ਪੰਜਾਬ
ਗੂੰਗੇ, ਬਹਿਰੇ ਅਤੇ ਨੇਤਰਹੀਣ ਬੱਚਿਆਂ ਦੇ ਸਕੂਲ 'ਚ ਫੱਲ-ਫਰੂਟ ਅਤੇ ਬਿਸਕੁਟ ਵੰਡੇ
- ਪੀ ਟੀ ਟੀਮ
ਗੂੰਗੇ, ਬਹਿਰੇ ਅਤੇ ਨੇਤਰਹੀਣ ਬੱਚਿਆਂ ਦੇ ਸਕੂਲ 'ਚ ਫੱਲ-ਫਰੂਟ ਅਤੇ ਬਿਸਕੁਟ ਵੰਡੇ



ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿ ਸਹਾਇ ਸੇਵਾ ਦੱਲ ਵੱਲੋਂ ਮਾਨਵਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਿਸ ਤਹਿਤ ਗੂੰਗੇ, ਬਹਿਰੇ ਅਤੇ ਨੇਤਰਹੀਣ ਬੱਚਿਆਂ ਦੇ ਸਕੂਲ ਪਿੰਡ ਸੈਫਦੀਪੁਰ ਵਿਖੇ ਫੱਲ-ਫਰੂਟ ਅਤੇ ਬਿਸਕੁਟ ਵੰਡਣ ਦੀ ਸੇਵਾ ਕੀਤੀ ਗਈ।

ਇਸ ਦੀ ਸ਼ੁਰੂਆਤ ਪ੍ਰੋ. ਸਤਿੰਦਰ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਮਨਜੀਤ ਸਿੰਘ ਨਾਰੰਗ ਐੱਮ.ਡੀ. ਪੀ.ਆਰ.ਟੀ.ਸੀ. ਨੇ ਬੱਚਿਆਂ ਨੂੰ ਫੱਲ-ਫਰੂਟ ਵੰਡਣੀ ਦੀ ਸੇਵਾ ਕੀਤੀ ਅਤੇ ਬੱਚਿਆਂ ਦਾ ਮਨੋਬਲ ਦੇਖ ਦੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਸੰਦੇਸ਼ ਦਿੱਤਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਮਨਜੀਤ ਸਿੰਘ ਨਾਰੰਗ ਨੇ 11000/- ਰੁਪਏ ਦੀ ਮਾਲੀ ਸਹਾਇਤਾ ਵੀ ਸਕੂਲ ਨੂੰ ਦਿੱਤੀ।

ਇਸ ਦੌਰਾਨ ਹਰਿ ਸਹਾਇ ਸੇਵਾ ਦਲ ਵੱਲੋਂ ਉਨ੍ਹਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਕੀਤਾ ਗਿਆ। ਫੱਲ-ਫਰੂਟ ਵੰਡਣ ਦੀ ਸੇਵਾ ਡਾ. ਦੀਪ ਸਿੰਘ, ਮੁੱਖ ਪ੍ਰਬੰਧਕ ਹਰਿ ਸਹਾਇ ਸੇਵਾ ਦਲ ਦੇ ਸਹਿਯੋਗ ਨਾਲ ਕੀਤੀ ਗਈ।

ਇਸ ਦੌਰਾਨ ਪ੍ਰੋ. ਸਤਿੰਦਰ ਸਿੰਘ, ਕੁਲਵਿੰਦਰ ਸਿੰਘ ਕੁਲਾਰਾਂ, ਅਮਰਜੋਤ ਸਿੰਘ, ਪਵਨ ਦੀਪ ਕੁਮਾਰ, ਜਸਪ੍ਰੀਤ ਸਿੰਘ ਗੁਲਾਟੀ, ਕੋਮਲਦੀਪ ਸਿੰਘ, ਭਲਵਿੰਦਰ ਸਿੰਘ ਭੋਲਾ, ਗੁਰਿੰਦਰ ਸਿੰਘ ਕਾਕਾ, ਤਰਨਪ੍ਰੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER