ਪੰਜਾਬ
ਵਿਵਾਦਤ ਕਿਤਾਬ ਬਾਰੇ ਬਾਦਲਕਿਆਂ ਦਾ ਧਰਨਾ ਅਤੇ ਸਰਕਾਰੀ ਕਮੇਟੀ ਦਾ ਤਰਕ
ਕੀ ਸ਼੍ਰੋਮਣੀ ਕਮੇਟੀ ਡਾ.ਕਿਰਪਾਲ ਸਿੰਘ ਖਿਲਾਫ ਪੁਲਿਸ ਕੇਸ ਦਰਜ ਕਰਵਾਏਗੀ?
- ਨਰਿੰਦਰ ਪਾਲ ਸਿੰਘ
ਕੀ ਸ਼੍ਰੋਮਣੀ ਕਮੇਟੀ ਡਾ.ਕਿਰਪਾਲ ਸਿੰਘ ਖਿਲਾਫ ਪੁਲਿਸ ਕੇਸ ਦਰਜ ਕਰਵਾਏਗੀ?



ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ +1 ਤੇ +2 ਕਲਾਸਾਂ ਲਈ ਤਿਆਰ ਕਰਵਾਈਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਦਰਜ ਕੁਝ ਜਾਣਕਾਰੀਆਂ ਦਾ ਮੁੱਦਾ ਉਠਾਉਂਦਿਆਂ ਸੱਤਾਹੀਣ ਬਾਦਲ ਧਿਰ ਪਿਛਲੇ ਇੱਕ ਹਫਤੇ ਤੋਂ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਆਰ ਜਾਂ ਪਾਰ ਦੀ ਜੰਗ ਲੜਨ ਦੇ ਰੌਂਅ ਵਿੱਚ ਨਜ਼ਰ ਆ ਰਹੀ ਹੈ।

ਵੈਸੇ ਤਾਂ ਇਹ ਮੁੱਦਾ ਮਈ 2018 ਦਾ ਹੈ ਜਦੋਂ ਇਹ ਅਵਾਜ਼ ਉਠਾਈ ਗਈ ਸੀ ਕਿ ਸਰਕਾਰ ਨੇ ਉਪਰੋਕਤ ਕਲਾਸਾਂ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਦਾ ਚੈਪਟਰ ਹੀ ਖਤਮ ਕਰ ਦਿੱਤਾ ਹੈ। ਤੇ ਫਿਰ ਕੈਪਟਨ ਸਰਕਾਰ ਦੇ ਆਦੇਸ਼ 'ਤੇ ਗਠਿਤ ਹੋਈ ਇੱਕ ਹਾਈ ਪਾਵਰ ਕਮੇਟੀ ਨੇ ਉਪਰੋਕਤ ਕਲਾਸਾਂ ਲਈ ਜੋ ਇਤਿਹਾਸ ਦੀ ਜਾਣਕਾਰੀ ਕਿਤਾਬਾਂ ਵਿੱਚ ਅੰਕਿਤ ਕੀਤੀ, ਉਹ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਦੇ ਹਲਕ ਹੇਠ ਨਾ ਉਤਰੀ।

ਹਾਲਾਂਕਿ ਕੈਪਟਨ ਸਰਕਾਰ ਵਲੋਂ ਗਠਿਤ ਕਮੇਟੀ ਦੀ ਤਲਖ ਹਕੀਕਤ ਇਹ ਸੀ ਕਿ ਇਸ ਦਾ ਚੇਅਰਮੈਨ ਡਾ.ਕਿਰਪਾਲ ਸਿੰਘ ਚੰਡੀਗੜ੍ਹ, ਉਹ ਸ਼ਖ਼ਸ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਸਥਾਪਿਤ 'ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ' ਦਾ ਪ੍ਰਾਜੈਕਟ ਡਾਇਰੈਕਟਰ ਅਤੇ ਕਮੇਟੀ ਦੇ ਹੀ ਸਿੱਖ ਇਤਿਹਾਸ ਰਿਸਰਚ ਬੋਰਡ ਦਾ ਮੈਂਬਰ ਵੀ ਹੈ।
----------
ਸਬੰਧਤ ਕਿਤਾਬ ਦੀਆਂ ਤਰੁੱਟੀਆਂ ਸਾਹਮਣੇ ਲਿਆਉਣ ਲਈ ਸ਼੍ਰੋਮਣੀ ਕਮੇਟੀ ਗੁਰੂ ਦੀ ਗੋਲਕ ਵਿੱਚੋਂ ਲੱਖਾਂ ਰੁਪਏ ਕਿਉਂ ਖਰਚ ਕਰ ਰਹੀ ਹੈ, ਜਦੋਂ ਉਸ ਪਾਸ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਣ ਵਾਲੇ ਇਤਿਹਾਸਕਾਰ ਅਤੇ ਲੇਖਕ ਹੀ ਨਹੀਂ ਹਨ।
----------
ਸਕੂਲ ਸਿੱਖਿਆ ਬੋਰਡ ਵਲੋਂ ਤਿਆਰ ਕਰਵਾਈ ਇਤਿਹਾਸ ਦੀ ਜਿਸ ਕਿਤਾਬ ਵਿੱਚ ਸਿੱਖ ਧਰਮ ਇਤਿਹਾਸ ਤੇ ਵਿਸ਼ੇਸ਼ ਕਰਕੇ ਗੁਰੂ ਸਾਹਿਬਾਨ ਬਾਰੇ ਅਪਮਾਨਜਨਕ ਟਿੱਪਣੀਆਂ ਦਾ ਮੁੱਦਾ ਬਾਦਲ ਦਲ ਉਭਾਰ ਰਿਹਾ ਹੈ ਤੇ ਇਸ ਮਕਸਦ ਲਈ ਇੱਕ ਵਾਰ ਫੇਰ ਗੁਰੂ ਦੀ ਗੋਲਕ ਨੂੰ ਹੀ ਖੋਰਾ ਲਾਉਣ ਦਾ ਰਾਹ ਤੁਰਿਆ ਹੈ, ਉਸ ਕਿਤਾਬ ਦੀ ਤਿਆਰੀ ਵਿੱਚ ਸ਼ਾਮਿਲ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ, ਡਾ.ਇੰਦਰਜੀਤ ਸਿੰਘ ਗੋਗੋਆਣੀ (ਪ੍ਰਿੰਸੀਪਲ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ) ਤੇ ਪ੍ਰੋ.ਬਲਵੰਤ ਸਿੰਘ ਢਿੱਲੋਂ (ਸਾਬਕਾ ਮੁਖੀ, ਗੁਰੂ ਨਾਨਕ ਸਟੱਡੀਜ਼ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਰੋਸ ਵਜੋਂ ਵੱਖ ਹੋ ਚੁੱਕੇ ਹਨ।

ਸਕੂਲ ਸਿੱਖਿਆ ਬੋਰਡ ਦੀ ਵਿਵਾਦਤ ਕਿਤਾਬ ਦਾ ਮੁੜ ਮੁੱਦਾ ਉਠਾਏ ਜਾਣ ਦਾ ਵਰਤਾਰਾ ਵੇਖਿਆ ਜਾਏ ਤਾਂ ਇਸ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, 22 ਅਕਤੂਬਰ 2018 ਨੂੰ ਅੰਮ੍ਰਿਤਸਰ ਵਿਖੇ ਕਰਦੇ ਹਨ। ਉਹ ਕਿਤਾਬ ਕਮੇਟੀ ਵਿੱਚ ਆਪਣੇ ਮੈਂਬਰ ਵਾਪਿਸ ਲਏ ਜਾਣ ਦੀ ਤਾੜਨਾ ਕਰਦੇ ਹਨ।

ਪੰਜ ਦਿਨ ਬਾਅਦ ਹੀ ਪਾਰਟੀ ਵਰਕਰਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪੁੱਜਦੇ ਹਨ ਜਿਥੇ ਇਸ ਵਿਵਾਦਤ ਕਿਤਾਬ ਦੀ ਚਰਚਾ ਖੁਦ ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਕਰਦੇ ਹਨ। ਅਕਾਲੀ ਵਿਧਾਇਕ ਤੇ ਬਾਦਲਾਂ ਦੇ ਕਰੀਬੀ ਰਿਸ਼ਤੇਦਾਰ ਤੁਰੰਤ ਹੀ ਇੱਕ ਲਿਖਿਆ ਹੋਇਆ ਮਤਾ ਪੇਸ਼ ਕਰਦੇ ਹਨ ਕਿ ਵਿਵਾਦਤ ਕਿਤਾਬ ਦੇ ਲੇਖਕਾਂ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇ। ਹਾਜਰ ਵਰਕਰ ਤੇ ਪਾਰਟੀ ਆਗੂ ਪੇਸ਼ ਇਸ ਤਜਵੀਜ ਨੂੰ ਜੈਕਾਰਿਆਂ ਨਾਲ ਸਹਿਤਮੀ ਦੇ ਦਿੰਦੇ ਹਨ। ਫਿਰ ਡਾ.ਚੀਮਾ ਆਪ ਹੀ ਕਹਿੰਦੇ ਹਨ ਕਿ ਇਹ ਤਜਵੀਜ ਕੋਰ ਕਮੇਟੀ ਪਾਸ ਵਿਚਾਰੀ ਜਾਏਗੀ ਤੇ ਕੋਰ ਕਮੇਟੀ ਦੀ ਮੀਟੰਗ ਦੀ ਤਾਰੀਖ 29 ਅਕਤੂਬਰ ਐਲਾਨ ਦਿੱਤੀ ਜਾਂਦੀ ਹੈ।

30 ਅਕਤੂਬਰ ਦੀਆਂ ਅਖ਼ਬਾਰਾਂ ਵਿੱਚ ਪੰਜਾਬ ਸਰਕਾਰ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਸਰਕਾਰ ਨਵੀਂ ਤਿਆਰ ਕਿਤਾਬ ਨੂੰ ਲਾਗੂ ਨਹੀਂ ਕਰ ਰਹੀ। ਲਿਹਾਜਾ ਪਹਿਲਾਂ ਤੋਂ ਲਾਗੂ ਕਿਤਾਬ ਹੀ ਜਾਰੀ ਰਹੇਗੀ। ਮਤਲਬ ਸਾਫ ਹੈ ਕਿ ਸਰਕਾਰ ਵਿਵਾਦਤ ਕਿਤਾਬ ਵਾਪਿਸ ਲੈ ਲੈਂਦੀ ਹੈ।
----------
ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਕਿਹੜੇ ਲੇਖਕਾਂ ਖਿਲਾਫ ਕੇਸ ਦਰਜ ਕਰਵਾਉਣ ਦੀ ਗੱਲ ਕਰ ਰਹੀ ਹੈ? ਜਿਨ੍ਹਾਂ ਨੂੰ ਉਹ ਆਪਣੇ 'ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ' ਦੀ ਜ਼ਿੰਮੇਵਾਰੀ ਸੌਂਪ ਚੁੱਕੀ ਹੈ ਜਾਂ ਜੋ ਕਮੇਟੀ ਦੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਮੈਂਬਰ ਰਹੇ ਹਨ।
----------
30 ਤਾਰੀਖ ਦੀਆਂ ਅਖ਼ਬਾਰਾਂ ਵਿੱਚ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਦਸਤਖਤਾਂ ਹੇਠ ਵੱਖ-ਵੱਖ ਅਖ਼ਬਾਰਾਂ ਵਿੱਚ ਵੱਡ ਅਕਾਰੀ ਇਸ਼ਤਿਹਾਰ ਛਪਣੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਸਬੰਧਤ ਕਿਤਾਬ ਦੇ ਅੰਕ ਅਨੁਸਾਰ ਵਿਵਾਦਤ ਹਿੱਸਿਆਂ ਦਾ ਜ਼ਿਕਰ ਹੈ।

ਪਹਿਲਾਂ ਤੋਂ ਤੈਅ ਸ਼ੁਦਾ ਪ੍ਰੋਗਰਾਮ ਅਨੁਸਾਰ ਦਲ ਵਲੋਂ ਤਿੰਨ ਤਖ਼ਤ ਸਾਹਿਬਾਨ ਵਿਖੇ 1 ਨਵੰਬਰ ਵਾਲੇ ਦਿਨ ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਉਪਰੰਤ ਸਥਾਨਕ ਕੋਤਵਾਲੀ ਚੌਕ ਵਿੱਚ ਕਿਤਾਬ ਦੇ ਖਿਲਾਫ ਰੋਸ ਧਰਨਾ ਸ਼ੁਰੂ ਹੋ ਜਾਂਦਾ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਦਿੱਤਾ ਜਾਣ ਵਾਲਾ ਮਹਿਜ ਦੋ ਘੰਟਿਆਂ ਦਾ ਧਰਨਾ 48 ਘੰਟਿਆਂ ਲਈ ਕਰ ਦਿੱਤਾ ਜਾਂਦਾ ਹੈ ਤੇ ਅਗਲੇ 24 ਘੰਟਿਆਂ ਲਈ ਸੁਖਬੀਰ ਬਾਦਲ ਧਰਨੇ 'ਤੇ ਬੈਠ ਜਾਂਦੇ ਹਨ। ਲੇਕਿਨ ਕਿਤਾਬ ਵਿੱਚਲੀਆਂ ਤਰੁੱਟੀਆਂ ਬਿਆਨਣ ਤੇ ਉਨ੍ਹਾਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਵਾਲਾ ਕੋਈ ਵੀ ਆਗੂ ਮੌਜੂਦ ਨਹੀਂ ਹੈ। ਕਿਤਾਬ ਦੇ ਵਿਰੋਧ ਤੇ ਕਿਤਾਬ ਦੇ ਲੇਖਕਾਂ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਮੰਗ ਨੂੰ ਲੈਕੇ ਦਲ ਦਾ ਇਹ ਧਰਨਾ 2 ਨਵੰਬਰ ਤੋਂ ਸ਼੍ਰੋਮਣੀ ਕਮੇਟੀ ਸੰਭਾਲ ਲੈਂਦੀ ਹੈ।

ਉਧਰ ਪੰਜਾਬ ਸਰਕਾਰ ਵਲੋਂ ਕਿਤਾਬ ਦੇ ਮਾਮਲੇ ਵਿੱਚ ਗਠਿਤ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਦੇ 'ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ' ਦੇ ਪ੍ਰਾਜੈਕਟ ਡਾਇਰੈਕਟਰ, ਕਮੇਟੀ ਦੇ ਹੀ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਮੈਂਬਰ ਡਾ.ਕਿਰਪਾਲ ਸਿੰਘ ਚੰਡੀਗੜ੍ਹ, ਇੱਕ ਪੱਤਰਕਾਰ ਸੰਮੇਲਨ ਵਿੱਚ ਸਾਫ ਕਹਿੰਦੇ ਹਨ ਕਿ ਕਿਤਾਬਾਂ ਲਿਖਦਿਆਂ ਸਾਹਿਤਕ ਪਹਿਲੂ ਵੇਖਿਆ ਜਾਂਦਾ ਹੈ, ਭਾਵਨਾਤਮਕ ਪਹਿਲੂ ਨਹੀਂ। ਡਾ.ਕਿਰਪਾਲ ਸਿੰਘ ਦਾ ਸਾਥ ਦੇਣ ਵਾਲਿਆਂ ਵਿੱਚ ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪਰੋ ਵਾਈਸ ਚਾਂਸਲਰ, ਗੁਰੂ ਨਾਨਕ ਯੂਨੀਵਰਸਿਟੀ ਤੇ ਡਾ.ਇੰਦੂ ਬਾਂਗਾ ਸ਼ਾਮਿਲ ਹਨ ਜੋ ਸਮੇਂ-ਸਮੇਂ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਇੰਚਾਰਜ ਤੇ ਮੈਂਬਰ ਰਹਿ ਚੁੱਕੇ ਹਨ। ਉਹ ਤਾਂ ਇਥੋਂ ਤੀਕ ਕਹਿ ਰਹੇ ਹਨ ਕਿ ਇਤਰਾਜ਼ ਉਠਾਉਣ ਵਾਲਿਆਂ ਨੇ ਕਦੇ ਕਿਤਾਬਾਂ ਪੜ੍ਹੀਆਂ ਹੀ ਨਹੀਂ ਹਨ।
----------
ਕੀ ਸ਼੍ਰੋਮਣੀ ਕਮੇਟੀ ਡਾ.ਕਿਰਪਾਲ ਸਿੰਘ, ਡਾ.ਇੰਦੂ ਬਾਂਗਾ ਤੇ ਪ੍ਰਿਥੀਪਾਲ ਸਿੰਘ ਕਪੂਰ ਖਿਲਾਫ ਵੀ ਪਰਚਾ ਦਰਜ ਕਰਵਾਏਗੀ ਜਾਂ ਬਾਦਲਾਂ ਵਲੋਂ ਕਿਤਾਬ ਦੇ ਖਿਲਾਫ ਵਿਰੋਧ ਦਾ ਡਰਾਮਾ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਣ ਸੂਬੇ ਵਿੱਚ ਪੈਰਾਂ ਹੇਠੋਂ ਖਿਸਕ ਚੁੱਕੀ ਜ਼ਮੀਨ ਹਾਸਿਲ ਕਰਨ ਲਈ ਹੀ ਹੈ?
----------
ਜੇ ਹਾਲਾਤ ਅਜੇਹੇ ਹਨ ਤਾਂ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਕਿਹੜੇ ਲੇਖਕਾਂ ਖਿਲਾਫ ਕੇਸ ਦਰਜ ਕਰਵਾਉਣ ਦੀ ਗੱਲ ਕਰ ਰਹੀ ਹੈ? ਜਿਨ੍ਹਾਂ ਨੂੰ ਉਹ ਆਪਣੇ 'ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ' ਦੀ ਜ਼ਿੰਮੇਵਾਰੀ ਸੌਂਪ ਚੁੱਕੀ ਹੈ ਜਾਂ ਜੋ ਕਮੇਟੀ ਦੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਮੈਂਬਰ ਰਹੇ ਹਨ।

ਅਹਿਮ ਸਵਾਲ ਤਾਂ ਫਿਰ ਇਹ ਵੀ ਹੈ ਕਿ ਸਬੰਧਤ ਕਿਤਾਬ ਦੀਆਂ ਤਰੁੱਟੀਆਂ ਸਾਹਮਣੇ ਲਿਆਉਣ ਲਈ ਸ਼੍ਰੋਮਣੀ ਕਮੇਟੀ ਗੁਰੂ ਦੀ ਗੋਲਕ ਵਿੱਚੋਂ ਲੱਖਾਂ ਰੁਪਏ ਕਿਉਂ ਖਰਚ ਕਰ ਰਹੀ ਹੈ, ਜਦੋਂ ਉਸ ਪਾਸ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਣ ਵਾਲੇ ਇਤਿਹਾਸਕਾਰ ਅਤੇ ਲੇਖਕ ਹੀ ਨਹੀਂ ਹਨ।

ਕੀ ਸ਼੍ਰੋਮਣੀ ਕਮੇਟੀ ਡਾ.ਕਿਰਪਾਲ ਸਿੰਘ, ਡਾ.ਇੰਦੂ ਬਾਂਗਾ ਤੇ ਪ੍ਰਿਥੀਪਾਲ ਸਿੰਘ ਕਪੂਰ ਖਿਲਾਫ ਵੀ ਪਰਚਾ ਦਰਜ ਕਰਵਾਏਗੀ ਜਾਂ ਬਾਦਲਾਂ ਵਲੋਂ ਕਿਤਾਬ ਦੇ ਖਿਲਾਫ ਵਿਰੋਧ ਦਾ ਡਰਾਮਾ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਣ ਸੂਬੇ ਵਿੱਚ ਪੈਰਾਂ ਹੇਠੋਂ ਖਿਸਕ ਚੁੱਕੀ ਜ਼ਮੀਨ ਹਾਸਿਲ ਕਰਨ ਲਈ ਹੀ ਹੈ?
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER