ਵਿਚਾਰ
ਸ਼੍ਰੋਮਣੀ ਅਕਾਲੀ ਦਲ ਨੂੰ ਤੁਰੰਤ ਇੱਕ ਰਾਜਨੀਤਕ ਪ੍ਰੀਜ਼ੀਡੀਅਮ ਦਰਕਾਰ
- ਦਰਬਾਰਾ ਸਿੰਘ ਕਾਹਲੋਂ*
ਸ਼੍ਰੋਮਣੀ ਅਕਾਲੀ ਦਲ ਨੂੰ ਤੁਰੰਤ ਇੱਕ ਰਾਜਨੀਤਕ ਪ੍ਰੀਜ਼ੀਡੀਅਮ ਦਰਕਾਰ



28 ਅਗਸਤ, 2018 ਨੂੰ ਲੋਕਤੰਤਰ ਦੇ ਪਵਿੱਤਰ ਮੰਤਰ ਵਜੋਂ ਜਾਣੇ ਜਾਂਦੇ ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਲੋਕਤੰਤਰੀ ਇਤਿਹਾਸ ਅੰਦਰ ਕਾਲੇ ਅੱਖਰਾਂ ਨਾਲ ਲਿਖੀ ਜਾਵੇਗੀ। ਇਹ ਕਾਰਵਾਈ ਨਾ ਸਿਰਫ਼ ਰਾਜਨੀਤਕ ਨੇਤਾਵਾਂ ਦੀ ਵਿਅਕਤੀਗਤ ਨਸਲਕੁਸ਼ੀ ਬਲਕਿ ਇੱਕ ਰਾਜਨੀਤਕ ਪਾਰਟੀ ਅਤੇ ਇੱਕ ਧਾਰਮਿਕ ਸੰਸਥਾ ਦੀ ਨਸਲਕੁਸ਼ੀ ਵਜੋਂ ਜਾਣੀ ਜਾਵੇਗੀ।

ਇਸ ਘਿਨਾਉਣੀ ਕਾਰਵਾਈ ਦੀ ਸ਼ੁਰੂਆਤ ਸਦਨ ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਜਿਸ ਤੋਂ ਬਾਅਦ ਇਸ ਦੇ ਕੈਬਨਿਟ ਮੰਤਰੀਆਂ, ਕਾਂਗਰਸ ਵਿਧਾਇਕਾਂ ਕੋਈ ਕਸਰ ਬਾਕੀ ਨਹੀਂ ਛੱਡੀ।

ਇੱਥੇ ਹੀ ਬਸ ਨਹੀਂ ਪੰਜਾਬ ਨੂੰ ਨਰੋਈ, ਉੱਚ ਕੱਦਰਾਂ-ਕੀਮਤਾਂ ਅਤੇ ਰਾਜਨੀਤਕ ਚਿਕੱੜ ਰਹਿਤ ਸੁਅੱਛ, ਪਾਰਦਰਸ਼ੀ, ਲੋਕਵਾਦੀ ਅਤੇ ਇਨਸਾਫਵਾਦੀ ਰਾਜਨੀਤੀ ਦੇਣ ਦਾ ਪ੍ਰਣ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਦੋਵੇਂ ਧੱੜਿਆਂ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਵੀ ਜ਼ਰਾ ਪਿੱਛੇ ਨਹੀਂ ਰਹੇ। ਉਨ੍ਹਾਂ ਦੇ ਤਰਕਸ਼ ਰੂਪੀ ਮੂੰਹਾਂ ਵਿਚੋਂ ਨਿਕਲੇ ਵਿਸ਼ੈਲੇ ਬੋਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਸ ਦੇ ਪੁੱਤਰ ਸੁਖਬੀਰ ਬਾਦਲ, ਨੂੰਹ ਹਰਸਿਮਰਤ ਬਾਦਲ (ਕੇਂਦਰੀ ਮੰਤਰੀ) ਰਿਸ਼ਤੇਦਾਰ ਬਿਕਰਮ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਂਟੀ ਨੂੰ ਬਰ-ਬਾਰ ਫਾਂਸੀ ਦੇ ਫੰਦੇ 'ਤੇ ਲਟਕਾ ਰਹੇ ਸਨ।
----------
ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਗੁਰੱਪ ਨੂੰ ਸਦਨ ਵਿਚੋਂ ਵਾਕ ਆਊਟ ਨਹੀਂ ਸੀ ਕਰਨਾ ਚਾਹੀਦਾ। ਬਲਕਿ ਸਦਨ ਵਿੱਚ ਬੈਠ ਕੇ ਸੱਤਾਧਾਰੀ ਕਾਂਗਰਸ, 'ਆਪ' ਧੱੜਿਆਂ ਅਤੇ ਲੋਕ ਇਨਸਾਫ ਪਾਰਟੀ ਦੀਆਂ ਗੈਰ-ਪਾਰਲੀਮਾਨੀ ਟਿੱਪਣੀਆਂ ਤੇ ਜ਼ਹਿਰੀਲੇ ਤੱਥਾਂ ਰਹਿਤ ਬਚਗਾਨਾ ਭਾਸ਼ਣਾਂ ਦਾ ਜਵਾਬ ਦੇਣਾ ਚਾਹੀਦਾ ਸੀ।
----------
'ਘਰ ਦਾ ਭੇਤੀ' ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਕੋਈ ਕਸਰ ਬਾਕੀ ਛੱਡਦਾ ਨਜ਼ਰ ਨਾ ਆਇਆ।

ਬਰਗਾੜੀ ਸਮੇਤ 122 ਥਾਂਵਾਂ 'ਤੇ ਰਾਜ ਅੰਦਰ ਹੋਏ ਬੇਅਦਬੀ ਕਾਂਡਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਦਨ ਦੀ ਮੇਜ਼ 'ਤੇ ਰੱਖੀ 700 ਸਫ਼ਿਆਂ ਅਧਾਰਤ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀ ਰਿਪੋਰਟ ਨੂੰ ਅਧਾਰ ਬਣਾਉਂਦੇ ਇਹ ਅਜੀਬ ਮੂਰਖਾਨਾ ਬਹੁ-ਪੱਖੀ, ਬਹੁ-ਮੰਤਵੀ ਨਸਲਕੁਸ਼ੀ ਕੀਤੀ ਗਈ ਸੀ। ਖੂਬ ਦੱਬੇ ਮੁਰਦੇ ਫੋਲੇ ਗਏ ਪੂਰੇ ਸ਼ਰਮਨਾਕ ਢੰਗ ਨਾਲ।

ਅਕਾਲੀ ਦਲ ਗਰੁੱਪ ਵੱਲੋਂ ਸਦਨ ਅੰਦਰ ਬਹਿਸ ਲਈ ਘੱਟ ਸਮਾਂ ਦੇਣ ਦੇ ਢੁੱਚਰ ਹੇਠ ਵਾਕਆਊਟ ਕਰਨ ਨਾਲ ਸੱਤਾ ਧਿਰ ਅਤੇ ਵਿਰੋਧੀ ਧਿਰ ਨੂੰ ਪੂਰੀ ਖੁੱਲ੍ਹ ਖੇਡ ਮਿਲ ਗਈ।

ਸਦਨ ਦੇ ਆਗੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜ ਵਾਰ ਚੁਣੇ ਹਸਰੁੱਤਬਾ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਲਈ 'ਮਹਾਂ ਝੂਠਾ, ਬੁੱਝਦਿਲ ਕਿਸਮ ਦਾ ਬੰਦਾ', ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਕਿ ਪ੍ਰਕਾਸ਼ ਸਿੰਘ ਬਾਦਲ ਜੇ ਸੁਖਬੀਰ ਬਾਦਲ ਨੂੰ ਜੰਮਦੇ ਮਾਰ ਦਿੰਦੇ ਤਾਂ ਅੱਜ ਬਰਗਾੜੀ ਤੇ ਕੋਟਕਪੂਰਾ ਬੇਅਦਬੀ ਕਾਂਡ ਨਾ ਹੁੰਦੇ, ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਤਾਂ ਨਾ ਲਿਖਣ ਯੋਗ ਭੱਦੇ ਸ਼ਬਦ ਵਰਤਦੇ ਬਾਦਲਾਂ ਵਿਰੁੱਧ ਕਾਨੂੰਨ ਦੀ ਧਾਰਾ 302 ਅਧੀਨ ਕੇਸ ਦਰਜ ਕਰਕੇ ਕਾਰਵਾਈ ਕਰਨ ਸਬੰਧੀ ਜਿਵੇਂ ਸ਼ਬਦਾਵਲੀ ਵਰਤੀ।

ਇਸ ਸਭ ਨੇ ਪੰਜਾਬ ਅੰਦਰ ਹਵਾ, ਪਾਣੀ, ਮਿੱਟੀ ਅਤੇ ਨਸ਼ੀਲੇ ਪਦਾਰਥਾਂ ਦੇ ਵਿਸ਼ੈਲੇ ਅਤੇ ਮਾਰੂ ਪ੍ਰਦੂਸ਼ਣ ਨੂੰ ਵੀ ਮਾਤ ਪਾ ਦਿਤਾ। ਇਨ੍ਹਾਂ ਸਮੇਤ ਜੋ-ਜੋ ਵੀ ਸਦਨ ਅੰਦਰ ਜ਼ਹਿਰ ਉਗਲਿਆ ਉਹ ਪੰਜਾਬ, ਪੰਜਾਬੀ, ਪੰਜਾਬੀਅਤ ਸਬੰਧੀ ਰਾਜਨੀਤੀ, ਸਮਾਜ, ਧਰਮ ਅਤੇ ਸਭਿਅਤਾ 'ਤੇ ਕਲੰਕ ਸਾਬਤ ਹੋਇਆ ਹੈ।

ਇਸ ਪੂਰੀ ਦੀ ਪੂਰੀ ਕਵਾਇਦ ਨੂੰ ਆਮ ਆਦਮੀ ਪਾਰਟੀ ਵਿਧਾਇਕ ਅਤੇ ਪ੍ਰਸਿੱਧ ਕਾਨੂੰਨਦਾਨ ਹਰਵਿੰਦਰ ਸਿੰਘ ਫੂਲਕਾ ਨੇ ਬਹੁਤ ਹੀ ਸਟੀਕ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਜਿਸ ਦਾ ਪੰਜਾਬੀ ਦੇ ਸੂਝਵਾਨ ਨਾਗਰਿਕਾਂ ਅਤੇ ਜੁਮੇਂਵਾਰ ਮੀਡੀਏ ਨੂੰ ਨਿਸਚਤ ਤੌਰ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 8 ਘੰਟੇ ਚਲੀ ਸਦਨ ਵਿਚ ਬਹਿਸ ਸਿਰਫ ਇੱਕ ਫਾਰਮੈਲਟੀ ਤੋਂ ਵੱਧ ਕੁੱਝ ਨਹੀਂ ਸੀ ਜਿਸ ਵਿੱਚ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਦੁਬਾਰਾ ਖੇਡ ਖੇਡੀ ਹੈ। ਜਸਟਿਸ ਰਣਜੀਤ ਸਿੰਘ ਦੀ ਐਕਸ਼ਨ ਟੇਕਨ ਰਿਪੋਰ ਰਾਹੀਂ ਵੱਡੇ ਲੀਡਰਾਂ ਅਤੇ ਅਫਸਰਾਂ ਨੂੰ ਬਖਸ਼ਿਆ ਗਿਆ ਹੈ ਜਦਕਿ ਪੂਰੀ ਗਾਜ਼ ਛੋਟਿਆਂ 'ਤੇ ਸੁੱਟੀ ਗਈ ਹੈ। ਜੇ ਸਰਕਾਰ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਕਰਨਾ ਚਾਹੁੰਦੀ ਤਾਂ ਸਦਨ ਵਿੱਚ ਅਕਾਲੀ ਆਗੂਆਂ ਅਤੇ ਉੱਚ ਪੁਲਸ ਅਫਸਰਾਂ ਵਿਰੁੱਧ ਕੇਸ ਦਰਜ ਕਰਨ ਸਬੰਧੀ ਪ੍ਰਸਤਾਵ ਪਾਸ ਕਰਦੀ। ਜਸਟਿਸ ਰਣਜੀਤ ਸਿੰਘ ਰਿਪੋਰਟ ਵਿੱਚ ਵੱਡੇ ਆਗੂਆਂ ਅਤੇ ਪੁਲਸ ਅਫਸਰਾਂ ਦਾ ਨਾਮ ਹੈ ਪਰ ਐਕਸ਼ਨ ਟੇਕਨ ਰਿਪੋਰਟ ਵਿਚੋਂ ਉਹ ਗਾਇਬ ਹਨ।

ਦਰਅਸਲ ਕਾਨੂੰਨਦਾਨ ਫੂਲਕਾ ਸਮੇਤ ਸਭ, ਇੱਥੋਂ ਤੱਕ ਕਿ ਬੇਅਦਬੀ ਰਿਪੋਰਟ ਕਿੱਧਰੇ ਵੀ ਸਪਸ਼ਟ ਨਹੀਂ ਕਰ ਰਹੀ ਕਿ ਸ਼ਾਂਤਮਈ ਧਰਨਾਕਾਰੀ ਸੰਗਤ 'ਤੇ ਗੋਲੀ ਦਾ ਹੁਕਮ ਕਿਸ ਨੇ ਦਿੱਤਾ? ਜਾਂ ਕੀ ਗੋਲੀ ਬਗੈਰ ਕਿਸੇ ਹੁਕਮ ਦੇ ਚਲੀ? ਪੂਰੀ ਬਹਿਸ ਵਿੱਚ ਬਚਗਾਨਾਗਿਰੀ ਗਾ ਖੂਬ ਨਗਾਰਾ ਵੱਜਾ। ਪੰਜਾਬ ਦੇ ਦੇਸ਼-ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਸੋਚੀਆਂ-ਸਮਝੀਆਂ ਚਾਲਾਂ ਰਾਹੀਂ ਮੂਰਖ ਬਣਾਉਣਾ ਚਾਹਿਆ। ਇਹ ਮਾਮਲਾ ਗ੍ਰਹਿ ਮੰਤਰਾਲੇ ਨਾਲ ਸਬੰਧਤ ਸੀ ਪਰ ਘਸੀਟਿਆ ਮੁੱਖ ਮੰਤਰੀ, ਉਸ ਦੇ ਸਟਾਫ ਨੂੰ ਜਾ ਰਿਹਾ ਸੀ। ਗ੍ਰਹਿ ਮੰਤਰਾਲਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਾਸ ਸੀ।
----------
ਕਾਨੂੰਨਦਾਨ ਫੂਲਕਾ ਸਮੇਤ ਸਭ, ਇੱਥੋਂ ਤੱਕ ਕਿ ਬੇਅਦਬੀ ਰਿਪੋਰਟ ਕਿੱਧਰੇ ਵੀ ਸਪਸ਼ਟ ਨਹੀਂ ਕਰ ਰਹੀ ਕਿ ਸ਼ਾਂਤਮਈ ਧਰਨਾਕਾਰੀ ਸੰਗਤ 'ਤੇ ਗੋਲੀ ਦਾ ਹੁਕਮ ਕਿਸ ਨੇ ਦਿੱਤਾ? ਜਾਂ ਕੀ ਗੋਲੀ ਬਗੈਰ ਕਿਸੇ ਹੁਕਮ ਦੇ ਚਲੀ?
----------
ਦੂਸਰੇ ਜੇ ਮੁੱਖ ਮੰਤਰੀ ਉੱਚ ਸਿਵਲ ਅਤੇ ਪੁਲਸ ਅਫਸਰਾਂ ਤੋਂ ਰਿਪੋਰਟ ਤਲਬ ਕਰ ਰਿਹਾ ਸੀ ਤਾਂ ਇਹ ਪ੍ਰਸਾਸ਼ਨਿਕ ਪੱਖੋਂ ਸੁਭਾਵਿਕ ਪ੍ਰਕਿਰਿਆ ਸੀ। ਮੁੱਖ ਸਕੱਤਰ, ਪੁਲਸ ਮੁਖੀ ਜਾਂ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨਾਲ ਸੰਪਰਕ ਵਿੱਚ ਰਹਿਣਾ ਹੁੰਦਾ ਹੈ।

ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਭਾਰਤ ਨਾਲ ਕੀਤੇ ਜੁਲਮਾਂ, ਪਾਪਾਂ, ਅਨਿਆਵਾਂ ਤੋਂ ਕਾਂਗਰਸ ਪਾਰਟੀ ਕਦੇ ਵੀ ਭੱਜ ਨਹੀਂ ਸਕਦੀ।
 
ਹੁਣੇ-ਹੁਣੇ ਮਾਣਯੋਗ ਤਿਬਤਨ ਦਲਾਈ ਲਾਮਾ ਨੇ ਸਪਸ਼ਟ ਕਿਹਾ ਕਿ ਭਾਰਤ ਦੀ ਵੰਡ ਲਈ ਪ੍ਰਮੁੱਖ ਤੌਰ 'ਤੇ ਪੰਡਤ ਜਵਾਹਰ ਲਾਲ ਨਹਿਰੂ ਜੁਮੇਂਵਾਰ ਸਨ। ਜੇ ਮਹੁੰਮਦ ਅਲੀ ਜਿਨਾਹ ਨੂੰ ਅਖੰਡ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ ਤਾਂ ਭਾਰਤ ਦੋ ਟੋਟੇ ਨਾ ਹੁੰਦਾ। ਹਕੀਕਤ ਵਿੱਚ ਜੇ ਕਾਂਗਰਸ ਪਾਰਟੀ ਚਾਹੁੰਦੀ ਤਾਂ ਦੇਸ਼ ਦੀ ਵੰਡ ਨਾ ਹੁੰਦੀ। ਨਾ 10 ਲੱਖ ਬੇਗੁਨਾਹ ਹਿੰਦੂ-ਸਿੱਖ ਮਰਦਾ।

ਭਾਸ਼ਾ ਦੇ ਅਧਾਰ 'ਤੇ ਫਜ਼ਲ ਅਲੀ ਕਮਿਸ਼ਨ ਨੇ ਕਾਂਗਰਸ ਦੇ ਦਬਾਅ ਹੇਠ ਪੰਜਾਬੀ ਸੂਬਾ ਬਣਾਉਣ ਦੀ ਸਿਫਾਰਸ਼ ਨਾ ਕੀਤੀ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਿਰੁੱਧ ਮੋਰਚਾ ਲਗਾਉਣਾ ਪਿਆ। ਦਸ ਸਾਲ ਦੇ ਸੰਘਰਸ਼ ਬਾਅਦ ਜੇ ਪੰਜਾਬੀ ਸੂਬਾ ਸੰਨ 1966 ਵਿੱਚ ਦਿੱਤਾ ਤਾਂ ਉਹ ਵੀ ਲੰਗੜਾ।

ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਜਦੋਂ ਇਹ ਕਿਹਾ ਕਿ ਬਾਦਲ ਜੇ ਸੁਖਬੀਰ ਬਾਦਲ ਨੂੰ ਜੰਮਦਿਆਂ ਮਾਰ ਦਿੰਦਾ ਤਾਂ ਬਰਗਾੜੀ, ਕੋਟਕਪੂਰਾ ਬੇਅਦਬੀ ਕਾਂਡ ਨਾ ਹੁੰਦੇ। ਕੋਈ ਸਿੱਖ, ਪੰਜਾਬੀ, ਭਾਰਤੀ, ਕਾਂਗਰਸੀ ਜਾਂ ਆਮ ਆਦਮੀ ਪਾਰਟੀ ਜਾਂ ਲੋਕ ਇਨਸਾਫ ਪਾਰਟੀ ਸਬੰਧਿਤ ਵਿਧਾਇਕ ਜ਼ਮੀਰ ਦੀ ਅਵਾਜ਼ ਚੁੱਕਦਿਆਂ ਜਵਾਬ ਨਾ ਦੇ ਸਕਿਆ ਕਿ ਜੇ ਪੰਡਤ ਜਵਾਹਰ ਲਾਲ ਨਹਿਰੂ ਬੀਬੀ ਇੰਦਰਾ ਗਾਧੀ ਨੂੰ ਜੰਮਦਿਆਂ ਮਾਰ ਦਿੰਦਾ ਤਾਂ ਦੇਸ਼ ਵਿੱਚ ਲੋਕਤੰਤਰ ਘਾਤੀ ਐਮਰਜੈਂਸੀ ਨਾ ਲੱਗਦੀ, ਸਿੱਖ ਮੁਕੱਦਮ ਅਸਥਾਨਾਂ ਸਮੇਤ ਪੰਜਾਬ ਅੰਦਰ ਨੀਲਾਤਾਰਾ ਅਪਰੇਸ਼ਨ ਫੌਜੀ ਕਾਰਵਾਈ ਨਾ ਹੁੰਦੀ, ਨਾ ਨਵੰਬਰ '84 ਵਿੱਚ ਦਿੱਲੀ ਤੇ ਹੋਰ ਥਾਵਾਂ 'ਤੇ ਸਿੱਖ ਕੌਮ ਦੀ ਨਸਲਕੁਸ਼ੀ ਹੁੰਦੀ। ਇਸ ਤੋਂ ਇਲਾਵਾ ਜੇ ਇਸ ਮੰਤਰੀ ਦੇ ਪਿਉ ਨੇ ਇਸ ਨੂੰ ਜੰਮਦਿਆਂ ਮਾਰ ਦਿੱਤਾ ਹੁੰਦਾ ਤਾਂ ਲੋਕਤੰਤਰ ਦੇ ਪਵਿੱਤਰ ਪੰਜਾਬ ਵਿਧਾਨ ਸਭਾ ਸਦਨ ਵਿਚ ਐਸੇ ਘਟੀਆ ਤੇ ਗੈਰ-ਪਾਰਲੀਮਾਨੀ ਸ਼ਬਦ ਕੋਈ ਨਾ ਬੋਲਦਾ।

ਅਸੀਂ ਸਪਸ਼ਟ ਕਰਦੇ ਹਾਂ ਕਿ ਸਾਡਾ ਮੰਤਵ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜੇ ਕੋਈ ਗਲਤੀ ਜਾਂ ਗੁਨਾਹ ਕੀਤਾ ਹੈ, ਉਸ ਦੀ ਡਿਫੈਂਸ ਨਹੀਂ ਹੈ, ਸਾਡਾ ਮੰਤਵ ਸਿਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੂਹ ਵਿਧਾਨਕਾਰਾਂ ਅਤੇ ਮਾਣਯੋਗ ਸਪੀਕਤ ਸਾਹਿਬ ਨੂੰ ਭਵਿੱਖ ਵਿੱਚ ਐਸੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਨੂੰ ਪਵਿੱਤਰ ਸਦਨ ਵਿੱਚ ਹੀ ਵਰਜਣ ਤੋਂ ਹੈ।

ਪੰਜਾਬ ਹੀ ਨਹੀਂ ਭਾਰਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਢ, ਸਨਮਾਨਿਤ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ 'ਤੇ ਚਿੱਕੜ ਸੁੱਟਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਸਾਹਿਬ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਂਦੇ। ਚੋਣਾਂ ਦੌਰਾਨ ਵੋਟਾਂ ਖਾਤਰ ਤਲਵੰਡੀ ਸਾਬੋ ਵਿਖੇ ਗੁੱਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਣੀ ਕਿ ਸੱਤਾ ਵਿੱਚ ਆਉਣ 'ਤੇ ਚਾਰ ਹਫ਼ਤਿਆਂ ਵਿੱਚ ਨਸ਼ੀਲੇ ਪਦਾਰਥਾਂ ਦਾ ਪੰਜਾਬ ਵਿਚੋਂ ਭੋਗ ਪਾ ਦਿਆਂਗਾ। ਕੀ ਇਹ ਧਾਰਮਿਕ ਬੇਅਦਬੀ ਨਹੀਂ ਸੀ? ਅਜੇ ਤਕ ਇੱਕ ਸਹੁੰ ਪੂਰੀ ਨਾ ਕਰਨਾ ਕੀ ਧਾਰਮਿਕ ਬੇਅਦਬੀ ਨਹੀਂ ਹੈ? ਕੀ ਤੁਹਾਡੇ ਸਾਸ਼ਨ ਵਿੱਚ ਧਾਰਮਿਕ ਬੇਅਦਬੀਆਂ ਨਹੀਂ ਹੋਈਆਂ? ਕੀ ਤੁਸੀਂ ਗ੍ਰਹਿ ਮੰਤਰੀ ਵਜੋਂ ਇਨ੍ਹਾਂ ਲਈ ਜੁਮੇਂਵਾਰ ਨਹੀਂ?

ਤੁਹਾਡੇ ਪਾਕਿਸਤਾਨੀ ਔਰਤ ਨਾਲ ਪਬਲਿਕ ਤੌਰ 'ਤੇ 'ਲਿਵ-ਇਨ ਰੀਲੇਸ਼ਨ' ਪੰਜਾਬ, ਪੰਜਾਬੀ, ਪੰਜਾਬੀਅਤ ਤੇ ਸਿੱਖ ਧਾਰਮਿਕ-ਸਮਾਜਿਕ ਰਸਮਾਂ ਰਿਵਾਜਾਂ ਅਨੁਕੂਲ ਹਨ? ਤੁਸੀਂ ਪੰਜਾਬ ਅਤੇ ਸਿੱਖ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

ਕੀ ਕਾਂਗਰਸ ਦੀ ਸੌਦਾ ਸਾਧ ਨਾਲ ਕੁੜਮਚਾਰੀ ਨਹੀਂ ਹੈ? ਪਵਿੱਤਰ ਸਦਨ ਵਿਚ ਐਨਾ ਗਿਆ-ਗੁਜ਼ਰਿਆ ਧਮੱਚੜ ਪਾਉਣ ਦੀ ਕੀ ਲੋੜ ਸੀ?

ਲੋਕ ਸਭਾ ਚੋਣਾਂ 'ਤੇ ਅੱਖ ਰੱਖਦਿਆਂ ਕਾਂਗਰਸ, ਆਪ ਅਤੇ ਲੋਕ ਇਨਸਾਫ ਪਾਰਟੀ ਨੇ ਜੋ ਕੀਤਾ ਇਸ ਦਾ ਰਾਜਨੀਤਕ ਲਾਭ ਦੇ ਉਲਟ ਨੁਕਸਾਨ ਬਹੁਤ ਹੋਇਆ ਹੈ।
----------
ਤਿਬਤਨ ਦਲਾਈ ਲਾਮਾ ਨੇ ਸਪਸ਼ਟ ਕਿਹਾ ਕਿ ਭਾਰਤ ਦੀ ਵੰਡ ਲਈ ਪ੍ਰਮੁੱਖ ਤੌਰ 'ਤੇ ਪੰਡਤ ਜਵਾਹਰ ਲਾਲ ਨਹਿਰੂ ਜੁਮੇਂਵਾਰ ਸਨ। ਹਕੀਕਤ ਵਿੱਚ ਜੇ ਕਾਂਗਰਸ ਪਾਰਟੀ ਚਾਹੁੰਦੀ ਤਾਂ ਦੇਸ਼ ਦੀ ਵੰਡ ਨਾ ਹੁੰਦੀ। ਨਾ 10 ਲੱਖ ਬੇਗੁਨਾਹ ਹਿੰਦੂ-ਸਿੱਖ ਮਰਦਾ।
----------
ਸ਼੍ਰੋਮਣੀ ਅਕਾਲੀ ਦਲ ਆਗੂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਬੰਧਿਤ ਆਗੂ ਮਾੜੇ ਹੋ ਸਕਦੇ ਹਨ ਪਰ ਇਨ੍ਹਾਂ ਦੋਹਾਂ ਸੰਸਥਾਵਾਂ ਦਾ ਇੱਕ ਵਿਲੱਖਣ ਸ਼ਾਨਾਮੱਤਾ ਇਤਿਹਾਸ ਹੈ। ਉਨ੍ਹਾਂ ਦੀ ਕਾਰਜ ਪ੍ਰਣਾਲੀ ਸਬੰਧੀ ਪਵਿੱਤਰ ਪੰਜਾਬ ਵਿਧਾਨ ਸਭਾ ਸਦਨ ਦੀ ਵਰਤੋਂ ਗੈਰ-ਲੋਕਤੰਤਰੀ ਤੇ ਗੈਰ-ਕਾਨੂੰਨੀ ਹੈ। ਸ਼੍ਰੋਮਣੀ ਕਮੇਟੀ ਸਬੰਧੀ ਪ੍ਰਸਤਾਵ, ਟਿੱਪਣੀ, ਕਾਰਵਾਈ ਦਾ ਅਧਿਕਾਰ ਸਿਰਫ ਭਾਰਤੀ ਪਾਰਲੀਮੈਂਟ ਨੂੰ ਹੈ।

ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਗੁਰੱਪ ਨੂੰ ਸਦਨ ਵਿਚੋਂ ਵਾਕ ਆਊਟ ਨਹੀਂ ਸੀ ਕਰਨਾ ਚਾਹੀਦਾ। ਬਲਕਿ ਸਦਨ ਵਿੱਚ ਬੈਠ ਕੇ ਸੱਤਾਧਾਰੀ ਕਾਂਗਰਸ, 'ਆਪ' ਧੱੜਿਆਂ ਅਤੇ ਲੋਕ ਇਨਸਾਫ ਪਾਰਟੀ ਦੀਆਂ ਗੈਰ-ਪਾਰਲੀਮਾਨੀ ਟਿੱਪਣੀਆਂ ਤੇ ਜ਼ਹਿਰੀਲੇ ਤੱਥਾਂ ਰਹਿਤ ਬਚਗਾਨਾ ਭਾਸ਼ਣਾਂ ਦਾ ਜਵਾਬ ਦੇਣਾ ਚਾਹੀਦਾ ਸੀ।

ਹੁਣ ਬਗੈਰ ਹੋਰ ਇੱਕ ਪਲ ਵੀ ਗਵਾਇਆਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਤੁਰੰਤ ਇੱਕ ਪ੍ਰੋਢ ਅਤੇ ਲੰਬਾ ਤਜ਼ਰਬਾ ਰੱਖਣ ਵਾਲੇ ਹੰਢੇ-ਵਰਤੇ ਮਹਾਂਰਥੀ ਆਗੂਆਂ ਦੀ 5 ਮੈਂਬਰੀ ਪ੍ਰੀਜ਼ੀਡੀਅਮ ਅਜੋਕੇ ਵੱਡੇ ਰਾਜਨੀਤਕ ਹਮਲਿਆਂ ਅਤੇ ਨੁਕਸਾਨਾਂ ਨੂੰ ਦੇਸ਼-ਵਿਦੇਸ਼ ਵਿੱਚ ਰੋਕਣ, ਪਾਰਟੀ ਅਤੇ ਇਸ ਦੇ ਸਮੂਹ ਕਾਡਰ ਨੂੰ ਹਮਲਾਵਰ ਰਾਜਨੀਤਕ ਗਤੀਸ਼ੀਲਤਾ ਪ੍ਰਦਾਨ ਕਰਨ ਲਈ ਗਠਤ ਕਰਨੀ ਚਾਹੀਦੀ ਹੈ।

ਇਸ ਪ੍ਰੀਜ਼ੀਡੀਅਮ ਵਿੱਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਸ਼ਾਮਲ ਕਰਨੇ ਚਾਹੀਦੇ ਹਨ।

ਸਿੱਖਾਂ ਦੇ ਕਤਲ-ਏ-ਆਮ, ਪੰਜਾਬ ਦਾ ਬੇੜਾ ਗਰਕ, ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਰਵਾਉਣ, ਬੇਰੋਜ਼ਗਾਰੀ, ਗੈਂਗਸਟਰ ਸਭਿਆਚਾਰ ਵੱਲ ਧਕੇਲਣ ਵਾਲੀਆਂ ਰਾਜਨੀਤਕ ਪਾਰਟੀਆਂ ਦਾ ਮੁਕਾਬਲਾ ਕਰਨ ਲਈ ਦੇਸ਼-ਵਿਦੇਸ਼ ਤੇ ਪੰਜਾਬ ਅੰਦਰ ਲਾਮਬੰਦੀ ਕਰਨੀ ਚਾਹੀਦੀ ਹੈ। ਦੇਸ਼-ਵਿਦੇਸ਼ ਅੰਦਰ ਸਿੱਖ ਆਗੂਆਂ ਜਿਵੇਂ ਕਿ ਦਿੱਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. 'ਤੇ ਅਮਰੀਕਾ ਅੰਦਰ ਬਾਰ-ਬਾਰ ਹਮਲੇ ਰੋਕਣ ਅਤੇ ਐਸੇ ਗੈਰ-ਸਿੱਖ ਅਨਸਰ ਨੂੰ ਬੇਨਕਾਬ ਕਰਨ, ਹਰ ਥਾਂ ਪਾਰਟੀ ਅਤੇ ਕੌਮੀ ਢਾਂਚਾ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ।

ਸਭ ਤੋਂ ਜ਼ਰੂਰੀ ਭਵਿੱਖ ਵਿੱਚ ਪਵਿੱਤਰ ਵਿਧਾਨ ਸਭਾ ਸਦਨ ਨੂੰ ਐਸੀ ਅਦਿ ਨੀਵੇਂ ਦਰਜੇ ਦੀਆਂ ਬਹਿਸਾਂ ਤੋਂ ਮੁਕਤ ਰੱਖਣ ਦਾ ਸੰਜੀਦਾ ਹੱਲ ਲੱਭਿਆ ਜਾ ਸਕੇ।

(*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER