ਪੰਜਾਬ
"ਕੁਝ ਰੁੱਖ ਮੈਨੂੰ, ਪੁੱਤ ਲਗਦੇ ਨੇ.. ਕੁਝ ਰੁੱਖ ਲੱਗਦੇ ਮਾਵਾਂ...."
- ਪੀ ਟੀ ਟੀਮਵਿਕਾਸ ਦੀ ਅੰਨ੍ਹੀ ਦੌੜ ਨੇ ਪੰਜਾਬ 'ਚ ਹਰਿਆਲੀ ਨੂੰ ਤਬਾਹ ਕਰ ਦਿੱਤਾ ਹੈ। ਨਵੇਂ ਯੁੱਗ ਦੇ ਵਿਕਾਸ ਨੇ ਹਰੀ ਪੱਟੀ 'ਤੇ ਦਾਗ ਪਾ ਦਿੱਤੇ ਹਨ। ਦਰਖ਼ਤਾਂ ਨੂੰ ਕੱਟੇ ਜਾਣ ਕਾਰਨ ਅਲੋਪ ਹੋਈ ਹਰਿਆਵਲ ਨੂੰ ਦੁਬਾਰਾ ਕਾਇਮ ਕਰਨ ਲਈ ਕਈ ਵਰ੍ਹੇ ਦਾ ਸਮਾਂ ਲੱਗ ਜਾਂਦਾ ਹੈ। ਇਹ ਵਿਚਾਰ ਸ੍ਰ. ਜਗਤਾਰ ਸਿੰਘ, ਕਮਿਸ਼ਨਰ ਆਮਦਨ ਕਰ ਨੇ ਸਕੂਲੀ ਬੱਚਿਆਂ ਨੂੰ ਰੁੱਖਾਂ ਦੀ ਅਹਿਮੀਅਤ ਸਮਝਾਉਂਦਿਆਂ ਸਾਂਝੇ ਕੀਤੇ। ਬੀਤੇ ਦਿਨੀਂ ਮਲੇਰਕੋਟਲਾ ਦੇ ਨੇੜਲੇ ਜੱਬੋਮਾਜਰਾ, ਭੁਰਥਲਾ, ਰੁੜਕੀ, ਡੁਗਰੀ, ਮੰਡੀਆਂ ਅਤੇ ਖਾਨਪੁਰ ਸਮੇਤ 10 ਪਿੰਡਾਂ ਦੇ ਸਕੂਲਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਸ੍ਰ. ਜਗਤਾਰ ਸਿੰਘ ਨੇ 1000 ਤੋਂ ਵੱਧ ਪੌਦੇ ਲਗਾਏ।
ਇਹ ਸਰਬ ਵਿਦਿਤ ਹੈ ਕਿ ਸੜਕਾਂ ਨੂੰ ਚੌੜਾ ਕਰਨ ਲਈ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਦਰਖ਼ਤਾਂ ਦਾ ਕੱਟੇ ਜਾਣਾ ਇੱਕ ਚਿੰਤਾ ਦਾ ਵਿਸ਼ਾ ਹੈ। ਤੇ ਇਹ ਵਿਸ਼ਾ ਹੋਰ ਵੀ ਚਿੰਤਾਜਨਕ ਤਾਂ ਬਣ ਜਾਂਦਾ ਹੈ ਜਦੋਂ ਹਜ਼ਾਰਾਂ ਦਰਖ਼ਤਾਂ ਦੀ ਕਟਾਈ ਤਾਂ ਸਰਕਾਰ ਦੇ ਹੁਕਮਾਂ ਅਨੁਸਾਰ ਹੋ ਜਾਂਦੀ ਹੈ, ਪਰ ਕੱਟੇ ਦਰਖ਼ਤਾਂ ਦੇ ਬਦਲੇ ਨਵੇਂ ਦਰਖ਼ਤ ਕੇਵਲ ਕਾਗਜ਼ਾਂ ਵਿੱਚ ਹੀ ਉੱਗਦੇ ਹਨ। ਵਾਤਾਵਰਣ ਪ੍ਰੇਮੀ ਸਰਕਾਰ ਤੋਂ ਇਨ੍ਹਾਂ ਕੱਟੇ ਜਾ ਰਹੇ ਦਰਖ਼ਤਾਂ ਦੇ ਬਦਲ ਦੇ ਰੂਪ ਵਿੱਚ ਨਵੇਂ ਰੁੱਖ ਪਹਿਲ ਦੇ ਅਧਾਰ ਉਤੇ ਲਗਾਏ ਜਾਣ ਦੀ ਅਪੀਲ ਸਮੇਂ-ਸਮੇਂ 'ਤੇ ਕਰਦੇ ਰਹੇ ਹਨ, ਪਰ ਇਸ ਦਾ ਕੋਈ ਨਤੀਜਾ ਘੱਟ ਹੀ ਨਿਕਲਦਾ ਦੇਖਣ ਨੂੰ ਮਿਲਿਆ ਹੈ।
ਸ੍ਰ. ਜਗਤਾਰ ਸਿੰਘ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਾਰਿਆਂ ਨੂੰ ਮਿਲ ਕੇ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਜਿਹੜੇ ਬੂਟੇ ਲਗਾਏ ਗਏ ਹਨ, ਉਹ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਆਪੇ ਚੁੱਕਣ।
ਸੁਰਜੀਤ ਪਾਤਰ ਦੀ ਕਵਿਤਾ "ਜੇ ਆਈ ਪਤਝੜ ਤਾਂ ਫਿਰ ਕੀ ਐ, ਤੂੰ ਆਉਂਦੀ ਰੁੱਤ 'ਚ ਯਕੀਨ ਰੱਖੀਂ, ਮੈਂ ਲੱਭ ਕੇ ਕਿਤਿਓਂ ਲਿਆਉਨਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ" ਦੀ ਤਰਜ਼ 'ਤੇ ਬਿਹਤਰ ਭਵਿੱਖ ਲਈ ਸ੍ਰ. ਜਗਤਾਰ ਸਿੰਘ ਨੇ ਬੱਚਿਆਂ ਨੂੰ ਵਾਤਾਵਰਣ ਸਮੱਸਿਆਵਾਂ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।
ਇਸ ਦੌਰਾਨ ਗੁਰੂ ਜੀ ਕਾ ਆਸ਼ਰਮ-ਡੁਗਰੀ (ਮਲੇਰਕੋਟਲਾ) ਵਿਖੇ ਸੁਰਜੀਤ ਕੌਰ ਮੈਮੋਰੀਅਲ ਹਸਪਤਾਲ ਵਿੱਚ ਇੱਕ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਇਥੇ ਹਰ ਮਹੀਨੇ ਦੇ ਪਹਿਲੇ ਐਤਵਾਰ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ।


Comment by: Chain Singh

May God bless this senior officer,sparing his valuable time for cleaning the environment of our country

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER