ਵਿਚਾਰ
ਰਾਜੀਵ - ਲੌਂਗੋਵਾਲ ਸੰਧੀ
'ਪੰਥ ਦੀ ਪਿੱਠ ਵਿਚ ਛੁਰਾ' ਤੋਂ 'ਅਕਾਲੀ ਦਲ ਦੇ ਅਨੁਸ਼ਾਸਤ ਸਿਪਾਹੀ' ਤਕ ਦਾ ਸਫ਼ਰ
- ਸੁਖਦੇਵ ਸਿੰਘ
'ਪੰਥ ਦੀ ਪਿੱਠ ਵਿਚ ਛੁਰਾ' ਤੋਂ 'ਅਕਾਲੀ ਦਲ ਦੇ ਅਨੁਸ਼ਾਸਤ ਸਿਪਾਹੀ' ਤਕ ਦਾ ਸਫ਼ਰ



ਅੱਜ 24 ਜੁਲਾਈ ਹੈ! ਪੰਜਾਬ ਦੇ ਰਾਜਸੀ ਇਤਿਹਾਸ ਦਾ ਇਕ ਹੋਰ ਚੰਦਰਾ, ਕੁਲਹਿਣਾ ਦਿਹਾੜਾ।

ਅੱਜ ਦੇ ਦਿਨ, 33 ਸਾਲ ਪਹਿਲਾਂ, ਹਰਚੰਦ ਸਿੰਘ ਲੌਂਗੋਵਾਲ ਨਾਂ ਦਾ ਸਾਧ ਦਿੱਲੀ ਪਹੁੰਚਿਆ, ਚੁੱਪ-ਚਾਪ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਇਕ ਸੰਧੀ ਕਰ ਆਇਆ। ਅਜਿਹੀ ਸੰਧੀ ਜਿਸ ਦਾ ਨਾ ਕੋਈ ਮੂੰਹ ਸੀ, ਨਾ ਮੱਥਾ।

ਇਹ ਸੰਧੀ ਅੱਜ ਤਕ ਪੰਜਾਬ ਦੀ ਜਾਨ ਦਾ ਖੌ ਬਣੀ ਹੋਈ ਹੈ। ਇਸ ਰਾਹੀਂ, ਜਾਨ ਤੋਂ ਵੀ ਵਧ ਕੀਮਤੀ, ਪੰਜਾਬ ਦੇ ਪਾਣੀ ਦੇ ਬਚੇ-ਖੁਚੇ ਖਜ਼ਾਨੇ ਦੀਆਂ ਕੁੰਜੀਆਂ ਵੀ ਉਹ ਮੁਫਤੋ-ਮੁਫਤ ਕੇਂਦਰੀ ਸਰਕਾਰ ਦੇ ਹੱਥ ਫੜਾ ਆਇਆ। ਬਦਲੇ ਵਿਚ ਮਿਲਿਆ ਕੀ?

ਦੋ ਸਾਲਾਂ ਲਈ ਜੀ ਭਰ ਕੇ ਪੰਜਾਬ ਨੂੰ ਲੁੱਟਣ ਵਾਸਤੇ ਅਕਾਲੀ ਰਾਜ, ਜਿਸ ਨੂੰ ਨਿਰਧਾਰਤ ਪੰਜ ਸਾਲ ਵੀ ਨਾ ਮਿਲੇ। ਅਜਿਹਾ ਰਾਜ ਜੋ, ਜੇ ਲੋਕਰਾਜ ਦਾ ਦਾਅਵੇਦਾਰ ਕੇਂਦਰ ਚੋਣਾਂ ਕਰਵਾਉਣ ਤੋਂ ਵਧੇਰੇ ਸਮਾਂ ਇਨਕਾਰੀ ਨਹੀਂ ਹੋ ਸਕਦਾ ਸੀ, ਚੋਣਾਂ ਰਾਹੀਂ ਵੈਸੇ ਹੀ ਅਕਾਲੀਆਂ ਦੇ ਹੱਥ ਆ ਜਾਣਾ ਸੀ।
----------
ਸੰਧੀ ਉਪਰ ਹਸਤਾਖਰ ਰਾਤ ਦੇ ਕੋਈ ਢਾਈ-ਤਿੰਨ ਵਜੇ ਹੋਏ। ਇਹ ਅਨੋਖਾ ਸਮਾਂ ਕਿਉਂ ਚੁਣਿਆ ਗਿਆ?
----------
ਉਸ ਸੰਧੀ ਬਾਰੇ ਪਿਛਲੇ 33 ਸਾਲਾਂ ਵਿਚ ਬਹੁਤ ਕੁਝ ਲਿਖਿਆ ਗਿਆ ਹੈ। ਪਰ ਸਮਾਂ ਪੈਣ ਦੇ ਬਾਵਜੂਦ ਇਸ ਪਿਛਲੀ ਦੁਸ਼ਟਤਾ ਨੂੰ ਨਵੇਂ ਤੋਂ ਨਵੇਂ ਦ੍ਰਿਸ਼ਟੀਕੋਣ ਤੋਂ ਘੋਖਿਆ ਜਾ ਸਕਦਾ ਹੈ।

ਵਧੇਰੇ ਦੋਸਤਾਂ ਕੋਲ ਸ਼ਾਇਦ ਇਹ ਸੁੂਚਨਾ ਨਹੀਂ ਕਿ ਇਸ ਉਪਰ ਹਸਤਾਖਰ ਰਾਤ ਦੇ ਕੋਈ ਢਾਈ-ਤਿੰਨ ਵਜੇ ਹੋਏ। ਇਹ ਅਨੋਖਾ ਸਮਾਂ ਕਿਉਂ ਚੁਣਿਆ ਗਿਆ? ਕੀ ਇਸ ਦੀ ਸ਼ਬਦਾਵਲੀ ਜਾਂ ਧਾਰਾਵਾਂ ਉਪਰ ਲੰਮੀ ਕੋਈ ਬਹਿਸ ਚਲਦੀ ਰਹੀ ਸੀ ਜਿਸ ਕਾਰਨ ਰਾਤ ਪੈ ਗਈ ਸੀ? ਅਜਿਹੀ ਕੋਈ ਗੱਲ ਨਹੀਂ ਸੀ।

ਦਰਅਸਲ ਸਮੇਂ ਦੀ ਚੋਣ ਪਿਛੇ ਗੁੜੇ ਹੋਏ ਮਨਾਂ ਦੀ ਮਾਨਸਕਤਾ ਕਾਰਜਸ਼ੀਲ ਸੀ। ਇਹ ਕਰਤੂਤ ਪੰਜਾਬ ਦੇ ਚੇਤਨ ਲੋਕਾਂ ਦੀ ਪਿੱਠ ਪਿਛੇ ਹੋ ਰਹੀ ਸੀ। ਹਰ ਚੋਰੀ ਡਾਕੇ ਦੀ ਕਾਰਵਾਈ ਵੀ ਰਾਤ ਦੇ ਹਨੇਰਿਆਂ ਅਤੇ ਡਰ ਦੇ ਮਾਹੌਲ ਵਿਚ ਹੀ ਤਾਂ ਹੁੰਦੀ ਹੈ। ਉਦੇਸ਼ ਡਰੇ ਹੋਏ ਸਾਧ ਨੂੰ ਹੋਰ ਡਰਾਉਣਾ ਸੀ: ਉਸ ਦੀ ਮਨੋਬਿਰਤੀ ਅੰਦਰ ਪਾਪ ਸੀ। ਉਹ ਹਜ਼ਾਰਾਂ ਲਾਸ਼ਾਂ ਉਪਰੋਂ ਦੀ ਲੰਘਦਾ-ਟਪਦਾ ਇਥੇ ਪਹੁੰਚਿਆ ਸੀ। ਉਸ ਨੂੰ ਦਰਬਾਰ ਸਾਹਿਬ ਸਮੁੰਹ ਅੰਦਰ ਹਰ ਦੂਜੇ ਤੀਜੇ ਦਿਨ ਇਹ ਭਰੋਸਾ ਦੇਣਾ ਪੈਂਦਾ ਸੀ ਕਿ ਸਮਝੌਤੇ ਦੀਆਂ ਸ਼ਰਤਾਂ ਬਾਰੇ ਅਗਾਊਂ ਸੰਗਤਾਂ ਨੂੰ ਵਿਸ਼ਵਾਸ ਵਿਚ ਲਏ ਬਗੈਰ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਪਰ ਹੁਣ ਉਹ ਕੀ ਕਰ ਰਿਹਾ ਸੀ? ਉਹ ਵੀ ਹਜ਼ਾਰਾਂ ਲਾਸ਼ਾਂ ਨੂੰ ਲਤਾੜਦਾ ਹੋਇਆ ਬਾਹਰ ਨਿਕਲਿਆ ਸੀ?

ਪਰ ਦੂਜੇ ਪਾਸੇ ਏਜੰਸੀਆਂ ਅਤੇ ਉਨ੍ਹਾਂ ਦੇ ਏਜੰਟ ਘੇਰੀ ਬੈਠੇ ਸਨ ਜੋ ਉਸ ਨੂੰ ਸਬਜ਼ਬਾਗ ਵੀ ਵਿਖਾ ਰਹੇ ਸਨ ਜਿਸ ਵਿਚ ਉਸ ਦੀ ਉਪ-ਰਾਸ਼ਟਰਪਤੀ ਲਈ ਨਿਯੁਕਤੀ ਦੀ ਸੰਭਾਵਨਾ ਉਸ ਦੇ ਕੰਨੋਂ ਕੱਢੀ ਜਾ ਰਹੀ ਸੀ।

ਉਪਰ ਮੈਂ ਸੰਧੀ ਉਪਰ ਹਸਤਾਖਰਾਂ ਲਈ ਜਗੋਂ-ਬਾਹਰੀ ਸਮੇਂ ਦੀ ਚੋਣ ਦੀ ਗੱਲ ਕੀਤੀ ਹੈ। ਕੁਝ ਦਿਨ ਬਾਅਦ ਪ੍ਰੀਤਮ ਸਿੰਘ ਕੁੰਮੇਦਾਨ ਨੇ ਸੁਰਜੀਤ ਸਿੰਘ ਬਰਨਾਲੇ ਨੂੰ ਪੁੱਛਿਆ ਕਿ ਉਨ੍ਹਾਂ ਨੇ ਸੰਧੀ ਦੀ ਧਾਰਾ 9 ਵਿਚ "in the water" ਦੀ ਬਜਾਏ "in their share of water" ਕਿਉਂ ਲਿਖ ਦਿਤਾ। ਬਰਨਾਲੇ ਦਾ ਜਵਾਬ ਸੁਣਨਯੋਗ ਸੀ: "ਕੁੰਮੇਦਾਨ, ਤੈਨੂੰ ਸੱਚੀ ਗੱਲ ਦੱਸਾਂ? ਦਰਅਸਲ ਸੰਧੀ ਦੀਆਂ ਕਾਪੀਆਂ ਸਾਨੂੰ ਸਰਕਾਰੀ ਧਿਰ ਵਲੋਂ ਵਿਖਾਈਆਂ ਗਈਆਂ ਪਰ ਅਜੇ ਅਸੀਂ ਪੜ੍ਹੀਆਂ ਹੀ ਸਨ ਕਿ ਅਫ਼ਸਰਾਂ ਨੇ ਵਾਪਸ ਸਮੇਟ ਲਈਆਂ!"

ਕਰ ਲਵੋ ਘਿਉ ਨੂੰ ਭਾਂਡਾ!!

ਆਹ ਸੀ ਸਮੇਂ ਦੀ ਪੰਥਕ ਲੀਡਰਸ਼ਿਪ!!!

ਆਉ, ਹੁਣ ਆਪਾਂ ਇਸ ਸੰਧੀ ਦਾ ਇਕ ਹੋਰ ਪੱਖ ਵੇਖੀਏ।

ਚੰਡੀਗੜ੍ਹ ਦੇ ਭਵਿੱਖ ਨੂੰ ਇਕ ਪਾਸੇ ਹੋਰ ਪੰਜਾਬ ਅੰਦਰਲੇ ਅਖੌਤੀ ਹਿੰਦੀ ਬੋਲਦੇ ਇਲਾਕਿਆਂ ਨਾਲ ਜੋੜਨਾ ਤੇ ਦੂਜੇ ਪਾਸੇ ਨਦੀਆਂ ਦੇ ਪਾਣੀ ਨੂੰ ਵੰਡਣਯੋਗ ਬਣਾ ਕੇ ਚੰਡੀਗੜ੍ਹ ਦੇ ਭਵਿੱਖ ਨਾਲ ਨੱਥੀ ਕਰਨਾ ਕਿਸ ਮਹਾਨ ਦਿਮਾਗ ਦੀ ਉਪਜ ਸੀ?
----------
ਪਿਛਲੇ 58 ਸਾਲਾਂ ਦੌਰਾਨ ਹਰਿਆਣਾ ਵਾਲੇ ਖੇਤਰ ਨੂੰ ਪੰਜਾਬ ਦੇ ਮੁਕਾਬਲੇ ਪ੍ਰਤੀ ਏਕੜ ਵਧ ਪਾਣੀ ਮਿਲਦਾ ਆ ਰਿਹਾ ਹੈ ਜਦ ਕਿ ਪੰਜਾਬ ਤਿੰਨਾਂ ਦਰਿਆਵਾਂ ਦਾ ਕਾਨੂੰਨੀ ਤੌਰ 'ਤੇ ਮਾਲਕ ਹੈ ਅਤੇ ਹਰਿਆਣੇ ਨੂੰ ਇਹ ਕੁਦਰਤੀ ਦਾਤ ਨਹੀਂ ਮਿਲੀ ਹੋਈ।
----------
ਇਹ ਸਭ ਕੁਝ ਸੰਧੀ ਵਿਚ ਤੁਥ-ਮੁਥ ਕੀਤਾ ਮਿਲਦਾ ਹੈ ਪਰ ਇਸ ਦਾ ਪਿਛੋਕੜ ਕੀ ਹੈ? ਦਰਅਸਲ 1967-70 ਦੇ ਸਾਲਾਂ ਵਿਚ ਇੰਦਰਾ ਗਾਂਧੀ ਨੇ ਅਕਾਲੀਆਂ ਦੀ ਇਸ ਵਿਚਾਰ ਨਾਲ ਸਹਿਮਤੀ ਦਾ ਪ੍ਰਬੰਧ ਕਰ ਲਿਆ ਸੀ ਕਿ ਉਹ ਚੰਡੀਗੜ੍ਹ ਲੈ ਲੈਣ, ਪਰ ਬਦਲੇ ਵਿਚ ਅਬੋਹਰ ਫਾਜ਼ਿਲਕਾ ਦੀਆਂ ਤਹਿਸੀਲਾਂ ਹਰਿਆਣਾ ਨੂੰ ਦੇਣਾ ਮੰਨ ਲੈਣ। ਅਸਲ ਮਨੋਰਥ ਇਹ ਸੀ ਕਿ ਇਸ ਨਾਲ ਖਿੱਚ-ਧੁੂਹ ਕੇ ਹਰਿਆਣਾ ਨੂੰ ਸਤਲੁਜ ਤੇ ਬਿਆਸ ਦਰਿਆਵਾਂ ਦੇ ਰਾਏਪੇਰੀਅਨ ਬਣਾ ਦਿੱਤਾ ਜਾਵੇ। ਸੂਈ ਦੇ ਨੱਕੇ ਜਿੰਨੀ ਥਾਂ ਮਿਲ ਜਾਵੇ, ਉਸ ਵਿਚੋਂ ਹਾਥੀ ਲੰਘਾਉਣਾ ਇੰਦਰਾ ਗਾਂਧੀ ਦੇ ਖੱਬੇ ਹੱਥ ਦੀ ਖੇਡ ਸੀ। ਪਰ ਪੰਜਾਬ ਵਿਚ ਇਸ ਮੁੱਦੇ 'ਤੇ ਰੌਲਾ ਪੈ ਗਿਆ ਸੀ, ਅਕਾਲੀਆਂ ਨੂੰ ਪਿੱਛੇ ਹਟਣਾ ਪੈ ਗਿਆ।

ਪਰ ਚੰਡੀਗੜ੍ਹ ਬਨਾਮ ਪਾਣੀ ਦੇ ਵਟਾਂਦਰੇ ਦਾ ਮੁੱਦਾ ਤਾਂ ਅੱਜ ਤਕ ਸੰਧੀ ਰਾਹੀਂ ਜੀਵਤ ਰੱਖਿਆ ਜਾ ਰਿਹਾ ਹੈ। ਪਿਛਲੇ 58 ਸਾਲਾਂ ਦੌਰਾਨ ਹਰਿਆਣਾ ਵਾਲੇ ਖੇਤਰ ਨੂੰ ਪੰਜਾਬ ਦੇ ਮੁਕਾਬਲੇ ਪ੍ਰਤੀ ਏਕੜ ਵਧ ਪਾਣੀ ਮਿਲਦਾ ਆ ਰਿਹਾ ਹੈ ਜਦ ਕਿ ਪੰਜਾਬ ਤਿੰਨਾਂ ਦਰਿਆਵਾਂ ਦਾ ਕਾਨੂੰਨੀ ਤੌਰ 'ਤੇ ਮਾਲਕ ਹੈ ਅਤੇ ਹਰਿਆਣੇ ਨੂੰ ਇਹ ਕੁਦਰਤੀ ਦਾਤ ਨਹੀਂ ਮਿਲੀ ਹੋਈ।

ਇਹ ਕੇਂਦਰ ਦੀ ਸ਼ੈਤਾਨੀ ਢੰਗ ਨਾਲ ਪੰਜਾਬ ਨਾਲ ਕੀਤੀ ਬੇਈਮਾਨੀ ਦਾ ਨਤੀਜਾ ਹੈ। ਇਹੀ ਕਾਰਨ ਹੈ ਕਿ ਹਰਿਆਣਾ ਵਿਕਾਸ ਪੱਖੋਂ ਪੰਜਾਬ ਤੋਂ ਬਹੁਤ ਅੱਗੇ ਲੰਘ ਚੁੱਕਾ ਹੈ। ਅੱਜ ਹਾਲਤ ਇਹ ਹੈ ਕਿ ਹਰਿਆਣਾ ਇਸ ਪੁਜ਼ੀਸ਼ਨ ਵਿਚ ਆ ਗਿਆ ਹੈ ਕਿ ਉਹ ਹਰ ਪੰਜ ਸਾਲਾਂ ਵਿਚ ਚੰਡੀਗੜ੍ਹ ਜਿਹਾ ਇਕ ਨਵਾਂ ਸ਼ਹਿਰ ਵਸਾ ਸਕਦਾ ਹੈ। ਇਸ ਨੇ ਪਿਛਲੇ 52 ਸਾਲਾਂ ਵਿਚ ਇਕਲੇ ਗੁੜਗਾਉਂ ਅਤੇ ਦੱਖਣੀ ਦਿੱਲੀ ਵਾਲੇ ਪਾਸੇ ਪੈਂਦੇ ਹਰਿਆਣਾ ਦੇ 1,23,200 ਹੈਕਟੇਅਰ ਖੇਤਰਾਂ ਵਿਚ ਅਤਿ-ਆਧੁਨਿਕ ਸ਼ਹਿਰੀਕਰਨ ਲਈ ਬੁਨਿਆਦੀ ਢਾਂਚਾ ਖੜ੍ਹਾ ਕਰ ਲਿਆ ਹੈ ਜਦ ਕਿ ਚੰਡੀਗੜ੍ਹ ਕੁੱਲ ਮਿਲਾ ਕੇ ਮਹਿਜ਼ 11,400 ਹੈਕਟੇਅਰ ਵਿਚ ਹੈ। ਯਾਨੀ ਹਰਿਆਣਾ ਚੰਡੀਗੜ੍ਹ ਵਰਗੇ 11 ਸ਼ਹਿਰ ਵਸਾ ਚੁੱਕਾ ਹੈ।

ਪਰ ਸਾਡੇ ਨੀਲੇ-ਚਿੱਟੇ ਆਗੂ ਚੰਡੀਗੜ੍ਹ ਨੂੰ ਹੀ ਪਿੱਟੀ ਜਾ ਰਹੇ ਹਨ ਅਤੇ ਆਪਣੀ ਅਸਲੀ ਦੌਲਤ ਲੁਟਾਉਣ ਲਈ ਅੱਜ ਵੀ ਉਤਾਵਲੇ ਬੈਠੇ ਹਨ। ਤ੍ਰਾਸਦੀ ਇਹ ਹੈ ਕਿ ਪੰਜਾਬ ਅੱਜ ਵੀ ਪੰਜਾਬ ਦੇ ਦੁਸ਼ਮਣਾਂ ਨਾਲ ਭਰਿਆ ਪਿਆ ਹੈ!!!
----------
ਚੰਡੀਗੜ੍ਹ ਦੇ ਭਵਿੱਖ ਨੂੰ ਇਕ ਪਾਸੇ ਹੋਰ ਪੰਜਾਬ ਅੰਦਰਲੇ ਅਖੌਤੀ ਹਿੰਦੀ ਬੋਲਦੇ ਇਲਾਕਿਆਂ ਨਾਲ ਜੋੜਨਾ ਤੇ ਦੂਜੇ ਪਾਸੇ ਨਦੀਆਂ ਦੇ ਪਾਣੀ ਨੂੰ ਵੰਡਣਯੋਗ ਬਣਾ ਕੇ ਚੰਡੀਗੜ੍ਹ ਦੇ ਭਵਿੱਖ ਨਾਲ ਨੱਥੀ ਕਰਨਾ ਕਿਸ ਮਹਾਨ ਦਿਮਾਗ ਦੀ ਉਪਜ ਸੀ?
----------
ਪੰਜਾਬ ਦੇ ਲੋਕਾਂ ਦੀ ਪਿੱਠ ਪਿਛੇ, ਰਾਤ ਦੇ ਹਨੇੇਰਿਆਂ ਵਿਚ ਕੀਤੀ ਰਾਜੀਵ-ਲੌਂਗੋਵਾਲ ਸੰਧੀ ਨੇ ਦੂਜੇ ਦਿਨ ਦੀਆਂ ਅਖ਼ਬਾਰਾਂ ਦੇ ਪਹਿਲੇ ਪੰਨੇ ਮੱਲ ਲਏ, ਮੱਲਣੇ ਹੀ ਸਨ।

25 ਜੁਲਾਈ:

ਕਰਨਲ ਭਗਤ ਸਿੰਘ ਸਵੇਰੋ-ਸਵੇਰੀ ਤਿਆਰ ਹੋ ਕੇ ਮੇਰੇ ਕੋਲ ਪਹੁੰਚ ਗਏ। ਅਸੀਂ ਉਨ੍ਹੀਂ ਸਾਲੀਂ ਜਨਰਲ ਜਸਵੰਤ ਸਿੰਘ ਭੁੱਲਰ, ਜਨਰਲ ਨਰਿੰਦਰ ਸਿੰਘ, ਗੁਰਤੇਜ ਸਿੰਘ ਆਈ.ਏ.ਐੱਸ., ਭਾਈ ਕਰਨੈਲ ਸਿੰਘ, ਕਰਨਲ ਭਗਤ ਸਿੰਘ, ਪ੍ਰੀਤਮ ਸਿੰਘ ਕੁੰਮੇਦਾਨ ਅਤੇ ਕੁਝ ਹੋਰ ਹਮਸੋਚ ਦੋਸਤ ਇਕ ਦੂਜੇ ਦੇ ਸੰਪਰਕ ਵਿਚ ਰਹਿੰਦੇ ਸੀ।

ਕਰਨਲ ਭਗਤ ਸਿੰਘ ਅਤੇ ਮੈਂ ਸਲਾਹ ਕਰ ਕੇ ਪ੍ਰਕਾਸ਼ ਸਿੰਘ ਬਾਦਲ ਦੇ ਘਰ 9 ਸੈਕਟਰ ਚਲੇ ਗਏ। ਉਨ੍ਹੀਂ ਦਿਨੀਂ ਬਾਦਲ ਲੌਂਗੋਵਾਲ, ਬਲਵੰਤ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਡਾ. ਅਤਰ ਸਿੰਘ ਵਾਲੀ ਚੰਡਾਲ ਚੌਂਕੜੀ ਵਿਚ ਸ਼ਾਮਲ ਨਹੀਂ ਸੀ। ਇੰਨਾ ਕੁ ਸਾਨੂੰ ਪਤਾ ਸੀ।

ਬਾਦਲ ਦੀ ਕੋਠੀ ਸੁੰਨਸਾਨ ਸੀ। ਗੇਟ ਵਾਲੇ ਇਕਮਾਤਰ ਸਿਪਾਹੀ ਨੇ ਸਾਨੂੰ, ਕਾਰ ਸਮੇਤ, ਅੰਦਰ ਜਾਣ ਦਾ ਇਸ਼ਾਰਾ ਕਰ ਦਿੱਤਾ। ਅਸੀਂ ਦਰਵਾਜ਼ਾ ਖੜਕਾਇਆ, ਬਾਦਲ ਨੇ ਆਪ ਹੀ ਖੋਲ੍ਹਿਆ ਤੇ ਸਾਨੂੰ ਡਰਾਇੰਗ ਰੂਮ ਵਿਚ ਬੈਠਣ ਲਈ ਕਿਹਾ।

ਅਜੇ ਸੰਧੀ ਦੀ ਗੱਲ ਹੀ ਕਰਨ ਲੱਗੇ ਸੀ, ਬਾਦਲ ਨੇ ਇਸ਼ਾਰਾ ਕੀਤਾ : ਜ਼ਰਾ ਰੁਕੋ! ਇੰਨੇ ਨੂੰ ਉਹ ਜਾ ਕੇ ਅੰਦਰੋਂ ਕਾਗਜ਼ ਪੈਨ ਸਮੇਤ ਕਲਿਪ ਵਾਲੀ ਫਟੀ ਲੈ ਆਇਆ ਅਤੇ ਨਾਲ ਹੀ ਘਰੇਲੂ ਸੇਵਾਦਾਰ ਨੂੰ ਚਾਹ ਲਈ ਕਹਿ ਆਇਆ।

ਵਧੇਰੇ ਕਰ ਕੇ ਮੇਰੀ ਹੀ ਡਿਊਟੀ ਬੋਲਣ ਦੀ ਸੀ। ਮੈਂ ਸੰਧੀ ਦੀ ਇਕ-ਇਕ ਧਾਰਾ ਬਾਰੇ ਸਾਡੇ ਗਰੁੱਪ ਦਾ ਵਿਸ਼ਲੇਸ਼ਣ ਉਸ ਸਾਹਮਣੇ ਰੱਖਦਾ ਗਿਆ, ਬਾਦਲ ਬਹੁਤ ਘੱਟ ਬੋਲਦਾ, ਥੋੜ੍ਹਾ-ਬਹੁਤਾ ਨੋਟ ਕਰਦਾ ਗਿਆ। ਘੰਟੇ ਕੁ ਬਾਅਦ ਗੱਲ ਖਤਮ ਹੋਈ ਤਾਂ ਅੰਗਰੇਜ਼ੀ ਵਿਚ ਕਹਿੰਦਾ : "Panth has been stabbed in the back!" (ਪੰਥ ਦੀ ਪਿੱਠ ਵਿਚ ਛੁਰਾ ਘੋਂਪ ਦਿੱਤਾ ਹੈ ਇਨ੍ਹਾਂ ਨੇ)

ਦੂਜੇ-ਤੀਜੇ ਦਿਨ ਅਨੰਦਪੁਰ ਸਾਹਿਬ ਹੋਈ ਅਕਾਲੀ ਦਲ ਦੀ ਵਿਸਤ੍ਰਿਤ ਮੀਟਿੰਗ ਦੀ ਕਾਰਵਾਈ ਅਖ਼ਬਾਰਾਂ ਵਿਚ ਛਪੀ ਜਿਨ੍ਹਾਂ ਵਿਚ ਬਾਦਲ ਦੀ ਉਹੀ ਟਿੱਪਣੀ ਫਿਰ ਵੇਖਣ-ਪੜ੍ਹਨ ਨੂੰ ਮਿਲੀ : ਪੰਥ ਦੀ ਪਿੱਠ ਵਿਚ ਛੁਰਾ ਘੋਂਪ ਦਿੱਤਾ ਗਿਆ ਹੈ। ਨਾ ਕੋਈ ਸ਼ਬਦ ਵਧ, ਨਾ ਘੱਟ!!

ਫਿਰ ਪੰਜ-ਚਾਰ ਦਿਨਾਂ ਪਿਛੋਂ ਪੰਜਾਬ ਅਸੈਂਬਲੀ ਦੀ ਚੋਣ ਦਾ ਐਲਾਨ ਆ ਗਿਆ। ਚੰਡੀਗੜ੍ਹ ਵਿਚ ਗਹਿਮਾ-ਗਹਿਮੀ ਸ਼ੁਰੂ ਹੋ ਗਈ। ਕੇਂਦਰੀ ਗ੍ਰਹਿ ਵਿਭਾਗ ਵਿਚ ਰਾਜ ਮੰਤਰੀ ਅਰੁਨ ਨਹਿਰੂ ਚੰਡੀਗੜ੍ਹ ਆ ਕੇ ਸੈਕਟਰ 6 ਵਿਚ ਡੇਰੇ ਲਾ ਕੇ ਬੈਠ ਗਿਆ।

ਹੈਰਾਨ ਨਾ ਹੋ ਜਾਇਉ, ਦੋਸਤੋ! ਨਹਿਰੂ ਕਾਂਗਰਸੀ ਉਮੀਦਵਾਰਾਂ ਦੀ ਨਹੀਂ, ਅਕਾਲੀ ਦਲ ਦੇ ਸੰਭਾਵਤ ਉਮੀਦਵਾਰਾਂ ਦੀ ਚੋਣ ਕਰ ਰਿਹਾ ਸੀ।

ਫਿਰ ਇਕ-ਦੋ ਦਿਨ ਪਿਛੋਂ ਅਸੀਂ ਅਖ਼ਬਾਰਾਂ ਵਿਚ ਕੀ ਪੜ੍ਹਦੇ ਹਾਂ : ਉਸੇ ਬਾਦਲ ਦਾ ਬਿਆਨ "ਮੈਂ ਸ਼੍ਰੋਮਣੀ ਅਕਾਲੀ ਦਲ ਦੇ ਅਨੁਸ਼ਾਸਤ ਸਿਪਾਹੀ ਵਜੋਂ ਰਾਜੀਵ-ਲੌਂਗੋਵਾਲ ਸੰਧੀ ਉਪਰ ਅਮਲ ਕਰਨ ਦਾ ਪਾਬੰਦ ਹਾਂ!!"

ਇਕ ਹਫ਼ਤਾ ਪਹਿਲਾਂ ਉਹ ਕਹਿ ਰਿਹਾ ਸੀ : ਇਨ੍ਹਾਂ ਨੇ ਤਾਂ ਜੀ ਪੰਥ ਦੀ ਪਿੱਠ ਵਿਚ ਛੁਰਾ ਘੋਂਪ ਦਿੱਤਾ ਹੈ।

ਅਸੀਂ ਅਪਣੀ ਮੂਰਖਤਾ ਤੇ ਹੱਸ-ਹੱਸ ਵੱਖੀਆਂ ਤੁੜਵਾਈ ਜਾਈਏ : ਦਰਅਸਲ ਬਾਦਲ ਤਾਂ ਇਹ ਕਹਿ ਰਿਹਾ ਸੀ ਕਿ ਪੰਥ ਦੀ ਪਿੱਠ ਵਿਚ ਛੁਰਾ ਘੋਪਣ ਦੀ ਪਵਿੱਤਰ ਸੇਵਾ ਮੇਰੇ ਹੱਥੋਂ ਕਿਉਂ ਨਾ ਕਰਵਾਈ ਇਨ੍ਹਾਂ ਕਾਂਗਰਸੀ ਗੱਦਾਰਾਂ ਨੇ????

 
(ਸੁਖਦੇਵ ਸਿੰਘ ਸੀਨੀਅਰ ਪੱਤਰਕਾਰ ਅਤੇ ਲੇਖਕ ਹਨ)
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER