ਵਿਚਾਰ
ਬਿਜਲੀ ਬੋਰਡ , ਬਿਜਲੀ ਦੇ ਖਪਤਕਾਰਾਂ ਪਾਸੋਂ ਜਬਰੀ ਗਊ-ਟੈਕਸ ਵਸੂਲਣਾ ਤੁਰੰਤ ਬੰਦ ਕਰੇ
- ਬੀਰ ਦਵਿੰਦਰ ਸਿੰਘ
ਬਿਜਲੀ ਬੋਰਡ , ਬਿਜਲੀ ਦੇ ਖਪਤਕਾਰਾਂ ਪਾਸੋਂ ਜਬਰੀ ਗਊ-ਟੈਕਸ ਵਸੂਲਣਾ ਤੁਰੰਤ ਬੰਦ ਕਰੇ



ਪੰਜਾਬ ਵਿੱਚ ਸੜਕਾਂ ਤੇ ਘੁੰਮਦੀਆਂ ਅਵਾਰਾ ਗਊਆਂ ਦੀ ਸਮੱਸਿਆ ਬੇਹੱਦ ਗੰਭੀਰ ਸ਼ਕਲ ਇਖ਼ਤਿਆਰ ਕਰ ਗਈ ਹੈ। ਅਵਾਰਾ ਗਊਆਂ ਅਤੇ ਸਾਨ੍ਹਾਂ ਕਾਰਨ ਸੜਕਾਂ 'ਤੇ ਵਾਪਰਨ ਵਾਲੇ ਨਿੱਤ-ਦਿਨ ਹਾਦਸਿਆਂ ਵਿੱਚ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਇਨ੍ਹਾਂ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ।

ਪੰਜਾਬ ਸਰਕਾਰ, ਗੈਰ ਕਾਨੂੰਨੀ ਢੰਗ ਨਾਲ, ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਰਾਹੀਂ, ਘਰੇਲੂ ਬਿਜਲੀ ਦੇ ਖਪਤਕਾਰਾਂ ਪਾਸੋਂ, ਜਬਰੀ ਗਊ-ਟੈਕਸ ਵਸੂਲ ਰਹੀ ਹੈ, ਜਦ ਕਿ ਅਵਾਰਾ ਗਊਆਂ ਅਤੇ ਸਾਨ੍ਹਾਂ ਦੀ ਦੇਖ ਭਾਲ ਦਾ ਕੰਮ ਨਾ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਨਾ ਹੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਕਰ ਰਿਹਾ ਹੈ। ਬਿਜਲੀ ਖਪਤਕਾਰਾਂ ਤੇ ਗਊ-ਟੈਕਸ ਲਾਉਣਾ ਜਿੱਥੇ ਗੈਰ ਕਾਨੂੰਨੀ ਹੈ, ਉੱਥੇ ਹੀ ਸਿੱਖ ਧਰਮ ਦੀਆਂ ਧਾਰਮਿਕ ਰਵਾਇਤਾਂ ਦੇ ਵੀ ਵਿਰੁੱਧ ਹੈ, ਜਿਸ ਨੂੰ ਕਿ ਤੁਰੰਤ ਬੰਦ ਕਰਨਾ ਚਾਹੀਦਾ ਹੈ।

ਜੋ ਲੋਕ ਆਪਣੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਗਊ ਪੂਜਕ ਹਨ ਅਤੇ ਗਊਆਂ ਨੂੰ ਗਊ-ਮਾਤਾ ਆਖ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ, ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਅਵਾਰਾ ਗਊਆਂ ਅਤੇ ਸਾਨ੍ਹਾਂ (ਗਊ ਦੇ ਜਾਇਆਂ) ਦੇ ਰੱਖ-ਰਖਾਓ ਲਈ ਗਊਸ਼ਾਲਾਵਾਂ ਦਾ ਵਿਸਥਾਰ ਕਰਕੇ, ਸਹੀ ਪ੍ਰਬੰਧ ਕਰਨ।

ਇਹ ਕੇਹੀ ਵਿਡੰਬਣਾ ਹੈ ਕਿ ਪੰਜਾਬ ਵਿੱਚ ਅਵਾਰਾ ਕੁੱਤਿਆਂ ਤੇ ਅਵਾਰਾ ਪਸ਼ੂਆਂ ਨੇ, ਆਮ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਅਵਾਰਾ ਕੁੱਤੇ ਮਾਸੂਮ ਬੱਚਿਆਂ ਨੂੰ ਨੋਚ ਖਾਂਦੇ ਹਨ। ਅਵਾਰਾ ਪਸ਼ੂ ਜਿੱਥੇ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਬਣਦੇ ਹਨ, ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਦਾ ਵੀ ਉਜਾੜਾ ਕਰਦੇ ਹਨ।


ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੋਵਾਂ ਹੀ ਮਾਮਲਿਆਂ ਵਿੱਚ ਬੇਵੱਸ ਨਜ਼ਰ ਆ ਰਹੀ ਹੈ ਅਤੇ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲ ਰਹੀ। 
ਅਵਾਰਾ ਕੁੱਤਿਆਂ ਦੇ ਖਤਰਿਆਂ ਸਬੰਧੀ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੀ ਡਿਊਟੀ ਲਗਾਈ ਸੀ ਕਿ ਉਹ ਇਸ ਮਾਮਲੇ ਦੀ ਨਜ਼ਰਸਾਨੀ ਕਰਨਗੇ ਪਰ ਮਹੀਨੇ ਗੁਜ਼ਰ ਜਾਣ ਤੋਂ ਬਾਅਦ ਵੀ ਪਤਾ ਨਹੀਂ ਲੱਗਾ ਕਿ ਮੁੱਖ ਸਕੱਤਰ ਨੇ ਇਸ ਮਾਮਲੇ ਵਿੱਚ ਕੀ ਕਾਰਗਰ ਕਦਮ ਉਠਾਏ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਅਤੇ ਉਸ ਤੋਂ ਉਤਪੰਨ ਖਤਰਿਆਂ 'ਤੇ ਕਾਬੂ ਪਾਉਣ ਲਈ ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਦੀ ਕਮੇਟੀ ਬਣਾਈ ਸੀ, ਉਸ ਕਮੇਟੀ ਦੇ ਕਾਰਜ ਦੀ ਵੀ ਕੋਈ ਉੱਘ-ਸੁੱਘ ਨਹੀਂ ਲੱਗੀ। ਇਨ੍ਹਾਂ ਮਾਮਲਿਆਂ ਵਿੱਚ ਪੰਜਾਬ ਸਰਕਾਰ ਕੇਵਲ ਡੰਗ-ਟਪਾਊ ਨੀਤੀ ਦਾ ਹੀ ਸਹਾਰਾ ਲੈ ਰਹੀ ਜਦੋਂ ਕਿ ਸਮੱਸਿਆਵਾਂ ਲਗਾਤਾਰ ਗੰਭੀਰ ਸ਼ਕਲ ਇਖ਼ਤਿਆਰ ਕਰਦੀਆਂ ਜਾ ਰਹੀਆਂ ਹਨ।

ਮੇਰੀ ਮੰਗ ਹੈ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ, ਘਰੇਲੂ ਬਿਜਲੀ ਦੇ ਖਪਤਕਾਰਾਂ ਪਾਸੋਂ ਜਬਰੀ ਗਊ-ਟੈਕਸ ਵਸੂਲਣਾਂ ਤੁਰੰਤ ਬੰਦ ਕਰੇ। ਅਜੇਹਾ ਨਾ ਕਰਨ ਦੀ ਸੂਰਤ ਵਿੱਚ ਅਸੀਂ ਲੋਕਾਂ ਨੂੰ ਇਹ ਸੱਦਾ ਦੇਣ ਲਈ ਮਜਬੂਰ ਹੋਵਾਂਗੇ ਕਿ ਸਾਰੇ ਅਵਾਰਾ ਪਸ਼ੂ ਇਕੱਠੇ ਕਰਕੇ, ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਪਟਿਆਲਾ ਅਤੇ ਪੰਜਾਬ ਵਿੱਚ ਹੋਰ ਅਜਿਹੇ ਦਫ਼ਤਰਾਂ ਵਿੱਚ ਛੱਡ ਦਿੱਤੇ ਜਾਣਗੇ, ਜਿੱਥੇ ਉਨ੍ਹਾਂ ਦੇ ਚਾਰੇ ਆਦੀ ਦਾ ਪ੍ਰਬੰਧ ਕਰਨਾ, ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਵੇਗੀ ਜੋ ਬਿਜਲੀ ਖਪਤਕਾਰਾਂ ਪਾਸੋਂ ਜਬਰੀ ਗਊ-ਟੈਕਸ ਵਸੂਲ ਰਹੇ ਹਨ।

ਜੇ ਫੇਰ ਵੀ ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਦਾ ਕੋਈ ਯੋਗ ਸਮਾਧਾਨ ਨਾ ਹੋਇਆ ਤਾਂ ਫੇਰ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਇੱਕ ਖਾਸ ਤਰੀਕ ਮੁਕੱਰਰ ਕਰਕੇ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਨਿਵਾਸ ਅਸਥਾਨ, ਮੋਤੀ ਬਾਗ ਪਟਿਆਲਾ ਵਿੱਚ ਡੱਕ ਦਿੱਤਾ ਜਾਵੇਗਾ ਕਿਉਂਕਿ ਮੋਤੀ ਬਾਗ ਤੋਂ ਖੁੱਲ੍ਹੀ-ਡੁੱਲ੍ਹੀ ਹੋਰ ਕੋਈ ਜਗ੍ਹਾ ਪਟਿਆਲੇ ਵਿੱਚ ਨਹੀਂ ਹੈ, ਜਿੱਥੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਬੰਦੋਬਸਤ ਸਹੀ ਢੰਗ ਨਾਲ ਕੀਤਾ ਜਾ ਸਕੇ।
----------
 

ਲੇਖਕ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ, ਸਾਬਕਾ ਐੱਮ.ਐੱਲ.ਏ. ਸਰਹੰਦ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਹਨ।


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER