ਪੰਜਾਬ
'ਚੀਮਾ ਕਿੰਨੇ ਪੈਸਿਆਂ ਲਈ ਖੁਦਕੁਸ਼ੀ ਕਰ ਸਕਦੇ ਹਨ ?' : ਕਿਸਾਨ ਯੂਨੀਅਨ
- ਪੀ ਟੀ ਟੀਮ
'ਚੀਮਾ ਕਿੰਨੇ ਪੈਸਿਆਂ ਲਈ ਖੁਦਕੁਸ਼ੀ ਕਰ ਸਕਦੇ ਹਨ ?' : ਕਿਸਾਨ ਯੂਨੀਅਨਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਅਤੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਚੀਮਾ ਦੇ ਬਿਆਨ ਨੂੰ ਹੱਦ ਦਰਜੇ ਦਾ ਘਟਿਆ ਅਤੇ ਬੇਸ਼ਰਮੀ ਨਾਲ ਦਿੱਤਾ ਬਿਆਨ ਦੱਸਿਆ | ਪ੍ਰੈੱਸ ਨੋਟ ਜਾਰੀ ਕਰਦਿਆਂ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ , ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ, ਗੁਰਬਚਨ ਸਿੰਘ ਬਾਜਵਾ ਅਤੇ ਬਲਵੰਤ ਸਿੰਘ ਬ੍ਰ੍ਹਾਮਕੇ ਦੋਨੋਂ ਜਨ. ਸਕੱਤਰ ਪੰਜਾਬ ਅਤੇ ਸੁਖਵਿੰਦਰ ਸਿੰਘ ਸ਼ੇਰਪੁਰ ਪ੍ਰਧਾਨ ਜਿਲਾ ਗੁਰਦਾਸਪੁਰ ਨੇ ਇਸ ਬਿਆਨ ਪਿਛੇ ਬਾਦਲ ਸਰਕਾਰ ਦਾ ਹਥ ਦੱਸਿਆ |
 
ਮਾਨ ਨੇ ਕਿਹਾ ਕਿ ਇਹ ਸੰਭਵ ਨਹੀਂ ਕਿ ਚੀਮਾ ਇਸ ਤਰਾਂ ਦਾ ਬਿਆਨ ਆਪਣੇ ਤੌਰ ਤੇ ਦੇ ਸਕਣ ਇਸ ਸਾਰੇ ਘਟਨਾਕ੍ਰਮ ਪਿਛੇ ਪੰਜਾਬ ਸਰਕਾਰ ਅਤੇ ਖਾਸ ਕਰਕੇ ਬਾਦਲਾਂ ਦੀ ਇੱਕ ਸਾਜਿਸ ਹੈ | ਕਿਓਂਕਿ ਅਗਰ ਇਹ ਸਰਕਾਰੀ ਸਾਜਿਸ ਨਾਂ ਹੁੰਦੀ ਤਾਂ ਉਸੇ ਵੇਲੇ ਚੀਮਾ ਨੂੰ ਅਹੁਦੇ ਤੋਂ ਫਾਰਗ ਕੀਤਾ ਹੁੰਦਾ |ਚੀਮਾ ਦਾ ਇਹ ਬਿਆਨ ਬਾਦਲਾਂ ਦੀ ਇਸ ਸਰਕਾਰ ਦੇ ਤਾਬੂਤ ਦਾ ਆਖਰੀ ਕਿਲ ਸਾਬਿਤ ਹੋਵੇਗਾ | 
 
ਉਹਨਾਂ ਕਿਹਾ ਕਿ ਇਸ ਬਿਆਨ ਨੇ ਨਾ ਸਿਰਫ ਕਿਸਾਨਾਂ ਦਾ ਬਲਕਿ ਪੂਰੇ ਪੰਜਾਬ ਵਾਸੀਆਂ ਦੇ ਦਿਲਾਂ ਨੂੰ ਸੱਟ ਮਾਰੀ ਹੈ ਜੋ ਕਿ ਬਹੁਤ ਨਿੰਦਣਯੋਗ ਹੈ ਅਤੇ ਨਾ ਕਾਬਲ ਏ ਬਰਦਾਸ਼ਤ ਹੈ | ਇਹ ਸਰਕਾਰੀ ਬਿਆਨ ਕਿਸੇ ਤਰਾਂ ਨਾਲ ਵੀ ਮਾਫ਼ੀ ਦੇ ਕਾਬਲ ਨਹੀਂ ਹੈ ਅਤੇ ਨਾ ਹੀ ਕਿਸਾਨ ਕਦੇ ਇਹਨਾਂ ਨੂੰ ਮੁਆਫ ਕਰਨਗੇ |
 
ਉਹਨਾਂ  ਅੱਗੇ ਕਿਹਾ ਕਿ ਸਰਕਾਰ ਦਾ ਇਹ ਬਿਆਨ ਠੀਕ ਉਸ ਵੇਲੇ ਆਇਆ ਹੈ ਜਦੋਂ ਪੰਜਾਬ ਵਿੱਚ ਕਰਜ਼ੇ ਦੇ ਮਾਰੇ ਦੋ ਤਿੰਨ ਕਿਸਾਨ ਹਰ ਰੋਜ਼ ਖੁਦਕੁਸ਼ੀਆਂ  ਕਰ ਰਹੇ ਹਨ | ਇਸੇ ਸਬੰਧ ਵਿੱਚ ਸਾਡੀ ਜਥੇਬੰਦੀ ਨੇ ਬੀਤੇ ਦਿਨ ਭਾਰਤ ਪਾਕ ਸੀਮਾ ਤੇ ਗੁਰੂ ਨਾਨਕ ਦੇਵ ਜੀ ਦੇ ਕ੍ਰਮ ਅਸਥਾਨ ਗੁਰੂਦਵਾਰਾ ਸ਼੍ਰੀ ਕਰਤਾਰਪੁਰ ਸਹਿਬ ਦੇ ਸਨਮੁੱਖ ਅਰਦਾਸ ਬੇਨਤੀ ਕੀਤੀ ਅਤੇ ਇਹ ਵੀ ਬਿਆਨ ਦਿੱਤਾ ਕਿ ਕਿਸਾਨੀ ਖੁਦਕੁਸ਼ੀਆਂ ਅਸਲ ਵਿੱਚ ਸਰਕਾਰੀ ਕਤਲ ਹਨ ਅਤੇ ਇਹਨਾਂ ਲਈ ਸਰਕਾਰੀ ਤੰਤਰ ਜਿੰਮੇਵਾਰ ਹੈ | ਇਸ ਲਈ ਇਹਨਾਂ ਵਿਰੁਧ ਮੌਤ ਲਈ ਉਕਸਾਉਣ ਵਾਲੇ ਕਾਨੂੰਨ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ |
 
ਉਹਨਾਂ ਮੰਡੀ ਬੋਰਡ ਦੇ ਉਪ ਚੇਅਰਮੈਨ  ਚੀਮਾ ਨੂੰ ਕਿਹਾ ਕਿ ਉਹ ਦੱਸ ਸਕਦੇ ਹਨ ਕਿ ਜੇ ਉਹਨਾਂ ਨੂੰ ਕਿਹਾ ਜਾਵੇ ਤਾਂ ਉਹ ਕਿੰਨੇ ਪੈਸਿਆਂ ਖਾਤਰ ਖੁਦਕੁਸ਼ੀ ਕਰਨਗੇ  ?
 
ਮੀਆਂਪੁਰ ਨੇ ਕਿਹਾ ਕਿ   ਚੀਮਾ ਕੋਲੋਂ ਦਵਾਇਆ ਗਿਆ ਬਿਆਨ ਸੱਤਾ ਅਤੇ ਪੈਸੇ ਦੇ ਹੰਕਾਰ ਦਾ ਪ੍ਰਗਟਾਵਾ ਕਰਦਾ ਹੈ | ਕਿਓਂਕਿ ਮੌਕੇ ਦੀ ਸਰਕਾਰ ਨੇ ਦਸ ਸਾਲ ਹਥਿਆ ਕੇ ਪੰਜਾਬ ਦੇ ਪੱਲੇ ਕੱਖ ਵੀ ਨੀ ਛੱਡਿਆ ਅਤੇ ਅਤੇ ਲੋਕਾਂ ਦੇ ਵਿਰੋਧ ਨੂੰ ਨਾਂ ਝਲਦਿਆਂ ਹੋਇਆਂ ਇਹ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਹਨ | ਜਿਸ ਕਰਕੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਆਪਣੇ ਮੁਲਾਜਮਾਂ ਜਾਂ ਚਮਚਿਆਂ ਰਾਹੀਂ ਕਰ ਰਹੀ ਹੈ |
 
ਇਸ ਤੋਂ ਇਲਾਵਾ ਇਹਨਾਂ ਕਿਸਾਨ ਨੇਤਾਵਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਹੈ ਕਿ ਜਦੋਂ ਸਾਨੂੰ ਇਕਠਿਆਂ ਹੋ ਕੇ ਇਸ ਜੁਲਮ ਦਾ ਸਾਹਮਣਾ ਕਰਨਾ ਚਾਹੀਦਾ ਹੈ ਨਹੀਂ ਤਾਂ ਜਿਸ ਤਰਾਂ ਦੀਆਂ ਸਾਜਿਸਾਂ ਅਤੇ ਲਾਲਚ ਦੇ ਕੇ ਇਹਨਾਂ ਨੇ ਕਿਸਾਨਾਂ ਨੂੰ ਪਾੜੋ ਅਤੇ ਰਾਜ ਕਰੋ ਨੀਤੀ ਤਹਿਤ ਵੱਖ ਵੱਖ ਕੀਤਾ ਹੋਇਆ ਹੈ, ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਨੇ ਇੱਕ ਇੱਕ ਕਰਕੇ ਕਿਸਾਨਾਂ ਉੱਪਰ ਇਸ ਤਰਾਂ ਦੇ ਕੇਸ ਦਰਜ ਕਰਕੇ ਕਿਸਾਨੀਂ ਮੰਗਾਂ ਦੀ ਆਵਾਜ ਉਠਾਉਣ ਵਾਲਿਆਂ ਦਾ ਗਲਾ ਘੁੱਟ ਦੇਣਾ ਹੈ | ਸਰਕਾਰੀ ਪਿੱਠੂ ਲੋਕਾਂ ਦਾ ਤੇ ਪਤਾ ਨਹੀਂ  ਪਰ ਸਾਨੂੰ ਬਾਕੀ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ ਅਤੇ ਸਾਡੀ ਜਥੇਬੰਦੀ  ਹਰ ਤਰਾਂ ਨਾਲ ਕਿਸੇ ਵੀ ਕਿਸਾਨ ਨੇਤਾ ਉੱਤੇ ਕੋਈ ਵੀ ਨਜਾਇਜ ਕੇਸ ਚਲਾਉਣ ਦਾ ਡਟ ਕੇ ਵਿਰੋਧ ਕਰੇਗੀ |
 
ਚਾਹੀਦਾ ਤਾਂ ਇਹ ਹੈ ਕਿ ਬਾਦਲ ਸਰਕਾਰ ਦੀ ਕਠਪੁਤਲੀ ਰਵਿੰਦਰ ਚੀਮਾ ਜਿਸ ਨੇ ਕਰਜਿਆਂ ਤੋਂ ਅੱਤ ਦੇ ਦੁਖੀ ਹੋਣ ਕਰਕੇ ਕਿਸਾਨਾਂ ਨੂੰ , ਹੰਕਾਰ ਨਾਲ ਭਰੀਆਂ ਟਿੱਚਰਾਂ  ਕਰਕੇ ਸਾਰੇ ਕਿਸਾਨਾਂ ਦੇ ਮਨਾਂ ਵਿੱਚ ਅੱਗ ਦੇ ਭਾਂਬੜ ਬਾਲ ਕੇ ਪੰਜਾਬ ਵਿੱਚ ਇੱਕ ਨਵੀਂ ਅੱਗ ਬਾਲੀ ਹੈ, ਨੂੰ ਕਾਨੂੰਨ ਦੇ ਕਟਿਹਰੇ ਵਿੱਚ ਖੜਾ ਕੀਤਾ ਜਾਂਦਾ ਪਰ ਬਾਦਲ ਸਰਕਾਰ ਦੇ ਇਸ ਚਹੇਤੇ ਨੇ ਆਪਣੇ ਆਪ ਤਾਂ ਇਸ ਤਰਾਂ ਦੀ ਤੀਲੀ ਨਹੀਂ ਬਾਲੀ ਹੋ ਸਕਦੀ | 
 
ਕਿਸਾਨਾਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਕਰਨ ਵਾਲਿਆਂ ਨੂੰ ਸਲਾਖਾਂ ਪਿਛੇ ਕਰਨ ਦੀ ਜੋਰਦਾਰ ਮੰਗ ਨੂੰ ਠਿੱਬੀ ਲਾਉਣ ਲਈ ਸਰਕਾਰ ਵੱਲੋਂ ਚੱਲੀ ਗਈ ਇਹ ਘਿਨਾਉਣੀ ਚਾਲ ਹੈ |   


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017


NEWS LETTER