ਪੰਜਾਬ
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜਦਗੀਆਂ ਪ੍ਰਾਪਤ ਕਰਨ ਲਈ ਜਗ੍ਹਾ ਨਿਰਧਾਰਤ
- ਪੀ ਟੀ ਟੀਮ
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜਦਗੀਆਂ ਪ੍ਰਾਪਤ ਕਰਨ ਲਈ ਜਗ੍ਹਾ ਨਿਰਧਾਰਤ



ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 25 ਚੋਣ ਹਲਕਿਆਂ ਅਤੇ ਜ਼ਿਲ੍ਹੇ ਦੀਆਂ 9 ਪੰਚਾਇਤ ਸਮਿਤੀਆਂ ਦੇ 193 ਜੋਨਾਂ ਦੀਆਂ ਆਮ ਚੋਣਾਂ ਲਈ ਤਾਇਨਾਤ ਕੀਤੇ ਗਏ ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵਲੋਂ ਉਮੀਦਵਾਰਾਂ ਦੀਆਂ ਨਾਮਜਦਗੀਆਂ ਪ੍ਰਾਪਤ ਕਰਨ ਲਈ ਥਾਂਵਾਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ-ਅਫਸਰ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਿੱਤੀ।

ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 25 ਚੋਣ ਹਲਕਿਆਂ ਲਈ ਸਕੱਤਰ, ਰੀਜ਼ਨਲ ਟ੍ਰਾਂਸਪੋਰਟ ਅਥਾਰਟੀ ਗੁਰਪ੍ਰੀਤ ਸਿੰਘ ਥਿੰਦ ਬਤੌਰ ਰਿਟਰਨਿੰਗ ਅਧਿਕਾਰੀ ਲਾਏ ਗਏ ਹਨ ਜਦੋਂ ਕਿ ਪੰਚਾਇਤ ਸਮਿਤੀਆਂ ਲਈ ਤਾਇਨਾਤ ਸਾਰੇ ਰਿਟਰਨਿੰਗ ਅਧਿਕਾਰੀ ਇਸ ਚੋਣ ਲਈ ਆਪਣੀ ਪੰਚਾਇਤ ਸਮਿਤੀ ਦੇ ਖੇਤਰ 'ਚ ਸਹਾਇਕ ਰਿਟਰਨਿੰਗ ਅਧਿਕਾਰੀ ਹੋਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰ ਆਪਣੀਆਂ ਨਾਮਜਦਗੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ਬਲਾਕ ਡੀ ਵਿਖੇ ਜ਼ਮੀਨੀ ਮੰਜ਼ਿਲ ਦੇ ਕਮਰਾ ਨੰਬਰ 112 ਵਿਖੇ ਜਮ੍ਹਾਂ ਕਰਵਾ ਸਕਣਗੇ। ਜਦੋਂਕਿ ਪੰਚਾਇਤ ਸਮਿਤੀ ਪਟਿਆਲਾ ਲਈ ਰਿਟਰਨਿੰਗ ਅਧਿਕਾਰੀ ਵਜੋਂ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰਾਂ ਪਟਿਆਲਾ ਜੀਵਨਜੋਤ ਕੌਰ ਅਤੇ ਏ.ਆਰ.ਓ. ਵਜੋਂ ਤਹਿਸੀਲਦਾਰ ਪਟਿਆਲਾ ਪਰਵੀਨ ਕੁਮਾਰ ਲਾਏ ਗਏ ਹਨ। ਇਸ ਲਈ ਉਮੀਦਵਾਰ ਆਪਣੀਆਂ ਨਾਮਜਦਗੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ਬਲਾਕ ਏ ਵਿਖੇ ਤੀਜੀ ਮੰਜ਼ਿਲ ਦੇ ਕਮਰਾ ਨੰਬਰ 409 'ਚ ਜਮ੍ਹਾਂ ਕਰਵਾ ਸਕਣਗੇ।

ਇਸੇ ਤਰ੍ਹਾਂ ਪੰਚਾਇਤ ਸਮਿਤੀ ਸਨੌਰ ਲਈ ਸਹਾਇਕ ਕਮਿਸ਼ਨਰ ਜਨਰਲ ਨਮਨ ਮੜਕਣ ਆਰ.ਓ. ਅਤੇ ਨਾਇਬ ਤਹਿਸੀਲਦਾਰ ਦੂਧਨ ਸਾਧਾਂ ਕਰਮ ਸਿੰਘ ਏ.ਆਰ.ਓ ਲਾਏ ਗਏ ਹਨ। ਇਸ ਲਈ ਉਮੀਦਵਾਰ ਆਪਣੀਆਂ ਨਾਮਜਦਗੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ਏ ਬਲਾਕ ਵਿਖੇ ਜ਼ਮੀਨੀ ਮੰਜ਼ਿਲ ਕਮਰਾ ਨੰਬਰ 130 ਸਹਾਇਕ ਕਮਿਸ਼ਨਰ ਦੀ ਅਦਾਲਤ ਵਿਖੇ ਦੇ ਸਕਣਗੇ।

ਪੰਚਾਇਤ ਸਮਿਤੀ ਭੁਨਰਹੇੜੀ ਲਈ ਆਰ.ਓ. ਵਜੋਂ ਪੀ.ਆਰ.ਟੀ.ਸੀ ਦੇ ਏ.ਐ.ਡੀ. ਅਮਿਤ ਬੈਂਬੀ ਅਤੇ ਤਹਿਸੀਲਦਾਰ ਦੂਧਨ ਸਾਧਾਂ ਹਰਫੂਲ ਸਿੰਘ ਏ.ਆਰ.ਓ ਲਾਏ ਗਏ ਹਨ। ਇਸ ਲਈ ਉਮੀਦਵਾਰ ਆਪਣੀਆਂ ਨਾਮਜਦਗੀਆਂ ਤਹਿਸੀਲਦਾਰ ਦੂਧਨ ਸਾਧਾਂ ਦੀ ਅਦਾਲਤ ਵਿਖੇ ਜਮ੍ਹਾਂ ਕਰਵਾ ਸਕਣਗੇ।

ਪੰਚਾਇਤ ਸਮਿਤੀ ਰਾਜਪੁਰਾ ਲਈ ਐਸ.ਡੀ.ਐਮ. ਰਾਜਪੁਰਾ ਸ਼ਿਵ ਕੁਮਾਰ ਆਰ.ਓ ਅਤੇ ਤਹਿਸੀਲਦਾਰ ਹਰਸਿਮਰਨ ਸਿੰਘ ਬਤੌਰ ਏ.ਆਰ.ਓ. ਲਾਏ ਗਏ ਹਨ। ਉਮੀਦਵਾਰ ਆਪਣੀਆਂ ਨਾਮਜਦਗੀਆਂ ਐੱਸ.ਡੀ.ਐੱਮ. ਦੀ ਅਦਾਲਤ ਵਿਖੇ ਜਮ੍ਹਾਂ ਕਰਵਾ ਸਕਣਗੇ।

ਜਦੋਂਕਿ ਪੰਚਾਇਤ ਸਮਿਤੀ ਘਨੌਰ ਲਈ ਬਤੌਰ ਆਰ.ਓ. ਪ੍ਰੋਵਿੰਸਲ ਡਵੀਜਨ ਨੰਬਰ ਦੋ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਇੰਜ. ਮਨਪ੍ਰੀਤ ਸਿੰਘ ਦੂਆ ਤੇ ਏ.ਆਰ.ਓ. ਨਾਇਬ ਤਹਿਸੀਲਦਾਰ ਘਨੌਰ ਗੁਰਦਰਸ਼ਨ ਸਿੰਘ ਹੋਣਗੇ। ਉਮੀਦਵਾਰ ਨਾਇਬ ਤਹਿਸੀਲਦਾਰ ਘਨੌਰ ਦੇ ਅਦਾਲਤੀ ਕਮਰੇ 'ਚ ਆਪਣੇ ਨਾਮਜਦਗੀ ਪੱਤਰ ਜਮ੍ਹਾਂ ਕਰਵਾ ਸਕਣਗੇ।

ਇਸੇ ਤਰ੍ਹਾਂ ਪੰਚਾਇਤ ਸਮਿਤੀ ਸ਼ੰਭੂ ਕਲਾਂ ਲਈ ਬਤੌਰ ਆਰ.ਓ. ਭਾਖੜਾ ਮੇਨ ਲਾਈਨ ਡਵੀਜ਼ਨ ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਚੰਦਰ ਮੋਹਨ ਸ਼ਰਮਾ ਅਤੇ ਏ.ਆਰ.ਓ. ਵਜੋਂ ਨਾਇਬ ਤਹਿਸੀਲਦਾਰ ਰਾਜਪੁਰਾ ਹਰਨੇਕ ਸਿੰਘ ਲਾਏ ਗਏ ਹਨ। ਉਮੀਦਵਾਰ ਨਾਇਬ ਤਹਿਸੀਲਦਾਰ ਰਾਜਪੁਰਾ ਦੇ ਕੋਰਟ ਰੂਮ ਵਿਖੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾ ਸਕਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਨਾਭਾ ਲਈ ਆਰ.ਓ. ਐੱਸ.ਡੀ.ਐੱਮ. ਕਾਲਾ ਰਾਮ ਕਾਂਸਲ ਅਤੇ ਏ.ਆਰ.ਓ. ਵਜੋਂ ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ ਹੋਣਗੇ। ਇਨ੍ਹਾਂ ਇਲਾਕਿਆਂ ਲਈ  ਉਮੀਦਵਾਰ ਆਪਣੇ ਨਾਮਜਦਗੀ ਪੱਤਰ ਐੱਸ.ਡੀ.ਐੱਮ. ਦੇ ਅਦਾਲਤੀ ਕਮਰੇ 'ਚ ਜਮ੍ਹਾਂ ਕਰਵਾ ਸਕਣਗੇ।

ਕੁਮਾਰ ਅਮਿਤ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਚਾਇਤ ਸਮਿਤੀ ਸਮਾਣਾ ਲਈ ਐੱਸ.ਡੀ.ਐੱਮ. ਸਮਾਣਾ ਅਰਵਿੰਦ ਕੁਮਾਰ ਰਿਟਰਨਿੰਗ ਅਧਿਕਾਰੀ ਅਤੇ ਤਹਿਸੀਲਦਾਰ ਸਮਾਣਾ ਸੰਦੀਪ ਸਿੰਘ ਏ.ਆਰ.ਓ. ਹੋਣਗੇ। ਉਮੀਦਵਾਰ ਆਪਣੇ ਨਾਮਜਦਗੀ ਪੱਤਰ ਐੱਸ.ਡੀ.ਐੱਮ. ਦਫ਼ਤਰ ਸਮਾਣਾ ਦੇ ਅਦਾਲਤੀ ਕਮਰੇ 'ਚ ਜਮ੍ਹਾਂ ਕਰਵਾ ਸਕਣਗੇ।

ਜਦੋਂਕਿ ਪੰਚਾਇਤ ਸੰਮਤੀ ਪਾਤੜਾਂ ਲਈ ਐੱਸ.ਡੀ.ਐੱਮ. ਪਾਤੜਾਂ ਪਾਲਿਕਾ ਅਰੋੜਾ ਆਰ.ਓ. ਅਤੇ ਤਹਿਸੀਲਦਾਰ ਪਾਤੜਾਂ ਹਰਜੀਤ ਸਿੰਘ ਏ.ਆਰ.ਓ. ਹੋਣਗੇ। ਉਮੀਦਵਾਰ ਆਪਣੇ ਨਾਮਜਦਗੀ ਪੱਤਰ ਐੱਸ.ਡੀ.ਐੱਮ. ਪਾਤੜਾਂ ਦੇ ਅਦਾਲਤੀ ਕਮਰੇ 'ਚ ਜਮ੍ਹਾਂ ਕਰਵਾ ਸਕਣਗੇ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER