ਵਿਚਾਰ
ਪੰਜਾਬ ਹੀ ਨਹੀਂ, ਭਾਰਤ ਨੂੰ ਵੀ ਪਾਰਲੀਮੈਂਟ ਵਿੱਚ ਬੀਬੀ ਖਾਲੜਾ ਵਰਗੀ ਆਵਾਜ਼ ਦੀ ਲੋੜ
- ਪ੍ਰੀਤਿਕਾ ਨੰਦਾ
ਪੰਜਾਬ ਹੀ ਨਹੀਂ, ਭਾਰਤ ਨੂੰ ਵੀ ਪਾਰਲੀਮੈਂਟ ਵਿੱਚ ਬੀਬੀ ਖਾਲੜਾ ਵਰਗੀ ਆਵਾਜ਼ ਦੀ ਲੋੜ



2017 ਦੀ ਅਪ੍ਰੈਲ ਵਿੱਚ, ਅੰਮ੍ਰਿਤਸਰ ਦੀ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ, ਲੋਕ ਅਦਾਲਤ ਵਿੱਚ ਤਬਦੀਲ ਹੋ ਗਈ ਸੀ। ਮੈਂ ਜਿਸ ਵੀ ਬਜ਼ੁਰਗ ਦੇ ਨੇੜੇ ਬੈਠੀ, ਉਹ ਆਪਣੇ ਕੁੜਤੇ-ਪਜਾਮੇ ਜਾਂ ਸਲਵਾਰ-ਕਮੀਜ ਦਾ ਖੀਸਾ ਫਰੋਲ ਕੇ, ਆਪਣੇ ਰਿਸ਼ਤੇਦਾਰ ਦੀ ਛੋਟੀ ਤਸਵੀਰ, ਅਤੇ ਇਕ ਫੋਨ ਨੰਬਰ ਵਾਲੀ ਪਰਚੀ ਕੱਢ ਲੈਂਦੇ। ਕਈ ਜਣੇ ਆਪਣੇ ਹੱਥਾਂ ਦੀ ਝੁਰੜੀਆਂ ਜਿਹੇ ਵਲਾਂ ਵਾਲੇ ਮੋਮੀ ਲਿਫਾਫਿਆਂ ਵਿਚੋਂ ਬੜੇ ਧਿਆਨ ਨਾਲ ਪੁਰਾਣੀਆਂ ਫਾਈਲਾਂ ਕੱਢ ਲੈਂਦੇ।

ਉਸ ਦਿਨ ਹਾਜ਼ਰ 700 ਲੋਕਾਂ ਵਾਸਤੇ ਇਹ ਕਾਗਜ਼, ਤਸਵੀਰਾਂ, ਤਾਰਾਂ ਅਤੇ ਪਟੀਸ਼ਨਾਂ ਪੇਸ਼ ਕਰਨਾ ਰੋਜ਼ ਦਾ ਅਭਿਆਸ ਸੀ। ਇਹ ਸਾਰੇ ਜਾਣੇ ਪੰਜਾਬ ਦੇ ਫਰਜੀ ਮੁਕਾਬਲੇ ਬਣਾ ਕੇ ਮਾਰੇ ਮੁੰਡਿਆਂ ਦੇ ਵਾਲੀਵਾਰਸ ਸਨ।

ਇਸੇ ਦਿਨ ਹੀ ਮੈਂ ਪਹਿਲੀ ਵਾਰ ਮਨੁੱਖੀ ਹੱਕਾਂ ਦੇ ਪਹਿਰੇਦਾਰ ਜਸਵੰਤ ਸਿੰਘ ਖਾਲੜਾ (ਸ਼ਹੀਦ) ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮਿਲੀ। ਤਾਕਤਵਰ ਪਰ ਬੜੇ ਨਿਮਾਣੇ, ਬੀਬੀ ਖਾਲੜਾ ਦੀ ਛਵੀ ਮੇਰੇ ਮਨ ਵਿੱਚ ਉੱਕਰੀ ਹੋਈ ਹੈ। ਸਾਨੂੰ ਇਹ ਅਦਾਲਤ ਦਾ ਉੱਦਮ ਕਰਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਹੱਥ ਹਮੇਸ਼ਾਂ ਜੁੜੇ ਹੋਏ ਰਹੇ।

ਇਹ ਆਜ਼ਾਦ ਲੋਕ ਅਦਾਲਤ, ਪੰਜਾਬ ਡੌਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੌਜੈਕਟ ਦੀ ਮੁਢਲੀ ਪੜਤਾਲ ਦੀ ਜਾਣਕਾਰੀ ਪੇਸ਼ ਕਰਨ ਵਾਸਤੇ ਲੱਗੀ ਸੀ। ਪੀ.ਡੀ.ਏ.ਪੀ. ਨੌਂ ਕੁ ਸਾਲਾਂ ਤੋਂ ਇਹ ਖੋਜ ਕਾਰਜ ਕਰ ਰਹੀ ਸੀ। ਉੱਥੇ ਮੌਜੂਦ ਪਰਿਵਾਰ ਇਸ ਤੋਂ ਕਿਤੇ ਵੱਧ ਸਮਾਂ ਆਪਣੇ ਕਦੇ ਨਾ ਵਾਪਿਸ ਆਉਣ ਵਾਲੇ ਪਿਆਰਿਆਂ ਦੀ ਉਡੀਕ ਵਿੱਚ ਬਿਤਾ ਚੁੱਕੇ ਸਨ।

ਉਨ੍ਹਾਂ ਪਿਆਰਿਆਂ ਦੀ ਗੈਰਹਾਜ਼ਰੀ - ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਸਾਂਭੀਆਂ ਨਿਸ਼ਾਨੀਆਂ, ਉਨ੍ਹਾਂ ਦੇ ਬਿਆਨਾਂ, ਦਸਤਾਵੇਜਾਂ ਅਤੇ ਕੌਣ ਕੀਹਦੇ ਨੇੜੇ ਬੈਠਾ ਹੈ ਵਰਗੀ ਆਮ ਗੱਲ ਵਿਚ - ਵੀ ਹਾਜ਼ਰ ਸੀ।

ਇਕੋ ਦਿਨ ਚੁੱਕੇ ਗਿਆਂ ਜਾਂ ਮਾਰੇ ਗਿਆਂ ਦੇ ਪਰਿਵਾਰ ਵਾਲੇ ਇਕੋ ਥਾਂ ਬੈਠੇ ਸਨ। ਉਹ ਆਪਣੀ-ਆਪਣੀ ਜਾਣਕਾਰੀ ਦੇਣ ਤੋਂ ਬਾਅਦ ਇਹ ਗੱਲ ਵੀ ਦੱਸਦੇ। ਮੈਂ ਪੀੜਤਾਂ ਦੇ ਨਾਮ ਦੇ ਅੱਗੇ ਚੌਰਸ ਬਰੈਕਟ ਵਿਚ ਨਿਸ਼ਾਨੀ ਲਾਉਂਦੀ ਲਿਖਦੀ "ਕਿੱਲਡ ਟੁਗੈਦਰ (ਇਕੱਠੇ ਮਾਰੇ ਗਏ)"। ਹੁਣ ਸੋਚਦਿਆਂ, ਮੈਂ ਉਨ੍ਹਾਂ ਦੇ ਸਾਂਝੇ ਦੁੱਖ ਅਤੇ ਬੰਦਖ਼ਲਾਸੀ ਦੀ ਮਹੀਨ ਉਮੀਦ ਨੂੰ ਸਮਝ ਸਕਦੀ ਹਾਂ।

 ਹੌਸਲੇ ਦੀ ਪ੍ਰਤੀਕ - ਇਕ ਔਰਤ  

ਪਰਮਜੀਤ ਕੌਰ ਖਾਲੜਾ ਅਜਿਹੇ ਬਹੁਤ ਸਾਰੇ ਪਰਿਵਾਰਾਂ ਨਾਲ ਖੜ੍ਹੇ ਰਹੇ ਹਨ। ਦੋ ਦਹਾਕਿਆਂ ਵਾਸਤੇ ਉਹ ਪੰਜਾਬ ਦੇ ਇਨ੍ਹਾਂ ਅੱਖੋਂ ਪਰੋਖੇ ਰਹਿ ਚੁੱਕੇ ਪਰਿਵਾਰਾਂ ਵਾਸਤੇ ਵਚਨਬੱਧ ਰਹੇ ਹਨ। 'ਖਾਲੜਾ' ਨਾਮ ਹੀ ਦ੍ਰਿੜਤਾ, ਸਚਾਈ ਅਤੇ ਕੁਰਬਾਨੀ ਦਾ ਸਰੂਪ ਬਣ ਚੁੱਕਿਆ ਹੈ।

ਹੁਣ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਹਨ।

ਉਨ੍ਹਾਂ ਦੇ ਪਤੀ, ਜਸਵੰਤ ਸਿੰਘ ਖਾਲੜਾ, ਮਨੁੱਖੀ ਹੱਕਾਂ ਦੇ ਬੇਮਿਸਾਲ ਪਹਿਰੇਦਾਰ ਸਨ ਜਿਨ੍ਹਾਂ ਨੇ ਗੈਰਕਾਨੂੰਨੀ ਸਮੂਹਿਕ ਦਾਹ-ਸਸਕਾਰਾਂ ਅਤੇ ਅਗਵਾ ਦੇ ਕੇਸਾਂ ਵਿਚਲੇ ਨਾਤੇ ਖੋਜੇ। ਉਨ੍ਹਾਂ ਦੇ ਦੋਸਤ ਦਾਰਾ ਸਿੰਘ ਦੀ 1994 'ਚ ਹੋਈ ਮੌਤ ਤੋਂ ਬਾਅਦ, ਜਸਵੰਤ ਸਿੰਘ ਨੇ ਤਫਤੀਸ਼ ਕਰ ਲਈ ਕਿ ਉਸ ਨੂੰ ਫਰਜੀ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਦਾ ਸਸਕਾਰ ਦੁਰਗਿਆਣਾ ਮੰਦਿਰ ਵਿਚ "ਅਣਪਛਾਤੀ ਅਤੇ ਲਾਵਾਰਿਸ" ਲਿਖ ਕੇ ਕਰ ਦਿੱਤਾ ਗਿਆ।

ਆਜ਼ਾਦ ਤਫਤੀਸ਼ ਦੀ ਮੰਗ ਕਰਦਿਆਂ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਅਤੇ ਪਬਲਿਕ ਇੰਟਰਸਟ ਲਿਟੀਗੇਸ਼ਨ (ਪੀ.ਆਈ.ਐੱਲ) ਦਾਇਰ ਕੀਤੀ, ਜੋ ਖਾਰਿਜ ਕਰ ਦਿੱਤੀ ਗਈ।

ਜਸਵੰਤ ਸਿੰਘ ਦੀ ਦਲੇਰੀ ਸੀ ਕਿ ਰਾਜ ਪ੍ਰਬੰਧ ਵੱਲੋਂ ਵਧ ਰਹੇ ਜ਼ਬਰ ਖਿਲਾਫ਼ ਉਨ੍ਹਾਂ ਪੂਰੇ ਪੰਜਾਬ ਦਾ ਦੌਰਾ ਕੀਤਾ। ਉਨ੍ਹਾਂ ਦਾਹ-ਸਸਕਾਰਾਂ ਵਿਚ ਸ਼ਾਮਿਲ ਲੋਕਾਂ ਦੀਆਂ ਇੰਟਰਵਿਊਜ਼ ਕੀਤੀਆਂ ਅਤੇ ਪਤਾ ਲਾਇਆ ਕਿ ਕਿਵੇਂ ਬਹੁਤ ਵਾਰੀ ਇਕੋ ਸਿਵੇ ਵਿੱਚ ਕਈ ਲਾਸ਼ਾਂ ਦਾ ਸਸਕਾਰ ਕੀਤਾ ਗਿਆ, ਕਿਵੇਂ ਡਾਕਟਰਾਂ ਨੇ ਪੋਸਟ ਮਾਰਟਮ ਕੀਤੇ ਹੀ ਨਹੀਂ, ਅਤੇ ਕਿਵੇਂ ਬਹੁਤ ਸਾਰੇ ਪਰਿਵਾਰਾਂ ਕੋਲ ਅਗਵਾ ਅਤੇ ਫਰਜੀ ਮੁਕਾਬਲਿਆਂ ਦੀਆਂ ਇਕੋ ਤਰ੍ਹਾਂ ਦੀ ਵਿਥਿਆਵਾਂ ਸਨ। ਜਸਵੰਤ ਸਿੰਘ ਦੇ ਇਸ ਕਾਰਜ ਨੇ ਪੰਜਾਬ ਵਿੱਚ ਅਜਿਹੇ ਗੈਰਕਾਨੂੰਨੀ ਕਤਲੇਆਮਾਂ ਨੂੰ ਦਸਤਾਵੇਜ ਕਰਨ ਦੇ ਪੂਰਨੇ ਪਾਏ।

6 ਸਤੰਬਰ 1995 ਨੂੰ ਜਸਵੰਤ ਸਿੰਘ ਆਪਣੇ ਕਬੀਰ ਪਾਰਕ, ਅੰਮ੍ਰਿਤਸਰ ਵਿਖੇ ਘਰ ਦੇ ਬਾਹਰ ਅਪਣੀ ਕਾਰ ਧੋ ਰਹੇ ਸਨ ਕਿ ਪੰਜਾਬ ਪੁਲਿਸ ਉਨ੍ਹਾਂ ਨੂੰ ਚੁੱਕ ਕੇ ਲੈ ਗਈ। ਉਹ ਦੁਬਾਰਾ ਕਦੇ ਨਹੀਂ ਦਿਸੇ।

2018 ਵਿਚ ਜਦੋਂ ਮੈਂ ਉਨ੍ਹਾਂ ਦੇ ਘਰ ਗਈ ਤਾਂ, ਉਨ੍ਹਾਂ ਦੀ ਹੋਂਦ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੀ।

ਇਕ ਕੰਧ 'ਤੇ ਉਨ੍ਹਾਂ ਦੀ ਵੱਡੀ ਤਸਵੀਰ ਹੈ, ਜਿਸ ਵਿਚ ਉਨ੍ਹਾਂ ਨੀਲੇ ਰੰਗ ਦਾ ਬਲੇਜਰ ਪਹਿਨਿਆ ਹੈ, ਪੱਗ ਬੰਨ੍ਹੀ ਹੋਈ ਹੈ, ਸ਼ਾਂਤ ਪਰ ਦ੍ਰਿੜ ਅੱਖਾਂ ਹਨ, ਅਤੇ ਉਹ ਖਾਕੀ ਫਾਈਲ ਵਿੱਚ ਕੁਝ ਦਸਤਾਵੇਜ ਚੁੱਕੀ ਖੜ੍ਹੇ ਹਨ।

ਜਸਵੰਤ ਹਮੇਸ਼ਾਂ ਦਸਤਾਵੇਜਾਂ ਨਾਲ ਲੈਸ ਰਹਿੰਦੇ ਸਨ: ਮਿਉਂਸੀਪਲ ਕਮੇਟੀ ਦੇ ਬਾਲਣ ਖਰੀਦਣ ਦੇ ਰਿਕਾਰਡ ਦਾ ਨਿਰੀਖਣ ਕਰਦੇ ਦਸਤਾਵੇਜ, ਰਿਕਾਰਡ ਜਿਹੜੇ ਬਿਊਰੋਕ੍ਰੈਟਿਕ ਰਾਜ ਪ੍ਰਬੰਧ ਆਪਣੇ ਗੈਰਕਾਨੂੰਨੀ (ਅਤੇ ਹਿੰਸਕ) ਕਾਰਿਆਂ ਨੂੰ ਕਾਨੂੰਨੀ ਚੋਲਾ ਪਾਉਣ ਲਈ ਵਰਤਦਾ ਸੀ। 

ਪਰਮਜੀਤ ਕੌਰ ਖਾਲੜਾ ਵੱਲੋਂ ਅਪਣੇ ਪਤੀ ਨੂੰ ਲੱਭਣ ਲਈ ਦਾਇਰ ਕੀਤੀ ਹੇਬਿਅਸ ਕਾਰਪਸ (ਲਾਸ਼ ਕਿੱਥੇ ਹੈ) ਪਟੀਸ਼ਨ  ਕਰਕੇ ਦੋ ਸੀ.ਬੀ.ਆਈ. ਤਫਤੀਸ਼ਾਂ ਹੋਈਆਂ: ਇਕ ਖਾਲੜਾ ਜੀ ਦੇ ਅਗਵਾ ਹੋਣ ਬਾਬਤ, ਅਤੇ ਦੂਜੀ ਪੁਲਿਸ ਵੱਲੋਂ ਕੀਤੀਆਂ ਅਗਵਾ ਦੀਆਂ ਘਟਨਾਵਾਂ ਅਤੇ ਖੁਫੀਆ ਸਮੂਹਿਕ ਦਾਹ ਸਸਕਾਰਾਂ ਬਾਰੇ ਸੀ।

ਪਰਦਾ ਪਾਉਣ, ਧਮਕੀਆਂ, ਝੂਠੀਆਂ ਪ੍ਰਚਾਰ ਮੁਹਿੰਮਾ, ਗਵਾਹਾਂ ਖਿਲਾਫ ਬਲਾਤਕਾਰ ਦੇ ਝੂਠੇ ਕੇਸਾਂ ਨਾਲ ਲਥਪਥ ਲੰਬੀ ਕਾਨੂੰਨੀ ਲੜਾਈ ਮਗਰੋਂ - 2005 ਵਿੱਚ ਛੇ ਪੁਲਸ ਮੁਲਾਜ਼ਮ ਜਸਵੰਤ ਸਿੰਘ ਨੂੰ ਅਗਵਾ ਕਰ ਕੇ ਕਤਲ ਕਰਨ ਦੇ ਜੁਰਮ ਤਹਿਤ ਦੋਸ਼ੀ ਸਾਬਿਤ ਹੋਏ।

ਜਸਵੰਤ ਸਿੰਘ 'ਤੇ ਹਿਰਾਸਤ ਵਿੱਚ ਤਸ਼ੱਦਦ ਕੀਤਾ ਗਿਆ, ਅਤੇ 28 ਅਕਤੂਬਰ 1995 ਨੂੰ ਤਫਤੀਸ਼ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਲਾਸ਼ ਨੂੰ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ, ਜਿਵੇਂ ਪੰਜਾਬ ਦੇ ਹੋਰ ਬਹੁਤ ਸਾਰੇ ਮੁੰਡਿਆਂ ਨੂੰ ਮਾਰ ਕੇ ਮੌਤ ਦੀਆਂ ਅਜਿਹੀਆਂ ਘਾਟਾਂ ਵਿੱਚ ਉਤਾਰ ਦਿੱਤਾ ਗਿਆ ਸੀ।

ਬੀਬੀ ਖਾਲੜਾ ਨੇ ਹਾਰ ਨਹੀਂ ਮੰਨੀ। ਜਸਵੰਤ ਸਿੰਘ ਖਾਲੜਾ ਦੇ ਸਾਥੀਆਂ ਦੇ ਨਾਲ ਮਿਲ ਕੇ ਉਨ੍ਹਾਂ ਨੇ 1995 'ਚ ਖਾਲੜਾ ਮਿਸ਼ਨ ਜੱਥੇਬੰਦੀ ਬਣਾਈ ਅਤੇ ਪੰਜਾਬ ਦੇ 'ਅਣਪਛਾਤੇ' ਮੁੰਡਿਆਂ ਨੂੰ ਪਛਾਨਣ ਦੀ ਮੁਹਿੰਮ ਨੂੰ ਮੁੜ ਸ਼ੁਰੂ ਕੀਤਾ।

ਉਹ ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਲਾਇਬ੍ਰੇਰੀਅਨ ਦੀ ਨੌਕਰੀ ਕਰਦੇ ਰਹੇ, ਆਪਣੇ ਦੋ ਬੱਚਿਆਂ ਨੂੰ ਪਾਲਦੇ ਰਹੇ। ਉਨ੍ਹਾਂ ਦੀ ਸਾਰੀ ਜ਼ਿੰਦਗੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵਿੱਚ ਦਰਖਾਸਤਾਂ ਦੇਣ, ਮੈਮੋਰੀਅਲ ਮੀਟਿੰਗਾਂ ਕਰਨ, ਅਦਾਲਤਾਂ ਵਿੱਚ ਕੇਸਾਂ ਦੀ ਪੈਰਵਾਈ ਕਰਨ, ਅਖ਼ਬਾਰਾਂ ਦੀਆਂ ਖ਼ਬਰਾਂ ਸਾਂਭਣ ਵਿੱਚ ਗੁਜ਼ਰੀ ਹੈ।

ਇਸ ਤਰ੍ਹਾਂ ਦੀ ਮਿਹਨਤ ਦੁੱਖ ਦਰਦ ਵੀ ਨਾਲ ਲੈ ਕੇ ਆਉਂਦੀ ਹੈ। ਹਰੇਕ ਕੇਸ ਉਨ੍ਹਾਂ ਦੇ ਆਪਣੇ ਸੰਘਰਸ਼ ਦੀਆਂ ਯਾਦਾਂ ਤਾਜ਼ਾ ਕਰਵਾ ਦਿੰਦਾ ਹੈ।

  ਬਿਊਰੋਕ੍ਰੇਸੀ ਅਤੇ ਯਾਦਾਸ਼ਤ  

1996 ਵਿੱਚ, ਸੁਪਰੀਮ ਕੋਰਟ ਨੇ ਪੰਜਾਬ ਵਿੱਚ ਅਜਿਹੇ ਖੁਫੀਆ ਸਮੂਹਿਕ ਦਾਹ-ਸਸਕਾਰਾਂ ਅਤੇ ਫਰਜੀ ਮੁਕਾਬਲਿਆਂ ਦੇ ਕੇਸਾਂ ਦੇ ਨਿਪਟਾਰੇ ਦੀ ਜ਼ਿੰਮੇਵਾਰੀ ਐੱਨ.ਐੱਚ.ਆਰ.ਸੀ. ਨੂੰ ਦਿੱਤੀ। ਐੱਨ.ਐੱਚ.ਆਰ.ਸੀ. ਦੀ ਸੋਲ੍ਹਾਂ ਸਾਲ ਲੰਮੀ ਕਾਰਵਾਈ ਵਿੱਚ ਪੰਜਾਬ ਦੇ ਸਿਰਫ ਇਕ ਜ਼ਿਲ੍ਹੇ ਵਿੱਚ ਹੋਏ ਸਮੂਹਿਕ ਦਾਹ-ਸਸਕਾਰਾਂ ਵਿੱਚ ਹੋਈਆਂ "ਗਲਤੀਆਂ" ਦੇ ਆਲੇ-ਦੁਆਲੇ ਘੁੰਮਦੀ ਰਹੀ।

ਇਨ੍ਹਾਂ ਸਾਲਾਂ ਵਿੱਚ ਕਿਸੇ ਵੀ ਪੀੜਤ ਜਾਂ ਬਚਣ ਵਾਲੇ ਦੇ ਬਿਆਨ ਨਹੀਂ ਸੁਣੇ ਗਏ। ਉਨ੍ਹਾਂ ਦੇ ਦੁੱਖ ਦਰਦ ਉਵੇਂ ਹੀ ਅਣਸੁਣੇ ਰਹੇ।

ਇਹ ਤਾਂ ਮੰਨ ਲਿਆ ਗਿਆ ਕਿ ਸੁਰੱਖਿਆ ਦਸਤਿਆਂ ਵੱਲੋਂ 2095 ਅਜਿਹੇ ਗੈਰ ਕਾਨੂੰਨੀ ਸਮੂਹਿਕ ਦਾਹ-ਸਸਕਾਰ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੀਤੇ ਗਏ, ਪਰ ਇਸ ਪਿਛਲੇ ਕਾਰਨਾਂ - ਕੀ ਮੁਕਾਬਲੇ ਅਸਲੀ ਸਨ ਜਾਂ ਫਰਜੀ, ਗੈਰਕਾਨੂੰਨੀ ਕਤਲ ਜਾਂ ਹਿਰਾਸਤ ਵਿੱਚ ਕਤਲ ਸਨ - ਦੀ ਤਫਤੀਸ਼ ਨਹੀਂ ਹੋਈ।
ਬਲਕਿ ਐੱਨ.ਐੱਚ.ਆਰ.ਸੀ. ਨੇ ਇਸ ਦੀ ਜ਼ਿੰਮੇਵਾਰੀ ਕਿਸੇ ਸਿਰ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ੀ ਵੀ ਅਣਪਛਾਤੇ ਹੀ ਰਹੇ।

9 ਜੂਨ 2017 ਨੂੰ ਬੀਬੀ ਖਾਲੜਾ ਅੰਮ੍ਰਿਤਸਰ ਦੇ ਬੇਹਲਾ ਪਿੰਡ ਵਿੱਚ ਸਨ, ਜਿੱਥੇ ਬੇਹਲਾ ਕਾਂਡ ਦੀ ਸਲਾਨਾ ਯਾਦਗਾਰੀ ਮੀਟਿੰਗ ਸੀ। 9 ਜੂਨ 1992 ਨੂੰ ਛੇ ਨਿਰਦੋਸ਼ ਪਿੰਡ ਵਾਲੇ ਮਾਰੇ ਗਏ ਕਿਉਂਕਿ ਉਹ ਮੁਕਾਬਲੇ ਵਿੱਚ ਮਨੁੱਖੀ ਢਾਲ ਦੀ ਤਰ੍ਹਾਂ ਵਰਤੇ ਗਏ ਸਨ। ਪੁਲਸ ਵਾਲਿਆਂ ਨੇ ਇਹ ਕਹਿ ਕੇ ਪਰਦਾ ਪਾ ਦਿੱਤਾ ਕਿ ਇਸ ਮੁਕਾਬਲੇ ਵਿੱਚ 9 ਦਹਿਸ਼ਤਗਰਦ ਮਾਰੇ ਗਏ ਸਨ।

ਬੀਬੀ ਖਾਲੜਾ ਨੇ ਦੋਸ਼ੀ ਪੁਲਸ ਅਫ਼ਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜੋ ਹਲੇ ਵੀ ਉੱਚੀਆਂ ਪਦਵੀਆਂ 'ਤੇ ਕਾਇਮ ਹਨ। ਪੀੜਤ ਅਤੇ ਬਚਣ ਵਾਲਿਆਂ ਦੇ ਪਰਿਵਾਰਾਂ ਨੇ ਫਾਰੂਕ ਅਹਿਮਦ ਦਾਰ (ਜਿਸ ਨੂੰ ਭਾਰਤੀ ਫੌਜ ਨੇ ਜੀਪ ਦੇ ਮੂਹਰੇ ਬੰਨ੍ਹ ਕੇ ਮਨੁੱਖੀ ਢਾਲ ਵਜੋਂ ਵਰਤਿਆ ਸੀ) ਨਾਲ ਵੀ ਸਾਂਝੀਵਾਲਤਾ ਜਾਹਿਰ ਕੀਤੀ ਅਤੇ ਕਸ਼ਮੀਰ ਵਿੱਚ ਵਾਪਰੀ ਖੌਫਨਾਕ ਘਟਨਾ ਨੂੰ ਜੰਗ ਦਾ ਜੁਰਮ ਐਲਾਨ ਕੇ ਹਾਅ ਦਾ ਨਾਅਰਾ ਮਾਰਿਆ। ਪਿੰਡ ਵਾਸੀਆਂ ਨੇ 34 ਘੰਟੇ ਚੱਲੇ ਮੁਕਾਬਲੇ ਜਿਸ ਦੌਰਾਨ ਉਹ ਮਨੁੱਖੀ ਢਾਲਾਂ ਵਜੋਂ ਵਰਤੇ ਗਏ ਦੇ ਹਾਲ ਬਿਆਨ ਕੀਤੇ। ਉਨ੍ਹਾਂ ਉਸ ਕਾਰੇ ਦੇ ਜ਼ਿੰਮੇਵਾਰ ਪੁਲਸ ਵਾਲਿਆਂ ਦੇ ਨਾਮ ਲਏ। ਉਨ੍ਹਾਂ ਮਾਰੇ ਗਏ ਛੇ ਜਣਿਆਂ ਦੇ ਨਾਮ ਲਏ ਜੋ ਧਿਆਨਯੋਗ ਗੱਲ ਸੀ ਕਿਉਂਜੋ ਐੱਨ.ਐੱਚ.ਆਰ.ਸੀ. ਨੇ ਦਰਜ ਕੀਤਾ ਸੀ ਕਿ ਇਹ ਛੇ ਜਣੇ ਅਣਪਛਾਤੇ ਅਤੇ ਲਾਵਾਰਿਸ ਸਨ।

  ਪੰਜਾਬ ਇਕ ਸ਼ੁਰੂਆਤ  

ਪਿੱਛੇ ਜਿਹੇ, ਬੀਬੀ ਖਾਲੜਾ ਨੇ ਪ੍ਰੈੱਸ ਨੂੰ ਦੱਸਿਆ, "ਬਹੁਤ ਸਾਰੇ ਲੋਕੀਂ ਦੇਸ਼ ਵਿਚ 'ਨਵੇਂ ਹਾਲਾਤ' ਦੀ ਗੱਲ ਕਰਦੇ ਹਨ, ਪਰ ਇਹੋ ਜਿਹੇ ਹਾਲਾਤ ਅਸੀਂ ਪੰਜਾਬ ਵਿੱਚ ਪਹਿਲਾਂ ਹੀ ਦੇਖ ਚੁੱਕੇ ਹਾਂ - ਜਿਸ ਵਿੱਚ ਕਿੰਨੇ ਜਾਣੇ ਗੁੰਮਸ਼ੁਦਾ ਹੋ ਗਏ ਅਤੇ ਸਿਵਲ ਸੁਸਾਇਟੀ ਚੁੱਪ ਰਹੀ।"

ਵਰਨ ਹੈਰਿਸ, ਜੋ ਕਿਸੇ ਵੇਲੇ ਨੈਲਸਨ ਮੰਡੇਲ ਫਾਊਂਡੇਸ਼ਨ ਦੇ ਆਰਕਾਈਵ ਦਾ ਮੁਖੀ ਸੀ, ਨੇ ਲਿਖਿਆ ਹੈ ਕਿ ਵੱਡੇ ਪੱਧਰ 'ਤੇ ਹੋਈ ਹਿੰਸਾ "ਭਵਿੱਖ ਵਿੱਚ ਕਿਸੇ ਵੀ ਹੋਰ 'ਅਦਰ' ਜਾਂ ਘੱਟ ਗਿਣਤੀ ਕੌਮ ਖਿਲਾਫ ਦੁਬਾਰਾ ਹੋ ਸਕਦੀ ਹੈ"।

ਹਿੰਸਾ ਦਾ ਸਥਾਨ ਅਤੇ ਪੀੜਤ ਬਦਲਦੇ ਹਨ, ਪਰ ਵਧੀਕੀਆਂ ਅਤੇ ਧੌਂਸ ਦੇ ਤਰੀਕੇ ਸਾਨੂੰ ਪ੍ਰਬੰਧ ਦਾ ਅਸਲ ਸੁਭਾਅ ਸਮਝਣ ਵਿੱਚ ਮਦਦ ਕਰਦੇ ਹਨ।

ਮਣੀਪੁਰ ਸਰਕਾਰ ਨੇ ਹਾਲੇ ਤਕ ਫਰਜੀ ਮੁਕਾਬਿਲਆਂ ਦੇ ਕੇਸਾਂ ਵਿੱਚ ਸੀ.ਬੀ.ਆਈ. ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਕੇਸ, ਜਿਸ ਵਿੱਚ ਸੁਪਰੀਮ ਕੋਰਟ ਨੇ 1528 ਗੈਰਕਾਨੂੰਨੀ ਕਤਲਾਂ ਦੀ ਤਫਤੀਸ਼ ਕਰਨ ਦਾ ਹੁਕਮ ਦਿੱਤਾ ਸੀ ਹਾਲੇ ਤਕ ਰੁਕਿਆ ਹੋਇਆ ਹੈ। 

ਇਸੇ ਤਰ੍ਹਾਂ, 2001-2018 ਵਿਚਕਾਰ, ਸੁਰੱਖਿਆ ਦਸਤਿਆਂ ਵੱਲੋਂ ਹਿਰਾਸਤੀ ਕਤਲ, ਜਬਰ ਜਿਨਾਹ, ਆਮ ਸ਼ਹਿਰੀਆਂ ਦੇ ਤਸ਼ੱਦਦ ਅਤੇ ਕਤਲ ਦੇ 50 ਵਿਚੋਂ 47 ਕੇਸਾਂ ਵਿੱਚ ਰੱਖਿਆ ਮੰਤਰੀ ਵਿਭਾਗ ਨੇ ਕਾਰਵਾਈ ਦੀ ਆਗਿਆ ਨਹੀਂ ਦਿੱਤੀ। ਇਹ ਸਾਰੇ ਦਵਿੰਦਰ ਸਿੰਘ ਅਤੇ ਹੋਰ ਬਰਖਿਲਾਫ ਸਟੇਟ ਆਫ ਪੰਜਾਬ ਤਹਿਤ ਚੱਲ ਰਹੇ 37 ਕੇਸਾਂ ਦੀ ਕਾਰਵਾਈ 'ਤੇ ਲੱਗੀ 16 ਸਾਲ ਲੰਮੀ ਰੋਕ, ਜਿਹੜੀ 2016 'ਚ ਸੁਪਰੀਮ ਕੋਰਟ ਨੇ ਤੁੜਵਾਈ, ਵਰਗੇ ਰੁਜਹਾਨਾਂ ਦੀ ਲੜੀ ਹੀ ਦਰਸਾਉਂਦੀ ਹੈ।

ਬੀਬੀ ਖਾਲੜਾ ਦੇ ਸਫਰ ਵਿੱਚ ਬਹੁਤ ਸਾਰੇ ਸਬਕ ਪਏ ਨੇ। ਉਹ ਮਾਨਵੀ ਹੱਕਾਂ ਦੀ ਲੜਾਈ ਲੜਨ ਵਾਲੀ ਯੋਧਾ ਏ। ਉਸ ਦਾ ਜੀਵਨ ਗੂੰਗੇ-ਬੋਲੇ ਨਿਆਂ ਪ੍ਰਬੰਧ, ਸੰਵੇਦਨਾਹੀਣ ਸਿਵਲ ਸੁਸਾਇਟੀ ਅਤੇ ਸੱਤਾ ਦੇ ਝੋਲੀ ਚੁੱਕ ਮੀਡਿਆ ਦੇ ਸਾਹਵੇਂ ਦਲੇਰੀ, ਦ੍ਰਿੜਤਾ ਅਤੇ ਹਲੀਮੀ ਦੀ ਮਿਸਾਲ ਹੈ। ਉਨ੍ਹਾਂ ਨੂੰ ਲੋਕਾਂ ਅਤੇ ਲੋਕਸ਼ਾਹੀ ਦੇ ਅਦਾਰਿਆਂ ਵਿੱਚ ਅਥਾਹ ਵਿਸ਼ਵਾਸ਼ ਹੈ। ਸਾਨੂੰ ਉਨ੍ਹਾਂ ਦੀ ਅਵਾਜ਼ ਦੀ ਭਾਰਤੀ ਪਾਰਲੀਮੈਂਟ ਵਿੱਚ ਸਖਤ ਲੋੜ ਹੈ।

ਪ੍ਰੀਤਿਕਾ ਨੰਦਾ ਨੇ ਪੰਜਾਬ ਡੌਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੌਜੈਕਟ ਨਾਲ ਕੰਮ ਕੀਤਾ ਹੈ। ਇਹ ਪ੍ਰੌਜੈਕਟ 'ਪੋਸਟ-ਕੌਨਫਲਕਿਟ' ਪੰਜਾਬ ਵਿੱਚ ਹਿੰਸਾ, ਯਾਦ ਅਤੇ ਵਿਦਰੋਹ ਬਾਰੇ ਖੋਜ ਕਰਦਾ ਹੈ। ਇਹ ਲੇਖ ਮੂਲ ਤੌਰ ਤੇ ਅੰਗਰੇਜ਼ੀ ਵਿਚ thewire.in 'ਤੇ ਪ੍ਰਕਾਸ਼ਿਤ ਹੋਇਆ ਸੀ ਜਿਸਦਾ ਪੰਜਾਬੀ ਉਲੱਥਾ ਜਸਦੀਪ ਸਿੰਘ ਨੇ ਕੀਤਾ ਹੈ 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER