ਵਿਚਾਰ
ਸ੍ਰੀ ਗੁਰੂ ਨਾਨਕ ਦੇਵ : ਇਨਕਲਾਬ ਦੇ ਸਿਰਜਕ
- ਜਸਵੰਤ ਸਿੰਘ 'ਅਜੀਤ'
ਸ੍ਰੀ ਗੁਰੂ ਨਾਨਕ ਦੇਵ : ਇਨਕਲਾਬ ਦੇ ਸਿਰਜਕ



ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਸ ਸਮੇਂ ਸੰਸਾਰ ਵਿੱਚ ਪਹਿਲਾਂ ਤੋਂ ਹੀ ਅਨੇਕਾਂ ਧਰਮ ਪ੍ਰਚਲਤ ਸਨ। ਫਿਰ ਅਜਿਹੀ ਕਿਹੜੀ ਲੋੜ ਪੈ ਗਈ ਕਿ ਉਨ੍ਹਾਂ ਇੱਕ ਨਵੇਂ ਧਰਮ ਦੀ ਨੀਂਹ ਰੱਖ ਦਿੱਤੀ। ਪ੍ਰੰਤੂ ਜਦੋਂ ਅਸੀਂ ਉਸ ਸਮੇਂ ਦੇ ਹਾਲਾਤ ਅਤੇ ਉਸ ਸਮੇਂ ਦੇ ਪ੍ਰਚਲਤ ਧਰਮਾਂ ਦੀ ਦਸ਼ਾ ਦੀ ਘੋਖ ਕਰਦੇ ਹਾਂ, ਤਾਂ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਉਸ ਸਮੇਂ ਇੱਕ ਅਜਿਹੇ ਸਾਂਝੇ ਧਰਮ ਮਾਰਗ ਦੀ ਬਹੁਤ ਲੋੜ ਸੀ, ਜੋ ਧਾਰਮਿਕ ਵਿਸ਼ਵਾਸਾਂ ਦੀ ਨਿਘਰਦੀ ਜਾ ਰਹੀ ਸਥਿਤੀ ਵਿਚੋਂ ਸੱਚੇ ਧਾਰਮਿਕ ਵਿਸ਼ਵਾਸ ਨੂੰ ਉਭਾਰ ਸਕੇ ਅਤੇ ਅਖੌਤੀ ਧਾਰਮਕ ਅਗੂਆਂ ਦੇ ਸੁਆਰਥ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾ ਸਕੇ।

ਉਸ ਸਮੇਂ ਦੇ ਪ੍ਰਚਲਤ ਧਰਮਾਂ ਦੀ ਨਿਘਰਦੀ ਦਸ਼ਾ, ਕੇਵਲ ਭਾਰਤ ਵਿੱਚ ਹੀ ਨਹੀਂ ਸੀ, ਸਗੋਂ ਸੰਸਾਰ ਭਰ ਵਿੱਚ ਫੈਲੀ ਹੋਈ ਸੀ। ਹਰ ਧਰਮ ਦੇ ਪੈਰੋਕਾਰ ਆਪਣੇ ਧਰਮ ਨੂੰ ਸਰਬ-ਸ੍ਰੇਸ਼ਟ ਮੰਨਦੇ ਅਤੇ ਦੂਸਰੇ ਦੇ ਧਰਮ ਨੂੰ ਕਾਫਰਾਂ ਦਾ ਧਰਮ ਪ੍ਰਚਾਰ ਉਸ ਵਿਰੁਧ ਨਫਰਤ ਪੈਦਾ ਕਰਨ ਵਿੱਚ ਰੁਝੇ ਹੋਏ ਸਨ। ਇਸੇ ਸੋਚ ਨੇ ਤਾਕਤਵਰ ਸ਼ਕਤੀਆਂ ਦੇ ਹੱਥ ਤਲਵਾਰ ਫੜਾ ਦਿੱਤੀ, ਜਿਸ ਨਾਲ ਉਨ੍ਹਾਂ ਕਮਜ਼ੋਰਾਂ ਦੇ ਸਿਰ ਲਾਹੁਣੇ ਸ਼ੁਰੂ ਕਰ ਦਿੱਤੇ। ਨਤੀਜਾ ਇਹ ਹੋਇਆ ਕਿ ਜ਼ੁਲਮ ਦਾ ਦੌਰ ਸ਼ੁਰੂ ਹੋ ਗਿਆ। ਕਮਜ਼ੋਰ ਲਈ ਜਾਨ ਬਚਾਉਣ ਦਾ ਇੱਕੋ-ਇੱਕ ਰਾਹ ਰਹਿ ਗਿਆ ਕਿ ਉਹ ਆਪਣਾ ਧਰਮ ਤਿਆਗ, ਸੱਤਾਧਾਰੀਆਂ / ਤਾਕਤਵਰਾਂ ਦੇ ਧਰਮ ਨੂੰ ਅਪਣਾ ਲਏ।


ਇਸੇ ਕਮਜ਼ੋਰੀ ਅਤੇ ਬੁਜ਼ਦਿਲੀ ਦੇ ਕਾਰਣ ਹੀ ਇਨਸਾਨ ਲਈ ਸਿਰ ਚੁਕ ਕੇ ਟੁਰਨਾ ਅਤੇ ਅਣਖ ਨਾਲ ਜੀਉਣਾ ਮੁਹਾਲ ਹੋ ਗਿਆ ਸੀ। ਉਸ ਦੇ ਸਿਰ 'ਤੇ ਜ਼ਾਲਮ ਹਾਕਮਾਂ ਦੇ ਜ਼ੁਲਮ ਦੀ ਤਲਵਾਰ ਹਰ ਸਮੇਂ ਲਟਕਦੀ ਰਹਿੰਦੀ, ਜਿਸ ਦੇ ਸਹਿਮ ਹੇਠ ਉਹ ਜੀਵਨ ਦੀਆਂ ਘੜੀਆਂ ਗਿਣਦਿਆਂ ਦਿਨ-ਕਟੀ ਕਰਨ 'ਤੇ ਮਜਬੂਰ ਹੋਏ ਰਹਿੰਦੇ।

ਪਠਾਣਾਂ, ਮੁਗਲਾਂ ਆਦਿ ਜਿਨ੍ਹਾਂ ਵੀ ਲੁਟੇਰਿਆਂ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ, ੳਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਕਿ ਉਹ ਜਿਥੇ ਹਿੰਦੁਸਤਾਨ ਦੀ ਦੌਲਤ ਲੁੱਟ ਆਪਣੇ ਦੇਸ਼ ਲੈ ਜਾਣ, ਉਥੇ ਹੀ ਉਹ ਹਿੰਦੁਸਤਾਨ ਦੀ ਇੱਜ਼ਤ (ਔਰਤਾਂ) ਵੀ ਲੁੱਟ, ਆਪਣੇ ਦੇਸ਼ ਦੇ ਬਾਜ਼ਾਰਾਂ ਵਿੱਚ ਜਾ ਵੇਚਣ।

ਜਦੋਂ ਮੁਗਲਾਂ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ, ਅਰੰਭ ਵਿੱਚ ਭਾਵੇਂ ਉਨ੍ਹਾਂ ਦਾ ਉਦੇਸ਼ ਸੋਨੇ ਦੀ ਚਿੜੀ ਹਿੰਦੁਸਤਾਨ ਨੂੰ ਲੁੱਟ, ਤਬਾਹ ਤੇ ਬਰਬਾਦ ਕਰਨਾ ਹੀ ਸੀ, ਪਰ ਬਾਅਦ ਵਿੱਚ ਉਨ੍ਹਾਂ ਹਿੰਦੁਸਤਾਨ ਨੂੰ ਜਿੱਤ, ਆਪਣੀ ਹਕੂਮਤ ਦੇ ਪੈਰ ਪੱਕੇ ਕਰਨ ਲਈ, ਇਥੋਂ ਦੇ ਵਾਸੀਆਂ, ਜੋ ਕਿ ਮੁੱਖ ਰੂਪ ਵਿੱਚ ਹਿੰਦੂ ਸਨ ਅਤੇ ਜਿਨ੍ਹਾਂ ਨੂੰ ਉਹ ਕਾਫਰ ਕਹਿੰਦੇ ਸਨ, ਨੂੰ ਆਪਣੇ ਧਰਮ, ਇਸਲਾਮ ਵਿੱਚ ਲਿਆਉਣ ਲਈ, ਤਲਵਾਰ ਦੇ ਜ਼ੋਰ ਨਾਲ ਧਰਮ-ਪਰਿਵਰਤਨ ਦੀ ਮੁਹਿੰਮ ਛੇੜ ਦਿੱਤੀ।
----------
 
ਉਸ ਸਮੇਂ ਇੱਕ ਅਜਿਹੇ ਸਾਂਝੇ ਧਰਮ ਮਾਰਗ ਦੀ ਬਹੁਤ ਲੋੜ ਸੀ, ਜੋ ਧਾਰਮਿਕ ਵਿਸ਼ਵਾਸਾਂ ਦੀ ਨਿਘਰਦੀ ਜਾ ਰਹੀ ਸਥਿਤੀ ਵਿਚੋਂ ਸੱਚੇ ਧਾਰਮਿਕ ਵਿਸ਼ਵਾਸ ਨੂੰ ਉਭਾਰ ਸਕੇ ਅਤੇ ਅਖੌਤੀ ਧਾਰਮਕ ਅਗੂਆਂ ਦੇ ਸੁਆਰਥ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾ ਸਕੇ।
----------
ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਹਿੰਦੁਸਤਾਨੀਆਂ ਉਪਰ ਬੇ-ਬਹਾ ਜ਼ੁਲਮ ਢਾਹੇ, ਉਨ੍ਹਾਂ ਦੇ ਧਰਮ-ਅਸਥਾਨਾਂ ਦਾ ਅਪਮਾਨ ਕੀਤਾ। ਪਰ ਹਿੰਦੁਸਤਾਨੀ ਉਨ੍ਹਾਂ ਦਾ ਜ਼ੁਲਮ ਦਾ ਢੁਕਵਾਂ ਜਵਾਬ ਦੇਣ ਦੀ ਬਜਾਏ ਚੁਪਚਾਪ ਸਹਿਣ 'ਤੇ ਮਜਬੂਰ ਜਾਪਣ ਲਗੇ। ਇਸ ਦਾ ਕਾਰਣ ਇਹ ਸੀ ਕਿ ਬੁੱਧ ਅਤੇ ਜੈਨ ਮਤ ਦੇ ਪ੍ਰਚਾਰਕਾਂ ਨੇ ਅਹਿੰਸਾ ਦਾ ਪ੍ਰਚਾਰ ਕਰ, ਉਨ੍ਹਾਂ ਨੂੰ ਇਤਨਾ ਬੁਜ਼ਦਿਲ ਬਣਾ ਕੇ ਰੱਖ ਦਿੱਤਾ ਹੋਇਆ ਸੀ ਕਿ ਉਹ ਆਪਣੇ ਉਪਰ ਹੋ ਰਹੇ ਜ਼ੁਲਮ ਦਾ ਵਿਰੋਧ ਕਰਨਾ ਤਾਂ ਦੂਰ ਰਿਹਾ 'ਆਹ!' ਦਾ ਨਾਅਰਾ ਤਕ ਵੀ ਮਾਰਨ ਦਾ ਹੀਆ ਨਹੀਂ ਸੀ ਕਰ ਪਾ ਰਹੇ।

ਦੂਸਰੇ ਪਾਸੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਲੋਕਾਂ ਵਲੋਂ ਕੋਈ ਵਿਰੋਧ ਨਾ ਹੁੰਦਾ ਵੇਖ, ਜ਼ਾਲਮਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਸਨ। ਉਨ੍ਹਾਂ ਆਪਣੇ ਮਨੋਰੰਜਨ ਲਈ ਜ਼ੁਲਮ ਦੇ ਨਵੇਂ-ਨਵੇਂ ਢੰਗ ਅਪਨਾਉਣੇ ਸ਼ੁਰੂ ਕਰ ਦਿੱਤੇ। ਜ਼ੁਲਮ ਦਾ ਸ਼ਿਕਾਰ ਲੋਕਾਂ ਨੂੰ ਤੜਪਦਿਆਂ ਵੇਖ, ਉਨ੍ਹਾਂ ਵਲੋਂ ਕਿਲਕਾਰੀਆਂ ਮਾਰੀਆਂ ਜਾਂਦੀਆਂ, ਨਚ-ਗਾ ਜਸ਼ਨ ਮਨਾਏ ਜਾਂਦੇ।
 
ਇਨ੍ਹਾਂ ਜ਼ੁਲਮਾਂ ਨੇ ਦੇਸ਼ ਵਾਸੀਆਂ ਨੂੰ ਦੋ ਸ਼੍ਰੇਣੀਆਂ, 'ਜ਼ਾਲਮ ਤੇ ਮਜ਼ਲੂਮ' ਵਿੱਚ ਵੰਡ ਦਿੱਤਾ। ਨਾ ਤਾਂ ਜ਼ਾਲਮ ਹਾਕਮ ਨੂੰ ਆਪਣੇ ਧਰਮ ਦੇ ਮੁੱਲਾਂ ਅਤੇ ਮਾਨਤਾਵਾਂ ਦਾ ਕੋਈ ਪਾਸ ਰਿਹਾ ਅਤੇ ਨਾ ਹੀ ਜ਼ੁਲਮ ਦਾ ਸ਼ਿਕਾਰ ਹੋ ਰਹੇ ਮਜ਼ਲੂਮ ਨੂੰ ਆਪਣੇ ਧਰਮ ਦੇ ਅਸੂਲਾਂ ਦੀ ਸਮਝ ਰਹਿ ਗਈ।


ਅਜਿਹੇ ਨਾਜ਼ੁਕ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ। ਉਨ੍ਹਾਂ ਆਪਣੇ ਚਹੁੰ ਪਾਸੇ ਨਜ਼ਰ ਦੌੜਾਈ, ਸੰਸਾਰ ਦੀ ਤਰਸਯੋਗ ਹਾਲਤ ਵੇਖੀ ਤਾਂ ਉਨ੍ਹਾਂ ਮਜ਼ਲੂਮ ਨੂੰ ਜ਼ੁਲਮ ਦੀ ਜਿਲ੍ਹਣ ਵਿੱਚੋਂ ਕੱਢ, ਉਸ ਨੂੰ ਮਨੁੱਖਤਾ ਦੇ ਰਾਹ 'ਤੇ ਚਲਾਉਣ ਦਾ ਤਹੱਈਆ ਕਰ ਲਿਆ। ਉਨ੍ਹਾਂ ਮਜ਼ਲੂਮ ਨੂੰ ਇਹ ਸੰਦੇਸ਼ ਦੇ ਕੇ ਝਿੰਜੋੜਿਆ, ਕਿ ਜ਼ੁਲਮ ਸਹਿਣਾ ਜ਼ੁਲਮ ਕਰਨ ਨਾਲੋਂ ਵੀ ਕਿਤੇ ਵੱਡਾ ਗੁਨਾਹ ਹੈ। ਅਣਖ ਅਤੇ ਆਤਮ-ਸਨਮਾਨ ਨਾਲ ਜਿਊਣ ਲਈ, ਜ਼ੁਲਮ ਦਾ ਵਿਰੋਧ ਕਰਦਿਆਂ ਮਰ ਜਾਣਾ ਅਣਖਹੀਨ ਜੀਵਨ ਨਾਲੋਂ ਕਿਤੇ ਹਜ਼ਾਰ ਦਰਜੇ ਬਿਹਤਰ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਇਸ ਸੰਦੇਸ਼ ਤੋਂ ਸਪਸ਼ਟ ਸੀ ਕਿ ਸਿੱਖੀ ਦਾ ਰਾਹ ਸੌਖਾ ਨਹੀਂ ਤੇ ਨਾ ਹੀ ਇਹ ਕੋਈ ਖੇਡ ਹੈ। ਇਹੀ ਕਾਰਣ ਸੀ ਕਿ ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਉਨ੍ਹਾਂ ਨਾਲ ਜੁੜਨਾ ਤੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚਲਣਾ ਹੈ ਤਾਂ ਸਿਰ ਤਲੀ 'ਤੇ ਰੱਖ ਅਤੇ ਆਪਣੇ ਆਪ ਨੂੰ ਸਿਰ ਦੇਣ ਲਈ ਤਿਆਰ ਕਰ ਕੇ, ਆਉਣਾ ਹੋਵੇਗਾ।

ਇਸ ਦਾ ਕਾਰਣ ਉਨ੍ਹਾਂ ਇਹ ਦੱਸਿਆ ਕਿ ਇਸ ਰਾਹ 'ਤੇ ਤੁਰਦਿਆਂ ਇੱਕ ਪਾਸੇ ਜ਼ੁਲਮ ਨੂੰ ਵੰਗਾਰਨਾ ਹੋਵੇਗਾ ਅਤੇ ਦੂਜੇ ਪਾਸੇ ਮਜ਼ਲੂਮ ਦੇ ਦਿੱਲ ਵਿੱਚ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਭਰ, ਉਸ ਨੂੰ ਅਣਖ ਨਾਲ ਜੀਣ ਲਈ ਤਿਆਰ ਕਰਨਾ ਹੋਵੇਗਾ। ਜ਼ਾਲਮ ਭਾਵੇਂ ਬਾਦਸ਼ਾਹ ਹੀ ਕਿਉਂ ਨਾ ਹੋਵੇ ਅਤੇ ਉਸ ਦੇ ਅਹਿਲਕਾਰ ਭਾਵੇਂ ਕਿਤਨੇ ਹੀ ਤਾਕਤਵਰ ਕਿਉਂ ਨਾ ਹੋਣ, ਉਨ੍ਹਾਂ ਨੂੰ 'ਰਾਜੇ ਸੀਹ ਮੁਕਦਮ ਕੁਤੇ' ਕਹਿਣ ਦੀ ਹਿੰਮਤ ਜੁਟਾਉਣੀ ਹੋਵੇਗੀ। ਜਿਸ ਦਾ ਸਪਸ਼ਟ ਮਤਲਬ ਇਹ ਸੀ ਕਿ ਧਰਮ ਅਤੇ ਆਤਮ-ਸਨਮਾਨ ਦੀ ਰੱਖਿਆ ਲਈ ਜਦੋਂ ਆਤਮ-ਵਿਸ਼ਵਾਸ ਨਾਲ ਭਰਿਆ ਕਦਮ ਅੱਗੇ ਵਧੇਗਾ ਤਾਂ ਜ਼ਾਲਮ ਦਾ ਅਹੰਕਾਰ, ਉਸ ਨੂੰ ਦਬਾਉਣ ਲਈ ਆਪਣੀ ਸਮੁੱਚੀ ਤਾਕਤ ਝੌਂਕ ਦੇਵੇਗਾ। ਫਲਸਰੂਪ ਅਨੇਕਾਂ ਜ਼ੁਲਮ ਸਹਿਣੇ ਪੈਣਗੇ। ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾਣਗੇ ਤੇ ਸਰੀਰ ਨੂੰ ਜੰਬੂਰਾਂ ਨਾਲ ਨੋਚਿਆ ਤਕ ਜਾਇਗਾ। ਜੇ ਅਜਿਹੇ ਜ਼ੁਲਮ ਨੂੰ ਸਹਿੰਦਿਆਂ ਡੋਲ ਗਏ ਜਾਂ ਕਮਜ਼ੋਰ ਪੈ ਗਏ ਤਾਂ ਬਚਿਆ ਧਾਰਮਿਕ ਵਿਸ਼ਵਾਸ ਵੀ ਟੁੱਟ ਜਾਇਗਾ। ਜੇ ਨਿਰ-ਸੰਕੋਚ ਹੋ ਜਾਨ ਤਲੀ 'ਤੇ ਰੱਖ ਅੱਗੇ ਵਧੇ ਤਾਂ ਮਜ਼ਲੂਮਾਂ ਵਾਂਗ ਜੀਵਨ ਬਤੀਤ ਕਰ ਰਿਹਾਂ ਦੀ ਆਤਮਾ ਵਿੱਚ ਨਵ-ਜੀਵਨ ਦਾ ਸੰਚਾਰ ਹੋਵੇਗਾ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਉਨ੍ਹਾਂ ਦੇ ਆਤਮ-ਸਨਮਾਨ ਦੀ ਰੱਖਿਆ ਪ੍ਰਤੀ ਦ੍ਰਿੜ੍ਹ ਹੋ ਜਾਇਗਾ, ਫਲਸਰੂਪ ਉਹ ਵੱਡੀ ਤੋਂ ਵੱਡੀ ਸ਼ਕਤੀ ਨੂੰ ਚੁਣੌਤੀ ਦੇਣ ਦੇ ਸਮਰੱਥ ਹੋ ਜਾਣਗੇ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER