ਵਿਚਾਰ
ਆਤਮ-ਚਿੰਤਨ ਦੀ ਘੜੀ
ਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ ਅਤੇ ਭਾਜਪਾ ਦਾ ਉਭਾਰ
- ਉਜਾਗਰ ਸਿੰਘ*
ਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ ਅਤੇ ਭਾਜਪਾ ਦਾ ਉਭਾਰਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਵਿਖਾਈ ਦਿੰਦਾ ਹੈ ਕਿ ਅਕਾਲੀ ਦਲ ਬਾਦਲ ਦਾ ਨਿਘਾਰ ਅਤੇ ਭਾਰਤੀ ਜਨਤਾ ਪਾਰਟੀ ਦਾ ਉਭਾਰ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਉਭਾਰ ਨਾਲ ਪੰਜਾਬ ਵਿਚ ਬਾਦਲ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚ ਕਲੇਸ਼ ਪੈਣ ਦੀ ਸੰਭਾਵਨਾ ਵੱਧ ਗਈ ਹੈ। ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ਅਕਾਲੀ ਦਲ ਬਾਦਲ ਲਈ ਆਪਣੀ ਹੋਂਦ ਨੂੰ ਬਚਾਉਣ ਦਾ ਸਵਾਲ ਪੈਦਾ ਹੋ ਗਿਆ ਹੈ। ਦਿਹਾਤੀ ਇਲਾਕੇ ਜਿਹੜੇ ਅਕਾਲੀ ਦਲ ਦਾ ਵੋਟ ਬੈਂਕ ਗਿਣੇ ਜਾਂਦੇ ਸਨ, ਇਨਾਂ ਲੋਕ ਸਭਾ ਚੋਣਾਂ ਵਿਚ ਉਨਾਂ ਇਲਾਕਿਆਂ ਵਿਚੋਂ ਕਾਂਗਰਸ ਪਾਰਟੀ ਨੂੰ ਵਧੇਰੇ ਵੋਟਾਂ ਪੈ ਗਈਆਂ ਹਨ। ਇਸ ਲਈਇਹ ਝੁਕਾਅ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਹੈ। 

ਜ਼ਿਮੀਦਾਰਾਂ ਅਤੇ ਸਿੱਖਾਂ ਦੀ ਨੁਮਾਇੰਦਾ ਕਹਾਉਣ ਵਾਲੇ ਅਕਾਲੀ ਦਲ ਦਾ ਪਿੰਡਾਂ ਵਿਚ ਆਧਾਰ ਘਟ ਗਿਆ ਹੈ। ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵੀ ਬਹੁਜਨ ਸਮਾਜ ਪਾਰਟੀ ਨੂੰ ਦੁਆਰਾ ਪੈਣੀਆਂ ਸ਼ੁਰੂ ਹੋ ਗਈਆਂ ਹਨ। ਜਲੰਧਰ ਅਤੇ ਆਨੰਦਪੁਰ ਸਾਹਿਬ ਹਲਕੇ ਵਿਚ ਬੀ.ਐਸ.ਪੀ. ਨੂੰ ਆਸ ਨਾਲੋਂ ਜ਼ਿਆਦਾ ਵੋਟਾਂ ਪੈ ਗਈਆਂ ਹਨ, ਭਾਵੇਂ ਇਹ ਟਕਸਾਲੀ ਅਕਾਲੀ ਦਲ, ਪੰਜਾਬ ਏਕਤਾ ਪਾਰਟੀ, ਬੀ.ਐਸ.ਪੀ. ਅਤੇ ਖੱਬੇ ਪੱਖੀ ਪਾਰਟੀਆਂ ਦੇ ਗਠਜੋੜ ਕਰਕੇ ਸੰਭਵ ਹੋਇਆ ਹੈ। ਸਿਰਫ ਬਾਦਲ ਪਰਿਵਾਰ ਪਿੰਡਾਂ ਦੇ ਸਿੱਖਾਂ ਦੀਆਂ ਵੋਟਾਂ ਲੈਣ ਵਿਚ ਸਫ਼ਲ ਹੋਇਆ ਹੈ। ਅਕਾਲੀ ਦਲ ਨੂੰ ਭਾਵੇਂ ਸ਼ਹਿਰੀ ਇਲਾਕਿਆਂ ਵਿਚੋਂ ਵੋਟਾਂ ਵੱਧ ਪੈਣ ਨਾਲ ਕੁਲ ਪ੍ਰਤੀਸ਼ਤਤਾ ਵੱਧ ਗਈ ਹੈ ਪ੍ੰਤੂ ਇਹ ਅਕਾਲੀ ਦਲ ਲਈ ਪਿੰਡਾਂ ਨਾਲੋਂ ਜ਼ਿਆਦਾ ਸ਼ਹਿਰਾਂ ਵਿਚ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਵਧੀ ਹੋਈ ਵੋਟ ਅਕਾਲੀ ਦਲ ਨੂੰ ਪੈ ਗਈ ਹੈ। ਇਸ ਦਾ ਸਿੱਧਾ ਅਰਥ ਇਹ ਹੈ ਕਿ ਸ਼ਹਿਰਾਂ ਵਿਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੇ ਭਾਰੂ ਹੋ ਗਈ ਹੈ। 

ਇਹ ਖ਼ਤਰਾ ਜਿਤਨਾ ਅਕਾਲੀ ਦਲ ਨੂੰ ਹੈ, ਉਤਨਾ ਹੀ ਖ਼ਤਰਾ ਕਾਂਗਰਸ ਪਾਰਟੀ ਨੂੰ ਵੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ ਵਿਚੋਂ ਕਾਂਗਰਸ ਦੀ ਵੋਟ ਬੈਂਕ ਨੂੰ ਖ਼ੋਰਾ ਲਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੇ ਦਾਅਵੇ ਅਨੁਸਾਰ ਕਾਂਗਰਸ ਪਾਰਟੀ 54 ਸ਼ਹਿਰੀ ਅਤੇ ਅਰਧ ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿਚੋਂ ਸਿਰਫ਼ 34 ਵਿਚ ਜਿੱਤ ਪ੍ਰਾਪਤ ਕਰ ਸਕੀ ਹੈ। ਬਾਕੀ ਸ਼ਹਿਰੀ 17 ਹਲਕਿਆਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਅਤੇ 3 ਹਲਕਿਆਂ ਤੋਂ ਪੀ.ਡੀ.ਏ. ਦੇ ਉਮੀਦਵਾਰ ਜੇਤੂ ਰਹੇ ਹਨ। 

ਬਾਦਲ ਅਕਾਲੀ ਦਲ ਨੂੰ ਦੋਹਰਾ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਪਿੰਡਾਂ ਅਤੇ ਸਹਿਰਾਂ ਵਿਚ ਉਸਦਾ ਆਧਾਰ ਘੱਟ ਗਿਆ ਹੈ। ਸ਼ਹਿਰਾਂ ਵਿਚ ਜਿਥੇ ਕਾਂਗਰਸ ਨਾਲੋਂ ਹਿੰਦੂ ਵੋਟਰ ਦੂਰ ਹੋਇਆ ਹੈ, ਉਥੇ ਸਿੱਖ ਵੋਟਰ ਕਾਂਗਰਸ ਪਾਰਟੀ ਨਾਲ ਜੁੜ ਗਿਆ ਹੈ। ਇਸ ਤੋਂ ਪਹਿਲਾਂ ਸ਼ਹਿਰੀ ਸਿੱਖ ਹਮੇਸ਼ਾ ਅਕਾਲੀ ਦਲ ਨਾਲ ਹੁੰਦਾ ਸੀ। ਸਾਕਾ ਨੀਲਾ ਤਾਰਾ ਅਤੇ 1984 ਦੇ ਕਤਲੇਆਮ ਤੋਂ ਬਾਅਦ ਤਾਂ ਸ਼ਹਿਰੀ ਸਿੱਖ ਬਿਲਕੁਲ ਹੀ ਕਾਂਗਰਸ ਪਾਰਟੀ ਦਾ ਖਹਿੜਾ ਛੱਡ ਗਿਆ ਸੀ। 

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ 10 ਸਾਲ ਪੰਜਾਬ ਵਿਚ ਸਰਕਾਰ ਰਹੀ ਪ੍ੰਤੂ ਇਸ ਸਮੇਂ ਦੌਰਾਨ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਢਿਲ ਕਰਕੇ ਅਕਾਲੀ ਦਲ ਨਾਲੋਂ ਸਿੱਖ ਵੋਟਰ ਇਕੱਲੇ ਦੂਰ ਹੀ ਨਹੀਂ ਹੋਏ ਸਗੋਂ ਉਨਾਂ ਦੇ ਦਿਲਾਂ ਵਿਚ ਗੁੱਸਾ ਤੇ ਰੰਜ਼ਸ਼ ਹੈ। ਜਿਸ ਕਰਕੇ ਨਾ ਚਾਹੁੰਦੇ ਹੋਏ ਵੀ ਸਿੱਖ ਵੋਟਰ ਕਾਂਗਰਸ ਪਾਰਟੀ ਦੀ ਝੋਲੀ ਵਿਚ ਪੈ ਗਏ।

ਸਿਰਸਾ ਡੇਰਾ ਦੇ ਮੁੱਖੀ ਨੂੰ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਦਵਾਉਣਾ ਵੀ ਬਾਦਲ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਬੈਠ ਗਿਆ। ਪੰਜਾਬੀ ਬਹੁਤ ਜਲਦੀ ਪੁਰਾਣੀਆਂ ਘਟਨਾਵਾਂ ਨੂੰ ਭੁੱਲ ਜਾਂਦੇ ਹਨ ਪ੍ੰਤੂ 35 ਸਾਲ ਦੇ ਬਾਅਦ ਵੀ ਸਿੱਖ ਬਲਿਊ  ਸਟਾਰ ਅਤੇ 1984 ਦੇ ਕਤਲੇਆਮ ਨੂੰ ਭੁੱਲੇ ਨਹੀਂ ਸਨ ਫਿਰ ਵੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖਾਂ ਦੇ ਮਨਾਂ ਤੇ ਜਿਹੜੀ ਸੱਟ ਮਾਰੀ ਉਸ ਦੇ ਕਰਕੇ ਸਿੱਖਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਪਾ ਦਿੱਤੀ ਕਿਉਂਕਿ ਉਨਾਂ ਕੋਲ ਕਾਂਗਰਸ ਤੋਂ ਬਿਨਾ ਤੀਜਾ ਬਦਲ ਕੋਈ ਨਹੀਂ ਸੀ। 

ਆਮ ਆਦਮੀ ਪਾਰਟੀ ਦੇ ਝਾੜੂ ਦੇ ਖਿਲਰਨ ਦਾ ਨੁਕਸਾਨ ਵੀ ਅਕਾਲੀ ਦਲ ਨੂੰ ਹੀ ਹੋਇਆ ਹੈ। ਜੇ ਤੀਜਾ ਬਦਲ ਹੁੰਦਾ ਤਾਂ ਹੋ ਸਕਦਾ ਉਹ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਦਿੰਦੇ, ਅਕਾਲੀ ਦਲ ਨੂੰ ਕੁਝ ਹੋਰ ਸੀਟਾਂ ਮਿਲ ਜਾਂਦੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਚ ਪਹਿਲੀ ਵਾਰ ਇਤਨੇ ਜੋਸ਼ ਨਾਲ ਵੋਟਾਂ ਪਈਆਂ ਹਨ। ਇਤਨਾ ਜੋਸ਼ ਤਾਂ ਸ਼ਹਿਰੀ ਹਲਕਿਆਂ ਵਿਚ ਭਾਰਤੀ ਜਨਤਾ ਪਾਰਟੀ ਲਈ 2014 ਵਿਚ ਮੋਦੀ ਲਹਿਰ ਸਮੇਂ ਵੀ ਨਹੀਂ ਸੀ। ਇਨਾਂ ਚੋਣਾਂ ਵਿਚ ਅਕਾਲੀ ਦਲ 10 ਸੀਟਾਂ 'ਤੇ ਚੋਣ ਲੜਿਆ ਪਰ 2 ਸੀਟਾਂ ਸਿਰਫ਼ ਬਾਦਲ ਪਰਿਵਾਰ ਨੇ ਜਿੱਤੀਆਂ। ਬਾਕੀ ਸਾਰੇ ਉਮੀਦਵਾਰ ਚੋਣ ਹਾਰ ਗਏ। 

ਭਾਰਤੀ ਜਨਤਾ ਪਾਰਟੀ ਨੇ ਤਿੰਨ ਸੀਟਾਂ 'ਤੇ ਚੋਣ ਲੜੀ 2 ਸੀਟਾਂ ਜਿੱਤ ਗਈ। ਜਦੋਂ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਅਕਾਲੀ ਦਾ ਇਕ ਨੁਮਾਇੰਦਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿਚ ਲੈ ਲਿਆ। ਪੰਜਾਬ ਵਿਚੋਂ ਭਾਰਤੀ ਜਨਤਾ ਪਾਰਟੀ ਦੇ 2 ਮੰਤਰੀ ਸ ਹਰਦੀਪ ਸਿੰਘ ਪੁਰੀ ਸਿੱਖ ਨੁਮਾਇੰਦੇ ਦੇ ਤੌਰ ‘ਤੇ ਅਤੇ ਸੋਮ ਪ੍ਕਾਸ਼ ਨੂੰ ਅਨੁਸੂਚਿਤ ਜਾਤੀਆਂ ਅਤੇ ਹਿੰਦੂ ਕੋਟੇ ਵਿਚੋਂ ਲੈ ਲਿਆ। ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਬਹੁਤਾ ਮਹੱਤਵਪੂਰਨ ਵਿਭਾਗ ਨਹੀਂ ਦਿੱਤਾ ਪ੍ੰਤੂ ਅੰਮਿ੍ਤਸਰ ਤੋਂ ਹਾਰੇ ਹੋਏ ਹਰਦੀਪ ਸਿੰਘ ਪੁਰੀ ਨੂੰ ਮਹੱਤਵਪੂਰਨ ਵਿਭਾਗ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਿੱਤਾ, ਜਿਸਤੋਂ ਭਾਰਤੀ ਜਨਤਾ ਪਾਰਟੀ ਦੀ ਅੱਖ ਸ਼ਹਿਰੀ ਵੋਟਰ ਤੇ ਵਿਖਾਈ ਦਿੰਦੀ ਹੈ।ਜਿਸ ਕਰਕੇ ਭਾਰਤੀ ਜਨਤਾ ਪਾਰਟੀ ਖ਼ੁਸ਼ੀ ਮਨਾ ਰਹੀ ਹੈ। 

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਕੋਰ ਕਮੇਟੀ ਨੇ ਵਿਧਾਨ ਸਭਾ ਦੀਆਂ ਸੀਟਾਂ ਵਧਾਉਣ ਦੀ ਸਹਿਮਤੀ ਦਿੱਤੀ ਹੈ। ਇਸ ਸਮੇਂ ਭਾਰਤੀ ਜਨਤਾ ਪਾਰਟੀ 117 ਵਿਧਾਨ ਸਭਾ ਹਲਕਿਆਂ ਵਿਚੋਂ 23 'ਤੇ ਚੋਣ ਲੜਦੀ ਹੈ। ਉਸਦੇ ਪੰਜਾਬ ਇਕਾਈ ਦੇ ਸਾਬਕਾ ਪ੍ਧਾਨ ਕਮਲ ਸ਼ਰਮਾ ਨੇ ਤਾਂ ਬਿਆਨ ਹੀ ਦਾਗ਼ ਦਿੱਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਵਧੇਰੇ ਸੀਟਾਂ ਲੈਣਗੇ। ਮੇਰੀ ਸਮਝ ਤੋਂ ਬਾਹਰ ਹੈ ਕਿ 5 ਵਾਰੀ ਮੁੱਖ ਮੰਤਰੀ ਬਣਿਆ ਘਾਗ ਸਿਆਸਤਦਾਨ ਸ ਪ੍ਰਕਾਸ਼  ਸਿੰਘ ਬਾਦਲ ਕੰਧ 'ਤੇ ਲਿਖਿਆ ਕਿਉਂ ਨਹੀਂ ਪੜ੍ਹ ਰਿਹਾ ਕਿ ਭਾਰਤੀ ਜਨਤਾ ਪਾਰਟੀ ਕੀ ਚਾਹੁੰਦੀ ਹੈ? 

ਸ੍. ਸੁਖਦੇਵ ਸਿੰਘ ਢੀਂਡਸਾ ਨੂੰ ਉਨਾਂ ਤੋਂ ਪੁਛੇ ਬਗੈਰ ਪਦਮ ਭੂਸ਼ਣ ਅਤੇ ਐਚ ਐਸ ਫੂਲਕਾ ਨੂੰ ਪਦਮ ਸ੍ਰੀ ਦੇਣਾ ਅਤੇ ਫੂਲਕਾ ਦਾ ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕਹਿਣਾ, ਹਰਿੰਦਰ ਸਿੰਘ ਖਾਲਸਾ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕਰਨਾ ਅਤੇ ਹਰਦੀਪ ਸਿੰਘ ਪੁਰੀ ਨੂੰ ਹਾਰਨ ਦੇ ਬਾਵਜੂਦ ਮੰਤਰੀ ਬਣਾਉਣਾ , ਕੀ ਇਹ ਸਾਰੇ ਕਦਮ ਅਕਾਲੀ ਦਲ ਲਈ ਸ਼ੁਭ ਸੰਕੇਤ ਹਨ?

ਅਕਾਲੀ ਦਲ ਬਾਦਲ ਲਈ ਤਾਂ ਭਸੂੜੀ ਪੈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਵਿਚ ਦੋਫਾੜ ਭਾਰਤੀ ਜਨਤਾ ਪਾਰਟੀ ਦੇ ਕੁਝ ਇਕ ਨੇਤਾਵਾਂ ਦੀ ਸ਼ਹਿ ਨਾਲ ਹੋਇਆ ਸੀ। ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਪਰਕਾਸ਼ ਸਿੰਘ ਬਾਦਲ ਉਨਾਂ ਨੂੰ ਮਨਾਉਣ ਗਿਆ ਪ੍ੰਤੂ ਉਨਾਂ ਬੇਰੰਗ ਮੋੜ ਦਿੱਤਾ ਸੀ।ਹਾਲਾਂਕਿ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਸਰਦਾਰ ਬਾਦਲ ਨਾਲ ਹਮੇਸ਼ਾ ਹਰ ਦੁੱਖ ਸੁੱਖ ਵਿਚ ਖੜ੍ਹਦੇ ਰਹੇ ਸਨ।

ਪੰਜਾਬੀ ਦੀ ਇਹ ਕਹਾਵਤ ਸਹੀ ਜਾਪਦੀ ਹੈ ਕਿ ‘‘ਚੁੱਕੀ ਪੰਚਾਂ ਦੀ ਠਾਣੇਦਾਰ ਦੇ ਬਰਾਬਰ ਬੋਲੇ’’ ਬਾਦਲ ਸਾਹਿਬ ਫਿਰ ਵੀ ਨਾ ਸਮਝੇ। ਜੇ ਟਕਸਾਲੀ ਜਿੱਤ ਜਾਂਦੇ ਤਾਂ ਭਾਰਤੀ ਜਨਤਾ ਪਾਰਟੀ ਨੇ ਬਦਲ ਲੱਭ ਲਿਆ ਸੀ। ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਲਈ ਤਰਲੋਮੱਛੀ ਹੋ ਰਹੇ ਹਨ ਕਿਉਂਕਿ ਸਿਆਸੀ ਤਾਕਤ ਤੋਂ ਬਿਨਾ ਰਹਿਣਾ ਉਨਾਂ ਨੂੰ ਤੜਫਾ ਰਿਹਾ ਹੈ।

ਇਸ ਤੋਂ ਇਲਾਵਾ ਦਿੱਲੀ ਵਿਚ ਜਦੋਂ ਅਕਾਲੀ ਦਲ ਨੇ ਚੋਣ ਲੜੀ ਸੀ ਤਾਂ ਉਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਾਇਆ ਗਿਆ, ਉਸਦਾ ਭਾਵ ਵੀ ਅਕਾਲੀ ਦਲ ਸਮਝਣ ਤੋਂ ਅਸਮਰੱਥ ਰਿਹਾ। ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦਾ ਵਿਧਾਨਕਾਰ ਹੈ। ਅਕਾਲੀ ਦਲ ਅਸਿਧੇ ਤੌਰ ਤੇ ਅਕਾਲੀ ਦਲ ਨੂੰ ਭਗਵੇਂ ਰੰਗ ਵਿਚ ਰੰਗਿਆ ਗਿਆ ਹੈ। ਏਥੇ ਹੀ ਬਸ ਨਹੀਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਆਪਣੇ ਪੈਰ ਪਸਾਰਨ ਲਈ ਸਿੱਖ ਸੰਗਤ ਦੀ ਸਥਾਪਨਾ ਕੀਤੀ ਸੀ, ਭਾਵੇਂ ਉਹ ਬਹੁਤੇ ਸਫਲ ਨਹੀਂ ਹੋ ਸਕੇ ਪ੍ੰਤੂ ਸਿੱਖਾਂ ਵਿਚ ਵੰਡੀਆਂ ਪਾਉਣ ਵਿਚ ਤਾਂ ਸਫਲ ਰਹੇ। 

ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਭਾਰਤੀ ਜਨਤਾ ਪਾਰਟੀ ਨੇ ਇਹੋ ਫਾਰਮੂਲਾ ਵਰਤਿਆ ਸੀ। ਪਹਿਲਾਂ ਓਮ ਪ੍ਕਾਸ਼ ਚੌਟਾਲਾ ਨਾਲ ਭਾਈਵਾਲ ਬਣਕੇ ਸਰਕਾਰ ਬਣਾਈ, ਫਿਰ ਮੱਖਣ ਵਿਚੋਂ ਵਾਲ ਕੱਢਣ ਦੀ ਤਰ੍ਹਾਂ ਕੱਢਕੇ ਮਾਰੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਲਈ। 

ਤਾਜ਼ਾ ਲੋਕ ਸਭਾ ਚੋਣਾਂ ਵਿਚ ਹਰਿਆਣਾ ਲੋਕ ਦਲ ਖੇਰੂੰ-ਖੇਰੂੰ ਕਰ ਦਿੱਤਾ ਤੇ ਸਾਰੀਆਂ ਸੀਟਾਂ ਜਿੱਤ ਲਈਆਂ। ਹੁਣ ਪੰਜਾਬ ਦੀ ਵਾਰੀ ਹੈ। ਪ੍ਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪਰਕਾਸ਼ ਸਿੰਘ ਬਾਦਲ ਦੇ ਪੈਰ ਛੂਹਣ ਦਾ ਭਾਵ ਅਕਾਲੀ ਦਲ ਸਮਝਣ ਤੋਂ ਅਸਮਰੱਥ ਹੈ। ਅਸਲ ਵਿਚ ਬਾਦਲ ਅਕਾਲੀ ਦਲ ਦੇ ਪੈਰਾ ਹੇਠੋਂ ਸਿਆਸੀ ਜ਼ਮੀਨ ਖਿੱਚਣ ਲਈ ਸਟੰਟ ਕੀਤਾ ਜਾ ਰਿਹਾ ਹੈ। ਅਜੇ ਵੀ ਬਾਦਲ ਅਕਾਲੀ ਦਲ ਨੂੰ ਸੰਭਲ ਜਾਣਾ ਚਾਹੀਦਾ ਨਹੀਂ ਤਾਂ ਫਿਰ ਲੋਕ ਦਲ ਵਾਲਾ ਹਾਲ ਹੋਵੇਗਾ। ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਜੋ ਹਾਲ ਕੀਤਾ ਉਹ ਪੰਜਾਬ ਵਿਚ ਵੀ ਸੰਭਵ ਹੈ। 

ਅਕਾਲੀ ਦਲ ਲਈ ਇਕ ਚੁਣੌਤੀ ਹੈ ਪ੍ੰਤੂ ਇਹ ਧਿਆਨ ਵਿਚ ਰੱਖਣਾ ਹੋਵੇਗਾ ਬਾਦਲ ਪਰਿਵਾਰ ਲਈ ਕੋਈ ਚੁਣੌਤੀ ਨਹੀਂ। ਉਨਾਂ ਨੂੰ ਤਾਂ ਮੰਤਰੀ ਦਾ ਅਹੁਦਾ ਮਿਲ ਹੀ ਜਾਣਾ ਹੈ। ਅਕਾਲੀ ਦਲ ਜਾਵੇ ਢੱਠੇ ਖੂਹ ਵਿਚ। ਅਕਾਲੀ ਦਲ ਦੀ ਤ੍ਰਾਸਦੀ ਰਹੀ ਕਿ ਉਹ ਆਪਣੇ ਪੰਥਕ ਪਾਰਟੀ ਹੋਣ ਦੇ ਬਾਵਜੂਦ ਪੰਥ ਤੋਂ ਦੂਰ ਜਾ ਰਿਹਾ ਹੈ। ਅਨੰਦਪੁਰ ਸਾਹਿਬ ਦਾ ਮਤਾ ਭੁੱਲ ਗਏ, ਮੋਗਾ ਕਾਨਫਰੰਸ ਵਿਚ ਪੰਜਾਬੀ ਪਾਰਟੀ ਬਣਾ ਲਈ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦਾ ਪਾਣੀ, ਸਤਲੁਜ ਯਮੁਨਾ ਨਹਿਰ ਅਤੇ ਚੰਡੀਗੜ੍ਹ  ਵਰਗੇ ਅਹਿਮ ਮੁੱਦੇ ਅਕਾਲੀ ਦਲ ਨੇ ਭੁਲਾ ਦਿੱਤੇ ਫਿਰ ਕਾਂਗਰਸ ਤੇ ਅਕਾਲੀ ਦਲ ਦਾ ਫਰਕ ਕੀ ਰਹਿ ਗਿਆ ਇਹੋ ਵੇਖਣ ਵਾਲੀ ਗੱਲ ਹੈ? 

ਦਿੱਲੀ ਵਿਚ ਟੈਂਪੂ ਚਾਲਕ ਅੰਮਿ੍ਤਧਾਰੀ ਦੋ ਸਿੱਖਾਂ ਪਿਓ-ਪੁਤਰ ਨਾਲ ਕੀਤੇ ਦੁਰਵਿਵਹਾਰ ਬਾਰੇ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਚੁੱਪ ਭਾਰਤੀ ਜਨਤਾ ਪਾਰਟੀ ਦੀ ਝੋਲੀ ਪੈੈਣ ਦੀ ਨਿਸ਼ਾਨੀ ਹੈ। ਜਦੋਂਕਿ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਜੋ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ ਨੇ ਇਸ ਵਿਸ਼ੇ ਤੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ।

ਵੈਸੇ ਜਿਵੇਂ ਪੰਜਾਬ ਵਿਚ ਅਕਾਲੀ ਦਲ ਬਾਦਲ ਦੀ ਹਾਲਤ ਪਤਲੀ ਹੋ ਗਈ ਹੈ, ਉਸ ਤੋਂ ਲੱਗਦਾ ਹੈ ਕਿ ਇਹ ਬਾਦਲ ਦਲ ਵੀ ਪੰਜਾਬ ਦੇ ਬਾਕੀ ਅਕਾਲੀ ਦਲਾਂ ਵਰਗਾ ਹੋ ਗਿਆ ਹੈ। ਇਸ ਸਮੇਂ ਟਕਸਾਲੀ ਅਕਾਲੀਆਂ ਨੂੰ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ। ਬਾਦਲ ਦਲ ਨੂੰ ਤਾਂ ਭਗਵਾਂਕਰਨ ਹੀ ਖਾ ਗਿਆ ਹੈ। ਸਿੱਖ ਜਗਤ ਨੂੰ ਗੰਭੀਰ ਚਿੰਤਨ ਦੀ ਲੋੜ ਹੈ। ਵੈਸੇ ਬਾਦਲ ਵਰਗੀ ਸੀਲ ਗਊ ਭਾਰਤੀ ਜਨਤਾ ਪਾਰਟੀ ਨੂੰ ਮਿਲਣੀ ਅਸੰਭਵ ਹੈ ਜਿਹੜੀ ਪਲੋਸਿਆਂ ਹੀ ਪਸਮ ਜਾਂਦੀ ਹੈ।
 
*ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER