ਵਿਚਾਰ
ਕੇਂਦਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਕੀਤੀ ਬੰਦ
ਭਾਜਪਾ ਸਰਕਾਰ ਨੇ ਕੀਤਾ ਸਿੱਖਾਂ ਨਾਲ ਵਿਤਕਰਾ
- ਉਜਾਗਰ ਸਿੰਘ
ਭਾਜਪਾ ਸਰਕਾਰ ਨੇ ਕੀਤਾ ਸਿੱਖਾਂ ਨਾਲ ਵਿਤਕਰਾ



ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਗਲੀ ਨੀਤੀ ਅਪਨਾਉਣ ਤੋਂ ਬਾਜ ਨਹੀਂ ਆਉਂਦੇ। ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਇਕ ਪਾਸੇ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀਆਂ ਕਹਾਉਂਦੇ ਹਨ ਪ੍ਰੰਤੂ ਅਮਲੀ ਰੂਪ ਵਿਚ ਧਾਰਮਿਕ ਕੱਟੜਵਾਦ ਵਿਚ ਵਿਸ਼ਵਾਸ ਰੱਖਦੇ ਹਨ। ਅਕਾਲੀ ਦਲ ਬਾਦਲ ਤਾਂ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਸਿੱਖੀ ਵਿਚਾਰਧਾਰਾ ਦੇ ਸਾਰੇ ਅਸੂਲਾਂ ਨੂੰ ਛਿੱਕੇ 'ਤੇ ਟੰਗ ਦਿੰਦਾ ਹੈ। ਭਾਰਤੀ ਜਨਤਾ ਪਾਰਟੀ ਦਾ ਪਿਛਲੱਗ ਬਣ ਕੇ ਸਿਆਸਤ ਕਰ ਰਿਹਾ ਹੈ ਜਦੋਂ ਕਿ ਅਕਾਲੀ ਦਲ ਜੰਗੇ ਅਜ਼ਾਦੀ ਦੇ ਸਿਰਮੌਰ ਸ਼ਹੀਦਾਂ ਦੀ ਪਾਰਟੀ ਹੈ। ਬਾਦਲ ਅਕਾਲੀ ਦਲ ਕੇਂਦਰ ਵਿਚ ਭਾਈਵਾਲ ਪਾਰਟੀ ਹੈ ਪ੍ਰੰਤੂ ਕੇਂਦਰ ਸਰਕਾਰ ਫੈਸਲੇ ਸਿੱਖ ਵਿਰੋਧੀ ਕਰ ਰਹੀ ਹੈ।

ਕੇਂਦਰ ਮੰਤਰੀ ਮੰਡਲ ਵਿਚ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਦਮਗਜ਼ੇ ਸਿੱਖਾਂ ਦੇ ਹਿੱਤਾਂ ਦੇ ਮਾਰਦੇ ਹਨ ਪ੍ਰੰਤੂ ਅਸਲੀਅਤ ਕੁਝ ਹੋਰ ਹੈ। ਇਕ ਉਦਾਹਰਣ ਹੀ ਬਹੁਤ ਹੈ। ਕੇਂਦਰ ਸਰਕਾਰ ਦੇ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਨੇ ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਸੰਬੰਧੀ ਬੇਰੁਖੀ ਕਾਰਨ ਪੰਜਾਬ ਵਿਚ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸਮੇਂ 2016 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸਥਾਪਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ ਹੈ। ਉਦੋਂ ਦੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਕੀਤਾ ਜਦੋਂ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਪ੍ਰਤੀਨਿਧ ਪਾਰਟੀ ਆਖਦਾ ਹੈ।
----------
ਦੇਸ਼ ਵਿਚ ਹੋਰ ਯੂਨੀਵਰਸਿਟੀਆਂ ਵਿਚ ਹਿੰਦੂ, ਬੁੱਧ ਅਤੇ ਹੋਰ ਧਰਮਾਂ ਬਾਰੇ ਅਜਿਹੇ ਕੇਂਦਰ ਬਾਕਾਇਦਾ ਚਲ ਰਹੇ ਹਨ। ਉਨ੍ਹਾਂ ਕੇਂਦਰਾਂ ਨੂੰ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਸਹਾਇਤਾ ਲਗਾਤਾਰ ਜਾਰੀ ਕਰ ਰਿਹਾ ਹੈ। ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਅਧਿਐਨ ਕੇਂਦਰ ਨਾਲ ਹੀ ਮਤਰੇਈ ਮਾਂ ਵਾਲਾ ਵਿਤਕਰਾ ਕਿਉਂ ਕਰ ਰਿਹਾ ਹੈ?
----------
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਦੋਂ ਤੋਂ ਹੋਂਦ ਵਿਚ ਆਈ ਹੈ ਤਾਂ ਪੰਜਾਬ, ਖਾਸ ਤੌਰ 'ਤੇ ਸਿੱਖਾਂ ਨਾਲ ਘੱਟ ਗਿਣਤੀ ਹੋਣ ਦੇ ਬਾਵਜੂਦ ਵਧੀਕੀਆਂ ਕਰਦੀ ਆ ਰਹੀ ਹੈ। ਜਦੋਂ ਕਿ ਅਕਾਲੀ ਦਲ ਦੀ ਨੁਮਾਇੰਦਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜਾਰਤ ਵਿਚ ਮੰਤਰੀ ਹਨ।

ਮਨੁੱਖੀ ਵਸੀਲਿਆਂ ਵਾਲੇ ਵਿਭਾਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਵਰ੍ਹੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੰਸਾਰ ਵਿਚਲਾ ਇੱਕੋ ਇੱਕ "ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ", ਜਿਹੜਾ ਡਾ. ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੇ ਮੌਕੇ 'ਤੇ ਸਿੱਖ ਧਰਮ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪਸਾਰ ਲਈ ਬਣਾਇਆ ਗਿਆ ਸੀ, ਉਸ ਖੋਜ ਕੇਂਦਰ ਨੂੰ ਬੰਦ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕੇਂਦਰ ਸਰਕਾਰ ਦੇ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਇਹ ਉਨ੍ਹਾਂ ਦੇ 550 ਸਾਲਾ ਪ੍ਰਕਾਸ਼ ਉਤਸਵ ਸਾਲ ਵਿਚ ਅਜੀਬ ਕਿਸਮ ਦੀ ਕੋਝੀ ਸ਼ਰਧਾਂਜਲੀ ਹੋਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਉਨ੍ਹਾਂ ਦੀ ਸਿੱਖ ਧਰਮ ਬਾਰੇ ਸੰਕੀਰਨ ਸੋਚ ਦਾ ਪਤਾ ਲੱਗਦਾ ਹੈ।

ਇਹ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਪਹੁੰਚਾਉਣ ਦੇ ਇਰਾਦੇ ਨਾਲ ਸਥਾਪਤ ਕੀਤਾ ਗਿਆ ਸੀ ਤਾਂ ਜੋ ਸਿੱਖਾਂ ਦੀ ਪਛਾਣ ਬਾਰੇ ਸੰਸਾਰ ਵਿਚ ਜੋ ਭੁਲੇਖੇ ਹਨ ਉਹ ਦੂਰ ਕੀਤੇ ਜਾ ਸਕਣ। ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਪਹਿਲੀ ਸਤੰਬਰ 2004 ਨੂੰ ਐਲਾਨ ਕੀਤਾ ਸੀ ਕਿ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਹ ਆਧੁਨਿਕ ਤਕਨੀਕਾਂ ਨਾਲ ਲੈਸ 100 ਕਰੋੜ ਰੁਪਏ ਦੀ ਲਾਗਤ ਨਾਲ ਖੋਜ ਕੇਂਦਰ ਸਥਾਪਤ ਕੀਤਾ ਜਾਵੇਗਾ। ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਕੇਂਦਰ ਦੀ ਤਜਵੀਜ ਤਿਆਰ ਕਰਨ ਲਈ ਕਿਹਾ ਸੀ। ਯੂਨੀਵਰਸਿਟੀ ਨੇ ਤਜਵੀਜ ਤਿਆਰ ਕਰਕੇ ਕੇਂਦਰੀ ਵਿਭਾਗ ਨੂੰ ਭੇਜ ਦਿੱਤੀ। ਇਸ ਤਜਵੀਜ ਨੂੰ ਮੁਕੰਮਲ ਹੋਣ ਵਿਚ 7 ਸਾਲ ਲੱਗ ਗਏ ਕਿਉਂਕਿ ਯੂ.ਜੀ.ਸੀ. ਅਤੇ ਵਿਭਾਗ ਨੇ ਖਾਮਖਾਹ ਦੇ ਚੱਕਰਾਂ ਵਿਚ ਪਾਈ ਰੱਖਿਆ। ਰਾਜ ਸਭਾ ਵਿਚ ਇਹ ਮੁੱਦਾ ਵਾਰ-ਵਾਰ ਤਰਲੋਚਨ ਸਿੰਘ ਉਠਾਉਂਦੇ ਰਹੇ।

ਅਖੀਰ ਪਹਿਲੀ ਅਪ੍ਰੈਲ 2011 ਨੂੰ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ 47 ਕਰੋੜ 84 ਲੱਖ ਦੀ ਰਾਸ਼ੀ ਵਿਚੋਂ ਸਿਰਫ 17 ਕਰੋੜ 42 ਲੱਖ ਰੁਪਏ ਜਾਰੀ ਕਰਕੇ ਇਹ ਕੇਂਦਰ ਸ਼ੁਰੂ ਕਰਵਾ ਦਿੱਤਾ ਸੀ। ਇਸ ਗ੍ਰਾਂਟ ਤੋਂ ਬਾਅਦ ਵਰਤਮਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਤਾਂ ਹੋਰ ਆਰਥਿਕ ਮਦਦ ਕੀ ਕਰਨੀ ਸੀ, ਡਾ. ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ ਬਕਾਇਆ 30 ਕਰੋੜ ਦੀ ਰਾਸ਼ੀ ਵੀ ਜਾਰੀ ਨਹੀਂ ਕੀਤੀ।
----------
ਕੇਂਦਰ ਸਰਕਾਰ ਦੇ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਇਹ ਉਨ੍ਹਾਂ ਦੇ 550 ਸਾਲਾ ਪ੍ਰਕਾਸ਼ ਉਤਸਵ ਸਾਲ ਵਿਚ ਅਜੀਬ ਕਿਸਮ ਦੀ ਕੋਝੀ ਸ਼ਰਧਾਂਜਲੀ ਹੋਵੇਗੀ।
----------
ਇਸ ਖੋਜ ਕੇਂਦਰ ਨੂੰ ਚਲਾਉਣ ਲਈ ਇਕ ਗਵਰਨਿੰਗ ਬਾਡੀ ਬਣਾਈ ਗਈ, ਜਿਸ ਦਾ ਚੇਅਰਮੈਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਬਣਾਇਆ ਗਿਆ। ਯੂਨੀਵਰਸਿਟੀ ਵਿਚ ਇਕ ਆਲੀਸ਼ਾਨ ਦੋ ਮੰਜ਼ਲਾ ਇਮਾਰਤ ਬਣਾਈ ਗਈ, ਜਿਸ ਵਿਚ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਆਡੀਟੋਰੀਅਮ, ਅਜਾਇਬ ਘਰ, ਡਿਜੀਟਲ ਲਾਇਬ੍ਰੇਰੀ, ਮੀਡੀਆ ਸੈਂਟਰ, ਸੈਮੀਨਾਰ ਰੂਮ ਆਦਿ ਬਣਾਏ ਗਏ। ਇਸ ਖੋਜ ਕੇਂਦਰ ਦੀ ਇਮਾਰਤ ਦਾ ਉਦਘਾਟਨ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰਵਰੀ 2015 ਵਿਚ ਕੀਤਾ ਸੀ ਪ੍ਰੰਤੂ ਜਦੋਂ ਇਸ ਕੇਂਦਰ ਦੀ ਗ੍ਰਾਂਟ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੰਦ ਕੀਤੀ ਤਾਂ ਸਰਦਾਰ ਬਾਦਲ ਚੁੱਪੀ ਧਾਰ ਗਏ।

ਖੋਜ ਕਰਨ ਲਈ 4 ਪ੍ਰੋਫੈਸਰ, 5 ਵਿਜ਼ਿਟਿੰਗ ਪ੍ਰੋਫੈਸਰ, 4 ਆਨਰੇਰੀ ਵਿਜ਼ਿਟਿੰਗ ਪ੍ਰੋਫੈਸਰ ਅਤੇ 17 ਜੂਨੀਅਰ ਖੋਜ ਫੈਲੋ ਨਿਯੁਕਤ ਕੀਤੇ ਗਏ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਕਲਿਆਣਕਾਰੀ ਸੰਕਲਪ ਦੇ ਵੱਖ-ਵੱਖ ਖੇਤਰਾਂ ਦੀ ਖੋਜ ਕੀਤੀ ਜਾ ਸਕੇ। ਪਿਛਲੇ ਪੰਜ ਸਾਲਾਂ ਵਿਚ 20 ਪ੍ਰਾਜੈਕਟ ਪੂਰੇ ਕੀਤੇ ਗਏ। ਇਨ੍ਹਾਂ ਪ੍ਰਾਜੈਕਟਾਂ ਦੇ ਖੋਜ ਕਾਰਜਾਂ ਦੀਆਂ 12 ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਬਾਕੀ ਰਹਿੰਦੀਆਂ 4 ਪੁਸਤਕਾਂ ਪ੍ਰਕਾਸ਼ਨਾ ਅਧੀਨ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ 6 ਸੈਮੀਨਾਰ, 5 ਕਾਨਫਰੰਸਾਂ ਅਤੇ 36 ਲੈਕਚਰ ਕਰਵਾਏ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਖੋਜ ਕਰਕੇ ਪ੍ਰਮਾਣਿਕ ਜਾਣਕਾਰੀ ਦੇਣ ਲਈ "ਗਿਆਨ ਅੰਜਨ" ਨਾਂ ਦੀ ਵੈੱਬਸਾਈਟ ਬਣਾਈ ਗਈ ਹੈ। ਇਸੇ ਤਰ੍ਹਾਂ ਹੋਰ 20 ਪ੍ਰਾਜੈਕਟ ਬਣਾਏ ਗਏ ਹਨ।

ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਬਾਰੇ ਪਹੁੰਚ ਸਾਰਥਿਕ ਨਾ ਹੋਣ ਕਰਕੇ ਇਸ ਖੋਜ ਕੇਂਦਰ ਦੀ ਬਾਕੀ ਰਹਿੰਦੀ ਗ੍ਰਾਂਟ 2016 ਤੋਂ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਕੇਂਦਰ ਅਤੇ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਇਸ ਸਾਲ ਮਨਾਉਣ ਜਾ ਰਹੀ ਹੈ। 2016 ਤੋਂ ਖੋਜਾਰਥੀਆਂ ਵਿਚ ਵੀ ਕਟੌਤੀ ਕਰ ਦਿੱਤੀ ਹੈ। ਇਸ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰਕੇ ਕੇਂਦਰ ਸਰਕਾਰ ਧਾਰਮਿਕ ਤੰਗ ਦਿਲੀ ਦਾ ਸਬੂਤ ਦੇ ਰਹੀ ਹੈ।

ਆਮ ਤੌਰ 'ਤੇ ਅਜਿਹੇ ਪ੍ਰਾਜੈਕਟਾਂ ਨੂੰ ਜੇਕਰ ਕੇਂਦਰ ਸਰਕਾਰ ਗ੍ਰਾਂਟ ਦੇਣੀ ਬੰਦ ਕਰ ਦੇਵੇ ਤਾਂ ਯੂਨੀਵਰਸਿਟੀ ਅਪਣਾ ਲੈਂਦੀ ਹੈ। ਇਸ ਸਿਲਸਿਲੇ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਿੰਡੀਕੇਟ ਵਿਚ ਫੈਸਲਾ ਕਰਕੇ ਜਾਰੀ ਰੱਖਣ ਦਾ ਫੈਸਲਾ ਉਸ ਸਮੇਂ ਦੇ ਉਪ-ਕੁਲਪਤੀ ਅਜਾਇਬ ਸਿੰਘ ਬਰਾੜ ਨੇ ਕਰਵਾ ਲਿਆ ਸੀ। ਪ੍ਰੰਤੂ ਹੁਣ ਹਲਾਤ ਇਹ ਹਨ ਕਿ ਇਸ ਖੋਜ ਕੇਂਦਰ ਦੀ ਇਮਾਰਤ ਦੇ 80 ਫੀਸਦੀ ਹਿੱਸੇ ਵਿਚ ਯੂਨੀਵਰਸਿਟੀ ਦੇ ਹੋਰ ਦਫ਼ਤਰ ਖੋਲ੍ਹ ਦਿੱਤੇ ਗਏ ਹਨ। ਖੋਜ ਕੇਂਦਰ ਕੋਲ ਸਿਰਫ 20 ਫੀਸਦੀ ਇਮਾਰਤ ਰਹਿ ਗਈ ਹੈ। ਖੋਜ ਦੇ ਕੰਮ ਨੂੰ ਬੰਦ ਕਰਨ ਦੇ ਕਿਨਾਰੇ ਲੈ ਆਉਂਦਾ ਹੈ।
----------
ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਨੇ ਗ੍ਰਾਂਟ ਬੰਦ ਕਰਨ 'ਤੇ ਕੋਈ ਇਤਰਾਜ਼ ਨਹੀਂ ਕੀਤਾ ਸੀ ਜਦੋਂ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਪ੍ਰਤੀਨਿਧ ਪਾਰਟੀ ਆਖਦਾ ਹੈ।
----------
ਡਾ. ਮਨਮੋਹਨ ਸਿੰਘ ਨੇ ਇਹ ਪਹਿਲੀ ਵਾਰ ਫੈਸਲਾ ਕੀਤਾ ਸੀ ਕਿ ਮੁਨੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਇਸ ਕੇਂਦਰ ਨੂੰ ਸਹਾਇਤਾ ਬੰਦ ਨਹੀਂ ਕੀਤੀ ਜਾਵੇਗੀ ਕਿਉਂਕਿ ਆਮ ਤੌਰ 'ਤੇ ਅਜਿਹੇ ਕੇਂਦਰਾਂ ਨੂੰ 5 ਸਾਲ ਬਾਅਦ ਕੇਂਦਰ ਸਰਕਾਰ ਗ੍ਰਾਂਟ ਦੇਣੀ ਬੰਦ ਕਰ ਦਿੰਦੀ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਵਿਚ ਹੋਰ ਯੂਨੀਵਰਸਿਟੀਆਂ ਵਿਚ ਹਿੰਦੂ, ਬੁੱਧ ਅਤੇ ਹੋਰ ਧਰਮਾਂ ਬਾਰੇ ਅਜਿਹੇ ਕੇਂਦਰ ਬਾਕਾਇਦਾ ਚਲ ਰਹੇ ਹਨ। ਉਨ੍ਹਾਂ ਕੇਂਦਰਾਂ ਨੂੰ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਸਹਾਇਤਾ ਲਗਾਤਾਰ ਜਾਰੀ ਕਰ ਰਿਹਾ ਹੈ। ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨਾਲ ਹੀ ਮਤਰੇਈ ਮਾਂ ਵਾਲਾ ਵਿਤਕਰਾ ਕਿਉਂ ਕਰ ਰਿਹਾ ਹੈ?

ਸਿੱਖ ਧਰਮ ਸਰਬੱਤ ਦੇ ਭਲੇ ਵਾਲਾ ਧਰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਤੋਂ ਇਲਾਵਾ ਬਾਕੀ, ਭਗਤਾਂ ਅਤੇ ਹੋਰ ਮਹਾਨ ਹਸਤੀਆਂ ਦੀ ਬਾਣੀ ਦਰਜ ਹੈ। ਇਸ ਲਈ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਨਾਲ ਬੇਰੁਖੀ ਵਾਲਾ ਵਿਵਹਾਰ ਨਹੀਂ ਕਰਨਾ ਚਾਹੀਦਾ। ਇਕ ਪਾਸੇ ਉਹ 1984 ਦੇ ਕਤਲੇਆਮ ਦੀ ਦੁਬਾਰਾ ਜਾਂਚ ਕਰਵਾ ਕੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦਾ ਸਿਹਰਾ ਲੈ ਰਹੀ ਹੈ। ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਵੀ ਆਪਣੇ ਸਿਰ ਫ਼ਖਰ ਨਾਲ ਬੰਨ੍ਹ ਰਹੀ ਹੈ। ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਵਰ੍ਹੇ ਵਿਚ ਇਹ ਗ੍ਰਾਂਟ ਬੰਦ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੂੰ ਦੋਹਰੇ ਮਾਪਦੰਡ ਅਪਨਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
----------


ਲੇਖਕ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਹਨ।


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER