ਪੰਜਾਬ
ਪੈਟਰੋਲ ਪੰਪ 'ਤੇ ਲੁੱਟ ਖੋਹ ਤੇ ਦੋ ਕਤਲਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਕਾਬੂ
- ਪੀ ਟੀ ਟੀਮ
ਪੈਟਰੋਲ ਪੰਪ 'ਤੇ ਲੁੱਟ ਖੋਹ ਤੇ ਦੋ ਕਤਲਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਕਾਬੂਪਟਿਆਲਾ, 22 ਜੂਨ: ਪਟਿਆਲਾ ਰਾਜਪੁਰਾ ਸੜ੍ਹਕ 'ਤੇ 17 ਤੇ 18 ਜੂਨ ਦੀ ਦਰਮਿਆਨੀ ਰਾਤ ਨੂੰ ਪਿੰਡ ਚਮਾਰਹੇੜੀ ਨੇੜੇ ਤਿੰਨ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਪੈਟਰੋਲ ਪੰਪ ਨੂੰ ਲੁੱਟਣ ਮੌਕੇ ਦੋ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਘਟਨਾ ਨੂੰ ਪਟਿਆਲਾ ਪੁਲਿਸ ਨੇ ਹੱਲ ਕਰ ਲਿਆ ਹੈ ਅਤੇ ਤਿੰਨਾਂ ਵਿੱਚੋਂ 2 ਦੋਸ਼ੀਆਂ ਨੂੰ ਵਾਰਦਾਤ ਮੌਕੇ ਵਰਤੇ ਹਥਿਆਰਾਂ, ਮੋਟਰਸਾਈਕਲ ਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਅੱਜ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਆਈ.ਜੀ. ਸ਼੍ਰੀ ਏ.ਐਸ.ਰਾਏ ਨੇ ਦੱਸਿਆ ਕਿ ਇਹ ਵਾਰਦਾਤ ਵਾਪਰਨ ਉਪਰੰਤ ਪਟਿਆਲਾ ਦੇ ਕਾਰਜਕਾਰੀ ਐਸ.ਐਸ.ਪੀ ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਐਸ.ਪੀ. ਹੈਡ ਕੁਆਰਟਰ ਦੀ ਅਗਵਾਈ ਹੇਠ ਗਠਿਤ ਕੀਤੀਆਂ ਟੀਮਾਂ ਨੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਕੀਤੀ ਪੜਤਾਲ ਉਪਰੰਤ ਦੋ ਦੋਸ਼ੀਆਂ ਸਿਕੰਦਰ ਸਿੰਘ ਪੁੱਤਰ ਸ਼੍ਰੀ ਮਲੂਕ ਸਿੰਘ ਵਾਸੀ ਪਿੰਡ ਢੱਡਰੀਆਂ ਜ਼ਿਲ੍ਹਾ ਸੰਗਰੂਰ ਤੇ ਹਰਪ੍ਰੀਤ ਸਿੰਘ ਸਿੰਘ ਉਰਫ਼ ਮੱਖਣ ਪੁੱਤਰ ਰੂੜ੍ਹ ਸਿੰਘ ਵਾਸੀ ਪਿੰਡ ਸੈਫਦੀਪੁਰ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਵਾਰਦਾਤ ਵਿੱਚ ਸ਼ਾਮਲ ਇਹਨਾਂ ਦਾ ਤੀਸਰਾ ਸਾਥੀ ਜਿਸ ਦੀ ਪਹਿਚਾਣ ਲਖਨਦੀਪ ਸਿੰਘ ਉਰਫ਼ ਸਵਰਨ ਸਿੰਘ ਉਰਫ਼ ਵਾਰਸ ਰੰਧਾਵਾ ਪੁੱਤਰ ਸ਼ਵਿੰਦਰ ਸਿੰਘ ਵਾਸੀ ਪਿੰਡ ਠੱਠਰਕੇ ਪੱਤੀ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਹਾਲੇ ਤੱਕ ਭਗੌੜਾ ਹੈ।

ਆਈ.ਜੀ ਸ਼੍ਰੀ ਰਾਏ ਨੇ ਦੱਸਿਆ ਕਿ ਮਿਤੀ 17,18-06-2018 ਦੀ ਦਰਮਿਆਨੀ ਰਾਤ ਨੂੰ ਪਟਿਆਲਾ-ਰਾਜਪੁਰਾ ਸੜਕ 'ਤੇ ਗੁਰੂ ਨਾਨਕ ਪੈਟਰੋਲ ਪੰਪ ਪਿੰਡ ਚਮਾਰਹੇੜੀ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪੈਟਰੋਲ ਪੰਪ 'ਤੇ ਦੋ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ 11,000 ਰੁਪਏ ਲੁੱਟ ਕੇ ਮੌਕੇ ਤੇ ਭੱਜ ਗਏ ਸੀ ਜੋ ਇਸ ਘਟਨਾ ਸਬੰਧੀ ਸੇਲਜਮੈਨ ਪੈਟਰੋਲ ਪੰਪ ਬਲਰਾਜ ਸਿੰਘ ਪੁੱਤਰ ਰਘਵੀਰ ਸਿੰ ਵਾਸੀ ਪਿੰਡ ਬੋਹੜਪੁਰ ਜਨਹੇੜੀਆ ਜ਼ਿਲ੍ਹਾ ਪਟਿਆਲਾ ਦੇ ਬਿਆਨ ਪਰ ਮੁਕੱਦਮਾ ਨੰਬਰ 110 ਮਿਤੀ 18-06-2018 ਅ/ਧ302,397 ਆਈ.ਪੀ.ਸੀ. 25/27/54/59 ਥਾਣਾ ਸਦਰ ਪਟਿਆਲਾ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ।
 
ਆਈ.ਜੀ. ਨੇ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਕਪਤਾਨ ਪੁਲਿਸ ਪਟਿਆਲਾ ਦੀ ਨਿਗਰਾਨੀ ਹੇਠ ਟੀਮ ਨੇ ਦੋਸ਼ੀਆਂ ਦੀ ਭਾਲ ਕਰਕੇ ਦੋਸ਼ੀ ਸਿਕੰਦਰ ਸਿੰਘ ਪੁੱਤਰ ਮਲੂਕ ਸਿੰਘ ਪਿੰਡ ਢੱਡਰੀਆਂ ਜ਼ਿਲ੍ਹਾ ਸੰਗਰੂਰ, ਹਰਪੀ੍ਰਤ ਸਿੰਘ ਉਰਫ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਜ਼ਿਲ੍ਹਾ ਪਟਿਆਲਾ ਅਤੇ ਲਖਨਦੀਪ ਉਰਫ ਸਵਰਨ ਸਿੰਘ ਉਰਫ ਵਾਰਸ ਰੰਧਾਵਾ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਠੱਠਰਕੇ ਪੱਤੀ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕੀਤਾ।

ਸ਼੍ਰੀ ਰਾਏ ਨੇ ਦੱਸਿਆ ਕਿ ਮਿਤੀ 22-06-2018 ਨੂੰ ਦੋਸ਼ੀ ਸਿਕੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਉਕਤਾਨ ਨੂੰ ਗ੍ਰਿਫਤਾਰ ਕਰਕੇ ਸਿਕੰਦਰ ਸਿੰਘ ਪਾਸੋਂ ਕਤਲ ਸਮੇਂ ਵਰਤਿਆ ਪਿਸਟਲ ਬੱਤੀ ਬੋਰ ਸਮੇਤ ਇੱਕ ਜਿੰਦਾ ਕਾਰਤੂਸ, ਬੁਲੇਟ ਮੋਟਰਸਾਈਕਲ ਨੰਬਰ ਪੀਬੀ 13 ਏ ਜੈਡ 4456 ਬਰਾਮਦ ਕੀਤਾ ਗਿਆ ਹੈ ਅਤੇ ਦੋਸ਼ੀ ਹਰਪ੍ਰੀਤ ਸਿੰਘ ਉਕਤ ਪਾਸੋਂ ਲਖਨਦੀਪ ਸਿੰਘ ਵੱਲੋਂ ਵਾਰਦਾਤ ਸਮੇਂ ਵਰਤਿਆ ਇੱਕ ਪਿਸਟਲ ਦੇਸੀ ਕੱਟਾ 315 ਬੋਰ ਸਮੇਤ ਇੱਥ ਖੋਲ ਕਾਰਤੂਸ 315 ਬੋਰ ਬ੍ਰਾਮਦ ਕੀਤਾ ਗਿਆ ਹੈ। ਸਿਕੰਦਰ ਸਿੰਘ ਦੀ ਤਲਾਸ਼ੀ ਦੌਰਾਨ ਉਸ ਦੇ ਕਬਜੇ ਵਿੱਚੋਂ 300 ਗ੍ਰਾਮ ਨਸ਼ੀਲਾ ਪਾਊਡਰ ਵੀ ਬ੍ਰਾਮਦ ਕੀਤਾ ਗਿਆ ਹੈ, ਜਿਸ ਬਾਰੇ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮਾਂ ਦਾ ਤੀਜਾ ਦੋਸ਼ੀ ਲਖਨਦੀਪ ਸਿੰਘ ਉਰਫ ਵਾਰਸ ਰੰਧਾਵਾ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਨ ਪਾਸੋਂ ਹੋਰ ਵਾਰਦਾਤਾਂ ਬਾਰੇ ਕੋਈ ਸੁਰਾਗ ਨਾ ਲੱਗ ਸਕੇ। ਮੱਖ ਅਫ਼ਸਰ ਥਾਣਾ ਸਦਰ ਪਟਿਆਲਾ ਦੀ ਸਮੁੱਚੀ ਟੀਮ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਰਕੇ ਇਸ ਅੰਨ੍ਹੇ ਕਤਲ ਨੂੰ ਬੜੇ ਥੋੜ੍ਹੇ ਸਮੇਂ ਵਿੱਚ ਸੁਲਝਾ ਦਿੱਤਾ ਹੈ।

ਆਈ.ਜੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਸਿਕੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਵਿੱਚ ਐਮ.ਏ. ਦਾ ਵਿਦਿਆਰਥੀ ਹੈ ਅਤੇ ਉਸ 'ਤੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਕਈ ਕੇਸ ਦਰਜ਼ ਹਨ ਜਦ ਕਿ ਦੋਸ਼ੀ ਹਰਪ੍ਰੀਤ ਸਿੰਘ ਖ਼ਿਲਾਫ਼ ਦੋ ਮੁਕੱਦਮੇ ਦਰਜ਼ ਹਨ ਅਤੇ ਲਖਨਦੀਪ ਜਿਸ ਨੂੰ ਬਾਰਡਰ ਰੇਂਜ ਦੇ ਕਈ ਕੇਸਾਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER