ਵਿਚਾਰ
ਸਰਵ ਉੱਤਮ ਲੋਕਤੰਤਰ ਬਨਾਮ ਅਣਮਨੁੱਖੀ ਵਿਹਾਰ
ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?
- ਦਰਬਾਰਾ ਸਿੰਘ ਕਾਹਲੋਂ*
ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?



ਜਨਵਰੀ, 2017 ਨੂੰ ਅਮਰੀਕੀ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਬਾਅਦ ਪ੍ਰਧਾਨ ਟਰੰਪ ਦੇ 'ਅਮਰੀਕਾ ਸਰਵਉੱਚ', 'ਅਮਰੀਕੀ ਰਾਸ਼ਟਰਵਾਦ', 'ਅਮਰੀਕਾ ਫਸਟ' ਨੀਤੀ ਤਹਿਤ ਦੇਸ਼ ਦੇ ਅੰਦਰ ਅਤੇ ਬਾਹਰ ਸਬੰਧੀ ਜੋ ਵੀ ਨੀਤੀਆਂ ਘੜੀਆਂ, ਉਨ੍ਹਾਂ 'ਤੇ ਅਮਲ ਕੀਤਾ, ਇਨ੍ਹਾਂ ਕਰਕੇ ਵਿਸ਼ਵ ਬਿਰਾਦਰੀ ਉਸ ਤੋਂ ਕਿਨਾਰਾ ਕਰ ਰਹੀ ਹੈ ਤੇ ਦੇਸ਼ ਅੰਦਰ ਵੱਡੀ ਬਹੁਗਿਣਤੀ ਆਪਣੇ ਹੀ ਮਾਸ ਨੂੰ ਦੰਦੀਆਂ ਵੱਢਦੀ ਨਿਰਾਸ਼ਤਾ ਦੇ ਆਲਮ ਵਿਚ ਪਛਤਾਅ ਰਹੀ ਹੈ ਕਿ ਉਨ੍ਹਾਂ ਇਹ ਕਿਹੋ ਜਿਹਾ ਵਿਅਕਤੀ ਆਪਣੇ ਮਹਾਨ ਦੇਸ਼ ਦਾ ਪ੍ਰਧਾਨ ਚੁਣ ਲਿਆ ਹੈ ਜਿਸ ਦਾ ਇਹ ਪਤਾ ਨਹੀਂ ਕਿ ਇਸ ਨੇ ਕਿਸੇ ਵੇਲੇ ਕੀ ਬੋਲ ਦੇਣਾ ਹੈ ਜਾਂ ਕੀ ਕਰ ਸੁੱਟਣਾ ਹੈ?

ਆਪਣੇ ਦੇਸ਼ਾਂ ਅੰਦਰ ਹਿੰਸਾ, ਜ਼ਬਰ, ਕੱਤਲੋ-ਗਾਰਤ, ਬੇਰੋਜ਼ਗਾਰੀ, ਬਦਅਮਨੀ, ਰਾਜਨੀਤਕ ਬਦਲਾਖੋਰੀ ਦੇ ਡਰਾਉਣੇ ਅਲਮ ਵਿਚੋਂ ਭੱਜ ਕੇ ਮੈਕਸੀਕੋ, ਗੁਆਟੇਮਾਲਾ, ਹਾਂਡਰਸ, ਅਲ-ਸਲਵਾਡੋਰ ਕੋਸਟਾਰੀਕਾ ਆਦਿ ਲਾਤੀਨੀ ਅਮਰੀਕੀ ਦੇਸ਼ਾਂ ਦੇ ਕਰੀਬ 1,995 ਬੱਚੇ, 1,940 ਮਾਪਿਆਂ ਤੋਂ ਮੈਕਸੀਕੋ ਸਰਹੱਦ ਤੋਂ ਅਮਰੀਕਾ ਅੰਦਰ ਘੁੱਸਣ ਦਾ ਯਤਨ ਕਰਦੇ 19 ਅਪ੍ਰੈਲ ਤੋਂ 31 ਮਈ, 2018 ਤਕ ਅਮਰੀਕੀ ਸਰਹੱਦੀ ਪਟਰੋਲ ਏਜੰਸੀ ਨੇ ਵੱਖ ਕਰਕੇ ਨੰਨ੍ਹੇ ਬੱਚਿਆਂ ਲਈ ਬਣਾਏ ਪਿੰਜਰਾਬੰਦ ਕੈਂਪਾਂ ਵਿਚ ਨਜ਼ਰਬੰਦ ਕਰ ਦਿੱਤੇ ਹਨ। ਇਨ੍ਹਾਂ ਵਿਚੋਂ 100 ਦੇ ਕਰੀਬ ਬੱਚੇ 4 ਸਾਲ ਤੋਂ ਘੱਟ ਉਮਰ ਦੇ ਹਨ। ਇੱਕ ਦੁੱਧ ਚੁੰਘਦਾ ਬੱਚਾ ਅਤਿ ਬਰਬਰਤਾਪੂਰਵਕ ਅਣਮੁਨੱਖੀ ਕਾਰਵਾਈ ਅਧੀਨ ਮਾਂ ਨਾਲੋਂ ਵੱਖ ਕਰਕੇ ਐਸੇ ਕੈਂਪ ਵਿਚ ਭੇਜ ਦਿੱਤਾ।

ਅਮਰੀਕੀ ਪ੍ਰਧਾਨ ਦੀ ਐਸੀ ਨੀਤੀ ਨੂੰ ਜਬਰ-ਜ਼ੁਲਮ, ਅਣਮਨੁੱਖੀ ਅਪਰਾਧ, ਅਗਵਾਕਾਰੀ ਆਦਿ ਗਰਦਾਨਦਿਆਂ ਪੂਰੇ ਵਿਸ਼ਵ ਅੰਦਰ ਵਸਦਾ ਸਾਰਾ ਭਾਈਚਾਰਾ ਨਿੰਦ ਰਿਹਾ ਹੈ।

ਦੂਸਰੇ ਪਾਸੇ ਅਮਰੀਕੀ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਅਤੇ ਹੋਰ ਪਿੱਠੂ ਇਸ ਕਾਰਵਾਈ ਨੂੰ ਸਹੀ, ਜ਼ੀਰੋ ਟਾਲਰੈਂਸ ਅਧੀਨ ਗੈਰਕਾਨੂੰਨੀ ਪ੍ਰਵਾਸ ਰੋਕਣ, ਪ੍ਰਵਾਸ ਕਾਨੂੰਨ ਤੋੜ ਕੇ ਅਮਰੀਕਾ ਅੰਦਰ ਘੁੱਸਣ ਨੂੰ ਰੋਕਣ ਅਧੀਨ ਸਹੀ ਮੰਨਦੇ ਹਨ। ਖੁਦ ਅਮਰੀਕੀ ਪ੍ਰਧਾਨ ਟਰੰਪ ਨੇ ਇਸ ਨੀਤੀ ਅਤੇ ਅਮਲ ਨੂੰ ਸਹੀ ਠਹਿਰਾਉਂਦੇ ਕਿਹਾ ਕਿ ਅਮਰੀਕਾ ਕੋਈ ਪ੍ਰਵਾਸੀ ਕੈਂਪ ਨਹੀਂ ਹੈ। ਉਸ ਨੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਅੰਦਰ ਬੱਚਿਆਂ ਸਮੇਤ ਘੁੱਸਣ ਵਾਲਿਆਂ ਤੋਂ ਬੱਚੇ ਅਲੱਗ ਕਰਕੇ ਗੈਰ-ਕਾਨੂੰਨੀ ਪ੍ਰਵਾਸ ਰੋਕਿਆ ਹੈ। ਇਸ ਕਾਨੂੰਨ ਨੂੰ ਉਹ ਡੈਮੋਕਰੈਟ ਸਰਕਾਰਾਂ ਵਲੋਂ ਬਣਾਇਆ ਦਰਸਾਉਂਦਾ ਹੈ। ਉਹ ਕਾਂਗਰਸ ਅਤੇ ਸੈਨੇਟ ਨੂੰ ਕਹਿ ਰਿਹਾ ਹੈ ਕਿ ਇਸ ਕਾਨੂੰਨ ਦੀ ਥਾਂ ਨਵਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਇਸ ਨਾਲ ਹੀ ਉਸ ਦੇ ਪ੍ਰਸ਼ਾਸ਼ਨ ਵਲੋਂ ਤਜਵੀਜ਼ 25 ਬਿਲੀਅਨ ਡਾਲਰ ਨਾਲ ਬਣਾਈ ਜਾਣ ਵਾਲੀ ਮੈਕਸੀਕੋ ਸਰਹੱਦ ਤੋਂ ਦੀਵਾਰ ਲਈ ਧੰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।
----------
ਸਿਆਣੇ ਬੱਚੇ ਆਪਣੇ ਮਾਪਿਆਂ ਦਾ ਨਾਮ ਲੈ ਕੇ ਦੁਹਾਈ ਪਾ ਰਹੇ ਹਨ ਜਦ ਕਿ ਨੰਨ੍ਹੇ ਬੱਚੇ, ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ, ਬਸ! ਵਿਲਕੀ ਅਤੇ ਰੋਈ ਜਾ ਰਹੇ ਹਨ।
----------
ਇਹ ਤਾਂ ਮਾਣਯੋਗ ਅਮਰੀਕੀ ਅਦਾਲਤ ਦੇ ਸੰਨ 1997 ਵਿਚ ਆਏ ਫੈਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਸ ਅਨੁਸਾਰ ਪ੍ਰਸ਼ਾਸ਼ਨ ਨੂੰ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਅੰਦਰ ਘੁਸੇ ਵਿਅਕਤੀਆਂ ਜਾਂ ਮਾਪਿਆਂ ਨਾਲ ਆਏ ਬੱਚਿਆਂ ਨੂੰ ਉਨ੍ਹਾਂ ਨਾਲ ਜੇਲ੍ਹ ਭੇਜਣ 'ਤੇ ਰੋਕ ਲਗਾ ਕੇ ਸਹੀ ਸਥਾਨਾਂ 'ਤੇ ਰੱਖਣ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ। ਨਹੀਂ ਤੇ ਹੁਣ ਇਹ ਬੱਚੇ ਵੀ ਮਾਪਿਆਂ ਸਮੇਤ ਜੇਲ੍ਹ ਭੇਜਣ ਬਗੈਰ ਹੋਰ ਕੋਈ ਚਾਰਾ ਨਹੀਂ ਸੀ। ਲੇਕਿਨ ਬੱਚਿਆਂ ਲਈ ਗਠਤ ਪਿੰਜਰਾਬੰਦ ਕੈਂਪਾਂ ਵਿਚ ਰਫਿਊਜੀਆਂ ਵਰਗੀਆਂ ਸਹੂਲਤਾਂ ਨਹੀਂ ਹਨ।

ਅਣਮਨੁੱਖੀ ਕੈਂਪਾਂ ਵਿਚ ਬੱਚਿਆਂ ਦੇ ਖਾਣ-ਪੀਣ, ਸੌਣ ਲਈ ਕੰਬਲਾਂ, ਡਾਇਪਰ ਬਦਲਣ ਦਾ ਪ੍ਰਬੰਧ ਕੀਤਾ ਹੈ, ਪਰ ਕਿਸੇ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ। ਮਾਂ-ਬਾਪ, ਭੈਣ-ਭਰਾਵਾਂ ਬਗੈਰ ਐਸੇ ਪ੍ਰਬੰਧਾਂ ਦੀ ਕੋਈ ਵੁਕੱਤ ਨਹੀਂ। ਸਿਆਣੇ ਬੱਚੇ ਆਪਣੇ ਮਾਪਿਆਂ ਦਾ ਨਾਮ ਲੈ ਕੇ ਦੁਹਾਈ ਪਾ ਰਹੇ ਹਨ ਜਦ ਕਿ ਨੰਨ੍ਹੇ ਬੱਚੇ, ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ, ਬਸ! ਵਿਲਕੀ ਅਤੇ ਰੋਈ ਜਾ ਰਹੇ ਹਨ।

ਇਹ ਨੀਤੀ ਮਾਨਵ ਘਾਤੀ ਹੈ। ਅਮਰੀਕੀ ਭ੍ਰਿਸ਼ਾਟਾਚਾਰ ਦੀ ਦੇਣ ਹੈ ਗੈਰ-ਕਾਨੂੰਨੀ ਪ੍ਰਵਾਸੀ ਘੁੱਸਪੈਠ। ਅਮਰੀਕੀ ਏਜੰਟ ਅਤੇ ਸਰਹੱਦੀ ਏਜੰਸੀਆਂ ਹਜ਼ਾਰਾਂ ਡਾਲਰ ਲੈ ਕੇ ਪ੍ਰਵਾਸੀਆਂ ਦੀ ਹਰ ਰੋਜ਼ ਘੁੱਸਪੈਠ ਕਰਾਉਂਦੇ ਹਨ। ਐਸੇ ਲੋਕਾਂ ਨੂੰ ਪਕੜਨਾ ਤਾਂ ਸਹੀ ਕਿਹਾ ਜਾ ਸਕਦਾ ਹੈ ਪਰ ਉਨ੍ਹਾਂ ਦੇ ਨੰਨੇ ਬੱਚਿਆਂ ਨੂੰ ਉਨ੍ਹਾਂ ਤੋਂ ਅਲਗ ਕਰਨਾ ਅਣਮਨੁੱਖੀ ਅਪਰਾਧਿਕ ਕਾਰਵਾਈ ਹੈ।

ਅਮਰੀਕਾ ਨੇ ਅਜੋਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਕੜਨ ਅਤੇ ਅਪਰਾਧਿਕ ਧਾਰਾਵਾਂ ਹੇਠ ਉਨ੍ਹਾਂ 'ਤੇ ਕੇਸ ਚਲਾਉਣ ਦਾ ਨਿਰਣਾ 6 ਅਪ੍ਰੈਲ ਦੇ ਹੁਕਮਾਂ ਰਾਹੀਂ ਲਿਆ ਹੈ। ਪਹਿਲਾਂ ਜੋ ਲੋਕ ਅਪਰਾਧਿਕ ਰਿਕਾਰਡ ਨਹੀਂ ਸਨ ਰੱਖਦੇ ਅਤੇ ਸਿਰਫ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਆਉਣ ਦੇ ਦੋਸ਼ੀ ਹੁੰਦੇ ਸਨ, ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ਾਂ ਵਿਚ ਭੇਜਣ ਲਈ ਸਿਵਲ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਂਦਾ ਸੀ ਅਤੇ ਬਾਲ-ਬੱਚੇ ਵੱਖ ਨਹੀਂ ਸਨ ਕੀਤੇ ਜਾਂਦੇ।

ਲੇਕਿਨ ਹੁਣ ਜਿਵੇਂ ਬੱਚੇ ਵੱਖ ਕਰਕੇ ਵੇਅਰ-ਹਾਊਸਾਂ ਵਿਚ ਬਣਾਏ ਪਿੰਜਰਾਬੰਦ ਕੈਂਪਾਂ ਵਿਚ ਰੱਖੇ ਹਨ ਤੋਂ ਖਦਸ਼ਾ ਹੈ ਕਿ ਇਹ ਬੱਚੇ ਕਿਤੇ ਲੇਬਰ ਜਾਂ ਮਾਨਵ ਤਸਕਰੀ ਦੇ ਸ਼ਿਕਾਰ ਨਾ ਬਣਾਏ ਜਾਣ। ਅਪ੍ਰੈਲ ਮਹੀਲੇ ਵਿਚ ਹੀ ਸਿਹਤ ਅਤੇ ਮਾਨਵ ਸੇਵਾਵਾਂ ਸਬੰਧੀ ਇੱਕ ਅਧਿਕਾਰੀ ਨੇ ਅਮਰੀਕੀ ਸੈਨੇਟ ਸਬ-ਕਮੇਟੀ ਨੂੰ ਦੱਸਿਆ ਹੈ ਕਿ 1500 ਅਜਿਹੇ ਬੱਚੇ ਹਨ ਜਿਨ੍ਹਾਂ ਦਾ ਥਹੁ-ਪਤਾ ਨਹੀਂ ਚੱਲ ਰਿਹਾ ਕਿ ਕਿੱਧਰ ਗਾਇਬ ਹੋ ਗਏ ਹਨ। ਇਹ ਬੱਚੇ ਅਜੋਕੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ 'ਜ਼ੀਰੋ ਟਾਲਰੈਂਸ' ਹੁਕਮਾਂ ਤੋਂ ਪਹਿਲਾਂ ਇਕੱਲੇ ਮਾਪਿਆਂ ਬਗੈਰ ਅਮਰੀਕਾ ਵਿਚ ਘੁੱਸੇ ਸਨ ਅਤੇ ਸਰਹੱਦੀ ਸੁਰੱਖਿਆ ਏਜੰਸੀ ਵਲੋਂ ਪਕੜੇ ਗਏ ਸਨ।

ਪ੍ਰਧਾਨ ਟਰੰਪ ਦੇ ਇਸ ਅਣਮਨੁੱਖੀ ਅਪਰਾਧਿਕ ਕਾਰਵਾਈ ਦੀ ਤਿੱਖੇ ਸ਼ਬਦਾਂ ਵਿਚ ਸਭ ਜੀਵਤ ਸਾਬਕਾ ਅਮਰੀਕੀ ਪ੍ਰਧਾਨਾਂ ਦੀਆਂ ਪਤਨੀਆਂ ਨੇ ਨਿੰਦਾ ਕੀਤੀ ਹੈ। ਖੁਦ ਪ੍ਰਧਾਨ ਟਰੰਪ ਦੀ ਪਤਨੀ ਮੇਲਾਨੀਆ ਨੇ ਐਸੇ ਜਬਰ ਤੋਂ ਕਿਨਾਰਾ ਕਰਦੇ ਕਿਹਾ ਹੈ ਕਿ ਨੰਨ੍ਹੇ ਬੱਚੇ ਮਾਪਿਆਂ ਤੋਂ ਵੱਖ ਨਹੀਂ ਕਰਨੇ ਚਾਹੀਦੇ। ਲੌਰਾ ਬੁਸ਼, ਸਾਬਕਾ ਪ੍ਰਧਾਨ ਬੁਸ਼ ਦੀ ਪਤਨੀ ਨੇ ਇਸ ਵਿਰੁੱਧ 'ਵਾਸ਼ਿੰਗਟਨ ਪੋਸਟ' ਵਿਚ ਲੇਖ ਲਿਖ ਕੇ ਇਸ ਨਿਰਦਈ ਕਾਰਵਾਈ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਗੈਰ ਇਖਲਾਕੀ ਕਾਰਵਾਈ ਦਰਸਾਇਆ ਹੈ। ਕਾਂਗਰਸ ਹਾਊਸ ਵਿਚ ਡੈਮੋਕਰੈਟਿਕ ਆਗੂ ਨੈਂਸੀ ਪੇਲੋਸੀ ਨੇ ਕਿਹਾ ਹੈ, "ਮਾਪਿਆਂ ਨਾਲੋਂ ਬੱਚਿਆਂ ਨੂੰ ਵੱਖ ਕਰਨਾ ਬਰਬਰਤਾ ਪੂਰਵਕ ਕਾਰਜ ਹੈ।" ਅਮਰੀਕਾ ਵਿਚੋਂ ਪਹਿਲੀਆਂ ਸਰਕਾਰਾਂ ਵੱਲੋਂ ਵੀ ਕਰੀਬ 10 ਲੱਖ ਗੈਰਕਾਨੂੰਨੀ ਘੁੱਸਪੈਠ ਕਰਨ ਵਾਲੇ ਪ੍ਰਵਾਸੀ ਬਾਹਰ ਕੱਢੇ ਗਏ ਹਨ ਪਰ ਅਜਿਹੀ ਅਣਮਨੁੱਖੀ ਕਾਰਵਾਈ ਕਿੱਧਰੇ ਵੇਖਣ ਨੂੰ ਨਹੀਂ ਮਿਲੀ।
----------
ਹੁਣ ਜਿਵੇਂ ਬੱਚੇ ਵੱਖ ਕਰਕੇ ਵੇਅਰ-ਹਾਊਸਾਂ ਵਿਚ ਬਣਾਏ ਪਿੰਜਰਾਬੰਦ ਕੈਂਪਾਂ ਵਿਚ ਰੱਖੇ ਹਨ ਤੋਂ ਖਦਸ਼ਾ ਹੈ ਕਿ ਇਹ ਬੱਚੇ ਕਿਤੇ ਲੇਬਰ ਜਾਂ ਮਾਨਵ ਤਸਕਰੀ ਦੇ ਸ਼ਿਕਾਰ ਨਾ ਬਣਾਏ ਜਾਣ।
----------
ਥਿਊਡਰ ਰੂਜ਼ਵੈਲਟ ਨੇ ਸੰਨ 1908 ਵਿਚ ਇੱਕ ਸਰਬ ਅਮਰੀਕੀਆਂ ਨੂੰ ਇੱਕ ਲੜੀ ਵਿਚ ਜੋੜਨ ਦੀ ਇਤਿਹਾਸਿਕ ਨੀਤੀ ਅਪਣਾਈ ਸੀ। ਉਸ ਤਹਿਤ ਸੈਲਟ, ਲੈਟਿਨ, ਸਲਾਵ, ਟਿਊਟਨ, ਗਰੀਕ, ਸੀਰੀਅਨ, ਕਾਲੇ, ਪੀਲੇ, ਯਹੂਦੀ, ਜੰਟਾਈਲ ਨੂੰ 'ਸਿੰਗਲ ਪੀਪਲ' ਵਜੋਂ ਜੋੜਨ ਦੀ ਮੁਹਿੰਮ ਚਲਾਈ ਗਈ। ਹੋਰ ਅਨੇਕ ਪ੍ਰਧਾਨਾਂ ਨੇ ਅਮਰੀਕੀਆਂ ਨੂੰ ਨਸਲਵਾਦ ਤੋਂ ਬਚਾਅ ਕੇ ਇੱਕ ਸੁਪਰ ਸ਼ਕਤੀ ਬਣਾਉਣ ਦਾ ਕੰਮ ਕੀਤਾ। 'ਇੱਕ ਅਮਰੀਕਾ' ਬਗੈਰ ਅਮਰੀਕਾ ਸੁਪਰ ਸ਼ਕਤੀ ਬਣ ਹੀ ਨਹੀਂ ਸੀ ਸਕਦਾ।

ਟਰੰਪ ਦੀ ਅਜੋਕੀ ਕਾਰਵਾਈ ਨੂੰ ਅਮਰੀਕੀ ਲੋਕਤੰਤਰਵਾਦ, ਮਾਨਵਾਦ, ਕਾਨੂੰਨਵਾਦ ਨੂੰ ਵੱਡੀ ਸੱਟ ਸਮਝਦੇ ਹਨ। ਅਮਰੀਕੀ ਸੈਨੇਟਰ, ਕਾਂਗਰਸਮੈਨ, ਪ੍ਰਬੰਧਕ ਲੋਕ 'ਅਮਰੀਕੀਵਾਦ' ਨਹੀਂ 'ਜੈਲੋਫੋਬੀਆ' ਮੰਨਦੇ ਹਨ।

ਅਮਰੀਕਾ ਵਿਚ ਪਹਿਲਾਂ ਵੀ ਐਸੀਆਂ ਬਰਬਰਤਾਪੂਰਨ ਮਿਸਾਲਾਂ ਮਿਲਦੀਆਂ ਹਨ। ਜਦੋਂ ਇਥੋਂ ਦੇ ਮੂਲ ਨਿਵਾਸੀਆਂ ਦੇ ਬੱਚੇ ਜਬਰੀ ਬੋਰਡਿੰਗ ਸਕੂਲਾਂ ਵਿਚ ਭੇਜੇ ਜਾਂਦੇ ਰਹੇ ਹਨ। ਕਾਲੇ ਲੋਕਾਂ ਦੇ ਬੱਚੇ ਬੋਲੀ ਰਾਹੀਂ ਗੁਲਾਮਾਂ ਵਜੋਂ ਵੇਚੇ ਜਾਂਦੇ ਸਨ। ਔਰਤਾਂ ਨੂੰ ਬਰਾਬਰ ਅਧਿਕਾਰਾਂ ਤੋਂ ਵਾਝਿਆਂ ਰੱਖਿਆ ਜਾਂਦਾ ਸੀ। ਅੱਜ ਵੀ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਅਮਰੀਕਾ ਅੰਦਰ ਨਸਲਵਾਦ ਜਾਰੀ ਹੈ। ਕਾਲੇ-ਪੀਲੇ ਲੋਕਾਂ ਨਾਲ ਨਫਰਤ, ਜ਼ਿਆਦਤੀਆਂ, ਬੇਇਨਸਾਫੀ ਜਾਰੀ ਹਨ। ਅਮਰੀਕਾ ਅੰਦਰ ਐਸੇ ਕਾਨੂੰਨਾਂ ਨੂੰ ਖਤਮ ਕਰਨ ਦਾ ਸਿਲਸਿਲਾ ਜਾਰੀ ਹੈ ਜਿਨ੍ਹਾਂ ਰਾਹੀਂ ਕਾਨੂੰਨ ਦੀ ਅਵਗਿਆ ਕਰਨ ਵਾਲਿਆਂ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾਵਾਂ ਦੇਣ ਦੀ ਸੰਵਿਧਾਨਿਕ ਅਤੇ ਕਾਨੂੰਨੀ ਵਿਵਸਥਾ ਕਾਇਮ ਸੀ।

ਐਸੀ ਵਿਵਸਥਾ ਅਮਰੀਕਾ ਹੀ ਨਹੀਂ, ਹੋਰ ਦੇਸ਼ਾਂ ਵਿਚ ਵੀ ਖਤਮ ਕੀਤੀ ਗਈ ਹੈ ਜਾਂ ਖਤਮ ਕਰਨ ਦੇ ਮਨਸੂਬੇ ਤਾਕਤਵਰ ਰਾਜਨੀਤੀਵਾਦ ਦੁਆਰਾ ਜਾਰੀ ਹਨ। ਰੂਸ ਅੰਦਰ ਪ੍ਰਧਾਨ ਵਲਾਦੀਮੀਰ ਪੁਤਿਨ ਦੇ ਆਪਹੁੱਦਰੇਪਣ ਵਿਰੁੱਧ ਬੋਲਣ ਅਤੇ ਲਿਖਣ ਵਾਲੀ ਵੀਰਾਂਗਣਾ ਅੰਨਾ ਪੋਲਿਟ ਕੋਟ ਸਕਾਇਆ ਨੂੰ ਸੰਨ 2006 'ਚ ਕਤਲ ਕਰਾ ਦਿੱਤਾ ਗਿਆ। ਚੀਨ, ਭਾਰਤ, ਯੂਰਪ, ਲਾਤੀਨੀ ਅਮਰੀਕਾ ਵਿਚ ਐਸੀਆਂ ਮਿਸਾਲਾਂ ਮਿਲਦੀਆਂ ਹਨ। ਯੂਰਪੀਨ ਦੇਸ਼ਾਂ ਨੇ ਪ੍ਰਵਾਸੀਆਂ ਦੀ ਆਵਦ ਤੋਂ ਕਿਨਾਰਾ ਕਰ ਲਿਆ ਹੈ। ਇਟਲੀ ਦੇ ਅੰਦਰੂਨੀ ਮੰਤਰੀ ਮੈਟੀਓ ਸਾਲਵਿਨੀ ਨੇ 629 ਲਿਥੀਅਨਾਂ ਦੀ ਕਿਸ਼ਤੀ ਵਾਪਸ ਮੋੜ ਦਿੱਤੀ ਜੋ ਗੈਰ ਕਾਨੂੰਨੀ ਤੌਰ 'ਤੇ ਘੁੱਸਣ ਦਾ ਯਤਨ ਕਰ ਰਹੇ ਸਨ।
----------
19 ਅਪ੍ਰੈਲ ਤੋਂ 31 ਮਈ, 2018 ਤਕ ਅਮਰੀਕੀ ਸਰਹੱਦੀ ਪਟਰੋਲ ਏਜੰਸੀ ਨੇ 1,995 ਬੱਚੇ ਮਾਪਿਆਂ ਤੋਂ ਵੱਖ ਕਰਕੇ ਪਿੰਜਰਾਬੰਦ ਕੈਂਪਾਂ ਵਿਚ ਨਜ਼ਰਬੰਦ ਕਰ ਦਿੱਤੇ ਹਨ। ਇਨ੍ਹਾਂ ਵਿਚੋਂ 100 ਦੇ ਕਰੀਬ ਬੱਚੇ 4 ਸਾਲ ਤੋਂ ਘੱਟ ਉਮਰ ਦੇ ਹਨ।
----------
ਸੰਨ 2016 ਵਿਚ ਯੂਰਪੀਨ 28 ਦੇਸ਼ਾਂ ਵਿਚ 2.4 ਮਿਲੀਅਨ ਪ੍ਰਵਾਸੀ ਆਏ। ਹੁਣ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਗਿਣਤੀ 36.9 ਮਿਲੀਅਨ ਭਾਵ 7 ਪ੍ਰਤੀਸ਼ਤ ਹੋ ਗਈ ਹੈ। ਯੂਰਪੀਨ ਲੋਕ ਬੁੱਢੇ ਹੋ ਰਹੇ ਹਨ ਅਤੇ ਉਨ੍ਹਾਂ ਦੀ ਅਬਾਦੀ ਸੁੰਘੜ ਰਹੀ ਹੈ। ਪ੍ਰਵਾਸੀਆਂ ਵਿਚ ਬਹੁਤ ਮੁਸਲਿਮ ਹਨ। ਜੇਕਰ ਸੈਕੂਲਰਵਾਦ ਹੇਠ ਸਭ ਧਰਮਾਂ, ਰੰਗਾਂ, ਇਲਾਕਿਆਂ, ਲਿੰਗਾਂ ਦੇ ਲੋਕ ਇਕਜੁੱਟ ਨਾ ਹੋਏ ਤਾਂ ਉੱਥੇ ਅਸ਼ਾਂਤੀ ਫੈਲ ਸਕਦੀ ਹੈ।

ਅਮਰੀਕਾ ਅੰਦਰ ਪ੍ਰਵਾਸੀ ਪਨਾਹਗੀਰਾਂ, ਉਨ੍ਹਾਂ ਦੇ ਨੰਨ੍ਹੇ ਬੱਚਿਆਂ ਨੂੰ ਮੁੜ ਤੋਂ ਇੱਕ ਕਰਨਾ ਅਤਿ ਜ਼ਰੂਰੀ ਹੈ। ਉਨ੍ਹਾਂ ਦੇ ਹੱਕਾਂ ਤੇ ਅਜ਼ਾਦੀਆਂ ਦੀ ਬਹਾਲੀ ਜ਼ਰੂਰੀ ਹੈ। ਅਮਰੀਕੀ ਅਜੋਕਾ ਵਰਤਾਰਾ ਇਸ ਲਈ ਘਾਤਿਕ ਸਿੱਧ ਹੋ ਸਕਦਾ ਹੈ। ਰੇਹਾਨਸਲੀਮ, ਜੋ ਖੁਦ ਬੰਗਲਾਦੇਸ਼ੀ ਪ੍ਰਵਾਸੀ ਦਾ ਪੁੱਤਰ ਹੈ, ਆਪਣੀ ਛੱਪਣ ਵਾਲੀ ਕਿਤਾਬ ਵਿਚ ਲਿਖਦਾ ਹੈ, "ਅਮਰੀਕਾ ਜਾਂ ਤਾਂ ਪ੍ਰਵਾਸ ਘੱਟ ਕਰ ਦੇਵੇ, ਨਹੀਂ ਤਾਂ ਦੇਸ਼ ਵਿਚ ਨਸਲਵਾਦ ਅਤੇ ਨਾ ਬਰਾਬਰੀ ਫੈਲਣ ਕਰਕੇ ਸਿਵਲਵਾਰ ਦਾ ਡਰ ਪੈਦਾ ਹੋ ਜਾਵੇਗਾ। ਅਮਰੀਕਾ ਇਕ ਰਿੱਝਦਾ ਕੁੱਜਾ ਹੈ ਪਤਾ ਨਹੀਂ ਕਿਹੜੇ ਵੇਲੇ ਫੁੱਟ ਜਾਏ।"

ਅਮਰੀਕਾ ਨੂੰ ਲੋਕਤੰਤਰੀ, ਮਾਨਵਵਾਦੀ, ਉੱਚ ਕਦਰਾਂ-ਕੀਮਤਾਂ, ਸਮਾਜਿਕ ਇਨਸਾਫ਼, ਸੰਵਿਧਾਨਿਕ ਸੰਸਥਾਵਾਂ ਅੰਦਰ 'ਅਟਕਾਅ ਅਤੇ ਸਤੁੰਲਨ' ਦੀ ਨੀਤੀ ਰਾਹੀਂ ਪ੍ਰਧਾਨ ਟਰੰਪ ਦੀਆਂ ਅਮਰੀਕੀ ਘਾਤਿਕ ਨੀਤੀਆਂ 'ਤੇ ਕਾਬੂ ਪਾਉਣਾ ਜ਼ਰੂਰੀ ਹੈ।

ਜਿਵੇਂ ਕਿ ਚਾਰ ਚੁਫੇਰਿਓਂ ਗੈਰਕਾਨੂੰਨੀ ਘੁੱਸਣ ਵਾਲੇ ਮਾਪਿਆਂ ਤੋਂ ਜਬਰੀ ਬੱਚੇ ਅਲਗ ਕਰਨ ਅਤੇ ਪਿੰਜਰਾਬੰਦ ਕੈਪਾਂ 'ਚ ਰੱਖਣ ਦੇ ਹੁਕਮਾਂ ਨੂੰ ਆਖਰ ਪ੍ਰਧਾਨ ਨੂੰ 20 ਜੂਨ, 2018 ਨੂੰ ਵਾਪਸ ਲੈਣਾ ਪਿਆ।

ਪਰ ਨਵੇਂ ਹੁਕਮਾਂ ਰਾਹੀਂ ਬੱਚੇ, ਮਾਪਿਆਂ ਨਾਲ ਹਿਰਾਸਤ ਵਿਚ ਰੱਖੇ ਜਾਇਆ ਕਰਨਗੇ। ਇਹ ਵੀ ਬੱਚਿਆਂ ਪ੍ਰਤੀ ਜ਼ਾਲਮਾਨਾ ਅਤੇ ਦਯਾਹੀਨ ਕਾਰਵਾਈ ਹੈ।

(*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.


_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

 

'ਕਿਥੇ ਹੈ ਉਹ ਲੋਕਤੰਤਰ' ਜਿਸ ਦੀ ਦੁਹਾਈ ਦਿੱਤੀ ਜਾਂਦੀ ਏ?


ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER