ਵਿਚਾਰ
ਕੀ ਕੋਈ ਦਸੇਗਾ?
ਕੌਮ ਦਾ ਬਹੁਮੁੱਲਾ ਖਜ਼ਾਨਾ ਵਾਪਸ ਆਉਣ ਤੋਂ ਬਾਅਦ ਕਿਥੇ ਗਿਐ?
- ਜਸਵੰਤ ਸਿੰਘ ‘ਅਜੀਤ’
ਕੌਮ ਦਾ ਬਹੁਮੁੱਲਾ ਖਜ਼ਾਨਾ ਵਾਪਸ ਆਉਣ ਤੋਂ ਬਾਅਦ ਕਿਥੇ ਗਿਐ?



ਬੀਤੀ 4 ਜੂਨ ਨੂੰ ਮੀਡੀਆ ਵਿੱਚ ਇੱਕ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ [ਬਾਦਲ] ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰੀ  ਗ੍ਰਹਿ ਮੰਤ੍ਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰ, ਉਨ੍ਹਾਂ ਪਾਸੋਂ ਮੰਗ ਕੀਤੀ ਹੈ ਕਿ ਜੂਨ-1984 ਦੇ ਅਰੰਭ ਵਿੱਚ ਜਦੋਂ ਭਾਰਤੀ ਸੈਨਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਰ ਹਮਲਾ ਕੀਤਾ ਸੀ, ਉਸ ਦੌਰਾਨ ਉਹ [ਭਾਰਤੀ ਸੈਨਾ] ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਆਦਿ ਨਾਲ ਸੰਬੰਧਤ ਬਹੁਮੁਲਾ ਦਸਤਾਵੇਜ਼ੀ ਖਜ਼ਾਨਾ ਟਰੱਕਾਂ ਵਿੱਚ ਭਰ ਕੇ ਲੈ ਗਈ ਸੀ। ਉਹ ਬਹੁਮੁਲਾ ਖਜ਼ਾਨਾ ਹੁਣ ਸਿੱਖ ਜਗਤ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਇੱਕ ਇਹ ਖਬਰ ਵੀ ਪੜ੍ਹਨ ਨੂੰ ਮਿਲੀ ਕਿ ਸ਼੍ਰੋਮਣੀ ਅਕਾਲੀ ਦਲ [ਬਾਦਲ] ਦੀ ਸੱਤਾ-ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸੇ ਦਿਨ ਪ੍ਰਦਰਸ਼ਨ ਕਰ, ਕੇਂਦਰੀ ਗ੍ਰਹਿ ਮੰਤ੍ਰੀ ਅਮਿਤ ਸ਼ਾਹ ਪਾਸੋਂ ਉਪਰੋਕਤ, ਅਰਥਾਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਬਹੁਮੁਲੇ ਖਜ਼ਾਨੇ ਦੀ ਵਾਪਸੀ ਦੀ, ਮੰਗ ਕੀਤੀ ਹੈ। ਇਸੇ ਦੌਰਾਨ ਆਈਆਂ ਖਬਰਾਂ ਦੇ ਅਨੁਸਾਰ ਹੀ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਇਸੇ ਉਦੇਸ਼ ਨੂੰ ਲੈ ਕੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।

ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਅਕਾਲ ਤਖ਼ਤ ਦੀ ਇਮਾਰਤ  
 
ਅਜੇ ਇਨ੍ਹਾਂ ਖਬਰਾਂ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇਹ ਖਬਰ ਆ ਗਈ ਕਿ ਭਾਰਤੀ ਸੈਨਾ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮੁਚਾ ਦਸਤਾਵਜ਼ੀ ਖਜ਼ਾਨਾ, ਜੋ ਉਹ ਨੀਲਾ ਤਾਰਾ ਸਾਕੇ ਦੌਰਾਨ ਲੈ ਗਈ ਸੀ, 29 ਸਤੰਬਰ 1984 ਤੋਂ ਲੈ ਕੇ 28 ਦਸੰਬਰ 1990, ਦੇ ਸਮੇਂ ਦੌਰਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਤ ਕਿਸ਼ਤਾਂ ਵਿੱਚ ਵਾਪਸ ਕਰ ਦਿੱਤਾ ਹੈ, ਜਿਸਦੀਆਂ ਰਸੀਦਾਂ ਉਸ ਕੋਲ ਸੁਰਖਿਅਤ ਹਨ। ਇਤਨਾ ਹੀ ਨਹੀਂ, ਇਸਦੇ ਨਾਲ ਹੀ ਇਹ ਖਬਰ ਵੀ ਪੜ੍ਹਨ ਨੂੰ ਮਿਲੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤ ਬੀੜ, ਜਿਸ ਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਹਨ, ਵਿਦੇਸ਼ ਵਿੱਚ ਹੀ ਕਿਸੇ ਦੇ ਹੱਥ 12 ਕਰੋੜ ਰੁਪਿਆਂ ਵਿੱਚ ਵੇਚ ਦਿੱਤੀ ਗਈ ਹੈ।

ਹੈਰਾਨੀ ਤਾਂ ਇਸ ਗਲ ਦੀ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਰਹੇ, ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਆਦਿ ਨਾਲ ਸੰਬੰਧਤ ਖਜ਼ਾਨੇ, ਜੋ ਨੀਲਾਤਾਰਾ ਸਾਕੇ ਦੌਰਾਨ ਸੈਨਾ ਲੈ ਗਈ ਸੀ, ਦੀ ਵਾਪਸੀ ਸ਼ੁਰੂ ਹੋ ਜਾਣ ਅਤੇ ਉਸਦੇ ਸਮੁਚੇ ਰੂਪ ਵਿੱਚ ਵਾਪਸ ਮਿਲ ਜਾਣ ਦੇ ਬਾਅਦ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਵਲੋਂ ਲਗਾਤਾਰ ਇਹ ਪ੍ਰਚਾਰ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਇਸ ਖਜ਼ਾਨੇ ਦੀ ਵਾਪਸੀ ਲਈ ਸਰਕਾਰ ਪੁਰ ਦਬਾਉ ਬਣਾਂਦੇ ਚਲੇ ਆ ਰਹੇ ਹਨ। ਸ਼ਾਇਦ ਅਜਿਹਾ ਪ੍ਰਚਾਰ ਕਰਦਿਆਂ ਰਹਿਣ ਪਿਛੇ ਉਨ੍ਹਾਂ ਦਾ ਉਦੇਸ਼ ਲੋਕਾਂ ਵਿੱਚ ਇਹ ਪ੍ਰਭਾਵ ਬਣਾਈ ਰਖਣਾ ਸੀ ਕਿ ਵਾਪਸ ਆ ਗਏ ਖਜ਼ਾਨੇ ਨੂੰ ਖੁਰਦ-ਬੁਰਦ ਕੀਤੇ ਜਾਣ ਦੀਆਂ ਜੋ ਕੌਸ਼ਿਸ਼ਾਂ ਉਨ੍ਹਾਂ ਵਲੋਂ ਕੀਤੀਆਂ ਗਈਆਂ ਹਨ, ਉਨ੍ਹਾਂ ਵਲ ਲੋਕਾਂ ਦਾ ਧਿਆਨ ਨਾ ਜਾ ਸਕੇ ਅਤੇ ਉਹ ਇਹੀ ਸਮਝਦੇ ਰਹਿਣ ਕਿ ਅੱਜੇ ਤਕ ਸੰਬੰਧਤ ਖਜ਼ਾਨਾ ਸਰਕਾਰ ਪਾਸ ਹੀ ਹੈ ਤੇ ਉਹ ਵਾਪਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਮਿਲਿਆ। ਉਹ ਉਸਦੀ ਵਾਪਸੀ ਲਈ ਬਹੁਤ ਹੀ ਗੰਭੀਰ ਅਤੇ ਇਮਾਨਦਾਰ ਹਨ।
 
ਸਾਕਾ ਨੀਲਾ ਤਾਰਾ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਦ੍ਰਿਸ਼  
 
ਇਸੇ ਸਮੇਂ ਦੇ ਦੌਰਾਨ ਇਹ ਸਮਾਚਾਰ ਵੀ ਪ੍ਰਸਾਰਤ ਕੀਤਾ ਜਾਂਦਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ. ਗੁਰਚਰਨ ਸਿੰਘ ਟੋਹੜਾ ਅਤੇ ਸ. ਅਵਤਾਰ ਸਿੰਘ ਮਕੱੜ ਦੇ ਪ੍ਰਧਾਨਗੀ-ਕਾਲ ਦੌਰਾਨ ਸੁਪ੍ਰੀਮ ਕੋਰਟ ਵਿੱਚ ਇੱਕ ਮੁਕਦਮਾ ਦਾਇਰ ਕਰ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਨੀਲਾਤਾਰਾ ਸਾਕੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚਲਾ ਸੁਰਖਿਅਤ, ਜੋ ਦਸਤਾਵੇਜ਼ੀ ਖਜ਼ਾਨਾ ਭਾਰਤੀ ਸੈਨਾ ਟਰਕਾਂ ਵਿੱਚ ਭਰ ਕੇ ਲੈ ਗਈ ਸੀ, ਉਸਨੂੰ ਸ਼੍ਰੋਮਣੀ ਕਮੇਟੀ ਨੂੰ ਵਾਪਸ ਨਾ ਕਰ, ਖੁਰਦ-ਬੁਰਦ ਕਰ ਦਿੱਤੇ ਜਾਣ ਕਾਰਣ, ਸਰਕਾਰ ਉਸਦੀ ਭਰਪਾਈ ਕਰਨ ਦੇ ਲਈ ਇੱਕ ਹਜ਼ਾਰ ਕਰੋੜ ਰੁਪਿਆ ਮੁਆਵਜ਼ੇ ਵਜੋਂ ਅਦਾ ਕਰੇ। ਇਸਦੇ ਨਾਲ ਹੀ ਇਹ ਵੀ ਦਸਿਆ ਜਾਂਦਾ ਰਿਹਾ ਕਿ ਅਦਾਲਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਪੁਰ ਸੁਣਵਾਈ ਤਾਂ ਹੀ ਕਰ ਸਕਦੀ ਹੈ, ਜੇ ਅਦਾਲਤੀ ਨਿਯਮਾਂ ਦੇ ਅਨੁਸਾਰ ਇਸਦੀ ਸੁਣਵਾਈ ਦੇ ਲਈ ਅਦਾਲਤੀ ਫੀਸ ਵਜੋਂ ਦਸ ਕਰੋੜ ਰੁਪਏ ਜਮਾ ਕਰਵਾਏ ਜਾਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਅਨੁਸਾਰ ਉਹ ਇਹ ਰਕਮ ਜਮ੍ਹਾ ਨਹੀਂ ਕਰਵਾ ਸਕੇ। ਇਸਦਾ ਕਾਰਣ ਉਨ੍ਹਾਂ ਇਹ ਦਸਿਆ ਕਿ ਸ਼੍ਰੋਮਣੀ ਕਮੇਟੀ ਇਤਨੀ ਵੱਡੀ ਰਕਮ ਜਮ੍ਹਾ ਕਰਵਾਏ ਜਾਣ ਦੇ ਸਮਰਥ ਨਹੀਂ। ਇਸਲਈ ਉਹ ਇਸ ਮਾਮਲੇ ਦੀ ਪੈਰਵੀ ਨਹੀਂ ਕਰ ਸਕਦੀ।
 
ਦਸਿਆ ਗਿਆ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਨੇ ਇਤਨੀ ਵੱਡੀ ਰਕਮ ਜਮ੍ਹਾ ਕਰਵਾਏ ਜਾਣ ਦੇ ਮਾਮਲੇ ਵਿੱਚ ਆਪਣੇ ਹੱਥ ਖੜੇ ਕਰ ਦਿੱਤੇ ਸਨ, ਤਾਂ ਉਸ ਸਮੇਂ ਦਿੱਲੀ ਅਤੇ ਵਿਦੇਸ਼ਾਂ ਵਿਚਲੇ ਕਈ ਪਤਵੰਤੇ ਸਿੱਖਾਂ ਨੇ ਪੇਸ਼ਕਸ਼ ਕਰ ਦਿੱਤੀ ਕਿ ਜੇ ਅਕਾਲ ਤਖਤ ਤੋਂ ਆਦੇਸ਼ ਮਿਲੇ ਤਾਂ ਉਹ ਇਹ ਰਕਮ ਜਮ੍ਹਾਂ ਕਰਵਾ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਦਾਰੀ ਸੰਭਾਲਣ ਦੇ ਲਈ ਤਿਆਰ ਹਨ। ਪ੍ਰੰਤੂ ਨਾ ਤਾਂ ਅਕਾਲ ਤਖਤ ਦੇ ਜੱਥੇਦਾਰ ਨੇ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਖੀ ਨੇ ਉਨ੍ਹਾਂ ਸਿੱਖਾਂ ਵਲੋਂ ਕੀਤੀ ਗਈ ਪੇਸ਼ਕਸ਼ ਦਾ ਕੋਈ ਜਵਾਬ ਦਿੱਤਾ। ਸ਼ਾਇਦ ਇਸਦਾ ਕਾਰਣ ਇਹ ਹੀ ਸੀ ਕਿ ਜੇ ਪਤਵੰਤੇ ਸਿਖਾਂ ਨੇ ਇਸ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਦਾਰੀ ਸੰਭਾਲ ਲਈ ਤਾਂ ਸਾਰਾ ਭੇਦ ਖੁਲ੍ਹ ਜਾਏਗਾ ਤੇ ਉਹ ਕਿਸੇ ਨੂੰ ਮੂੰਹ ਵਿਖਾਣ ਜੋਗੇ ਵੀ ਨਹੀਂ ਰਹਿਣਗੇ।
 
ਹੁਣ ਜਦਕਿ ਇਹ ਖੁਲਾਸਾ ਹੋ ਗਿਆ ਹੈ ਕਿ ਭਾਰਤੀ ਸੈਨਾ ਨੇ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਹੀ ਬਹੁਮੁਲਾ ਖਜ਼ਾਨਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਸੀ, ਜਿਸਦੀਆਂ ਰਸੀਦਾਂ ਉਸ ਪਾਸ ਹਨ, ਤਾਂ ਇਹ ਸਵਾਲ ਉਠਣਾ ਸੁਭਾਵਕ ਹੈ ਕਿ ਆਖਿਰ ਉਹ ਖਜ਼ਾਨਾ ਗਿਆ ਕਿਥੇ? ਕਿਧਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤਾਂ ਵਾਲੀ ਹੱਥ-ਲਿਖਤ ਬੀੜ ਵਾਂਗ ਬਾਕੀ ਦਾ ਖਜ਼ਾਨਾ ਵੀ ਤਾਂ ਵੇਚ ਨਹੀਂ ਦਿੱਤਾ ਗਿਆ? ਜੇ ਨਹੀਂ ਵੇਚਿਆ ਗਿਆ ਤਾਂ ਕਿਥੇ ਹੈ ਉਹ ਖਜ਼ਾਨਾ? ਇਸ ਸਵਾਲ ਦਾ ਜਵਾਬ ਸ਼੍ਰੋਮਣੀ ਕਮੇਟੀ ਤੇ ਬਾਦਲ ਅਕਾਲੀ ਦਲ ਦੇ ਮੁੱਖੀਆਂ ਨੂੰ ਜਨਤਾ ਦੀ ਅਦਾਲਤ ਵਿੱਚ ਦੇਣਾ ਹੀ ਹੋਵੇਗਾ! ਅੱਜ ਦੇਣ ਜਾਂ ਕਲ੍ਹ? ਇਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤ ਬੀੜ ਵੇਚੇ ਜਾਣ ਅਤੇ ਬਾਕੀ ਦਾ ਬਹੁਮੁਲਾ ਖਜ਼ਾਨਾ ਕਿਥੇ ਹੈ? ਇਸਦਾ ਪਤਾ ਲਾਏ ਜਾਣ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖਟਖਟਾਣ ਜਾ ਰਹੇ ਹਨ। ਇਧਰ ਜਦੋਂ ਤੋਂ ਬਹੁਮੁਲੇ ਦਸਤਾਵੇਜ਼ੀ ਖਜ਼ਾਨਾ ਵਾਪਸ ਕਰ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ, ਸਿੱਖ ਜਗਤ ਵਿੱਚ ਇਹ ਚਰਚਾ ਜ਼ੋਰ ਪਕੜਦੀ ਚਲੀ ਜਾ ਰਹੀ ਹੈ ਕਿ ਆਖਰ ਉਹ ਕੌਣ ਲੋਕ ਹਨ, ਜਿਨ੍ਹਾਂ ਨੇ ਸਿੱਖ ਪੰਥ ਦੇ ਨਾਲ ਇਤਨਾ ਵੱਡਾ ਵਿਸ਼ਵਾਸਘਾਤ ਕਰਨ ਦੀ ਦਲੇਰੀ ਕੀਤੀ ਹੈ? 

...ਅਤੇ ਅੰਤ ਵਿੱਚ : ਬੀਤੇ ਦਿਨੀਂ ਇੱਕ ਪੁਰਾਣੇ ਪਤ੍ਰਕਾਰ ਮਿਤਰ ਨਾਲ ਅਚਾਨਕ ਮੁਲਾਕਾਤ ਹੋ ਗਈ ਤਾਂ ਉਸਨੇ ਅੱਗੇ-ਪਿੱਛੇ ਦੀਆਂ ਗੱਲਾਂ ਕਰਦਿਆਂ ਦਸਿਆ ਕਿ ਕਾਫੀ ਸਮਾਂ ਹੋਇਆ ਹੈ ਕਿ ਉਸਦੀ ਮੁਲਾਕਾਤ ਨਵੇਂ-ਨਵੇਂ ਬਣੇ ਇੱਕ ਅਕਾਲੀ ਮੁਖੀ ਨਾਲ ਪੰਜ-ਤਾਰਾ ਹੋਟਲ ਵਿੱਚ ਹੋ ਗਈ। ਇਧਰ-ਉਧਰ ਦੀਆਂਗਲਾਂ ਕਰਦਿਆਂ ਅਚਾਨਕ ਹੀ ਉਸਨੇ ਪੁਛ ਲਿਆ ਕਿ ਅਕਾਲੀ ਦਲ ਵਿੱਚ ਆਪਣੇ ਪੈਰ ਮਜ਼ਬੂਤੀ ਨਾਲ ਕਿਵੇਂ ਟਿਕਾਈ ਰਖੇ ਜਾ ਸਕਦੇ ਹਨ? ਇਹ ਪੁਛੇ ਜਾਣ ’ਤੇ ਉਹ ਉਸਨੂੰ ਇਹ ਕਹੇ ਬਿਨਾਂ ਨਾ ਰਹਿ ਸਕਿਆ ਕਿ ਜਦੋਂ ਤਕ ‘ਉਪਰ’ ਲਿਫਾਫਾ ਪਹੁੰਚਾਂਦੇ ਰਹੋਗੇ, ‘ਉਪਰ’ ਵਾਲਿਆਂ ਦੀਆਂ ਨਜ਼ਰਾਂ ਦਾ ਤਾਰਾ ਬਣੇ ਰਹੋਗੇ, ਜਦੋਂ ਲਿਫਾਫਾ ਪਹੁੰਚਾਣਾ ਬੰਦ ਕੀਤਾ, ਉਸੇ ਦਿਨ ਨਜ਼ਰਾਂ ਵਿਚੋਂ ਡਿਗ ਪੈਰਾਂ ਵਿੱਚ ਆ ਜਾਉਗੇ। ਇਹ ਗਲ ਤਾਂ ਉਸਨੇ ਗੰਢ ਬੰਨ੍ਹ ਲਈ, ਪਰ ਉਸਨੇ ਇਹ ਜਾਨਣ ਦੀ ਕੋਸ਼ਸ਼ ਨਹੀਂ ਕੀਤੀ ਕਿ ‘ਉਪਰ’ ਤਾਂ ਇਸ ਤਰ੍ਹਾਂ ਗਲ ਬਣੀ ਰਹੇਗੀ, ਪਰ ਆਮ ਲੋਕਾਂ ਵਿੱਚ ਕਿਵੇਂ ਪੈਰ ਟਿੱਕੇ ਰਹਿ ਸਕਣਗੇ? ਇਸਲਈ ਉਹ ‘ਉਪਰਲਿਆਂ’ ਦੀ ਨਜ਼ਰ ਵਿੱਚ ਤਾਂ ਟਿਕਿਆ ਚਲਿਆ ਆ ਰਿਹਾ ਹੈ। ਪਰ ਇਹ ਵੇਖਣਾ ਹੋਵੇਗਾ ਕਿ ਜਦੋਂ ਉਸਦਾ ਸਾਹਮਣਾ ਆਮ ਲੋਕਾਂ ਨਾਲ ਹੋਵੇਗਾ ਤਾਂ ਉਥੇ ਉਹ ਕਿਵੇਂ ਟਿਕਿਆ ਰਹਿ ਸਕੇਗਾ?
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER