ਵਿਚਾਰ
ਕਿਵੇਂ ਬਹੁੜੀ ਕਰਨਗੇ ਬਾਦਲਾਂ ਦੇ ਇਹ ਟਕਸਾਲੀ ਅਕਾਲੀ?
- ਨਰਿੰਦਰ ਪਾਲ ਸਿੰਘ
ਕਿਵੇਂ ਬਹੁੜੀ ਕਰਨਗੇ ਬਾਦਲਾਂ ਦੇ ਇਹ ਟਕਸਾਲੀ ਅਕਾਲੀ?



ਬੀਤੇ ਦਿਨੀਂ ਜਿਉਂ ਹੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੇ ਜਾਣ, ਮੰਤਰੀ ਮੰਡਲ ਵਲੋਂ ਪ੍ਰਵਾਨ ਕਰਨ ਤੇ ਫਿਰ ਇਹ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਦਾ ਐਲਾਨ ਹੋਇਆ ਤਾਂ ਰਿਪੋਰਟ ਪ੍ਰਤੀ ਇਤਰਾਜ਼ ਤੇ ਜੋ ਵੀ ਐਲਾਨ ਸੁਣਨ ਨੂੰ ਮਿਲੇ ਉਹ ਕੇਵਲ ਤੇ ਕੇਵਲ ਬਾਦਲ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੀ ਸਨ। ਉਹ ਜਿਥੇ ਵੀ ਜਾ ਰਹੇ ਸਨ ਉਥੇ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਉਸ ਦੀ ਜਾਂਚ ਰਿਪੋਰਟ ਨੂੰ ਵੱਖ-ਵੱਖ ਲਕਬਾਂ ਨਾਲ ਸੰਬੋਧਨ ਕਰ ਰਹੇ ਸਨ।

ਫਿਰ ਇੱਕ ਅਜਿਹਾ ਦਿਨ ਵੀ ਆਇਆ ਜਦੋਂ ਦਲ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਫੈਸਲਾ ਲਿਆ ਕਿ ਉਹ ਸਦਨ ਵਿੱਚ ਜਾਂਚ ਰਿਪੋਰਟ ਦਾ ਡੱਟ ਕੇ ਵਿਰੋਧ ਕਰੇਗੀ। ਆਖਿਰ 28 ਅਗਸਤ ਦਾ ਉਹ ਦਿਨ ਵੀ ਆਇਆ ਜਿਸ ਦਿਨ ਵਿਧਾਨ ਸਭਾ ਦੇ ਸਦਨ ਵਿੱਚ ਇਹ ਰਿਪੋਰਟ ਉਪਰ ਬਹਿਸ ਹੋਣੀ ਸੀ। ਸੱਤਾਧਾਰੀ ਧਿਰ ਨੇ ਬਹਿਸ ਦਾ ਵੱਖ-ਵੱਖ ਟੀਵੀ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕਰਨ ਦਾ ਫੈਸਲਾ ਵੀ ਸੁਣਾ ਦਿੱਤਾ ਤਾਂ ਜੋ ਆਮ ਲੋਕਾਂ ਨੂੰ ਵੀ ਕਾਰਵਾਈ ਦਾ ਪਤਾ ਲੱਗ ਸਕੇ। ਪ੍ਰੰਤੂ ਸਮੁੱਚਾ ਬਾਦਲ ਦਲ, ਸਮੇਤ ਇਸ ਦੇ ਸਰਪ੍ਰਸਤ ਤੇ ਪ੍ਰਧਾਨ, ਵਿਧਾਨ ਸਭਾ ਤੋਂ ਬਾਹਰ ਹੋ ਗਏ ਤੇ ਬਹਿਸ ਵਿੱਚ ਸ਼ਾਮਿਲ ਹੀ ਨਹੀਂ ਹੋਏ। ਨਤੀਜਾ ਸਭ ਦੇ ਸਾਹਮਣੇ ਸੀ ਕਿ ਸੱਤਾਧਾਰੀ ਵਿਧਾਇਕਾਂ, ਮੰਤਰੀਆਂ ਤੇ ਵਿਰੋਧੀ ਦਲ ਵਿਧਾਇਕਾਂ ਨੇ ਬੇਅਦਬੀ ਤੇ ਬਹਿਬਲ ਕਲਾਂ ਕਾਂਡ ਤੇ ਜਾਂਚ ਰਿਪੋਰਟ ਪ੍ਰਤੀ ਆਪੋ-ਆਪਣੇ ਮਨਾਂ ਦੇ ਵਲਵਲੇ ਬਿਨਾਂ ਕਿਸੇ ਰੋਕ-ਟੋਕ ਤੇ ਬੇਝਿਜਕ ਬਿਆਨ ਕਰ ਦਿੱਤੇ।

ਜਦ ਇਹ ਸਪਸ਼ਟ ਹੋ ਗਿਆ ਕਿ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਸੇਕ ਕਿਸ ਦਿਸ਼ਾ ਤੇ ਕਿਸ ਵੱਲ ਜਾਏਗਾ ਤਾਂ ਦਲ ਦੀ ਕੋਰ ਕਮੇਟੀ ਨੇ ਇੱਕ ਵਾਰ ਫਿਰ ਸਿਰ ਜੋੜਿਆ। ਤੇ ਇਸ ਵਾਰ ਵੀ ਦਲ ਦੇ ਨੌਜੁਆਨ ਪ੍ਰਧਾਨ ਤੇ 10 ਸਾਲ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਸਾਹਮਣੇ ਰਣਨੀਤੀ ਬਿਆਨ ਕਰਦਿਆਂ ਐਲਾਨ ਕੀਤਾ ਕਿ ਦਲ, ਇੱਕ ਲੰਮੇ ਸਮੇਂ ਤੋਂ ਘਰਾਂ 'ਚ ਬੈਠੇ ਟਕਸਾਲੀ ਆਗੂਆਂ ਨੂੰ ਨਾਲ ਲੈਕੇ ਚਲੇਗਾ। ਬਿਆਨ ਦੇ ਅਗਲੇ ਦਿਨ ਹੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਆਦਿ ਮੀਡੀਆ ਦੇ ਰੂਬਰੂ ਹੋਏ। ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਸਾਹਮਣੇ ਆਏ। ਦਲ ਦੇ ਹੋਰ ਕਿਹੜੇ-ਕਿਹੜੇ ਟਕਸਾਲੀ ਆਗੂ ਆਉਣ ਵਾਲੇ ਦਿਨਾਂ ਵਿੱਚ ਅੱਗੇ ਆਉਣਗੇ ਇਸ ਬਾਰੇ ਸ਼ੋਸ਼ਲ ਮੀਡੀਆ 'ਤੇ ਤਨਜ ਭਰੇ ਬੋਲ ਸੁਣਨ ਤੇ ਵੇਖਣ ਨੂੰ ਮਿਲਣੇ ਸ਼ੁਰੂ ਹੋਏ ਕਿ 'ਕਿਸੇ ਨੂੰ ਸੱਦਾ ਆਇਆ ਬਈ'।

ਜਾਂਚ ਰਿਪੋਰਟ ਤੋਂ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਬਾਦਲ ਦਲ ਵਲੋਂ ਅਪਣਾਈ ਰਣਨੀਤੀ ਕੀ ਰੰਗ ਲਿਆਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਦਹਾਕਿਆਂ ਤੋਂ ਘਰਾਂ ਦੀਆਂ ਚਾਰ ਦੀਵਾਰੀਆਂ ਤੀਕ ਸੀਮਤ ਕਰ ਦਿੱਤੇ ਗਏ ਇਹ ਟਕਸਾਲੀ ਅਕਾਲੀ ਤੇ ਵਿਸ਼ੇਸ਼ ਕਰਕੇ ਬਾਦਲਾਂ ਨਾਲ ਜੁੜੇ ਲੋਕ, ਦਲ ਦੀ ਕਿਵੇਂ ਬਹੁੜੀ ਕਰਨਗੇ? ਇਹ ਚਰਚਾ ਜੋਰਾਂ 'ਤੇ ਹੈ।

ਸਭ ਤੋਂ ਪਹਿਲਾਂ ਗੱਲ ਕਰਨੀ ਬਣਦੀ ਹੈ ਬਾਦਲ ਦਲ ਦੇ ਉਨ੍ਹਾਂ ਸੀਨੀਅਰ ਤੇ ਟਕਸਾਲੀ ਆਗੂਆਂ ਦੀ ਜੋ ਦਲ ਦੇ ਮੌਜੂਦਾ ਸਰਪ੍ਰਸਤ ਦੀ ਉਮਰ ਦੇ ਕਰੀਬ ਪਹੁੰਚਣ ਵਾਲੇ ਹਨ ਤੇ ਕਈ ਦਹਾਕਿਆਂ ਤੋਂ ਦਲ ਵਲੋਂ ਲਗਾਏ ਗਏ ਵੱਖ-ਵੱਖ ਮੋਰਚਿਆਂ ਵਿੱਚ ਜੇਲ੍ਹਾਂ ਤੀਕ ਕੱਟ ਚੁੱਕੇ ਹਨ। ਪ੍ਰੰਤੂ ਉਨ੍ਹਾਂ ਨੂੰ ਕਦੇ ਦਲ ਦੀ ਪ੍ਰਧਾਨਗੀ ਦੇ ਵਕਾਰੀ ਅਹੁਦੇ ਦੇ ਯੋਗ ਹੀ ਨਹੀਂ ਸਮਝਿਆ ਗਿਆ। ਜੇ ਕਿਧਰੇ ਇਨ੍ਹਾਂ ਸੀਨੀਅਰ ਆਗੂਆਂ ਨੂੰ 'ਮਾਣ' ਬਖਸ਼ਿਆ ਗਿਆ ਹੈ ਤਾਂ ਉਹ ਇਹੀ ਹੈ ਕਿ ਉਨ੍ਹਾਂ ਨੂੰ ਅਸਿੱਧੇ ਰੂਪ ਵਿੱਚ ਦਲ ਨਾਲ ਜੋੜੇ ਰੱਖਣ ਲਈ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਪਾਰਟੀ ਵਿੱਚ ਅਹੁਦੇ ਤੇ ਫਾਇਦੇ ਦੇ ਅਹੁਦੇ ਜ਼ਰੂਰ ਦਿੱਤੇ ਗਏ ਹਨ।

ਅਜਿਹੇ ਹੀ ਕੁਝ ਸੀਨੀਅਰ ਅਕਾਲੀ ਆਗੂਆਂ ਨੂੰ ਪਾਰਲੀਮੈੈਂਟ ਵਿੱਚ ਦਿੱਤੇ ਮਾਣ ਦੀ ਮੂੰਹ ਬੋਲਦੀ ਤਸਵੀਰ ਹੈ ਡਾ.ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਨੂੰ ਅੱਖੋਂ-ਪਰੋਖੇ ਕਰਕੇ ਕੇਂਦਰ ਦੀ ਭਾਈਵਾਲ ਸਰਕਾਰ ਵਿੱਚ ਮੰਤਰੀ ਮੰਡਲ ਵਿੱਚ ਬਾਦਲ ਪਰਿਵਾਰ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸ਼ਾਮਿਲ ਕਰਵਾਉਣਾ।

ਇੱਕ ੳੇੁਹ ਵੀ ਸਮਾਂ ਵੇਖਿਆ ਗਿਆ ਹੈ ਜਦੋਂ ਮਾਝੇ ਦੀਆਂ ਸਟੇਜਾਂ ਤੋਂ ਮਾਝੇ ਦੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੀ ਮੌਜੂਦਗੀ ਵਿੱਚ ਦਲ ਦੇ ਯੂਥ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਾਝੇ ਦੇ ਜਰਨੈਲ ਵਜੋਂ ਸੰਬੋਧਨ ਹੀ ਨਹੀਂ ਕੀਤਾ ਗਿਆ ਬਲਕਿ ਪ੍ਰਚਾਰਿਆ ਗਿਆ। ਦਲ ਦੇ ਇਸੇ ਯੂਥ ਵਿੰਗ ਆਗੂਆਂ ਨੇ ਡਾ.ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਵਰਗੇ ਸੀਨੀਅਰ ਆਗੂਆਂ ਦੇ ਵੋਟ ਬੈਂਕ ਤੀਕਰ ਨੂੰ ਖੋਰਾ ਲਾਉਣ ਲਈ ਹੱਥਕੰਡੇ ਵਰਤੇ। ਇਹੀ ਹਾਲ ਦੋਆਬੇ ਤੇ ਮਾਲਵੇ ਦਾ ਹੈ ਜਿਥੇ ਦਲ ਦੇ ਯੂਥ ਵਿੰਗ ਦੇ ਅਹੁਦੇਦਾਰਾਂ ਦੀ ਤੂਤੀ ਬੋਲਦੀ ਹੈ ਤੇ ਸੀਨੀਅਰ ਆਗੂਆਂ ਮਗਰ ਤਾਂ ਮਾਮੂਲੀ ਵਰਕਰ ਤੁਰਨ ਤੋਂ ਵੀ ਗੁਰੇਜ ਕਰਦੇ ਹਨ।

ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਹੁਣ ਜਦੋਂ ਦਲ ਦੇ ਟਕਸਾਲੀ ਆਗੂਆਂ ਦੀ ਥਾਂ 'ਤੇ ਉਹ ਨੌਜੁਆਨ ਆਗੂ ਕਾਬਜ ਹੋ ਚੁੱਕੇ ਹਨ ਜੋ ਟਕਸਾਲੀ ਆਗੂਆਂ ਨੂੰ ਸਮਾਂ ਵਿਹਾਅ ਚੁੱਕੇ ਲੋਕ ਦੱਸਦੇ ਨਹੀਂ ਥੱਕਦੇ ਤਾਂ ਕਿਹੜਾ ਟਕਸਾਲੀ ਬਜ਼ੁਰਗ ਇਨ੍ਹਾਂ ਦੇ ਨਖਰੇ ਤੇ ਤਨਜ ਝਲੇਗਾ।

ਕੀ ਇਨ੍ਹਾਂ ਟਕਸਾਲੀ ਆਗੂਆਂ ਤੇ ਵਰਕਰਾਂ ਵਿੱਚ ਉਹ ਲੋਕ ਸ਼ਾਮਿਲ ਨਹੀਂ ਹਨ ਜਿਨ੍ਹਾਂ ਨੂੰ ਸਮੇਂ-ਸਮੇਂ ਕਾਂਗਰਸ ਦੀ ਏ ਟੀਮ, ਬੀ ਟੀਮ ਤੇ ਪੰਥ ਦੇ ਗੱਦਾਰ ਵਰਗੇ ਲਕਬਾਂ ਨਾਲ ਦੁਰਕਾਰਿਆ ਗਿਆ ਹੈ। ਆਖਿਰ ਉਨ੍ਹਾਂ ਟਕਸਾਲੀ ਆਗੂਆਂ ਦੀ ਲਿਸਟ ਵੀ ਦਲ ਪਾਸ ਜ਼ਰੂਰ ਹੋਵੇਗੀ ਤਾਂ ਹੀ ਉਨ੍ਹਾਂ ਨਾਲ ਰਾਬਤਾ ਕਾਇਮ ਹੋ ਸਕੇਗਾ। ਤੇ ਅਜਿਹਾ ਕਿਹੜਾ ਆਗੂ ਹੋਵੇਗਾ ਜੋ ਆਪਣੇ ਹਲਕੇ ਵਿੱਚ ਕਿਸੇ ਹੋਰ ਨੂੰ ਅੱਗੇ ਆਉਂਦਿਆਂ ਬਰਦਾਸ਼ਤ ਕਰ ਲਵੇਗਾ।

ਸਵਾਲ ਤਾਂ ਇਹ ਵੀ ਹੈ ਕਿ 1997 ਤੋਂ ਲੈਕੇ 2017 ਤੀਕ ਦੇ ਦੋ ਦਹਾਕਿਆਂ ਦੌਰਾਨ ਦਲ ਨੇ 15 ਸਾਲ ਸੱਤਾ ਸੁੱਖ ਭੋਗਿਆ ਹੈ। ਉਸ ਵੇਲੇ ਜੋ ਸੱਤਾ ਸੁੱਖ ਦੇ ਗੱਫੇ ਵੰਡੇ ਗਏ ਉਨ੍ਹਾਂ ਵਿੱਚ ਅਜਿਹੇ ਟਕਸਾਲੀ ਅਕਾਲੀਆਂ ਦਾ ਹਿੱਸਾ ਕਿਤਨੇ ਫੀਸਦੀ ਸੀ। ਕੀ ਉਹ ਟਕਸਾਲੀ ਅਕਾਲੀ ਇਸ ਯੋਗ ਰਹਿਣ ਦਿੱਤੇ ਗਏ ਹਨ ਕਿ ਦਲ ਦੇ ਯੂਥ ਵਿੰਗ ਆਗੂਆਂ ਦੀਆਂ ਫਾਰਚੂਨਰ, ਲੈਂਡ ਕਰੂਜ਼ਰ, ਐੱਸ.ਯੂ.ਵੀ., ਡਸਟਰ ਵਰਗੀਆਂ ਗੱਡੀਆਂ ਦਾ ਸਕੂਟਰਾਂ ਤੇ ਮੋਟਰ ਸਾਈਕਲਾਂ ਮੁਕਾਬਲਾ ਕਰ ਸਕਣ।

ਜਿਥੋਂ ਤੀਕ ਸਵਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਹੈ ਕੀ ਇਹੀ ਉਹੀ ਟਕਸਾਲੀ ਅਕਾਲੀ ਨਹੀਂ ਜਿਨ੍ਹਾਂ ਨੂੰ ਦਲ ਦੇ ਉਸ ਪ੍ਰਧਾਨ ਦਾ ਹੁਕਮ ਮੰਨਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ ਜੋ ਇਨ੍ਹਾਂ ਦੇ ਪੋਤਰਿਆਂ ਦੀ ਉਮਰ ਦੇ ਹਨ। ਕੀ ਅਵਤਾਰ ਸਿੰਘ ਮੱਕੜ ਤੇ ਬਡੂੰਗਰ ਦੀ ਕਮੇਟੀ ਪ੍ਰਧਾਨ ਵਜੋਂ ਵਿਵਾਦਾਂ ਵਿੱਚ ਰਹੀ ਕਾਰਗੁਜ਼ਾਰੀ (ਮੂਲ ਨਾਨਕਸ਼ਾਹੀ ਕੈਲੰਡਰ ਖਤਮ ਕਰਨਾ, ਪੰਚ ਪ੍ਰਧਾਨ ਸੰਸਥਾ ਨੂੰ ਚਣੌਤੀ, ਡੇਰਾ ਸਿਰਸਾ ਮੁਆਫ਼ੀ ਤੇ ਫਿਰ ਉਸ ਨੂੰ ਸਹੀ ਕਰਾਰ ਦੇਣ ਲਈ ਖਰਚੇ ਕਰੋੜਾਂ ਰੁਪਏ ਦੇ ਫੰਡ), ਦਲ ਨੁੰ ਕੋਈ ਰਾਹਤ ਦੇ ਸਕਣਗੇ?

ਕੀ ਇਹ ਸੰਭਵ ਹੋ ਸਕੇਗਾ ਕਿ ਕਈ ਦਹਾਕਿਆਂ ਤੋਂ ਘਰਾਂ ਵਿੱਚ ਬੈਠਣ ਲਈ ਮਜਬੂਰ ਕੀਤੇ ਗਏ ਟਕਸਾਲੀ ਆਗੂ ਉਨ੍ਹਾਂ ਨੌਜੁਆਨ ਆਗੂਆਂ ਨਾਲ ਸਮਝੋਤਾ ਕਰ ਲੈਣ ਜਿਨ੍ਹਾਂ ਦੇ ਦਿੱਤੇ ਹੋਏ ਜ਼ਖ਼ਮ ਉਹ ਅੱਜ ਤੀਕ ਪਲੋਸ ਰਹੇ ਹਨ?

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER