ਪੰਜਾਬ
ਡੇਰਾ ਮੁਖੀ ਮੁਆਫ਼ੀ ਮਾਮਲੇ ਵਿੱਚ ਸੁਖਬੀਰ ਦੀ ਭੂਮਿਕਾ ਦਾ ਮੱਕੜ ਵਲੋਂ ਕੀਤਾ ਇੰਕਸ਼ਾਫ਼
ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਸੁਖਬੀਰ ਬਾਦਲ: ਬੀਬੀ ਕਿਰਨਜੋਤ ਕੌਰ
- ਨਰਿੰਦਰ ਪਾਲ ਸਿੰਘ
ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਸੁਖਬੀਰ ਬਾਦਲ: ਬੀਬੀ ਕਿਰਨਜੋਤ ਕੌਰਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਦਿੱਤੇ ਬਿਆਨ ਕਿ ਡੇਰਾ ਸਿਰਸਾ ਮੁਖੀ ਨੂੰ ਤਖ਼ਤਾਂ ਦੇ ਜਥੇਦਾਰਾਂ ਪਾਸੋਂ ਮਾਫ਼ੀ ਦੇਣ ਦੀ ਸਾਰੀ ਵਿਉਂਤਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੀ ਨੂੰ ਮਰਿਆਦਾ ਦਾ ਘਾਣ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਮੰਗ ਕੀਤੀ ਹੈ ਕਿ ਸੁੁਖਬੀਰ ਬਾਦਲ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਪੰਥਕ ਮਰਿਆਦਾ ਦੇ ਕੀਤੇ ਘਾਣ ਦੀ ਜਿੰਮੇਵਾਰੀ ਕਬੂਲਣ।
 
ਕਮੇਟੀ ਦੇ ਸਾਬਕਾ ਪਰਧਾਨ ਅਵਤਾਰ ਸਿੰਘ ਮੱਕੜ ਦੀ ਇੱਕ ਅੰਗਰੇਜ਼ੀ ਅਖਬਾਰ ਵਿੱਚ ਛਪੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਅਨਗਿਣਤ ਸਿੱਖ ਸ਼ਹਾਦਤਾਂ ਉਪਰੰਤ ਹੋਂਦ ਵਿੱਚ ਆਇਆ ਤੇ ਇਸਦਾ ਇਤਿਹਾਸ ਮਾਣ ਮੱਤਾ ਹੈ। ਪ੍ਰੰਤੂ ਸ੍ਰ: ਮੱਕੜ ਵਲੋਂ ਦਿੱਤੀ ਗਈ ਜਾਣਕਾਰੀ ਕਿ ਡੇਰਾ ਸਿਰਸਾ ਮੁਖੀ ਨੂੰ ਤਖਤਾਂ ਦੇ ਜਥੇਦਾਰਾਂ ਪਾਸੋਂ ਮੁਆਫ਼ੀ ਦੀ ਜਿੰਮੇਵਾਰੀ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਭਾਈ ਹੈ ਤਾਂ ਇਹ ਕੌਮੀ ਵਿਸ਼ਵਾਸ਼ ਦਾ ਘਾਣ ਹੈ । ਉਨ੍ਹਾਂ ਕਿਹਾ ਕਿ ਇਹ ਕੋਈ ਸਾਧਾਰਣ ਘਟਨਾ ਨਹੀ ਬਲਕਿ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਣਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੁੰ ਤੁਰੰਤ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਲਾਂਭੇ ਹੋ ਜਾਣਾ ਚਾਹੀਦਾ ਹੈ ਤੇ ਮਰਿਆਦਾ ਦੇ ਕੀਤੇ ਘਾਣ ਲਈ ਮੁਆਫ਼ੀ ਵੀ ਮੰਗਣ। ਉਨ੍ਹਾਂ ਕਿਹਾ ਕਿ ਹੁਣ ਕਿਸੇ ਹੋਰ ਨੁੰ ਦਲ ਦੀ ਜਿੰਮੇਵਾਰੀ ਸੰਭਾਲਣ ਦਾ ਮੌਕਾ ਦਿੱਤਾ ਜਾਵੇ ।


Comment by: Narinder singh

Honor of sri Guru Granth Sahib ,Sikhs n Sikhism must not be tarnished Sikhs around the globe should come at one platform n form a committee of Sikh scholars n clean character politician t resolve all issues. Sikhism must be religion of world

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER