ਪੰਜਾਬ
ਪਿਸਤੌਲ ਤੋਂ ਇਲਾਵਾ ਇੱਕ ਜਿੰਦਾ ਕਾਰਤੂਸ ਬਰਾਮਦ
ਪਟਿਆਲਾ ਪੈਟਰੋਲ ਪੰਪ ਲੁੱਟ ਅਤੇ ਦੋਹਰੇ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ
- ਪੀ ਟੀ ਟੀਮ
ਪਟਿਆਲਾ ਪੈਟਰੋਲ ਪੰਪ ਲੁੱਟ ਅਤੇ ਦੋਹਰੇ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ



ਰਾਜਵਿਆਪੀ ਸ਼ੋਸ਼ਲ ਮੀਡੀਆ ਅਲਰਟ ਦੇ ਮੱਦੇਨਜ਼ਰ, ਪੰਜਾਬ ਪੁਲੀਸ ਨੇ ਹਾਲ ਹੀ ਵਿੱਚ ਪਟਿਆਲਾ ਵਿਖੇ ਪੈਟਰੋਲ ਪੰਪ ਲੁੱਟ ਅਤੇ ਦੋਹਰੇ ਕਤਲ ਕਾਂਡ ਹਾਦਸੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀ ਦੀ ਪਹਿਚਾਣ ਲਖਨਦੀਪ ਸਿੰਘ ਉਰਫ ਵਾਰਿਸ ਰੰਧਾਵਾ ਵਜੋਂ ਕੀਤੀ ਗਈ ਹੈ ਜਿਸ ਨੂੰ ਕਿ ਪਟਿਆਲਾ ਪੁਲੀਸ ਵੱਲੋਂ ਜਾਰੀ ਚੇਤਾਵਨੀ ਦੇ ਬਾਅਦ ਕਾਊਂਟਰ ਇੰਟੈਲੀਜ਼ੈਂਸ ਵਿੰਗ ਜਲੰਧਰ ਨੇ ਕਮਿਸ਼ਨਰੇਟ ਪੁਲੀਸ ਜਲੰਧਰ ਦੇ ਸਹਿਯੋਗ ਨਾਲ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਪੁਲੀਸ ਵੱਲੋਂ ਪਹਿਲਾਂ ਦੋ ਹੋਰ ਦੋਸ਼ੀ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਸਿਕੰਦਰ ਸਿੰਘ ਵੀ ਫੜੇ ਗਏ ਹਨ।

ਏ.ਆਈ.ਜੀ. ਕਾਊਂਟਰ ਇੰਟੈਲੀਜ਼ੈਂਸ ਐੱਚ.ਪੀ.ਐੱਸ. ਖਖ ਅਨੁਸਾਰ ਭਰੋਸੇਯੋਗ ਸੂਤਰਾਂ ਤੋਂ ਸੰਕੇਤ ਮਿਲੇ ਸਨ ਕਿ ਮੁੱਖ ਦੋਸ਼ੀ ਪਟਿਅਲਾ ਤੋਂ ਆਪਣੇ ਪਿੰਡ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਜਾਂਦਿਆਂ ਜਲੰਧਰ ਵਿੱਚੋਂ ਦੀ ਹੋ ਕੇ ਲੰਘੇਗਾ। ਇਹ ਸੂਚਨਾ ਤੁਰੰਤ ਸਿਟੀ ਪੁਲੀਸ ਨਾਲ ਸਾਂਝੀ ਕੀਤੀ ਗਈ ਅਤੇ ਕਾਊਂਟਰ ਇੰਟੈਲੀਜ਼ੈਂਸ ਵਿੰਗ ਅਤੇ ਡਿਵੀਜ਼ਨ ਨੰਬਰ 6 ਦੀਆਂ ਸਾਂਝੀਆਂ ਟੀਮਾਂ ਨੇ ਜਲੰਧਰ ਬੱਸ ਅੱਡੇ ਨੇੜੇ ਆਪਣਾ ਜਾਲ ਵਿਛਾਇਆ ਜਿੱਥੋਂ ਕਿ 21 ਸਾਲਾ ਲਖਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ।

ਜਾਂਚ ਤੋਂ ਪਤਾ ਲੱਗਾ ਕਿ ਲਖਨਦੀਪ ਪੁਲੀਸ ਥਾਨਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿੱਕਾ ਥਥਰਕਾ ਦੇ ਰਹਿਣ ਵਾਲੇ ਸਵਿੰਦਰ ਸਿੰਘ ਦਾ ਮੁੰਡਾ ਹੈ ਜਿਸ ਨੇ ਕਿ ਸਾਲ 2013-14 ਬਾਅਦ ਬਾਰ੍ਹਵੀਂ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਬਿਲਿੰਗ ਆਪਰੇਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਜੁਲਾਈ 2017 ਵਿੱਚ ਉਸ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਚਚੇਰੇ ਭਰਾ ਹਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਹਾਈਜੀਨ ਬਾਇਓਟੈੱਕ ਨਾਮੀ ਫਰਮ ਵਿੱਚ ਸੇਲਜ਼ ਨੁਮਾਇੰਦੇ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰੋਫੈਸਰ ਕਲੋਨੀ, ਪਟਿਆਲਾ ਵਿਖੇ ਉਨ੍ਹਾਂ ਦੇ ਘਰ ਹੀ ਰਹਿਣ ਲੱਗਾ।

ਅੱਗੇ ਹੋਰ ਜਾਣਕਾਰੀ ਦਿੰਦਿਆਂ ਖਖ ਨੇ ਦੱਸਿਆ ਕਿ ਪਟਿਆਲਾ ਵਿਖੇ ਮੁੱਖ ਦੋਸ਼ੀ ਲਖਨਦੀਪ ਸਿੰਘ ਫੇਸਬੁੱਕ ਜ਼ਰੀਏ ਹਰਪ੍ਰੀਤ ਸਿੰਘ ਉਰਫ ਮੱਖਣ ਵਾਸੀ ਸੈਫਦੀਪੁਰ ਪਟਿਆਲੇ ਦੇ ਸੰਪਰਕ ਵਿੱਚ ਆਇਆ। ਦੋਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇੜੇ ਰੋਜ਼ ਮਿਲਣਾ ਸ਼ੁਰੂ ਕਰ ਦਿੱਤਾ। ਮਾਰਚ 2018 'ਚ ਲਖਨਦੀਪ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਜੱਦੀ ਘਰ ਡੇਰਾ ਬਾਬਾ ਨਾਨਕ ਚਲਾ ਗਿਆ ਪਰ ਹਰਪ੍ਰੀਤ ਨਾਲ ਉਸ ਦੀ ਮਿੱਤਰਤਾ ਜਾਰੀ ਰਹੀ ਅਤੇ ਦੋਵੇਂ ਅਕਸਰ ਮੋਬਾਈਲ ਫੋਨ ਅਤੇ ਫੇਸਬੁੱਕ ਜ਼ਰੀਏ ਚੈਟ ਕਰਿਆ ਕਰਦੇ ਸਨ।

ਇੱਕ ਮੌਕਾ ਅਜਿਹਾ ਆਇਆ ਜਦ ਹਰਪ੍ਰੀਤ ਨੇ ਲਖਨਦੀਪ ਉਰਫ ਵਾਰਿਸ ਨੂੰ ਟੈਲੀਫੋਨ 'ਤੇ ਦੱਸਿਆ ਕਿ ਉਹ ਇੱਕ ਅਣਜਾਨ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ, ਜਿਸ ਕੋਲ ਲਾਇਸੰਸੀ ਪਿਸਤੌਲ ਹੈ ਅਤੇ ਪਟਿਆਲਾ ਦੇ ਅਰਬਨ ਅਸਟੇਟ ਏਰੀਏ 'ਚ ਰੋਜ਼ਾਨਾ ਉਸ ਦਾ ਆਉਣਾ-ਜਾਣਾ ਹੈ। ਦੋਵਾਂ ਨੇ ਇੱਕ ਵੱਡੇ ਅਪਰਾਧ ਵਿੱਚ ਸ਼ਾਮਲ ਹੋਣ ਦੇ ਟੀਚੇ ਨਾਲ ਉਸ ਵਿਅਕਤੀ ਤੋਂ ਪਿਸਤੌਲ ਖੋਹਣ ਦੀ ਸਾਜਿਸ਼ ਰਚੀ।

ਸਹਿਮਤੀ ਤੋਂ ਬਾਅਦ ਵਾਰਿਸ 16 ਜੂਨ 2018 ਨੂੰ ਪਟਿਆਲਾ ਗਿਆ ਅਤੇ ਯੂਨੀਵਰਸਿਟੀ ਨੇੜੇ ਹਰਪ੍ਰੀਤ ਨੂੰ ਮਿਲਿਆ ਜਿੱਥੇ ਹਰਪ੍ਰੀਤ ਨੇ ਸਿਕੰਦਰ ਨਾਮੀ ਲੜਕੇ ਨਾਲ ਉਸ ਦੀ ਜਾਣ ਪਛਾਣ ਕਰਵਾਈ ਜੋ ਕਿ ਪੀ.ਜੀ. ਵਿੱਚ ਰਹਿ ਰਿਹਾ ਸੀ। ਤਿੰਨੋਂ ਚੋਰੀ ਦੀ ਯੋਜਨਾ ਬਣਾਉਣ ਲਈ ਪੀ.ਜੀ. ਦੇ ਕਮਰੇ ਅੰਦਰ ਗਏ ਅਤੇ ਸਿਕੰਦਰ ਨੂੰ ਕਿਹਾ ਕਿ ਉਹ ਅਜਿਹੇ ਏਰੀਏ ਦਾ ਪਤਾ ਲਗਾਵੇ ਜਿੱਥੇ ਕਿ ਪਿਸਤੌਲ ਮਾਲਕ ਰੋਜ਼ਾਨਾ ਤੋਰੇ ਫੇਰੇ ਲਈ ਆਉਂਦਾ ਹੈ।

ਅਗਲੇ ਦਿਨ, ਜਦੋਂ ਸਿਕੰਦਰ ਨੇ 32 ਬੋਰ ਪਿਸਤੌਲ, ਦੋ 315 ਬੋਰ ਪਿਸਤੌਲਾਂ ਅਤੇ 4 ਜਿੰਦਾ ਕਾਰਤੂਸਾਂ ਦਾ ਇੰਤਜ਼ਾਮ ਕੀਤਾ ਉਸ ਵਕਤ ਹਰਪ੍ਰੀਤ ਸਮੈਕ (ਡਰੱਗ) ਲੈ ਕੇ ਪਹੁੰਚਿਆ ਜਿਸ ਨੂੰ ਤਿੰਨਾਂ ਨੇ ਰਲ ਕੇ ਪੀਤਾ। ਸਿਕੰਦਰ ਨੇ ਬਾਕੀਆਂ ਨੂੰ ਕਿਹਾ ਕਿ ਉਸ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਪਿਸਤੌਲ ਚੋਰੀ ਦੀ ਯੋਜਨਾ ਤਿਆਗ ਕੇ ਉਸ ਰਾਤ ਪੈਟਰੋਲ ਪੰਪ ਲੁੱਟਣਾ ਚਾਹੀਦਾ ਹੈ। ਫਿਰ ਤਿੰਨੋਂ ਸਿਕੰਦਰ ਵੱਲੋਂ ਲਿਆਂਦੇ ਕਾਲੇ ਰੰਗ ਦੇ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਹਾਦੁਰਗੜ੍ਹ-ਰਾਜਪੁਰਾ ਸੜਕ 'ਤੇ ਪੈਂਦੇ ਪੈਟਰੋਲ ਪੰਪ ਵੱਲ ਚੱਲ ਪਏ।

ਉਨ੍ਹਾਂ ਬਹਾਦੁਰਗੜ੍ਹ-ਰਾਜਪੁਰਾ ਸੜਕ 'ਤੇ ਪੈਂਦੇ ਐੱਚ.ਪੀ. ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਪੰਪ 'ਤੇ ਜ਼ਿਆਦਾ ਭੀੜ ਹੋਣ ਕਾਰਨ ਉਨ੍ਹਾਂ ਇਹ ਵਿਚਾਰ ਤਿਆਗ ਦਿੱਤਾ ਅਤੇ ਆਪਣੇ ਮੂੰਹ ਢੱਕ ਕੇ ਚਮਾਰ ਹਰੀ ਪਿੰਡ ਨੇੜੇ ਪੈਂਦੇ ਐੱਚ.ਪੀ. ਕੰਪਨੀ ਦੇ ਪੈਟਰੋਲ ਪੰਪ ਵੱਲ ਵਧੇ। ਖਖ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਪੰਪ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਟਰੱਕ ਡਰਾਈਵਰ ਨੇ ਵਿੱਚ ਦਖਲ ਦਿੱਤਾ, ਜਿਸ ਦੌਰਾਨ ਸਿਕੰਦਰ ਨੇ ਆਪਣੀ 32 ਬੋਰ ਪਿਸਤੌਲ ਨਾਲ ਉਸ 'ਤੇ ਗੋਲੀ ਚਲਾਈ ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਜਾਂਚ ਉਪਰੰਤ ਮਿਲੀ ਜਾਣਕਾਰੀ ਅਨੁਸਾਰ ਪੈਸੇ ਲੁੱਟਣ ਤੋਂ ਬਾਅਦ ਜਦ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੋਰ ਵਿਅਕਤੀ ਗੋਲੀ ਦੀ ਆਵਾਜ਼ ਸੁਣ ਕੇ ਨੇੜੇ ਦੇ ਢਾਬੇ ਤੋਂ ਉਨ੍ਹਾਂ ਵੱਲ ਆਇਆ। ਵਾਰਿਸ ਨੇ ਆਪਣੀ 315 ਬੋਰ ਪਿਸਤੌਲ ਨਾਲ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਤਿੰਨੋਂ ਵੱਖ-ਵੱਖ ਦਿਸ਼ਾਵਾਂ ਵੱਲ ਭੱਜੇ ਅਤੇ ਬੱਚ ਨਿਕਲਣ ਵਿੱਚ ਕਾਮਯਾਬ ਹੋਏ।

ਹਾਲਾਂਕਿ ਪਟਿਆਲਾ ਪੁਲੀਸ ਵੱਲੋਂ ਸੋਸ਼ਲ ਮੀਡੀਆ ਗਰੁੱਪਾਂ 'ਚ ਸੀ.ਸੀ.ਟੀ.ਵੀ. ਫੁਟੇਜ਼ ਦੇ ਜਾਰੀ ਕਰਨ ਤੋਂ ਬਾਅਦ ਪੁਲੀਸ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੀ ਜਦ ਕਿ ਲਖਨਦੀਪ ਉਰਫ ਵਾਰਿਸ ਚਕਮਾ ਦੇ ਕੇ ਬੱਚ ਨਿਕਲਿਆ। ਇਸ ਤੋਂ ਬਾਅਦ ਆਈ.ਜੀ. ਪਟਿਆਲਾ ਵੱਲੋਂ ਰਾਜਵਿਆਪੀ ਅਲਰਟ ਜਾਰੀ ਕਰਨ ਤੋਂ ਬਾਅਦ ਪੁਲੀਸ ਨੇ ਆਖਿਰਕਾਰ ਵਾਰਿਸ ਨੂੰ ਦਬੋਚ ਲਿਆ, ਜਿਸ ਪਾਸੋਂ ਇੱਕ ਸਵਦੇਸ਼ੀ ਪਿਸਤੌਲ ਤੋਂ ਇਲਾਵਾ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ।

ਆਰਮਜ਼ ਐਕਟ ਅਧੀਨ ਪੁਲੀਸ ਥਾਣੇ ਡਿਵੀਜ਼ਨ ਨੰਬਰ 6 ਕਮਿਸ਼ਨਰੇਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਂਚ ਅਧੀਨ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment by: Dr. Dave Hanks

ਸਤ ਸ੍ਰੀ ਅਕਾਲ.
 ਮੈਂ ਅਪੋਲੋ ਹਸਪਤਾਲ ਵਿਚ ਡਰੈਲੋਲੋਜਿਸਟ ਹਾਂ. ਸਾਡਾ ਹਸਪਤਾਲ ਕਿਡਨੀ ਸਰਜਰੀ ਵਿੱਚ ਵਿਸ਼ੇਸ਼ ਹੈ ਅਤੇ ਅਸੀਂ ਗੁਰਦੇ ਦੇ ਖਰੀਦਣ ਅਤੇ ਟਰਾਂਸਪਲਾਂਟੇਸ਼ਨ ਨਾਲ ਵੀ ਕੰਮ ਕਰਦੇ ਹਾਂ ਜੋ ਇੱਕ ਜੀਵਤ ਅਨੁਕੂਲ ਦਾਤਾ ਦੁਆਰਾ ਹੈ. ਅਸੀਂ ਭਾਰਤੀ, ਤੁਰਕੀ, ਅਮਰੀਕਾ, ਮਲੇਸ਼ੀਆ ਵਿਚ ਸਥਿਤ ਹਾਂ. ਜੇ ਤੁਸੀਂ ਗੁਰਦੇ ਵੇਚਣ ਜਾਂ ਖਰੀਦਣ ਵਿੱਚ ਦਿਲਚਸਪੀ ਰੱਖਦੇ ਹੋ, ਕਿਰਪਾ ਕਰਕੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ.

ਉੱਤਮ ਸਨਮਾਨ
ਡਾ. ਡੇਵ ਹਾਂਕਸ
+919343518612 ਵੀ WhatsApp ਤੇ.
ਈ - ਮੇਲ. apollohospital29@gmail.com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER