ਵਿਚਾਰ
ਜੋਕਾਂ ਬਣ ਕੇ ਚੰਬੜੇ ਹਨ ਜੋਤਸ਼ੀ, ਤਾਂਤਰਿਕ ਤੇ ਵਾਸਤੂਕਲਾ ਵਾਲੇ ਸਾਡੇ ਸਮਾਜ ਨੂੰ
- ਬਲਰਾਜ ਸਿੰਘ ਸਿੱਧੂ
ਜੋਕਾਂ ਬਣ ਕੇ ਚੰਬੜੇ ਹਨ ਜੋਤਸ਼ੀ, ਤਾਂਤਰਿਕ ਤੇ ਵਾਸਤੂਕਲਾ ਵਾਲੇ ਸਾਡੇ ਸਮਾਜ ਨੂੰ



ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਦਿੜ੍ਹਬਾ ਨਜ਼ਦੀਕ ਤਿੰਨ ਛੋਟੇ ਬੱਚਿਆਂ ਨੇ ਨਹਿਰ ਵਿੱਚ ਕਿਸੇ ਵਹਿਮੀ ਵੱਲੋਂ ਵਹਾਏ ਗਏ ਨਾਰੀਅਲ ਪਕੜਨ ਲਈ ਛਲਾਂਗ ਲਗਾਈ। ਪਿੰਡ ਵਾਲਿਆਂ ਦੀ ਹਿੰਮਤ ਕਾਰਨ ਦੋ ਬੱਚੇ ਤਾਂ ਬਚਾਅ ਲਏ ਗਏ ਪਰ ਇੱਕ ਵਿਚਾਰਾ ਮਸੂਮ ਡੁੱਬਣ ਕਾਰਨ ਆਪਣੀ ਜਾਨ ਗਵਾ ਬੈਠਾ। ਕਿਸੇ ਠੱਗ ਜੋਤਸ਼ੀ ਵੱਲੋਂ ਕਸ਼ਟ ਟਾਲਣ ਲਈ ਦੱਸਿਆ ਗਿਆ ਉਪਾਅ, ਇੱਕ ਬੇਗੁਨਾਹ ਦੀ ਮੌਤ ਦਾ ਕਾਰਨ ਬਣ ਗਿਆ। ਚਾਹੀਦਾ ਤਾਂ ਇਹ ਸੀ ਕਿ ਉਸ ਜੋਤਸ਼ੀ ਅਤੇ ਉਪਾਅ ਕਰਨ ਵਾਲੇ ਵਹਿਮੀ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਂਦਾ।

ਲੋਕ ਹਰ ਸਾਲ ਜੋਤਸ਼ੀਆਂ-ਤਾਂਤਰਿਕਾਂ ਦੇ ਕਹਿਣ 'ਤੇ ਹਜ਼ਾਰਾਂ ਮਣ ਨਾਰੀਅਲ, ਹਵਨ ਦੀ ਸਵਾਹ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ, ਮਰਨ ਵਾਲਿਆਂ ਦੀਆਂ ਅਸਥੀਆਂ, ਧਾਰਮਿਕ ਸਮਾਗਮਾਂ ਦਾ ਰਹਿੰਦ ਖੂੰਹਦ, ਕੋਲੇ, ਸਿੱਕਾ ਅਤੇ ਪੈਸੇ ਨਦੀਆਂ ਨਾਲਿਆਂ ਵਿੱਚ ਸੁੱਟਦੇ ਰਹਿੰਦੇ ਹਨ। ਹਰੇਕ ਧਾਰਮਿਕ ਚੀਜ ਨੂੰ ਜਲ ਪ੍ਰਵਾਹ ਕਰਨ ਦੀ ਰਵਾਇਤ ਨੇ ਭਾਰਤ ਦੇ ਪਾਣੀਆਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।
----------
ਭਾਰਤ ਵਿੱਚ ਜੋਤਿਸ਼, ਤਾਂਤਰਿਕ, ਵਾਸਤੂਕਲਾ, ਪੁੱਛਾਂ ਦੇਣੀਆਂ ਅਤੇ ਭੂਤ ਕੱਢਣੇ ਕਰੋੜਾਂ ਦਾ ਕਾਰੋਬਾਰ ਬਣ ਚੁੱਕਾ ਹੈ।
----------
ਇਨ੍ਹਾਂ ਜੋਤਸ਼ੀਆਂ ਨੇ ਕਿਸਾਨਾਂ ਨੂੰ ਵੀ ਬਹੁਤ ਦੁਖੀ ਕੀਤਾ ਹੋਇਆ ਹੈ। ਰੋਜ ਨਹਿਰਾਂ, ਕੱਸੀਆਂ ਅਤੇ ਮੋਘਿਆਂ ਦਾ ਪਾਣੀ ਨਾਰੀਅਲ ਤੇ ਹੋਰ ਧਾਰਮਿਕ ਗੰਦ ਮੰਦ ਫਸਣ ਕਾਰਨ ਜਾਮ ਹੋ ਜਾਂਦਾ ਹੈ। ਸਾਡੇ ਜੰਮਣ ਤੋਂ ਲੈ ਕੇ ਮਰਨ ਤਕ ਦੇ ਬਹੁਤੇ ਕਿਰਿਆ ਕਰਮ ਹਵਾ ਅਤੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਨ ਵਾਲੇ ਹਨ। ਇੱਕ ਆਮ ਭਾਰਤੀ ਦੇ ਜੀਵਨ ਕਾਲ ਵਿੱਚ ਅਨੇਕਾਂ ਹਵਨ, ਯੱਗ, ਪਾਠ ਆਦਿ ਕੀਤੇ ਜਾਂਦੇ ਹਨ ਜਿਨ੍ਹਾਂ ਦੌਰਾਨ ਕਰੋੜਾਂ ਟਨ ਲੱਕੜਾਂ, ਘਿਉ ਅਤੇ ਹੋਰ ਖਾਣ ਯੋਗ ਸਮੱਗਰੀ ਫੂਕ ਦਿੱਤੀ ਜਾਂਦੀ ਹੈ। ਹੁਣ ਅੱਗ ਵਿੱਚ ਘਿਉ ਸਾੜਨ ਜਾਂ ਪਾਣੀ ਵਿੱਚ ਨਾਰੀਅਲ ਰੋੜ੍ਹਨ ਨਾਲ ਰੱਬ ਕਿਵੇਂ ਖੁਸ਼ ਹੋ ਸਕਦਾ ਹੈ?

ਹੁਣੇ ਲੰਘੀਆਂ ਪਾਰਲੀਮੈਂਟ ਚੋਣਾਂ ਵਿੱਚ ਮੱਧ ਪ੍ਰਦੇਸ਼ ਦੇ ਇੱਕ ਪਖੰਡੀ ਬਾਬੇ ਨੇ ਇੱਕ ਨੇਤਾ ਨੂੰ ਜਿਤਾਉਣ ਲਈ ਭੁਪਾਲ ਵਿਖੇ ਹਵਨ ਕਰ ਕੇ ਕਈ ਮਣ ਲਾਲ ਮਿਰਚਾਂ ਸਾੜ ਸੁੱਟੀਆਂ। ਨਾਲ ਹੀ ਐਲਾਨ ਕੀਤਾ ਕਿ ਜੇ ਇਹ ਨੇਤਾ ਨਾ ਜਿੱਤਿਆ ਤਾਂ ਮੈਂ ਆਤਮ ਦਾਹ ਕਰ ਲਵਾਂਗਾ। ਪਰ ਜਦੋਂ ਉਹ ਨੇਤਾ ਹਾਰ ਗਿਆ ਤਾਂ ਬਾਬਾ ਪੂਰੀ ਬੇਸ਼ਰਮੀ ਨਾਲ ਮਰਨ ਤੋਂ ਮੁੱਕਰ ਗਿਆ। ਜਦੋਂ ਵੀ ਕੋਈ ਭਾਰਤੀ ਮਰਦਾ ਹੈ ਤਾਂ ਚਿਤਾ ਦੇ ਰੂਪ ਵਿੱਚ 4-5 ਕਵਿੰਟਲ ਲੱਕੜਾਂ ਨਾਲ ਲੈ ਹੀ ਜਾਂਦਾ ਹੈ, ਦਰਖ਼ਤ ਭਾਵੇਂ ਉਸ ਨੇ ਸਾਰੀ ਉਮਰ ਕੋਈ ਨਾ ਲਗਾਇਆ ਹੋਵੇ।
----------
ਹਰੇਕ ਧਾਰਮਿਕ ਚੀਜ ਨੂੰ ਜਲ ਪ੍ਰਵਾਹ ਕਰਨ ਦੀ ਰਵਾਇਤ ਨੇ ਭਾਰਤ ਦੇ ਪਾਣੀਆਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।
----------
ਭਾਰਤ ਵਿੱਚ ਜੋਤਸ਼ੀਆਂ-ਤਾਂਤਰਿਕਾਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਵਹਿਮਾਂ ਭਰਮਾਂ ਵਿੱਚ ਜਕੜਿਆ ਹੋਇਆ ਹੈ। ਕਈ ਲੋਕ ਐਨੇ ਵਹਿਮੀ ਹਨ ਕਿ ਜੋਤਸ਼ੀ ਨੂੰ ਪੁੱਛੇ ਬਗੈਰ ਬਾਥਰੂਮ ਤਕ ਨਹੀਂ ਜਾਂਦੇ। ਭਾਰਤ ਵਿੱਚ ਜੋਤਿਸ਼, ਤਾਂਤਰਿਕ, ਵਾਸਤੂਕਲਾ, ਪੁੱਛਾਂ ਦੇਣੀਆਂ ਅਤੇ ਭੂਤ ਕੱਢਣੇ ਕਰੋੜਾਂ ਦਾ ਕਾਰੋਬਾਰ ਬਣ ਚੁੱਕਾ ਹੈ।

ਅਸੀਂ ਸਦੀਆਂ ਤੋਂ ਪਖੰਡਵਾਦ ਵਿੱਚ ਵਰਲਡ ਚੈਂਪੀਅਨ ਹਾਂ। ਜੇ ਅੰਗਰੇਜ਼ਾਂ ਨੇ ਕੰਪਿਊਟਰ ਬਣਾਇਆ ਤਾਂ ਅਸੀਂ ਵੱਖ-ਵੱਖ ਧਰਮ ਅਤੇ ਦੇਵੀ ਦੇਵਤੇ ਬਣਾਏ। ਉਨ੍ਹਾਂ ਨੇ ਧਰਤੀ ਵਿੱਚੋਂ ਡੀਜ਼ਲ ਪੈਟਰੋਲ ਲੱਭਿਆ ਤਾਂ ਅਸੀਂ ਪੀਰਾਂ ਬਾਬਿਆਂ ਦੀਆਂ ਕਬਰਾਂ ਲੱਭੀਆਂ। ਉਨ੍ਹਾਂ ਨੇ ਹਵਾਈ ਜਹਾਜ਼ ਉਡਾਏ ਤਾਂ ਅਸੀਂ ਪੂਛੋਂ ਪਕੜ ਕੇ ਹਾਥੀ ਅਸਮਾਨ ਵਿੱਚ ਉਡਾ ਦਿੱਤੇ ਜੋ ਅੱਜ ਤਕ ਵਾਪਸ ਨਹੀਂ ਆਏ, ਹੋ ਸਕਦਾ ਸ਼ੁੱਕਰ ਗ੍ਰਹਿ 'ਤੇ ਘਾਹ ਚਰਦੇ ਹੋਣ। ਉਨ੍ਹਾਂ ਦੀਆਂ ਔਰਤਾਂ ਉਲੰਪਿਕ ਵਿੱਚ ਖੇਡਦੀਆਂ ਹਨ ਤਾਂ ਭਾਰਤੀ ਔਰਤਾਂ ਬਾਬਿਆਂ, ਸਾਧਾਂ ਤੇ ਤਾਂਤਰਿਕਾਂ ਕੋਲ ਖੇਡਦੀਆਂ ਹਨ। ਜੇ ਅੰਗਰੇਜ਼ਾਂ ਨੇ ਸਰਚ ਕਰਨ ਲਈ ਗੂਗਲ ਬਣਾਇਆ ਤਾਂ ਸਾਡੇ ਕੋਲ ਨਿਰਮਲ ਬਾਬਾ ਹੈ ਜੋ ਸਭ ਕੁਝ ਪਹਿਲਾਂ ਹੀ ਦੱਸ ਦਿੰਦਾ ਹੈ।
----------
ਅੱਜ ਤਕ ਕਦੀ ਕਿਸੇ ਜੋਤਸ਼ੀ ਨੇ ਸੁਨਾਮੀ, ਭੁਚਾਲ, ਹੜ੍ਹ ਅਤੇ ਜੰਗ ਆਦਿ ਦੀ ਭਵਿੱਖਬਾਣੀ ਨਹੀਂ ਕੀਤੀ। ਜੇ ਜੋਤਿਸ਼ ਸੱਚ ਹੁੰਦਾ ਤਾਂ ਟੇਵੇ, ਲਗਨ ਅਤੇ ਕੁੰਡਲੀਆਂ ਮਿਲਾ ਕੇ ਕਰਵਾਏ ਗਏ ਸਾਰੇ ਵਿਆਹ ਸਫਲ ਹੁੰਦੇ, ਕਦੇ ਵੀ ਤਲਾਕ ਨਾ ਹੁੰਦਾ।
----------
ਵਾਸਤੂਕਲਾ ਵੀ ਬਹੁਤ ਵੱਡਾ ਪਖੰਡ ਹੈ। ਮੂਰਖ ਲੋਕ ਇਨ੍ਹਾਂ ਦੇ ਕਹਿਣ 'ਤੇ ਚੰਗੀਆਂ ਭਲੀਆਂ ਕੋਠੀਆਂ ਤੇ ਦਫ਼ਤਰ ਤੋੜ ਦਿੰਦੇ ਹਨ। ਖਾਸ ਤੌਰ 'ਤੇ ਸਿਆਸੀ ਲੋਕ ਮੰਤਰੀ ਬਣਦੇ ਸਾਰ ਪਹਿਲਾਂ ਸਰਕਾਰੀ ਕੋਠੀ ਅਤੇ ਦਫਤਰ ਦੀ ਤੋੜ ਭੰਨ ਹੀ ਕਰਵਾਉਂਦੇ ਹਨ, ਸਰਕਾਰੀ ਪੈਸਾ ਜੋ ਲੱਗਣਾ ਹੋਇਆ। ਵੈਸੇ ਸ਼ਰਾਬ ਦਾ ਠੇਕਾ ਭਾਵੇਂ ਮੜ੍ਹੀਆਂ ਵਿੱਚ ਰੱਖ ਲਉ, ਉਸ ਦਾ ਮੂੰਹ ਚੜ੍ਹਦੇ, ਲਹਿੰਦੇ, ਉੱਤਰ ਜਾਂ ਦੱਖਣ ਵੱਲ ਰੱਖ ਲਉ, ਉਸ ਨੇ ਕਾਮਯਾਬ ਹੋਣਾ ਹੀ ਹੈ। ਉਸ 'ਤੇ ਕੋਈ ਵਾਸਤੂ ਸ਼ਾਸ਼ਤਰ ਨਿਯਮ ਲਾਗੂ ਨਹੀਂ ਹੁੰਦਾ। ਕੀ ਵਾਸਤੂ ਸ਼ਾਸ਼ਤਰ ਮੁਤਾਬਕ ਬਣੇ ਘਰਾਂ ਵਿੱਚ ਮੌਤ ਜਾਂ ਬਿਮਾਰੀ ਨਹੀਂ ਆਉਂਦੀ? ਚੰਡੀਗੜ੍ਹ ਦੇ ਵਹਿਮੀ ਆਰਕੀਟੈਕਟ ਲੀ ਕਰਬੂਜ਼ੀਏ ਨੇ 13 ਨੰਬਰ ਸੈਕਟਰ ਨਹੀਂ ਬਣਾਇਆ ਕਿਉਂਕਿ ਪੱਛਮੀ ਦੇਸ਼ਾਂ ਵਿੱਚ 13 ਨੰਬਰ ਨੂੰ ਮਨਹੂਸ ਸਮਝਿਆ ਜਾਂਦਾ ਹੈ। ਤਾਂ ਕੀ ਚੰਡੀਗੜ੍ਹ ਵਿੱਚ ਕੋਈ ਜੁਰਮ ਨਹੀਂ ਹੁੰਦੇ ਜਾਂ ਹਮੇਸ਼ਾਂ ਸ਼ਾਂਤੀ ਬਣੀ ਰਹਿੰਦੀ ਹੈ? ਇਥੇ ਤਾਂ ਸਗੋਂ ਰੋਜ ਬੇਰੋਜ਼ਗਾਰਾਂ 'ਤੇ ਡਾਂਗ ਖੜਕਦੀ ਹੈ। ਕੁਦਰਤੀ ਆਫ਼ਤਾਂ ਆਉਣ 'ਤੇ ਵਾਸਤੂ ਸ਼ਾਸ਼ਤਰ ਵਾਲਾ ਮਕਾਨ ਵੀ ਬਾਕੀ ਮਕਾਨਾਂ ਵਾਂਗ ਹੀ ਤਬਾਹ ਹੋ ਜਾਂਦਾ ਹੈ।

ਅੱਜ ਤਕ ਕਦੀ ਕਿਸੇ ਜੋਤਸ਼ੀ ਨੇ ਸੁਨਾਮੀ, ਭੁਚਾਲ, ਹੜ੍ਹ ਅਤੇ ਜੰਗ ਆਦਿ ਦੀ ਭਵਿੱਖਬਾਣੀ ਨਹੀਂ ਕੀਤੀ। ਕੁਦਰਤੀ ਆਫ਼ਤਾਂ ਆਉਣ 'ਤੇ ਸੈਂਕੜੇ ਜੋਤਸ਼ੀ ਤੇ ਤਾਂਤਰਿਕ ਵੀ ਆਮ ਲੋਕਾਂ ਦੇ ਨਾਲ ਹੀ ਮਾਰੇ ਜਾਂਦੇ ਹਨ। ਜੇ ਜੋਤਿਸ਼ ਸੱਚ ਹੁੰਦਾ ਤਾਂ ਟੇਵੇ, ਲਗਨ ਅਤੇ ਕੁੰਡਲੀਆਂ ਮਿਲਾ ਕੇ ਕਰਵਾਏ ਗਏ ਸਾਰੇ ਵਿਆਹ ਸਫਲ ਹੁੰਦੇ, ਕਦੇ ਵੀ ਤਲਾਕ ਨਾ ਹੁੰਦਾ। ਅੱਜ ਤਕ ਕੋਈ ਜੋਤਸ਼ੀ, ਤਾਂਤਰਿਕ ਜਾਂ ਬਾਬਾ ਤਰਕਸ਼ੀਲਾਂ ਵੱਲੋਂ ਰੱਖਿਆ ਲੱਖਾਂ ਦਾ ਇਨਾਮ ਕਿਉਂ ਨਹੀਂ ਜਿੱਤ ਸਕਿਆ? ਕਈ ਥਾਂਵਾਂ 'ਤੇ ਜੋਤਸ਼ੀਆਂ ਨੇ ਇਹ ਕਹਿ ਕੇ ਕਿ ਤੇਰੇ ਘਰ ਫਲਾਣੇ ਨੇ ਟੂਣਾ ਕੀਤਾ ਹੈ, ਕਤਲ ਤਕ ਕਰਵਾ ਦਿੱਤੇ ਹਨ।
----------
ਅੱਗ ਵਿੱਚ ਘਿਉ ਸਾੜਨ ਜਾਂ ਪਾਣੀ ਵਿੱਚ ਨਾਰੀਅਲ ਰੋੜ੍ਹਨ ਨਾਲ ਰੱਬ ਕਿਵੇਂ ਖੁਸ਼ ਹੋ ਸਕਦਾ ਹੈ?
----------
ਕਿਸੇ ਨੂੰ ਵੱਸ ਕਰਨ ਵਾਲਾ ਕੋਈ ਤਵੀਤ ਨਹੀਂ ਹੁੰਦਾ, ਨਹੀਂ ਲੋਕ ਪ੍ਰਧਾਨ ਮੰਤਰੀ ਨੂੰ ਵੱਸ ਵਿੱਚ ਕਰ ਕੇ ਕਿਸੇ ਸਟੇਟ ਦੇ ਗਵਰਨਰ ਲੱਗ ਜਾਂਦੇ। ਜੇ ਨਜ਼ਰ ਲੱਗਣ ਨਾਲ ਨੁਕਸਾਨ ਹੋ ਸਕਦਾ ਹੁੰਦਾ ਤਾਂ ਟਾਟਾ, ਬਿਰਲਾ ਤੇ ਅੰਬਾਨੀ ਕਦੋਂ ਦਾ ਸੜਕਾਂ 'ਤੇ ਆ ਜਾਂਦੇ। ਜੇ ਜੋਤਸ਼ੀਆਂ-ਤਾਂਤਰਿਕਾਂ ਦੇ ਉਪਾਵਾਂ ਵਿੱਚ ਸ਼ਕਤੀ ਹੁੰਦੀ ਤਾਂ ਇਨ੍ਹਾਂ ਦੇ ਬੱਚੇ ਕਰੋੜਪਤੀ ਹੁੰਦੇ। ਧਾਰਮਿਕ ਗ੍ਰੰਥਾਂ ਦੇ ਪਾਠ ਕਰਨ ਨਾਲ ਰੱਬ ਮਿਲਦਾ ਹੁੰਦਾ ਤਾਂ ਸਾਰੇ ਪੰਡਤਾਂ-ਗ੍ਰੰਥੀਆਂ ਦਾ ਰੱਬ ਨਾਲ ਚਾਹ ਪਾਣੀ ਸਾਂਝਾ ਹੋਣਾ ਸੀ। ਸੂਰਜ ਨੂੰ ਚੜ੍ਹਾਇਆ ਪਾਣੀ ਉਥੇ ਪਹੁੰਚ ਜਾਂਦਾ ਤਾਂ ਹੁਣ ਤਕ ਸੂਰਜ ਠੰਡਾ ਹੋ ਜਾਣਾ ਸੀ।

ਪਖੰਡੀਆਂ ਵਿੱਚੋਂ ਸਭ ਤੋਂ ਵੱਧ ਬੇਰਹਿਮ ਤਾਂਤਰਿਕ ਹੁੰਦੇ ਹਨ। ਚੰਗੇ ਭਲੇ ਘਰਾਂ ਦੀਆਂ ਔਰਤਾਂ ਉਸ ਮੁਸ਼ਟੰਡੇ ਸਾਹਮਣੇ ਸਿਰ ਮਾਰ ਮਾਰ ਕੇ ਖੇਡਦੀਆਂ ਹਨ, ਕਈ ਤਾਂ ਇੱਜ਼ਤ ਤਕ ਲੁਟਾ ਬੈਠਦੀਆਂ ਹਨ। ਇਹ ਭੂਤ ਕੱਢਣ ਦੇ ਨਾਮ 'ਤੇ ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁੱਟਦੇ ਹਨ। ਵਿਚਾਰਾ ਮਰੀਜ਼ ਡਰ ਦਾ ਮਾਰਾ ਹੀ ਕਹਿ ਦਿੰਦਾ ਹੈ ਕਿ ਮੈਂ ਫਲਾਣੇ ਦਾ ਭੂਤ ਹਾਂ ਤੇ ਇਸ ਨੂੰ ਛੱਡ ਕੇ ਜਾ ਰਿਹਾ ਹਾਂ। ਭੂਤ ਨੂੰ ਕਿਸੇ ਦੀ ਅਤ੍ਰਿਪਤ ਆਤਮਾ ਮੰਨਿਆ ਜਾਂਦਾ ਹੈ। ਜਦੋਂ ਆਤਮਾ ਮਰ ਹੀ ਨਹੀਂ ਸਕਦੀ ਤਾਂ ਤਾਂਤਰਿਕ ਵੱਲੋਂ ਕੀਤੀ ਕੁਟਾਈ ਦਾ ਭੂਤ 'ਤੇ ਕੀ ਅਸਰ? ਨਾਲੇ ਭੂਤ ਨੇ ਜੇ ਚੰਬੜਨਾ ਹੀ ਹੈ ਤਾਂ ਅਮਰੀਕਾ ਜਾ ਕੇ ਕਿਸੇ ਗੋਰੇ ਗੋਰੀ ਨੂੰ ਚੰਬੜੇ, ਐਵੇਂ ਗੁਆਂਢ ਦੀ ਝੁੱਗੀ ਵਿੱਚ ਕਿਸੇ ਗਰੀਬ ਔਰਤ ਨੂੰ ਚੰਬੜ ਕੇ ਗਰਮੀ ਨਾਲ ਮਰਨ ਦਾ ਕੀ ਫਾਇਦਾ?
----------
ਵਾਸਤੂਕਲਾ ਦੇ ਕਾਰਨ ਸਿਆਸੀ ਲੋਕ ਮੰਤਰੀ ਬਣਦੇ ਸਾਰ ਪਹਿਲਾਂ ਸਰਕਾਰੀ ਕੋਠੀ ਅਤੇ ਦਫਤਰ ਦੀ ਤੋੜ ਭੰਨ ਹੀ ਕਰਵਾਉਂਦੇ ਹਨ, ਸਰਕਾਰੀ ਪੈਸਾ ਜੋ ਲੱਗਣਾ ਹੋਇਆ।
----------
ਤਾਂਤਰਿਕ ਲੋਕਾਂ ਨੂੰ ਕੰਮ ਸਿੱਧ ਕਰਨ, ਇਸ਼ਕ ਸਫਲ ਕਰਨ, ਦੁਸ਼ਮਣ-ਸੌਂਕਣ ਖਤਮ ਕਰਨ ਅਤੇ ਦੱਬੇ ਖਜ਼ਾਨੇ ਪੁਟਾਉਣ ਦੇ ਨਾਮ 'ਤੇ ਰੱਜ ਕੇ ਲੁੱਟਦੇ ਹਨ। ਕਈ ਅਖ਼ਬਾਰਾਂ ਵਿੱਚ ਲੁਧਿਆਣੇ ਦੇ ਤਾਂਤਰਿਕਾਂ ਦੇ ਇਸ਼ਤਿਹਾਰ ਆਉਂਦੇ ਹਨ ਜੋ ਸ਼ਰੇਆਮ ਦੁਸ਼ਮਣ ਨੂੰ ਖਤਮ ਕਰਨ ਦੀ ਗਰੰਟੀ ਦਿੰਦੇ ਹਨ। ਇਨ੍ਹਾਂ ਦੇ ਕਹਿਣ 'ਤੇ ਵਹਿਮੀ ਔਰਤਾਂ ਔਲਾਦ ਪ੍ਰਾਪਤ ਕਰਨ ਲਈ ਦੂਸਰਿਆਂ ਦੇ ਬੱਚਿਆਂ ਦੀ ਬਲੀ ਤਕ ਦੇ ਦਿੰਦੀਆਂ ਹਨ।

ਕਈ ਸਾਲ ਪਹਿਲਾਂ ਮੈਂ ਕਿਸੇ ਥਾਣੇ ਦਾ ਐੱਸ.ਐੱਚ.ਉ. ਲੱਗਾ ਹੋਇਆ ਸੀ। ਉਥੇ ਕੋਈ ਵਹਿਮੀ ਵਿਅਕਤੀ ਥਾਣੇ ਦੇ ਮੁੰਸ਼ੀ ਦਾ ਦੋਸਤ ਸੀ। ਉਸ ਨੂੰ ਕਿਸੇ ਜੋਤਸ਼ੀ ਨੇ ਭਰਮ ਪਾ ਦਿੱਤਾ ਕਿ ਤੇਰੀ ਕੁੰਡਲੀ ਵਿੱਚ ਜੇਲ੍ਹ ਯਾਤਰਾ ਲਿਖੀ ਹੈ, ਇਸ ਲਈ ਜਲਦੀ ਕਿਸੇ ਹਵਾਲਾਤ ਵਿੱਚ ਦੋ ਚਾਰ ਘੰਟੇ ਕੱਟ ਲੈ, ਤੇਰਾ ਕਸ਼ਟ ਟਲ ਜਾਵੇਗਾ। ਉਹ ਆਪਣੇ ਦੋਸਤ ਮੁੰਸ਼ੀ ਦੇ ਤਰਲੇ ਵਾਸਤੇ ਪਾ ਕੇ ਕੁਝ ਸਮੇਂ ਲਈ ਥਾਣੇ ਦੀ ਹਵਾਲਾਤ ਵਿੱਚ ਵੜ ਗਿਆ। ਥੋੜ੍ਹੀ ਦੇਰ ਬਾਅਦ ਹੀ ਉਸ ਮੁੰਸ਼ੀ ਦੀ ਡਿਊਟੀ ਬਦਲ ਗਈ ਤੇ ਰਾਤ ਵਾਲਾ ਨਵਾਂ ਮੁੰਸ਼ੀ ਆ ਗਿਆ। ਦਿਨ ਵਾਲਾ ਮੁੰਸ਼ੀ ਵਹਿਮੀ ਨੂੰ ਬਾਹਰ ਕੱਢਣਾ ਭੁੱਲ ਗਿਆ ਤੇ ਆਪਣੇ ਪਿੰਡ ਜਾ ਕੇ ਅਰਾਮ ਨਾਲ ਸੌਂ ਗਿਆ। ਵਹਿਮੀ ਰਾਤ ਨੂੰ ਚੀਕਾਂ ਮਾਰੇ ਕਿ ਮੈਨੂੰ ਬਾਹਰ ਕੱਢੋ। ਰਾਤ ਵਾਲਾ ਮੁੰਸ਼ੀ ਡਰਦਾ ਮਾਰਾ ਕੱਢੇ ਨਾ ਕਿ ਖੌਰੇ ਇਹ ਮੁਲਜ਼ਮ ਕਿਹੜੇ ਕੇਸ ਵਿੱਚ ਆਇਆ ਹੈ? ਵਿਚਾਰੇ ਨੂੰ ਸਾਰੀ ਰਾਤ ਹਵਾਲਾਤ ਵਿੱਚ ਮੱਛਰਾਂ-ਖਟਮਲਾਂ ਨਾਲ ਯੁੱਧ ਕਰਦੇ ਹੋਏ ਗੁਜ਼ਾਰਨੀ ਪਈ। ਵਹਿਮ ਜਿੰਨੇ ਵਧਾਈ ਜਾਉਗੇ, ਉਨੇ ਵਧੀ ਜਾਣਗੇ। ਇਸ ਲਈ ਆਪਣੀ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਜਾਉ, ਸਫ਼ਲਤਾ ਜ਼ਰੂਰ ਕਦਮ ਚੁੰਮੇਗੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER