ਵਿਚਾਰ
ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ
ਵਾਹ ਮਝੈਲੋ ਵਾਹ ...............!
- ਹਰਵਿੰਦਰ ਸਿੰਘ ਖਾਲਸਾ
ਵਾਹ ਮਝੈਲੋ ਵਾਹ ...............!ਮਝੈਲੋ ਸਿੰਘੋਂ ਤੁਹਾਡੇ ਉਪਰ ਗੁਰੂ ਦੀ ਆਪਾਰ ਬਖਸ਼ਿਸ਼ ਹੈ। ਪੰਥ ਦੋਖੀਆਂ ਨੇ ਤੁਹਾਡੇ ਜਜ਼ਬੇ ਨੂੰ ਮੱਧਮ ਕਰਕੇ ਪਰਖਣਾ ਚਾਹਿਆ ਤਾਂ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਤੁਹਾਡੇ ਜਜ਼ਬਾਤਾਂ ਨੇ ਅੰਗੜਾਈ ਲਈ ਅਤੇ ਪੰਥ ਦੋਖੀਆਂ ਨੂੰ ਭਾਜੜਾਂ ਪਾ ਦਿੱਤੀਆਂ।

ਗੁਰੂ ਦੁਲਾਰਿਓ ਤੁਹਾਡੇ ਪੁਰਖਿਆਂ ਨੇ 14 ਦਸੰਬਰ 1920 ਈ. ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸੁਰਮੁੱਖ ਸਿੰਘ ਝਬਾਲ ਬਣੇ, ਫਿਰ ਬਾਬਾ ਖੜਕ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਸ. ਗੋਪਾਲ ਸਿੰਘ ਕੌਮੀ, ਜਥੇਦਾਰ ਊਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ , ਸ. ਹੁਕਮ ਸਿੰਘ, ਸੰਤ ਫਤਹਿ ਸਿੰਘ, ਜਥੇਦਾਰ ਮੋਹਣ ਸਿੰਘ ਤੁੱੜ, ਜਥੇਦਾਰ ਜਗਦੇਵ ਸਿੰਘ ਤਲਵੰਡੀ ਆਦਿ ਸਮੇਂ-ਸਮੇਂ 'ਤੇ ਬਣੇ।

ਸ਼੍ਰੋਮਣੀ ਅਕਾਲੀ ਦਲ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਜਥੇਬੰਦੀ ਹੈ। ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਪਿਤਾ ਪੁਰਖੀ ਜਾਇਦਾਦ ਨਹੀਂ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਅਤੇ ਮਜੀਠੀਏ ਵਲੋਂ ਆਪਣੀ ਨਿੱਜੀ ਜਾਇਦਾਦ ਬਣਾ ਕੇ ਦਲ ਨੂੰ ਆਪਣੇ ਨਿੱਜੀ ਮੁਫਾਦ ਲਈ ਹੀ ਨਹੀਂ ਵਰਤਿਆ ਜਾ ਰਿਹਾ ਹੈ, ਸਗੋਂ ਇਨ੍ਹਾਂ ਪੰਥ ਦੋਖੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਬਣ ਕੇ ਸਰਸੇ ਸਾਧ ਦਾ ਸਾਥ ਦਿੱਤਾ ਜਾ ਰਿਹਾ ਹੈ।

ਮਾਝੇ ਦੇ ਸੂਰਬੀਰ ਯੋਧਿਓ, ਉਠੋ ਇਨ੍ਹਾਂ ਪੰਥ ਦੋਖੀਆਂ ਨੂੰ ਪਾਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਸੰਭਾਲੋ।

ਆਓ! ਤੁਹਾਡੇ ਆਪਣੇ ਪੁਰਖਿਆਂ ਦੀ ਸਥਾਪਿਤ ਕੀਤੀ ਜਥੇਬੰਦੀ ਨੂੰ ਪੰਥਕ ਏਜੰਡੇ 'ਤੇ ਚਲਾਉਣ ਲਈ ਮੈਦਾਨ ਵਿੱਚ ਨਿੱਤਰੋ ਅਤੇ ਪੰਥ ਦੋਖੀਆਂ ਨੂੰ ਭਾਜ ਦਿਓ। ਅੱਜ ਯਾਦ ਰੱਖਿਓ ਮਾਝੇ ਤੋਂ ਚਲੀ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਨੇ ਸਾਰੇ ਪੰਜਾਬ ਨੂੰ ਪ੍ਰਭਾਵਿਤ ਕਰਨਾ ਹੈ ਅਤੇ 14 ਦਸੰਬਰ 2020 ਤੱਕ ਨਿੱਜੀ ਨਾਵਾਂ ਤੋਂ ਰਹਿਤ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ ਸਭ ਪਾਸੇ ਬੋਲਬਾਲਾ ਹੋਵੇਗਾ।

ਪੰਥ ਦੋਖੀਆਂ ਨੂੰ ਭਾਜ ਦੇਣ 'ਤੇ ਮਾਝੇ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ...........!


Comment by: MANJIT SINGH

My Dear SS AKAL I Go Through Your Posts Daily & Don't Feel Any necessity to Read Any NEWSPAPER. As For as present AKALI POLITICS Is Concerned The Time has come To analyse The Sikh Politics Within Sikh Panth. HOAE EKATAR MILO MERAE BHAI DUBHIDA DUR KARO GAL LAYE DAE HUKAM ANUSAR INSTEAD OF REGIONAL POLITICS THE PANHIK ISSUES SHOULD BE RESOLVED BY SITTING TOGETHER UNANIMOIUSLY AND BRING ANY CHANGE DEMOCRTICALY.THE KHALSA PANTH HAD BEEN PASSING THROUGH SUCH PHASES MANY A TIMES AND ALWAYS SARABSAMTI HAD BEEN THE SOLUTION . FOR SAKE OF PANHIK UNITY & WELFARE OF SIKH QOUAM ONE SHOULD NOT STICK TO SATISFY ONE'S EGO BUT SHOULD SACRIFICE FOR SIKHPANTH.

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER