ਪੰਜਾਬ
ਇਤਿਹਾਸ ਨਾਲ ਛੇੜਛਾੜ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਵਿਵਾਦਤ ਕਮੇਟੀ ਪ੍ਰਕਾਸ਼ਨਾਵਾਂ
ਕੀ ਸ਼੍ਰੋਮਣੀ ਕਮੇਟੀ ਨੇ ਇਨਸਾਫ਼ ਦੇ ਦਿੱਤਾ ਹੈ ?
- ਨਰਿੰਦਰ ਪਾਲ ਸਿੰਘ
ਕੀ ਸ਼੍ਰੋਮਣੀ ਕਮੇਟੀ ਨੇ ਇਨਸਾਫ਼ ਦੇ ਦਿੱਤਾ ਹੈ ?



ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ +2 ਕਲਾਸ ਲਈ ਇਤਿਹਾਸ ਦੀ ਕਿਤਾਬ ਵਿੱਚ ਸਿੱਖ ਇਤਿਹਾਸ ਨਾਲ ਕੀਤੀ ਗਈ ਕਥਿਤ ਛੇੜਛਾੜ ਖਿਲਾਫ ਬਾਦਲ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ ਧਰਨਿਆਂ ਦੀ ਨੀਤੀ ਅਪਣਾ ਲਈ ਹੈ। ਮਾਮਲਾ ਸਾਹਮਣੇ ਆਉਣ ਦੇ ਮਹਿਜ ਇੱਕ ਹਫਤੇ ਦੇ ਅੰਦਰ ਹੀ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੀ ਲੀਡਰਸ਼ਿਪ ਅੰਦਰ ਜਾਗਿਆ ਪੰਥ ਦਾ ਹੇਜ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਬੋਰਡ ਦੀ ਇਸ ਕਿਤਾਬ ਅੰਦਰਲੇ ਸਿੱਖ ਇਤਿਹਾਸ ਨਾਲ ਜੁੜੇ ਪਹਿਲੂਆਂ ਨੂੰ ਲੈਕੇ ਬਾਦਲ ਦਲ ਨੇ 29 ਅਕਤੂਬਰ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਿੱਖ ਪੰਥ ਪਾਸੋਂ ਮੁਆਫ਼ੀ ਮੰਗੇ, ਕਿਤਾਬ ਦੇ ਲੇਖਕਾਂ ਖਿਲਾਫ ਪਰਚੇ ਦਰਜ ਕਰਵਾ ਕੇ ਕਾਨੂੰਨੀ ਤੌਰ 'ਤੇ ਸਜ਼ਾਵਾਂ ਦਿਵਾਈਆਂ ਜਾਣ ਅਤੇ ਸਿੱਖਿਆ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ।

ਅਜਿਹੇ ਵਿੱਚ ਇਹ ਸਵਾਲ ਸਿੱਖ ਚਿੰਤਕਾਂ ਵਲੋਂ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਕੀ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਲੇਖਕ, ਪ੍ਰਕਾਸ਼ਕ ਜਾਂ ਸੰਸਥਾ ਨੇ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਹੋਵੇ? ਕੀ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਨੇ ਅਜਿਹੀ ਗਲਤੀ ਲਈ ਕਿਸੇ ਸੂਬੇ ਦੇ ਮੁੱਖ ਮੰਤਰੀ ਸਾਂਹਵੇ ਅਕਾਲ ਤਖ਼ਤ ਸਾਹਿਬ 'ਤੇ ਪੁੱਜ ਕੇ ਮੁਆਫ਼ੀ ਮੰਗਣ ਦੀ ਮੰਗ ਰੱਖੀ ਹੈ? ਸਹਿਜੇ ਹੀ ਜਵਾਬ ਨਾਂਹ ਵਿੱਚ ਮਿਲ ਰਿਹਾ ਹੈ। ਹਾਲਾਂਕਿ ਸਿੱਖ ਇਤਿਹਾਸ ਨਾਲ ਛੇੜਛਾੜ ਦੀਆਂ ਘਟਨਾਵਾਂ ਤਾਂ ਜਿਵੇਂ ਇੱਕ ਰਿਵਾਜ ਬਣ ਕੇ ਰਹਿ ਗਿਆ ਹੈ।
----------
ਇੱਕ ਪਾਸੇ ਸ਼੍ਰੋਮਣੀ ਕਮੇਟੀ ਤੇ ਉਸ ਦੇ ਸਿਆਸੀ ਮਾਲਕ ਬਾਦਲ ਦਲੀਏ, ਆਪਣੀ ਪ੍ਰਕਾਸ਼ਨਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤੋਂ ਆਕੀ ਹਨ ਤੇ ਦੂਸਰੇ ਪਾਸੇ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਠੀਕਰਾ ਸਮੇਂ ਦੀ ਸਰਕਾਰ ਸਿਰ ਭੰਨਣ ਲਈ ਇੱਕ ਵਾਰ ਫਿਰ ਗੁਰੂ ਦੀ ਗੋਲਕ ਲੁਟਾਉਣ ਦੇ ਰਾਹ 'ਤੇ ਹਨ।
----------
ਜਿਥੋਂ ਤੀਕ ਇਸ ਪੱਤਰਕਾਰ ਪਾਸ ਰਿਕਾਰਡ ਮੌਜੂਦ ਹੈ, ਸਭ ਤੋਂ ਅਹਿਮ ਤੇ ਨੇੜਲੇ ਕੱਲ੍ਹ ਦੌਰਾਨ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਦਾ ਮਾਮਲਾ 'ਮਹਾਂਰਾਸ਼ਟਰਾ ਸਟੇਟ ਬਿਊਰੋ ਆਫ ਟੈਕਸਟ ਬੁੱਕ ਪ੍ਰੋਡਕਸ਼ਨ ਐਂਡ ਸਰਕੁਲਮ ਰਿਸਰਚ, ਪੂਨੇ' ਦੁਆਰਾ ਨੌਵੀਂ ਕਲਾਸ ਦੇ ਬੱਚਿਆਂ ਲਈ ਛਾਪੀ ਉਹ ਕਿਤਾਬ ਹੈ, ਜਿਥੇ ਇਸ ਦੇ ਪੰਨਾ ਨੰਬਰ 9 'ਤੇ 1980 ਦੇ ਦਹਾਕੇ ਦਾ ਜ਼ਿਕਰ ਕਰਦਿਆਂ ਜਾਣਕਾਰੀ ਦਿੱਤੀ ਗਈ ਹੈ ਕਿ 1980 ਵਿੱਚ ਪੰਜਾਬ ਅੰਦਰ ਆਜ਼ਾਦ ਖਾਲਿਸਤਾਨ ਦੀ ਲਹਿਰ ਚੱਲ ਪਈ ਸੀ।

ਹਾਲਾਂਕਿ ਇਹ ਤਲਖ ਸਚਾਈ ਬਾਦਲ ਅਕਾਲੀ ਦਲ ਦੇ ਆਗੂ ਤੇ ਵਿਸ਼ੇਸ਼ ਕਰਕੇ ਪ੍ਰਕਾਸ਼ ਸਿੰਘ ਬਾਦਲ ਜ਼ਰੂਰ ਜਾਣਦੇ ਹਨ ਕਿ 1981 ਵਿੱਚ ਤਾਂ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਜੰਗ ਲੜ ਰਿਹਾ ਸੀ ਜਿਸ ਨੂੰ ਕਪੂਰੀ ਦੇ ਮੋਰਚੇ ਨਾਲ ਜਾਣਿਆ ਗਿਆ।

ਇਸ ਕਿਤਾਬ ਦੇ ਚਰਚਾ ਵਿੱਚ ਆਉਣ 'ਤੇ ਸ਼੍ਰੋਮਣੀ ਕਮੇਟੀ ਸਿਰਫ ਅਖ਼ਬਾਰੀ ਬਿਆਨ ਤੀਕ ਸੀਮਤ ਰਹੀ ਤੇ ਬਾਦਲ ਅਕਾਲੀ ਦਲ ਨੇ ਮੂੰਹ ਹੀ ਨਹੀਂ ਖੋਲ੍ਹਿਆ ਕਿ ਜਿਸ ਪੰਜਾਬ ਬਾਰੇ ਐਨੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ, ਉਸ ਪੰਜਾਬ ਦੇ ਹਿੱਤਾਂ ਖਾਤਿਰ ਧਰਨੇ ਤੇ ਮੋਰਚੇ ਲਗਾਉਣੇ ਅਕਾਲੀ ਦਲ ਦੀ ਹੀ ਨੀਤੀ ਸੀ।
----------
ਕੀ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਨੇ ਅਜਿਹੀ ਗਲਤੀ ਲਈ ਕਿਸੇ ਸੂਬੇ ਦੇ ਮੁੱਖ ਮੰਤਰੀ ਸਾਂਹਵੇ ਅਕਾਲ ਤਖ਼ਤ ਸਾਹਿਬ 'ਤੇ ਪੁੱਜ ਕੇ ਮੁਆਫ਼ੀ ਮੰਗਣ ਦੀ ਮੰਗ ਰੱਖੀ ਹੈ?
----------
ਜ਼ਿਕਰ ਕਰਨਾ ਜ਼ਰੂਰੀ ਹੈ ਕਿ 'ਮਹਾਂਰਾਸ਼ਟਰਾ ਸਟੇਟ ਬਿਊਰੋ ਆਫ ਟੈਕਸਟ ਬੁੱਕ ਪ੍ਰੋਡਕਸ਼ਨ ਐਂਡ ਸਰਕੁਲਮ ਰਿਸਰਚ, ਪੂਨੇ' ਦੇ ਮਾਮਲੇ ਵਿੱਚ ਜਦੋਂ ਮੁੰਬਈ ਦੇ ਹੀ ਇੱਕ ਗੁਰਸਿੱਖ ਵਕੀਲ ਨੇ ਮੁੰਬਈ ਹਾਈ ਕੋਰਟ ਪਾਸ ਗੁਹਾਰ ਲਗਾਈ ਤਾਂ ਮਹਾਂਰਾਸ਼ਟਰ ਸਰਕਾਰ ਆਪਣੇ ਸਕੂਲ ਬੋਰਡ ਦੇ ਹੱਕ ਵਿੱਚ ਡੱਟ ਕੇ ਖਲੋ ਗਈ। ਇੱਕ ਸਾਲ ਬੀਤ ਜਾਣ 'ਤੇ ਵੀ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਨੂੰ ਉਸ ਕਿਤਾਬ ਦੀ ਤਰੁੱਟੀ ਜਾਂ ਪੰਜਾਬ ਦੇ ਹਾਲਾਤਾਂ ਦੀ ਗਲਤ ਪੇਸ਼ਕਾਰੀ ਖਿਲਾਫ ਕੋਈ ਕਾਰਵਾਈ ਕਰਨ ਦਾ ਖਿਆਲ ਨਹੀਂ ਆਇਆ।

ਇਸ ਦੇ ਨਾਲ ਹੀ ਬੀਤੇ ਸਮੇਂ ਦੌਰਾਨ ਚਰਚਾ ਵਿੱਚ ਆਈ ਫ਼ਿਲਮ 'ਨਾਨਕ ਸ਼ਾਹ ਫਕੀਰ' ਦੇ ਨਿਰਮਾਤਾ, ਨਿਰਦੇਸ਼ਕ ਤੇ ਕਲਾਕਾਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਖਿਆਲ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਆਇਆ? ਸਪਸ਼ਟ ਸੀ ਕਿ ਫ਼ਿਲਮ ਨੂੰ ਹਰੀ ਝੰਡੀ ਦੇਣ ਤੋਂ ਲੈਕੇ ਇਸ ਦੀ ਪ੍ਰਸੰਸਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਨਾਲ ਜੁੜੇ ਲੋਕ ਸਨ। ਫਰਕ ਇਹੀ ਰਿਹਾ ਕਿ ਇਹ ਮਾਮਲਾ ਸਿੱਖਾਂ ਵਲੋਂ ਜ਼ਿਆਦਾ ਗੰਭੀਰਤਾ ਨਾਲ ਲਏ ਜਾਣ ਕਾਰਣ ਕਮੇਟੀ ਨੂੰ ਆਪਣੇ ਪਹਿਲਾਂ ਕੀਤੇ ਫੈਸਲੇ ਵਾਪਿਸ ਲੈਣੇ ਪਏ।

ਲੇਕਿਨ ਸਿੱਖ ਇਤਿਹਾਸ ਨਾਲ ਛੇੜਛਾੜ ਜਾਂ ਗੁਰਇਤਹਾਸ ਨਾਲ ਛੇੜਛਾੜ ਕਰਦਿਆਂ ਸਿੱਖ ਗੁਰੂ ਸਾਹਿਬਾਨ ਪ੍ਰਤੀ ਅਤਿ ਨੀਵੇ ਦਰਜੇ ਦੀ ਸ਼ਬਦਾਵਲੀ ਵਰਤੇ ਜਾਣ ਦਾ ਇੱਕ ਮਾਮਲਾ 2007 ਵਿੱਚ ਸਾਹਮਣੇ ਆਇਆ ਸੀ ਜੋ ਸ਼੍ਰੋਮਣੀ ਕਮੇਟੀ ਤੋਂ ਚਲ ਕੇ ਸਿੱਖ ਗੁ:ਜੁਡੀਸ਼ੀਅਲ ਕਮਿਸ਼ਨ, ਪੰਜਾਬ ਤੇ ਹਰਿਆਣਾ ਹਾਈ ਕੋਰਟ ਹੁੰਦਾ ਹੋਇਆ ਅੰਮ੍ਰਿਤਸਰ ਪੁਲਿਸ, ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਦੇ ਮਾਧਿਅਮ ਮੁੜ ਸ਼੍ਰੋਮਣੀ ਕਮੇਟੀ ਤੀਕ ਪੁੱਜਾ ਲੇਕਿਨ ਕਿਸੇ ਕਮੇਟੀ ਪ੍ਰਧਾਨ ਜਾਂ ਅਹੁਦੇਦਾਰ ਨੇ ਇਸ ਪੁਸਤਕ ਪ੍ਰਕਾਸ਼ਨਾ ਦੇ ਮਾਮਲੇ ਵਿੱਚ ਕਿਸੇ ਦੋਸ਼ੀ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਇਸ ਵਿਵਾਦਤ ਪ੍ਰਕਾਸ਼ਨਾ ਨਾਲ ਜੁੜੇ ਘਟਨਾਕ੍ਰਮ ਦਾ ਜੇਕਰ ਤਰਤੀਬਵਾਰ ਜ਼ਿਕਰ ਕੀਤਾ ਜਾਵੇ ਤਾਂ ਸਿੱਖ ਇਤਿਹਾਸ (ਹਿੰਦੀ) ਦੀ ਇਹ ਕਿਤਾਬ 1997 ਵਿੱਚ 67,647 ਰੁਪਏ ਗੁਰੂ ਦੀ ਗੋਲਕ 'ਚੋਂ ਖਰਚ ਕਰਕੇ ਛਪਵਾਈ ਗਈ। ਇੱਕ ਅਜਿਹੀ ਪੁਸਤਕ ਜਿਸ ਦੀ ਸਮੀਖਿਆ ਲਈ ਤਤਕਾਲੀਨ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਗਠਿਤ ਸਬ ਕਮੇਟੀ (ਡਾ.ਖੜਕ ਸਿੰਘ, ਡਾ.ਕਿਰਪਾਲ ਸਿੰਘ, ਜਸਬੀਰ ਸਿੰਘ ਸਾਬਰ, ਸਕਾਲਰ ਬਲਵਿੰਦਰ ਸਿੰਘ, ਜੌੜਾ ਸਿੰਘਾ-ਹੁਣ ਸਕੱਤਰ ਧਰਮ ਪ੍ਰਚਾਰ ਤੇ ਸਾਬਕਾ ਸਕਾਲਰ ਕ੍ਰਿਪਾਲ ਸਿੰਘ) ਸਾਫ ਲਿਖਦੀ ਹੈ ਕਿ "ਕਿਤਾਬ ਵਿੱਚ ਗੁਰੂ ਸਾਹਿਬਾਨ ਬਾਰੇ ਛਾਪੇ ਤੱਥ ਨਾ ਇਤਿਹਾਸ ਅਨੁਸਾਰ, ਨਾ ਗੁਰਮਤਿ ਅਨੁਸਾਰ ਤੇ ਨਾ ਹੀ ਸਿੱਖ ਮਾਨਸਿਕਤਾ ਦੇ ਅਨੁਸਾਰ ਹਨ"।

ਇਸ ਸਭ ਦੇ ਬਾਵਜੂਦ ਜੋ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਉਸ ਵੇੇਲੇ ਦੀ ਕਾਰਜਕਾਰਣੀ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ 23 ਨਵੰਬਰ 2007 ਨੂੰ ਅੰਜਾਮ ਦਿੰਦੀ ਹੈ, ਉਹ ਇਹੀ ਹੈ ਕਿ ਕਿਤਾਬ ਖਿਲਾਫ ਅਖ਼ਬਾਰੀ ਇਸ਼ਤਿਹਾਰ ਦੇਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਕਿਤਾਬ ਨੂੰ ਲੈਕੇ ਸ਼੍ਰੋਮਣੀ ਕਮੇਟੀ ਖਿਲਾਫ ਇੱਕ ਮਜਬੂਤ ਕੇਸ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੀਕ ਪੁੱਜ ਜਾਂਦਾ ਹੈ।

ਸਾਲ 2016 ਵਿੱਚ ਪੰਜਾਬ ਅੰਦਰ ਬਾਦਲ ਦਲ ਦੀ ਸਰਕਾਰ ਹੈ ਤੇ ਸਿੱਖ ਇਤਿਹਾਸ ਹਿੰਦੀ ਕਿਤਾਬ ਦਾ ਮਾਮਲਾ ਉਭਾਰਨ ਵਾਲੇ ਜਥੇਦਾਰ ਬਲਦੇਵ ਸਿੰਘ ਸਿਰਸਾ, ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਸੰਗਤ ਦਰਸ਼ਨ ਪ੍ਰੋਗਰਾਮ ਦੇ ਮਾਧਿਅਮ ਆਪਣੀ ਸ਼ਿਕਾਇਤ ਪੁੱਜਦਾ ਕਰਨ ਵਿੱਚ ਸਫਲ ਹੋ ਜਾਂਦੇ ਹਨ। ਕਿਤਾਬ ਦੇ ਪ੍ਰਕਾਸ਼ਕਾਂ ਤੇ ਲੇਖਕਾਂ ਖਿਲਾਫ ਕਾਰਵਾਈ ਲਈ ਇਹ ਸ਼ਿਕਾਇਤ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਪੁੱਜਦੀ ਹੈ ਤਾਂ ਕਮਿਸ਼ਨਰੇਟ ਦਫਤਰ ਮਿਤੀ 5 ਸਤੰਬਰ 2016 ਨੂੰ ਇੱਕ ਪੱਤਰ ਨੰਬਰ 82/ਪੀਸੀ, ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੇ ਨਾਮ ਲਿਖਦਾ ਹੈ। ਪੱਤਰ ਵਿੱਚ ਕਿਤਾਬ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕਮੇਟੀ ਦਾ ਕੋਈ ਵੀ ਅਧਿਕਾਰੀ ਕਿਤਾਬ ਦੇ ਮਾਮਲੇ ਵਿੱਚ ਜ਼ਬਾਨ ਖੋਲ੍ਹਣ ਲਈ ਤਿਆਰ ਨਹੀਂ ਹੈ।
----------
ਫ਼ਿਲਮ 'ਨਾਨਕ ਸ਼ਾਹ ਫਕੀਰ' ਦੇ ਨਿਰਮਾਤਾ, ਨਿਰਦੇਸ਼ਕ ਤੇ ਕਲਾਕਾਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਖਿਆਲ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਆਇਆ?
----------
722 ਪੰਨਿਆਂ ਦੀ ਕਿਤਾਬ ਦੇ ਪੰਨਾ ਨੰਬਰ 77, 99, 100, 103, 111, 114, 115, 124, 125, 143 'ਤੇ ਗੁਰੂ ਸਾਹਿਬਾਨ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਲਿਖੀ ਹੋਈ ਹੈ। ਪੱਤਰ ਵਿਚ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਮਸਲਿਆਂ ਦੀ ਸੁਣਵਾਈ ਸਿੱਖ ਗੁ:ਜੁਡੀਸ਼ੀਅਲ ਕਮਿਸ਼ਨ ਹੀ ਕਰਦਾ ਹੈ। ਇਸ ਕਿਤਾਬ ਅੰਦਰ ਦਰਜ ਗਲਤ ਜਾਣਕਾਰੀ ਪ੍ਰਤੀ ਇਨਸਾਫ਼ ਦੀ ਜੰਗ ਲੜ ਰਹੇ ਜਥੇਦਾਰ ਬਲਦੇਵ ਸਿੰਘ ਸਿਰਸਾ ਤੋਂ ਵੱਧ ਸ਼ਾਇਦ ਸ਼੍ਰੋਮਣੀ ਕਮੇਟੀ ਵੀ ਜਾਣਦੀ ਹੈ ਕਿ ਇਸ ਕਿਤਾਬ ਦਾ ਕੇਸ ਹਾਈ ਕੋੋਰਟ ਵਿੱਚ ਚੱਲ ਰਿਹਾ ਹੈ।

ਜਥੇਦਾਰ ਸਿਰਸਾ ਨੂੰ ਝੁਠਲਾਉਣ ਲਈ ਸ਼੍ਰੋਮਣੀ ਕਮੇਟੀ ਕਦੇ ਸਿੱਖ ਗੁ: ਜੁਡੀਸ਼ੀਅਲ ਕਮਿਸ਼ਨ ਵਿੱਚ ਵਕੀਲਾਂ ਦੀ ਫੌਜ ਖੜ੍ਹੀ ਕਰਦੀ ਹੈ ਤੇ ਕਦੇ ਹਾਈ ਕੋਰਟ ਵਿੱਚ। ਲੇਕਿਨ ਕਿਤਾਬ ਦੇ ਪ੍ਰਕਾਸ਼ਕਾਂ (ਜਿਨ੍ਹਾਂ ਵਿੱਚ ਕਮੇਟੀ ਦੇ ਤਤਕਾਲੀਨ ਪ੍ਰਧਾਨ ਤੋਂ ਲੈਕੇ ਅਧਿਕਾਰੀ ਸ਼ਾਮਿਲ ਹਨ) ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਵਾਰ-ਵਾਰ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਕਿ ਕਿਤਾਬ 'ਤੇ ਪਾਬੰਦੀ ਲਗ ਚੁੱਕੀ ਹੈ। ਲੇਕਿਨ ਇਹ ਇਨਸਾਫ਼ ਨਹੀਂ।

ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਵਿਵਾਦਤ ਸਿੱਖ ਇਤਿਹਾਸ ਦੀ ਕਿਤਾਬ ਤੋਂ ਸ਼ੁਰੂ ਹੋ ਕੇ ਮਾਮਲਾ ਇੱਕ ਵਾਰ ਫਿਰ ਸਿੱਖ ਇਤਿਹਾਸ ਨਾਲ ਜੁੜੀ ਕਿਤਾਬ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਤੀਕ ਪੁੱਜ ਗਿਆ। ਇੱਕ ਪਾਸੇ ਸ਼੍ਰੋਮਣੀ ਕਮੇਟੀ ਤੇ ਉਸ ਦੇ ਸਿਆਸੀ ਮਾਲਕ ਬਾਦਲ ਦਲੀਏ, ਆਪਣੀ ਪ੍ਰਕਾਸ਼ਨਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤੋਂ ਆਕੀ ਹਨ ਤੇ ਦੂਸਰੇ ਪਾਸੇ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਠੀਕਰਾ ਸਮੇਂ ਦੀ ਸਰਕਾਰ ਸਿਰ ਭੰਨਣ ਲਈ ਇੱਕ ਵਾਰ ਫਿਰ ਗੁਰੂ ਦੀ ਗੋਲਕ ਲੁਟਾਉਣ ਦੇ ਰਾਹ 'ਤੇ ਹਨ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER