ਵਿਚਾਰ
ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?
- ਦਰਬਾਰਾ ਸਿੰਘ ਕਾਹਲੋਂ*
ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?



ਕੈਨੇਡਾ ਦੇ ਓਂਟਾਰੀਓ ਪ੍ਰਾਂਤ ਦੇ ਟਰੈਂਟ ਦਰਿਆ ਦੇ ਕੰਢਿਆਂ ਦੇ ਦੋਵੇਂ ਪਾਸੇ ਛੋਟੀਆਂ-ਛੋਟੀਆਂ ਪਹਾੜੀਆਂ 'ਤੇ ਖੂਬਸੂਰਤ ਸ਼ਹਿਰ ਕੈਂਬਲਫੋਰਡ ਵਸਿਆ ਹੋਇਆ ਹੈ ਜਿੱਥੇ ਮੇਰਾ ਪੁੱਤਰ ਅਤੇ ਨੂੰਹ ਆਪਣਾ ਕਾਰੋਬਾਰ ਕਰਦੇ ਹਨ। ਇਕ ਦਿਨ ਮੇਰਾ ਪੁੱਤਰ ਇਥੋਂ ਕਰੀਬ 20 ਕੁ ਕਿਲੋਮੀਟਰ ਵੱਸੇ ਛੋਟੇ ਜਿਹੇ ਸ਼ਹਿਰ ਸਟਰਿਗ ਵਿਖੇ ਪੀਜ਼ਾ ਲੈਣ ਲਈ ਨਾਲ ਲੈ ਗਿਆ। ਕਾਰਨ ਇਹ ਸੀ ਕਿ ਸਥਾਨਕ ਸ਼ਹਿਰ ਵਿਚੋਂ ਉੱਥੋਂ ਵਰਗਾ ਸਵਾਦਲਾ ਪੀਜ਼ਾ ਨਹੀਂ ਸੀ ਮਿਲਦਾ। ਉੱਥੇ ਇਹ ਪੀਜ਼ਾ ਪਾਕਿਸਤਾਨ ਦੇ ਪੰਜਾਬ ਦੇ ਗੁਜਰਾਤ ਦੇ ਝੰਗ ਇਲਾਕੇ ਤੋਂ ਕੈਨੇਡਾ ਆਏ ਨੌਜਵਾਨ ਗੁਲਾਮ ਭਾਈਜਾਨ ਤਿਆਰ ਕਰਦੇ ਹਨ ਜੋ ਇਸ ਦੇ ਨਾਲ ਹੀ ਆਪਣਾ ਸ਼ੈੱਲ ਕੰਪਨੀ ਦਾ ਪੈਟਰੋਲ ਪੰਪ ਅਤੇ ਸਟੋਰ ਚਲਾਉਂਦੇ ਹਨ।

ਬੇਟੇ ਨੇ ਉਸ ਨੂੰ ਦੋ ਮੀਡੀਅਮ ਸਾਈਜ਼ ਦੇ ਪੀਜ਼ੇ (ਇਕ ਚਿਕਨ ਅਤੇ ਇਕ ਵੈੱਜ) ਤਿਆਰ ਕਰਨ ਦੀ ਬੇਨਤੀ ਕਰ ਰੱਖੀ ਸੀ। ਜਦੋਂ ਅਸੀਂ ਉਸ ਦੇ ਸਟੋਰ 'ਤੇ ਪੁੱਜੇ, ਬੇਟੇ ਨੇ ਜਿਉਂ ਹੀ ਮੇਰੀ ਜਾਣ-ਪਹਿਚਾਣ ਕਰਵਾਈ ਉਸ ਨੇ ਧਾਹ ਗਲਵੱਕੜੀ ਪਾਈ ਜਿਵੇਂ ਕੋਈ ਆਪਣਾ ਚਿਰਾਂ ਤੋਂ ਵਿਛੜਿਆ ਹੋਵੇ। ਉਸ ਨੇ ਮਾਂ ਬੋਲੀ ਠੇਠ ਪੰਜਾਬੀ ਵਿਚ ਗੱਲਾਂ ਸ਼ੁਰੂ ਕੀਤੀਆਂ। ਕੁਝ ਨਾ ਕੁਝ ਖਾਣ-ਪੀਣ ਲਈ ਜ਼ੋਰ ਦਿੱਤਾ ਪਰ ਮੇਰੀ ਕੋਈ ਇੱਛਾ ਨਹੀਂ ਸੀ। ਅਸੀਂ ਇਕ-ਦੂਜੇ ਨਾਲ ਪਲਾਂ 'ਚ ਇਵੇਂ ਗੱਲਬਾਤ ਕਰਨ ਲਗੇ ਜਿਵੇਂ ਜੁੱਗੜਿਆਂ ਤੋਂ ਇਕ-ਦੂਜੇ ਨੂੰ ਜਾਣਦੇ ਹੋਈਏ। ਸਾਡੇ ਦਰਮਿਆਨ ਭਾਰਤ-ਪਾਕਿਸਤਾਨ ਦੀ ਕੋਈ ਕੰਧ, ਕੋਈ ਧਰਮ, ਕੋਈ ਜ਼ਾਤ ਨਹੀਂ ਸੀ। ਸਾਡੀ ਮਿੱਠੀ ਬੋਲੀ ਪੰਜਾਬੀ, ਸਾਡੇ ਅਮੀਰ ਪੰਜਾਬੀ ਵਿਰਸੇ, ਸਾਡੇ ਸਾਂਝੀ ਮਿੱਟੀ ਦਾ ਮੋਹ ਸਾਡੇ ਸਿਰ ਜਾਦੂ ਦੀ ਤਰ੍ਹਾਂ ਬੋਲ ਰਿਹਾ ਸੀ। ਮੈਂ ਉਸ ਨੂੰ ਕਿਹਾ ਪੁੱਤਰ ਆਉਂਦੇ-ਜਾਂਦੇ ਮਿਲਦੇ ਰਿਹਾ ਕਰੋ।
----------
ਪੰਜਾਬੀ ਅਤੇ ਸਿੰਧੀ ਭਾਈਚਾਰੇ ਵਿੱਚ ਕਿਧਰੇ ਹਿੰਦੁਸਤਾਨੀ ਜਾਂ ਪਾਕਿਸਤਾਨੀ ਹੋਣ ਦਾ ਜ਼ਰਾ ਵੀ ਭੇਦਭਾਵ ਨਹੀਂ ਮਹਿਸੂਸ ਕੀਤਾ।
----------
ਉਸ ਨੇ ਕਿਹਾ ਕਿ ਸਾਡੇ ਬਜ਼ੁਰਗ ਜਲਦ ਆ ਰਹੇ ਹਨ, ਤੁਹਾਨੂੰ ਜ਼ਰੂਰ ਮਿਲਾਵਾਂਗੇ ਜੋ ਅਕਸਰ ਭਾਰਤ-ਪਾਕਿ ਦੀ ਵੰਡ ਦੀ ਪੀੜਾ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਜਦੋਂ ਉਸ ਨੇ ਝੰਗ ਇਲਾਕੇ ਦੇ ਵਾਸੀ ਹੋਣ ਦੀ ਗੱਲ ਕੀਤੀ ਤਾਂ ਮੈਂ ਉਸ ਨੂੰ ਵਿਸ਼ੇਸ਼ ਤੌਰ 'ਤੇ ਦਸਿਆ ਕਿ ਮੈਂ 'ਹੀਰ ਵਾਰਿਸ ਸ਼ਾਹ' ਦੀ ਕਿਤਾਬ ਨਾਲ ਲੈ ਕੇ ਆਇਆ ਹੋਇਆ ਹਾਂ ਜੋ ਤੁਹਾਡੇ ਇਲਾਕੇ ਦਾ ਮਹਾਨ ਪੰਜਾਬ ਵਿਰਸਾ ਹੈ। ਜਦੋਂ ਪੀਜ਼ੇ ਦੇ ਪੈਸੇ ਮੇਰਾ ਬੇਟਾ ਦੇਣ ਲੱਗਾ ਤਾਂ ਉਸ ਨੇ ਬਿਲਕੁਲ ਮਨ੍ਹਾ ਕਰ ਦਿੱਤਾ। 'ਪਹਿਲੀ ਵਾਰ ਬਜ਼ੁਰਗ ਮੇਰੇ ਕੋਲ ਆਏ ਹਨ, ਇਹ ਮੇਰੇ ਵਲੋਂ', ਉਸ ਦਾ ਜਵਾਬ ਸੀ ਭਾਵੇਂ ਬੇਟੇ ਨੇ ਬਾਰ-ਬਾਰ ਪੈਸੇ ਦੇਣ 'ਤੇ ਜ਼ੋਰ ਦਿਤਾ।'

ਪਿਛਲੇ ਸਾਲ ਸਾਡੇ ਸਟੋਰ ਤੇ ਸਿਆਲਕੋਟ ਦੇ ਸ਼ੇਰ ਖਾਨ ਲੁਧਿਆਣੇ ਤੋਂ ਇਕ ਪੁਰਾਣੇ ਲਗਭਗ ਅਨਪੜ੍ਹ ਜੱਟ ਨਾਲ, ਜੋ ਉਨ੍ਹਾਂ ਕੋਲ ਕੰਮ ਕਰਦਾ ਸੀ, ਆਏ। ਉਨ੍ਹਾਂ ਨੇ ਨੇੜੇ ਇਕ ਮੋਟਲ ਲਿਆ ਹੋਇਆ ਸੀ। ਉਨ੍ਹਾਂ ਕਾਫੀ ਅਤੇ ਕੁਝ ਖਾਣ-ਪੀਣ ਲਈ ਲਿਆ। ਮੈਂ ਆਪਣੇ ਬੇਟੇ ਨੂੰ ਕਿਹਾ ਕਿ ਇਨ੍ਹਾਂ ਤੋਂ ਕੋਈ ਪੈਸਾ ਨਹੀਂ ਲੈਣਾ, ਇਹ ਸਾਡੇ ਪਾਕਿਸਤਾਨੀ ਪੰਜਾਬੀ ਭਰਾ ਹਨ। ਸ਼ੇਰ ਖਾਨ ਨੇ ਪੈਸੇ ਦੇਣ 'ਤੇ ਜ਼ੋਰ ਦਿੱਤਾ ਪਰ ਬੇਟੇ ਨੇ ਬਿਲਕੁਲ ਮਨ੍ਹਾ ਕਰ ਦਿਤਾ। ਉਸ ਨਾਲ ਵੀ ਸਾਡੀ ਮਿੱਠੀ ਪੰਜਾਬੀ ਬੋਲੀ, ਅਮੀਰ ਵਿਰਸੇ ਅਤੇ ਮਿੱਟੀ ਦਾ ਮੋਹ ਸਾਡੇ 'ਤੇ ਭਾਰੂ ਸੀ।
----------
ਜੇ ਬਦੇਸ਼ਾਂ ਵਿੱਚ ਭਾਰਤੀ-ਪਾਕਿਸਤਾਨੀ ਆਪਣੀ ਸਾਂਝੀ ਮਿੱਟੀ ਦਾ ਮੋਹ, ਆਪਣਾ ਸਦੀਆਂ ਪੁਰਾਣਾ ਸਭਿਆਚਾਰਕ ਵਿਰਸਾ, ਆਪਣੀਆਂ ਭਾਸ਼ਾਵਾਂ-ਮਿੱਠੜੀਆਂ ਮਾਂ ਬੋਲੀਆਂ ਦੀ ਅਪੱਣਤ, ਮਾਨਵਵਾਦੀ ਸਾਂਝ ਸਾਂਝਾ ਚੁੱਲ੍ਹਾ-ਚੌਂਕਾ, ਦਰਿਆਈ ਪਾਣੀਆਂ ਦੀ ਹੂਕਾਂ ਮਾਰਦੀ ਖੁਸ਼ਬੂ ਨਹੀਂ ਭੁੱਲ ਸਕੇ ਤਾਂ ਐਸੀ ਹੀ ਸੋਚ ਭਾਰਤ-ਪਾਕਿ ਧਰਤੀ 'ਤੇ ਪਸਰੀ ਪਈ ਹੈ।
----------
ਉਹ ਫਿਰ ਇਕ ਦਿਨ ਆਪਣੇ ਪੁੱਤਰ, ਤਿੰਨ ਗੋਰੇ-ਗੋਰੀਆਂ ਕਾਮਿਆਂ ਨਾਲ ਸਾਡੇ ਸਟੋਰ 'ਤੇ ਆਇਆ। ਮੇਰੇ ਬੇਟੇ ਨੇ ਫਿਰ ਉਸ ਤੋਂ ਕੁਝ ਨਾ ਲਿਆ। ਮੇਰੇ ਨਾਲ ਅਪੱਣਤ ਅਤੇ ਮੋਹ ਭਰੀਆਂ ਗੱਲਾਂ ਬਾਅਦ ਜਦੋਂ ਉਹ ਵਾਪਸ ਜਾਣ ਲਗੇ ਤਾਂ ਮੇਰਾ ਬੇਟਾ ਸਟੋਰ ਦੇ ਪਿਛਵਾੜੇ ਹੋਣ ਕਰਕੇ ਉਨ੍ਹਾਂ ਨੂੰ ਨਾ ਲੱਭਾ। ਇਸ ਮੌਕੇ ਜਦੋਂ ਸ਼ੇਰ ਖਾਨ ਦੇ ਨੌਜਵਾਨ ਬੇਟੇ ਨੇ ਕਿਹਾ, "ਭਾਜੀ ਕਿੱਥੇ ਹਨ, ਮੈਂ ਮਿਲ ਕੇ ਜਾਣਾ ਚਾਹੁੰਦਾ ਹਾਂ", ਤਾਂ ਮੇਰੇ ਦਿਲ ਵਿੱਚ ਮੋਹ ਭਰੀ ਝੁਣਝਣੀ ਜਿਹੀ ਜਾਗ ਉੱਠੀ। ਕਾਸ਼! ਕਿ ਸਾਡੇ ਦੋਹਾਂ ਦੇਸ਼ਾਂ ਦੇ ਸ਼ਾਸ਼ਕ, ਰਾਜਨੀਤੀਵਾਨ ਅਤੇ ਅਫਸਰਸ਼ਾਹ ਇੰਨਾ ਪਿਆਰ ਦੀਆਂ ਮੁੱਸ-ਮੁੱਸ ਕਰਦੀਆਂ ਝਰਨਾਟਾਂ ਨੂੰ ਮਹਿਸੂਸ ਕਰ ਪਾਉਣ।

ਇਸ ਤੋਂ ਪਹਿਲਾਂ ਅਸੀਂ ਬਰਾਂਪਟਨ (ਟਰਾਂਟੋ) ਵਿਖੇ ਰਹਿੰਦੇ ਸਾਂ। ਉਥੇ ਸਾਡੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਆਪਣਾ ਕੇਂਦਰੀ ਅਤੇ ਰਾਜਧਾਨੀ ਵਰਗਾ ਸਥਾਨ ਕਾਦੀਆਂ ਕਸਬੇ ਵਿੱਚ ਰੱਖਣ ਵਾਲੇ ਅਹਿਮਦੀਆ ਨਾਲ ਵੀ ਇਕ-ਦੋ ਕਵੀ ਸਭਾਵਾਂ ਵਿੱਚ ਮੁਲਾਕਾਤ ਹੋਈ, ਕਿਉਂਕਿ ਉਨ੍ਹਾਂ ਵਿਚੋਂ ਦੋ-ਤਿੰਨ ਪਾਕਿਸਤਾਨੀ ਪਿਛੋਕੜ ਵਾਲੇ ਵਧੀਆ ਪੰਜਾਬੀ ਕਵਿਤਾ ਲਿਖਦੇ ਅਤੇ ਕਹਿੰਦੇ ਸਨ।
----------
ਕਾਸ਼! ਕਿ ਸਾਡੇ ਦੋਹਾਂ ਦੇਸ਼ਾਂ ਦੇ ਸ਼ਾਸ਼ਕ, ਰਾਜਨੀਤੀਵਾਨ ਅਤੇ ਅਫਸਰਸ਼ਾਹ ਇੰਨਾ ਪਿਆਰ ਦੀਆਂ ਮੁੱਸ-ਮੁੱਸ ਕਰਦੀਆਂ ਝਰਨਾਟਾਂ ਨੂੰ ਮਹਿਸੂਸ ਕਰ ਪਾਉਣ।
----------
ਅਹਿਮਦੀਆ ਭਾਈਚਾਰੇ ਨੇ ਆਪਣੀ ਸਾਲਾਨਾ ਕਾਨਫਰੰਸ ਬੁਲਾਈ ਜਿਸ ਵਿੱਚ ਉਨ੍ਹਾਂ ਦੇ ਮੁਖੀ, ਭਾਰਤ ਅਤੇ ਪਾਕਿਸਤਾਨ ਦੇ ਕੈਨੇਡਾ ਸਥਿਤ ਹਾਈ ਕਮਿਸ਼ਨਰਾਂ ਤੋਂ ਇਲਾਵਾ ਬਹੁਤ ਸਾਰੇ ਜਾਣੇ-ਮਾਣੇ ਵਿਅਕਤੀਆਂ ਨੇ ਸ਼ਿਰਕਤ ਕੀਤੀ। ਇਸ ਕਾਨਫਰੰਸ ਵਿਚ 20 ਹਜ਼ਾਰ ਤੋਂ ਵਧ ਅਹਿਮਦੀ ਭਾਈਚਾਰੇ ਦੇ ਲੋਕਾਂ ਭਾਗ ਲਿਆ। ਪ੍ਰੋਗਰਾਮ ਆਯੋਜਤ ਕਰਨ ਵਾਲਿਆਂ ਨੇ ਵਧੀਆ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਕਰ ਰੱਖਿਆ ਸੀ।

ਉਨ੍ਹਾਂ ਦੇ ਇਕ ਉੱਚ-ਪੱਧਰੀ ਪ੍ਰੋਗਰਾਮ ਵਿਚ ਲੇਖਕ ਨੂੰ ਵੀ ਬੋਲਣ ਦਾ ਮੌਕਾ ਮਿਲਿਆ। ਮੈਂ ਉਸ ਭਾਈਚਾਰੇ ਦੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਪ੍ਰਾਂਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਦੀਆਂ ਕਸਬੇ ਅਤੇ ਆਸ-ਪਾਸ ਵੱਸੇ ਅਹਿਮਦੀਆਂ ਭਾਈਚਾਰੇ ਅਤੇ ਹਿੰਦੂ-ਸਿੱਖ-ਈਸਾਈ ਭਾਈਚਾਰੇ ਦੇ ਲੋਕ ਪਿਛਲੇ 70 ਸਾਲ ਤੋਂ ਆਪਣੇ ਨਿੱਘੇ, ਪਿਆਰ, ਸਨੇਹ, ਸ਼ਾਂਤੀ ਭਰੇ ਮੇਲ-ਮਿਲਾਪ ਰਾਹੀਂ ਵੱਸ ਰਹੇ ਹਨ। ਕਦੇ ਕੋਈ ਮਾੜੀ, ਹਿੰਸਕ ਜਾਂ ਤਣਾਅ ਭਰੀ ਘਟਨਾ ਨਹੀਂ ਵਾਪਰੀ। ਅੱਤਵਾਦ ਦੀ 10-12 ਸਾਲਾ ਤ੍ਰਾਸਦੀ ਦਾ ਇਸ ਭਾਈਚਾਰੇ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ। ਰਾਜ ਅੰਦਰ ਸ਼੍ਰੋਮਣੀ ਅਕਾਲੀ ਦਲ ਸਬੰਧਿਤ ਇਸ ਕਾਦੀਆ ਵਿਧਾਨ ਸਭਾ ਹਲਕੇ ਦੇ ਪ੍ਰਤੀਨਿੱਧ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਕਾਂਗਰਸ ਪਾਰਟੀ ਦੇ ਕਾਦੀਆਂ ਵਿਖੇ ਰਹਿਣ ਵਾਲੇ ਸਾਂਸਦ, ਸਾਬਕਾ ਪੀ.ਪੀ.ਸੀ.ਸੀ. ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਇਸ ਭਾਈਚਾਰੇ ਨਾਲ ਨਿੱਘੇ ਸੰਬੰਧ ਹਨ। ਉਹ ਅਕਸਰ ਇਨ੍ਹਾਂ ਦੇ ਸਾਲਾਨਾ ਜਾਂ ਵਿਸ਼ੇਸ਼ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਨਵਿਰਤ ਕਰਦੇ ਹਨ।
----------
ਜਿੰਨੇ ਲੋਕ ਆਪਸ ਵਿੱਚ ਖੁੱਲ੍ਹ ਕੇ ਮਿਲਣ-ਜੁਲਣਗੇ, ਉਨੀ ਭਾਈਚਾਰਕ ਸਾਂਝ, ਪਿਆਰ, ਮੁਹੱਬਤ ਅਤੇ ਮਿਲਵਰਤਣ ਵਧਣਗੇ।
----------
ਲੇਖਕ ਨੇ ਆਪਣੇ ਬੇਟੇ ਦੀ ਸ਼ਾਦੀ ਪਨਾਮਾ (ਕੇਂਦਰੀ ਅਮਰੀਕਾ ਦਾ ਦੇਸ਼) ਵਿਖੇ ਕੀਤੀ। ਉੱਥੇ ਪੰਜਾਬ ਤੋਂ ਸਿੱਖ ਭਾਈਚਾਰੇ ਦੇ 60-70 ਪਰਿਵਾਰ ਹੀ ਰਹਿੰਦੇ ਹਨ ਲੇਕਿਨ ਸਿੰਧੀ ਭਾਈਚਾਰੇ ਦੇ ਪਾਕਿਸਤਾਨ ਤੋਂ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਰਾਜਧਾਨੀ ਪਨਾਮਾ ਵਿਖੇ ਉਨ੍ਹਾਂ ਗੁਰੂ ਨਾਨਕ ਦੇਵ ਗੁਰਦੁਆਰਾ ਸਾਹਿਬ ਉਸਾਰ ਰੱਖਿਆ ਹੈ ਜਿਸ ਵਿਚ ਵੱਡਾ ਲੰਗਰ ਹਾਲ ਅਤੇ ਖੂਬਸੂਰਤ ਪਾਰਕ ਵੀ ਉਸਾਰੇ ਹੋਏ ਹਨ। ਇਸ ਗੁਰਦੁਆਰੇ ਨੂੰ ਉਸਾਰਨ ਵਿਚ ਵੱਡਾ ਯੋਗਦਾਨ ਸਿੰਧੀ ਭਾਈਚਾਰੇ ਦਾ ਹੈ। ਇਸ ਦਾ ਪ੍ਰਧਾਨ ਸਿੰਧੀ ਵਿਅਕਤੀ ਹੈ। ਹਰ ਐਤਵਾਰ, ਮੱਸਿਆ, ਸੰਗਰਾਂਦ ਨੂੰ ਕਰੀਬ ਇਕ ਹਜ਼ਾਰ ਸੰਗਤ ਇਕੱਤਰ ਹੁੰਦੀ ਹੈ ਜਿਸ ਵਿੱਚ ਵੱਡੀ ਗਿਣਤੀ ਵਿਚ ਸਿੰਧੀ ਹੁੰਦੇ ਹਨ। ਗੁਰਦੁਆਰਾ ਸਾਹਿਬ ਅੰਦਰ ਗ੍ਰੰਥੀ ਸਾਹਿਬ ਨਿਯੁਕਤ ਹੈ ਜਿਸ ਦੇ ਪਰਿਵਾਰ ਲਈ ਸੰਗਤ ਨੇ ਵੱਖਰਾ ਮਕਾਨ ਉਸਾਰ ਰੱਖਿਆ ਹੈ। ਲੇਖਕ ਕੁਝ ਦਿਨ ਸ਼ਾਦੀ ਬਾਅਦ ਉੱਥੇ ਟਿੱਕਿਆ। ਪੰਜਾਬੀ ਅਤੇ ਸਿੰਧੀ ਭਾਈਚਾਰੇ ਵਿੱਚ ਕਿਧਰੇ ਹਿੰਦੁਸਤਾਨੀ ਜਾਂ ਪਾਕਿਸਤਾਨੀ ਹੋਣ ਦਾ ਜ਼ਰਾ ਵੀ ਭੇਦਭਾਵ ਨਹੀਂ ਮਹਿਸੂਸ ਕੀਤਾ। ਗੁਰੂ ਨਾਨਕ ਨਾਮ ਲੇਵਾ ਪੰਜਾਬੀ ਅਤੇ ਸਿੰਧੀ ਆਪਸ ਵਿਚ ਘੁਲੇ-ਮਿਲੇ ਉੱਘੇ ਘੁੱਗ ਵਸ ਰਹੇ ਹਨ।

ਪਾਕਿਸਤਾਨ ਦੇ ਫ਼ੌਜ ਮੁੱਖੀ ਜਨਰਲ ਕੁਮਰ ਜਾਵੇਦ ਬਾਜਵਾ ਉੱਥੋਂ ਦੇ ਪੰਜਾਬ ਦੇ ਸਿਆਲਕੋਟ ਜ਼ਿਲੇ ਦੇ ਚਿੰਨਿਓਟ ਪਿੰਡ ਦੇੇ ਵਸਨੀਕ ਹਨ। ਇਨ੍ਹਾਂ ਦਾ ਪਿਛੋਕੜ ਭਾਰਤੀ ਪੰਜਾਬ ਵਿਚ ਗੁਰਦਾਸਪੁਰ ਜ਼ਿਲ੍ਹੇ ਤੋਂ ਕਾਦੀਆਂ ਨਿਵਾਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਨਾਲ ਸਬੰਧਿਤ ਹੈ, ਜਿਨ੍ਹਾਂ ਦਾ ਪਿਛੋਕੜ ਸਿਆਲਕੋਟ ਜ਼ਿਲੇ ਦੇ ਵੱਡੇ ਕਲਾਸਵਾਲਾ ਕਸਬੇ ਨਾਲ ਹੈ। ਚਿੰਨਿਓਟ ਇਸ ਕਸਬੇ ਦੇ ਗੁਆਂਢ ਵਿੱਚ ਬਾਜਵਿਆਂ ਦਾ ਪਿੰਡ ਹੈ। ਇਵੇਂ ਹੀ ਲੱਖਾਂ ਹਿੰਦੁਸਤਾਨੀ-ਪਾਕਿਸਤਾਨੀ ਪਰਿਵਾਰ ਆਪਸ ਵਿੱਚ ਸਬੰਧਿਤ ਹਨ।
----------
ਜੇ ਬਦੇਸ਼ਾਂ ਵਿੱਚ ਭਾਰਤੀ-ਪਾਕਿਸਤਾਨੀ ਆਪਣੀ ਸਾਂਝੀ ਮਿੱਟੀ ਦਾ ਮੋਹ, ਆਪਣਾ ਸਦੀਆਂ ਪੁਰਾਣਾ ਸਭਿਆਚਾਰਕ ਵਿਰਸਾ, ਆਪਣੀਆਂ ਭਾਸ਼ਾਵਾਂ-ਮਿੱਠੜੀਆਂ ਮਾਂ ਬੋਲੀਆਂ ਦੀ ਅਪੱਣਤ, ਮਾਨਵਵਾਦੀ ਸਾਂਝ ਸਾਂਝਾ ਚੁੱਲ੍ਹਾ-ਚੌਂਕਾ, ਦਰਿਆਈ ਪਾਣੀਆਂ ਦੀ ਹੂਕਾਂ ਮਾਰਦੀ ਖੁਸ਼ਬੂ ਨਹੀਂ ਭੁੱਲ ਸਕੇ ਤਾਂ ਐਸੀ ਹੀ ਸੋਚ ਭਾਰਤ-ਪਾਕਿ ਧਰਤੀ 'ਤੇ ਪਸਰੀ ਪਈ ਹੈ।
----------
ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਪਿਸ਼ਾਵਰ, ਸਰਹੱਦੀ ਇਲਾਕੇ ਦੇ ਵਿਸ਼ਾਲ ਰਾਜ ਦੇ ਸਿੱਖ ਸਾਸ਼ਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਲੜਕਾ ਮਹਾਰਾਜਾ ਖੜਗ ਸਿੰਘ ਕਲਾਸ ਵਾਲਾ ਬਾਜਵਾ ਪਰਿਵਾਰ ਵਿੱਚ ਵਿਆਹਿਆ ਹੋਇਆ ਸੀ। ਉਸ ਦਾ ਪੁੱਤਰ ਕੁੰਵਰ ਨੌਨਿਹਾਲ ਸਿੰਘ, ਬਾਜਵਾ ਪਰਿਵਾਰ ਦਾ ਦੋਹਤਰਾ ਸੀ ਜੋ ਪਿਤਾ ਖੜਗ ਸਿੰਘ ਦੇ ਸੰਸਕਾਰ ਤੋਂ ਵਾਪਸ ਪਰਤਦਾ ਮਹੱਲ ਦਾ ਛੱਜਾ ਡਿੱਗਣ ਕਰਕੇ ਰਾਜਾ ਗੁਲਾਬ ਸਿੰਘ ਦੇ ਪੁੱਤਰ ਮੀਆਂ ਸਿੰਘ ਸਮੇਤ ਮਾਰਿਆ ਗਿਆ ਸੀ।

ਸਭ ਜਾਣਦੇ ਹਨ ਕਿ ਪਾਕਿਸਤਾਨ ਅੰਦਰ ਅਜੋਕੇ ਰਾਜਨੀਤਕ ਹਲਾਤਾਂ ਵਿੱਚ ਅਸਲ ਸਾਸ਼ਕ ਫ਼ੌਜ ਮੁਖੀ ਹੀ ਹੁੰਦਾ ਹੈ। ਜਨਰਲ ਬਾਜਵਾ ਨੇ ਆਪਣੀ ਸਿਧਾਂਤਕ ਵਿਚਾਰਧਾਰਾ ਅਤੇ ਤਰਕ ਪੇਸ਼ ਕਰਦਿਆਂ ਭਾਰਤ-ਪਾਕਿਸਤਾਨ ਦਰਮਿਆਨ ਸਦਭਾਵਨਾ ਗੱਲਬਾਤ ਸ਼ੁਰੂ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ ਤਾਂ ਕਿ ਦੋਹਾਂ ਦੇਸ਼ਾਂ ਅੰਦਰ ਅੱਤਵਾਦ ਅਤੇ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਚਲ ਰਹੇ ਹਿੰਸਕ ਅਤੇ ਸਰਹੱਦ 'ਤੇ ਫ਼ੌਜੀ ਦਨਾ-ਦਨ ਨੂੰ ਬੰਦ ਕੀਤਾ ਜਾ ਸਕੇ। ਦੋਹਾਂ ਦੇਸ਼ਾਂ ਵਿੱਚ ਆਪਸੀ ਮਸਲੇ ਹੱਲ ਕੀਤੇ ਜਾ ਸਕਣ।
----------
ਸਾਡੀ ਮਿੱਠੀ ਬੋਲੀ ਪੰਜਾਬੀ, ਸਾਡੇ ਅਮੀਰ ਪੰਜਾਬੀ ਵਿਰਸੇ, ਸਾਡੇ ਸਾਂਝੀ ਮਿੱਟੀ ਦਾ ਮੋਹ ਸਾਡੇ ਸਿਰ ਜਾਦੂ ਦੀ ਤਰ੍ਹਾਂ ਬੋਲ ਰਿਹਾ ਸੀ।
----------
ਜੇਕਰ ਦੇਸ਼ ਦੀ ਵੰਡ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਆਪਸੀ ਸੰਬੰਧਾਂ 'ਤੇ ਝਾਤ ਮਾਰੀ ਜਾਏ ਤਾਂ ਦੋਹਾਂ ਦੇਸ਼ਾਂ ਦਰਮਿਆਨ ਮੁੱਖ ਤੌਰ 'ਤੇ ਤਨਾਜ਼ੇ ਅਤੇ ਫ਼ੌਜੀ ਜੰਗਾਂ ਦੀ ਜੜ ਕਸ਼ਮੀਰ ਹੈ, ਜਿਸ ਦਾ ਪੰਜਾਬੀ, ਸਿੰਧੀ, ਬਲੋਚਿਸਤਾਨੀ, ਪਖ਼ਤੂਨਵਾ ਆਦਿ ਭਾਈਚਾਰਿਆਂ ਨਾਲ ਕੋਈ ਸਬੰਧ ਨਹੀਂ ਹੈ। ਪਾਕਿਸਤਾਨੀ ਪੰਜਾਬ ਅਤੇ ਸਿੰਧ, ਭਾਰਤ ਦੇ ਪੰਜਾਬ ਅਤੇ ਦਿੱਲੀ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਨੂੰ ਅਜਿਹੇ ਬਿਲ ਪਾਸ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿੱਚ ਮੰਗ ਕੀਤੀ ਜਾਵੇ ਕਿ ਉਨ੍ਹਾਂ ਦੇ ਪ੍ਰਦੇਸ਼ਾਂ ਦੇ ਲੋਕਾਂ ਨੂੰ ਭਾਰਤ-ਪਾਕਿਸਤਾਨ ਵਿੱਚ ਬਗੈਰ ਵੀਜ਼ੇ ਦੇ ਯੂਰਪੀਨ ਸੰਘ ਦੇ ਲੋਕਾਂ ਵਾਂਗ ਆਉਣ-ਜਾਣ ਦੀ ਖੁੱਲ੍ਹ ਦਿੱਤੀ ਜਾਵੇ। ਮਸ਼ਕੂਕ ਵਿਅਤੀਆਂ ਤੇ ਦੋਹਾਂ ਦੇਸ਼ਾਂ ਦੀਆਂ ਚੌਕਸੀ ਵਿਭਾਗ ਸਬੰਧੀ ਏਜੰਸੀਆਂ ਤਿੱਖੀ ਨਜ਼ਰ ਰੱਖ ਸਕਦੀਆਂ ਹਨ। ਜਿੰਨੇ ਲੋਕ ਆਪਸ ਵਿੱਚ ਖੁੱਲ੍ਹ ਕੇ ਮਿਲਣ-ਜੁਲਣਗੇ, ਉਨੀ ਭਾਈਚਾਰਕ ਸਾਂਝ, ਪਿਆਰ, ਮੁਹੱਬਤ ਅਤੇ ਮਿਲਵਰਤਣ ਵਧਣਗੇ।

ਜੇ ਬਦੇਸ਼ਾਂ ਵਿੱਚ ਭਾਰਤੀ-ਪਾਕਿਸਤਾਨੀ ਆਪਣੀ ਸਾਂਝੀ ਮਿੱਟੀ ਦਾ ਮੋਹ, ਆਪਣਾ ਸਦੀਆਂ ਪੁਰਾਣਾ ਸਭਿਆਚਾਰਕ ਵਿਰਸਾ, ਆਪਣੀਆਂ ਭਾਸ਼ਾਵਾਂ-ਮਿੱਠੜੀਆਂ ਮਾਂ ਬੋਲੀਆਂ ਦੀ ਅਪੱਣਤ, ਮਾਨਵਵਾਦੀ ਸਾਂਝ, ਸਾਂਝਾ ਚੁੱਲ੍ਹਾ-ਚੌਂਕਾ, ਦਰਿਆਈ ਪਾਣੀਆਂ ਦੀ ਹੂਕਾਂ ਮਾਰਦੀ ਖੁਸ਼ਬੂ ਨਹੀਂ ਭੁੱਲ ਸਕੇ ਤਾਂ ਐਸੀ ਹੀ ਸੋਚ ਭਾਰਤ-ਪਾਕਿ ਧਰਤੀ 'ਤੇ ਪਸਰੀ ਪਈ ਹੈ। ਅਜੋਕੀਆਂ ਪੀੜੀਆਂ ਸਾਂਝੀ ਧਰਤੀ, ਸਾਂਝੇ ਸਭਿਆਚਾਰਕ ਵਿਰਸੇ, ਸਾਂਝੀ ਬੋਲੀ, ਸਾਂਝੇ ਦਰਿਆਵਾਂ, ਸਾਂਝੇ ਚੁੱਲ੍ਹੇ-ਚੌਂਕੇ ਦੀ ਵੰਡ ਨੂੰ ਉਨ੍ਹਾਂ ਨਾਲ ਕੀਤੀ ਗਈ ਕੁਝ ਇਕ ਫਿਰਕੂ, ਹਿੰਸਕ, ਸੁਆਰਥੀ ਤੱਤਾਂ, ਸੱਤਾਬਾਜਾਂ ਵਲੋਂ ਮਹਾਂ-ਵਿਨਾਸ਼ਕਾਰੀ ਬੇਇਨਸਾਫੀ ਸਮਝਦੇ ਹਨ ਜਿਸ ਦੀ ਵੇਦੀ 'ਤੇ 10 ਲੱਖ ਤੋਂ ਵਧ ਬੇਗੁਨਾਹਾਂ ਨੂੰ ਕੁਰਬਾਨ ਕੀਤਾ ਗਿਆ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਚਾਰ-ਜੰਗਾਂ ਅਤੇ ਰੋਜ਼ਾਨਾ ਸਰਹੱਦਾਂ 'ਤੇ ਫਜ਼ੂਲ ਕਸ਼ਮੀਰ ਦੇ ਮਸਲੇ ਕਰਕੇ ਬੇਕਸੂਰ ਲੋਕਾਂ, ਫੌਜੀਆਂ ਅਤੇ ਅਰਧ-ਫੌਜੀ ਦਸਤਆਂ ਦੀ ਆਹੂਤੀ ਦਿਤੀ ਜਾ ਰਹੀ ਹੈ। ਉਹ ਚਾਹੁੰਦੀਆਂ ਹਨ ਇਹ ਵਰਤਾਰਾ ਸਦਾ ਲਈ ਬੰਦ ਹੋਵੇ।

(*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

 

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

 

'ਕਿਥੇ ਹੈ ਉਹ ਲੋਕਤੰਤਰ' ਜਿਸ ਦੀ ਦੁਹਾਈ ਦਿੱਤੀ ਜਾਂਦੀ ਏ?


ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER