ਵਿਚਾਰ
ਚੁਣਾਵੀ ਵਾਅਦਿਆਂ ਦੀ ਬਰਸਾਤ
- ਬਲਰਾਜ ਸਿੰਘ ਸਿੱਧੂ



ਭਾਰਤ ਵਿੱਚ ਪਾਰਲੀਮੈਂਟ ਚੋਣਾਂ ਦਾ ਬਿਗਲ ਫੂਕਿਆ ਜਾ ਚੁੱਕਾ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਦਾ ਜੋਰ ਲੋਕਾਂ ਨਾਲ ਅਜਿਹੇ ਲੋਕ-ਲੁਭਾਵਨ ਵਾਅਦੇ ਕਰਨ 'ਤੇ ਲੱਗਾ ਹੋਇਆ ਹੈ, ਜਿਨ੍ਹਾਂ ਬਾਰੇ ਸਭ ਨੂੰ ਪਤਾ ਹੈ ਕਿ ਇਹ ਪੂਰੇ ਹੋਣੇ ਨਾਮੁਮਕਿਨ ਹਨ। ਇਹ ਸੱਚਾਈ ਵਾਅਦੇ ਕਰਨ ਵਾਲੇ ਵੀ ਚੰਗੀ ਤਰ੍ਹਾਂ ਜਾਣਦੇ ਹਨ ਤੇ ਵਾਅਦਿਆਂ 'ਤੇ ਯਕੀਨ ਕਰਨ ਵਾਲੇ ਵੀ। ਇੱਕ ਦੂਸਰੇ ਨਾਲੋਂ ਵੱਧ-ਚੜ੍ਹ ਕੇ ਸਹੂਲਤਾਂ ਦੇਣ ਦੇ ਦਮਗਜ਼ੇ ਮਾਰੇ ਜਾ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਚੋਣਾਂ ਭਾਰਤ ਵਰਗੇ ਗਰੀਬ ਵਿਕਾਸਸ਼ੀਲ ਦੇਸ਼ ਵਿੱਚ ਨਹੀਂ, ਬਲਕਿ ਅਮਰੀਕਾ-ਸਾਊਦੀ ਅਰਬ ਵਰਗੇ ਕਿਸੇ ਵਿਕਸਿਤ ਅਮੀਰ ਤਰੀਨ ਦੇਸ਼ ਵਿੱਚ ਹੋ ਰਹੀਆਂ ਹਨ।

ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਨੀਤੀ ਦੇ ਇਸ ਬ੍ਰਹਮ ਅਸਤਰ ਨੂੰ ਆਪਣੀ ਸਹੂਲਤ ਮੁਤਾਬਕ ਰੱਜ ਕੇ ਵਰਤਿਆ ਸੀ। ਉਸ ਦਾ ਕਹਿਣਾ ਸੀ ਕਿ ਬਾਦਸ਼ਾਹਾਂ ਵਾਸਤੇ ਕੀਤੇ ਹੋਏ ਵਾਅਦੇ ਪੂਰੇ ਕਰਨੇ ਬਿਲਕੁਲ ਵੀ ਜ਼ਰੂਰੀ ਨਹੀਂ ਹੁੰਦੇ। ਆਪਣੀ ਸਹੂਲਤ ਅਨੁਸਾਰ ਵਾਅਦੇ ਕਰ ਲੈਣੇ ਚਾਹੀਦੇ ਹਨ ਤੇ ਮਕਸਦ ਪੂਰਾ ਹੋ ਜਾਣ ਤੋਂ ਬਾਅਦ ਬਿਨਾਂ ਕਿਸੇ ਸੰਗ ਸ਼ਰਮ ਦੇ ਤੋੜ ਦੇਣੇ ਚਾਹੀਦੇ ਹਨ। ਉਸ ਨੇ ਆਪਣੇ ਰਾਜ ਦੌਰਾਨ ਸਿੱਖਾਂ, ਜਾਟਾਂ, ਮਰਾਠਿਆਂ ਅਤੇ ਰਾਜਪੂਤਾਂ ਆਦਿ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਸੀ ਕੀਤਾ, ਸੈਂਕੜੇ ਵਾਰ ਕਸਮਾਂ ਉਠਾ ਕੇ ਤੋੜੀਆਂ।

ਸਾਰੀਆਂ ਪਾਰਟੀਆਂ ਨਵੇਂ ਤੋਂ ਨਵੇਂ ਅਜੀਬੋ ਗਰੀਬ ਹਾਸੋ ਹੀਣੇ ਚੁਣਾਵੀ ਵਾਅਦੇ ਕਰ ਰਹੀਆਂ ਹਨ, ਪਰ ਉਹ ਇਹ ਸਪੱਸ਼ਟ ਨਹੀਂ ਕਰ ਰਹੀਆਂ ਕਿ ਪੰਜ ਸਾਲ ਪਹਿਲਾਂ ਕੀਤੇ ਵਾਅਦਿਆਂ ਕੀ ਬਣਿਆ? ਅਸਲ ਵਿੱਚ ਇਸ ਵਰਤਾਰੇ ਤੋਂ ਜਾਣੂ ਵੋਟਰ ਹੁਣ ਇਨ੍ਹਾਂ ਬਾਰੇ ਪੁੱਛਦੇ ਵੀ ਨਹੀਂ।

ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਕਿ ਲੀਡਰਾਂ ਕੋਲੋਂ ਕੀਤੇ ਹੋਏ ਚੋਣਾਵੀ ਵਾਅਦੇ ਐਫੀਡੈਵਿਟ 'ਤੇ ਲਿਖ ਕੇ ਲੈਣੇ ਚਾਹੀਦੇ ਹਨ। ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣਾ ਚਾਹੀਦਾ ਹੈ ਜੋ ਅਦਾਲਤੀ ਪ੍ਰਕਿਰਿਆ ਰਾਹੀਂ ਪੂਰਾ ਕਰਾਇਆ ਜਾ ਸਕਦਾ ਹੋਵੇ। ਹਰੇਕ ਰਾਜਨੀਤਕ ਪਾਰਟੀ ਦਾ ਚੁਣਾਵੀ ਵਾਅਦਿਆਂ ਦਾ ਪੁਲੰਦਾ (ਇਲੈਕਸ਼ਨ ਮੈਨੀਫੈਸਟੋ) ਤਿਆਰ ਕਰਨ ਲਈ ਬਹੁਤ ਹੀ ਹੰਢੇ ਵਰਤੇ ਤੇ ਘਾਗ ਕਿਸਮ ਦੇ ਅਹੁਦੇਦਾਰਾਂ ਦੀ ਡਿਊਟੀ ਲਾਈ ਜਾਂਦੀ ਹੈ ਕਿ ਲੋਕਾਂ ਨੂੰ ਕੁਝ ਸਮੇਂ ਲਈ (ਘੱਟੋ-ਘੱਟ ਇਲੈਕਸ਼ਨ ਖਤਮ ਹੋਣ ਤਕ) ਤਾਂ ਮਿੱਠੇ-ਮਿੱਠੇ ਸੁਪਨੇ ਵਿਖਾਏ ਜਾ ਸਕਣ।

ਵੈਸੇ ਅੱਜ-ਕੱਲ੍ਹ ਦੇਸ਼ਭਗਤੀ ਦਾ ਫੈਸ਼ਨ ਕੁਝ ਜ਼ਿਆਦਾ ਹੀ ਚੱਲ ਰਿਹਾ ਹੈ। ਹਰ ਕੋਈ ਆਪਣੇ ਆਪ ਨੂੰ ਦੂਸਰੇ ਨਾਲੋਂ ਜ਼ਿਆਦਾ ਕੱਟੜ ਦੇਸ਼ਭਗਤ ਸਾਬਤ ਕਰਨ ਦੀ ਹੋੜ ਵਿੱਚ ਰੁੱਝਾ ਹੋਇਆ ਹੈ। ਕਾਲਾ ਧਨ, ਬੇਰੋਜ਼ਗਾਰੀ ਅਤੇ ਵਿਕਾਸ ਆਦਿ ਦੇ ਜ਼ਰੂਰੀ ਮੁੱਦੇ ਬਹੁਤ ਪਿੱਛੇ ਸੁੱਟ ਦਿੱਤੇ ਗਏ ਹਨ, ਬੱਸ ਪਾਕਿਸਤਾਨ ਮੁਰਦਾਬਾਦ!

ਸਿਆਣੇ ਕਹਿੰਦੇ ਹਨ ਕਿ ਜੇ ਕੜਾਹ ਗੱਲੀਂ ਬਾਤੀਂ ਬਣਾਉਣਾ ਹੋਵੇ ਤਾਂ ਗੁੜ ਘੱਟ ਕਿਉਂ ਪਾਉਣਾ ਹੋਇਆ? ਬਹੁਤੀ ਸਿਆਸੀ ਪਾਰਟੀਆਂ ਤਾਂ ਐਵੇਂ ਨਿਕੰਮੇ ਜਿਹੇ ਛੋਟੇ-ਛੋਟੇ ਚੁਣਾਵੀ ਵਾਅਦੇ ਕਰ ਰਹੀਆਂ ਹਨ। ਵਾਅਦੇ ਤਾਂ ਅਜਿਹੇ ਕਰਨੇ ਚਾਹੀਦੇ ਹਨ ਕਿ ਸੁਣਨ ਵਾਲੇ ਦੇ ਹੋਸ਼ ਉੱਡ ਜਾਣ ਤੇ ਉਹ ਉਸ ਖਾਸ ਰਾਜਨੀਤਕ ਪਾਰਟੀ ਨੂੰ ਵੋਟ ਪਾਉਣ ਤੋਂ ਆਪਣੇ ਆਪ ਰੋਕ ਨਾ ਸਕੇ। ਵਾਅਦੇ ਅਜਿਹੇ ਹੋਣ ਜੋ ਅਮਰੀਕਾ ਵਰਗੇ ਕਿਸੇ ਧਨਾਡ ਦੇਸ਼ ਦੇ ਨੇਤਾ ਨੇ ਵੀ ਨਾ ਕੀਤੇ ਹੋਣ।

ਇਲੈਕਸ਼ਨ ਵਿੱਚ 400 ਸੀਟਾਂ ਹਾਸਲ ਕਰਨੀਆਂ ਹੋਣ ਤਾਂ ਵਾਅਦਾ ਕਰਨਾ ਚਾਹੀਦਾ ਹੈ ਕਿ ਸਾਡੀ ਸਰਕਾਰ ਬਣਨ 'ਤੇ ਭਾਰਤ ਦੇ ਹਰ ਪਰਿਵਾਰ ਨੂੰ ਇੱਕ ਮਕਾਨ, ਇੱਕ ਦੁਕਾਨ ਦੇਣ ਤੋਂ ਇਲਾਵਾ ਸਾਲ ਦਾ ਇੱਕ-ਇੱਕ ਕਿਲੋ 24 ਕੈਰੇਟ ਦਾ ਸ਼ੁੱਧ ਸੋਨਾ ਦਿੱਤਾ ਜਾਵੇਗਾ। ਜਣੇਪਾ, ਕੈਂਸਰ, ਕਿਡਨੀ-ਲਿਵਰ-ਹਾਰਟ ਟਰਾਂਸਪਲਾਂਟ ਤੋਂ ਲੈ ਕੇ ਸਧਾਰਨ ਜ਼ੁਕਾਮ ਤਕ ਦਾ ਇਲਾਜ ਸਭ ਤੋਂ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਵੇਗਾ। ਹਰੇਕ ਭਾਰਤੀ ਨੂੰ ਸਾਲ ਵਿੱਚ ਤਿੰਨ ਵਾਰ ਅਮਰੀਕਾ, ਯੂਰਪ ਅਤੇ ਬੈਂਕਾਕ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ, ਰਹਿਣ ਸਹਿਣ ਅਤੇ ਹੋਰ "ਸਹੂਲਤਾਂ" ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ।

ਔਰਤਾਂ ਦਾ ਬਿਊਟੀ ਪਾਰਲਰ ਅਤੇ ਬੁਟੀਕ ਦਾ ਸਾਰਾ ਖਰਚਾ ਸਰਕਾਰ ਦੇਵੇਗੀ। ਸਾਰੇ ਨਾਗਰਿਕਾਂ ਨੂੰ ਕੱਪੜੇ-ਲੀੜੇ, ਦੇਸ਼-ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਟੀ-ਪਾਣੀ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਗਰਮੀਆਂ ਦੇ ਦਿਨਾਂ ਵਿੱਚ ਸਾਰੇ ਦੇਸ਼ ਵਿੱਚ ਨਕਲੀ ਬਾਰਸ਼ ਅਤੇ ਬਰਫਬਾਰੀ ਕਰਵਾਈ ਜਾਵੇਗੀ। ਕਿਸਾਨਾਂ ਨੂੰ ਬਿਜਲੀ-ਪਾਣੀ ਮੁਫ਼ਤ ਦੇਣ ਦੇ ਨਾਲ-ਨਾਲ ਬਿਨਾਂ ਫਸਲ ਬੀਜੇ ਇੱਕ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਸਲਾਨਾ ਘਰ ਬੈਠੇ ਸਰਕਾਰ ਵੱਲੋਂ ਦਿੱਤੇ ਜਾਣਗੇ।

ਸ਼ਰਾਬ ਦੇ ਸ਼ੌਕੀਨਾਂ ਵਾਸਤੇ ਹਰ ਮਹੀਨੇ ਪਿੰਡ-ਮੁਹੱਲੇ ਵਾਈਜ਼ ਸ਼ਰਾਬ ਤੇ ਬੀਅਰ ਦਾ ਇੱਕ-ਇੱਕ ਟਰੱਕ ਭੇਜਿਆ ਜਾਵੇਗਾ, ਉਨ੍ਹਾਂ ਨੂੰ ਸ਼ਰਾਬ ਪੀ ਕੇ ਚਾਂਗਰਾਂ ਮਾਰਨ ਅਤੇ ਹੋਰ ਗੰਦ ਖਿਲਾਰਨ ਦੀ ਵੀ ਪੂਰੀ ਖੁੱਲ੍ਹ ਹੋਵੇਗੀ। ਹਰੇਕ ਸ਼ਹਿਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਹਰੇਕ ਪਿੰਡ ਵਿੱਚ ਹੈਲੀਪੈਡ ਦਾ ਨਿਰਮਾਣ ਕੀਤਾ ਜਾਵੇਗਾ। ਸ਼ਹਿਰ ਤੋਂ ਸ਼ਹਿਰ ਦਾ ਸਫਰ ਹਵਾਈ ਜਹਾਜ਼ ਅਤੇ ਪਿੰਡ ਤੋਂ ਪਿੰਡ ਦਾ ਸਫਰ ਹੈਲੀਕਾਪਟਰ ਰਾਹੀਂ ਮੁਫਤ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਹਰੇਕ ਪਿੰਡ ਵਿੱਚ ਮੈਟਰੋ ਸ਼ੁਰੂ ਕੀਤੀ ਜਾਵੇਗੀ ਤੇ ਸਾਰੀਆਂ ਬਹਿਕਾਂ-ਢਾਣੀਆਂ ਨੂੰ ਮੈਟਰੋ ਰਾਹੀਂ ਪੰਚਾਇਤ ਘਰ ਨਾਲ ਜੋੜਿਆ ਜਾਵੇਗਾ। ਛੜਿਆਂ-ਕੁੰਵਾਰਿਆਂ ਦੇ ਵਿਆਹ ਲਈ ਅਮਰੀਕਾ-ਕੈਨੇਡਾ ਦੀਆਂ ਸਿਟੀਜ਼ਨ ਲੜਕੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਉਹ ਬਾਹਰ ਸੈੱਟ ਹੋ ਸਕਣ।

ਪਹਿਲੀ ਜਮਾਤ ਤੋਂ ਲੈ ਕੇ ਪੀ.ਐੱਚ.ਡੀ. ਅਤੇ ਆਈਲੈਟਸ ਤਕ ਦੇ ਪੇਪਰਾਂ ਵਿੱਚ ਨਕਲ ਮਾਰਨਾ ਕਾਨੂੰਨੀ ਤੌਰ 'ਤੇ ਜਾਇਜ਼ ਹੋਵੇਗਾ। ਹਰੇਕ ਵਿਅਕਤੀ ਨੂੰ ਸਰਕਾਰੀ ਜਗਾ 'ਤੇ ਕਬਜ਼ਾ ਕਰਨ ਅਤੇ ਨਜ਼ਾਇਜ ਉਸਾਰੀਆਂ ਕਰਨ ਦੀ ਮੁਕੰਮਲ ਖੁੱਲ੍ਹ ਹੋਵੇਗੀ। ਸਾਧਾਂ, ਸੰਤਾਂ ਅਤੇ ਬਾਬਿਆਂ ਨੂੰ ਫਿਰਕੂ ਨਫਰਤ ਫੈਲਾਉਣ ਤੋਂ ਇਲਾਵਾ ਹਰੇਕ ਪ੍ਰਕਾਰ ਦੇ ਪਾਖੰਡ ਅਤੇ ਕੁਕਰਮ ਕਰਨ ਦੀ ਖੁੱਲ੍ਹੀ ਛੁੱਟੀ ਹੋਵੇਗੀ। ਹੈਲਮਟ ਪਾਉਣ, ਸੀਟ ਬੈਲਟ ਲਗਾਉਣ ਸਮੇਤ ਸਾਰੇ ਟਰੈਫਿਕ ਰੂਲ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤੇ ਜਾਣਗੇ। 18 ਸਾਲ ਉਮਰ ਦੇ ਹਰੇਕ ਪੜ੍ਹੇ-ਲਿਖੇ ਜਾਂ ਅਨਪੜ੍ਹ ਵਿਅਕਤੀ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਹਰ ਲੜਕੀ ਦੀ ਸ਼ਾਦੀ 'ਤੇ ਸਰਕਾਰ 50 ਲੱਖ ਰੁਪਏ ਖਰਚ ਕਰੇਗੀ।
 
ਇਸ ਤੋਂ ਇਲਾਵਾ ਜਨਤਾ ਨੂੰ ਇਹ ਵੀ ਛੋਟ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਮਰਜ਼ੀ, ਸਹੂਲਤ ਅਤੇ ਜਰੂਰਤ ਮੁਤਾਬਕ ਇਸ ਮੈਨੀਫੈਸਟੋ ਵਿੱਚ ਜਿੰਨੇ ਚਾਹੇ ਹੋਰ ਵਾਅਦੇ ਜੋੜ ਸਕਦੀ ਹੈ, ਉਨ੍ਹਾਂ ਨੂੰ ਪੂਰਾ ਨਾ ਕਰਨ ਲਈ ਵੀ ਗੌਰ ਫਰਮਾਇਆ ਜਾਵੇਗਾ। ਅਜਿਹੇ ਚੁਣਾਵੀ ਵਾਅਦੇ ਕਰਨ ਤੋਂ ਬਿਲਕੁਲ ਵੀ ਨਹੀਂ ਘਬਰਾਉਣਾ ਚਾਹੀਦਾ। ਪਹਿਲੀਆਂ ਚੋਣਾਂ ਵਿੱਚ ਕੀਤੇ ਵਾਅਦੇ ਕਿਹੜਾ ਕਿਸੇ ਨੇ ਪੂਰੇ ਕੀਤੇ ਸਨ ਜਿਹੜੇ ਹੁਣ ਕਰਨੇ ਹਨ? ਇਸ ਲਈ ਚੋਣਾਂ ਜਿੱਤਣ ਲਈ ਵਾਅਦੇ ਸਿਰਫ ਕਰਨੇ ਜ਼ਰੂਰੀ ਹਨ, ਵਫ਼ਾ ਕਰਨੇ ਨਹੀਂ।

----------



ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਅਹੁਦੇ 'ਤੇ ਤਾਇਨਾਤ ਹਨ।


 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER