ਵਿਚਾਰ
ਘਰ-ਘਰ ਹੋ ਰਹੀ ਏ ਭਾਰਤ ਦੇ 'ਵਿਕਾਸ' ਦੀ ਚਰਚਾ?
- ਜਸਵੰਤ ਸਿੰਘ 'ਅਜੀਤ'



ਕੁਝ ਹੀ ਸਮਾਂ ਪਹਿਲਾਂ ਇੱਕ ਵਿਅੰਗਕਾਰ ਨੇ 'ਭਾਰਤ ਕੀ ਵਿਕਾਸ ਗਾਥਾ ਦੇਖੀ ਨਹੀਂ ਜਾਈ' ਦੇ ਹੈਡਿੰਗ ਇੱਕ ਲੇਖ ਲਿਖਿਆ ਸੀ, ਜਿਸ ਦੀ ਅਰੰਭਤਾ ਕਰਦਿਆਂ ਉਨ੍ਹਾਂ ਲਿਖਿਆ "ਭਾਰਤੇਂਦੂ ਹਰੀਸ਼ ਚੰਦਰ ਨੇ ਕਿਸੇ ਸਮੇਂ ਲਿਖਿਆ ਸੀ ਕਿ 'ਭਾਰਤ ਦੁਰਦਸ਼ਾ ਦੇਖੀ ਨਹੀਂ ਜਾਈ'। ਉਹ ਦਿਨ ਅੰਗਰੇਜ਼ੀ ਰਾਜ ਦੇ ਸਨ। ਅੰਗਰੇਜ਼ ਭਾਰਤ ਦੀ ਦੁਰਦਸ਼ਾ ਕਰੀ ਜਾ ਰਹੇ ਸਨ।" ਅੰਗਰੇਜ਼ਾਂ ਦਾ ਸੁਭਾਅ ਹੈ ਕਿ ਦੁਰਦਸ਼ਾ ਕਰਦਿਆਂ ਰਹਿਣਾ। ਜਦੋਂ ਉਨ੍ਹਾਂ ਵਲੋਂ ਸਾਰੀ ਦੁਨੀਆਂ ਦੀ ਦੁਰਦਸ਼ਾ ਕਰ ਦਿੱਤੇ ਜਾਣ ਦਾ ਕੰਮ ਖਤਮ ਹੋਇਆ, ਤਦ ਤਕ ਵੀਹਵੀਂ ਸਦੀ ਬੀਤ ਚੁਕੀ ਸੀ। ਇੱਕੀਵੀਂ ਸਦੀ ਵਿੱਚ ਉਹ ਆਪਣੀ ਤੇ ਯੂਰਪ ਦੀ ਦੁਰਦਸ਼ਾ ਕਰਨ 'ਤੇ ਉਤਾਰੂ ਹੋ ਗਏ। ਖੈਰ, ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਹਨ ਤੇ ਦੇਸ਼ ਵਿੱਚ ਭਾਰਤੀਆਂ ਦਾ ਆਪਣਾ ਰਾਜ ਆ ਗਿਆ ਹੈ।

ਭਾਰਤੀਆਂ ਨੇ ਫੈਸਲਾ ਕੀਤਾ ਕਿ ਅਸੀਂ ਉਹ ਕੁਝ ਨਹੀਂ ਕਰਾਂਗੇ, ਜੋ ਅੰਗਰੇਜ਼ ਕੀਤਾ ਕਰਦੇ ਸਨ, ਉਨ੍ਹਾਂ ਨਾਲੋਂ ਕੁਝ ਵੱਖ ਕਰ ਵਿਖਾਵਾਂਗੇ। ਸੋ ਉਨ੍ਹਾਂ ਨੇ ਭਾਰਤ ਦਾ ਵਿਕਾਸ ਕਰਨ ਦਾ ਫੈਸਲਾ ਕਰ ਲਿਆ। ਅੰਗਰੇਜ਼ ਬਾਹਰਲੇ ਸਨ, ਕਦੀ ਨਾ ਕਦੀ ਤਾਂ ਉਨ੍ਹਾਂ ਨੇ ਜਾਣਾ ਹੀ ਸੀ। ਪਰ ਵਿਕਾਸ ਤਾਂ ਆਪਣੇ ਹੀ ਲੋਕੀਂ ਕਰ ਰਹੇ ਹਨ। ਉਨ੍ਹਾਂ ਨੇ ਤਾਂ ਕਿਧਰੇ ਜਾਣਾ ਨਹੀਂ, ਇਸਲਈ ਉਹ ਬਿਨਾਂ ਸਮੇਂ ਨੂੰ ਗੁਆਏ ਵਿਕਾਸ ਕਰ ਰਹੇ ਹਨ।

ਅੱਜ-ਕੱਲ੍ਹ ਦੇਸ਼ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਹਰ ਨੇਤਾ ਵਿਕਾਸ ਕਰਨ 'ਤੇ ਤੁਲਿਆ ਹੋਇਆ ਹੈ। ਜਦੋਂ ਕੋਈ ਨੇਤਾ ਵਿਕਾਸ ਦੀ ਗੱਲ ਕਰਦਾ ਹੈ, ਤਾਂ ਇਹ ਕਹਿਣਾ ਪੈਂਦਾ ਹੈ ਕਿ ਕਿ ਭਾਈ ਸਾਹਿਬ, ਇੱਕ ਮਿੰਟ ਠਹਿਰੋ, ਜ਼ਰਾ ਮੈਂ ਇੱਕ ਪਾਸੇ ਫੁਟਪਾਥ ਉਪਰ ਹੋ ਜਾਵਾਂ, ਉਸ ਤੋਂ ਬਾਅਦ ਵਿਕਾਸ ਕਰਨਾ। ਆਮ ਤੌਰ 'ਤੇ ਲੋਕੀਂ ਸੁਰੱਖਿਆ ਦੇ ਨਜ਼ਰੀਏ ਨਾਲ ਬੱਚਿਆਂ ਨੂੰ ਘਰ ਵਿੱਚ ਬੁਲਾ, ਦਰਵਾਜ਼ੇ ਬੰਦ ਕਰ ਲੈਂਦੇ ਹਨ। ਖੁਸ਼ਹਾਲੀ ਵਰ੍ਹ ਰਹੀ ਹੈ। ਜੀਡੀਪੀ ਇਤਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਕਾਬੂ ਵਿੱਚ ਹੀ ਨਹੀਂ ਆ ਰਹੀ। ਦਰਵਾਜ਼ੇ-ਖਿੜਕੀਆਂ ਬੰਦ ਕਰੋ, ਤਾਂ ਵੀ ਵਿਕਾਸ ਝੀਤਾਂ ਰਾਹੀਂ ਅੰਦਰ ਵੱੜ ਆਉਂਦਾ ਹੈ। ਮਹਿੰਗਾਈ ਦਰ ਇਤਨੀ 'ਘੱਟ' ਗਈ ਹੈ ਕਿ ਆਮ ਤੌਰ 'ਤੇ ਸਾਮਾਨ ਵੇਚਣ ਵਾਲੇ ਪੈਸੇ ਲੈਂਦੇ ਹੀ ਨਹੀਂ ਹਨ, ਸਗੋਂ ਗਾਹਕ ਨੂੰ ਦੇ ਦਿੰਦੇ ਹਨ। ਇੱਕ ਕਿਲੋ ਟਮਾਟਰ ਖਰੀਦੋ, ਤਾਂ ਨਾਲ ਦਸ ਰੁਪਏ ਸਬਜ਼ੀ ਵਾਲਾ ਆਪਣੇ ਵਲੋਂ ਦੇ ਦਿੰਦਾ ਹੈ। ਬਿਜਲੀ ਇਤਨੀ ਜ਼ਿਆਦਾ ਹੋ ਗਈ ਹੈ ਕਿ ਕਨੈਕਸ਼ਨ ਤਕ ਦੀ ਲੋੜ ਨਹੀਂ, ਬਲਬ ਵਿੱਚ ਸੁਤਲੀ ਬੰਨ੍ਹ ਦਿਉ, ਉਹ ਜਗ ਪੈਂਦਾ ਹੈ। ਸਿੱਖਿਆ ਮੁਫ਼ਤ ਹੈ, ਇਲਾਜ ਮੁਫ਼ਤ ਹੈ, ਲੋਕਾਂ ਨੂੰ ਮੁਫ਼ਤ ਘਰ ਦਿੱਤੇ ਜਾ ਰਹੇ ਹਨ, ਹਰ ਪਿੰਡ ਵਿੱਚ ਇਤਨੀਆਂ ਸ਼ਾਨਦਾਰ ਸੜਕਾਂ ਬਣ ਗਈਆਂ ਹਨ, ਕਿ ਕਾਰਾਂ ਬਿਨਾਂ ਪੈਟਰੋਲ ਦੇ ਹੀ ਭੱਜੀਆਂ ਜਾਂਦੀਆਂ ਹਨ। ਕਿਸਾਨਾਂ ਨੂੰ ਫਸਲ ਦਾ ਇਤਨਾ ਮੁੱਲ ਮਿਲ ਰਿਹਾ ਹਨ ਕਿ ਉਹ ਹੱਥ ਜੋੜ ਕਹਿ ਰਹੇ ਹਨ ਕਿ ਇਤਨੇ ਪੈਸੇ ਨਾ ਦਿਉ ਭਈ। ਇਸ ਕਰਕੇ ਹੁਣ ਪੂਰੇ ਦੇਸ਼ ਵਿੱਚ ਵਿਕਾਸ ਦੇ ਵਰੋਸਾਏ ਭਾਰਤੀ ਭਾਰਤੇਂਦੂ ਦੇ ਹੀ ਅੰਦਾਜ਼ ਵਿੱਚ ਕਹਿ ਰਹੇ ਹਨ ਕਿ 'ਭਾਰਤ-ਵਿਕਾਸ ਦੇਖਾ ਨਾ ਜਾਏ'।

ਅੱਛੇ ਦਿਨ ਆ ਹੀ ਗਏ: ਜਿਸ ਤੇਜ਼ੀ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਹਨ, ਉਸੇ ਹੀ ਤੇਜ਼ੀ ਨਾਲ ਮੱਧਮ ਅਤੇ ਗਰੀਬ ਵਰਗ ਦੀਆਂ ਚੁਣੌਤੀਆਂ ਵੀ ਵੱਧ ਰਹੀਆਂ ਹਨ। ਉਨ੍ਹਾਂ ਨੂੰ ਹੁਣ ਆਪਣੇ ਲੋੜੀਂਦੇ ਖਰਚਿਆਂ ਨੂੰ ਪੂਰਿਆਂ ਕਰਨ ਲਈ, ਵਧੇਰੇ ਮਿਹਨਤ ਕਰਨੀ ਪੈ ਰਹੀ ਹੈ। ਉਹ ਆਪਣੇ ਕਈ ਸੁਪਨਿਆਂ ਨੂੰ ਭੁਲਾ ਦੇਣ 'ਤੇ ਮਜਬੂਰ ਹੋ ਰਹੇ ਹਨ। ਇਨ੍ਹਾਂ ਹਾਲਾਤ ਵਿੱਚ ਪਰਿਵਾਰਾਂ ਨੂੰ ਜੀਵਨ ਜੀਣ ਲਈ ਆਪਣੇ ਕਈ ਲੋੜੀਂਦੇ ਖਰਚਿਆਂ ਵਿੱਚ ਕਟੌਤੀ ਕਰ, ਹਾਲਾਤ ਦਾ ਸਾਹਮਣਾ ਕਰਨ 'ਤੇ ਮਜਬੂਰ ਹੋਣਾ ਪੈ ਰਿਹਾ ਹੈ।

ਇਸ ਬਾਰੇ ਕੁਝ ਹੀ ਸਮਾਂ ਹੋਇਆ ਇੱਕ ਸਰਵੇਖਣ ਕੀਤਾ ਗਿਆ। ਜਿਸ ਦੌਰਾਨ ਇੱਕ ਅਧਿਆਪਿਕਾ ਨੇ ਦਸਿਆ ਕਿ ਘਰ ਦੇ ਨਿੱਤ ਦੇ ਲੋੜੀਂਦੇ ਖਰਚਿਆਂ ਨੂੰ ਪੂਰਿਆਂ ਕਰਨ ਲਈ, ਉਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਟਿਊਸ਼ਨਾਂ ਪੜ੍ਹਾਉਣੀਆਂ ਪੈ ਰਹੀਆਂ ਹਨ। ਉਸ ਨੇ ਹੋਰ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਪਹਿਲਾਂ ਜਿਥੇ ਆਪਣੀ ਬੇਟੀ ਨੂੰ ਦੋ ਹਫਤਿਆਂ ਵਿੱਚ ਇੱਕ ਵਾਰ ਪਾਰਕ ਲੈ ਕੇ ਜਾਂਦੇ ਸੀ, ਉਥੇ ਹੀ ਹੁਣ ਉਹ ਉਸ ਨੂੰ ਦੋ ਮਹੀਨਿਆਂ ਵਿੱਚ ਇੱਕ ਵਾਰ ਹੀ ਬਾਹਰ ਲਿਜਾ ਪਾਉਂਦੇ ਹਨ।

ਇਸੇ ਸਰਵੇਖਣ ਅਨੁਸਾਰ ਦੇਸ਼ ਦੇ ਗਰੀਬ ਵਰਗ ਉਪਰ ਦੋਹਰੀ ਮਾਰ ਪੈ ਰਹੀ ਹੈ। ਇਹ ਵਰਗ ਅਜਿਹੇ ਅਸੰਗਠਿਤ ਖੇਤਰ ਵਿੱਚ ਕੰਮ ਕਰਦਾ ਹੈ, ਜਿਥੇ ਕੰਮ ਦੇ ਲਗਾਤਾਰ ਬਣਿਆਂ ਰਹਿਣ ਦੀ ਤਾਂ ਕੋਈ ਗਰੰਟੀ ਨਹੀਂ, ਉਥੇ ਤਨਖਾਹਾਵਾਂ ਵਿੱਚ ਵਾਧਾ ਵੀ ਨਾਂ-ਮਾਤਰ ਹੀ ਹੁੰਦਾ ਹੈ। ਨੀਤੀ ਆਯੋਗ (ਯੋਜਨਾ ਆਯੋਗ) ਦੇ ਇੱਕ ਸਾਬਕਾ ਮੈਂਬਰ ਅਤੇ ਅਰਥ-ਸ਼ਾਸ਼ਤਰੀ ਦਾ ਕਹਿਣਾ ਹੈ ਕਿ 'ਕਿਉਂਕਿ ਕੀਮਤਾਂ ਵਿੱਚ ਹੋ ਰਹੇ ਵਾਧੇ ਦੇ ਚਲਦਿਆਂ, ਉਨ੍ਹਾਂ ਵਰਗੇ ਸਮਰੱਥ ਲੋਕੀਂ ਆਪਣੀਆਂ ਜ਼ਰੂਰਤਾਂ ਪੂਰਿਆਂ ਕਰਨ ਨੂੰ ਪਹਿਲ ਦੇਣ ਕਾਰਣ ਆਪਣੇ ਕੁੱਕ, ਡਰਾਈਵਰ, ਘਰੇਲੂ ਨੌਕਰਾਂ ਅਤੇ ਮਜ਼ਦੂਰਾਂ ਆਦਿ ਦੀ ਤਨਖਾਹ ਨਹੀਂ ਵਧਾਉਂਦੇ। ਜਦਕਿ ਪੰਜ ਸਾਲ ਪਹਿਲਾਂ ਤਕ ਇਨ੍ਹਾਂ ਦੀ ਤਨਖਾਹ ਵਿੱਚ 10 ਪ੍ਰਤੀਸ਼ਤ ਤਕ ਦਾ ਵਾਧਾ ਕੀਤਾ ਜਾਂਦਾ ਚਲਿਆ ਆ ਰਿਹਾ ਸੀ।'
  
ਇੱਕ ਬਜ਼ੁਰਗ ਬੀਬੀ, ਜੋ ਡਾਇਬੀਟੀਜ਼ ਅਤੇ ਆਰਥ੍ਰਾਇਟਿਸ ਦੀ ਮਰੀਜ਼ ਹੈ, ਉਸ ਦੇ ਕੰਮ ਕਰਨ ਦੇ ਘੰਟੇ ਵੱਧਦੇ ਹੀ ਜਾ ਰਹੇ ਹਨ। ਪਹਿਲਾਂ ਉਹ ਪੰਜ ਘਰਾਂ ਵਿੱਚ ਖਾਣਾ ਪਕਾਉਂਦੀ ਸੀ, ਹੁਣ ਉਸ ਨੂੰ ਸੱਤ ਘਰਾਂ ਵਿੱਚ ਜਾ ਕੇ ਖਾਣਾ ਬਣਾਉਣਾ ਪੈਂਦਾ ਹੈ। ਉਸ ਦੱਸਿਆ ਕਿ ਅਸੀਂ ਘਰ ਵਿੱਚ ਪੰਜ ਜੀਅ ਹਾਂ, ਪਰ ਕਮਾਉਂਦੇ ਦੋ, ਇੱਕ ਮੈਂ ਤੇ ਦੂਸਰਾ ਮੇਰਾ ਦਾਮਾਦ, ਹੀ ਹਾਂ। ਉਹ ਕੰਮ ਕਰਨ ਲਈ ਘਰ ਤੋਂ ਸਵੇਰੇ 5.30 ਵਜੇ ਨਿਕਲਦੀ ਹੈ ਤੇ ਸ਼ਾਮ 6 ਵਜੇ ਆਖਰੀ ਘਰ ਵਿੱਚ ਕੰਮ ਕਰਕੇ ਮੁੜਦੀ ਹੈ। ਦੋਹਾਂ ਦੀ ਕਮਾਈ ਨਾਲ ਹੀ ਘਰ ਦਾ ਖਰਚ ਚਲ ਪਾਉਂਦਾ ਹੈ। ਉਨ੍ਹਾਂ ਦਾ ਪਰਿਵਾਰ ਪਹਿਲਾਂ ਸਾਲ ਵਿੱਚ ਇੱਕ ਵਾਰ ਪਿੰਡ ਜਾਂਦਾ ਰਿਹਾ, ਪਰ ਪਿਛਲੇ ਦੋ ਵਰ੍ਹਿਆਂ ਤੋਂ ਉਨ੍ਹਾਂ ਪਿੰਡ ਜਾਣਾ ਛੱਡ ਦਿੱਤਾ।

ਮੀਆਂ-ਬੀਵੀ ਦੋ ਜੀਅ ਮੁੰਬਈ ਦੀ ਇੱਕ ਪਾਸ਼ ਕਾਲੌਨੀ ਵਿੱਚ ਦੋ-ਬੇਡ ਰੂਮ ਸੇਟ ਦੇ ਫਲੈਟ ਵਿੱਚ ਰਹਿੰਦੇ ਹਨ। ਦੋਵੇਂ ਹੀ ਕੈਟਰਿੰਗ ਦਾ ਕੰਮ ਕਰਦੇ ਹਨ। ਪਹਿਲਾਂ ਸਾਲ ਵਿੱਚ ਇੱਕ ਵਾਰ ਘਰੇਲੂ ਟ੍ਰਿਪ ਤੇ ਅਤੇ ਦੂਸਰੀ ਵਾਰ ਵਿਦੇਸ਼ੀ ਟ੍ਰਿਪ 'ਤੇ, ਦੋ ਵਾਰ ਘੁੰਮਣ ਜਾਂਦੇ ਰਹੇ। ਪ੍ਰੰਤੂ ਤਿੰਨ ਸਾਲ ਪਹਿਲਾਂ, ਜਦ ਤੋਂ ਖਾਣ-ਪੀਣ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ, ਉਨ੍ਹਾਂ ਦਾ ਲਾਭ ਘੱਟਣ ਲਗਾ। ਜਿਸ ਕਾਰਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਟ੍ਰਿਪ ਦੇ ਖਰਚਿਆਂ ਵਿੱਚ ਕਟੌਤੀ ਕੀਤੀ, ਫਿਰ ਬਾਹਰ ਜਾ ਕੇ ਖਾਣਾ-ਪੀਣਾ ਘਟਾ ਦਿੱਤਾ।

…ਅਤੇ ਅੰਤ ਵਿੱਚ: ਇੱਕ ਪਾਸੇ ਸਰਕਾਰ ਵਿਦੇਸ਼ੀ ਨਿਵੇਸ਼ਕਾਂ (ਐੱਫ.ਡੀ.ਆਈ.) ਦੇ ਨਾਲ-ਨਾਲ ਹੀ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੂੰ ਵੀ ਦੇਸ਼ ਵਿੱਚ ਪੂੰਜੀ ਲਾਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਇਉਂ ਜਾਪਦਾ ਹੈ, ਜਿਵੇਂ ਵਿਸ਼ਵ-ਪੱਧਰੀ ਨਿਵੇਸ਼ਕਾਂ ਦਾ ਸਰਕਾਰ ਪ੍ਰਤੀ ਮੋਹ ਲਗਾਤਾਰ ਭੰਗ ਹੁੰਦਾ ਚਲਿਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਬੀਤੇ ਦਿਨੀਂ ਦੱਸਿਆ ਗਿਆ ਪਿਛਲੇ ਛੇ ਵਰ੍ਹਿਆਂ ਵਿੱਚ ਭਾਰਤੀ ਸਟਾਕ ਮਾਰਕੀਟ ਵਿੱਚ 45 ਅਰਬ ਡਾਲਰ (ਲਗਭਗ 32 ਖਰਬ ਰੁਪਏ) ਦੀ ਰਕਮ ਪਾਏ ਜਾਣ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨਾਲ ਦੇਸ਼ ਦੀ ਆਰਥਿਕ ਸਮਰੱਥਾ ਵਿੱਚ ਵਾਧਾ ਕਰਨ ਵਿੱਚ ਸਫਲ ਹੋਣਗੇ। ਪਰ ਹੁਣ ਵਿਸ਼ਵ-ਪੱਧਰੀ ਪ੍ਰਬੰਧਕ ਨਵੇਸ਼ਕ ਇਸ ਰਕਮ ਨੂੰ ਰਿਕਾਰਡ ਤੇਜ਼ੀ ਨਾਲ ਬਾਹਰ ਕੱਢ ਰਹੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਜੂਨ ਤੋਂ ਲੈ ਕੇ ਹੁਣ ਤਕ ਉਨ੍ਹਾਂ ਨੇ 4.5 ਬਿਲੀਅਨ ਡਾਲਰ ਦੇ ਭਾਰਤੀ ਸ਼ੇਅਰ ਵੇਚ ਦਿੱਤੇ ਹਨ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਵਲੋਂ ਭਾਰਤੀ ਪੂੰਜੀ ਬਜ਼ਾਰ ਵਿਚੋਂ ਪੈਸਾ ਕਢਾ ਲੈਣ ਨਾਲ ਵੀ ਘਰੇਲੂ ਪੂੰਜੀ ਬਜ਼ਾਰ ਉਪਰ ਦਬਾਉ ਵੱਧ ਗਿਆ ਹੈ। ਦੱਸਿਆ ਗਿਆ ਹੈ ਕਿ ਬੀਤੇ 19 ਸਤੰਬਰ ਨੂੰ ਐੱਫ.ਪੀ.ਆਈ. ਨੇ 13.07 ਕਰੋੜ ਡਾਲਰ ਦੇ ਭਾਰਤੀ ਸ਼ੇਅਰ ਵੇਚੇ ਹਨ। ਮੰਨਿਆ ਜਾਂਦਾ ਹੈ ਕਿ ਵਿਸ਼ਵ-ਪੱਧਰੀ ਨਿਵੇਸ਼ਕਾਂ ਦਾ ਇਹ ਪਲਾਇਨ ਸੰਨ-1999 ਦੇ ਬਾਅਦ ਦਾ ਸਭ ਤੋਂ ਵਡਾ ਪਲਾਇਨ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ 'ਬਲੂਮਬਰਗ' ਤੋਂ ਲੰਦਨ ਵਿੱਚ ਸਰਗਰਮ ਪ੍ਰਮੁੱਖ ਨਿਵੇਸ਼ ਨੀਤੀਕਾਰ ਸਲਮਾਨ ਅਹਿਮਦ ਨੇ ਗੱਲਬਾਤ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਰਦ-ਗਿਰਦ ਮੰਡਰਾਉਣ ਵਾਲਾ 'ਸੁੱਖ-ਪ੍ਰਾਪਤੀ' ਦਾ ਮਾਹੌਲ ਹੁਣ ਬਹੁਤ ਹੀ ਪਿੱਛੇ ਰਹਿ ਗਿਆ ਹੈ।
----------
 

ਜਸਵੰਤ ਸਿੰਘ 'ਅਜੀਤ' ਸੀਨੀਅਰ ਪੱਤਰਕਾਰ ਅਤੇ ਲੇਖਕ ਹਨ।




Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER