ਵਿਚਾਰ
ਜੀਕੇ ਦੀ ਪਾਰਟੀ ਨੇ ਬਾਦਲ ਦਲ ਦੀ ਪ੍ਰੇਸ਼ਾਨੀ ਵਧਾਈ?
- ਜਸਵੰਤ ਸਿੰਘ 'ਅਜੀਤ'
ਜੀਕੇ ਦੀ ਪਾਰਟੀ ਨੇ ਬਾਦਲ ਦਲ ਦੀ ਪ੍ਰੇਸ਼ਾਨੀ ਵਧਾਈ?



ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਉਹ ਅਕਤੂਬਰ ਦੇ ਅਰੰਭ ਵਿੱਚ ਗ੍ਰੇਟਰ ਕੈਲਾਸ਼ (ਪਹਾੜੀ ਵਾਲੇ) ਗੁਰਦੁਆਰੇ ਵਿਖੇ ਸ੍ਰੀ ਅਖੰਡ ਪਾਠ ਦੀ ਸਮਾਪਤੀ, ਅਰਦਾਸ ਅਤੇ ਸਤਿਗੁਰਾਂ ਦੇ ਹੁਕਮਨਾਮੇ ਉਪਰੰਤ ਆਪਣੀ ਗਠਿਤ ਕੀਤੀ ਜਾ ਰਹੀ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ 'ਤੇ ਮਰਿਆਦਾਵਾਂ ਦਾ ਪਾਲਣ ਕਰਨਾ ਅਤੇ ਇਨ੍ਹਾਂ ਦੇ ਪਾਲਣ ਪ੍ਰਤੀ ਸਿੱਖ ਜਗਤ ਨੂੰ ਜਾਗਰੂਕ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਸਿੱਖਾਂ ਦੇ ਮੂਲ ਹਿਤਾਂ-ਅਧਿਕਾਰਾਂ ਦੀ ਸੁਰੱਖਿਆ ਨਿਸ਼ਚਿਤ ਬਣਾਈ ਰੱਖਣ ਪ੍ਰਤੀ ਵੀ ਚੇਤਨ ਰਹੇਗੀ। ਇਸ ਤਰ੍ਹਾਂ ਜੀਕੇ ਨੇ ਗਠਿਤ ਕੀਤੀ ਜਾ ਰਹੀ ਆਪਣੀ ਪਾਰਟੀ ਦੀ ਰੂਪ-ਰੇਖਾ ਦਾ ਖੁਲਾਸਾ ਹੀ ਨਹੀਂ ਕੀਤਾ, ਸਗੋਂ ਆਮ ਸਿੱਖਾਂ ਦਾ ਸਮਰਥਨ ਜੁਟਾ, ਪਾਰਟੀ ਦੇ ਨਾਂ ਦਾ ਐਲਾਨ ਕਰਨ ਦੇ ਨਾਲ ਹੀ, ਉਸ ਨੂੰ ਮਜ਼ਬੂਤ ਅਧਾਰ ਦੇਣ ਦੇ ਉਦੇਸ਼ ਨਾਲ,  ਆਮ ਸਿੱਖਾਂ ਨਾਲ ਸਿੱਧਾ ਸੰਪਰਕ ਕਾਇਮ ਕਰਨ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ। ਦੱਸਿਆ ਗਿਆ ਹੈ ਕਿ ਜੀਕੇ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ, ਜਿਸ ਤੋਂ ਉਹ ਬਹੁਤ ਹੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਬਾਦਲ ਦਲ ਵਿੱਚ ਪ੍ਰੇਸ਼ਾਨੀ ਦਾ ਮਾਹੌਲ : ਦੂਜੇ ਪਾਸੇ ਮਨਜੀਤ ਸਿੰਘ ਜੀਕੇ ਵਲੋਂ ਆਪਣੀ ਪਾਰਟੀ ਸੰਬੰਧੀ ਕੀਤੇ ਗਏ ਉਪਰੋਕਤ ਖੁਲਾਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸ ਦੀ ਸੱਤਾ ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਿਆਂ ਵਿੱਚ ਸ਼ੁਰੂ ਹੋਈ ਹਲਚਲ ਤੋਂ ਜੋ ਸੰਕੇਤ ਮਿਲ ਰਹੇ ਹਨ, ਉਨ੍ਹਾਂ ਤੋਂ ਇਉਂ ਜਾਪਦਾ ਹੈ ਜਿਵੇਂ ਪਾਰਟੀ ਦੇ ਨਾਂ ਦਾ ਐਲਾਨ ਕੀਤੇ ਬਿਨਾਂ ਹੀ ਜੀਕੇ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਆਮ ਸਿੱਖਾਂ ਵਲੋਂ ਜੋ ਹੁੰਗਾਰਾ ਮਿਲ ਰਿਹਾ ਹੈ, ਉਸ ਦੀਆਂ ਖ਼ਬਰਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਉਪਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਦੀ ਨੀਂਦਰ ਹਰਾਮ ਕਰ ਦਿੱਤੀ ਹੈ। ਉਨ੍ਹਾਂ ਨੂੰ ਇਉਂ ਜਾਪਣ ਲੱਗਾ ਹੈ ਕਿ ਜਿਵੇਂ ਉਨ੍ਹਾਂ ਦੇ ਪੈਰਾਂ ਹੇਠੋਂ ਉਸ ਜ਼ਮੀਨ ਨੇ ਲਗਾਤਾਰ ਖਿਸਕਣਾ ਸ਼ੁਰੂ ਕਰ ਦਿੱਤਾ ਹੈ, ਜੋ ਉਨ੍ਹਾਂ ਨੂੰ ਆਪਣਾ ਸਹਾਰਾ ਦੇ, ਖੜ੍ਹਿਆਂ ਕੀਤੀ ਰੱਖਦੀ ਚਲੀ ਆ ਰਹੀ ਹੈ।
----------
ਸਿਰਸਾ ਆਪਣਾ ਸਾਥ ਦੇਣ ਵਾਲੇ ਮੈਂਬਰਾਂ ਨੂੰ ਉਹ ਸਨਮਾਨ ਨਹੀਂ ਦੇ ਪਾ ਰਹੇ, ਜਿਸ ਦੇ ਕਿ ਉਹ ਹੱਕਦਾਰ ਹਨ ਅਤੇ ਜੋ ਸਨਮਾਨ ਉਨ੍ਹਾਂ ਨੂੰ ਜੀਕੇ ਦੇ ਪ੍ਰਧਾਨਗੀ ਕਾਲ ਦੌਰਾਨ ਮਿਲਦਾ ਰਿਹਾ।
----------
ਉਨ੍ਹਾਂ ਨੂੰ ਅਜਿਹਾ ਵੀ ਜਾਪਣ ਲੱਗਾ ਹੈ ਕਿ ਜਿਉਂ ਹੀ ਜੀਕੇ ਵਲੋਂ ਆਪਣੀ ਪਾਰਟੀ ਦੇ ਨਾਂ ਦਾ ਐਲਾਨ ਕੀਤਾ ਗਿਆ, ਤਿਉਂ ਹੀ ਗੁਰਦੁਆਰਾ ਕਮੇਟੀ ਵਿਚਲੇ ਦਲ ਦੇ ਵਧੇਰੇ ਮੈਂਬਰਾਂ ਵਲੋਂ ਉਨ੍ਹਾਂ ਵੱਲ ਪਲਾਇਨ ਕੀਤਾ ਜਾਣਾ ਸ਼ੁਰੂ ਹੋ ਸਕਦਾ ਹੈ, ਜਿਸ ਦੇ ਫਲਸਰੂਪ ਗੁਰਦੁਆਰਾ ਕਮੇਟੀ ਉਪਰ ਉਨ੍ਹਾਂ ਦੇ ਕਬਜ਼ੇ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਗੁਰਦੁਆਰਾ ਕਮੇਟੀ ਦੇ ਵਰਤਮਾਨ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦਾ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਗੁਰਦੁਆਰਾ ਕਮੇਟੀ ਦੀ ਸੱਤਾ ਉਨ੍ਹਾਂ ਹੱਥੋਂ ਨਿਕਲ ਸਕਦੀ ਹੈ।

ਦੱਸਿਆ ਜਾਂਦਾ ਹੈ ਕਿ ਇਸ ਸਥਿਤੀ ਦੇ ਬਣਦਿਆਂ ਜਾਣ ਦੀਆਂ ਸੰਭਾਵਨਾਵਾਂ ਨੂੰ ਵੇਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ, ਵਿਸ਼ੇਸ਼ ਰੂਪ ਵਿੱਚ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ, ਕਮੇਟੀ ਦੀ ਸੱਤਾ ਨੂੰ ਹੱਥੋਂ ਨਿਕਲ ਜਾਣ ਦੀ ਬਣਨ ਵਾਲੀ ਸਥਿਤੀ ਤੋਂ ਆਪਣਾ ਬਚਾਅ ਕਰੀ ਰੱਖਣ ਲਈ, ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਸਿਰਸਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਇਕ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਨੂੰ ਮਨਜੀਤ ਸਿੰਘ ਵਿਰੁਧ ਹਥਿਆਰ ਵਜੋਂ ਵਰਤਣ ਦੇ ਉਦੇਸ਼ ਨਾਲ, ਉਨ੍ਹਾਂ ਨੂੰ ਮਨਜੀਤ ਸਿੰਘ ਜੀਕੇ ਵਿਰੁਧ ਆਰਥਿਕ ਮਾਮਲਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

ਇਸ ਸੰਬੰਧ ਵਿੱਚ ਰਾਜੌਰੀ ਗਾਰਡਨ ਦੇ ਵਾਸੀਆਂ ਵਲੋਂ ਇੱਕ ਦਿਲਚਸਪ ਗੱਲ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਸਮੇਂ ਹਰਮਨਜੀਤ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਦੂਸਰੇ ਨਾਲ 'ਛੱਤੀ' (36) ਦਾ ਆਂਕੜਾ ਸੀ, ਮਤਲਬ ਇਹ ਕਿ ਦੋਵੇਂ ਇੱਕ-ਦੂਜੇ ਦੇ ਕੱਟੜ ਵਿਰੋਧੀ ਸਮਝੇ ਜਾਂਦੇ ਸਨ। ਰਾਜੌਰੀ ਗਾਰਡਨ ਦੇ ਇਨ੍ਹਾਂ ਵਾਸੀਆਂ ਅਨੁਸਾਰ ਹੀ ਜਦੋਂ ਸਿਰਸਾ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜਨ ਲਈ ਮੈਦਾਨ ਵਿੱਚ ਉਤਰੇ ਤਾਂ ਹਰਮਨਜੀਤ ਸਿੰਘ, ਜੋ ਉਸ ਸਮੇਂ ਵੀ ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਸਨ, ਅਪ੍ਰਤੱਖ ਰੂਪ ਵਿੱਚ ਉਨ੍ਹਾਂ ਵਿਰੁਧ ਸਰਗਰਮ ਹੋ ਗਏ, ਇਸੇ ਤਰ੍ਹਾਂ ਜਦੋਂ ਰਾਜੌਰੀ ਗਾਰਡਨ ਸਿੰਘ ਸਭਾ ਦੀਆਂ ਆਮ ਚੋਣਾਂ ਹੋਣ ਨੂੰ ਆਈਆਂ ਤਾਂ ਸਿਰਸਾ ਵੀ ਅਪ੍ਰਤੱਖ ਰੂਪ ਵਿੱਚ ਉਨ੍ਹਾਂ ਦੇ ਵਿਰੋਧੀ ਦੀ ਪਿੱਠ ਥਾਪਣਨ ਲੱਗੇ।
----------
ਜੀਕੇ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਆਮ ਸਿੱਖਾਂ ਵਲੋਂ ਜੋ ਹੁੰਗਾਰਾ ਮਿਲ ਰਿਹਾ ਹੈ, ਉਸ ਦੀਆਂ ਖ਼ਬਰਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਉਪਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਦੀ ਨੀਂਦਰ ਹਰਾਮ ਕਰ ਦਿੱਤੀ ਹੈ।
----------
ਇਨ੍ਹਾਂ ਵਖੋ-ਵੱਖ ਸਮੇਂ ਬਣੇ ਗੰਭੀਰ ਹਾਲਾਤ ਵਿੱਚ ਮਨਜੀਤ ਸਿੰਘ ਜੀਕੇ ਹੀ ਦੋਵਾਂ ਲਈ ਸੰਕਟ-ਮੋਚਨ ਬਣ, ਅੱਗੇ ਆਏ ਤੇ ਦੋਵਾਂ ਹਾਲਾਤ ਵਿੱਚ ਉਹ ਦੋਵਾਂ ਦੀ ਜਿੱਤ ਨਿਸ਼ਚਿਤ ਕਰਨ ਵਿੱਚ ਮਦਦਗਾਰ ਸਾਬਤ ਹੋਏ। ਇਨ੍ਹਾਂ ਦਾ ਹੀ ਕਹਿਣਾ ਹੈ ਕਿ ਅੱਜ ਨਿਜ ਸੁਆਰਥ ਲਈ ਦੋਵੇਂ ਇੱਕ-ਦੂਜੇ ਦੇ ਵਿਰੋਧੀ, ਸਾਂਝੇ ਸੰਕਟ-ਮੋਚਨ ਰਹੇ ਜੀਕੇ ਵਿਰੁਧ ਪਿੱਠ ਜੋੜ, ਖੜ੍ਹੇ ਹੋ ਗਏ ਹਨ। ਜੇ ਇਸ ਗੱਲ ਵਿੱਚ ਲੇਸ਼ ਮਾਤਰ ਵੀ ਸਚਾਈ ਹੈ ਤਾਂ ਕੀ ਕਿਹਾ ਜਾ ਸਕਦਾ ਹੈ ਇਨ੍ਹਾਂ ਦੋਵਾਂ ਦੀ… ਸੋਚ ਲਈ?
 
ਉੁਧਰ ਦਿੱਲੀ ਗੁਰਦੁਆਾਰਾ ਕਮੇਟੀ ਦੇ ਮੈਂਬਰਾਂ ਦੇ ਪਾਲਾ ਬਦਲਣ ਦੇ ਸੰਬੰਧ ਵਿੱਚ ਚਲ ਰਹੀ ਚਰਚਾ ਵਿੱਚ ਇਸ ਦਾ ਇੱਕ ਕਾਰਣ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਸਿਰਸਾ ਆਪਣਾ ਸਾਥ ਦੇਣ ਵਾਲੇ ਮੈਂਬਰਾਂ ਨੂੰ ਉਹ ਸਨਮਾਨ ਨਹੀਂ ਦੇ ਪਾ ਰਹੇ, ਜਿਸ ਦੇ ਕਿ ਉਹ ਹੱਕਦਾਰ ਹਨ ਅਤੇ ਜੋ ਸਨਮਾਨ ਉਨ੍ਹਾਂ ਨੂੰ ਜੀਕੇ ਦੇ ਪ੍ਰਧਾਨਗੀ ਕਾਲ ਦੌਰਾਨ ਮਿਲਦਾ ਰਿਹਾ। ਇਸ ਤੋਂ ਬਿਨਾਂ ਦੂਜਾ ਕਾਰਣ, ਇਹ ਮੰਨਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਮੇਟੀ ਦੀਆਂ ਪਿਛਲੀਆਂ ਆਮ ਚੋਣਾਂ ਵਿੱਚ ਪੰਜਾਬ ਵਿੱਚ ਬਣੇ ਵਿਰੋਧੀ ਹਾਲਾਤ ਦੇ ਚਲਦਿਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਦੇ ਪ੍ਰਭਾਵ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੋਂ ਬਚਾਈ ਰੱਖਣ ਲਈ, ਬਾਦਲ ਅਕਾਲੀ ਦਲ ਦੀ ਸਮੁੱਚੀ ਕੇਂਦਰੀ ਲੀਡਰਸ਼ਿਪ ਨੂੰ ਪਿੱਛੇ ਕਰ, ਮਨਜੀਤ ਸਿੰਘ ਜੀਕੇ ਨੇ ਆਪਣੇ ਅਤੇ ਆਪਣੇ ਪਿਤਾ ਜ. ਸੰਤੋਖ ਸਿੰਘ ਵਲੋਂ ਦਿੱਲੀ ਦੇ ਗੁਰਧਾਮਾਂ ਅਤੇ ਸਿੱਖਾਂ ਦੇ ਹਿਤ ਵਿੱਚ ਕੀਤੇ ਕੰਮਾਂ ਦੇ ਬੂਤੇ, ਰਿਕਾਰਡ ਜਿੱਤ ਹਾਸਿਲ ਕੀਤੀ, ਅਤੇ ਉਸ ਨੂੰ ਉਨ੍ਹਾਂ ਨੇ ਦਲ ਦੀ ਲੀਡਰਸ਼ਿਪ ਪ੍ਰਤੀ ਆਪਣੀ ਨਿਸ਼ਠਾ ਨੂੰ ਮੁੱਖ ਰੱਖਦਿਆਂ ਇਹ ਰਿਕਾਰਡ ਜਿੱਤ, ਇਸ ਵਿਸ਼ਵਾਸ ਨਾਲ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾ ਦਿੱਤੀ ਕਿ ਦਲ ਦੀ ਲੀਡਰਸਿਪ ਵਲੋਂ ਉਨ੍ਹਾਂ ਦੀ ਆਪਣੇ ਪ੍ਰਤੀ ਪ੍ਰਗਟ ਕੀਤੀ ਗਈ ਨਿਸ਼ਠਾ ਦਾ ਸਨਮਾਨ ਕੀਤਾ ਜਾਇਗਾ, ਪ੍ਰੰਤੂ ਦਲ ਦੀ ਲੀਡਰਸ਼ਿਪ ਨੇ, ਉਨ੍ਹਾਂ ਦੀ ਆਪਣੇ ਪ੍ਰਤੀ ਪ੍ਰਗਟ ਕੀਤੀ ਗਈ ਨਿਸ਼ਠਾ ਦਾ ਸਨਮਾਨ ਕਰਨ ਦੀ ਬਜਾਏ, ਉਨ੍ਹਾਂ ਵਿਰੁਧ ਰਚੀ ਗਈ ਕਥਿਤ ਸਾਜ਼ਸ਼ ਵਿੱਚ ਭਾਈਵਾਲ ਬਣ, ਉਨ੍ਹਾਂ ਨੂੰ ਅਪਮਾਨਤ ਕਰ ਨਾ ਕੇਵਲ ਗੁਰਦੁਅਰਾ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹੀ ਹਟਾਇਆ, ਸਗੋਂ ਅਕਾਲੀ ਦਲ ਵਿਚੋਂ ਵੀ ਬਾਹਰ ਕਰ ਦਿੱਤਾ।
----------
ਸਿਰਸਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਇਕ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਨੂੰ ਮਨਜੀਤ ਸਿੰਘ ਵਿਰੁਧ ਹਥਿਆਰ ਵਜੋਂ ਵਰਤਣ ਦੇ ਉਦੇਸ਼ ਨਾਲ, ਉਨ੍ਹਾਂ ਨੂੰ ਮਨਜੀਤ ਸਿੰਘ ਜੀਕੇ ਵਿਰੁਧ ਆਰਥਿਕ ਮਾਮਲਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।
----------
ਸੁਖਬੀਰ ਸਿੰਘ ਬਾਦਲ, ਅਜਿਹਾ ਕਰਦਿਆਂ ਇਹ ਵੀ ਭੁੱਲ ਗਏ ਕਿ ਇਸੇ ਜੀਕੇ ਦੇ ਸਹਾਰੇ ਹੀ ਉਹ ਪੰਜਾਬ ਵਿੱਚੋਂ ਆਪਣੇ ਅਤੇ ਪਾਰਟੀ ਦੇ ਉਖੜੇ ਪੈਰਾਂ ਨੂੰ ਦਿੱਲੀ ਵਿੱਚ ਨਾ ਕੇਵਲ ਜਮ੍ਹਾਂ ਪਾਉਣ ਵਿੱਚ, ਸਗੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਕਾਰਣ ਪਲੇ ਪਈ ਨਮੋਸ਼ੀ ਵਿਚੋਂ ਵੀ ਉਭਰਨ ਵਿੱਚ ਸਫਲ ਹੋਏ ਹਨ।

ਪੰਜਾਬ ਦੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਅਨੁਸਾਰ ਸ਼ਾਇਦ ਕਥਿਤ 'ਲਿਫਾਫਾ ਕਲਚਰ', ਜਿਸ ਦੇ ਕਿ ਅਕਾਲੀ ਰਾਜਨੀਤੀ ਦੀ ਉੱਚ-ਕਮਾਨ ਵਿੱਚ ਪ੍ਰਚਲਿਤ ਹੋਣ ਦੀ ਸਮੇਂ-ਸਮੇਂ ਚਰਚਾ ਹੁੰਦੀ ਰਹਿੰਦੀ ਹੈ, ਦੀ ਕਮਜ਼ੋੋਰੀ ਦਾ ਸ਼ਿਕਾਰ ਹੋ ਸੁਖਬੀਰ ਸਿੰਘ ਬਾਦਲ ਆਪਣੇ ਹੀ ਹੱਥੀਂ ਆਪਣੇ ਪੈਰੀਂ ਅਤੇ ਦਲ ਦੀਆਂ ਜੜਾਂ ਉਪਰ ਕੁਹਾੜਾ ਮਾਰਨ ਦੀ ਗਲਤੀ ਕਰ ਬੈਠੇ।

…ਅਤੇ ਅੰਤ ਵਿੱਚ : ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਕਮੇਟੀ ਦੇ ਮੈਂਬਰ ਅਤੇ ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੂੰ ਕੇਵਲ ਮਨਜੀਤ ਸਿੰਘ ਜੀਕੇ ਨਾਲ ਸੰਬੰਧਤ ਵਿੱਤੀ ਮਾਮਲਿਆਂ ਦੀ ਜਾਂਚ ਸੌਂਪੇ ਜਾਣ ਉਪਰ ਆਮ ਸਿੱਖਾਂ ਵਲੋਂ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਵਿਰੋਧੀ-ਸੋਚ ਅਧਾਰਤ ਕਾਰਵਾਈ ਮੰਨਿਆ ਜਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਸਿਰਸਾ ਜੀਕੇ ਨੂੰ ਦੋਸ਼ੀ ਅਤੇ ਕਮੇਟੀ ਨੂੰ ਭ੍ਰਿਸ਼ਟਾਚਾਰ ਮੁਕਤ ਸਾਬਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਵਿੱਚ ਬੀਤੇ ਸਾਢੇ ਛੇ ਵਰ੍ਹਿਆਂ ਵਿੱਚ ਲਗਾਤਾਰ ਘਪਲੇ ਹੁੰਦੇ ਚਲੇ ਆਉਣ ਦੇ ਲਾਏ ਜਾ ਰਹੇ ਸੰਬੰਧੀ ਦੋਸ਼ਾਂ ਦੀ ਸਮੁਚੇ ਰੂਪ ਵਿੱਚ ਜਾਂਚ ਕਰਨ ਦੀ ਜ਼ਿੰਮੇਵਾਰੀ ਹਰਮਨਜੀਤ ਸਿੰਘ ਨੂੰ ਸੌਂਪਣੀ ਚਾਹੀਦੀ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਹਰਮਨਜੀਤ ਸਿੰਘ ਨੂੰ ਆਪਣੇ ਆਪ ਨੂੰ ਨਿਰਪੱਖ ਅਤੇ ਈਮਾਨਦਾਰ ਸਾਬਤ ਕਰਨ ਲਈ ਸਿਰਸਾ ਨੂੰ ਸਪਸ਼ਟ ਰੂਪ ਵਿੱਚ ਕਹਿ ਦੇਣਾ ਚਾਹੀਦਾ ਹੈ ਕਿ ਉਹ ਜੇ ਜਾਂਚ ਕਰਨਗੇ ਤਾਂ ਬਾਦਲ ਅਕਾਲੀ ਦਲ ਦੇ ਸਮੁਚੇ ਕਾਰਜ-ਕਾਲ ਦੌਰਾਨ ਲੱਗਦੇ ਚਲੇ ਆ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਕਰਨਗੇ, ਕੇਵਲ ਇੱਕ ਵਿਅਕਤੀ 'ਵਿਸ਼ੇਸ਼' ਵਿਰੁਧ ਹੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੰਭਾਲ, ਉਹ ਆਪਣੀ ਨਿਰਪੱਖਤਾ ਤੇ ਈਮਾਨਦਾਰਾਨਾ ਛਵੀ ਨੂੰ ਕਲੰਕਿਤ ਕਰਨਾ ਨਹੀਂ ਚਾਹੁਣਗੇ!

----------
 

ਜਸਵੰਤ ਸਿੰਘ 'ਅਜੀਤ' ਸੀਨੀਅਰ ਪੱਤਰਕਾਰ ਅਤੇ ਲੇਖਕ ਹਨ।




Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER