੇ ਹਨ। ਲੇਕਿਨ ਸਪੈਸ਼ਲ ਟਾਸਕ ਫੋਰਸ ਦੇ ਡੀ.ਜੀ.ਪੀ. ਇਹ ਦੱਸਣ ਵਿੱਚ ਨਾਕਾਮ ਹਨ ਕਿ ਆਖਿਰ ਥਾਣੇਦਾਰਾਂ 'ਤੇ ਨਿਗਾਹ ਰੱਖਣਾ ਕਿਸ ਦੀ ਜ਼ਿੰਮੇਵਾਰੀ ਹੈ? ਕੀ ਪੰਜਾਬ ਦੇ ਥਾਣੇ ਤੇ ਥਾਣੇਦਾਰ ਐਨੇ ਹੀ ਤਾਕਤਵਰ ਹੋ ਗਏ ਹਨ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਹੋ ਰਹੇ ਗੈਰ ਕਾਨੂੰਨੀ ਕਾਰਜਾਂ ਦੀ ਭਿਣਕ ਪੰਜਾਬ ਦੇ ਖੁਫੀਆ ਤੰਤਰ ਨੂੰ ਵੀ ਨਹੀ ਪੈਂਦੀ। ਆਖਿਰ ਜਿਹੜੇ 3 ਲੱਖ ਨਸ਼ੇੜੀਆਂ ਵਲੋਂ ਇਲਾਜ ਕਰਵਾਏ ਜਾਣ ਦੇ ਅੰਕੜੇ ਉਹ ਦੱਸ ਰਹੇ ਹਨ ਉਨ੍ਹਾਂ ਲੋਕਾਂ ਪਾਸੋਂ ਕਨਸੋਅ ਲੈਕੇ ਨਸ਼ਾ ਵਪਾਰੀਆਂ ਤੀਕ ਪੁਜਣਾ ਕਿਸ ਦੀ ਜ਼ਿੰਮੇਵਾਰੀ ਸੀ? ਇਹ ਸਵਾਲ ਉਸ ਵੇਲੇ ਅਹਿਮ ਰਹੇਗਾ ਜਦੋਂ ਨਸ਼ਿਆਂ ਤੇ ਹਥਿਆਰਾਂ ਦੇ ਗੈਰ ਕਾਨੂੰਨੀ ਕਾਰੋਬਾਰ ਵਿੱਚ ਪੁਲਿਸ ਦੇ ਕਾਬੂ ਆਏ ਇੰਸਪੈਕਟਰ ਪੁਲਿਸ ਇੰਦਰਜੀਤ ਸਿੰਘ ਦੀ ਪੁਸ਼ਤਪਨਾਹੀ ਦੇ ਦੋਸ਼, ਐੱਸ.ਐੱਸ.ਪੀ. ਰੈਂਕ ਦੇ ਇੱਕ ਅਧਿਕਾਰੀ 'ਤੇ ਲੱਗੇ ਹੋਣ।

ਜਿਥੋਂ ਤੀਕ ਸਵਾਲ ਕਾਂਗਰਸ ਪਾਰਟੀ ਵਲੋਂ ਆਪਣੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਦਾ ਹੈ, ਜੇਕਰ ਉਸ ਨੂੰ ਪਾਰਟੀ ਜਾਬਤਾ ਤੋੜਨ ਦਾ ਦੋਸ਼ੀ ਵੀ ਮੰਨਿਆ ਜਾ ਰਿਹਾ ਹੈ ਤਾਂ ਪਾਰਟੀ ਵਲੋਂ ਉਸ ਖਿਲਾਫ ਕਾਰਵਾਈ ਦੇ ਸਮੇਂ ਦੀ ਚੋਣ ਗਲਤ ਹੀ ਮੰਨੀ ਜਾਵੇਗੀ। ਕਿਉਂਕਿ ਜੇਕਰ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਭੁੱਲ ਗਿਆ ਹੋਵੇ ਤਾਂ ਦੱਸਣਾ ਬਣਦਾ ਹੈ ਕਿ ਸਭ ਤੋਂ ਪਹਿਲਾਂ ਇਹ ਕਾਂਗਰਸ ਦੇ ਤਤਕਾਲੀਨ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਹੀ ਸਨ, ਜਿਨ੍ਹਾਂ ਨੇ ਸਾਲ 2013 ਵਿੱਚ ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ ਇੰਕਸ਼ਾਫ ਕੀਤਾ ਸੀ ਕਿ ਪੰਜਾਬ ਦੇ 70 ਫੀਸਦੀ ਨੌਜੁਆਨ ਨਸ਼ਿਆਂ ਦੇ ਆਦੀ ਹਨ। ਰਾਹੁਲ ਗਾਂਧੀ ਦੇ ਇਸ ਬਿਆਨ ਉਪਰੰਤ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਪੰਜਾਬ ਦੀ ਜੁਆਨੀ ਨੂੰ ਬਦਨਾਮ ਕਰਨ ਵਾਲਾ ਕਰਾਰ ਦਿੱਤਾ। ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਕਾਂਗਰਸੀ ਵਰਕਰਾਂ ਦੀ ਸਹਾਇਤਾ ਨਾਲ ਪੰਜਾਬ ਵਿੱਚ ਨਸ਼ਿਆਂ ਖਿਲਾਫ ਇੱਕ ਧਰਨਿਆਂ ਦੀ ਲੜੀ ਸ਼ੁਰੂ ਕੀਤੀ। ਕਾਂਗਰਸ ਦੇ ਇਸ ਨਵੇਂ ਸਿਆਸੀ ਪੈਂਤੜੇ ਖਿਲਾਫ ਕਾਰਵਾਈ ਕਰਦਿਆਂ ਬਾਦਲ ਅਕਾਲੀ ਦਲ ਨੇ ਨਸ਼ਿਆਂ ਦੀ ਸਰਹੱਦ ਪਾਰ ਸਮਗਲਿੰਗ ਦਾ ਦੋਸ਼ ਕੇਂਦਰੀ ਏਜੰਸੀਆਂ ਸਿਰ ਮੜ੍ਹਿਆ।
----------
ਸਾਲ 2017 ਦੀ ਵਿਧਾਨ ਸਭਾ ਚੋਣ ਹਰ ਬਾਦਲ ਵਿਰੋਧੀ ਸਿਆਸੀ ਪਾਰਟੀਆਂ ਨੇ ਬਾਕੀਆਂ ਮੁੱਦਿਆਂ ਤੋਂ ਇਲਾਵਾ ਸੂਬੇ ਵਿੱਚ ਨਸ਼ਿਆਂ ਦੇ ਪਾਸਾਰੇ ਖਿਲਾਫ ਅਵਾਜ਼ ਬੁਲੰਦ ਕਰਕੇ ਲੜੀ ਸੀ।
----------
ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸਾਲ 2017 ਦੀ ਵਿਧਾਨ ਸਭਾ ਚੋਣ ਹਰ ਬਾਦਲ ਵਿਰੋਧੀ ਸਿਆਸੀ ਪਾਰਟੀਆਂ ਨੇ ਬਾਕੀਆਂ ਮੁੱਦਿਆਂ ਤੋਂ ਇਲਾਵਾ ਸੂਬੇ ਵਿੱਚ ਨਸ਼ਿਆਂ ਦੇ ਪਾਸਾਰੇ ਖਿਲਾਫ ਅਵਾਜ਼ ਬੁਲੰਦ ਕਰਕੇ ਲੜੀ ਸੀ। ਇਸ ਤਲਖ ਹਕੀਕਤ ਦੇ ਪੁਖਤਾ ਸਬੂਤ ਅੱਜ ਵੀ ਮੌਜੂਦ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਚੋਣ ਮੁਹਿੰਮ ਦਾ ਅਗਾਜ਼ ਹੀ ਹੱਥ ਵਿੱਚ ਗੁਰਬਾਣੀ ਦਾ ਗੁਟਕਾ ਸਾਹਿਬ ਫੜ ਕੇ, ਸੂਬੇ ਵਿੱਚੋਂ 6 ਹਫਤਿਆਂ ਅੰਦਰ ਨਸ਼ਾ ਖਤਮ ਕਰਨ ਦੇ ਅਹਿਦ ਨਾਲ ਕੀਤਾ ਸੀ।

ਸਾਲ 2017 ਵਿੱਚ ਸੱਤਾ ਮਿਲਦਿਆਂ ਹੀ ਜਿਉਂ ਹੀ ਸੂਬੇ ਵਿੱਚ ਨਸ਼ੇ ਦੇ ਵੱਧ ਡੋਜ਼ ਖਾਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਬੇਹਿਸਾਬੀ ਵਾਧਾ ਦਰਜ ਹੋਇਆ ਤਾਂ ਨਸ਼ਿਆਂ ਤੇ ਨਸ਼ਾ ਵਪਾਰੀਆਂ ਨੂੰ ਨਕੇਲ ਪਾਣ ਦੀ ਮਨਸ਼ਾ ਨਾਲ ਸਪੈਸ਼ਲ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਗਿਆ। ਹੁਣ ਜਦੋਂ ਚੁਣੇ ਹੋਏ ਪੰਚਾਂ-ਸਰਪੰਚਾਂ ਨੂੰ ਇੱਕ ਸਰਕਾਰੀ ਸਮਾਗਮ ਦੌਰਾਨ ਸਹੁੰ ਚੁਕਾਉਣ ਦੀ ਰਸਮ ਹੋਣੀ ਸੀ ਤਾਂ ਕਾਂਗਰਸ ਦੇ ਆਪਣੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੁਲਿਸ ਦੇ ਆਈ.ਜੀ. ਨਾਲ ਇਹ ਕਹਿ ਕੇ ਸਟੇਜ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸਬੰਧਤ ਅਧਿਕਾਰੀ ਨਸ਼ਿਆਂ ਦੇ ਵਪਾਰੀਆਂ ਨਾਲ ਇੱਕ ਜੁੱਟ ਹੈ। ਉਪਰੋਕਤ ਮਾਮਲੇ ਵਿੱਚ ਕਾਂਗਰਸ ਪਾਰਟੀ ਵਲੋਂ ਵਿਧਾਇਕ ਨੂੰ ਪਾਰਟੀ 'ਚੋਂ ਮੁਅੱਤਲ ਕਰਨਾ ਇਹ ਸ਼ੰਕਾ ਖੜ੍ਹੀ ਕਰਦਾ ਹੈ ਕਿ ਪੁਲਿਸ ਦੇ ਸੇਵਾ ਮੁਕਤ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀਕਾਂਤ ਵਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਪੁਲਿਸ ਤੇ ਸਿਆਸਤਦਾਨਾਂ ਦਾ ਗਠਜੋੜ ਕਿਤੇ ਨਾ ਕਿਤੇ ਜ਼ਰੂਰ ਹੈ ਕਿ ਜਦ ਕਿਧਰੇ ਵੀ ਕਿਸੇ ਸੀਨੀਅਰ ਅਧਿਕਾਰੀ ਦਾ ਨਾਮ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਦਾ ਹੈ ਤਾਂ ਸਿਆਸਤਦਾਨ ਚੁੱਪ ਵੱਟ ਜਾਂਦੇ ਹਨ।
----------
ਜਦੋਂਕਿ ਸੂਬੇ ਵਿੱਚ ਨਸ਼ਿਆਂ ਦੇ ਪਾਸਾਰੇ ਬਾਰੇ ਖੁੱਲ੍ਹਾ ਬਿਗਲ ਫੂਕਣ ਵਾਲੀ ਹੀ ਕਾਂਗਰਸ ਹੈ ਤਾਂ ਪਾਰਟੀ ਆਪਣੇ ਹੀ ਬਿਗਲ ਬਲੋਅਰ (ਬਿਗਲ ਫੂਕਣ ਵਾਲੇ) ਖਿਲਾਫ ਕਿਉਂ ਉਠ ਖੜੀ ਹੋਈ ਹੈ?
----------
ਜ਼ਿਕਰਯੋਗ ਤਾਂ ਇਹ ਵੀ ਹੈ ਕਿ ਸਾਲ 2017 ਦੀਆਂ ਚੋਣਾਂ ਦੌਰਾਨ ਹੀ ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਾਦਲਾਂ ਦੇ ਚਹੇਤੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 'ਚਿੱਟਾ' ਕਹਿ ਕੇ ਚਿੜਾਉਣ ਦੀ ਗਲਤੀ ਕੀਤੀ ਤਾਂ ਕੇਜਰੀਵਾਲ ਨੂੰ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚਲਦਿਆਂ ਕੇਜਰੀਵਾਲ ਨੇ ਮੁਆਫ਼ੀ ਮੰਗ ਕੇ ਜਾਨ ਛੁਡਾ ਲਈ।

ਹੁਣ ਜਦੋਂਕਿ ਸੂਬੇ ਵਿੱਚ ਨਸ਼ਿਆਂ ਦੇ ਪਾਸਾਰੇ ਬਾਰੇ ਖੁੱਲ੍ਹਾ ਬਿਗਲ ਫੂਕਣ ਵਾਲੀ ਹੀ ਕਾਂਗਰਸ ਹੈ ਤਾਂ ਪਾਰਟੀ ਆਪਣੇ ਹੀ ਬਿਗਲ ਬਲੋਅਰ (ਬਿਗਲ ਫੂਕਣ ਵਾਲੇ) ਖਿਲਾਫ ਕਿਉਂ ਉਠ ਖੜੀ ਹੋਈ ਹੈ? ਕੀ ਪਾਰਟੀ ਨੂੰ ਇਹ ਵਿਸ਼ਵਾਸ਼ ਨਹੀਂ ਹੈ ਕਿ ਜੋ ਕੁਝ ਨਸ਼ਿਆਂ ਬਾਰੇ ਉਸ ਦਾ ਵਿਧਾਇਕ ਕਹਿ ਰਿਹਾ ਹੈ, ਉਸ ਦੀ ਹੋ ਰਹੀ ਜਾਂਚ ਦਾ ਨਤੀਜਾ ਹੀ ਉਡੀਕ ਲਿਆ ਜਾਂਦਾ। ਕੁਲਬੀਰ ਸਿੰਘ ਜ਼ੀਰਾ ਖਿਲਾਫ ਕਾਂਗਰਸ ਪਾਰਟੀ ਦੀ ਕਾਰਵਾਈ ਤਾਂ ਇਹੀ ਸੰਕੇਤ ਕਰਦੀ ਹੈ "ਰੌਲਾ ਨਸ਼ੇ ਦਾ ਨਾ ਪਾਉ, ਨਸ਼ਾ (ਕੁਰਸੀ ਦਾ) ਆਪਣਾ ਬਚਾਉ"। ਰਾਜ ਭਾਗ ਅਫਸਰਸ਼ਾਹੀ ਦੇ ਸਹਿਯੋਗ ਬਿਨਾਂ ਸੰਭਵ ਨਹੀਂ ਹੈ।

ਸੁਣੋ ਜ਼ੀਰਾ ਨੂੰ ਸਸਪੈਂਡ ਕਰਵਾਉਣ ਵਾਲੀ ਸਪੀਚ:


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER