ਵਿਚਾਰ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਭਵਿੱਖ ਦਾਅ 'ਤੇ
- ਜਸਵੰਤ ਸਿੰਘ 'ਅਜੀਤ'
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਭਵਿੱਖ ਦਾਅ 'ਤੇ



ਸ਼੍ਰੋਮਣੀ ਅਕਾਲੀ ਦਲ, ਜੋ ਕਿਸੇ ਸਮੇਂ ਪੰਥ ਨਾਲ ਜੁੜੇ ਸਮੁੱਚੇ ਪੰਥਕ ਹਿੱਤਾਂ ਅਤੇ ਅਧਿਕਾਰਾਂ ਦੀ ਰੱਖਿਆ ਕਰਨ ਪ੍ਰਤੀ ਵਚਨਬੱਧ ਹੋ 'ਅਰਸ਼ਾਂ' ਵਿੱਚ ਉੱਚ ਉਡਾਰੀਆਂ ਭਰਿਆ ਕਰਦਾ ਸੀ, ਅੱਜ ਉਹ ਕੇਵਲ ਇੱਕ ਪਰਿਵਾਰ ਪ੍ਰਤੀ ਸਮਰਪਿਤ ਹੋ, ਉਸੇ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰੱਖਿਆ ਕਰਨ ਤਕ ਸੀਮਤ ਹੋ, ਅਰਸ਼ਾਂ ਤੋਂ ਫਰਸ਼ ਉਪਰ ਆ ਡਿੱਗਾ ਹੈ। ਕੋਈ ਮੰਨੇ ਜਾਂ ਨਾਂਹ, ਪ੍ਰੰਤੂ ਸੱਚਾਈ ਇਹੀ ਹੈ ਕਿ ਅੱਜ 'ਉਹ' ਆਪਣੇ ਜੀਵਨ ਦੀਆਂ ਆਖਰੀ ਘੜੀਆਂ ਗਿਣਨ ਲਈ ਮਜਬੂਰ ਹੋ ਕੇ ਰਹਿ ਗਿਆ ਹੋਇਆ ਹੈ।

ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਨੂੰ ਨਵਜੀਵਨ ਦੇਣ ਦੇ ਲਈ ਅੰਤ-ਹੀਨ ਅਹੁਦਿਆਂ ਦੀ ਵੰਡ ਕਰ ਰਹੇ ਹਨ। ਉਨ੍ਹਾਂ ਵਲੋਂ ਅਜਿਹਾ ਕੀਤੇ ਜਾਣ ਦੇ ਬਾਅਦ ਵੀ ਅੱਜ ਜੋ ਹਾਲਾਤ ਬਣੇ ਹੋਏ ਹਨ, ਉਹ ਇਸ ਗੱਲ ਦੀ ਗੁਆਹੀ ਭਰਨ ਲਈ ਤਿਆਰ ਨਹੀਂ ਜਾਪਦੇ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਵਜੀਵਨ ਪ੍ਰਾਪਤ ਕਰ ਆਪਣਾ ਪੁਰਾਣਾ ਗੌਰਵ ਹਾਸਿਲ ਕਰਨ ਵਿੱਚ ਸਫਲ ਹੋ ਸਕੇਗਾ।

ਇਸ ਦਾ ਕਾਰਣ ਉਹ ਬਜ਼ੁਰਗ ਅਕਾਲੀ ਮੁਖੀ, ਜੋ ਬੀਤੇ ਲੰਮੇ ਸਮੇਂ ਤੋਂ ਦਲ ਦੀ ਕੌਮੀ ਲੀਡਰਸ਼ਿਪ ਵਲੋਂ ਅਣਗੌਲਿਆਂ ਕੀਤੇ ਜਾਂਦਿਆਂ ਰਹਿਣ ਦੇ ਕਾਰਣ, ਨਿਰਾਸ਼ ਹੋ ਆਪੋ-ਆਪਣੇ ਘਰਾਂ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਗਏ ਹੋਏ ਹਨ, ਮੰਨਦੇ ਹਨ ਕਿ ਵਰਤਮਾਨ ਅਕਾਲੀ ਦਲ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਜੋ ਦਸ਼ਾ ਹੋ ਰਹੀ ਹੈ ਉਸ ਦਾ ਕਾਰਣ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਉਸ ਨੂੰ ਪੰਥ ਨਾਲੋਂ ਤੋੜ ਪੰਥ-ਵਿਰੋਧੀਆਂ ਦੀ ਝੋਲੀ ਵਿੱਚ ਪਾ ਦੇਣਾ ਹੈ।

ਇਨ੍ਹਾਂ ਬਜ਼ੁਰਗ ਅਕਾਲੀ ਮੁਖੀਆਂ ਦਾ ਇਹ ਵੀ ਕਹਿਣਾ ਹੈ ਬਾਦਲ ਅਕਾਲੀ ਦਲ ਦੇ ਮੁਖੀਆਂ ਦਾ ਨਿਸ਼ਾਨਾ ਕੇਵਲ ਰਾਜ-ਸੱਤਾ ਦੀ ਪ੍ਰਾਪਤੀ ਤਕ ਸੀਮਤ ਹੋ ਕੇ ਰਹਿ ਗਿਆ ਹੋਇਆ ਹੈ। ਉਨ੍ਹਾਂ ਅਨੁਸਾਰ ਹੁਣ ਇਸ ਦਾ ਉਨ੍ਹਾਂ ਸ਼ਹੀਦਾਂ ਦੀ ਵਿਰਾਸਤ ਨਾਲ ਕੋਈ ਲੈਣਾ-ਦੇਣਾ ਨਹੀਂ, ਜਿਨ੍ਹਾਂ ਨੇ ਪੰਥ ਦੀ ਆਨ ਤੇ ਸ਼ਾਨ ਬਹਾਲ ਰੱਖੀ ਰੱਖਣ ਅਤੇ ਉਸ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰੱਖਿਆ ਲਈ ਸ਼ਹਾਦਤਾਂ ਦਿੱਤੀਆਂ ਹਨ। ਇਸ ਦੇ ਆਗੂਆਂ ਦੀ ਸੋਚ ਕੇਵਲ ਇਤਿਹਾਸਕ ਗੁਰਧਾਮਾਂ ਦੀ ਸੱਤਾ ਹਥਿਆ, ਆਪਣੀ ਰਾਜਸੀ ਲਾਲਸਾ ਅਤੇ ਸਵਾਰਥ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੇ ਸਾਧਨਾਂ ਦੀ ਵਰਤੋਂ ਕਰਨ ਤਕ ਸੀਮਤ ਹੋ ਕੇ ਰਹਿ ਗਈ ਹੋਈ ਹੈ।

ਇਨ੍ਹਾਂ ਬਜ਼ੁਰਗ ਅਕਾਲੀਆਂ ਦੀ ਮਾਨਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਵਰਤਮਾਨ ਸੰਕਟ ਪੂਰਣ ਸਥਿਤੀ ਵਿਚੋਂ ਉਭਾਰਨਾ ਹੈ, ਤਾਂ ਇਸ ਨੂੰ ਪਰਿਵਾਰਕ 'ਜੂਲੇ' ਵਿਚੋਂ ਮੁਕਤ ਕਰਵਾ, ਪੰਥਕ ਏਜੰਡੇ ਉਪਰ ਵਾਪਸ ਲਿਆਉਣਾ ਹੋਵੇਗਾ। ਇਸ ਦੇ ਨਾਲ ਹੀ ਇਸ ਦੀਆਂ ਮੁੱਢਲੀਆਂ ਲੋਕਤੰਤ੍ਰਿਕ ਮਾਨਤਾਵਾਂ ਦੀ ਬਹਾਲੀ ਵੀ ਕਰਨੀ ਹੋਵੇਗੀ ਤਾਂ ਜੋ ਇਹ ਮੁੜ ਸਮੁੱਚੇ ਪੰਥ ਨਾਲ ਜੁੜ ਉਸ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰੱਖਿਆ ਕਰਨ ਪ੍ਰਤੀ ਸਮਰਪਿਤ ਹੋ ਸਕੇ।

ਇਸ ਦੇ ਨਾਲ ਹੀ ਉਹ ਮੁਖੀ ਚਿਤਾਵਨੀ ਵੀ ਦਿੰਦੇ ਹਨ ਕਿ ਜੇ ਇਸ (ਸ਼੍ਰੋਮਣੀ ਅਕਾਲੀ ਦਲ) ਨੂੰ ਇੱਕ ਪਰਿਵਾਰ ਦੀ 'ਜਕੜ' ਵਿਚੋਂ ਮੁਕਤ ਕਰਵਾ ਇਸ ਦਾ ਪੁਰਾਣਾ ਲੋਕਤੰਤ੍ਰਿਕ ਸਰੂਪ ਬਹਾਲ ਨਾ ਕੀਤਾ ਗਿਆ, ਤਾਂ ਉਹ ਦਿਨ ਦੂਰ ਨਹੀਂ ਹੋਵੇਗਾ, ਜਦੋਂ ਪੰਥ ਪੂਰੀ ਤਰ੍ਹਾਂ ਲੀਡਰ-ਹੀਨ ਹੋ ਕੇ ਰਹਿ ਜਾਇਗਾ ਅਤੇ ਉਸ ਕੋਲ ਕੋਈ ਅਜਿਹੀ ਜੱਥੇਬੰਦੀ ਨਹੀਂ ਰਹਿ ਗਈ ਹੋਵੇਗੀ, ਜੋ ਉਸ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਪੈਰਵੀ ਅਤੇ ਸਮੇਂ-ਸਮੇਂ ਉਸ ਦਾ ਮਾਰਗ-ਦਰਸ਼ਨ ਕਰ ਸਕੇ।

ਜੀ.ਕੇ. ਨੂੰ ਸੰਮਨ: ਖ਼ਬਰਾਂ ਅਨੁਸਾਰ ਸਿੱਖ ਜਗਤ ਵਲੋਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੇ ਗਰਦਾਨੇ ਚਲੇ ਆ ਰਹੇ, ਮੁੱਖ ਦੋਸ਼ੀਆਂ ਵਿਚੋਂ ਇੱਕ ਜਗਦੀਸ਼ ਟਾਈਟਲਰ ਦੀ ਸ਼ਿਕਾਇਤ ਉਪਰ ਦਿੱਲੀ ਪੁਲਿਸ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਿਰੁੱਧ ਸੰਮਨ ਜਾਰੀ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਜਗਦੀਸ਼ ਟਾਈਟਲਰ ਵਲੋਂ ਮਨਜੀਤ ਸਿੰਘ ਜੀ.ਕੇ. ਵਿਰੁੱਧ ਪੁਲਿਸ ਪਾਸ ਕੀਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਬੀਤੇ ਦਿਨੀਂ ਕਥਤ ਰੂਪ ਵਿੱਚ ਸੰਪਾਦਿਤ ਕੁਝ ਵੀਡੀਓ ਕਲਿਪ ਜਾਰੀ ਕਰ, ਉਨ੍ਹਾਂ ਦੇ ਅਧਾਰ ਉਪਰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਵਿੱਚ ਉਨ੍ਹਾਂ ਦੀ ਕਥਤ ਸਵੀਕ੍ਰਿਤੀ ਹੋਣ ਦਾ ਦੋਸ਼ ਲਾਇਆ ਹੈ। ਜਿਸ ਨਾਲ ਉਨ੍ਹਾਂ ਦੀ ਛਵੀ ਪ੍ਰਭਾਵਤ ਹੋਈ ਹੈ। ਦੱਸਿਆ ਗਿਆ ਹੈ ਕਿ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਪੁਲਿਸ ਦੀ ਇਸ ਕਾਰਵਾਈ (ਉਨ੍ਹਾਂ ਦੇ ਨਾਂ ਸੰਮਨ ਜਾਰੀ ਕੀਤੇ ਜਾਣ) ਦਾ ਸਵਾਗਤ ਕਰਦਿਆਂ, ਦਾਅਵਾ ਕੀਤਾ ਹੈ ਕਿ ਜਗਦੀਸ਼ ਟਾਈਟਲਰ ਨੇ ਆਪ ਹੀ ਉਨ੍ਹਾਂ ਦੇ ਨਾਂ ਇਹ ਸੰਮਨ ਜਾਰੀ ਕਰਵਾ, ਉਨ੍ਹਾਂ ਵਲੋਂ ਆਪਣੇ ਉਪਰ ਲਾਏ ਗਏ ਦੋਸ਼ਾਂ ਨੂੰ ਅਦਾਲਤ ਵਿੱਚ ਸਾਬਤ ਕਰਨ ਦਾ ਮੌਕਾ ਦੇ ਦਿੱਤਾ ਹੈ।

ਇਸ ਦੇ ਨਾਲ ਹੀ ਇਥੇ ਇਹ ਸਵਾਲ ਵੀ ਉਭਰ ਕੇ ਸਾਹਮਣੇ ਆ ਜਾਂਦਾ ਹੈ ਕਿ ਮਨਜੀਤ ਸਿੰਘ ਜੀ.ਕੇ. ਵਲੋਂ ਕਈ ਮਹੀਨੇ ਪਹਿਲਾਂ ਜਗਦੀਸ਼ ਟਾਈਟਲਰ ਦੇ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆਂ ਸੰਬੰਧਤ ਵੀਡੀਓ ਕਲਿਪ ਜਾਰੀ ਕੀਤੇ ਗਏ ਸਨ। ਦੱਸਿਆ ਗਿਆ ਹੈ ਕਿ ਇਸ ਦੇ ਨਾਲ ਹੀ ਉਨ੍ਹਾਂ (ਮਨਜੀਤ ਸਿੰਘ ਜੀ.ਕੇ.) ਨੇ ਜਗਦੀਸ਼ ਟਾਈਟਲਰ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦਿਆਂ, ਇਨ੍ਹਾਂ ਵੀਡੀਓ ਕਲਿਪਾਂ ਦੀਆਂ ਕਾਪੀਆਂ ਜਿਥੇ ਜਾਂਚ ਅਧਿਕਾਰੀਆਂ ਅਤੇ ਜਾਂਚ ਏਜੰਸੀਆਂ ਨੂੰ ਸੌਂਪੀਆਂ ਸਨ, ਉਥੇ ਹੀ ਉਨ੍ਹਾਂ ਇਨ੍ਹਾਂ ਵੀਡੀਓ ਕਲਿਪਾਂ ਦੀਆਂ ਕਾਪੀਆਂ ਇਸੇ ਮੰਗ ਦੇ ਨਾਲ ਕੁਝ ਕੇਂਦਰੀ ਮੰਤਰੀਆਂ ਤਕ ਵੀ ਪਹੁੰਚਾਈਆਂ ਸਨ। ਕਈ ਮਹੀਨੇ ਬੀਤ ਜਾਣ 'ਤੇ ਵੀ ਮਨਜੀਤ ਸਿੰਘ ਜੀ.ਕੇ. ਵਲੋਂ ਕੀਤੀ ਗਈ ਇਸ ਸ਼ਿਕਾਇਤ ਉਪਰ ਨਾ ਤਾਂ ਜਗਦੀਸ਼ ਟਾਈਟਲਰ ਉਪਰ ਕੋਈ ਕਾਰਵਾਈ ਹੋਣ ਦੀ ਖ਼ਬਰ ਆਈ ਅਤੇ ਨਾ ਹੀ ਇਨ੍ਹਾਂ ਸ਼ਿਕਾਇਤਾਂ ਉਪਰ ਕੋਈ ਕਾਰਵਾਈ ਨਾ ਕੀਤੇ ਜਾ ਸਕਣ ਦੇ ਕਾਰਣਾਂ ਤੋਂ ਮਨਜੀਤ ਸਿੰਘ ਜੀ.ਕੇ. ਨੂੰ ਜਾਣੂ ਕਰਵਾਇਆ ਗਿਆ। ਫਿਰ ਅਚਾਨਕ ਹੀ ਇਹ ਖ਼ਬਰ ਆ ਗਈ ਕਿ ਜਗਦੀਸ਼ ਟਾਈਟਲਰ ਦੀ ਸ਼ਿਕਾਇਤ ਉਪਰ ਮਨਜੀਤ ਸਿੰਘ ਜੀ.ਕੇ. ਦੇ ਨਾਂ ਸੰਮਨ ਜਾਰੀ ਕੀਤੇ ਗਏ ਹਨ।

...ਅਤੇ ਅੰਤ ਵਿੱਚ: ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ ਮਨਾਏ ਜਾਣ ਲਈ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕਰਨ ਵਾਸਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਕਾਨਕਲੇਵ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਹੋਏ ਫੈਸਲਿਆਂ ਉਪਰ ਪ੍ਰਤੀਕਿਰਿਆ ਦਿੰਦਿਆਂ ਕੁਝ ਬੁਧੀਜੀਵੀਆਂ ਵਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਦੇ ਵੱਡੇ-ਵੱਡੇ ਪ੍ਰੋਗਰਾਮ ਅਯੋਜਿਤ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਬੀਤੇ ਸਮੇਂ ਵਿੱਚ ਵੀ ਅਜਿਹੇ ਕਈ ਸਮਾਗਮ ਅਤੇ ਪ੍ਰੋਗਰਾਮ ਕੀਤੇ ਜਾਂਦੇ ਰਹੇ ਸਨ, ਪ੍ਰੰਤੂ ਉਨ੍ਹਾਂ ਵਿਚੋਂ ਕੋਈ ਵੀ ਪ੍ਰੋਗਰਾਮ ਸਦੀਵੀਂ ਪ੍ਰਭਾਵ ਛੱਡਣ ਵਿੱਚ ਸਫਲ ਨਹੀਂ ਸੀ ਹੋ ਸਕਿਆ। ਇਸਲਈ ਵੱਡੇ-ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਦੀ ਬਜਾਏ ਅਜਿਹੇ ਛੋਟੇ-ਵੱਡੇ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦਾ ਪ੍ਰਭਾਵ ਜੇ ਸਦੀਵੀਂ ਨਾ ਹੋਵੇ ਪ੍ਰੰਤੂ ਚਿਰਕਾਲ ਤਕ ਬਣਿਆ ਰਹਿਣ ਵਾਲਾ ਜ਼ਰੂਰ ਹੋਵੇ।

ਕਈ ਵਿਦਵਾਨਾਂ ਦੀ ਮਾਨਤਾ ਹੈ ਕਿ ਇਸ ਮੌਕੇ 'ਤੇ ਜੇ ਪਿਛੜੀਆਂ ਬਸਤੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਨਰਸਰੀ ਜਾਂ ਪ੍ਰਾਇਮਰੀ ਸਕੂਲਾਂ ਤੇ ਡਿਸਪੈਂਸਰੀਆਂ ਦੀ ਸਥਾਪਨਾ ਕੀਤੀ ਜਾਏ ਅਤੇ ਉਨ੍ਹਾਂ ਘਰਾਂ ਵਿਚਲੇ ਚੁੱਲ੍ਹੇ ਬਾਲੀ ਰੱਖਣ ਦਾ ਪ੍ਰਬੰਧ ਕਰਵਾਇਆ ਜਾਵੇ ਜਿਨ੍ਹਾਂ ਘਰਾਂ ਵਿੱਚ ਜਾਂ ਤਾਂ ਕਈ-ਕਈ ਦਿਨ ਚੁੱਲ੍ਹੇ ਬਲਦੇ ਨਹੀਂ ਜਾਂ ਜਿਨ੍ਹਾਂ ਦੇ ਪਰਿਵਾਰ ਅੱਧਾ-ਅਧੂਰਾ ਪੇਟ ਭਰ ਹੀ, ਰਾਤ ਸੋਣ ਨੂੰ ਮਜਬੂਰ ਹੋ ਜਾਂਦੇ ਹਨ।
----------
 

ਜਸਵੰਤ ਸਿੰਘ 'ਅਜੀਤ' ਸੀਨੀਅਰ ਪੱਤਰਕਾਰ ਅਤੇ ਲੇਖਕ ਹਨ।




Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER