ਪੰਜਾਬ
ਗ਼ੈਰ ਰਵਾਇਤੀ ਅਤਿਵਾਦ ਨਾਲ ਨਜਿੱਠਣ ਲਈ ਦਿੱਤੀ ਜਾਵੇਗੀ ਕੌਮਾਂਤਰੀ ਪੱਧਰ ਦੀ ਸਿਖਲਾਈ
ਐੱਸ.ਓ.ਜੀ. ਕਮਾਂਡੋਜ਼ ਦੇ ਸਿਖਲਾਈ ਅਭਿਆਸ ਦਾ ਮੁੱਖ ਮੰਤਰੀ ਨੇ ਲਿਆ ਜਾਇਜ਼ਾ
- ਪੀ ਟੀ ਟੀਮ
ਐੱਸ.ਓ.ਜੀ. ਕਮਾਂਡੋਜ਼ ਦੇ ਸਿਖਲਾਈ ਅਭਿਆਸ ਦਾ ਮੁੱਖ ਮੰਤਰੀ ਨੇ ਲਿਆ ਜਾਇਜ਼ਾ



ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਨਵੇਂ ਭਰਤੀ ਐੱਸ.ਓ.ਜੀ. ਕਮਾਂਡੋਜ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪਹਿਲਾਂ ਬਣਾਈ ਗਈ ਸਵੈਟ ਦੇ ਮੁਕਾਬਲੇ ਇਸ ਮੌਜੂਦਾ ਬਦਲਦੇ ਪਰਿਪੇਖ ਵਿੱਚ ਅਤਿਵਾਦ ਦੇ ਟਾਕਰੇ ਲਈ ਰਾਜ ਦਾ ਅਹਿਮ ਅੰਗ ਦੱਸਿਆ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਨਵੀਂ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਸਰਕਾਰ ਪੂਰਾ ਸਹਿਯੋਗ ਦੇਵੇਗੀ।

ਕਮਾਂਡੋ ਸਿਖਲਾਈ ਕੇਂਦਰ, ਬਹਾਦਰਗੜ੍ਹ ਵਿਖੇ ਸਪੈਸ਼ਲ ਓਪਰੇਸ਼ਨ ਗਰੁੱਪ ਦੇ ਟ੍ਰੇਨੀ ਕਮਾਂਡੋਜ਼ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਤਿਵਾਦੀਆਂ ਅਤੇ ਦਹਿਸ਼ਤਗਰਦਾਂ ਵੱਲੋਂ ਲੜਾਈ ਦੇ ਗ਼ੈਰ-ਰਵਾਇਤੀ ਢੰਗ-ਤਰੀਕੇ ਵਰਤੇ ਜਾਣ ਕਰਕੇ ਸੂਬੇ ਦੀ ਅਤਿਵਾਦ ਵਿਰੋਧੀ ਪ੍ਰਣਾਲੀ ਨੂੰ ਨਵੀਨਤਮ ਢੰਗ ਤਰੀਕਿਆਂ ਨਾਲ ਲੈਸ ਕਰਨਾ ਇੱਕ ਅਹਿਮ ਲੋੜ ਬਣ ਗਈ ਸੀ। ਐੱਸ.ਓ.ਜੀ. ਕਮਾਂਡੋਜ਼ ਵੱਲੋਂ ਆਪਣੀ ਕਰੜੀ ਸਿਖਲਾਈ ਅਤੇ ਸਮਰੱਥਾ ਦੇ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੂੰ ਬਰੀਕੀ ਨਾਲ ਵਾਚਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਕਮਾਂਡੋਜ ਦੀ ਭਰਵੀਂ ਸ਼ਲਾਘਾ ਕੀਤੀ।

ਇਸ ਦੌਰਾਨ ਕੁੱਲ 186 ਕਮਾਂਡੋਜ਼ (158 ਟ੍ਰੇਨੀ ਅਤੇ 17 ਇੰਸਟ੍ਰਕਟਰਜ) ਨੇ ਇਸ ਅਭਿਆਸ ਵਿੱਚ ਹਿੱਸਾ ਲਿਆ, ਜਿਸ 'ਚ ਐਡਵਾਂਸ ਪੀ.ਟੀ., ਡ੍ਰਿਲ, ਸਰੀਰਕ ਫਿਟਨੈਸ, ਹਥਿਆਰ ਚਲਾਉਣਾ, ਇਮਾਰਤ 'ਤੇ ਰੱਸੇ ਦੀ ਮਦਦ ਨਾਲ ਚੜ੍ਹਨਾ, ਉਤਰਨਾ, ਰੇਂਗਣਾ, ਓਪਰੇਸ਼ਨ ਦੌਰਾਨ ਰਾਹ 'ਚ ਆਉਣ ਵਾਲੀਆਂ ਔਕੜਾਂ ਨੂੰ ਪਾਰ ਕਰਨਾ ਸਮੇਤ ਦੁਸ਼ਮਣ ਨੂੰ ਮਾਰ ਗਿਰਾਉਣ ਲਈ ਹੋਰ ਕਈ ਪ੍ਰਕਾਰ ਦੇ ਅਤਿ-ਆਧੁਨਿਕ ਢੰਗ ਤਰੀਕੇ ਤੇ ਰਣਨੀਤੀ ਵਰਤਣ ਦੇ ਕਰਤੱਬ ਦਿਖਾਏ। ਇਸ ਗਰੁੱਪ ਦੇ ਇੰਸਟ੍ਰਕਟਰਜ ਭਾਰਤੀ ਫ਼ੌਜ, ਪੈਰਾ ਸਪੈਸ਼ਲ ਫੋਰਸਿਜ, ਸੀ.ਪੀ.ਓਜ. ਅਤੇ ਐੱਨ.ਐੱਸ.ਜੀ. ਤੋਂ ਆਏ ਹੋਏ ਵਿਸ਼ੇਸ਼ ਸਿਖਲਾਈ ਯਾਫ਼ਤਾ ਕਮਾਂਡੋਜ਼ ਹਨ, ਜਿਨ੍ਹਾਂ ਨੂੰ ਪੰਜਾਬ ਪੁਲਿਸ 'ਚ ਵਿਸ਼ੇਸ਼ ਕੇਸ ਵਜੋਂ ਭਰਤੀ ਕੀਤਾ ਗਿਆ ਹੈ।

ਐੱਸ.ਓ.ਜੀ. ਵਰਗੇ ਅਹਿਮ ਤੇ ਵਿਸ਼ੇਸ਼ ਦਸਤੇ ਦੀ ਲੋੜ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੀਨਾਨਗਰ ਪੁਲਿਸ ਥਾਣਾ ਅਤੇ ਪਠਾਨਕੋਟ ਏਅਰਬੇਸ 'ਤੇ ਹੋਏ ਫ਼ਿਦਾਇਨ ਹਮਲਿਆਂ ਵਰਗੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਇਸ ਸਰਹੱਦੀ ਸੂਬੇ ਨੂੰ ਅਜਿਹੀ ਅਤਿਵਾਦ ਵਿਰੋਧੀ ਸ਼ਕਤੀ ਨਾਲ ਲੈਸ ਕਰਨਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਰਵਾਇਤੀ ਅਤਿਵਾਦ ਦੇ ਅਗਲੇ ਪੜਾਅ ਦੌਰਾਨ ਦਹਿਸ਼ਤਗਰਦੀ ਦੀਆਂ ਘਟਨਾਵਾਂ 'ਚ ਬੇਹੱਦ ਕਮੀ ਆਈ ਹੈ ਪਰੰਤੂ ਇਹ ਚੁਣੌਤੀ ਹੁਣ ਨਵੇਂ ਤੇ ਗ਼ੈਰ-ਰਵਾਇਤੀ ਅਤਿਵਾਦ ਵਜੋਂ ਉਭਰ ਕੇ ਵੀ ਸਾਹਮਣੇ ਆਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਸੂਬੇ ਨੂੰ ਕੌਮਾਂਤਰੀ ਅਤਿਵਾਦ ਅਤੇ ਨਸ਼ਿਆਂ ਦੀ ਤਸਕਰੀ ਸਮੇਤ ਸਥਾਨਕ ਅਤਿਵਾਦ ਤੋਂ ਵੀ ਖ਼ਤਰਾ ਪੈਦਾ ਹੁੰਦਾ ਰਿਹਾ ਹੈ, ਕਿਉਂਕਿ ਸਰਹੱਦ ਪਾਰ ਦੀਆਂ ਲਸ਼ਕਰ-ਏ-ਤਾਇਬਾ, ਯੁਨਾਇਡ ਜੇਹਾਦ ਕੌਂਸਲ, ਜੈਸ਼-ਏ-ਮੁਹੰਮਦ ਅਤੇ ਅਲ ਕਾਇਦਾ ਵਰਗੀਆਂ ਜਥੇਬੰਦੀਆਂ ਇਥੇ ਅਤਿਵਾਦ ਫੈਲਾਉਣ ਦੀ ਤਾਕ 'ਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਪਾਕਿਸਤਾਨ ਨਾਲ 553 ਕਿਲੋਮੀਟਰ ਕੌਮਾਂਤਰੀ ਸਰਹੱਦ ਸਾਂਝੀ ਕਰਦਾ ਹੈ ਜਦੋਂ ਕਿ ਇਸ ਦੀ 70 ਕਿਲੋਮੀਟਰ ਹੱਦ ਜੰਮੂ ਤੇ ਕਸ਼ਮੀਰ ਨਾਲ ਵੀ ਲੱਗਦੀ ਹੈ, ਜੋ ਕਿ ਨਸ਼ਿਆਂ ਦੇ ਤਸਕਰਾਂ ਅਤੇ ਅਤਿਵਾਦੀਆਂ ਲਈ ਇੱਕ ਸੌਖਾ ਰਸਤਾ ਮੁਹੱਈਆ ਕਰਵਾਉਂਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਵੈਟ ਦੀ ਸੀਮਤ ਸਮਰੱਥਾ, ਵੱਖਰੇ ਵਿਤੀ ਪ੍ਰਬੰਧਾਂ, ਨਵੀਂ ਪ੍ਰਤਿਭਾ, ਆਧੁਨਿਕ ਅਤਿਵਾਦ-ਵਿਰੋਧੀ ਲੋੜਾਂ ਤੇ ਨਵੇਂ ਹਾਲਾਤ ਨਾਲ ਟੱਕਰਣ ਦੀ ਯੋਗਤਾ ਦੀ ਘਾਟ ਨੇ ਨਵੇਂ ਐੱਸ.ਓ.ਜੀ. ਕਮਾਂਡੋਜ਼ ਦੀ ਲੋੜ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਵੇਂ ਕਮਾਂਡੋਜ਼ ਸਵੈਟ ਤੋਂ 10 ਗੁਣਾ ਜ਼ਿਆਦਾ ਸਮਰੱਥ ਬਣ ਕੇ ਸਾਹਮਣੇ ਆਏ ਹਨ, ਕਿਉਂਕਿ ਇਨ੍ਹਾਂ ਲਈ ਵੱਖਰਾ ਬਜਟ, ਤਰੱਕੀ ਦੇ ਮੌਕੇ, ਇੱਥੇ ਮਿਆਦੀ ਸੇਵਾ ਤੋਂ ਬਾਅਦ ਜ਼ਿਲ੍ਹਿਆਂ 'ਚ ਤਾਇਨਾਤੀ ਅਤੇ ਨਵੀਂ ਪ੍ਰਤਿਭਾ ਦਾ ਉਭਾਰ ਅਹਿਮ ਬਣਾਇਆ ਗਿਆ ਹੈ।

ਐੱਸ.ਓ.ਜੀ. ਦੇ ਟ੍ਰੇਨੀ ਕਮਾਂਡੋਜ਼, ਜਿਹੜੇ ਅਗਸਤ ਮਹੀਨੇ ਆਪਣੇ ਸ਼ੁਰੂਆਤੀ ਕੋਰਸ ਨੂੰ ਮੁਕੰਮਲ ਕਰਨ ਜਾ ਰਹੇ ਹਨ, ਦੀ ਪ੍ਰਸੰਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸੀਮਾਵਾਂ ਦੀ ਸੁਰੱਖਿਆ ਦਾ ਜਿੰਮਾਂ ਉਨ੍ਹਾਂ ਦੇ ਮਜ਼ਬੂਤ ਮੋਢਿਆਂ 'ਤੇ ਆਵੇਗਾ।

ਮੁੱਖ ਮੰਤਰੀ ਨੇ ਇਸ ਮੌਕੇ ਪੈਰਾ ਫੋਰਸਿਜ ਐੱਸ.ਪੀ.ਐੱਫ. 'ਚੋਂ ਸੇਵਾ ਮੁਕਤੀ ਮਗਰੋਂ ਕਮਾਂਡੋਜ਼ ਵਜੋਂ ਭਰਤੀ ਕੀਤੇ ਗਏ ਵਿਸ਼ੇਸ਼ ਸਿਖਲਾਈ ਯਾਫ਼ਤਾ 18 ਹੌਲਦਾਰਾਂ ਨੂੰ ਏ.ਐੱਸ.ਆਈ. ਦੇ ਸਟਾਰ ਵੀ ਲਾਏ। ਮੁੱਖ ਮੰਤਰੀ ਨੇ ਇਥੇ ਕਮਾਂਡੋਜ਼ ਨੂੰ ਮੁਹੱਈਆ ਕਰਵਾਏ ਗਏ ਡਰੋਨਜ਼, ਅਤਿਆਧੁਨਿਕ ਬੁਲੇਟ ਪਰੂਫ਼ ਵਾਹਨਾਂ ਸਮੇਤ ਹੋਰ ਸਾਜੋ-ਸਮਾਨ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਇਸੇ ਦੌਰਾਨ ਕਮਾਂਡੋ ਸਿਖਲਾਈ ਕੇਂਦਰ ਵਿਖੇ ਮੈਸ ਦਾ ਨਿਰੀਖਣ ਕਰਕੇ ਖਾਣੇ ਦਾ ਸਵਾਦ ਚਖਿਆ ਅਤੇ ਕਮਾਂਡੋਜ਼ ਬੈਰਕਾਂ ਦਾ ਦੌਰਾ ਵੀ ਕੀਤਾ।

ਇਸ ਦੌਰਾਨ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਐੱਸ.ਓ.ਜੀ. ਦੀ ਲੋੜ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਨਾਨਗਰ ਹਮਲੇ ਮਗਰੋਂ ਅਜਿਹੇ ਕਿਸੇ ਵਿਸ਼ੇਸ਼ ਦਸਤੇ ਦੀ ਲੋੜ ਮਹਿਸੂਸ ਹੋਈ ਸੀ, ਜਿਸ ਦੀ ਤਜਵੀਜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਅਗਸਤ ਮਹੀਨੇ ਤੁਰੰਤ ਪ੍ਰਵਾਨ ਕੀਤਾ। ਉਨ੍ਹਾਂ ਦੱਸਿਆ ਕਿ ਕੁੱਲ 12 ਹਫ਼ਤਿਆਂ ਦੀ ਸਿਖਲਾਈ 'ਚ ਐੱਸ.ਓ.ਜੀ. ਕਮਾਂਡੋਜ਼ ਨੂੰ ਕੌਮਾਂਤਰੀ ਪੱਧਰ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਅਗਲੇਰੀ ਸਿਖਲਾਈ ਲਈ ਇਜ਼ਰਾਇਲ ਭੇਜਣ ਦੀ ਵੀ ਤਜਵੀਜ ਹੈ।

ਸੁਰੇਸ਼ ਅਰੋੜਾ ਨੇ ਦੱਸਿਆ ਕਿ ਐੱਸ.ਓ.ਜੀ. ਕਮਾਂਡੋ ਬਟਾਲੀਅਨ ਖੜ੍ਹੀ ਕਰਨ ਲਈ ਜੀਰੋ ਖਰਚਾ ਆਇਆ ਹੈ, ਕਿਉਂਕਿ ਇਹ ਇੱਕ ਕਮਾਂਡੋ ਬਟਾਲੀਅਨ ਦੇ ਖਰਚੇ 'ਚੋਂ ਹੀ ਖੜ੍ਹੀ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਮਾਂਡੋਜ਼ ਐੱਨ.ਐੱਸ.ਜੀ. ਦੀ ਤਰਜ 'ਤੇ ਬਾਹਰਲੇ ਸੂਬਿਆਂ 'ਚ ਪੈਦਾ ਹੋਣ ਵਾਲੇ ਕਿਸੇ ਸੰਭਾਵਤ ਖਤਰੇ ਦੇ ਟਾਕਰੇ ਲਈ ਵੀ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਨੇ ਜੀ ਆਇਆਂ ਆਖਦਿਆਂ ਸਪੈਸ਼ਲ ਉਪਰੇਸ਼ਨ ਗਰੁੱਪ ਬਾਰੇ ਜਾਣਕਾਰੀ ਦਿੱਤੀ। ਏ.ਡੀ.ਜੀ.ਪੀ. ਕਮਾਂਡੋ ਸਿਖਲਾਈ ਤੇ ਸਪੈਸ਼ਲ ਉਪਰੇਸ਼ਨ ਰਕੇਸ਼ ਚੰਦਰਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER