ਪੰਜਾਬ
ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਖਿਲਾਫ ਦਿੱਤਾ ਬਿਆਨ
ਬਾਦਲਾਂ ਦਾ ਦਾਮਨ ਲੂਹਣ ਦਾ ਕੰਮ ਹੀ ਕਰੇਗੀ ਕਮਿਸ਼ਨ ਖਿਲਾਫ ਉਗਲੀ ਅੱਗ
- ਨਰਿੰਦਰ ਪਾਲ ਸਿੰਘ
ਬਾਦਲਾਂ ਦਾ ਦਾਮਨ ਲੂਹਣ ਦਾ ਕੰਮ ਹੀ ਕਰੇਗੀ ਕਮਿਸ਼ਨ ਖਿਲਾਫ ਉਗਲੀ ਅੱਗ



ਸਾਲ 2015 ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਅਤੇ ਇਨਸਾਫ ਮੰਗ ਰਹੇ ਸਿੱਖਾਂ ਉਪਰ ਪੁਲਿਸ ਵਲੋਂ ਗੋਲੀਆਂ ਚਲਾਏ ਜਾਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਖਿਲਾਫ ਮੁਹਾਜ ਖੋਲ੍ਹਣ ਵਾਲੇ ਅਕਾਲ ਤਖਤ ਦੇ ਸੇਵਾ ਮੁਕਤ ਗ੍ਰੰਥੀ ਹਿੰਮਤ ਸਿੰਘ ਖਿਲਾਫ ਜੋ ਟਿਪਣੀਆਂ ਹੁਣ ਤੀਕ ਸਾਹਮਣੇ ਆਈਆਂ ਹਨ ਉਹ ਸੰਕੇਤ ਦੇ ਰਹੀਆਂ ਹਨ ਕਿ ਹਿੰਮਤ ਸਿੰਘ ਕੌਮੀ ਵਿਸ਼ਵਾਸ਼ ਗਵਾ ਬੈਠਾ ਹੈ ਤੇ ਉਸ ਵਲੋਂ ਕਮਿਸ਼ਨ ਖਿਲਾਫ ਉਗਲੀ ਅੱਗ ਦਾ ਸੇਕ ਮੁੜ ਘਿੜ ਕੇ ਬਾਦਲਾਂ ਦਾ ਦਾਮਨ ਲੂਹਣ ਦਾ ਕੰਮ ਹੀ ਕਰੇਗਾ।

ਹਿੰਮਤ ਸਿੰਘ ਨੇ ਬੀਤੇ ਕਲ੍ਹ ਹੀ ਚੰਡੀਗੜ੍ਹ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦੋਸ਼ ਲਾਏ ਸਨ ਕਿ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਿਹਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਿਰਫ ਸਿਆਸੀ ਬਦਲਾਖੋਰੀ ਦਾ ਮੋਹਰਾ ਹੈ। ਉਦਾਹਰਣਾਂ ਦਿੰਦਿਆਂ ਹਿੰਮਤ ਸਿੰਘ ਨੇ ਅਕਤੂਬਰ 2017 ਵਿੱਚ ਉਸ ਵਲੋਂ ਕਮਿਸ਼ਨ ਸਾਹਮਣੇ ਦਿੱਤੇ ਬਿਆਨਾਂ ਨੂੰ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਾਏ ਦਬਾਅ ਦੀ ਦੇਣ ਦੱਸਿਆ ਅਤੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਕਮਿਸ਼ਨ ਪਾਸ ਕੋਈ ਬਿਆਨ ਨੀ ਦਿੱਤਾ ਬਲਕਿ ਜੋ ਕੁਝ ਕਮਿਸ਼ਨ ਨੇ ਅੰਗਰੇਜੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ ਉਸ 'ਤੇ ਉਸ ਪਾਸੋਂ (ਹਿੰਮਤ ਸਿੰਘ ਪਾਸੋਂ) ਦਸਤਖਤ ਜ਼ਰੂਰ ਕਰਵਾਏ ਸਨ।

ਹਿੰਮਤ ਸਿੰਘ ਦਾ ਇਹ ਬਿਆਨ ਸਾਹਮਣੇ ਆਉਂਦਿਆਂ ਹੀ ਜੋ ਮੀਡੀਆ ਫੁਟੇਜ ਤੇ ਫੋਟੋਆਂ ਸ਼ੋਸ਼ਲ ਮੀਡੀਆ (ਫੇਸਬੁੱਕ ਅਤੇ ਵ੍ਹਾਟਸਐੱਪ) 'ਤੇ ਸਾਹਮਣੇ ਆਈਆਂ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਸਾਲ 2015 ਵਿੱਚ ਸ਼੍ਰੋਮਣੀ ਕਮੇਟੀ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਦਿੱਤੀ ਤੇ ਫਿਰ ਰੱਦ ਕੀਤੀ ਮੁਆਫੀ ਬਾਰੇ, ਬਾਦਲ ਪਿਉ-ਪੁੱਤਰਾਂ ਦੀ ਭੂਮਿਕਾ 'ਤੇ ਜੋ ਇਤਰਾਜ, ਹਿੰਮਤ ਸਿੰਘ ਦੇ ਭਰਾਤਾ ਗਿਆਨੀ ਗੁਰਮੁੱਖ ਸਿੰਘ (ਤਤਕਾਲੀਨ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ) ਨੇ ਅਪ੍ਰੈਲ 2017 ਤੋਂ ਲਗਾਣੇ ਸ਼ੁਰੂ ਕੀਤੇ ਸਨ, ਜੋ ਸਵਾਲ ਗਿਆਨੀ ਗੁਰਮੁੱਖ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਬਾਰੇ ਉਠਾਏ ਸਨ, ਉਹ ਸੂਬੇ ਦੇ ਲੋਕਾਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨੇ ਅਜੇ ਤੀਕ ਸੰਬਾਲ ਕੇ ਰੱਖੇ ਹੋਏ ਹਨ।

ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਾਸ ਪੇਸ਼ ਹੋਣ ਬਾਰੇ ਬਿਆਨਬਾਜੀ ਹਿੰਮਤ ਸਿੰਘ ਨੇ ਕਾਫੀ ਦੇਰ ਪਹਿਲਾਂ ਕਰ ਦਿੱਤੀ ਸੀ। ਉਸ ਨੇ ਖੁਦ ਹੀ ਕਮਿਸ਼ਨ ਪਾਸ ਬਿਆਨ ਦਰਜ ਕਰਾਉਣ ਬਾਰੇ ਅੰਮ੍ਰਿਤਸਰ ਦੇ ਮੀਡੀਆ ਪਾਸ ਬਿਆਨ ਦਿੱਤਾ ਤੇ ਦਾਅਵਾ ਕੀਤਾ ਕਿ ਉਹ ਕਮਿਸ਼ਨ ਪਾਸ 6 ਪੰਨਿਆਂ ਦਾ ਬਿਆਨ ਲਿਖਤੀ ਸ਼ਿਕਾਇਤ ਰੂਪ ਦੇ ਕੇ ਆਇਆ ਹੈ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਹਿੰਮਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੌਕਰੀ ਤੋਂ ਅਸਤੀਫਾ ਦੇਣ ਸਮੇਂ ਜੋ ਦੋ ਪੰਨਿਆਂ ਦਾ ਅਸਤੀਫਾ ਮੀਡੀਆ ਨੂੰ ਦਿੱਤਾ ਗਿਆ ਉਸ ਦੀ ਕਾਪੀ ਅੱਜ ਵੀ ਇਸ ਪੱਤਰਕਾਰ ਪਾਸ ਮੌਜੂਦ ਹੈ।

ਬੀਤੇ ਕੱਲ੍ਹ ਹਿੰਮਤ ਸਿੰਘ ਵਲੋਂ ਜਾਰੀ 4 ਪੰਨਿਆਂ ਦੇ ਬਿਆਨ ਨੂੰ ਓਪਰੀ ਨਜ਼ਰ ਪੜ੍ਹਿਆ ਜਾਏ ਤਾਂ ਉਹ ਅਸਤੀਫਾ ਚਿੱਠੀ ਦੀ ਸ਼ਬਦਾਵਲੀ ਨੂੰ ਵੀ ਝੂਠਾ ਕਰਦਾ ਹੈ। ਹਿੰਮਤ ਸਿੰਘ ਦੇ ਨਾਲ-ਨਾਲ ਡੇਰਾ ਸਿਰਸਾ ਮੁਆਫੀ ਮਾਮਲੇ ਵਿੱਚ ਬਾਦਲਾਂ ਦੀ ਭੂਮਿਕਾ ਬਾਰੇ ਗਿਆਨੀ ਗੁਰਮੁਖ ਸਿੰਘ ਵਲੋਂ ਵੱਖ-ਵੱਖ ਚੈਨਲਾਂ ਨੂੰ ਦਿੱਤੇ ਬਿਆਨਾਂ ਨੂੰ ਵੀ ਹਿੰਮਤ ਸਿੰਘ ਦੀ ਅਸਤੀਫਾ ਚਿੱਠੀ ਤਸਦੀਕ ਕਰਦੀ ਹੈ।

ਜਿਥੋਂ ਤੀਕ ਹਿੰਮਤ ਸਿੰਘ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਉਪਰ ਕਮਿਸ਼ਨ ਪਾਸ ਬਿਆਨ ਦੇਣ ਲਈ ਉਕਸਾਏ ਜਾਣ ਦਾ ਸਵਾਲ ਹੈ ਇਹ ਮੰਨਣਾ ਪਵੇਗਾ ਕਿ ਕਮੇਟੀ ਨੌਕਰੀ ਤੋਂ ਅਸਤੀਫਾ ਦੇਣ ਉਪਰੰਤ ਜਦੋਂ ਹਿੰਮਤ ਸਿੰਘ ਨੇ ਆਰਥਿਕ ਲੋੜਾਂ ਦੀ ਪੂਰਤੀ ਲਈ ਨੌਕਰੀ ਦੀ ਤਲਾਸ਼ ਸ਼ੁਰੂ ਕੀਤੀ ਤਾਂ ਆਪਣੇ ਹੀ ਇੱਕ ਭਰੋਸੇਯੋਗ ਪੱਤਰਕਾਰ ਦਾ ਸਹਾਰਾ ਲੈਕੇ ਰੰਧਾਵਾ ਤੀਕ ਪੁੱਜਾ। ਵਿਦਿਅਕ ਯੋਗਤਾ ਘੱਟ ਹੋਣ ਕਾਰਣ ਨੌਕਰੀ ਵਿੱਚ ਕੋਈ ਮਦਦ ਨਾ ਮਿਲੀ ਪ੍ਰੰਤੂ ਹਿੰਮਤ ਸਿੰਘ ਕਮਿਸ਼ਨ ਪਾਸ ਜ਼ਰੂਰ ਪੁੱਜਾ।

ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅਸਤੀਫਾ ਦੇਣ ਵੇਲੇ ਹਿੰਮਤ ਸਿੰਘ ਨੇ ਤਤਕਾਲੀਨ ਕਮੇਟੀ ਸਕੱਤਰ ਡਾ:ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਹਰਭਜਨ ਸਿੰਘ ਮਨਾਵਾ ਤੇ ਦਰਬਾਰ ਸਾਹਿਬ ਦੇ ਤਤਕਾਲੀਨ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਉਪਰ ਦੋਸ਼ ਲਾਏ ਸਨ ਕਿ ਇਹ ਸਾਰੇ ਗੁਰਮੁੱਖ ਸਿੰਘ ਵਲੋਂ ਬਾਦਲਾਂ ਖਿਲਾਫ ਦਿੱਤੇ ਬਿਆਨਾਂ ਤੋਂ ਤੰਗ ਹਨ ਤੇ ਉਸ ਨੂੰ ਮਜਬੂਰ ਕਰਦੇ ਸਨ ਕਿ ਹਿੰਮਤ ਸਿੰਘ ਆਪਣੇ ਭਰਾ ਖਿਲਾਫ ਬਿਆਨ ਦੇ ਦੇਵੇ। ਚਰਚਾ ਤਾਂ ਇਹ ਵੀ ਛਿੜੀ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਾਸ ਗਵਾਹ ਨੰਬਰ 245 ਵਜੋਂ ਦਰਜ ਹਿੰਮਤ ਸਿੰਘ ਨੂੰ ਕਮਿਸ਼ਨ ਨੇ ਨਾ ਤਾਂ ਸੱਦਾ ਭੇਜਿਆ ਤੇ ਨਾ ਹੀ ਤਲਬ ਕੀਤਾ।ਹੁਣ ਹਿੰਮਤ ਸਿੰਘ ਦਾਅਵਾ ਕਰ ਰਿਹਾ ਹੈ ਕਿ ਕਮਿਸ਼ਨ ਨੇ ਉਸ ਪਾਸੋਂ ਜਬਰਦਸਤੀ ਕੁਝ ਕਾਗਜਾਂ 'ਤੇ ਦਸਤਖਤ ਕਰਵਾ ਲਏ ਲੇਕਿਨ ਅਕਤੂਬਰ 2017 ਵਿੱਚ ਕਮਿਸ਼ਨ ਪਾਸ ਪੇਸ਼ ਹੋਣ ਨੂੰ ਉਹ ਬਾਦਲਾਂ ਖਿਲਾਫ ਸਭ ਤੋਂ ਵੱਡਾ ਹਥਿਆਰ ਹੋਣ ਦਾ ਦਾਅਵਾ ਕਰਦਾ ਨਹੀਂ ਸੀ ਥੱਕਦਾ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡੇਰਾ ਸਿਰਸਾ ਮੁਆਫੀ ਮਾਮਲੇ ਵਿੱਚ ਬਾਦਲਾਂ ਦਾ ਰਾਜ਼ ਖੋਲ੍ਹਣ ਕਾਰਣ ਅਤੇ ਉਸ ਰਾਜ਼ 'ਤੇ ਮੋਹਰ ਲਾਉਣ ਕਾਰਣ ਗੁਰਮੁੱਖ ਸਿੰਘ ਅਤੇ ਹਿੰਮਤ ਸਿੰਘ ਦੋਨੋਂ ਹੀ ਸਿੱਖਾਂ ਦੀ ਹਮਦਰਦੀ ਦੇ ਪਾਤਰ ਬਣ ਗਏ ਸਨ। ਜਿਉਂ ਹੀ ਗੁਰਮੁੱਖ ਸਿੰਘ ਵਾਪਿਸ ਹੈਡ ਗ੍ਰੰਥੀ ਵਜੋਂ ਅਕਾਲ ਤਖਤ ਪੁੱਜੇ ਤੇ ਦੜ੍ਹ ਵੱਟ ਗਏ ਤੇ ਹਿੰਮਤ ਸਿੰਘ ਨੇ ਕਮਿਸ਼ਨ ਖਿਲਾਫ ਹੀ ਮੁਹਾਜ ਖੋਲ੍ਹਿਆ ਤਾਂ ਜੋ ਕੌਮੀ ਰੋਹ ਤੇ ਰੋਸ ਉਸ ਖਿਲਾਫ ਵੇਖਣ ਸੁਣਨ ਨੂੰ ਮਿਲਿਆ ਉਸ ਦਾ ਸਿੱਧਾ ਮਤਲਬ ਕਿ ਆਪਣੇ ਭਰਾ ਵਾਂਗ ਉਹ ਕੌਮ ਦਾ ਵਿਸ਼ਵਾਸ਼ ਗਵਾ ਚੁਕਾ ਹੈ। ਉਸ ਵਲੋਂ ਕਮਿਸ਼ਨ ਖਿਲਾਫ ਉਗਲੀ ਅੱਗ ਦਾ ਸੇਕ ਮੁੜ ਘਿੜ ਕੇ ਬਾਦਲਾਂ ਦਾ ਦਾਮਨ ਲੂਹਣ ਦਾ ਕੰਮ ਹੀ ਕਰੇਗਾ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER