ਵਿਚਾਰ
ਨਵਜੋਤ, ਤੂੰ ਨਵਜੋਤ ਈ ਰਹੀਂ
- ਪ੍ਰਿੰ. ਸਰਵਣ ਸਿੰਘ
ਨਵਜੋਤ, ਤੂੰ ਨਵਜੋਤ ਈ ਰਹੀਂ



ਕਦੇ ਅਸੀਂ ਹਾਕੀ ਦੇ ਖਿਡਾਰੀ ਪਰਗਟ ਸਿੰਘ ਨੂੰ ਕਿਹਾ ਸੀ, "ਪਰਗਟ, ਤੂੰ ਪਰਗਟ ਈ ਰਹੀਂ।" ਸ਼ੁਕਰ ਕੀਤਾ ਉਹ ਪਰਗਟ ਹੀ ਰਿਹਾ। ਉਹ ਸੰਸਦੀ ਸਕੱਤਰੀ ਦੇ ਫੰਧੇ ਵਿੱਚ ਨਾ ਫਸਿਆ। ਸਿਆਸਤ ਨੂੰ ਧੰਦਾ ਨਾ ਬਣਾਇਆ। ਹੁਣ ਉਹੋ ਕੁਝ ਕ੍ਰਿਕਟ ਦੇ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਕਹਿਣ ਲਈ ਦਿਲ ਕਰ ਆਇਐ। ਉਹ ਪੰਜਾਬੀਆਂ ਦਾ ਮਹਿਬੂਬ ਨੇਤਾ ਬਣ ਚੱਲਿਐ ਜਿਸ ਕਰਕੇ ਭ੍ਰਿਸ਼ਟ ਹੋਣ ਤੋਂ ਬਚ ਕੇ ਰਹਿਣ ਦੀ ਲੋੜ ਹੈ।

ਖੇਡ ਪ੍ਰੇਮੀਆਂ ਨੂੰ ਖੁਸ਼ੀ ਹੈ ਕਿ ਉਹ ਕਿਸੇ ਲਾਲਚ ਵਿੱਚ ਨਹੀਂ ਫਸ ਰਿਹਾ। ਪੰਜਾਬੀਆਂ ਨੂੰ ਉਹਦੇ ਤੋਂ ਬਹੁਤ ਆਸਾਂ ਹਨ। ਪੰਜਾਬੀ ਜਨਤਾ ਉਸ ਨੂੰ ਭਵਿੱਖ ਦੇ ਮੁੱਖ ਮੰਤਰੀ ਵਜੋਂ ਵੇਖ ਰਹੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਉਹ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਕਿੰਨਾ ਕੁ ਖਰਾ ਉਤਰਦੈ?

ਉਸ ਨੇ ਹੁਣ ਤਕ ਜੋ ਕੁਝ ਕੀਤੈ ਉਹਦੇ ਤੋਂ ਜਾਪਦੈ ਕਿ ਪੰਜਾਬ ਦਾ ਭਵਿੱਖ ਅਜਿਹੇ ਈਮਾਨਦਾਰ ਤੇ ਧੜੱਲੇਦਾਰ ਲੀਡਰ ਹੀ ਸੰਵਾਰ ਸਕਦੇ ਹਨ। ਅਜੇ ਤਕ ਉਹਦੇ 'ਤੇ ਕਿਸੇ ਵੱਢੀ ਠੋਰੀ ਦਾ ਕੋਈ ਦਾਗ ਨਹੀਂ ਲੱਗਾ। ਉਹ ਵੀ ਹੋਰਨਾਂ ਵਾਂਗ ਬੋਰੀਆਂ ਭਰ ਸਕਦਾ ਹੈ, ਪਰ ਉਹ ਕਰੋੜਾਂ 'ਕੱਠੇ ਕਰਨ ਦੇ ਰਾਹ ਨਹੀਂ ਪਿਆ।
----------
ਬੇਸ਼ਕ ਸਿੱਧੂ ਨੇ ਸਿਆਸਤ ਦੀਆਂ ਕਈ ਪਾਰੀਆਂ ਖੇਡ ਲਈਆਂ ਨੇ ਪਰ ਫਾਈਨਲ ਮੈਚ ਖੇਡਣਾ ਅਜੇ ਬਾਕੀ ਹੈ। ਅਜੇ ਉਹ ਕੁਆਲੀਫਾਈਂਗ ਗੇੜ 'ਚ ਹੈ।
----------
ਪਰਿਵਾਰ ਤੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਭਰਾਉਣ ਦੀ ਥਾਂ ਉਹ ਸਗੋਂ ਆਪਣੀਆਂ ਜੇਬਾਂ ਖਾਲੀ ਕਰ ਰਿਹੈ। ਕਦੇ ਬਿਮਾਰ ਪਏ ਲੋਕ ਨਾਟਕਕਾਰ ਅਜਮੇਰ ਔਲਖ ਦੀ ਮਦਦ, ਕਦੇ ਪੁੱਤਾਂ ਵਾਂਗ ਪਾਲੀ ਫਸਲ ਸੜਨ 'ਤੇ ਕਿਸਾਨਾਂ ਦੀ ਤੁਰਤ ਸਹਾਇਤਾ, ਕਦੇ ਮਛੇਰਿਆਂ ਦੀ ਮਦਦ, ਕਦੇ ਗਰੀਬ ਵਿਦਿਆਰਥੀਆਂ ਲਈ ਪੜ੍ਹਾਈ ਦੇ ਵਜ਼ੀਫ਼ੇ ਤੇ ਕਦੇ ਅੰਮ੍ਰਿਤਸਰ ਦੇ ਅੜੇ ਥੁੜੇ ਕਾਰਜਾਂ ਦੀ ਆਰਥਿਕ ਮਦਦ। ਹਾਲਾਂਕਿ ਉਹ ਨਾ ਕੋਈ ਰਜਵਾੜਾ ਹੈ, ਨਾ ਜਗੀਰਦਾਰ।

ਉਹਦੀ ਪਤਨੀ ਤੇ ਪੁੱਤਰ ਨੂੰ ਸਰਕਾਰ ਨੇ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਸਰਕਾਰੀ ਅਹੁਦੇ ਦਿੱਤੇ ਪਰ ਪਰਿਵਾਰ ਨੇ ਵਾਪਸ ਕਰ ਦਿੱਤੇ ਕਿ ਅਸੀਂ ਸੇਵਾ ਲਈ ਸਿਆਸਤ ਵਿੱਚ ਆਏ ਹਾਂ, ਮੇਵੇ ਲਈ ਨਹੀਂ।

ਉਸ ਨੇ ਅਜਿਹਾ ਕਰ ਕੇ ਸਿਆਸੀ ਨੇਤਾਵਾਂ ਨੂੰ ਚੈਲੰਜ ਦੇ ਦਿੱਤਾ ਹੈ ਪਈ ਜੇ 'ਰਾਜ ਨਹੀਂ ਸੇਵਾ' ਕਰਨ ਦਾ ਚਾਓ ਹੈ ਤਾਂ ਆਓ ਪਰਿਵਾਰ ਪ੍ਰਸਤੀ ਛੱਡੀਏ ਤੇ ਲੋਕਾਂ ਦੀ ਨਿਸ਼ਕਾਮ ਸੇਵਾ ਕਰੀਏ। ਵੇਖਦੇ ਹਾਂ ਜਿਹੜੇ ਇਕੋ ਪਰਿਵਾਰ ਵਿੱਚ ਅਨੇਕਾਂ ਅਹੁਦੇ ਲਈ ਬੈਠੇ ਹਨ, ਉਹ ਇੱਕ ਤੋਂ ਵੱਧ ਅਹੁਦੇ ਕਦੋਂ ਛੱਡਦੇ ਹਨ? ਕਹਿਣੀ ਤੇ ਕਰਨੀ ਦੇ ਅਮਲਾਂ ਤੋਂ ਹੀ ਲੋਕ ਜੱਜ ਕਰਦੇ ਹਨ ਕਿ ਉਹ 'ਰਾਜ ਨਹੀਂ ਸੇਵਾ' ਦੇ ਕਥਨ ਉਤੇ ਕਿੰਨੇ ਕੁ ਪੂਰੇ ਉਤਰਦੇ ਹਨ?
----------
ਪਰਿਵਾਰ ਤੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਭਰਾਉਣ ਦੀ ਥਾਂ ਸਿੱਧੂ ਸਗੋਂ ਆਪਣੀਆਂ ਜੇਬਾਂ ਖਾਲੀ ਕਰ ਰਿਹੈ।
----------
ਜਿਨ੍ਹਾਂ ਨੇ ਸਿੱਧੂ ਦੀ ਤੁਰਤ ਫੁਰਤ ਬਦਖੋਹੀ ਕੀਤੀ ਕਿ ਉਹ ਆਪਣੇ ਪਰਿਵਾਰ ਦੇ ਜੀਆਂ ਨੂੰ ਸਰਕਾਰੀ ਰੁਤਬੇ ਦੁਆ ਕੇ ਪਰਿਵਾਰ ਪ੍ਰਸਤੀ ਦਾ ਸ਼ਿਕਾਰ ਹੋ ਗਿਐ, ਉਨ੍ਹਾਂ ਨੂੰ ਤਾਂ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੇ ਇਕ ਤੋਂ ਵੱਧ ਅਹੁਦੇ ਤੁਰਤ ਤਿਆਗ ਦੇਣੇ ਬਣਦੇ ਹਨ। ਉਹ ਲੀਡਰ ਹੀ ਕਾਹਦੇ ਜਿਹੜੇ ਕਹਿਣੀ ਤੇ ਕਰਨੀ ਉਤੇ ਪੂਰੇ ਨਾ ਉਤਰਨ। ਮਨ ਹੋਰ ਮੁੱਖ ਹੋਰ। ਪਹਿਲਾਂ ਸਹੁੰਆਂ ਖਾਣ ਫਿਰ ਮੁਕਰ ਜਾਣ!

ਨਵਜੋਤ ਸਿੱਧੂ ਜੁਝਾਰੂ ਖਿਡਾਰੀ ਹੈ। ਉਹ ਹਾਰ ਸਹਿਣੀ ਵੀ ਜਾਣਦੈ ਤੇ ਜਿੱਤ ਪਚਾਉਣੀ ਵੀ। ਔਖੀਆਂ ਘੜੀਆਂ 'ਚ ਵੀ ਡੋਲਣੋਂ ਬਚ ਜਾਂਦਾ ਰਿਹੈ। ਵੱਡੇ ਅਹੁਦਿਆਂ ਨੂੰ ਲੱਤ ਮਾਰਨ ਦਾ ਜੇਰਾ ਰੱਖਦੈ। ਸੁਭਾਅ ਦਾ ਮਜ਼ਾਕੀਆ ਹੈ ਅਤੇ ਅਣਖੀਲਾ ਵੀ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਕੁ ਪੰਗੇਹੱਥਾ ਵੀ ਹੈ। ਲੋੜੋਂ ਵੱਧ ਤਾਲੀ 'ਤੇ ਤਾਲੀ ਠੋਕਦੈ। ਸ਼ੁਰਲੀਆਂ ਛੱਡਦਾ ਕਦੇ-ਕਦੇ ਬੜਬੋਲਾ ਵੀ ਲੱਗਦੈ। ਉਂਜ ਗੱਲਾਂ ਪਤੇ ਦੀਆਂ ਕਰਦੈ। ਉਤੋਂ-ਉਤੋਂ ਨਹੀਂ ਢਿੱਡ 'ਚੋਂ ਬੋਲਦੈ। ਲੈਕਚਰ ਐਸਾ ਲੱਛੇਦਾਰ ਕਰਦੈ ਕਿ ਕਿਸੇ ਨੂੰ ਚੁੱਕਣ ਲੱਗੇ ਤਾਂ ਅਸਮਾਨ 'ਤੇ ਚਾੜ੍ਹ ਦਿੰਦੈ, ਜੇ ਡੇਗਣ ਲੱਗੇ ਤਾਂ ਪਤਾਲ 'ਚ ਪਟਕ ਦਿੰਦੈ। ਉਸ ਨੂੰ 'ਸਰਦਾਰ' ਦੇ ਨਾਲ 'ਅਸਰਦਾਰ' ਵੀ ਜੋੜਨਾ ਆਉਂਦੈ। ਸ਼ਿਅਰੋ-ਸ਼ਾਇਰੀ ਤੇ ਕਹਾਵਤਾਂ-ਮੁਹਾਵਰਿਆਂ ਨਾਲ ਭਾਸ਼ਣ ਨੂੰ ਪ੍ਰਭਾਵਸ਼ਾਲੀ ਵੀ ਬਣਾਉਣਾ ਜਾਣਦੈ। ਵਿਅੰਗ-ਬਾਣ ਵੀ ਛੱਡਦੈ ਤੇ ਵਿਰੋਧੀਆਂ ਦੇ ਆਰਾਂ ਵੀ ਲਾਉਂਦੈ। ਕੱਦ-ਕਾਠ, ਸ਼ਕਲ-ਸੂਰਤ, ਪਹਿਰਾਵਾ ਤੇ ਬੋਲ-ਬਾਣੀ ਉਸ ਨੂੰ ਪੰਜਾਬ ਦਾ ਰੋਲ ਮਾਡਲ ਦਰਸਾਉਂਦੇ ਹਨ। ਉਹ ਕਿਰਦਾਰ, ਗੁਫ਼ਤਾਰ ਤੇ ਦਸਤਾਰ ਵੱਲੋਂ ਪੂਰਾ 'ਪੰਜਾਬੀ' ਲੱਗਦਾ ਹੈ।

ਉਹਦੀ ਮੁੱਢਲੀ ਮਸ਼ਹੂਰੀ ਉਹਦੇ ਕ੍ਰਿਕਟ ਦੀ ਖੇਡ ਵਿੱਚ ਮਾਰੇ ਚੌਕੇ-ਛਿੱਕਿਆਂ ਨੇ ਕਰਾਈ ਸੀ। ਫਿਰ ਕ੍ਰਿਕਟ ਦੀ ਫਰਾਟੇਦਾਰ ਕੁਮੈਂਟਰੀ ਤੇ ਟੀਵੀ ਦੇ ਹਾਸਰਸੀ ਸ਼ੋਆਂ ਨਾਲ ਉਹਦੀ ਮਹਿਮਾ ਦਾ ਕੋਈ ਹੱਦ-ਬੰਨਾ ਨਾ ਰਿਹਾ। ਸਿਆਸਤ ਵਿੱਚ ਤਾਂ ਉਹ ਸਬੱਬੀਂ ਖਿੱਚਿਆ ਗਿਆ। ਐਸਾ ਖਿੱਚਿਆ ਗਿਆ ਕਿ ਨਾ ਉਸ ਨੂੰ ਫਿਰ ਸਿਆਸਤ ਦੇ ਕੰਬਲ ਨੇ ਛੱਡਿਐ ਤੇ ਨਾ ਉਹ ਕੰਬਲ ਨੂੰ ਛੱਡਣ ਜੋਗਾ ਰਿਹਾ। ਬੇਸ਼ਕ ਉਸ ਨੇ ਸਿਆਸਤ ਦੀਆਂ ਕਈ ਪਾਰੀਆਂ ਖੇਡ ਲਈਆਂ ਨੇ ਪਰ ਫਾਈਨਲ ਮੈਚ ਖੇਡਣਾ ਅਜੇ ਬਾਕੀ ਹੈ। ਅਜੇ ਉਹ ਕੁਆਲੀਫਾਈਂਗ ਗੇੜ 'ਚ ਹੈ। ਜਿਵੇਂ ਉਹ ਜੋਸ਼ ਨਾਲ ਖੇਡ ਰਿਹੈ, ਇਵੇਂ ਆਊਟ ਹੋਣ ਦਾ ਵੀ ਅੰਦੇਸ਼ਾ ਹੈ। ਜੇਕਰ ਕਰੀਜ਼ 'ਤੇ ਜੰਮਿਆ ਰਿਹਾ ਤਾਂ 'ਮੈਨ ਆਫ਼ ਦੀ ਮੈਚ' ਵੀ ਬਣ ਸਕਦੈ। ਬਿਨਾਂ ਸ਼ੱਕ ਦਰਸ਼ਕ ਉਸ ਨੂੰ 'ਮੈਨ ਆਫ਼ ਦੀ ਮੈਚ' ਬਣਿਆ ਵੇਖਣਾ ਚਾਹੁੰਦੇ ਹਨ। ਚਾਹੁੰਦੇ ਹਨ ਕਿ ਹੰਨੇ ਜਾਂ ਬੰਨੇ ਦੀ ਖੇਡ ਖੇਡਣ ਦੀ ਥਾਂ ਹਾਲੇ ਰਤਾ ਬਚ-ਬਚਾਅ ਕੇ ਹੀ ਖੇਡੇ। ਸਮਾਂ ਆਵੇਗਾ ਜਦੋਂ ਉਹਨੂੰ ਆਲ ਆਊਟ ਖੇਡਣਾ ਪੈ ਸਕਦੈ।
----------
ਸਿੱਧੂ ਨੇ ਅਜਿਹਾ ਕਰ ਕੇ ਸਿਆਸੀ ਨੇਤਾਵਾਂ ਨੂੰ ਚੈਲੰਜ ਦੇ ਦਿੱਤਾ ਹੈ ਪਈ ਜੇ 'ਰਾਜ ਨਹੀਂ ਸੇਵਾ' ਕਰਨ ਦਾ ਚਾਓ ਹੈ ਤਾਂ ਆਓ ਪਰਿਵਾਰ ਪ੍ਰਸਤੀ ਛੱਡੀਏ ਤੇ ਲੋਕਾਂ ਦੀ ਨਿਸ਼ਕਾਮ ਸੇਵਾ ਕਰੀਏ।
----------
ਪਿਛੇ ਜਿਹੇ ਉਹਨੂੰ ਅਵਾਰਾ ਸਾਨ੍ਹ ਪੈ ਗਿਆ ਸੀ। ਸਾਨ੍ਹ ਦਾ ਇੰਜ ਮੱਥੇ ਲੱਗਣਾ ਵਹਿਮੀ ਲੋਕਾਂ ਅਨੁਸਾਰ ਨਵਜੋਤ ਲਈ ਮੰਦਭਾਗਾ ਸੀ। ਉਦੋਂ ਉਹਦੇ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ ਸੀ। ਕਈ ਉਹਦੀ ਪਾਰਟੀ ਦੇ ਮੈਂਬਰ ਹੀ ਉਹਦੀ ਕੁਰਸੀ ਖਾਲੀ ਹੋਣੀ ਭਾਲਦੇ ਸਨ। ਸ਼ਰੀਕ ਪਰ ਕੁਤਰਨੇ ਚਾਹੁੰਦੇ ਸਨ ਕਿ ਉਡਾਰੀਆਂ ਭਰਨ ਜੋਗਾ ਹੀ ਨਾ ਰਹੇ। ਪਰ ਉਹ ਕਰਮਾਂ ਦਾ ਬਲੀ ਨਿਕਲਿਆ।

ਅੱਧੀ ਸਦੀ ਬੀਤ ਗਈ ਹੈ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ। ਖਿਡਾਰੀਆਂ ਨਾਲ ਇਸ਼ਕ ਹੀ ਕੁਝ ਅਜਿਹਾ ਹੈ ਕਿ ਉਨ੍ਹਾਂ ਬਾਰੇ ਲਿਖੇ ਬਿਨਾਂ ਰਿਹਾ ਨਹੀਂ ਜਾਂਦਾ। ਨਵਜੋਤ ਸਿਆਂ, ਸ਼ੁਕਰ ਐ, ਤੇਰਾ ਅੰਮ੍ਰਿਤਸਰ ਦੇ ਆਵਾਰਾ ਸਾਨ੍ਹ ਤੋਂ ਬਚਾਅ ਹੋ ਗਿਆ। ਤੇਰੇ ਪਰਿਵਾਰ ਨੂੰ ਪਾਏ ਚੋਗੇ 'ਚੋਂ ਵੀ ਬਚ ਨਿਕਲਿਐਂ। ਜਾਲ ਤਣ ਲਿਆ ਗਿਆ ਸੀ ਪਰ ਤੂੰ ਫੰਧੇ ਵਿੱਚ ਨਹੀਂ ਫਸਿਆ। ਸਾਡੇ ਕੋਲ ਸਿਆਸੀ ਕੋਚਿੰਗ ਦਾ ਤਾਂ ਕੋਈ ਗੁਰ ਮੰਤਰ ਨਹੀਂ। ਪਰ ਇਕ ਗੁਰ ਜ਼ਰੂਰ ਦੱਸ ਦਿੰਨੈ ਆਂ ਕਿ ਸਿਆਸੀ ਸਾਨ੍ਹਾਂ ਤੋਂ ਸਦਾ ਸੁਚੇਤ ਰਹੀਂ। ਇਹ ਬੜੀ ਗੁੱਝੀ ਢੁੱਡ ਮਾਰਦੇ ਨੇ। ਪਤਾ ਉਦੋਂ ਲੱਗਦੈ ਜਦੋਂ ਕਹਿੰਦਾ ਕਹਾਉਂਦਾ ਬੰਦਾ ਵੀ ਨਾ ਏਧਰ ਦਾ ਰਹਿੰਦੈ, ਨਾ ਓਧਰ ਦਾ। ਨਾਲੇ ਆਪਾਂ ਤਾਂ ਅਜੇ ਆਵਾਜ਼-ਏ-ਪੰਜਾਬ ਵੀ ਬਣਨੈ। ਇਸ ਲਈ ਨਵਜੋਤ, ਤੂੰ ਨਵਜੋਤ ਹੀ ਰਹੀਂ। ਇਥੇ ਤੇਰਾ ਹੀ ਮਾਟੋ ਦੁਹਰਾਉਂਦੇ ਹਾਂ:

ਜੇ ਆਈ ਪਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER