ਇੱਕ ਮਜ਼ਬੂਤ ਨੇਤਾ ਦਾ ਹਸ਼ਰ
- ਐੱਸ ਪੀ ਸਿੰਘ
ਇੱਕ ਮਜ਼ਬੂਤ ਨੇਤਾ ਦਾ ਹਸ਼ਰ

To a casual reader, this particular piece of writing by SP Singh, that appeared as his Likhtum BaDaleel column in the Punjabi Tribune earlier this week, on September 2, 2019, could seem a simple comparison between two perceivably strong leaders, but it carries within itself tens of allusions and tangential references. While readers well versed with this part of the post-Independence political and constitutional history of India will be able to fully grapple with the broad sweep narrative and multiple nuances of the piece, "Ik Mazboot Neta Da Hashar,”  (roughly translated as 'The Denouement of a Strong Leader'), we unpack for you the entire piece with annotations wherever considered appropriate.

ਇੱਕ ਮਜ਼ਬੂਤ ਨੇਤਾ ਦਾ ਹਸ਼ਰ 

ਐੱਸ ਪੀ ਸਿੰਘ

ਨੇਤਾ ਬਹੁਤ ਮਜ਼ਬੂਤ ਸੀ। ਉਸ ਨੇ ਲੋਕਾਂ ਤੋਂ ਬੜਾ ਵੱਡਾ ਫਤਵਾ ਹਾਸਲ ਕੀਤਾ ਸੀ। ਚੋਣਾਂ ਤੋਂ ਪਹਿਲਾਂ ਬਹੁਤਿਆਂ ਨੂੰ ਉਸ ਦੀ ਜਿੱਤਣ ਦੀ ਸਮਰੱਥਾ ’ਤੇ ਸ਼ੱਕ ਸੀ ਕਿਉਂ ਜੋ ਪਾਰਟੀ ਦੇ ਅੰਦਰੋਂ ਹੀ ਉਸ ਨੂੰ ਵੱਡੇ ਨੇਤਾ ਚੁਣੌਤੀ ਦੇ ਰਹੇ ਸਨ।

(The reference is to Indira Gandhi's opponents within the Congress, particularly when Kamaraj's tenure as party president ended at the end of 1967 and massive anti-Indira activity was afoot to prevent her from installing a person of her choice as the Congress president. Syndicate members were actively plotting against her. To cite a remark from Nijalingappa’s diary — "I am not sure if she deserves to continue as the PM.” The Syndicate was leaning to the Right while the Young Turks were favouring left leaning people. The rift had exploded in full public view in the VV Giri versus Sanjeeva Reddy contest for the office of the First Citizen of India.)

 ਪਰ ਨੇਤਾ ਨੇ ਧੂੰਆਂਧਾਰ ਚੋਣ ਪ੍ਰਚਾਰ ਕੀਤਾ। ਉਸ ਲੋਕਾਂ ਨੂੰ ਦੱਸਿਆ ਕਿ ਮੇਰੇ ਵਿਰੋਧੀਆਂ ਕੋਲ ਇੱਕ ਹੀ ਨਿਸ਼ਾਨਾ ਹੈ – ਮੈਂ। ਉਹ ਮੇਰੇ ਖ਼ਿਲਾਫ਼ ਹਨ। ਉਨ੍ਹਾਂ ਮਹਾਂਗਠਬੰਧਨ ਬਣਾ ਲਿਆ ਹੈ ਕਿਉਂ ਜੋ ਉਹ ਮੈਨੂੰ ਹਟਾਉਣਾ ਚਾਹੁੰਦੇ ਹਨ। ਮੇਰਾ ਨਿਸ਼ਾਨਾ ਤੁਹਾਡੇ ਦੁੱਖ ਹਟਾਉਣਾ ਹੈ।

(The reference is to the Grand Alliance formed by the Congress-O, the Jan Sangh, Swatantra and the Samyukta Socialist Party. It was clearly an opportunistic, unprincipled electoral alliance with no ideological coherence and no common programme. It eventually turned into a contest between Indira, who came up with Garibi Hatao slogan, and her opponents, who were identified with the Indira Hatao line of electioneering.)

ਲੋਕਾਂ ਦਿਲ ਖੋਲ੍ਹ ਕੇ ਨੇਤਾ ਨੂੰ ਵੋਟਾਂ ਪਾਈਆਂ। ਉਹਦੀ ਪਾਰਟੀ ਨੂੰ 300 ਤੋਂ ਕਿਤੇ ਵਧੇਰੇ ਸੀਟਾਂ ਫੜਾਈਆਂ। ਵਿਰੋਧੀਆਂ ਹਿੱਸੇ ਬੱਸ ਪੋਟਿਆਂ ’ਤੇ ਗਿਣਨ ਜੋਗੀਆਂ ਆਈਆਂ। ਸਾਰਾ ਵਿਰੋਧੀ ਮਹਾਂਗਠਬੰਧਨ ਇਕੱਠੇ ਹੋ ਕੇ ਵੀ ਵਿਰੋਧੀ ਧਿਰ ਦਾ ਆਗੂ ਨਹੀਂ ਬਣਾ ਸਕਦਾ ਸੀ।

(The results were an overwhelming personal triumph for Indira Gandhi and a rude shock to the Opposition. Indira's Congress-R swept the polls, winning 352 of the 518 Lok Sabha seats, and cornering a whopping 43.68 per cent vote share.)

ਦੁਸ਼ਮਣ ਮੁਲਕ ਅੱਖਾਂ ਵਿਖਾ ਰਿਹਾ ਸੀ, ਪਰ ਨੇਤਾ ਮਜ਼ਬੂਤ ਹੋਵੇ ਤਾਂ ਦੁਸ਼ਮਣ ਨੂੰ ਅੱਖ ਕਿਵੇਂ ਚੁੱਕਣ ਦੇਂਦਾ? ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਦੰਦ ਖੱਟੇ ਕਰ ਦਿੱਤੇ। ਧੁਰ ਅੰਦਰ ਜਾ ਕੇ ਦੁਸ਼ਮਣ ਕੁੱਟਿਆ, ਧੌਣੋਂ ਫੜ ਦੋ ਟੁਕੜੇ ਕਰ ਸੁੱਟਿਆ।

(The reference is to the 1971 war that India fought at the end of the same year that had begun with election fever. Post-war, Eastern Pakistan became Bangladesh.)

ਮੁਲਖੱਈਏ ਨੇ ਨੇਤਾ ਮਹਾਨ ਦਾ ਰਾਗ ਅਲਾਪਿਆ।

(Indira Gandhi was headed for glory in sync with the Indian Army's march towards Dhaka. On December 6, India officially revealed its position that it is in support of, and is catalysing, the formation of a new nation-state. Americans did position the 7th Fleet in the Bay of Bengal but that was not much of a threat, since US was tied down in Vietnam and scarcely had the inclination to jump into another war. Dhaka collapsed soon. On 16th, Lt Gen JS Aurora flew to Dhaka to accept the signed instrument of surrender. The victory unleashed a patriotic sentiment, much bigger than Indians saw after the Balakot strike this year. After all, it was India's first military victory in centuries. Much like today, the credit was shared by either countless unnamed soldiers or on specific politician — Indira Gandhi. Everyone went overboard in praising her. Indira was being hailed by her staunch opponents as Durga. From The Times of India’s Giri Lal Jain to RSS ideologue K R Malkani, they were calling the victory as a watershed in India's political evolution. Philosopher Hannah Arendt praised Indira Gandhi for something no one has praised so far Modi for — keeping a great poise and displaying calmness in the face of a massive crisis.)

ਇੱਕ ਤੋਂ ਬਾਅਦ ਇੱਕ ਸੂਬੇ ਵਿੱਚ ਹੁਣ ਨੇਤਾ ਦੀ ਪਾਰਟੀ ਦੀ ਜਿੱਤ ਦੇ ਝੰਡੇ ਝੂਲਣ ਲੱਗੇ।

(Indira and her party made a massive political capital out of it. In March 1972, fresh elections were called in 13 states, including Bihar, Madhya Pradesh and Maharashtra. Indira Gandhi’s party won comfortably in all 13. On every seat, it was Indira Gandhi against the opposition candidate. In many ways, it was Modi versus opponent 2019  scenario on every seat, except in West Bengal where Congress did what Amit Shah’s BJP tried to do in the same state in 2019 – terror, intimidation, even fraud.)

ਨੇਤਾ ਨੂੰ ਕਿਸੇ ਪਾਸਿਓਂ ਕੋਈ ਚੁਣੌਤੀ ਨਹੀਂ ਸੀ। (No one objected to even 1972 Simla Pact.) ਉਹ ਸਰਬਪ੍ਰਵਾਨਤ, ਸਰਬਸ਼ਕਤੀਮਾਨ ਸੀ। (She was choosing CMs on her own.) ਪਾਰਟੀ ਉਸੇ ਦੇ ਰੰਗ ਵਿੱਚ ਢਲ ਗਈ ਸੀ। ਉਸ ਦੀ ਪੋਸ਼ਾਕ ਉੱਤੇ ਤਬਸਰੇ ਲਿਖੇ ਜਾਂਦੇ, ਉਹਦੀ ਭਾਸ਼ਣ ਕਲਾ ਦੇ ਕਸੀਦੇ ਪੜ੍ਹੇ ਜਾਂਦੇ।

(Indira Gandhi’s choice of sarees was hailed by an endless number of Indian cultural arena tsars. Her oratory was hailed by even opponents, needless to say that the praise was akin to that reserved for a person who only has to wear a jacket to change its name from Nehru to Modi attire.) ਹਿੰਦੁਸਤਾਨੀਆਂ ਨੂੰ ਸੁਪਰੀਮ ਲੀਡਰ ਮਿਲ ਚੁੱਕਾ ਸੀ। (Even people like PN Haksar’s position was weakening. Sanjay Gandhi’s stock was rising. Maruti project was in the news.) 

ਇਹ ਲਗਭਗ ਅੱਧੀ ਸਦੀ ਪਹਿਲਾਂ ਦੀ ਗੱਲ ਹੈ।

ਮਜ਼ਬੂਤ ਸਰਕਾਰ ਅਤੇ ਨਿਆਂਪਾਲਿਕਾ ਵਿਚਕਾਰ ਤਣਾਅ ਦੀ ਸਥਿਤੀ ਉਤਪੰਨ ਹੋ ਗਈ ਸੀ। ਸੁਪਰੀਮ ਕੋਰਟ ਨੂੰ ਜਾਪ ਰਿਹਾ ਸੀ ਕਿ ਸਰਕਾਰ ਦੇ ਕੁਝ ਫ਼ੈਸਲੇ ਲੋਕਤੰਤਰੀ ਪ੍ਰੰਪਰਾਵਾਂ ਅਤੇ ਸੰਵਿਧਾਨ ਦੇ ਖ਼ਿਲਾਫ਼ ਹਨ।

(The Supreme Court had been critical of attempts to tinker with the basic structure of the Constitution, and was miffed with two cases in particular – the bank nationalisation and privy purse case. In these, after judgements went against the government, the government went back and changed the law.)  

ਸੱਤਾਧਾਰੀ ਪਾਰਟੀ ਨੇ ਐਲਾਨੀਆ ਕਹਿ ਦਿੱਤਾ ਸੀ ਕਿ ਅਦਾਲਤ-ਏ-ਉਸਮਾ ਪਾਰਲੀਮੈਂਟ ਨੂੰ ਚੁਣੌਤੀ ਦੇ ਰਹੀ ਹੈ। ਨੇਤਾ ਮਹਾਨ ਨੇ ਕਿਹਾ ਕਿ ਗ਼ਰੀਬ ਭਲਾਈ ਕੰਮਾਂ ਵਿੱਚ ਅਦਾਲਤ ਟੰਗ ਨਾ ਅੜਾਵੇ।

(Indira Gandhi and her acolytes started strongly advocating the idea of ‘committed judiciary’ and ‘committed bureaucracy’.)

ਵਿਰੋਧੀ ਧਿਰ ਰੋਣਾ ਰੋਵੇ ਕਿ ਰਾਜਨੀਤਕ ਸ਼ਕਤੀ ਇੱਕ ਵਿਅਕਤੀ ਵਿਸ਼ੇਸ਼ ਦੀ ਸ਼ਕਤੀ ਵਿੱਚ ਤਬਦੀਲ ਹੋ ਚੁੱਕੀ ਹੈ। ਸਾਰੀ ਫੈਸਲਾਸਾਜ਼ੀ ਉਸੇ ਦੀ ਮਰਜ਼ੀ ’ਤੇ ਨਿਰਭਰ ਹੈ। ਉਹ ਜਿਸ ਨੂੰ ਚਾਹੇ, ਕਿਸੇ ਰਾਜ ਦਾ ਮੁੱਖ ਮੰਤਰੀ ਲਾਵੇ। ਜਿਸ ਨੂੰ ਚਾਹੇ, ਹਟਾਵੇ। ਨੇਤਾ ਕਹੇ ਦੇਸ਼ ਮੇਰੇ ਨਾਲ ਹੈ, ਗ਼ਰੀਬ ਮੇਰੇ ਨਾਲ ਹੈ, ਸੀਟਾਂ ਤਾਂ ਵੇਖੋ ਮੇਰੇ ਕੋਲ ਕਿੰਨੀਆਂ ਹਨ!

ਦੁਸ਼ਮਣਾਂ ਦੀ ਪਛਾਣ ਕੀਤੀ ਜਾ ਰਹੀ ਸੀ। ਨਕਸਲੀ ਦੁਸ਼ਮਣ ਹਨ, ਫ਼ੈਸਲਾ ਹੋ ਗਿਆ। ਉਨ੍ਹਾਂ ਦਾ ਸਰਗਨਾ ਚਾਰੂ ਮਜੂਮਦਾਰ ਗੁਪਤ ਟਿਕਾਣੇ ਤੋਂ ਨੱਪ ਲਿਆ, ਸਲਾਖਾਂ ਪਿੱਛੇ ਸੁੱਟਿਆ। ਉਹ ਅੰਦਰੇ ਹੀ ਮਰ ਗਿਆ। ਜਿੱਥੇ ਅੰਦੋਲਨ ਉੱਠੇ, ਨੱਪਣ ਲਈ ਹਕੂਮਤ ਜ਼ੋਰ ਲਾਵੇ।

(Communist revolutionary Charu Majumdar hailed from a progressive landlord family in Siliguri, joined the then banned Communist Party of India (CPI) to work in its peasant front, later pursued the militant Naxalite cause, was a college dropout, authored the historic accounts of the 1967 Naxalbari uprising, and saw his writings becoming an ideology. In 1969, he founded the Communist Party of India (Marxist–Leninist), was captured from his hide-out on 16 July 1972, and died in custody on 28 July 1972 at the age of 54. Some reports claimed he was tortured to death.)

ਲੋਕਾਈ ਮਹਿੰਗਾਈ ਨਾਲ ਤ੍ਰਾਹ-ਤ੍ਰਾਹ ਕਰ ਰਹੀ ਸੀ। (The year 1973 saw inflation rate at 23 per cent.) ਸਿਨੇਮਾ ਦੀ ਸਕਰੀਨ ਉੱਤੇ ਮੁਟਿਆਰ ਨਾਲ ਦਰੱਖਤਾਂ ਦੁਆਲੇ ਨੱਚਦਾ ਗਾਉਂਦਾ, ਸੋਹਣਾ ਸੁਨੱਖਾ ਨੌਜਵਾਨ ਐਂਗਰੀ ਯੰਗ ਮੈਨ ਬਣ ਰਿਹਾ ਸੀ।

(Prakash Mehra’s Zanjeer hit screens in India in 1973, featuring a young police officer Vijay (Amitabh Bachhan), who was framed falsely and sent to jail, only to come out and seek revenge. He fights anti-social elements who get tacit support from within the system.)

ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰ ਵਿੱਚ, ਜਿਹੜਾ ਅੱਜਕੱਲ੍ਹ ਉੱਤਰਾਖੰਡ ਹੈ, ਔਰਤਾਂ ਦਰੱਖਤਾਂ ਨਾਲ ਚਿਪਕ ਗਈਆਂ। ਉਹ ਅਨਪੜ੍ਹ ਸਨ, ਉਨ੍ਹਾਂ ਅਜੇ ਵਾਤਾਵਰਣ ਬਦਲਾਅ ਬਾਰੇ ਨਹੀਂ ਸੀ ਸੁਣਿਆ, ਪਰ ਅਕਲਮੰਦ ਸਨ। ਚਿਪਕੋ, ਚਿਪਕੋ ਕਹਿ ਜ਼ਿੰਦਗੀ ਨੂੰ ਜੱਫਾ ਮਾਰ ਰਹੀਆਂ ਸਨ। ਨੇਤਾ ਕਹੇ ਇਹ ਵਿਕਾਸ ਰੋਕ ਰਹੀਆਂ ਹਨ।

(The Chipko Andolan, India's first major forest conservation people's movement, saw common village women embracing the trees to save them from being axed, and inspired environmental movements all over the world. They were seen by many as anti-development.)

ਉਧਰ ਸਰਬਉੱਚ ਅਦਾਲਤ ਵਿਚਲੇ ਜੱਜਾਂ ਵਿੱਚ ਪਾੜ ਪੈ ਗਿਆ ਕਿ ਸੰਵਿਧਾਨ ਦੀ ਮੌਲਿਕ ਬਣਤਰ ਨਾਲ ਪਾਰਲੀਮੈਂਟ ਛੇੜਛਾੜ ਕਰ ਸਕਦੀ ਹੈ ਜਾਂ ਨਹੀਂ।

(In the first weeks of 1973, the Supreme Court heard a petition challenging a new law which gave Parliament greater powers to amend the Constitution. A full bench heard the case, and while six judges voted to restrict the power of the Parliament, seven upheld it. Among those voting on the government’s side was Justice A N Ray. It later became clear that this was the crucial step that led to Ray’s eventual elevation.)

(In a sharply divided verdict, by a margin of 7-6, the court held that while the Parliament has "wide" powers, it did not have the power to destroy or emasculate the basic elements or fundamental features of the constitution.)

700 ਸਫ਼ਿਆਂ ਦਾ ਫ਼ੈਸਲਾ ਆਇਆ। 7-6 ਦੇ ਮਹੀਨ ਪਰ ਭਾਰਤੀ ਲੋਕਤੰਤਰ ਦੀ ਕਿਸਮਤ ਬਦਲ ਦੇਣ ਵਾਲੇ ਫ਼ਰਕ ਨੇ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ। ਨੇਤਾ ਲਈ ਇਹ ਮਾੜੀ ਖ਼ਬਰ ਸੀ।

(The government of Indira Gandhi did not take kindly to this implied restriction on its powers by the court. Readers can refer to the book by T R Andhyarujina, who was a counsel in this case, titled "The Kesavananda Bharati Case: The untold story of struggle for supremacy by Supreme Court and Parliament.")

ਉਸ ਕੋਲ 300 ਤੋਂ ਵਧੇਰੇ ਸੀਟਾਂ ਸਨ, ਸੋ ਚੁੱਕ ਕੇ ਆਪਣੀ ਮਰਜ਼ੀ ਦਾ ਮੁਨਸਿਫ਼ ਸਿਖਰ ’ਤੇ ਬਿਠਾਇਆ।

(On 26 April 1973, Justice AN Ray, who was among the dissenters, was made the Chief Justice of India, superseding three senior Judges (Shelat, Grover and Hegde), an unprecedented move in Indian legal history. Former CJI Mohammad Hidayatullah said termed it "an attempt of not creating 'forward looking judges' but 'judges looking forward' to the office of Chief Justice". Meanwhile, the conflict was now all out in the open. Union Law Minister HR Gokhale slammed the Supreme Court in Parliament.)

ਇਸ ਦੌਰਾਨ ਮਹਿੰਗਾਈ ਦੀ ਦਰ 30 ਪ੍ਰਤੀਸ਼ਤ ਨੂੰ ਛੂਹਣ ਲੱਗੀ। ਬਾਜ਼ਾਰ ਵਿੱਚ ਜਿਹੜੀ ਵਸਤ ਨੂੰ ਕੋਈ ਹੱਥ ਪਾਵੇ, ਭਾਅ ਅਸਮਾਨੀ ਜਾਵੇ। ਖ਼ਲਕਤ ਕੁਰਲਾ ਉੱਠੀ ਸੀ। ਮੁਲਕ ਭਰ ਵਿੱਚ ਹੜਤਾਲਾਂ ਦਾ ਸਿਲਸਿਲਾ ਤੁਰ ਪਿਆ। ਸਾਰਾ ਰੇਲਵੇ ਨਿਜ਼ਾਮ ਖੜ੍ਹ ਗਿਆ। ਰੇਲਗੱਡੀਆਂ ਦਾ ਪਹੀਆ ਜਾਮ ਹੋ ਗਿਆ।

(A young socialist George Fernandes led the railway strike that lasted three weeks and brought the country and the movement of goods and people to a halt. A million railway employees participated. Militant demonstrations in many cities marked this strike, and in many towns, army had to be called in.)

ਗੁਜਰਾਤ ਵਿੱਚ ਵਿਦਿਆਰਥੀਆਂ ਨੇ ਵਧਦੀ ਮਹਿੰਗਾਈ ਖ਼ਿਲਾਫ਼ ਅੰਦੋਲਨ ਵਿੱਢ ਦਿੱਤਾ। ਪਰ ਇਧਰ ਨੇਤਾ ਨੂੰ ਵੀ ਆਪਣੇ ਮਹਾਨ ਹੋਣ ’ਤੇ ਕੋਈ ਸ਼ੱਕ ਨਹੀਂ ਸੀ। ਉਸ ਐਟਮੀ ਧਮਾਕਾ ਕਰ ਦਿੱਤਾ।

(The nuclear test happened when the railway strike was still on. Ramachandra Guha writes in his India After Gandhi: "When the prime minister finally agreed, in May 1974, it was because the test helped to divert attention from the challenges posed by the railwaymen and the students in Bihar.” Of course, in certain sections, the nuclear blast also led to a surge in patriotic sentiment.)

ਮਜ਼ਬੂਤ ਨੇਤਾ, 300 ਤੋਂ ਵੱਧ ਪਾਰਲੀਮੈਂਟ ਵਿੱਚ ਸੀਟਾਂ, ਪਾਰਟੀ ਵਿੱਚ ਕੋਈ ਕੁਸਕ ਨਹੀਂ ਸੀ ਸਕਦਾ ਉਹਦੇ ਅੱਗੇ, ਉੱਤੋਂ ਗੱਲਾਂ ਐਟਮੀ ਸ਼ਕਤੀ ਦੀਆਂ। ਦੁਨੀਆ ਦੀ ਇੱਕ ਸੁਪਰ-ਪਾਵਰ ਉਹਦੇ ਨਾਲ ਸੀ।

(China had become a virtual ally of Pakistan and in July-August 1971, Pakistan had helped to bring about a US-China detente. To secure itself against a possible US-China intervention in case of a war, India signed a 20-year Indo-Soviet Treaty of Peace, Friendship and Cooperation. It was considered a major achievement.)

ਗੁਆਂਢ ਵਿੱਚ ਇੱਕ ਪਿੱਦੀ ਜਿਹਾ ਦੇਸ਼ ਸੀ, ਜਿਵੇਂ ਛੋਟਾ ਜਿਹਾ ਕੋਈ ਸਵਿਟਜ਼ਰਲੈਂਡ ਹੋਵੇ। ਨੇਤਾ ਨੇ ਇੱਕ ਦਿਨ ਹੱਥ ਮਾਰਿਆ, ਅੰਦਰ ਹੀ ਕਰ ਲਿਆ ਉਹਨੂੰ। ਸਿੱਕਿਮ ਨੂੰ ਭਾਰਤ ਦਾ ਸੂਬਾ ਹੀ ਬਣਾ ਲਿਆ। ਅੱਜਕੱਲ੍ਹ ਦਾ ਮਜ਼ਬੂਤ ਨੇਤਾ ਤਾਂ ਸਿਰਫ਼ ਸੂਬੇ ਦੇ ਹੀ ਟੁਕੜੇ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਂਦਾ ਹੈ, ਉਹ ਨੇਤਾ ਤਾਂ ਹੋਰ ਵੀ ਮਜ਼ਬੂਤ ਸੀ।

(In September 1974, the Republic of India acquired a chunk of territory that previously constituted the quasi-independent state of Sikkim. While Sikkim had its own flag and currency, and was ruled by its hereditary monarch, Chogyal, it was economically and militarily dependent on New Delhi. In 1973, some citizens of the kingdom had begun asking for representative assembly. In turn, Chogyal turned to the government of India to seek help to thwart the rebellion. New Delhi, instead, fanned further trouble. Eventually, when an assembly was proposed and elections were held, the pro-India party won all but one seat. Chogyal was forced to abdicate, and Indian Constitution was amended to make Sikkim an ‘associate state’ of India with representation in Parliament. It did lead to some diversion in the anti-Indira sentiment in the country but not for long.)

(The PM was facing more challenges. On 19 March, 1975, Indira Gandhi became the first Indian prime minister to testify in court, was spent five hours in the witness box answering questions about her election. Meanwhile, Morarji Desai went on fast to protest the continuation of President’s Rule in Gujarat and forced the government to order fresh elections in the second week of June. It led to further polarisation in politics but even as the votes in the Gujarat elections were being counted, the national attention shifted to Room Number 15 of the Allahabad High Court.)

ਪਰ ਨਿਜ਼ਾਮ ਵਿੱਚ ਕਈ ਵਾਰੀ ਐਸੇ ਵੀ ਕੋਈ ਕੋਕੜੂ ਆ ਜਾਂਦੇ ਹਨ ਜਿਨ੍ਹਾਂ ਸਾਹਮਣੇ ਦਾਲ ਨਹੀਂ ਗਲਦੀ। ਅਲਾਹਬਾਦ ਹਾਈਕੋਰਟ ਦਾ ਜੱਜ ਜਗਮੋਹਨ ਲਾਲ ਸਿਨਹਾ ਵੀ ਉਸੇ ਮਿੱਟੀ ਦਾ ਬਣਿਆ ਸੀ ਜਿਹੜੀ ਕੁੱਟਿਆਂ ਨਹੀਂ ਭੁਰਦੀ। ਉਸ ਕਿਹਾ ਕਿ ਨੇਤਾ ਦੀ ਚੋਣ ਹੀ ਨਾਜਾਇਜ਼ ਹੈ। ਇਸ ਨੇ ਚੋਣ ਵਿੱਚ ਸਰਕਾਰੀ ਹੀਲੇ-ਵਸੀਲੇ ਵਰਤੇ ਸਨ।

(Justice Sinha read out his judgement in the same court in which Indira’s daddy and grand daddy had practised. It was a three year old case brought to court by Raj Naraian. June 12 was a very bad day for Indira Gandhi. Early in the morning, news came that her old associate D P Dhar had died during the night. Then came the news from Gujarat of election results painting a grim picture for the party, and finally came Justice Sinha’s judgement.)

ਉਧਰੋਂ ਬਿਹਾਰ ਵਾਲੇ ਪਾਸਿਓਂ ਤੂਫ਼ਾਨ ਚੜ੍ਹਦਾ ਆ ਰਿਹਾ ਸੀ। ‘ਸਿੰਘਾਸਨ ਖਾਲੀ ਕਰੋ ਕਿ ਜਨਤਾ ਆਤੀ ਹੈ’ ਦੀਆਂ ਆਵਾਜ਼ਾਂ ਫਿਜ਼ਾ ਵਿੱਚ ਗੂੰਜ ਰਹੀਆਂ ਸਨ। (This line by Ramdhari Singh Dinkar was drawing frenzied applause in Bihar and later in the rest of the country.)

ਹਰ ਮਜ਼ਬੂਤ ਨੇਤਾ ਆਪਣਾ ਥਾਪੜਾ-ਪ੍ਰਾਪਤ ਪਾਰਟੀ ਪ੍ਰਧਾਨ ਲਾਉਂਦਾ ਹੈ ਜਿਹੜਾ ਮੌਕਾ-ਬਮੌਕਾ ਉੱਚੀ ਹੇਕ ਵਿੱਚ ਸਰਵਉੱਚ ਨੇਤਾ ਦੇ ਕਸੀਦੇ ਪੜ੍ਹ ਸਕੇ। ਇਹ ਕੰਮ ਦੇਵ ਕਾਂਤ ਬਰੂਆ (Dev Kant Barooah) ਨੇ ਬੜੀ ਵਫ਼ਾਦਾਰੀ ਨਾਲ ਕੀਤਾ। ਰਾਜਧਾਨੀ ਵਿੱਚ ਢੋਅ ਕੇ ਲਿਆਂਦੇ ਲੋਕਾਂ ਦੇ ਸਮੁੰਦਰ ਸਾਹਵੇਂ ਉਸ ਕਵਿਤਾ ਪੜ੍ਹੀ – "ਨੇਤਾ ਤੇਰੀ ਸੁਬਹ ਕੀ ਜੈ, ਤੇਰੀ ਸ਼ਾਮ ਕੀ ਜੈ। ਤੇਰੇ ਕਾਮ ਕੀ ਜੈ, ਤੇਰੇ ਨਾਮ ਕੀ ਜੈ।”

(This was on June 20, and about a million people apparently attended the rally on the Boat Club lawns. Most of them were people ferried by Bansi Lal from Haryana. Two days later, the opposition responded with a rally of its own. Jai Prakash Narain couldn’t reach from Calcutta because of some "technical trouble” with an Indian Airlines’ plane, an issue that raised many hackles. It rained heavily, but the rally was nevertheless impressive.)  

ਤਿੰਨ ਦਿਨਾਂ ਬਾਅਦ ਸੁਪਰੀਮ ਕੋਰਟ ਨੇ ਆਖਿਆ, ਨੇਤਾ ਕੁਰਸੀ ’ਤੇ ਭਾਵੇਂ ਬੈਠੇ ਪਰ ਪਾਰਲੀਮੈਂਟ ਵਿੱਚ ਉਹਦੇ ਕੋਲ ਹੁਣ ਕੋਈ ਅਧਿਕਾਰ ਨਹੀਂ ਰਹਿ ਗਿਆ।

(This decision of the apex court came on June 23. The judge was Justice VR Krishna Iyer who issued a conditional stay on the Allahabad High Court judgement, allowing the Prime Minister to attend Parliament but divesting her of the right to vote till a final decision is taken.)

ਪਰ ਇਹ ਕੋਈ 303 ਵਾਲਾ ਮਜ਼ਬੂਤ ਨੇਤਾ ਨਹੀਂ ਸੀ। ਇਸ ਕੋਲ ਤਾਂ 352 ਸਨ। ਮਜ਼ਬੂਤ ਨੇਤਾ ਦੀ ਪਿਰਤ ਹੀ ਉਸ ਪਾਈ ਸੀ। ਉਸ ਅਚਾਨਕ ਐਲਾਨ ਕੀਤਾ ਕਿ ਬਹੁਤ ਹੋ ਗਿਆ, ਹੁਣ ਕੋਈ ਕੁਸਕਣ ਦੀ ਜੁਰੱਅਤ ਨਾ ਕਰੇ। ਸਾਰੇ ਵਿਰੋਧੀ ਚੁੱਕ ਜੇਲ੍ਹਾਂ ਵਿੱਚ ਡੱਕ ਦਿੱਤੇ। ਲੋਕੀਂ ਦੁਰਗਾ ਐਵੇਂ ਥੋੜ੍ਹੀ ਕਹਿੰਦੇ ਸਨ!

(On June 25, proclamation of an internal Emergency was issued.)

ਉਸ ਵੇਲੇ ਦਾ ਸਾਰਾ ਮੁਲਕ ਮਜ਼ਬੂਤ ਨੇਤਾ ਨੇ ਅੱਜ ਦੀ ਕਸ਼ਮੀਰ ਵਾਦੀ ਵਾਂਗ ਬਣਾ ਦਿੱਤਾ। ਅਖ਼ਬਾਰਾਂ ਦੀ ਬਿਜਲੀ ਕੱਟ ਦਿੱਤੀ, ਬੋਲਣ ਦੀ ਆਜ਼ਾਦੀ ਖੋਹ ਲਈ। ਸੈਂਸਰਸ਼ਿਪ ਲਾ ਦਿੱਤੀ। ਬੱਚੇ ਕਿੰਨੇ ਪੈਦਾ ਕਰਨੇ ਹਨ, ਸਰਕਾਰੀ ਹੁਕਮ ਆਉਣ ਲੱਗੇ। ਨੇਤਾ ਨੇ ਚਿਤਾਵਨੀ ਦਿੱਤੀ ਕਿ ਖਬਰਦਾਰ, ਜੇ ਕਿਸੇ ਨੇ ਧਰਨਾ ਪ੍ਰਦਰਸ਼ਨ ਕਰਨ ਬਾਰੇ ਸੋਚਿਆ ਵੀ ਤਾਂ ਅੰਜਾਮ ਬੁਰਾ ਹੋਵੇਗਾ।

ਅਦਾਲਤ-ਏ-ਉਸਮਾ ਵਿੱਚ ਸਿਖਰ ’ਤੇ ਮੁਨਸਿਫ਼ (A N Ray) ਉਸ ਹੱਥੀਂ ਲਾਇਆ ਸੀ। ਚੀਕਾਂ ਮਾਰਦੇ ਜਿਹੜੇ ਉਸ ਕੋਲ ਫ਼ਰਿਆਦ ਲੈ ਕੇ ਗਏ, ਅਦਾਲਤ ਨੇ ਬੇਰੰਗ ਵਾਪਸ ਭੇਜੇ। ਅਖੇ, ਹਕੂਮਤ ਹਕੂਮਤ ਹੁੰਦੀ ਹੈ, ਜਿਹਦੀ ਚਾਹੇ ਜਾਨ ਲੈ ਲਵੇ।
(This was the habeas corpus case.)

ਪੰਜਾਂ ਜੱਜਾਂ ਦੇ ਉਸ ਬੈਂਚ ਵਿੱਚ ਇੱਕ ਪੰਜਾਬੀ ਜੱਜ ਵੀ ਸੀ। (The reference is to Justice H R Khanna.) ਉਸ ਆਖਿਆ, ‘‘ਨਾਗਰਿਕ ਦੇ ਜੀਵਨ  ਦਾ ਅਧਿਕਾਰ ਐਨਾ ਮੌਲਿਕ ਹੈ ਕਿ ਇਹ ਸੰਵਿਧਾਨ ਦੀ ਇਸ ਅਧਿਕਾਰ ਦਿੰਦੀ ਧਾਰਾ ਤੋਂ ਵੀ ਉਚੇਰਾ ਹੈ। ਹਕੂਮਤ ਨੂੰ ਕੋਈ ਹੱਕ ਨਹੀਂ ਕਿ ਉਹ ਇਹ ਅਧਿਕਾਰ ਖੋਹ ਸਕੇ।” ਵਿਚਾਰਾ ’ਕੱਲਾ ਹੀ ਰਹਿ ਗਿਆ। ਬਾਕੀ ਚਾਰੇ ਵਾਰੀ ਵਾਰੀ ਮੁਲਕ ਦੇ ਚੀਫ਼ ਜਸਟਿਸ ਬਣੇ, ਉਹ ਸਿਰਫ਼ ਇਨਸਾਫ਼ਪਸੰਦਾਂ ਦੇ ਦਿਲਾਂ ’ਤੇ ਰਾਜ ਕਰਨ ਜੋਗਾ ਰਹਿ ਗਿਆ।

(Lawyers representing the thousands jailed under MISA argued that the right of habeas corpus could not be taken away by the state. Judgements in the lower courts seemed to favour this view, but when the case reached the Supreme Court it held that detentions without trial were legal under the new dispensation. Of the five-member bench only one dissented: this was Justice H. R. Khanna, who pointed out that ‘detention without trial is an anathema to all those who love personal liberty’.)

ਨੇਤਾ ਨੇ ਦੇਸ਼ ਨੂੰ ਦੱਸਿਆ ਕਿ ਅਸੀਂ ਤਾਂ ਗ਼ਰੀਬ ਦੀ ਭਲਾਈ ਕਰਨਾ ਲੋਚਦੇ ਹਾਂ, ਇਸ ਲਈ ਜੇ ਅਦਾਲਤਾਂ, ਜੱਜ ਜਾਂ ਅਫ਼ਸਰਸ਼ਾਹੀ ਨੇ ਲੱਤ ਅੜਾਈ ਤਾਂ ਉਹ ਦੇਸ਼ ਦੁਸ਼ਮਣ ਹੋਣਗੇ।

ਮਜ਼ਬੂਤ ਨੇਤਾਵਾਂ ਦੀ ਕਿਸਮਤ ਵਿੱਚ ਕਿਸੇ ਨਾ ਕਿਸੇ ਐਵਾਰਡ-ਵਾਪਸੀ ਬ੍ਰਿਗੇਡ ਨਾਲ ਟਾਕਰਾ ਲਿਖਿਆ ਹੁੰਦਾ ਹੋਣਾ ਹੈ। ਕੰਨੜ ਭਾਸ਼ਾ ਦੇ ਵਿਦਵਾਨ ਲੇਖਕ ਪਦਮ ਭੂਸ਼ਣ ਸ਼ਿਵਰਾਮ ਕਾਰੰਤ (K. Shivaram Karanth) ਨੇ ਰਾਸ਼ਟਰੀ ਇਨਾਮ ਹਕੂਮਤ ਦੇ ਮੂੰਹ ’ਤੇ ਦੇ ਮਾਰਿਆ। ਫਨੀਸ਼ਵਰਨਾਥ ਰੇਣੂ (Phanishwar Nath 'Renu') ਨੇ ਆਪਣੇ ਪਦਮਸ੍ਰੀ ਤੋਂ ਇਹੋ ਕੰਮ ਲਿਆ। ਉਦੋਂ ਸਰਕਾਰ ਦੇ ਗੋਦੀ ਚੜ੍ਹੇ ਟੀਵੀ ਐਂਕਰ ਰਾਤੀਂ ਨੌਂ ਵਜੇ ਕੁਰਸੀ ਤੋਂ ਉੱਛਲ-ਉੱਛਲ ਕੇ ਜੇ ਸਵਾਲ ਪੁੱਛਦੇ ਹੁੰਦੇ ਤਾਂ ਹਰ ਸ਼ਾਮ ਛੱਤ ਵਿੱਚ ਜਾ ਵੱਜਦੇ, ਸ਼ਾਇਦ ਇਨਾਮ ਵਾਪਸ ਕਰਨ ਵਾਲਿਆਂ ਨੂੰ ਭੰਡਦੇ ਅਤੇ ਦੇਵ ਕਾਂਤ ਬਰੂਆ ਨੂੰ ਹੀ ਆਪਣੇ ਸਮਿਆਂ ਦਾ ਮਹਾਨ ਕਵੀ ਐਲਾਨ ਦਿੰਦੇ।

(In contrast, ‘godi media’ also abounded. The editor of the Illustrated Weekly, Khushwant Singh, emerged as the chief cheerleader and trumpeter of Indira Gandhi's rising son, Sanjay Gandhi. Khushwant Singh termed him as ‘The Man Who Gets Things Done’ and the Weekly chose him as the ‘Indian of the Year’. The magazine ran lavish features on Sanjay and his young wife, Maneka, pages and pages of photographs accompanied by an invariably fawning text. Samples: ‘He has determination, a sense of justice, a spirit of adventure and a total lack of fear’. ‘Sanjay Gandhi has added a new dimension to political leadership: he has no truck with shady characters or sycophants; he is a teetotaller, he lives a simple life, . . . his words are not hot air but charged with action.’)

(Jagmohan, who later became J-K governor, was a key member of a coterie that had sprung up around Sanjay Gandhi. Others included Naveen Chawla, who later became India’s Chief Election Commissioner, and senior police officer P. S. Bhinder. Among the women who worked with Sanjay were the president of the Youth Congress, Ambika Soni, and a socialite-cum-social worker, Ruksana Sultana.)

ਮਜ਼ਬੂਤ ਨੇਤਾ ਦੇ ਪਿਓ ਨੇ ਅੰਗਰੇਜ਼ਾਂ ਦੀ ਜੇਲ੍ਹ ਵਿੱਚ ਸਮਾਂ ਗੁਜ਼ਾਰਿਆ ਸੀ ਜਿੱਥੋਂ ਉਸ ਆਪਣੀ ਇਕਲੌਤੀ ਸੰਤਾਨ ਨੂੰ ਚਿੱਠੀਆਂ ਲਿਖੀਆਂ ਸਨ। ਬਚਪਨ ਵਿੱਚ ਸਾਨੂੰ ਸਕੂਲ ਵਿੱਚ ਉਨ੍ਹਾਂ ’ਚੋਂ ਕੁਝ ਚਿੱਠੀਆਂ ਪਾਠਕ੍ਰਮ ਵਿੱਚ ਲੱਗੀਆਂ ਸਨ। ਜਦੋਂ ਮਜ਼ਬੂਤ ਨੇਤਾ ਨੇ ਵਿਰੋਧੀ ਧਿਰ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਸੀ ਤਾਂ ਨਿਊਯਾਰਕ ਟਾਈਮਜ਼ ਦੇ ਭਾਰਤ ਵਿੱਚ ਕਦੀ ਨਾਮਾਨਿਗਾਰ ਰਹੇ ਪੱਤਰਕਾਰ ਏ.ਐੱਮ. ਰੋਜ਼ੈਨਥਾਲ (A. M. Rosenthal) ਨੇ ਦੇਸ਼ ’ਚ ਚੱਕਰ ਮਾਰਿਆ। ਉਨ੍ਹਾਂ ਲਿਖਿਆ ਕਿ ਜੇ ਅੱਜ ਨੇਤਾ ਦਾ ਬਾਪ ਜਿਉਂਦਾ ਹੁੰਦਾ ਤਾਂ ਉਸ ਨੇ ਫਿਰ ਜੇਲ੍ਹ ਵਿੱਚ ਹੋਣਾ ਸੀ ਅਤੇ ਮੁੜ ਤੋਂ ਸੰਤਾਨ ਨੂੰ ਜੇਲ੍ਹ ਵਿੱਚੋਂ ਚਿੱਠੀਆਂ ਲਿਖ ਸਮਝਾਉਣਾ ਸੀ ਕਿ ਲੋਕਤੰਤਰ ਕੀ ਹੁੰਦਾ ਹੈ।

(The reference is to a series of letters written to Indira Gandhi by Nehru in the early 1930s, while lodged in a British jail. These presented his thirteen-year-old daughter with a panoramic sweep of world history. Starting with the Greeks, and ending with the Indian freedom struggle, the story as told by the father unfolded the (oft-interrupted) progress of the human animal towards greater sociability and freedom. The later letters explored how ‘democracy, which was for a century and more the ideal and inspiration of countless people, and which can count its martyrs by the thousands,’ was now ‘losing ground everywhere’. The last letter, sent to Indira on 9August 1933 – three years after the first – ended with the stirring paean to freedom contained in Rabindranath Tagore’s great poem Gitanjali.)

(When published in book form, the letters sold briskly, and in time the author was persuaded by his publisher to bring out an expanded edition. A freshly written postscript, dated 14 November 1938, outlined the major political developments of the latter part of the decade. ‘The growth of fascism during the last five years and its attack on every democratic principle and conception of freedom and civilization,’ wrote Jawaharlal to Indira, ‘have made the defence of democracy the vital question today.’ Unfortunately, ‘democracy and freedom are in grave peril today, and the peril is all the greater because their so-called friends stab them in the back’.)

(A. M. Rosenthal, the Pulitzer Prize-winning foreign correspondent of  The New York Times, who was a Canadian-born and reared in poverty in the Bronx, later rose to become the newspaper's executive editor and is often remembered for his "On My Mind" pieces on the NYT's Op-Ed page.)

ਲੋਕਤੰਤਰ ਦੀ ਉਸ ਲੜਾਈ ਵਿੱਚ ਪੰਜਾਬ ਮੋਹਰੀ ਹੋ ਕੇ ਲੜਿਆ ਸੀ। ਅੱਜ ਜਦੋਂ ਕਸ਼ਮੀਰ ਦੀ ਵਾਦੀ ਨੂੰ ਐਮਰਜੈਂਸੀ ਤੋਂ ਮਾੜੇ ਦਿਨ ਦੇਖਣੇ ਪੈ ਰਹੇ ਹਨ ਤਾਂ ਵੀ ਪੰਜਾਬ ਦੇ ਵਲਵਲੇ ਮਜ਼ਬੂਤ ਨੇਤਾ ਪਿੱਛੇ ਲੱਗੇ ਦੇਸ਼ ਦੇ ਵੱਡੇ ਜਨਸਮੂਹ ਤੋਂ ਵੱਖਰੇ ਅਤੇ ਨਿਆਰੇ ਹਨ। ਵਾਦੀ ਵਿੱਚ ਲੋਕਤੰਤਰ ਦਾ ਗਲਾ ਘੁੱਟਣ ਵਿੱਚ ਅੱਜ ਹੱਥ ਕੁਝ ਉਨ੍ਹਾਂ ਪਾਰਟੀਆਂ ਦੇ ਵੀ ਹਨ ਜਿਹੜੀਆਂ ਅੱਜ ਤੱਕ ਰਾਜਾਂ ਦੇ ਵੱਧ ਅਧਿਕਾਰਾਂ ਦੀਆਂ ਅਲੰਬਰਦਾਰ ਰਹੀਆਂ ਹਨ, ਪਰ ਹੁਣ ਸ਼ਾਇਦ ਮਜ਼ਬੂਤ ਨੇਤਾ ਦੀ ਹਰਮਨ ਪਿਆਰਤਾ ਤੋਂ ਭੈਅ ਖਾਂਦੀਆਂ ਹਨ। ਇਸੇ ਲਈ ਕਈਆਂ ਦੇ ਮੂੰਹੋਂ ਅਸਾਮ ਵਿੱਚ ਲੱਖਾਂ ਬਾਸ਼ਿੰਦਿਆਂ ਕੋਲੋਂ ਉਨ੍ਹਾਂ ਦਾ ਦੇਸ਼ ਖੋਹੇ ਜਾਣ ’ਤੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ ਜਾ ਰਿਹਾ। ਉਹ ਤਾਂ ਕਸ਼ਮੀਰ ਦੇ ਉਨ੍ਹਾਂ ਲੀਡਰਾਂ ਲਈ ਵੀ ਨਹੀਂ ਬੋਲ ਰਹੀਆਂ ਜਿਹੜੇ ਉਸ ਵੇਲੇ ਉਨ੍ਹਾਂ ਦੇ ਨਾਲ ਖੜ੍ਹੇ ਸਨ।

ਪਰ ਅੱਜ ਚੁੱਪ ਰਹਿਣ ਵਾਲਿਆਂ ਨੂੰ ਇਹ ਸਨਦ ਰਹਿਣੀ ਚਾਹੀਦੀ ਹੈ ਕਿ ਉਸ ਮਜ਼ਬੂਤ ਨੇਤਾ ਦਾ ਲੋਕਾਂ ਕੀ ਹਸ਼ਰ ਕੀਤਾ ਸੀ? 352 ਸੀਟਾਂ ਜਿੱਤ, ਪਾਕਿਸਤਾਨ ਨੂੰ ਹਰਾ, ਉਹਦੇ ਟੋਟੇ ਕਰ, ਦੁਰਗਾ ਬਣ, ਐਟਮੀ ਧਮਾਕੇ ਕਰ, ਐਮਰਜੈਂਸੀ ਲਾ ਉਸ ਨੂੰ ਕਿੰਨੇ ਕੁ ਵਕਤ ਵਿੱਚ ਲੋਕਾਂ ਭੁੰਜੇ ਲਾਹ ਸੁੱਟਿਆ ਸੀ। ਬਚ ਰਹੇ ਸਵਾਲ ਉਸ ਦੀ ਪਾਰਟੀ ਨੂੰ ਅੱਜ ਵੀ ਮਹਿੰਗੇ ਪੈ ਰਹੇ ਹਨ। ਅੱਜ ਦੇ ਮਜ਼ਬੂਤ ਨੇਤਾ ਅਤੇ ਉਹਦੇ ਆਪੂੰ ਬਣੇ ਢੰਡੋਰਚੀਆਂ ਨੂੰ ਹਬੀਬ ਜਾਲਿਬ ਦਾ ਇਹ ਸ਼ਿਅਰ ਨਹੀਂ ਭੁੱਲਣਾ ਚਾਹੀਦਾ:

ਤੁਮਸੇ ਪਹਿਲੇ ਵੋ ਜੋ ਇਕ ਸ਼ਖ਼ਸ ਯਹਾਂ ਤਖ਼ਤ-ਨਸ਼ੀਂ ਥਾ
ਉਸਕੋ ਭੀ ਅਪਨੇ ਖ਼ੁਦਾ ਹੋਨੇ ਕਾ ਇਤਨਾ ਹੀ ਯਕੀਂ ਥਾ।

(Habib Jalib was a Pakistani revolutionary poet, left-wing activist and politician who opposed martial law, authoritarianism and state oppression. He openly spoke against military coups and administrators, and was jailed several times by several regimes.)

*(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਤੀਤ ਵਿੱਚ ਰਾਜਾਂ ਦੇ ਵੱਧ ਅਧਿਕਾਰਾਂ ਦੇ ਅਲੰਬਰਦਾਰ ਰਹੇ ਨੇਤਾਵਾਂ ਨੂੰ ਮਜ਼ਬੂਤ ਨੇਤਾ ਸਾਹਮਣੇ ਲਿਫ਼ਦਿਆਂ ਵੇਖ ਉਸ ਹਕੀਮ ਦਾ ਪਤਾ ਲੱਭ ਰਿਹਾ ਹੈ ਜਿਹੜਾ ਕੰਧਾਂ ’ਤੇ ਇਬਾਰਤ ਲਿਖਦਾ ਸੀ ਕਿ ਮਰਦਾਨਾ ਕਮਜ਼ੋਰੀ ਵਾਲੇ ਇੱਕ ਵਾਰੀ ਜ਼ਰੂਰ ਮਿਲਣ।) 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.


ਪੜ੍ਹੋ  'ਲਿਖਤੁਮ ਬਾਦਲੀਲ' ਦੇ ਕੁਝ ਹੋਰ ਜਾਣਕਾਰੀ ਭਰਪੂਰ ਲੇਖ :

ਗ਼ਰੀਬ, ਤੇਰਾ ਭਲਾ ਕਰੀਏ...


1984, 2047, 2084 – ਅਜੇ ਛਪਣੇ ਤਬਸਰੇ ਹੋਰ ਬਥੇਰੇ

ਮੇਰਾ ਸਵਾਲ ਤੇ ਬੇਬੇ ਦਾ ਲੱਕੜ ਦਾ ਸਟੈਂਡ

ਸੁਰਖ਼ੀਆਂ ਤੇ ਟਿਮਟਿਮਾਉਂਦੀਆਂ ਬਿਜਲਈ ਲੜੀਆਂ


ਗੋਡਿਆਂ ਵਿੱਚ ਸਿਰ, ਸਿਰ ਵਿੱਚ ਕੀ ਹੈ ਹੁਣ 

ਚੋਣਾਂ 2019 – ਬੱਸ ਅੱਡੇ ਦੀ ਹਾਲਤ ਹੁਣ ਠੀਕ ਹੈ    

ਰੇਡੀਓ ਲਾਓ, ਖਿੜਕੀ ਖੋਲ੍ਹੋ, ਦਿਹਾਤੀ ਪ੍ਰੋਗਰਾਮ ਸੁਣੋ 

ਚੋਣਾਂ ਬਚਿਆ ਸਵਾਲ - ਤੁਸੀਂ ਜਿਊਂਦੇ ਰਹੋਗੇ ਕਿ ਮਰ ਜਾਓਗੇ?

ਸ਼ੈਕਸਪੀਅਰ ਤੇ ਸਲਫਾਸਸੁਰਖ਼ੀ-ਜੰਗ ਹਾਰਦਾ ਕਿਸਾਨ, ਮਜ਼ਦੂਰ

ਸੁਰਖੀਆਂ, ਤੇ ਟਿਮਟਿਮਾਉਂਦੀਆਂ ਬਿਜਲਈ ਲੜੀਆਂ

ਲਹਿੰਦਾ ਬਨਾਮ ਚੜ੍ਹਦਾ - ਕਾਮੇਡੀ ਸ਼ੋਅਬਿਨ ਸਿਆਸਤ, ਗਵਾਰਾਂ ਦਾ ਹਾਸਾ

ਗ਼ਦਰੀ ਮੇਲਾ ਤੇ ਦੰਗਾ ਪੀੜਤਹਿੰਦਸਾ-ਨੁਮਾ ਵਰ੍ਹੇਗੰਢਾਂ

ਚੋਣਾਂ 2019: 550ਵੀਂ ਵਰ੍ਹੇਗੰਢ ਵਾਲਾ ਸਟਾਰ ਪ੍ਰਚਾਰਕ 

ਮੇਰਾ ਸਵਾਲ ਤੇ ਬੇਬੇ ਦਾ ਲੱਕੜ ਦਾ ਸਟੈਂਡ



your name*

email address*

You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*





Copyright © 2016-2017