ਵਿਚਾਰ
ਧਾਰਮਿਕ ਮੋਰਚੇ ਦਾ ਕਿਧਰੇ ਰਾਜਸੀਕਰਣ ਨਾ ਹੋ ਜਾਏ
- ਜਸਵੰਤ ਸਿੰਘ 'ਅਜੀਤ'
ਧਾਰਮਿਕ ਮੋਰਚੇ ਦਾ ਕਿਧਰੇ ਰਾਜਸੀਕਰਣ ਨਾ ਹੋ ਜਾਏ



ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਪੰਜਾਬ ਦੀਆਂ ਕਈ ਪੰਥਕ ਜੱਥੇਬੰਦੀਆਂ ਵਲੋਂ ਆਪਸੀ ਤਾਲਮੇਲ ਨਾਲ ਬਰਗਾੜੀ (ਪੰਜਾਬ) ਵਿੱਚ ਇਨਸਾਫ ਪ੍ਰਾਪਤੀ ਲਈ ਜੋ ਮੋਰਚਾ ਲਾਇਆ ਗਿਆ ਹੋਇਆ ਹੈ, ਉਹ ਸਮੁੱਚੇ ਰੂਪ ਵਿੱਚ ਹੀ ਨਿਰੋਲ ਅਜਿਹੇ ਧਾਰਮਕ ਮੁੱਦਿਆਂ ਉਪਰ ਅਧਾਰਤ ਹੈ, ਜਿਨ੍ਹਾਂ ਦਾ ਰਾਜਨੀਤੀ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ।

ਹਰ ਕੋਈ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ-ਕਾਲ ਦੌਰਾਨ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਲਗਾਤਾਰ ਵਾਪਰਦੀਆਂ ਰਹੀਆਂ ਘਟਨਾਵਾਂ, ਜਿਨ੍ਹਾਂ ਲਈ ਦੋਸ਼ੀਆਂ ਦੇ ਪੁਲਸ ਦੀ ਪਹੁੰਚ ਤੋਂ ਬਾਹਰ ਰਹਿਣ ਦੇ ਹਾਲਾਤ ਦੇ ਚਲਦਿਆਂ ਉਨ੍ਹਾਂ ਨੂੰ ਪਕੜਨ ਅਤੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵਲੋਂ ਸ਼ਾਂਤੀਪੂਰਣ ਰੋਸ ਧਰਨੇ ਦਿੱਤੇ ਜਾ ਰਹੇ ਸਨ, ਜਿਨ੍ਹਾਂ ਵਿੱਚ ਜੁੜੀਆਂ ਸਿੱਖ-ਸੰਗਤਾਂ ਵਲੋਂ ਕੇਵਲ ਨਾਮ ਸਿਮਰਨ ਹੀ ਕੀਤਾ ਜਾਂਦਾ ਸੀ। ਇਨ੍ਹਾਂ ਸ਼ਾਂਤੀਪੂਰਣ ਧਰਨਿਆਂ ਵਿੱਚ ਜੁੜੀਆਂ ਨਾਮ ਸਿਮਰਨ ਕਰ ਰਹੀਆਂ ਸਿਖ-ਸੰਗਤਾਂ ਉਪਰ ਪੰਜਾਬ ਪੁਲਸ ਵਲੋਂ ਬਿਨਾਂ ਕਿਸੇ ਭੜਕਾਹਟ ਅਤੇ ਬਿਨਾਂ ਕਿਸੇ ਤਰ੍ਹਾਂ ਦੀ ਚਿਤਾਵਨੀ ਦਿੱਤਿਆਂ ਗੋਲੀ ਚਲਾਈ ਗਈ, ਜਿਸ ਦੇ ਫਲਸਰੂਪ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ।

ਇਨ੍ਹਾਂ ਹੀ ਘਟਨਾਵਾਂ ਲਈ ਦੋਸ਼ੀਆਂ ਨੂੰ ਪਕੜਨ ਅਤੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਥਕ ਜੱਥੇਬੰਦੀਆਂ ਵਲੋਂ ਇਹ (ਬਰਗਾੜੀ) ਮੋਰਚਾ ਲਾਇਆ ਗਿਆ ਹੋਇਆ ਹੈ। ਇਸ ਮੋਰਚੇ ਨਾਲ ਇਸ ਮੰਗ ਤੋਂ ਬਿਨਾਂ ਹੋਰ ਕਿਸੇ ਵੀ ਗੱਲ ਜਾਂ ਮੰਗ ਦਾ ਕੋਈ ਸੰਬੰਧ ਨਹੀਂ ਅਤੇ ਨਾ ਹੀ ਇਹ ਮੋਰਚਾ ਕਿਸੇ ਰਾਜਸੀ ਜੱਥੇਬੰਦੀ ਵਲੋਂ ਲਾਇਆ ਗਿਆ ਹੋਇਆ ਹੈ। ਇਸਲਈ ਇਸ ਮੋਰਚੇ ਦਾ ਉਦੇਸ਼ ਨਿਰੋਲ ਧਾਰਮਕ ਹੋਣ ਦੇ ਕਾਰਣ ਨਾ ਕੇਵਲ ਸਿੱਖ ਹੀ ਰਾਜਸੀ ਸੋਚ ਤੋਂ ਉਪਰ ਉਠ ਵੱਡੀ ਗਿਣਤੀ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ, ਸਗੋਂ ਇਨਸਾਫ-ਪਸੰਦ ਹਿੰਦੂ ਵੀ ਰਾਜਸੀ ਵਿਚਾਰਧਾਰਾ ਤੋਂ ਉਪਰ ਉਠ ਭਾਰੀ ਤਾਦਾਦ ਵਿੱਚ ਉਨ੍ਹਾਂ ਦੀ ਮੰਗ ਦੇ ਸਮਰਥਨ ਵਿੱਚ ਉਨ੍ਹਾਂ ਨਾਲ ਜੁੜਨ ਲਈ ਅੱਗੇ ਆ ਰਹੇ ਹਨ।
----------
ਸਮਾਂ ਰਹਿੰਦਿਆਂ ਰਾਜਸੀ ਆਗੂਆਂ ਨੂੰ ਉਥੇ ਪੁੱਜ ਆਪਣੇ ਰਾਜਸੀ ਸੁਆਰਥ ਦੀ ਪੂਰਤੀ ਲਈ ਮੰਚ ਸਾਂਝਾ ਕਰਨ ਤੋਂ ਨਾ ਰੋਕਿਆ ਗਿਆ, ਤਾਂ ਇਸ ਸਥਿਤੀ ਦੇ ਚਲਦਿਆਂ ਇਹ ਮੋਰਚਾ ਜੇ ਅਸਫਲਤਾ ਦੇ ਕਗਾਰ ਉਪਰ ਜਾ ਪੁੱਜੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।
----------
ਇਸ ਮੋਰਚੇ ਦੀ ਲਗਾਤਾਰ ਵਧਦੀ ਜਾ ਰਹੀ ਹਰਮਨ-ਪਿਆਰਤਾ ਦੇ ਚਲਦਿਆਂ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਵਿਰੋਧੀ ਪਾਰਟੀਆਂ ਦੇ ਨੇਤਾ, ਆਪਣੀਆਂ ਰਾਜਸੀ ਰੋਟੀਆਂ ਸੇਕਣ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਿਰੁਧ ਅਪਾਨਣ 'ਕਿੜ' ਤੇ ਭੜਾਸ ਕਢਣ ਲਈ ਉਥੇ ਪੁੱਜਣ ਲੱਗੇ ਹਨ, ਉਸ ਤੋਂ ਇਉਂ ਜਾਪਣ ਲੱਗਾ ਹੈ ਜਿਵੇਂ ਉਹ ਇਸ ਮੋਰਚੇ ਦੇ ਸਹਾਰੇ ਆਪਣੀ ਸੱਤਾ ਲਾਲਸਾ ਪੂਰਿਆਂ ਕਰਨ ਵਿੱਚ ਸਫਲ ਹੋ ਸਕਦੇ ਹਨ।

ਇਸ ਲਈ ਜੇ ਸਮਾਂ ਰਹਿੰਦਿਆਂ ਇਨ੍ਹਾਂ ਰਾਜਸੀ ਆਗੂਆਂ ਨੂੰ ਉਥੇ ਪੁੱਜ ਆਪਣੇ ਰਾਜਸੀ ਸੁਆਰਥ ਦੀ ਪੂਰਤੀ ਲਈ ਮੰਚ ਸਾਂਝਾ ਕਰਨ ਤੋਂ ਨਾ ਰੋਕਿਆ ਗਿਆ ਤਾਂ ਨਾ ਕੇਵਲ ਇਹ ਮੋਰਚਾ ਕਮਜ਼ੋਰ ਹੋ ਜਾਇਗਾ, ਬਲਕਿ ਇਸ ਸਥਿਤੀ ਦੇ ਚਲਦਿਆਂ ਇਹ ਮੋਰਚਾ ਜੇ ਅਸਫਲਤਾ ਦੇ ਕਗਾਰ ਉਪਰ ਜਾ ਪੁੱਜੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।

ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਉਥੇ ਮੋਰਚੇ ਦਾ ਸਮਰਥਨ ਕਰਨ ਲਈ ਆਉਣ ਤੋਂ ਰੋਕ ਦਿੱਤਾ ਜਾਏ, ਸਗੋਂ ਇਸ ਦਾ ਮਤਲਬ ਇਹ ਹੈ ਕਿ ਉਹ ਮਰਚੇ ਦਾ ਸਮਰਥਨ ਕਰਨ ਲਈ ਜੀ ਸਦਕੇ ਆਉਣ ਤੇ ਮੰਚ ਤੋਂ ਮੋਰਚੇ ਦੇ ਹੱਕ ਵਿੱਚ ਅਵਾਜ਼ ਸਾਂਝੀ ਕਰਨ, ਪ੍ਰੰਤੂ ਉਥੇ ਆ ਆਪਣੀਆਂ ਰਾਜਸੀ ਰੋਟੀਆਂ ਸੇਕਣ ਤੋਂ ਜ਼ਰੂਰ ਗੁਰੇਜ਼ ਕਰਨ।

ਡਾ. ਅਨੁਰਾਗ ਸਿੰਘ : ਪ੍ਰਸਿੱਧ ਸਿੱਖ ਵਿਦਵਾਨ ਡਾ. ਅਨੁਰਾਗ ਸਿੰਘ ਦੀ ਇੱਕ ਪੋਸਟ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਬਰਗਾੜੀ ਮੋਰਚੇ ਦੀਆਂ ਸੰਚਾਲਕ ਪੰਥਕ ਜੱਥੇਬੰਦੀਆਂ ਦੇ ਮੁਖੀਆਂ ਨੂੰ, ਉਨ੍ਹਾਂ ਦੇ ਸੰਘਰਸ਼ ਉਪਰ ਆਪਣੇ ਸਵਾਰਥ ਦੀਆਂ ਰੋਟੀਆਂ ਸੇਕਣ ਵਾਲੇ ਰਾਜਸੀ ਆਗੂਆਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ।
----------
ਬਾਦਲ ਇਹ ਦਾਅਵਾ ਵੀ ਕਰਦੇ ਆ ਰਹੇ ਹਨ ਕਿ ਗੁਰਦੁਆਰਿਆਂ ਉਪਰ 'ਕਬਜ਼ਾ' ਕਰੀ ਰੱਖਣਾ ਸ਼੍ਰੋਮਣੀ ਅਕਾਲੀ ਦਲ ਦਾ ਜਨਮ-ਸਿੱਧ ਅਧਿਕਾਰ ਹੈ।
----------
ਉਨ੍ਹਾਂ ਨੇ ਸਰਗਰਮ ਅਕਾਲੀ ਦਲਾਂ ਦੀ ਦਲਦਲ ਵਿੱਚ ਫਸੇ ਪੰਥ ਦੀ ਵੇਦਨਾ ਬਿਆਨ ਕਰਦਿਆਂ ਬਹੁਤ ਹੀ ਭਾਰੀ ਦਿਲ ਨਾਲ ਲਿਖਿਆ ਕਿ ਇੱਕ ਅਕਾਲੀ ਦਲ ਨੂੰ ਸਾਹ ਲੈਣ ਲਈ ਕਾਂਗਰਸ ਦੀ ਆਕਸੀਜ਼ਨ ਚਾਹੀਦੀ ਹੈ ਤੇ ਦੂਸਰੇ ਅਕਾਲੀ ਦਲ ਨੂੰ ਸਾਹ ਲੈਣ ਲਈ ਭਾਜਪਾ ਦੀ ਆਕਸੀਜ਼ਨ ਲੈਣ ਦੀ ਲੋੜ ਹੁੰਦੀ ਹੈ। ਦੋਹਾਂ ਕੋਲ ਆਪਣਾ ਕੁਝ ਵੀ ਨਹੀਂ।

ਉਨ੍ਹਾਂ ਹੋਰ ਲਿਖਿਆ ਕਿ ਇਨ੍ਹਾਂ ਨੂੰ ਇੱਕ ਪਾਸੇ ਸਮਰੱਥਾਵਾਨ ਸਿੱਖਾਂ ਪਾਸੋਂ ਧਨ ਮਿਲਦਾ ਹੈ ਤੇ ਦੂਜੇ ਪਾਸੇ 'ਗੁਰੂ ਕੀ ਗੋਲਕ' ਵੀ ਇਨ੍ਹਾਂ ਦੀ ਮਦਦਗਾਰ ਹੁੰਦੀ ਹੈ। ਉਨ੍ਹਾਂ ਅਨੁਸਾਰ ਨੀਲਾ ਤਾਰਾ ਸਾਕੇ ਲਈ 'ਸੱਦਾ' ਅਕਾਲੀ ਦਲ ਦਿੰਦਾ ਹੈ, ਉਸ ਦੀ ਸਹਿਯੋਗੀ ਭਾਜਪਾ ਸੜਕਾਂ ਉਪਰ ਉਤਰ ਹਰਿਮੰਦਿਰ ਸਾਹਿਬ ਉਪਰ ਸੈਨਕ ਕਾਰਵਾਈ ਕਰਨ ਦੀ ਗੁਹਾਰ ਲਗਾਉਂਦੀ ਹੈ ਅਤੇ ਕਾਂਗਰਸ ਇਨ੍ਹਾਂ ਦੀ ਮੰਗ ਸਵੀਕਾਰ ਕਰ ਪੰਜਾਬ ਦਾ ਸਤਿਆਨਾਸ ਕਰਨ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਨ ਵਿੱਚ ਸਫਲ ਹੋ ਜਾਂਦੀ ਹੈ। ਇਸ ਸਾਰੇ ਗੁਨਾਹ ਦੇ ਭਾਈਵਾਲ ਗਰਮ-ਗਰਮ ਭਾਸ਼ਣ ਦੇ ਸਿੱਖਾਂ ਨੂੰ ਧੱਧਕਦੀ ਅੱਗ ਵਿੱਚ ਝੌਂਕ ਆਪ ਸਾਫ ਸੁਰੱਖਿਅਤ ਬਾਹਰ ਨਿਕਲ ਆਉਂਦੇ ਹਨ।

ਗੁਰਦੁਆਰਾ ਪ੍ਰਬੰਧ ਉਪਰ ਕਬਜ਼ਾ : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿੱਚ ਆਪਣੇ ਉਪਰ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ, ਜਿਥੇ ਉਨ੍ਹਾਂ ਦੋਸ਼ਾਂ ਨੂੰ ਕਾਂਗਰਸ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਸੋਚੀ-ਸਮਝੀ ਸਾਜ਼ਸ਼ ਕਰਾਰ ਦਿੱਤਾ, ਉਥੇ ਹੀ ਕਾਂਗਰਸ ਉਪਰ ਇਹ ਦੋਸ਼ ਵੀ ਲਾਇਆ ਕਿ ਉਹ ਗੁਰਦੁਆਰਿਆਂ ਉਪਰ ਕਬਜ਼ਾ ਕਰ, ਨੀਲਾਤਾਰਾ ਸਾਕੇ ਅਤੇ ਸਿੱਖ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਕਲੀਨ ਚਿਟ ਦੇਣਾ ਚਾਹੁੰਦੀ ਹੈ।
----------
ਇੱਕ ਅਕਾਲੀ ਦਲ ਨੂੰ ਸਾਹ ਲੈਣ ਲਈ ਕਾਂਗਰਸ ਦੀ ਆਕਸੀਜ਼ਨ ਚਾਹੀਦੀ ਹੈ ਤੇ ਦੂਸਰੇ ਅਕਾਲੀ ਦਲ ਨੂੰ ਸਾਹ ਲੈਣ ਲਈ ਭਾਜਪਾ ਦੀ ਆਕਸੀਜ਼ਨ ਲੈਣ ਦੀ ਲੋੜ ਹੁੰਦੀ ਹੈ। ਦੋਹਾਂ ਕੋਲ ਆਪਣਾ ਕੁਝ ਵੀ ਨਹੀਂ।
----------
ਉਹ ਇਹ ਦਾਅਵਾ ਵੀ ਕਰਦੇ ਆ ਰਹੇ ਹਨ ਕਿ ਗੁਰਦੁਆਰਿਆਂ ਉਪਰ 'ਕਬਜ਼ਾ' ਕਰੀ ਰੱਖਣਾ ਸ਼੍ਰੋਮਣੀ ਅਕਾਲੀ ਦਲ ਦਾ ਜਨਮ-ਸਿੱਧ ਅਧਿਕਾਰ ਹੈ। ਉਨ੍ਹਾਂ ਦੇ ਦਲ ਲਈ ਗੁਰਦੁਆਰਾ ਚੋਣਾਂ ਜਿਤਨੀਆਂ ਮਹੱਤਵਪੂਰਣ ਹਨ, ਉਤਨੀਆਂ ਮਹਤੱਵਪੁਰਣ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਨਹੀਂ।

ਬਾਦਲ ਗੁਰਦੁਆਰਾ ਪ੍ਰਬੰਧ ਉਪਰ ਆਪਣੇ ਦਲ ਦਾ ਜਨਮ-ਸਿੱਧ ਅਧਿਕਾਰ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪ੍ਰੰਤੂ ਸਵਾਲ ਇਹ ਉਠਦਾ ਹੈ ਕਿ ਦਹਾਕਿਆਂ ਤੋਂ ਗੁਰਦੁਆਰਾ ਪ੍ਰਬੰਧ ਉਪਰ ਆਪਣੇ ਦਲ ਦਾ ਕਬਜ਼ਾ ਬਣਾਈ ਰੱਖਦਿਆਂ ਚਲੇ ਆਉਣ ਦੇ ਬਾਵਜੂਦ ਕੀ ਉਨ੍ਹਾਂ ਦਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਪ੍ਰਬੰਧ-ਅਧੀਨ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਦਿਆਂ, ਉਨ੍ਹਾਂ ਵਿਚਲੀਆਂ ਸਥਾਪਤ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਪ੍ਰਤੀ ਨਿਸ਼ਠਾਵਾਨ ਬਣਾਈ ਰੱਖਣ ਵਿੱਚ ਸਫਲ ਹੋਇਆ ਹੈ ਜਾਂ ਉਹ ਇਨ੍ਹਾਂ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਉਸ ਨੂੰ ਸਹਿਯੋਗ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਇਮਾਨਦਾਰ ਰਿਹਾ ਹੈ? ਜਾਂ ਉਸ ਦੇ ਮੁਖੀ ਰਾਜਨੀਤੀ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਅਤੇ ਕੀਤੀ ਰੱਖਣ ਲਈ ਉਸ ਦਾ ਅਤੇ ਉਸ ਦੇ ਸਾਧਨਾਂ ਦੀ ਵਰਤੋਂ ਕਰਦੇ ਚਲੇ ਆ ਰਹੇ ਹਨ?

ਇਸੇ ਸਥਿਤੀ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਸ ਦੇ ਸਹਿਯੋਗੀ ਉਸੇ ਦੀ ਧਾਰਮਕ ਸਟੇਜ ਉਪਰ ਆ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਨੂੰ ਆਪਣੇ ਹਿੱਤਾਂ ਅਨੁਸਾਰ ਢਾਲ ਪੇਸ਼ ਕਰਨ ਦਾ ਸਾਹਸ ਕਰਦੇ ਚਲੇ ਆਉਣ ਲੱਗੇ ਹਨ।

...ਅਤੇ ਅੰਤ ਵਿੱਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਪ੍ਰਚਾਰ-ਪ੍ਰਸਾਰ ਪ੍ਰਤੀ ਅਪਨਾਈ ਗਈ ਹੋਈ ਅਣਗਹਿਲੀ ਦੀ ਨੀਤੀ ਦਾ ਹੀ ਨਤੀਜਾ ਹੈ ਕਿ ਉਸ ਦੀ ਨੱਕ ਹੇਠ ਹੀ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਸਾਬਤ-ਸੂਰਤ ਸਿੱਖ ਆਪਣੇ ਗਲ ਵਿੱਚ ਈਸਾਈਅਤ ਦਾ ਚਿੰਨ੍ਹ 'ਕ੍ਰਾਸ' ਲਟਕਾਈ ਨਜ਼ਰ ਆਉਣ ਲੱਗੇ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER