ਪੰਜਾਬ
ਮਾਨਸਾ ਵਿੱਚ ਕਰਜ਼ਾ ਮਾਫ਼ੀ – ਇੱਕ 6-ਫੁੱਟੀ ਕਿਰਸਾਨੀ ਕਹਾਣੀ
ਬੀਬੀ ਭੱਠਲ ਨਾਲ ਹੋਈ ਬੇਇਨਸਾਫ਼ੀ — ਨਹੀਂ ਸਹਾਂਗੇ, ਨਹੀਂ ਸਹਾਂਗੇ
- ਐੱਸ ਪਾਲ
ਬੀਬੀ ਭੱਠਲ ਨਾਲ ਹੋਈ ਬੇਇਨਸਾਫ਼ੀ — ਨਹੀਂ ਸਹਾਂਗੇ, ਨਹੀਂ ਸਹਾਂਗੇਪੰਜਾਬੀ ਕਿਸਾਨਾਂ ਦੀ ਮਿਹਨਤ, ਉਨ੍ਹਾਂ ਦੇ ਬੁਲੰਦ ਹੌਂਸਲੇ, ਖੇਤਾਂ ਵਿੱਚ ਚਲਦੇ ਟਰੈਕਟਰਾਂ, ਕੰਬਾਈਨਾਂ ਤੇ ਉੱਤੇ ਬੈਠੀਆਂ ਨੱਢੀਆਂ- ਬੜੀ ਦੇਰ ਤੋਂ ਇਨ੍ਹਾਂ ਨਜ਼ਾਰਿਆਂ ਬਾਰੇ ਲਿਖਿਆ-ਪੜ੍ਹਿਆ ਨਹੀਂ ਸੀ ਜਾ ਰਿਹਾ। ਮੰਦਹਾਲੀ ਖੇਤੀ, ਕਰਜ਼ੇ ਦੇ ਝੰਡੇ ਕਿਸਾਨ ਤੇ ਖੁਦਕੁਸ਼ੀਆਂ ਦੇ ਅੰਕੜਿਆਂ ਨੇ ਸੁਰਖੀਆਂ 'ਤੇ ਕਬਜ਼ਾ ਕੀਤਾ ਹੋਇਆ ਸੀ।

ਭਲਾ ਹੋਵੇ ਕਿਸਾਨ ਹਿਤੈਸ਼ੀ ਮੁੱਖਮੰਤਰੀ ਅਮਰਿੰਦਰ ਸਿੰਘ ਦਾ — ਸਾਡੇ ਕਿਸਾਨਾਂ ਨੂੰ ਐਂ ਸਟੇਜ 'ਤੇ ਖੜ੍ਹਾ ਕੇ ਟੀ.ਵੀ.ਕੈਮਰਿਆਂ ਸਾਹਮਣੇ ਕੁੱਲ ਜਹਾਨ ਸਾਹਵੇਂ ਪੇਸ਼ ਕੀਤਾ ਐ ਪਈ ਦੁਨੀਆ ਯਾਦ ਰੱਖੂ। ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਵੀ ਰਸ਼ਕ ਕਰਦੇ ਹੋਣੇ ਨੇ ਪਈ ਏਡੇ ਵੱਡੇ ਤਾਂ ਉਨ੍ਹਾਂ ਨੂੰ ਵੀ ਚੈੱਕ ਨਹੀਂ ਮਿਲੇ ਜਿੱਡੇ ਪੰਜਾਬ ਦੇ ਕਿਸਾਨਾਂ ਨੂੰ "ਪ੍ਰਮਾਣ ਪੱਤਰ" ਮੁੱਖਮੰਤਰੀ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਵੰਡੇ ਮਾਨਸਾ ਵਿੱਚ 7 ਜਨਵਰੀ ਨੂੰ।


"ਪਹਿਲੇ ਅਸੀਂ 8 ਫੁੱਟ × 3 ਫੁੱਟ ਦੇ ਪ੍ਰਮਾਣ ਪੱਤਰ ਬਣਵਾਉਣ ਦਾ ਫੈਸਲਾ ਕੀਤਾ ਸੀ ਪਰ ਪਤਾ ਨਹੀਂ ਕਿਉਂ ਇਹ 6 ਫੁੱਟ × 2.5 ਫੁੱਟ ਦੇ ਹੀ ਬਣੇ। ਥੋੜੇ ਵੱਡੇ ਹੁੰਦੇ ਤਾਂ ਪਿੱਛੇ ਸਾਰੇ ਮੰਤਰੀ ਪੂਰੇ ਆ ਜਾਣੇ ਸੀ," ਇੱਕ ਸਰਕਾਰੀ ਅਫਸਰ ਮੇਰੇ ਕੋਲ ਖੜ੍ਹਾ ਅਫਸੋਸ ਜ਼ਾਹਿਰ ਕਰ ਰਿਹਾ ਸੀ।
----------
6-ਫੁੱਟੇ ਪ੍ਰਮਾਣ ਪੱਤਰ ਨੂੰ ਕੱਛ ਵਿੱਚ ਦਬਾਈ ਰਵਾਂ-ਰਵੀਂ ਸੜਕ ਕਿਨਾਰੇ ਭੱਜੇ ਜਾਂਦੇ 4-5 ਧੰਨਭਾਗੀ ਕਿਸਾਨਾਂ ਦੇ ਪਿੱਛੇ-ਪਿੱਛੇ ਵਾਹੋ ਦਾਹੀ ਮੈਂ ਵੀ ਭੱਜਿਆ ਜਾਂਦਾ ਸੀ। ਲਪਕ ਕੇ ਇੱਕ-ਇੱਕ ਕਰ ਕੇ ਉਨ੍ਹਾਂ ਬਸ ਫੜ ਲਈ, 6-ਫੁੱਟਾ ਕੈਪਟਨ ਅਮਰਿੰਦਰ ਸਿੰਘ ਦਾ ਰੁੱਕਾ ਕਦੀ ਦਰਵਾਜ਼ੇ ਵਿੱਚ ਫਸੇ, ਕਦੀ ਕਿਸੇ ਬਜ਼ੁਰਗ ਦੀ ਪੱਗ ਢਾਹਵੇ। ਅੰਤ ਕੰਡਕਟਰ ਚੌੜਾ ਹੋ ਗਿਆ। ਅਖੇ ਟਿਕਟ ਲੱਗੂਗੀ ਇਹਦੀ।
----------
6-ਫੁੱਟੇ ਪ੍ਰਮਾਣ ਪੱਤਰ ਨੂੰ ਕੱਛ ਵਿੱਚ ਦਬਾਈ ਰਵਾਂ-ਰਵੀਂ ਸੜਕ ਕਿਨਾਰੇ ਭੱਜੇ ਜਾਂਦੇ 4-5 ਧੰਨਭਾਗੀ ਕਿਸਾਨਾਂ ਦੇ ਪਿੱਛੇ-ਪਿੱਛੇ ਵਾਹੋ ਦਾਹੀ ਮੈਂ ਵੀ ਭੱਜਿਆ ਜਾਂਦਾ ਸੀ। ਲਪਕ ਕੇ ਇੱਕ-ਇੱਕ ਕਰ ਕੇ ਉਨ੍ਹਾਂ ਬੱਸ ਫੜ ਲਈ, 6-ਫੁੱਟਾ ਕੈਪਟਨ ਅਮਰਿੰਦਰ ਸਿੰਘ ਦਾ ਰੁੱਕਾ ਕਦੀ ਦਰਵਾਜ਼ੇ ਵਿੱਚ ਫਸੇ, ਕਦੀ ਕਿਸੇ ਬਜ਼ੁਰਗ ਦੀ ਪੱਗ ਢਾਹਵੇ। ਅੰਤ ਕੰਡਕਟਰ ਚੌੜਾ ਹੋ ਗਿਆ। ਅਖੇ ਟਿਕਟ ਲੱਗੂਗੀ ਇਹਦੀ। 4-5 ਮਿੰਟ ਬਹਿਸ ਹੋਈ। ਦੋ ਜਣੇ ਆਪੋ ਵਿੱਚ ਬਹਿਸ ਪਏ ਪਈ ਜਦ "ਸਰਕਾਰੀ" ਬੱਸ ਦਾ ਇੰਤਜ਼ਾਮ ਕੀਤਾ ਹੋਇਆ ਸੀ, ਫਿਰ ਇਹ ਰੋਡਵੇਜ਼ ਵਾਲੀ ਕਿਉਂ ਫੜੀ। ਕੋਲੋਂ ਕੋਈ ਬੋਲਿਆ ਉਨ੍ਹਾਂ ਲੇਟ ਕਰ ਦੇਣੀ ਸੀ।

"ਇਹਦਾ ਹੁਣ ਕੀ ਕਰੋਗੇ 'ਪ੍ਰਮਾਣ ਪੱਤਰ' ਦਾ ਤੁਸੀਂ?" ਮੈਂ ਹੌਲੀ ਜਿਹੇ ਇੱਕ ਨੌਜੁਆਨ ਨੂੰ ਪੁੱਛਿਆ। "ਇਹਦੇ ਨਾਲ ਬੈਂਕ 'ਆਲੇ ਨੂੰ ਡਰਾਵਾਂਗੇ। ਰੋਜ਼ ਸਾਨੂੰ ਡਰਾਉਣ ਆਉਂਦੈ। ਸਹਿਕਾਰੀ ਬੈਂਕ ਦਾ 18,000 ਮਾਫ਼ ਹੋ ਗਿਆ। ਹੁਣ ਬੈਂਕ 'ਆਲੇ ਨੂੰ ਕਹਾਂਗੇ ਭਈ ਤੈਨੂੰ ਇਹ ਇਸ਼ਾਰਾ ਏ ਪਟਿਆਲੇ 'ਆਲੇ ਦਾ ਪਈ ਤੇਰਾ ਵੀ 2 ਲੱਖ ਮਾਫ਼ ਹੋ ਜਾਣਾ ਏ।"


"ਫਿਰ ਜਦੋਂ ਉਹ ਘਰ ਆਵੇਗਾ, ਉਹਨੂੰ ਇਹ ਏਡਾ ਵੱਡਾ ਕੱਢ ਕੇ ਵਿਖਾਓਗੇ?" ਇਹ ਕਿ ਮੈਂ ਰਤੀ ਭਰ ਵੀ ਮਜ਼ਾਕ ਨਹੀਂ ਕਰ ਰਿਹਾ ਸੀ, ਬਿਲਕੁਲ ਸਪਸ਼ਟ ਸੀ ਅਤੇ ਉਹ ਮੇਰੇ ਸਵਾਲ ਦੀ ਗੰਭੀਰਤਾ ਨੂੰ ਸਮਝ ਰਹੇ ਸਨ।

ਕੰਡਕਟਰ ਨੂੰ ਮੈਂ ਕਿਹਾ ਤੈਨੂੰ ਟਿਕਟ ਨਹੀਂ ਲਾਉਣੀ ਚਾਹੀਦੀ ਪ੍ਰਮਾਣ ਪੱਤਰ ਦੀ। "ਕਾਹਨੂੰ ਲਾਈ ਐ? ਵਿੱਚ ਫਸਾਈ ਜਾਂਦੇ ਸੀ, ਮੈਂ ਖਿੱਝ ਕੇ ਕਹਿਤਾ। ਟਿਕਟ ਤਾਂ ਨਹੀਂ ਕੱਟੀ?" ਰੱਬ ਭਲਾ ਕਰੇ ਉਸ ਦਾ। ਬੋਲੀ ਦਾ ਰਤਾ ਕੁਰੱਖਤ ਸੀ, ਦਿਲ ਦਾ ਭਲਾ ਸੀ।

"ਸੁਰਿੰਦਰ ਮੈਂ ਕੀ ਆਹਣਾ? ਬਨੇਰੇ 'ਤੇ ਨਾ ਟੰਗ ਦੇਈਏ? ਯੱਭ ਈ ਖਤਮ। ਬਾਹਰ ਦਾ ਬਾਹਰ ਟੰਗਿਆ ਰਹੂ, ਆਪੇ ਸਮਝ ਜਾਣਗੇ __* ਦੇ।"
 

ਵਰ੍ਹੇ ਬੀਤਣਗੇ। ਦਹਾਕੇ ਲੰਘਣਗੇ। ਪੰਜਾਬ ਦੀ ਰਾਜਨੀਤੀ ਵਿੱਚ ਕਈ ਉਛਾਲ ਆਉਣਗੇ। ਕਿਸਾਨੀ ਅੰਦੋਲਨਾਂ ਨੇ ਅਜੇ ਕੋਈ ਠੋਸ ਸ਼ਕਲ ਅਖਤਿਆਰ ਕਰਨੀ ਏ। ਭਾਰਤੀ ਕਿਸਾਨ ਯੂਨੀਅਨ ਦੇ ਅਜੇ ਕਈ ਧੜੇ ਨੇ। ਕਈ ਸਮੀਕਰਣ ਨਵੇਂ ਉਭਰਣਗੇ। ਪਰ ਇੱਕ ਤਸਵੀਰ ਹਮੇਸ਼ਾਂ ਲਈ ਤਸੱਵਰ ਵਿੱਚ ਵੱਸ ਗਈ ਹੈ। 6-ਫੁੱਟੇ ਪ੍ਰਮਾਣ ਪੱਤਰ ਉੱਤੇ ਪਟਿਆਲਾ-ਸ਼ਾਹੀ ਪੱਗ ਵਾਲੇ ਮੁੱਖਮੰਤਰੀ ਜੀ ਦਾ ਛੋਹ-ਮਾਤਰ ਪ੍ਰਦਾਨ ਕਰਨ ਲਈ ਰੱਖਿਆ ਹੱਥ, ਉਹਨੂੰ ਸਾਹ ਰੋਕ ਕੇ, ਬਾਂਹ ਲੰਬੀ ਕਰਕੇ ਫੜਦਾ ਬਜ਼ੁਰਗ ਕਿਸਾਨ- ਟੀ.ਵੀ. ਦੇ ਕੈਮਰਿਆਂ ਵੱਲ ਨੂੰ ਮੂੰਹ ਮੋੜ ਕੇ ਵੇਖਣ ਲਈ ਉਹਨੂੰ ਕਹਿੰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਪ੍ਰਦੇਸ਼-ਦੇਸ਼ ਦੁਨੀਆ ਵਿੱਚ ਨਸ਼ਰ ਹੁੰਦੀ ਉਹਦੀ ਗਰੀਬੀ, ਮਜਬੂਰੀ, ਕਰਜ਼ਾ ਨਾ ਮੋੜਨ ਵਾਲੀ ਆਰਥਿਕ ਸਥਿਤੀ, ਮੰਦਹਾਲੀ ਕਿਸਾਨੀ ਦੇ ਥਪੇੜੇ ਖਾ-ਖਾ ਕੇ ਉਹਦੇ ਚਿਹਰੇ 'ਤੇ ਪਈਆਂ ਝੁਰੀਆਂ, ਝੂਰਦੇ-ਝੂਰਦੇ ਸਟੇਜ 'ਤੇ ਚੜ੍ਹਦੇ ਦੀ ਉਹਦੀ ਫਿਲਮ ਜਿਹੜੀ ਉਹਨੂੰ ਪਤਾ ਏ ਉਹਦੇ ਪਿੰਡ ਵੀ ਵੇਖੀ ਜਾ ਰਹੀ ਏ- ਸ਼ਾਇਦ ਇਹਦਾ ਕੁਝ ਹਿੱਸਾ ਜਲਦੀ-ਜਲਦੀ ਵਿੱਚ ਮਹਾਰਾਜੇ ਦੇ ਸਲਾਹਕਾਰ ਪੂਰੀ ਤਰ੍ਹਾਂ ਫੜ ਨਾ ਸਕੇ ਹੋਣ ਜਦੋਂ ਉਹ ਪ੍ਰੈਸ ਰਿਲੀਜ਼ ਜਾਰੀ ਕਰਨ ਲਈ ਸਰਕਾਰੀ ਸ਼ਬਦਕੋਸ਼ ਭੰਡਾਰ ਵਿੱਚ ਗੋਤੇ ਲਾ ਕੇ ਅਲੰਕਾਰ ਲੱਭ ਰਹੇ ਸਨ ਪਰ ਇਹ ਤਾਂ ਉਨ੍ਹਾਂ ਦੀ ਕਾਮਯਾਬੀ ਵੱਟ 'ਤੇ ਪਈ ਏ।
----------

ਡਾ.ਗਿਆਨ ਸਿੰਘ ਹੋਰੀਂ ਦਬਾ-ਦੱਬ ਕੈਲਕੂਲੇਟਰ 'ਤੇ ਬਟਨ ਦੱਬੀ ਜਾਂਦੇ ਸੀ। "ਕਿੰਨਾ ਮਾਫ਼ ਹੋਇਆ ਜੀ?" ਮੈਂ ਕਾਹਲਾ ਪਈ ਜਾ ਰਿਹਾ ਸੀ। "ਰੁਕ ਜਾਓ ਯਾਰ," ਉਹ ਦੁਚਿੱਤੀ 'ਚ ਜਾਪਦੇ ਸੀ। ਬਟਨ ਦੱਬੀ ਜਾਣ। ਚਾਰ ਵਾਰੀ ਔਹੀ ਰਕਮਾਂ ਦੁਬਾਰਾ ਭਰੀ ਜਾਣ…. ਅੰਕੜਿਆਂ ਵਿੱਚ ਜਿਉਂਦੇ ਨੇ, ਅੰਕੜਿਆਂ ਵਿੱਚ ਗੱਲ ਕਰਦੇ ਨੇ। ਇਸ ਲਈ ਅਗਲਾ ਸਵਾਲ ਮੈਂ ਰਤਾ ਸਿੱਧਾ ਨਹੀਂ ਸੀ ਪੁੱਛਣਾ ਚਾਹੁੰਦਾ। ਗੋਲਮੋਲ ਕਰ ਕੇ ਸਵਾਲ ਬਣਾਇਆ।

----------
6-ਫੁੱਟਾ ਸਰਟੀਫਿਕੇਟ। ਉੱਤੇ ਕਿਸਾਨ ਦਾ ਨਾਉਂ। ਨਾਲ ਮਹਾਰਾਜਾ ਸਾਹਿਬ ਦੀ ਫੋਟੋ। ਬਨੇਰੇ 'ਤੇ ਟੰਗ ਕੇ ਤਾਂ ਕਾਂ ਵੀ ਸੋਚ ਕੇ ਬੈਠੂ। ਸ਼ਾਹੀ ਹੱਥਾਂ ਦੀ ਛੋਹ ਪ੍ਰਾਪਤ ਗਰੀਬੀ ਦਾ ਸੁਆਦ ਅਜੇ ਪੰਜਾਬੀਆਂ ਲਈ ਨਵਾਂ ਏ। ਕਾਂ ਦੀ ਵਾਰੀ ਤਾਂ ਬਹੁਤ ਬਾਅਦ ਵਿੱਚ ਆਊਗੀ।

ਨਾਪਣ 'ਤੇ ਹੀ ਆ ਗਏ ਤਾਂ ਨਾਪ-ਨਪੱਈਆ ਪੂਰਾ ਈ ਕਰ ਲਈਏ? ਨੁਮਾਇਸ਼ੀ ਮਾਫੀ ਦੀ ਨਪਾਇਸ਼ 'ਤੇ ਕਿਹੜਾ ਟਿਕਟ ਲੱਗਣੀ ਏ। ਨਾਲੇ ਆਪਾਂ ਕਿਹੜਾ ਨਜੂਮੀ ਕੋਲੋਂ ਪੁੱਛਣ ਜਾਣਾ ਏ। ਆਰਥਿਕ ਮਾਹਿਰ ਡਾਕਟਰ ਗਿਆਨ ਸਿੰਘ ਜੀ ਕੈਲਕੂਲੇਟਰ ਲਈ ਫਿਰਦੇ ਸੀ ਹੱਥ ਵਿੱਚ ਜਦੋਂ ਟੀ.ਵੀ.ਚੈਨਲਾਂ ਵਾਲੇ ਉਨ੍ਹਾਂ ਦੇ ਹਾੜ੍ਹੇ ਕੱਢਦੇ ਸੀ ਸ਼ੁੱਕਰ-ਸ਼ਨੀਵਾਰ ਕਿ ਅੰਕੜੇ ਦੱਸ ਦਿਓ- ਕਿੰਨਾ ਕਰਜ਼ਾ ਕੁੱਲ ਸੀ ਕਿਸਾਨਾਂ 'ਤੇ, ਕਿੰਨਾ ਮਾਫ਼ ਕੀਤਾ ਏ। "ਨਾਲੇ ਤੁਸੀਂ ਯੂਨੀਵਰਸਿਟੀ 'ਚ ਉਮਰ ਗੁਜ਼ਾਰੀ ਏ, ਨੰਬਰ ਵੀ ਦੱਸ ਦਿਓ ਕਿੰਨੇ ਮਿਲਦੇ ਨੇ ਸਰਕਾਰ ਨੂੰ? ਮਿਹਨਤ ਬੜੀ ਕੀਤੀ ਏ ਮਾਨਸਾ ਵਾਲੇ ਤਰੱਦਦ ਲਈ।"

ਡਾ. ਗਿਆਨ ਸਿੰਘ ਨੂੰ ਅੰਕੜੇ ਨਹੀਂ ਪੁੱਛਣੇ ਚਾਹੀਦੇ। ਉਨ੍ਹਾਂ ਦੀ ਇੱਕ ਗੰਭੀਰ ਸਮੱਸਿਆ ਏ। ਉਹ ਦੱਸ ਦਿੰਦੇ ਨੇ। ਉਨ੍ਹਾਂ ਦੱਸ ਦਿੱਤੇ:
  • ਵੱਖਰੇ-ਵੱਖਰੇ ਮਾਹਿਰਾਂ ਅਨੁਸਾਰ ਕੁੱਲ ਕਿਸਾਨ ਮਜ਼ਦੂਰ ਕਰਜ਼ਾ = 80,000 ਕਰੋੜ ਤੋਂ ਇੱਕ ਲੱਖ ਕਰੋੜ ਰੁਪਏ
  • ਸਰਕਾਰ ਅਨੁਸਾਰ ਕੁੱਲ 'ਫਸਲੀ' ਕਰਜ਼ਾ = 59,000 ਕਰੋੜ ਰੁਪਏ
  • 19 ਜੂਨ 2017 ਨੂੰ ਵਿਧਾਨ ਸਭਾ ਵਿਚ ਐਲਾਨ ਅਨੁਸਾਰ ਮਾਫ਼ ਕੀਤਾ ਕਰਜ਼ਾ = 9,500 ਕਰੋੜ ਰੁਪਏ
  • ਮਾਫੀ ਦੀ ਪਹਿਲੀ ਖੇਪ ਵਿੱਚ ਜਿਸ ਸਹਿਕਾਰੀ ਬੈਂਕ/ਸੋਸਾਇਟੀ ਦੇ ਕਰਜ਼ੇ 'ਤੇ ਲੀਕ ਫੇਰੀ ਜਾਣੀ ਏ = 748 ਕਰੋੜ ਰੁਪਏ
  • 7 ਜਨਵਰੀ ਨੂੰ ਮਾਨਸੇ ਵਿਚ ਜਿਸ ਕਰਜ਼ੇ ਉੱਤੇ ਲੀਕ ਫੇਰੀ ਗਈ = 167 ਕਰੋੜ 39 ਲੱਖ ਰੁਪਏ
  • ਕੁੱਲ ਕਿਸਾਨ ਜਿਨ੍ਹਾਂ ਨੂੰ 19 ਜੂਨ ਵਾਲੇ ਵਿਧਾਨ ਸਭਾ ਵਿੱਚ ਕੀਤੇ ਐਲਾਣ ਨਾਲ ਫਾਇਦਾ ਹੋਣਾ ਸੀ = 10 ਲੱਖ
  • ਬਾਅਦ ਵਿਚ ਫਾਇਦੇ ਦੀ ਜ਼ੱਦ ਵਿਚ ਆਉਂਦੇ ਕਿਸਾਨ = 1,60,783
  • 7 ਜਨਵਰੀ ਵਾਲੀ 6-ਫੁੱਟੇ ਪ੍ਰਮਾਣ ਪੱਤਰਾਂ ਰਾਹੀਂ ਸ਼ਾਹੀ ਛੋਹ ਪ੍ਰਾਪਤ ਮਾਫ਼ੀ ਦੇ ਕੁੱਲ ਹੱਕਦਾਰ = 46,556 ਕਿਸਾਨ

*     *     *     *
"ਬਾਬਾ ਜੀ, ਮਾੜਾ ਜਿਹਾ ਖੱਬੇ ਨੂੰ ਮੂੰਹ ਕਰੋ, ਫੋਟੋ ਠੀਕ ਆਵੇਗੀ।" ਮੈਂ ਬਜ਼ੁਰਗ ਕਿਸਾਨ ਨੂੰ ਕਹਿ ਰਿਹਾ ਸੀ, ਜੀਹਦੀ ਪੱਗ ਵਿੱਚ 6-ਫੁੱਟਾ ਪ੍ਰਮਾਣ ਪੱਤਰ ਵੱਜ ਗਿਆ ਸੀ। ਮੇਰੀ ਕੋਸ਼ਿਸ਼ ਸੀ ਬੱਸ ਵਿਚ ਪਿੱਛੇ ਲੰਮੇ-ਲੋਟ ਰੱਖੇ ਪ੍ਰਮਾਣ ਪੱਤਰ, ਸੀਟਾਂ 'ਤੇ ਬੈਠੇ ਕਿਸਾਨ ਤੇ ਪੰਜਾਬੀ ਟ੍ਰਿਬਿਊਨ ਪੜ੍ਹਦਾ ਬਜ਼ੁਰਗ ਸਾਰੇ ਫਰੇਮ ਵਿੱਚ ਫਿੱਟ ਹੋ ਜਾਣ। ਨਵਾਂ-ਨਵਾਂ ਕੈਮਰਾ ਖਰੀਦਿਆ ਸੀ ਮੈਂ ਤੇ ਆਪਣਾ ਹੁਨਰ ਸਵਾਰਣ ਦਾ ਸ਼ੌਕ ਸੀ।

"ਪੁੱਤ, ਜਿੱਧਰੋਂ ਮਰਜ਼ੀ ਖਿੱਚ ਲੈ। ਨੰਗੇ ਆਂ ਅਸੀਂ। ਅੱਜ ਕੁੜਮਾਂ ਦਾ ਵੀ ਫੋਨ ਆ ਗਿਆ ਏ ਪਈ ਥੌਨੂੰ ਸਟੇਜ 'ਤੇ ਵੇਖਿਆ। ਪੁੱਛਦੇ ਸੀ 'ਹੋ ਗਿਆ ਮਾਫ਼ ਹੁਣ ਤਾਂ?' ਨੰਗੇ ਦੀ ਫੋਟੋ ਨੀਂ ਖਿੱਚੀ ਦੀ, ਪੁੱਤ।"

ਭੱਠ ਵਿੱਚ ਗਿਆ ਨਵਾਂ ਕੈਮਰਾ। ਨੰਗਾ ਜਿਹਾ ਕਰ 'ਤਾ ਸੀ ਬਜ਼ੁਰਗ ਨੇ।
*     *     *     *
ਡਾ.ਗਿਆਨ ਸਿੰਘ ਹੋਰੀਂ ਦਬਾ-ਦੱਬ ਕੈਲਕੂਲੇਟਰ 'ਤੇ ਬਟਨ ਦੱਬੀ ਜਾਂਦੇ ਸੀ। "ਕਿੰਨਾ ਮਾਫ਼ ਹੋਇਆ ਜੀ?" ਮੈਂ ਕਾਹਲਾ ਪਈ ਜਾ ਰਿਹਾ ਸੀ। "ਰੁਕ ਜਾਓ ਯਾਰ," ਉਹ ਦੁਚਿੱਤੀ 'ਚ ਜਾਪਦੇ ਸੀ। ਬਟਨ ਦੱਬੀ ਜਾਣ। ਚਾਰ ਵਾਰੀ ਔਹੀ ਰਕਮਾਂ ਦੁਬਾਰਾ ਭਰੀ ਜਾਣ। ਸਾਹ ਭਰ ਕੇ ਬੇਲੇ- "ਜ਼ੀਰੋ ਪੁਆਇੰਟ ਇਕ ਅੱਠ ਪਰਸੈਂਟ।"

"ਮਤਲਬ?"

"ਜਿਹੜਾ ਕਰਜ਼ਾ 7 ਜਨਵਰੀ ਨੂੰ ਮਾਫ਼ ਹੋਇਆ, ਉਹ ਅਮਰਿੰਦਰ ਸਿੰਘ ਦੇ ਕੀਤੇ ਦਾਅਵੇ ਦਾ 0.18% ਏ।"

ਅੰਕੜਿਆਂ ਵਿੱਚ ਜਿਉਂਦੇ ਨੇ, ਅੰਕੜਿਆਂ ਵਿੱਚ ਗੱਲ ਕਰਦੇ ਨੇ। ਇਸ ਲਈ ਅਗਲਾ ਸਵਾਲ ਮੈਂ ਰਤਾ ਸਿੱਧਾ ਨਹੀਂ ਸੀ ਪੁੱਛਣਾ ਚਾਹੁੰਦਾ। ਗੋਲਮੋਲ ਕਰ ਕੇ ਸਵਾਲ ਬਣਾਇਆ।

"ਇਹ ਕੈਲਕੂਲੇਟਰ ਠੀਕ ਏ ਨਾ ਜੀ ਤੁਹਾਡਾ?"
----------
 Also Read: NO TIME TO READ THIS STORY? – That’s OK - Please do not feel guilty
----------
"ਕੈਲਕੂਲੇਟਰ ਠੀਕ ਏ, ਸਰਕਾਰ ਦਾ ਦਿਮਾਗ ਖਰਾਬ ਏ।"

ਮੇਰੇ ਮੂੰਹ 'ਤੇ ਜ਼ਰੂਰ ਕੋਈ ਵਚਿੱਤਰ ਭਾਵ ਹੋਣਾ ਏ ਜਿਹੜਾ ਡਾ.ਗਿਆਨ ਸਿੰਘ ਨੂੰ ਲੱਗਿਆ ਕਿ ਮੈਨੂੰ ਪਚੀ ਨਹੀਂ ਉਨ੍ਹਾਂ ਦੀ 0.18% ਵਾਲੀ ਰਕਮ।

"ਰੁਪਏ ਵਿੱਚੋਂ ਦੋ ਪੈਸੇ ਤੋਂ ਘੱਟ।" ਪ੍ਰੋਫੈਸਰ ਆਦਮੀ ਏ, ਸਮਝਾਏ ਬਿਨਾਂ ਤਾਂ ਚੈਨ ਨਹੀਂ ਆਉਂਦੀ। ਇਹ ਨਹੀਂ ਕੀਤਾ ਪਈ ਮੇਰੇ ਪਿੱਛੇ ਕੋਈ ਸਹਾਰਾ ਈ ਦੇ ਦੇਣ, ਮਤਾਂ ਮੈਂ ਡਿੱਗ ਈ ਜਾਂਦਾ।

"ਛੇ-ਫੁੱਟਾ ਪ੍ਰਮਾਣ ਪੱਤਰ ਨਾ ਲਾ ਦੇਈਏ ਥੌਡੇ ਪਿੱਛੇ?" ਮੈਂ ਕੁਝ ਨਹੀਂ ਬੋਲਿਆ।
*     *     *     *

7 ਜਨਵਰੀ ਤੋਂ ਪਹਿਲਾਂ ਅਤੇ 7 ਜਨਵਰੀ ਤੋਂ ਬਾਅਦ ਲਗਾਤਾਰ ਅਖਬਾਰਾਂ ਵਿੱਚ ਤੇ ਟੀ.ਵੀ ਚੈਨਲਾਂ ਉੱਤੇ ਮੈਂ ਕੁਝ ਮਾਹਿਰਾਂ ਨੂੰ ਇਹ ਸ਼ਿਕਾਇਤ ਕਰਦੇ ਸੁਣ ਰਿਹਾ ਹਾਂ ਕਿ ਕਰਜ਼ਾ ਮੁਆਫ਼ੀ ਵਾਲੀ ਗੱਲ ਵਿੱਚ ਪਬਲੀਸਿਟੀ ਜ਼ਿਆਦਾ ਹੈ, ਅਸਲ ਰਿਆਇਤ ਬਹੁਤ ਨਿਗੂੰਣੀ ਕੀਤੀ ਗਈ ਹੈ। ਇੱਕ ਪ੍ਰੋਗਰਾਮ ਵਿੱਚ ਤਾਂ ਇੱਕ ਸੁਲਝਿਆ ਹੋਇਆ ਪੱਤਰਕਾਰ ਇਹ ਵੀ ਕਹਿ ਰਿਹਾ ਸੀ ਕਿ ਪੰਜਾਬ ਦੀ ਅਫ਼ਸਰਸ਼ਾਹੀ ਮਨੋਂ ਇਸ ਕਦਮ ਦੇ ਹੱਕ ਵਿੱਚ ਨਹੀਂ ਕਿਉਂ ਜੋ ਉਹ ਕਰਜ਼ਾ ਮਾਫ਼ੀ ਨੂੰ ਠੀਕ ਰਸਤਾ ਹੀ ਨਹੀਂ ਸਮਝਦੀ। ਮੈਂ ਇਹ ਵੀ ਸੁਣਿਐ ਕਿ ਖੇਤੀ ਦਾ ਸੰਕਟ ਬੜਾ ਗੰਭੀਰ ਹੈ ਤੇ ਇਹਨੂੰ ਕਰਜ਼ਾ ਮੁਆਫ਼ੀ ਤੱਕ ਮਹਿਦੂਦ ਕਰਨਾ ਕਿਸੇ ਹੱਲ ਵੱਲ ਨਹੀਂ ਲਿਜਾਵੇਗਾ।

ਮੇਰਾ ਇਨ੍ਹਾਂ ਸਾਰੇ ਨੁਕਤਿਆਂ ਉੱਤੇ ਮਾਹਿਰਾਂ ਨਾਲ ਕੋਈ ਵੱਡਾ ਵਿਰੋਧ ਨਹੀਂ, ਪਰ ਇਹ ਅਫਸੋਸ ਜ਼ਰੂਰ ਏ ਕਿ ਉਨ੍ਹਾਂ ਕਿਸੇ ਕਿਸਾਨ ਔਰਤ ਨਾਲ ਹੋਏ ਜ਼ਾਹਿਰਾ ਧੱਕੇ ਬਾਰੇ ਆਵਾਜ਼ ਬੁਲੰਦ ਨਹੀਂ ਕੀਤੀ।
----------

ਨਾ ਗੁਰਦਾਸ ਮਾਨ ਆਇਆਨਾ ਉਹਨੇ ਗਾਣੇ ਗਾਏ। ਨਾ ਸਟੇਜ ਲੱਗੀ। ਨਾ ਲਹਿਰੇ ਗਾਗੇ ਦੀ ਸੰਗਤ ਹੁਮ-ਹੁਮਾ ਕੇ ਪੁੱਜੀ। ਨਾ ਕਿਸੇ ਨੇ 6 ਫੁੱਟ × 3 ਫੁੱਟ ਦਾ ਪ੍ਰਮਾਣ ਪੱਤਰ ਬਣਾਇਆਨਾ ਕਿਸੇ ਫੋਟੋ ਖਿੱਚੀਨਾ ਟੀ.ਵੀ.ਚੈਨਲ 'ਤੇ ਵਿਚਾਰ ਤਕਰਾਰਦਲੀਲਮੁਕਾਬਲਾਮੁੱਦਾਸੀਧੀ ਬਾਤਟੇਡੀ ਬਾਤਪ੍ਰਾਈਮ ਟਾਈਮਪੂਰਾ ਸੱਚ — ਕੁੱਝ ਨਾ ਕੀਤਾ। ਔਰਤ ਕਿਸਾਨ ਨਾਲ ਹੋਈ ਇਸ ਘੋਰ ਬੇਇਨਸਾਫ਼ੀ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸਮਾਂ ਆ ਗਿਆ ਹੈ। ਬੇਇਨਸਾਫ਼ੀ ਦੇ ਖਿਲਾਫ ਪੰਜਾਬੀ ਅੱਜ ਵੀ ਤਕੜੇ ਹੋ ਕੇ ਖੜ੍ਹੇ ਹਨਉਹ ਬੀਬੀ ਭੱਠਲ ਦੇ ਬਨੇਰੇ 'ਤੇ ਇਹ ਛੇ-ਫੁੱਟਾ ਪ੍ਰਮਾਣ ਪੱਤਰ ਲੱਗਣ ਤੱਕ ਘਰਾਂ ਨੂੰ ਨਹੀਂ ਮੁੜਨਗੇ।

----------

ਸਾਡੇ ਅਤਿ ਸਤਿਕਾਰਯੋਗ ਸਾਬਕਾ ਮੁੱਖਮੰਤਰੀ, ਸ੍ਰੀਮਤੀ ਰਾਜਿੰਦਰ ਕੌਰ ਭੱਠਲ ਜੀ ਤੋਂ ਅਕਾਲੀ ਸਰਕਾਰ ਨੇ ਆਪਣੇ ਜ਼ੁਲਮੀ ਰਵੱਈਏ 'ਤੇ ਚੱਲਦਿਆਂ ਚੰਡੀਗੜ੍ਹ ਦੇ ਸੈਕਟਰ 2 ਵਿਚਲੇ 46 ਨੰਬਰ ਮਕਾਨ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਸਾਲਾਂ ਬੱਧੀ ਰਹਿਣ ਕਾਰਨ 84 ਲੱਖ ਰੁਪਏ ਜੁਰਮਾਨਾ ਕਿਰਾਇਆ (penal rent) ਦੇ ਦੌਰ ਉੱਤੇ ਵਸੂਲ ਲਿਆ। ਚੌਣ ਲੜਣ ਲਈ ਉਨ੍ਹਾਂ ਨੂੰ ਐੱਨ.ਓ.ਸੀ. ਚਾਹੀਦੀ ਸੀ। ਰੋਸ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕੌੜਾ ਘੁੱਟ ਭਰ ਕੇ 84 ਲੱਖ ਰੁਪਏ ਸਰਕਾਰੀ ਖਜ਼ਾਨੇ ਵਿੱਚ ਭਰ ਦਿੱਤੇ।

ਅੰਤ ਮਹਾਰਾਜੇ ਦੀ ਸਰਕਾਰ ਆਈ। ਇਨਸਾਫ਼ ਦੀ ਉਮੀਦ ਜਾਗੀ। ਅੱਛੇ ਦਿਨ ਮੁੜ ਆਏ ਤਾਂ ਨਾ ਮਟਕਾ ਚੌਂਕ 'ਤੇ ਧਰਨਾ ਲਾਇਆ, ਨਾ ਪੁਲੀਸ ਦੀਆਂ ਡਾਂਗਾਂ ਖਾਧੀਆਂ- ਬਸ ਇਕ ਅਰਜ਼ੀ ਦਿੱਤੀ ਤੇ ਕਪਤਾਨ ਸਾਹਿਬ ਦੀ ਸਰਕਾਰ ਨੇ 84 ਲੱਖ ਰੁਪਏ ਮਾਫ਼ ਕਰ ਦਿੱਤੇ। ਸਰਕਾਰੀ ਖਜ਼ਾਨੇ ਵਿੱਚੋਂ ਕੱਢ ਕੇ ਵਾਪਸ ਸਤਿਕਾਰਯੋਗ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਜੀ ਨੂੰ ਦੇ ਦਿੱਤੇ।

ਨਾ ਗੁਰਦਾਸ ਮਾਨ ਆਇਆ, ਨਾ ਉਹਨੇ ਗਾਣੇ ਗਾਏ। ਨਾ ਸਟੇਜ ਲੱਗੀ। ਨਾ ਲਹਿਰੇ ਗਾਗੇ ਦੀ ਸੰਗਤ ਹੁਮ-ਹੁਮਾ ਕੇ ਪੁੱਜੀ। ਨਾ ਉਸ ਖਸਮਾਂ-ਖਾਣੇ ਸਰਕਾਰੀ ਅਫ਼ਸਰ ਨੇ 6 ਫੁੱਟ × 3 ਫੁੱਟ ਦਾ ਪ੍ਰਮਾਣ ਪੱਤਰ ਬਣਾਇਆ, ਨਾ ਕਿਸੇ ਫੋਟੋ ਖਿੱਚੀ, ਨਾ ਕਿਸੇ ਟੀ.ਵੀ.ਚੈਨਲ 'ਤੇ ਵਿਚਾਰ ਤਕਰਾਰ, ਦਲੀਲ, ਮੁਕਾਬਲਾ, ਮੁੱਦਾ, ਸੀਧੀ ਬਾਤ, ਟੇਡੀ ਬਾਤ, ਪ੍ਰਾਈਮ ਟਾਈਮ, ਪੂਰਾ ਸੱਚ — ਕੁੱਝ ਨਾ ਕੀਤਾ।

ਔਰਤ ਕਿਸਾਨ ਨਾਲ ਹੋਈ ਇਸ ਘੋਰ ਬੇਇਨਸਾਫ਼ੀ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸਮਾਂ ਆ ਗਿਆ ਹੈ।

ਮੇਰੀ ਪੰਜਾਬ ਸਰਕਾਰ ਤੇ ਮੁੱਖਮੰਤਰੀ ਸਾਹਿਬ ਤੋਂ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਸਾਹਿਬ ਤੋਂ, ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਾਹਿਬ ਤੋਂ ਪੁਰਜ਼ੋਰ ਮੰਗ ਹੈ ਕਿ ਸਾਡੇ ਸਤਿਕਾਰਯੋਗ ਬੀਬੀ ਰਾਜਿੰਦਰ ਕੌਰ ਭੱਠਲ ਜੀ ਨੂੰ ਉਨ੍ਹਾਂ ਦਾ ਹੱਕੀ 84 ਲੱਖ ਰੁਪਏ ਵਾਲਾ 6 ਫੁੱਟਾ ਪ੍ਰਮਾਣ ਪੱਤਰ ਗਾਜੇ-ਵਾਜੇ ਸਹਿਤ ਬੀਬੀ ਜੀ ਦੀ ਸੁਵਿਧਾ ਅਨੁਸਾਰ ਕਿਸੇ ਵੀ ਜ਼ਿਲ੍ਹੇ ਵਿੱਚ ਸਟੇਜ ਲਾ ਕੇ ਸਮੂਹ ਪ੍ਰਜਾ ਦੇ ਸਾਹਮਣੇ ਮੁੱਖਮੰਤਰੀ ਸਾਹਿਬ ਆਪਣੇ ਕਰ-ਕਮਲਾਂ ਨਾਲ ਪੇਸ਼ ਕਰਨ। ਸਾਰੇ ਟੀ.ਵੀ. ਚੈਨਲਾਂ ਵਾਲੇ ਲਾਈਵ ਕਵਰੇਜ ਕਰਨ। ਭਾਰਤੀ ਕਿਸਾਨ ਯੂਨੀਆਨ ਵਾਲੇ ਜੇ ਵਿਰੋਧ ਕਰਨ ਤਾਂ ਇਨ੍ਹਾਂ ਨੂੰ ਪਕੌਕਾ ਤਹਿਤ ਫੜ ਕੇ ਅੰਦਰ ਕੀਤਾ ਜਾਵੇ।

ਬੇਇਨਸਾਫ਼ੀ ਦੇ ਖਿਲਾਫ ਪੰਜਾਬੀ ਅੱਜ ਵੀ ਤਕੜੇ ਹੋ ਕੇ ਖੜ੍ਹੇ ਹਨ, ਉਹ ਬੀਬੀ ਭੱਠਲ ਦੇ ਬਨੇਰੇ 'ਤੇ ਇਹ ਛੇ-ਫੁੱਟਾ ਪ੍ਰਮਾਣ ਪੱਤਰ ਲੱਗਣ ਤੱਕ ਘਰਾਂ ਨੂੰ ਨਹੀਂ ਮੁੜਨਗੇ।
 

Disclaimer : PunjabToday.in and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.in or other platforms of the group. Punjab Today does not assume any responsibility or liability for the views of authors whose work appears here.

_______________________________________________________________

Most shared Punjab Today articles: 
 

Punjab farmers and IPL cricketers – Finally, they can stand like equals

Mr Chief Minister, please call off January 7 function. My teacher is not alive, but you please call it off!

SELF GOAL BY AMARINDER GOVT ON VAISAKHI HOLIDAY 

AMARINDER, BADALS, KHAIRA, AROOSA ALAM & A JOURNALIST OF TRIBUNE

BUT AAP WON'T GET IT. TUM TO THEHRE SHEHARI 

NAPOLEON PAINTING ROW: Punjab Govt insists on riding its high horse

PLAYING WITH SIKH SENTIMENTS: Punjab Govt’s ad depicts Tenth Sikh Master astride Napoleon’s horse

HOW DHUMAL WAS ASSASSINATED POLITICALLY, BY THE BJP

SUKHBIR IS RIGHT – On 97th anniversary  Panth Khatre Vich Hai. Where does this threat come from?

SHIROMANI AKALI DAL – Abhi to party shuru huyee hai...

MUNICIPAL ELECTIONS IN PUNJAB: How Congress, SAD, AAP have framed issues  

DO NOT GO GENTLE INTO THAT GOOD NIGHT

VIDEO - CLASS 5 STUDENT THREATENS REVOLUTION

CHAI PAR SUICIDE? Meet Mankar. Sorry, he’s dead. Modi met him, though - for Chai Pe Charcha

1984 - A RIOT OR A GENOCIDE? Controversy explodes in Canada again as Hardeep Puri tweets

PUNJAB VIDHAN SABHA: They are publishing a new book, so please go read an old one

JAANE KYA DIKH JAAYE! Rajasthan, where they write poems hailing Shambu Lal Regar 

'IF NOT VANDE MATARAM, then will you salute Afzal Guru?' 

LAHORE NU SALAAM – LAHORE CHODD AAYA - Prof. Randhir Singh

THE LOOT THAT RAJASTHAN COMMITTED – An insult bigger than Bollywood’s Padmawati! 

TRIBUNE’S HARISH KHARE SHATTERS EDITORIAL SILENCE OVER CARAVAN REPORTAGE  

THE DANGER OF RENAMING A COLLEGE 

ARNAB GOSWAMI WATCHES PADMAWATI, KARNI SENA IS HAPPIEST

DESH CHORR DO – VANDE MATARAM MAN TELLS SIKH LEADER TO LEAVE COUNTRY

DYAL SINGH COLLEGE TO VANDE MATARAM MAHAVIDYALAYA - A DESIGN NEFARIOUS?

HONESTY CERTIFICATE TO MAJITHIA TRIGGERS CRISIS IN TRIBUNE 

THE FINAL HONESTY CERTIFICATE: ISSUED BY THE TRIBUNE

WAS IT MEANT FOR TRUMP? OR US?  – Bush, Obama said this on Diwali

WALKING IN STEP, HAND ON THE SHOULDER Aye Bhayee, Bina Dekhe Chalo

CHALO, PATAAKE CHALAYEN – CM Amarinder Singh & Parkash Singh Badal Jee

NO TIME TO READ THIS STORY? – That’s OK - Please do not feel guilty 

ELECTION COMMISSION - YOU FAILED TO CONVINCE. TRY AGAIN.

THIS IS WHY ELECTION COMMISSION DID NOT ANNOUNCE GUJARAT POLL DATES – Decoding the mystery 

BJP TO EDUCATE FARMERS ABOUT AGRI & RELIGION LINK – Will tell them Modi did so much 

AYE BHAI, BINA DEKHE CHALO –  Walking with the blind in Chandigarh

BAD, BAD WOMAN! – Punjab’s top playwright slams woman complainant against Langah

MR PRESIDENT, PLEASE TAKE BACK HIS GALLANTRY MEDAL – On Amod Kanth’s badge of shame

OPEN SALE AT GNDU – Have Rs 25,000? Get your compartment cleared. Rs 50,000 for two subjects

SUCHA SINGH LANGAH : KAMAAL JAARI HAI... Sucha Singh Langah wins, even in his darkest moments

ABEY TU BAHAR NIKAL, CHOWK MEIN AA   The 10-yard-radius protest

PATIALA, VIA PANCHKULA. HAIL DEMOCRACY! Halaat kharaab nahi hone chahiye!

PEHLU KHAN CASE   Will Govt Now Compensate The Magnificent Six? The Nation Needs to Know

MR HOME MINISTER, WILL YOU BE VISITING FAROOQ AHMAD DAR'S HOUSE? 

THE RYAN DEBATE: HOW INDIA MISSED THE GREAT CCTV ANGLE?  Not covered by cctv, so not covered by tv either

POLITICAL ECONOMY OF RETIREMENT AGE ROW   What’s wrong with retirement age policy?

THE GORAKHPUR DEAD SPEAK TO PUNJAB  From Patiala to Gorakhpur, the tale of the dead

WE WILL KILL 40-50 – Haryana BJP, Govt calculated death toll before firing first bullet

RELAX! ALL 30 WERE DERA PREMIS – Panchkula says something stinking about its conscience

LET'S KILL PAASH – Dr Sumail Singh Sidhu on the importance of Paash

A DOKLAM IN EVERY FIELD: Farmers not only produce food. They produce peace.

SURGICAL STRIKE YOU DID NOT KNOW ABOUT: When Indian jawans killed everyone at Pak post

PUNJAB: AN IDEA IN SEARCH OF WORDS: Punjab, more than a poster boy of progress or a renegade from modernity

_______________________________________________________________


Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT


Comment by: Repoter Monty Chugh Jalalabad w

Good Job Punjab today keep it up

reply


Comment by: Dr Raj

Do you want to donate your organ? We are here to help you with good cash to do anything you wish, Contact us if you are interested in donating your organ. Contact (sathyahome2018@gmail.com) call us or Whatsapp Number +918-496-850-589

reply


Comment by: Tony Silver

cAttention:

คุณกำลังมองหา บริษัท เงินกู้ทางการเงินที่แท้จริงเพื่อให้เงินกู้ระหว่าง 10,000 ยูโรและ 10,000,000 ยูโร (สำหรับธุรกิจหรือสินเชื่อ บริษัท , สินเชื่อส่วนบุคคล, สินเชื่อบ้าน, สินเชื่อบ้าน, สินเชื่อรถยนต์, สินเชื่อรวมหนี้, เงินร่วมลงทุน, สินเชื่อเพื่อสุขภาพ ฯลฯ )
หรือคุณถูกปฏิเสธเงินกู้จากธนาคารหรือสถาบันการเงินเพราะเหตุผลหนึ่งข้อหรือข้ออื่น ๆ ?
สมัครตอนนี้และรับสินเชื่อทางการเงินจริงที่ประมวลผลและอนุมัติภายใน 3 วัน
ไมเคิลเควินการเงิน บริษัท สินเชื่อเราเป็น "ผู้ให้กู้สินเชื่อที่ได้รับการรับรองในระดับสากล" ที่ให้สินเชื่อทางการเงินที่แท้จริงแก่บุคคลและ บริษัท ในอัตราดอกเบี้ยต่ำ 2% พร้อมบัตรประจำตัวประชาชนที่ถูกต้องหรือหนังสือเดินทางระหว่างประเทศของคุณ
การชำระคืนเงินกู้ของเราเริ่มต้นที่ 1 (หนึ่ง) ปีหลังจากที่คุณได้รับเงินกู้ของคุณและระยะเวลาการชำระคืนอยู่ในช่วงระหว่าง 3 ถึง 35 ปี

สำหรับการตอบสนองทันทีและการดำเนินการตามคำขอสินเชื่อของคุณภายใน 2 วันทำการ
ติดต่อเราโดยตรงผ่านอีเมลนี้: michaelkevinfinancialloanfirm@gmail.com


ติดต่อเราด้วยข้อมูลต่อไปนี้:

ชื่อเต็ม:____________________________
จำนวนเงินที่ต้องการเป็นสินเชื่อ: ________________
ระยะเวลาการให้สินเชื่อ: _________________________
วัตถุประสงค์สำหรับสินเชื่อ: ______________________
วันเกิด:___________________________
เพศ:_______________________________
สถานภาพการสมรส:__________________________
ที่อยู่ติดต่อ:_______________________
เมือง / รหัสไปรษณีย์: __________________________
ประเทศ:_______________________________
อาชีพ:____________________________
โทรศัพท์มือถือ:__________________________

ส่งคำขอของคุณสำหรับการตอบสนองทันทีไปที่: michaelkevinfinancialloanfirm@gmail.com

ขอบคุณ

ผู้บริหารสูงสุด. รายได้ MICHAEL KEVIN
บริษัท เงินกู้ทางการเงิน KEVIN MICHAEL
อีเมล: michaelkevinfinancialloanfirm@gmail.com

reply


Comment by: Tony Silver

cAttention:

คุณกำลังมองหา บริษัท เงินกู้ทางการเงินที่แท้จริงเพื่อให้เงินกู้ระหว่าง 10,000 ยูโรและ 10,000,000 ยูโร (สำหรับธุรกิจหรือสินเชื่อ บริษัท , สินเชื่อส่วนบุคคล, สินเชื่อบ้าน, สินเชื่อบ้าน, สินเชื่อรถยนต์, สินเชื่อรวมหนี้, เงินร่วมลงทุน, สินเชื่อเพื่อสุขภาพ ฯลฯ )
หรือคุณถูกปฏิเสธเงินกู้จากธนาคารหรือสถาบันการเงินเพราะเหตุผลหนึ่งข้อหรือข้ออื่น ๆ ?
สมัครตอนนี้และรับสินเชื่อทางการเงินจริงที่ประมวลผลและอนุมัติภายใน 3 วัน
ไมเคิลเควินการเงิน บริษัท สินเชื่อเราเป็น "ผู้ให้กู้สินเชื่อที่ได้รับการรับรองในระดับสากล" ที่ให้สินเชื่อทางการเงินที่แท้จริงแก่บุคคลและ บริษัท ในอัตราดอกเบี้ยต่ำ 2% พร้อมบัตรประจำตัวประชาชนที่ถูกต้องหรือหนังสือเดินทางระหว่างประเทศของคุณ
การชำระคืนเงินกู้ของเราเริ่มต้นที่ 1 (หนึ่ง) ปีหลังจากที่คุณได้รับเงินกู้ของคุณและระยะเวลาการชำระคืนอยู่ในช่วงระหว่าง 3 ถึง 35 ปี

สำหรับการตอบสนองทันทีและการดำเนินการตามคำขอสินเชื่อของคุณภายใน 2 วันทำการ
ติดต่อเราโดยตรงผ่านอีเมลนี้: michaelkevinfinancialloanfirm@gmail.com


ติดต่อเราด้วยข้อมูลต่อไปนี้:

ชื่อเต็ม:____________________________
จำนวนเงินที่ต้องการเป็นสินเชื่อ: ________________
ระยะเวลาการให้สินเชื่อ: _________________________
วัตถุประสงค์สำหรับสินเชื่อ: ______________________
วันเกิด:___________________________
เพศ:_______________________________
สถานภาพการสมรส:__________________________
ที่อยู่ติดต่อ:_______________________
เมือง / รหัสไปรษณีย์: __________________________
ประเทศ:_______________________________
อาชีพ:____________________________
โทรศัพท์มือถือ:__________________________

ส่งคำขอของคุณสำหรับการตอบสนองทันทีไปที่: michaelkevinfinancialloanfirm@gmail.com

ขอบคุณ

ผู้บริหารสูงสุด. รายได้ MICHAEL KEVIN
บริษัท เงินกู้ทางการเงิน KEVIN MICHAEL
อีเมล: michaelkevinfinancialloanfirm@gmail.com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER