ਜੂਨ ਮਹੀਨਾ 2018, ਨਸ਼ਿਆਂ ਦੇ ਟੀਕਿਆਂ ਨਾਲ ਮੌਤਾਂ ਦਾ ਤਾਂਡਵ ਨਾਚ ਹੋ ਗਿਆ ਸੀ ਸ਼ੁਰੂ! ਫਿਰੋਜ਼ਪੁਰ, ਤਰਨਤਾਰਨ ਤੇ ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹੇ ਬਣ ਗਏ ਇਨ੍ਹਾਂ ਦਾ ਅਖਾੜਾ! ਨਸ਼ੇ ਦਾ ਟੀਕਾ ਅੰਦਰ ਤੇ ਦਮ ਜਲੰਧਰ ਵਾਲੀ ਕਹਾਵਤ ਪੂਰੀ ਹੁੰਦੀ ਗਈ। ਟੀਕਾ ਲਾਉ ਤੇ ਮੌਤ ਦੇ ਮੂੰਹ ਵਿੱਚ ਜਾਓ। ਇਸ ਤਰ੍ਹਾਂ ਹੋਈਆਂ ਇੱਕ ਲਖਤ 27 ਮੌਤਾਂ ਵਿੱਚੋਂ 18 ਭਾਣੇ ਵਰਤੇ ਨੇ ਤਿੰਨ ਸਰਹੱਦੀ ਜ਼ਿਲ੍ਹਿਆਂ ਵਿੱਚ, ਅੰਮ੍ਰਿਤਸਰ 7, ਤਰਨਤਾਰਨ 8 ਤੇ ਫਿਰੋਜ਼ਪੁਰ 3, ਫਰੀਦਕੋਟ ਜ਼ਿਲ੍ਹੇ ਦੇ ਵੀ ਚਾਰ ਜੁਆਨ ਜਾ ਪਏ ਮੌਤ ਦੇ ਮੂੰਹ!
ਨਸ਼ਿਆਂ ਦੀ ਵਿਸ਼ੇਸ਼ ਕਰਕੇ ਅਫੀਮ ਪਦਾਰਥਾਂ ਦੇ ਨਸ਼ਿਆਂ ਦੀ ਜ਼ਿਆਦਾ ਡੋਜ਼ ਨਾਲ ਮੌਤਾਂ ਤੋਂ ਬੇਹੱਦ ਪੀੜਤ ਨੇ ਅਮਰੀਕਾ ਵਰਗੇ ਵਿਕਸਤ ਮੁਲਕ ਵੀ। ਪਰ ਬਹੁਤ ਸਾਰੇ ਉਪਾਅ ਕਰਨ ਦੇ ਬਾਵਜੂਦ ਰਸਤਾ ਨਹੀਂ ਲੱਭ ਰਿਹਾ ਕਿਉਂਜੋ ਜਾਇਜ ਤੇ ਨਾਜਾਇਜ਼ ਅਫੀਮੀ ਪਦਾਰਥ ਉਥੇ ਵੀ ਬਹੁਤ ਵਿਕਦੇ ਨੇ। ਅਮਰੀਕਾ ਦੇ ਸਿਹਤ ਅੰਕੜਿਆਂ ਦੇ ਰਾਸ਼ਟਰੀ ਕੇਂਦਰ ਅਨੁਸਾਰ ਸਾਲ 2016 ਵਿੱਚ ਨਸ਼ਾ ਜ਼ਿਆਦਾ ਲੈਣ ਕਾਰਨ 63,600 ਮੌਤਾਂ ਵਿੱਚੋਂ ਇਕੱਲੇ ਅਫੀਮੀ ਪਦਾਰਥਾਂ ਕਾਰਨ 42,249 ਮੌਤਾਂ ਹੋਈਆਂ। ਸਾਲ 2013 ਤੋਂ 2016 ਤਕ ਮੈਥਾਡੋਨ ਨੂੰ ਛੱਡ ਕੇ ਬਾਕੀ ਫੈਂਟਾਨਿਲ ਵਰਗੇ ਸਿੰਥੈਟਿਕ ਅਫੀਮੀ ਪਦਾਰਥਾਂ ਕਾਰਨ ਮੌਤਾਂ ਦੀ ਗਿਣਤੀ ਵਿੱਚ ਹਰ ਸਾਲ ਕਰੀਬ 88% ਦਾ ਵਾਧਾ ਹੋਇਆ। ਸਾਲ 2013 ਦੀਆਂ 3,108 ਮੌਤਾਂ ਵਧ ਕੇ 2015 ਵਿੱਚ 9,580 ਤੇ 2016 ਵਿੱਚ ਕਰੀਬ ਦੁਗਣੀਆਂ ਹੋ ਕੇ 19,413 ਹੋ ਗਈਆਂ।
----------
ਨਸ਼ਿਆਂ ਦੇ ਟੀਕੇ ਲਗਾਉਣ ਦੀ ਲਤ ਦੇ ਸ਼ਿਕਾਰਾਂ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਕੰਮ ਨਹੀਂ, ਪਰ ਲੋੜ ਹੈ ਨਸ਼ਿਆਂ ਵਿਰੁੱਧ ਜੰਗ ਵਿੱਚ ਸਪਸ਼ਟ ਨੀਤੀ ਦੀ ਅਤੇ ਸਿਆਸੀ ਤੇ ਪ੍ਰਸ਼ਾਸ਼ਨਿਕ ਵਚਨਬੱਧਤਾ ਦੀ।
----------
ਅਮਰੀਕਾ ਵਿੱਚ ਤਾਂ ਸ਼ਰਾਬ, ਅਫੀਮ ਤੇ ਹੋਰ ਨਸ਼ਿਆਂ ਦੀ ਲਤ ਛੱਡਣ ਵਾਸਤੇ ਕਰੀਬ ਇੱਕ ਤਿਹਾਈ (30%) ਨਸ਼ੇੜੀ ਸਿਹਤ ਬੀਮਾ ਨਾ ਹੋਣ ਕਰਕੇ ਇਲਾਜ ਹੀ ਨਹੀਂ ਕਰਵਾ ਸਕਦੇ। ਨਸ਼ਿਆਂ ਦੇ ਟੀਕੇ ਲਗਾਉਣ ਦੀ ਲਤ ਦੇ ਸ਼ਿਕਾਰਾਂ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਕੰਮ ਨਹੀਂ, ਪਰ ਲੋੜ ਹੈ ਨਸ਼ਿਆਂ ਵਿਰੁੱਧ ਜੰਗ ਵਿੱਚ ਸਪਸ਼ਟ ਨੀਤੀ ਦੀ ਅਤੇ ਸਿਆਸੀ ਤੇ ਪ੍ਰਸ਼ਾਸ਼ਨਿਕ ਵਚਨਬੱਧਤਾ ਦੀ। ਸਾਡੀਆਂ ਸਿਆਸੀ ਪਾਰਟੀਆਂ ਤੇ ਸਿਆਸੀ ਨੁਮਾਇੰਦੇ ਨਸ਼ਿਆਂ ਵਿਰੁੱਧ ਅਮਰੀਕਾ ਵਰਗੇ ਪ੍ਰਵਾਧਾਨਾਂ ਦੀ ਹੀ ਮੰਗ 'ਤੇ ਵਕਾਲਤ ਕਰਦੇ ਰਹਿੰਦੇ ਹਨ। ਜਦਕਿ ਉਹ ਮੁਲਕਾਂ ਵਿੱਚ ਤਕਨੀਕੀ ਤੇ ਕਾਨੂੰਨੀ ਸਖਤ ਉਪਬੰਧਾਂ ਦੇ ਹੋਣ ਦੇ ਬਾਵਜੂਦ, ਚੁਸਤ ਦਰੁਸਤ ਪ੍ਰਸ਼ਾਸ਼ਨਿਕ ਮਸ਼ੀਨਰੀ ਦੇ ਬਾਵਜੂਦ, ਅਫੀਮੀ ਪਦਾਰਥਾਂ ਦੀ ਪ੍ਰਸਕਰਿਪਸ਼ਨ ਡਰਗ ਦੇ ਰੂਪ ਵਿੱਚ ਸੌਖੀ ਉਪਲਬਧਤਾ ਦੇ ਬਾਵਜੂਦ, ਅਜਿਹੇ ਨਸ਼ਿਆਂ ਦੀ ਕਈ ਗੁਣਾ ਗੰਭੀਰ ਸਮੱਸਿਆ, ਨਾਜਾਇਜ਼ ਨਸ਼ਿਆਂ ਦੀ ਹੋਂਦ ਅਤੇ ਓਵਰ ਡੋਜ਼ ਨਾਲ ਐਨੀਆਂ ਜ਼ਿਆਦਾ ਮੌਤਾਂ ਨਾਲ ਜੂਝ ਰਹੇ ਹਨ।
ਕੀ ਨੇ ਸਮੱਸਿਆਵਾਂ ਪੰਜਾਬ ਦੀ ਨਸ਼ਿਆਂ ਵਿਰੁੱਧ ਜੰਗ ਵਿੱਚ?
ਪੰਜਾਬ ਸਰਕਾਰ, ਸਿਆਸੀ ਨੁਮਾਇੰਦੇ, ਸਮਾਜਕ ਹਸਤੀਆਂ ਤੇ ਮੀਡੀਆ ਅਜੇ ਤਕ ਤਾਂ ਨਸ਼ਿਆਂ ਦੇ ਮਾਮਲੇ ਵਿੱਚ ਨਸ਼ਿਆਂ ਦੀ ਪਰਿਭਾਸ਼ਾ ਨੂੰ ਹੀ ਅੰਤਮ ਰੂਪ ਨਹੀਂ ਦਿਵਾ ਸਕੇ। ਅੱਜ ਤਕ ਸਭ ਤੋਂ ਜ਼ਿਆਦਾ ਜੋਰ ਅਫੀਮੀ ਪਦਾਰਥਾਂ ਦੇ ਨਸ਼ਿਆਂ, ਅਫੀਮ, ਭੁੱਕੀ, ਹੈਰੋਇਨ ਆਦਿ 'ਤੇ ਹੈ। ਉਸ ਵਿੱਚ ਹੁਣ ਬੁਪਰੀਨੌਰਫਿਨ ਦੀਆਂ ਗੋਲੀਆਂ ਘੋਲ ਕੇ ਟੀਕੇ ਸ਼ਾਮਲ ਹੋ ਗਏ। ਪਰ ਸ਼ਰਾਬ ਤੇ ਤੰਬਾਕੂ ਵਰਗੇ ਨਸ਼ਿਆਂ ਦੇ ਸੇਵਨ ਨੂੰ ਸ਼ਾਇਦ ਮੌਜ ਮਸਤੀ ਦੇ ਨਸ਼ੇ ਕਹਿ ਕੇ ਛੱਡ ਦਿੱਤਾ। ਇਨ੍ਹਾਂ ਦੀ ਰੋਕ-ਥਾਮ ਵਾਸਤੇ ਇਨ੍ਹਾਂ ਬਾਬਤ ਚੇਤਨਾ ਮੁਹਿੰਮ ਕੇਵਲ ਸਿਹਤ ਵਿਭਾਗ ਦੇ ਆਸਰੇ ਛੱਡ ਛੱਡੀ ਹੈ।

ਸਾਨੂੰ ਸਭ ਨੂੰ ਪਤਾ ਹੈ ਕਿ ਸ਼ਰਾਬ, ਤੰਬਾਕੂ ਤੇ ਭੰਗ ਵੀ ਬਹੁਤ ਖਤਰਨਾਕ ਨਸ਼ੇ ਨੇ ਤੇ ਜਾਨਲੇਵਾ ਵੀ ਨੇ। ਇਸ ਦੇ ਨਾਲ ਹੀ ਦਿਮਾਗ ਨੂੰ ਪ੍ਰਭਾਵਤ ਕਰਨ ਵਾਲੀਆਂ, ਦਰਦ ਨਿਵਾਰਕ, ਬੇਹੋਸ਼ੀ ਦੀਆਂ ਤੇ ਮਾਨਸਕ ਰੋਗਾਂ ਦੀਆਂ ਦਵਾਈਆਂ ਵੀ ਨਸ਼ੀਲੇ ਪਦਾਰਥ ਨੇ, ਪਰ ਇਨ੍ਹਾਂ ਨੂੰ ਵੀ ਦਵਾ ਨਿਯੰਤਰਨ ਮਸ਼ੀਨਰੀ ਦੇ ਸਹਾਰੇ ਹੀ ਛੱਡ ਛੱਢਿਆ ਹੈ, ਬੇਸ਼ੱਕ ਉਸ ਉਪਰ ਮਹੀਨਾ ਇਕੱਠਾ ਕਰਨ ਦੇ ਦੋਸ਼ ਆਮ ਚਰਚਾ ਦਾ ਵਿਸ਼ਾ ਹਨ। ਇਸ ਮਸ਼ੀਨਰੀ ਨੇ ਤਾਂ ਪੰਜਾਬ ਵਿੱਚ ਕੈਮਿਸਟਾਂ ਦੀਆਂ ਦੁਕਾਨਾਂ ਦੀ ਸੂਚੀ ਵਾਲਾ ਪੰਨਾ ਖਾਲੀ ਛੱਡ ਛੱਡਿਆ ਹੈ।
ਇਹ ਅੰਕੜੇ ਵੀ ਇਕੱਤਰ /ਨਸ਼ਰ ਨਹੀਂ ਕੀਤੇ ਜਾਂਦੇ ਕਿ ਸ਼ਰਾਬ ਦੇ ਨਸ਼ੇ ਕਾਰਨ ਤੁਰਤ-ਫੁਰਤ ਹੋਣ ਵਾਲੀਆਂ ਮੌਤਾਂ ਵਿੱਚ ਕਿੰਨੀਆਂ ਮੌਤਾਂ ਐਕਸੀਡੈਂਟਾਂ ਕਰਕੇ, ਕਿੰਨੀਆਂ ਸ਼ਰਾਬ ਕਾਰਨ ਹੋਏ ਹਾਦਸਿਆਂ ਕਰਕੇ ਤੇ ਕਿੰਨੀਆਂ ਸ਼ਰਾਬੀਆਂ ਦੀਆਂ ਲੜਾਈਆਂ ਕਰਕੇ ਹੁੰਦੀਆਂ ਹਨ? ਕਿੰਨੇ ਲੋਕ ਸ਼ਰਾਬ ਕਾਰਨ ਜਿਗਰ ਦੀ ਖਰਾਬੀ (ਅਲਕੋਹਲਿਕ ਸਿਰਹੋਸਿਸ) ਦੇ ਦਾਇਮੀ ਮਰੀਜ ਬਣ ਜਾਂਦੇ ਨੇ? ਕਿੰਨੇ ਲੋਕ ਤੰਬਾਕੂ ਕਾਰਨ ਸਾਹ, ਦਿਲ, ਖੂਨ ਦੀਆਂ ਨਾੜੀਆਂ, ਨਜ਼ਰ ਦੀ ਕਮਜ਼ੋਰੀ ਤੇ ਕੈਂਸਰ ਦੇ ਮਰੀਜ ਬਣ ਜਾਂਦੇ ਹਨ। ਇਸੇ ਤਰ੍ਹਾਂ ਕੈਂਸਰ ਦੇ 30% ਮਰੀਜ ਤੰਬਾਕੂ ਕਾਰਨ ਹੋਏ ਮੂੰਹ, ਜੀਭ, ਜਬਾੜੇ, ਸ਼ਾਹ ਦੀ ਨਾਲੀ, ਫੇਫੜੇ, ਮਸਾਨੇ ਦੇ ਕੈਂਸਰ ਦੇ ਸ਼ਿਕਾਰ ਹਨ। ਇਨ੍ਹਾਂ ਤੱਥਾਂ ਤੋਂ ਅਸੀਂ ਅੱਖਾਂ ਮੀਚ ਰੱਖੀਆਂ ਨੇ ਤੇ ਚੁੱਪ ਧਾਰ ਰੱਖੀ ਹੈ।
----------
ਪੰਜਾਬ ਸਰਕਾਰ, ਸਿਆਸੀ ਨੁਮਾਇੰਦੇ, ਸਮਾਜਕ ਹਸਤੀਆਂ ਤੇ ਮੀਡੀਆ ਅਜੇ ਤਕ ਤਾਂ ਨਸ਼ਿਆਂ ਦੇ ਮਾਮਲੇ ਵਿੱਚ ਨਸ਼ਿਆਂ ਦੀ ਪਰਿਭਾਸ਼ਾ ਨੂੰ ਹੀ ਅੰਤਮ ਰੂਪ ਨਹੀਂ ਦਿਵਾ ਸਕੇ। ਅੱਜ ਤਕ ਸਭ ਤੋਂ ਜ਼ਿਆਦਾ ਜੋਰ ਅਫੀਮੀ ਪਦਾਰਥਾਂ ਦੇ ਨਸ਼ਿਆਂ, ਅਫੀਮ, ਭੁੱਕੀ, ਹੈਰੋਇਨ ਆਦਿ 'ਤੇ ਹੈ। ਪਰ ਸ਼ਰਾਬ ਤੇ ਤੰਬਾਕੂ ਵਰਗੇ ਨਸ਼ਿਆਂ ਦੇ ਸੇਵਨ ਨੂੰ ਸ਼ਾਇਦ ਮੌਜ ਮਸਤੀ ਦੇ ਨਸ਼ੇ ਕਹਿ ਕੇ ਛੱਡ ਦਿੱਤਾ।
----------
ਸਾਡੇ ਪਿਛਲੇ ਸਿਹਤ ਮੰਤਰੀ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਸ਼ਰਾਬ ਤਾਂ ਨਸ਼ਾ ਹੈ ਹੀ ਨਹੀਂ। ਸਾਡੇ ਇੱਕ ਸਾਬਕਾ ਐੱਮ.ਪੀ. ਸਾਹਿਬਾ ਨੇ ਅਤੇ ਹੁਣ ਦੇ ਇੱਕ ਐੱਮ.ਪੀ. ਸਾਹਿਬ ਨੇ ਤਾਂ ਸ਼ਰਾਬ ਤੇ ਤੰਬਾਕੂ ਨੂੰ ਛੱਡ ਹੀ ਦਿੱਤਾ। ਅਫੀਮ, ਭੁੱਕੀ ਤੇ ਭੰਗ ਨੂੰ ਮੌਜ ਮਸਤੀ ਦੇ ਨਸ਼ੇ ਕਹਿ ਕੇ ਇਸ ਦੀ ਖੁੱਲ੍ਹੀ ਖੇਤੀ ਅਤੇ ਖੁੱਲ੍ਹੇ ਲਾਇਸੈਂਸ ਨਾਲ ਵਿਕਰੀ ਦੀ ਵਕਾਲਤ ਕਰ ਦਿੱਤੀ। ਜਦ ਕਿ ਇਸ ਤੱਥ ਤੋਂ ਵੀ ਮੂੰਹ ਮੋੜ ਲਿਆ ਕਿ ਰਾਜਸਥਾਨ ਵਿੱਚ ਅੰਤਰਰਾਸ਼ਟਰੀ ਉਪਬੰਧਾਂ ਅਨੁਸਾਰ ਪੋਸਤ ਦੀ ਖੇਤੀ ਦੀ ਇਜਾਜ਼ਤ ਹੈ ਤੇ ਭੁੱਕੀ ਦੇ ਲਾਇਸੈਂਸ ਆਮ ਹੀ ਹਨ ਪਰ ਉਥੇ ਨਾ ਤਾਂ ਕਿਸਾਨਾਂ ਦੀ ਆਰਥਕ ਹਾਲਤ ਸੁਧਰੀ ਹੈ ਤੇ ਨਾ ਹੀ ਭੁੱਕੀ ਦੀ ਤਸਕਰੀ ਵਿੱਚ ਕੋਈ ਫਰਕ ਪਿਆ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਸ਼ਰਾਬ ਦੇ ਪਿੰਡ-ਪਿੰਡ, ਥਾਂ-ਥਾਂ ਠੇਕੇ ਹਨ, ਸ਼ਰਾਬ ਆਮ ਮਿਲਦੀ ਹੈ ਪਰ ਫਿਰ ਵੀ ਨਾਜਾਇਜ਼ ਸ਼ਰਾਬ ਵੱਡੀ ਮਾਤਰਾ ਵਿੱਚ ਫੜੀ ਜਾ ਰਹੀ ਹੈ ਤੇ ਜਹਿਰੀਲੀ ਸ਼ਰਾਬ ਕਾਰਨ ਮੌਤਾਂ ਵੀ ਹੋ ਰਹੀਆਂ ਹਨ।
ਇਨ੍ਹਾਂ ਦਲੀਲਾਂ ਦੀ ਪੁਸ਼ਟੀ ਵਾਸਤੇ ਇੱਕ ਨਜ਼ਰ ਸਾਲ 2015 ਤੇ 2016 ਵਿੱਚ ਗਾਂਜਾ, ਅਫੀਮ ਤੇ ਭੁੱਕੀ ਦੀ ਪਕੜ ਦੀਆਂ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਖੇਪਾਂ (ਕਿਲੋ ਗ੍ਰਾਮਾਂ ਵਿੱਚ) 'ਤੇ ਮਾਰਨ ਦੀ ਲੋੜ ਹੈ ਜੋ ਨਿਮਨ ਅਨੁਸਾਰ ਹਨ:
ਸੂਬਾ | ਗਾਂਜਾ (2015) | ਅਫੀਮ (2015) | ਭੁੱਕੀ (2015) |
ਹਰਿਆਣਾ | 473.11 | 184.85 | 11,633.51 |
ਪੰਜਾਬ | 881 | 420.88 | 36,052.42 |
ਰਾਜਸਥਾਨ | 5066.25 | 409.98 | 51,712.48 |
ਸੂਬਾ | ਗਾਂਜਾ (2016) | ਅਫੀਮ (2016) | ਭੁੱਕੀ (2016) |
ਹਰਿਆਣਾ | 1972.91 | 162.10 | 7549.16 |
ਪੰਜਾਬ | 461.41 | 309.72 | 33,220.89 |
ਰਾਜਸਥਾਨ | 3400.52 | 523.41 | 43,832.05 |
ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿੱਚ ਨਸ਼ਿਆਂ ਦੀ ਬਰਾਮਦੀ ਵਿੱਚ ਹੈਰੋਇਨ 8.321 ਕਿਲੋ, ਅਫੀਮ 18 ਕਿਲੋ, ਭੁੱਕੀ 46 ਕੁਇੰਟਲ, ਚਰਸ 460 ਗ੍ਰਾਮ, ਨਸ਼ੀਲਾ ਪਾਊਡਰ 28 ਕਿਲੋ, ਗੋਲੀਆਂ 1,17,945, ਸ਼ਰਾਬ ਦੇਸੀ 26070 ਲੀਟਰ, ਸ਼ਰਾਬ ਅੰਗਰੇਜ਼ੀ 5,415 ਲੀਟਰ, ਘਰ ਦੀ 2,415 ਲੀਟਰ ਤੇ ਲਾਹਨ 770 ਲੀਟਰ ਫੜਿਆ ਹੈ।
----------
ਸਾਡੇ ਪਿਛਲੇ ਸਿਹਤ ਮੰਤਰੀ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਸ਼ਰਾਬ ਤਾਂ ਨਸ਼ਾ ਹੈ ਹੀ ਨਹੀਂ। ਸਾਡੇ ਇੱਕ ਸਾਬਕਾ ਐੱਮ.ਪੀ. ਸਾਹਿਬਾ ਨੇ ਅਤੇ ਹੁਣ ਦੇ ਇੱਕ ਐੱਮ.ਪੀ. ਸਾਹਿਬ ਨੇ ਤਾਂ ਸ਼ਰਾਬ ਤੇ ਤੰਬਾਕੂ ਨੂੰ ਛੱਡ ਹੀ ਦਿੱਤਾ।
----------
ਇਨ੍ਹਾਂ ਮਿਸਾਲਾਂ ਦਾ ਉਦੇਸ਼ ਕੇਵਲ ਇਹ ਹੈ ਕਿ ਅਸੀਂ ਤਾਂ ਸਿਆਸੀ, ਪ੍ਰਸ਼ਾਸ਼ਨਿਕ, ਸਮਾਜਕ ਤੇ ਸੰਚਾਰ ਸਾਧਨਾਂ ਦੇ ਪੱਧਰ 'ਤੇ ਨਸ਼ੇ ਦੀ ਪਰਿਭਾਸ਼ਾ ਨੂੰ ਹੀ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਾਂ। ਇਹ ਕੁੱਝ ਕਰਦੇ ਹੋਏ ਅਸੀਂ ਆਪਣੇ ਦਾਰਸ਼ਨਿਕਾਂ, ਗੁਰੂਆਂ-ਪੀਰਾਂ, ਸਮਾਜ ਸੁਧਾਰਕਾਂ ਦੇ ਕਥਨਾਂ ਦੀ ਅਣਦੇਖੀ ਕਰਦੇ ਹਾਂ ਅਤੇ ਇਨ੍ਹਾਂ ਨਸ਼ਿਆਂ ਬਾਬਤ ਸਾਡੇ ਮੁਲਕ ਦੇ ਵੱਖ-ਵੱਖ ਸੂਬਿਆਂ ਵਿੱਚ ਤੇ ਸੰਸਾਰ ਪੱਧਰ ਉਪਰ ਕਾਨੂੰਨੀ ਸਥਿਤੀ ਦੀ, ਪੰਜਾਬ ਤੇ ਹੋਰ ਸੂਬਿਆਂ ਵਿੱਚ ਇਨ੍ਹਾਂ ਉਪਰ ਨਿਯੰਤਰਨ ਦੇ ਇਤਿਹਾਸ ਦੀ ਤੇ ਵਰਤਮਾਨ ਸਥਿਤੀ ਦੀ ਅਤੇ ਨਸ਼ਿਆਂ ਦੀ ਪਰਿਭਾਸ਼ਾ ਦੀ ਵੀ ਅਣਦੇਖੀ ਕਰਦੇ ਹਾਂ।
ਸ਼ਰਾਬ ਦੇ ਨਸ਼ੇ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਵਾਕ ਹਨ:
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
ਗੁਰੂ ਗੋਬਿੰਦ ਸਿੰਘ ਜੀ ਵੱਲੋਂ 52 ਰਹਿਤਾਂ ਵਿੱਚ ਤੰਬਾਕੂ ਅਤੇ ਸ਼ਰਾਬ ਪੀਣਾ ਵਰਜਿਤ ਹੈ। ਪਰ ਨਸ਼ਾ ਵਿਰੋਧੀ ਮੁਹਿੰਮ ਵਿੱਚੋਂ ਸ਼ਰਾਬ ਤੇ ਤੰਬਾਕੂ ਗਾਇਬ ਹਨ ਅਤੇ ਚਰਚਾ ਵਿੱਚ ਸਾਰਾ ਜੋਰ ਅਫੀਮ ਦੇ ਪਦਾਰਥਾਂ ਉਪਰ ਲਗਦਾ ਹੈ।
----------
ਨਸ਼ਿਆਂ ਦੀ ਵਿਸ਼ੇਸ਼ ਕਰਕੇ ਅਫੀਮ ਪਦਾਰਥਾਂ ਦੇ ਨਸ਼ਿਆਂ ਦੀ ਜ਼ਿਆਦਾ ਡੋਜ਼ ਨਾਲ ਮੌਤਾਂ ਤੋਂ ਬੇਹੱਦ ਪੀੜਤ ਨੇ ਅਮਰੀਕਾ ਵਰਗੇ ਵਿਕਸਤ ਮੁਲਕ ਵੀ।
----------
ਪੀ.ਜੀ.ਆਈ.ਐੱਮ.ਈ.ਆਰ. ਚੰਡੀਗੜ੍ਹ ਨੇ 2015 ਵਿੱਚ ਨਸ਼ਿਆਂ ਦਾ ਅਧਿਐਨ ਕੀਤਾ ਸੀ ਜੋ ਸਤੰਬਰ 2017 ਵਿੱਚ ਸਾਹਮਣੇ ਆਇਆ। ਇਸ ਵਿੱਚ ਅਫੀਮੀ ਪਦਾਰਥਾਂ ਦੇ ਨਾਲ ਹੀ ਸ਼ਰਾਬ ਤੇ ਤੰਬਾਕੂ ਦੇ ਨਸ਼ੇ ਬਾਬਤ ਜੋ ਤੱਥ ਉਜਾਗਰ ਹੋਏ ਹਨ ਉਨ੍ਹਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਰਿਪੋਰਟ ਅਨੁਸਾਰ ਪੰਜਾਬ ਵਿੱਚ 2.7 ਲੱਖ ਅਫੀਮੀ ਪਦਾਰਥਾਂ ਦੇ, 22 ਲੱਖ ਸ਼ਰਾਬ ਦੇ ਤੇ 16 ਲੱਖ ਤੰਬਾਕੂ ਦੇ ਨਸ਼ੇ ਦੀ ਲਤ ਵਾਲੇ ਵਿਅਕਤੀ ਪਾਏ ਗਏ ਹਨ। ਇਸ ਅਧਿਐਨ ਮੁਤਾਬਕ ਕੁੱਲ ਆਬਾਦੀ ਵਿੱਚ ਹਰ ਛੇਵਾਂ ਵਿਅਕਤੀ ਨਸ਼ੇੜੀ ਹੈ।
ਪੰਜਾਬ ਵਿੱਚ ਸ਼ਰਾਬ ਦਾ ਸਰਕਾਰੀ ਕੋਟਾ 1980-81 ਦੇ 2.76 ਕਰੋੜ ਪਰੂਫ ਲੀਟਰ ਤੋਂ ਵਧਾ ਕੇ 2017-18 ਵਿੱਚ 18.35 ਕਰੋੜ ਪਰੂਫ ਲੀਟਰ ਕਰ ਦਿੱਤਾ ਗਿਆ। ਇਹ ਵਾਧਾ ਸਾਢੇ ਛੇ ਗੁਣਾ ਹੈ ਜਦ ਕਿ ਆਬਾਦੀ ਦਾ ਵਾਧਾ ਹੋਇਆ ਹੈ 1,67 ਕਰੋੜ ਤੋਂ 3.12 ਕਰੋੜ, ਦੁਗਣੇ ਤੋਂ ਵੀ ਘੱਟ। ਇਸੇ ਤਰ੍ਹਾਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ 1980-81 ਵਿੱਚ ਪ੍ਰਾਪਤ ਹੁੰਦੇ ਸਨ 90.72 ਕਰੋੜ ਤੇ 2016-17 ਵਿੱਚ ਹੋਏ 5,440 ਕਰੋੜ, ਉਹੀ ਛੇ ਗੁਣਾ ਵਾਧਾ। ਅੰਤਰ-ਰਾਸ਼ਟਰੀ ਅਧਿਐਨਾਂ ਅਨੁਸਾਰ ਪੰਜਾਬ ਵਿੱਚ 19% ਆਬਾਦੀ ਤੰਬਾਕੂ ਪਦਾਰਥਾਂ ਦਾ ਸੇਵਨ ਕਰਦੀ ਹੈ।
----------
ਨਸ਼ਿਆਂ ਵਿੱਚ ਪੁਲਸ ਤੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੇ, ਤਸਕਰਾਂ, ਸਿਆਸਤ ਤੇ ਪੁਲਸ ਦੇ ਮਿਲੇ ਹੋਣ ਦੇ, ਦਵਾ ਵਿਕਰੇਤਾਵਾਂ, ਦਵਾ ਕੰਪਨੀਆਂ, ਤਸਕਰਾਂ ਤੇ ਸੂਬੇ ਦੀ ਦਵਾ ਕੰਟਰੋਲ ਮਸ਼ੀਨਰੀ ਦੇ ਮਿਲੇ ਹੋਣ ਦੇ, ਅਨੇਕਾਂ ਦੋਸ਼ ਲੱਗਦੇ ਹਨ ਤੇ ਸਬੂਤ ਵੀ ਉਪਲਬਧ ਹਨ।
----------
ਸਾਲ 2016 ਤੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਆਪਣੇ ਸ਼ੁਰੂ ਕੀਤੇ ਕਾਲੇ ਪੀਲੀਏ (ਹੈਪੇਟਾਈਟਸ 'ਸੀ') ਦੇ ਇਲਾਜ ਕਰਵਾਉਣ ਵਾਲੇ ਮਰੀਜਾਂ ਦੀ ਗਿਣਤੀ ਟੀਕਿਆਂ ਨਾਲ ਨਸ਼ੇ ਕਰਨ ਵਾਲੇ ਨਸ਼ੇੜੀਆਂ ਦੇ ਵਿਕਰਾਲ ਰੂਪ ਵੱਲ ਇੱਕ ਇਸ਼ਾਰਾ ਹੈ! ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਲੈ ਕੇ 23 ਜੂਨ 2018 ਤਕ ਕਾਲੇ ਪੀਲੀਏ ਦੇ ਇਲਾਜ ਵਾਸਤੇ 47,765 ਮਾਮਲੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਮਾਲਵੇ ਦੇ ਨੌ ਜ਼ਿਲ੍ਹਿਆਂ ਅਤੇ ਮਾਝੇ ਦੇ ਤਰਨਤਾਰਨ ਦੇ ਵਿੱਚੋਂ ਹੀ 75% ਮਰੀਜ਼ (35,847) ਆਏ ਨੇ।
ਹੁਣੇ-ਹੁਣੇ ਟੀਕਿਆਂ ਕਾਰਨ ਹੋਈਆਂ ਅਚਾਨਕ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ, ਬਾਬਤ ਬਹੁਤ ਸਾਰੇ ਬਿਆਨ ਆ ਰਹੇ ਹਨ। ਮੁੱਖ ਮੰਤਰੀ ਪੰਜਾਬ ਨੇ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਨਸ਼ਾ ਛਡਾਊ ਗੋਲੀਆਂ ਨੂੰ! ਉਨ੍ਹਾਂ ਨੇ ਕਿਹਾ ਹੈ ਕਿ ਬੁਪਰੀਨੌਰਫਿਨ ਦੀ ਨਸ਼ੇੜੀ ਦੁਰਵਰਤੋਂ ਕਰਦੇ ਨੇ। ਡਾਕਟਰਾਂ ਵੱਲੋਂ ਦਿੱਤੀਆਂ ਗੋਲੀਆਂ ਨੂੰ ਘੋਲ ਕੇ ਟੀਕੇ ਵਜੋਂ ਵਰਤ ਲੈਂਦੇ ਨੇ ਨਸ਼ੇੜੀ! ਵਿਗਿਆਨਕ ਖੋਜਾਂ ਮੁੱਖ ਮੰਤਰੀ ਦੇ ਇਸ ਕਥਨ ਦੀ ਪੁਸ਼ਟੀ ਕਰਦੀਆਂ ਨੇ।

ਪਬਲਿਕ ਲਾਇਬ੍ਰੇਰੀ ਆਫ ਸਾਇੰਸਜ਼ ਅਤੇ ਪੱਬਮੈਡ ਵਿੱਚ ਕਈ ਖੋਜ ਪੱਤਰ ਛਪੇ ਹਨ ਜਿਨ੍ਹਾਂ ਵਿੱਚ ਅਜਿਹੇ ਵਰਤਾਰਿਆਂ ਦੀ ਛਾਣ ਬੀਣ ਕੀਤੀ ਗਈ ਹੈ ਕਿ ਕਿਵੇਂ ਗੋਲੀਆਂ ਪੀਹ ਕੇ ਘੋਲ ਕੇ ਕਪੜ-ਛਾਣ ਕਰਕੇ ਟੀਕੇ ਵਜੋਂ ਵਰਤੀਆਂ ਜਾਂਦੀਆਂ ਹਨ। ਟੀਕਾ ਲਾਉਣ ਦੀ ਥਾਂ 'ਤੋਂ ਕੀਤੀ ਬਾਇਓਪਸੀ ਵਿੱਚੋਂ ਅਕਾਰਬਨੀ ਪਦਾਰਥ ਸਿਲਿਕਾ ਯਾਨੀ ਰੇਤ ਦੇ ਕਣ ਮਿਲੇ ਹਨ। ਮੂੰਹ ਰਾਹੀਂ ਖਾਣ ਵਾਲੀਆਂ ਇਨ੍ਹਾਂ ਗੋਲੀਆਂ ਨੂੰ ਘੋਲ ਕੇ ਨਸ਼ੇੜੀਆਂ ਵੱਲੋਂ ਨਸ਼ੇ ਵਾਸਤੇ ਵਰਤੇ ਜਾਣ ਕਰਕੇ ਹੁੰਦੇ ਨੁਕਸਾਨਾਂ ਨੂੰ ਘਟਾਉਣ ਲਈ ਵੀ ਕਈ ਅਧਿਐਨ ਹੋਏ ਹਨ। ਬੁਪਰੀਨੌਰਫਿਨ ਦਾ ਨਸ਼ੇ ਦਾ ਪ੍ਰਭਾਵ ਘਟਾਉਣ ਵਾਸਤੇ ਉਸ ਵਿੱਚ ਨੈਲੌਕਸੋਨ ਨਾਮ ਦੀ ਦਵਾਈ ਰਲਾਕੇ ਸਬਔਕਸੋਨ ਨਾਮੀ ਗੋਲੀਆਂ ਬਣਾਈਆਂ ਗਈਆਂ ਹਨ। ਪਰ ਇਸ ਦੇ ਬਾਵਜੂਦ ਇਸ ਸਬਔਕਸੋਨ ਦੀ ਦੁਰਵਰਤੋਂ ਕਰਕੇ ਬਤੌਰ ਟੀਕਾ ਵਰਤਣ ਦੇ ਮਾਮਲੇ ਸਾਹਮਣੇ ਆਏ ਹਨ।
ਪੰਜਾਬ ਸਰਕਾਰ ਨੇ ਆਊਟਡੋਰ ਓਪੀਓਡ ਅਸਿਸਟਡ ਟਰੀਟਮੈਂਟ ਵਿਧੀ (ਓ.ਓ.ਏ.ਟੀ.) ਦੇ 81 ਕੇਂਦਰ ਸ਼ੁਰੂ ਕੀਤੇ ਹਨ। ਇਨ੍ਹਾਂ ਵਿੱਚ ਅਫੀਮੀ ਪਦਾਰਥਾਂ ਦੀ ਲਤ ਵਾਲੇ ਨਸ਼ੇੜੀਆਂ ਦਾ ਇਲਾਜ ਬਿਨਾਂ ਦਾਖਲ ਕੀਤੇ ਹੀ ਕੀਤਾ ਜਾਂਦਾ ਹੈ ਪਰ ਮੌਤ ਦੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਫੈਸਲਾ ਹੋਇਆ ਹੈ ਕਿ ਹੁਣ ਨਸ਼ਾ ਛਡਾਊ ਦਵਾਈ ਡਾਕਟਰਾਂ ਦੀ ਦੇਖ ਰੇਖ ਹੀ ਦਿੱਤੀ ਜਾਵੇਗੀ। ਨਸ਼ਾ ਛਡਾਊ ਗੋਲੀਆਂ ਦੀ ਦੁਰਵਰਤੋਂ ਰੋਕਣ ਵਾਸਤੇ ਇਹ ਵੀ ਫੈਸਲਾ ਹੈ ਕਿ ਘਰ ਲਿਜਾਉਣ ਵਾਸਤੇ ਦਵਾਈ ਨਹੀਂ ਦਿੱਤੀ ਜਾਵੇਗੀ।
----------
ਪੀ.ਜੀ.ਆਈ. ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ 2.7 ਲੱਖ ਅਫੀਮੀ ਪਦਾਰਥਾਂ ਦੇ, 22 ਲੱਖ ਸ਼ਰਾਬ ਦੇ ਤੇ 16 ਲੱਖ ਤੰਬਾਕੂ ਦੇ ਨਸ਼ੇ ਦੀ ਲਤ ਵਾਲੇ ਵਿਅਕਤੀ ਪਾਏ ਗਏ ਹਨ। ਇਸ ਅਧਿਐਨ ਮੁਤਾਬਕ ਕੁੱਲ ਆਬਾਦੀ ਵਿੱਚ ਹਰ ਛੇਵਾਂ ਵਿਅਕਤੀ ਨਸ਼ੇੜੀ ਹੈ।
----------
ਟੀਕਿਆਂ ਨਾਲ ਹੋ ਰਹੀਆਂ ਮੌਤਾਂ ਦਾ ਦੂਜਾ ਕਾਰਨ ਏ.ਡੀ.ਜੀ.ਪੀ. ਹਰਪ੍ਰੀਤ ਸਿੱਧੂ ਨੇ ਦੱਸਿਆ ਹੈ ਕਿ ਇਨ੍ਹਾਂ ਮੌਤਾਂ ਦਾ ਕਾਰਨ ਹੈ 'ਕੱਟ'। ਇਸ ਬਿਆਨ ਤੋਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ 'ਕੱਟ' ਆਪਣੇ ਆਪ ਵਿੱਚ ਕੋਈ ਨਸ਼ਾ ਹੋਵੇ। ਦਰਅਸਲ ਉਨ੍ਹਾਂ ਨੇ 'ਕੱਟ' ਬਾਬਤ ਜਾਣਕਾਰੀ ਅਧੂਰੀ ਦਿੱਤੀ ਹੈ। 'ਕੱਟ' ਬਾਬਤ ਇਹ ਭੁਲੇਖਾ ਪਾਇਆ ਹੈ ਕਿ 'ਕੱਟ' ਅਸ਼ੁੱਧ ਹੈਰੋਇਨ ਹੈ। ਹਕੀਕਤ ਇਹ ਹੈ ਕਿ 'ਕੱਟ' ਕਿਸੇ ਸਸਤੇ ਪਦਾਰਥ ਨੂੰ ਕਿਸੇ ਹੋਰ ਮਹਿੰਗੇ ਪਦਾਰਥ ਵਿੱਚ ਮਿਲਾਵਟ ਵਜੋਂ ਰਲਾਉਣ ਨੂੰ ਕਿਹਾ ਜਾਂਦਾ ਹੈ। ਜਿਵੇਂ ਦੇਸੀ ਘੀ ਵਿੱਚ 'ਡਾਲਡਾ' ਮਿਲਾਉਣਾ ਕੱਟ ਹੈ, ਸ਼ਹਿਦ ਵਿੱਚ 'ਚੀਨੀ' ਦੀ ਮਿਲਾਵਟ ਕਰਨਾ 'ਕੱਟ' ਹੈ। ਦੁੱਧ ਵਿੱਚ 'ਸਿੰਥੈਟਿਕ ਦੁੱਧ' ਮਿਲਾਉਣ ਨੂੰ 'ਕੱਟ' ਕਿਹਾ ਜਾਵੇਗਾ। ਇਸੇ ਤਰ੍ਹਾਂ ਨਸ਼ੀਲੇ ਪਦਾਰਥਾਂ ਜਿਵੇਂ ਹੈਰੋਇਨ, ਕੋਕੇਨ ਜਾ ਮੈਥਐਂਫੀਟਾਮੀਨ ਵਿੱਚ ਭਾਰ ਵਧਾਉਣ ਦੇ ਲਈ ਸਸਤਾ ਪਦਾਰਥ ਰਲਾਉਣ ਨੂੰ ਕਹਿੰਦੇ ਨੇ 'ਕੱਟ'। 'ਕੱਟ' ਵਾਸਤੇ ਵਰਤੇ ਜਾਂਦੇ ਪਦਾਰਥਾਂ ਨੂੰ ਕਟਿੰਗ ਏਜੈਂਟ ਕਹਿੰਦੇ ਹਨ। ਇਹ ਕਟਿੰਗ ਏਜੈਂਟ ਹੈਰੋਇਨ, ਮੈਥਐਂਫੀਟਾਮੀਨ ਤੇ ਕੋਕੇਨ ਵਿੱਚ ਮਿਲਾਏ ਜਾਂਦੇ ਹਨ।
ਹੈਰੋਇਨ ਵਾਸਤੇ ਜਿਹੜੇ ਕਟਿੰਗ ਏਜੈਂਟ ਵਰਤੇ ਜਾਂਦੇ ਹਨ ਉਨ੍ਹਾਂ ਵਿੱਚ ਸ਼ਾਮਲ ਨੇ 'ਮਿੱਠਾ ਸੋਡਾ, ਖੰਡ, ਅਰਾਰੋਟ, ਦਰਦ ਦੀਆਂ ਪੀਸੀਆਂ ਹੋਈਆਂ ਗੋਲੀਆਂ, ਟੈਲਕਮ ਪਾਊਡਰ, ਸੁੱਕਾ ਦੁੱਧ, ਕਪੜੇ ਧੋਣ ਦਾ ਮਸਾਲਾ (ਡਿਟਰਜੈਂਟ), ਕੇਫੀਨ ਤੇ ਚੂਹੇ ਮਾਰਨ ਦੀ ਦਵਾਈ'। ਚਿੱਟੇ ਪਾਊਡਰ, ਸਾਫ ਘੋਲ ਜਾਂ ਕਾਲੀ ਲੁੱਕ ਵਰਗੇ ਪਦਾਰਥ ਦੇ ਰੂਪ ਵਿੱਚ ਆਉਂਦੀ ਹੈਰੋਇਨ ਵਿੱਚ ਮਿਲਦੇ ਜੁਲਦੇ ਰੰਗ ਦੇ ਪਦਾਰਥ ਨੂੰ ਕਟਿੰਗ ਏਜੈਂਟ ਵਜੋਂ ਮਿਲਾ ਦੇਣਾ ਆਸਾਨ ਹੈ ਤੇ ਪਹਿਚਾਣ ਵੀ ਨਹੀਂ ਆਵੇਗੀ ਅਤੇ ਇਸ ਨੂੰ ਐਨ ਸ਼ੁੱਧ ਹੈਰੋਇਨ ਵਜੋਂ ਵੇਚਿਆ ਜਾ ਸਕੇਗਾ।
----------
ਟੀਕਿਆਂ ਕਾਰਨ ਹੋਈਆਂ ਅਚਾਨਕ ਮੌਤਾਂ ਦਾ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਨੇ ਨਸ਼ਾ ਛਡਾਊ ਗੋਲੀਆਂ ਨੂੰ ਠਹਿਰਾਇਆ ਹੈ!
----------
ਜੋਹਨ ਹਾਪਕਿਨਜ਼ ਯੁਨੀਵਰਸਿਟੀ ਅਨੁਸਾਰ ਗਲੀਆਂ ਵਿੱਚ ਵਿਕਣ ਵਾਲੀ ਕੋਈ ਵੀ ਹੈਰੋਇਨ ਸ਼ੁੱਧ ਨਹੀਂ ਹੁੰਦੀ, ਇਸ ਦੀ ਸ਼ੁੱਧਤਾ 3% ਤੋਂ 99% ਹੋ ਸਕਦੀ ਹੈ ਜਿਸ ਕਰਕੇ ਇਸ ਦੇ ਪ੍ਰਭਾਵ ਦੀ ਭਵਿੱਖਬਾਣੀ ਕਰਨੀ ਵੀ ਬਹੁਤ ਮੁਸ਼ਕਲ ਹੈ। ਕੇਫੀਨ ਵਰਗੇ ਉਤੇਜਨਾ ਪੈਦਾ ਕਰਨ ਵਾਲੇ ਪਦਾਰਥ ਖਤਰਨਾਕ ਹਨ ਕਿਉਂ ਜੋ ਉਹ ਜ਼ਿਆਦਾ ਡੋਜ਼ ਦੇ ਲੱਛਣਾਂ ਨੂੰ ਲੁਕੋ ਲੈਂਦੇ ਹਨ ਜਿਸ ਕਰਕੇ ਇਲਾਜ ਨਹੀਂ ਕਰਵਾਇਆ ਜਾਂਦਾ ਅਤੇ ਦਿਮਾਗ ਨੂੰ ਨੁਕਸਾਨ ਹੋਣ ਦਾ ਜਾਂ ਮੌਤ ਦਾ ਖਤਰਾ ਵਧ ਜਾਂਦਾ ਹੈ। ਕਈ ਪਦਾਰਥ ਟੀਕੇ ਵਿੱਚ ਪੂਰੀ ਤਰ੍ਹਾਂ ਨਹੀਂ ਘੁਲਦੇ ਜਿਸ ਕਰਕੇ ਉਨ੍ਹਾਂ ਦੇ ਕਣ ਇਕੱਠੇ ਹੋ ਕੇ ਨਾੜੀਆਂ ਨੂੰ ਬਲਾਕ ਕਰਕੇ ਸਿਹਤ ਵਾਸਤੇ ਬਹੁਤ ਹੀ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੰਦੇ ਹਨ। ਇਨ੍ਹਾਂ ਨਾਲ ਦਿਲ ਦਾ ਦੌਰਾ (ਹਾਰਟ ਅਟੈਕ), ਦਿਮਾਗ ਦੀਆਂ ਨਾੜੀਆਂ ਦਾ ਬੰਦ ਹੋਣਾ ਜਾ ਜਿਗਰ ਨੂੰ ਨੁਕਸਾਨ ਹੋਣ ਵਰਗੇ ਸਿੱਟੇ ਨਿਕਲ ਸਕਦੇ ਹਨ।
ਪਿਛਲੇ ਸਮਿਆਂ ਤੋਂ ਨਸ਼ੇੜੀਆਂ ਵੱਲੋਂ ਹੈਰੋਇਨ ਵਿੱਚ ਤਾਂ ਖੁਦ ਵੀ ਹੋਰ ਤੇਜ ਨਸ਼ਿਆਂ ਦੀ ਮਿਲਾਵਟ ਕੀਤੀ ਜਾਂਦੀ ਰਹੀ ਹੈ। ਅਮਰੀਕਾ ਵਿੱਚ 'ਫੈਂਟਾਨਿਲ' ਨਾਮੀ ਅਫੀਮ ਟੋਲੀ ਦਾ ਮਾਰਫੀਨ ਤੋਂ 30 ਤੋਂ 50 ਗੁਣ ਵਧ ਨਸ਼ੀਲਾ ਪਦਾਰਥ, ਹੈਰੋਇਨ ਵਿੱਚ ਮਿਲਾਏ ਜਾਣ ਦੇ ਮਾਮਲਿਆਂ ਨੇ ਸਿਹਤ ਮਾਹਰਾਂ ਦੀ ਨੀਂਦ ਉਡਾ ਦਿੱਤੀ ਹੈ। ਅਮਰੀਕਾ ਦੀ ਰਾਸ਼ਟਰੀ ਸਿਹਤ ਸੰਸਥਾ ਅਨੁਸਾਰ ਅਮਰੀਕਾ ਵਿੱਚ ਫੈਂਟਾਨਿਲ ਦੇ ਕੱਟ ਨਾਲ ਓਵਰਡੋਜ਼ ਕਾਰਨ 2013 ਵਿੱਚ ਹੋਈਆਂ 3,108 ਮੌਤਾਂ ਦੇ ਮੁਕਾਬਲੇ 2015 ਵਿੱਚ 9,580 ਮੌਤਾਂ ਹੋਈਆਂ।
----------
ਨਸ਼ਿਆਂ ਬਾਬਤ ਤੇ ਇਨ੍ਹਾਂ ਦੀ ਰੋਕ ਥਾਮ ਬਾਬਤ ਅੱਧੀ ਅਧੂਰੀ ਜਾਣਕਾਰੀ ਵੀ ਬਹੁਤ ਨੁਕਸਾਨ ਕਰਦੀ ਹੈ। ਮੁੱਖ ਮੰਤਰੀ ਦੇ ਸਹੀ ਬਿਆਨ ਨੂੰ ਗਲਤ ਦੱਸਣ ਤੋਂ ਸਪਸ਼ਟ ਹੈ ਕਿ ਸਾਡੇ ਮਾਹਰ ਵੀ ਮਾਮਲੇ ਦੇ ਤਕਨੀਕੀ ਤੇ ਕਾਨੂੰਨੀ ਪੱਖਾਂ ਦੀ ਪੂਰੀ ਛਾਣ ਬੀਣ ਨਹੀਂ ਕਰਦੇ।
----------
ਜ਼ਿਆਦਾ ਮਾਤਰਾ ਨਾਲ ਸਾਹ ਔਖਾ ਹੋ ਜਾਂਦਾ ਹੈ, ਕੇਂਦਰੀ ਤੰਤੂ ਪ੍ਰਣਾਲੀ ਰੁਕ ਜਾਂਦੀ ਹੈ, ਸਾਹ ਰਾਹੀਂ ਆਕਸੀਜਨ ਘੱਟ ਜਾਣ ਕਾਰਨ ਬੇਹੋਸ਼ੀ ਤੇ ਮੌਤ ਹੋ ਜਾਂਦੀ ਹੈ। ਜ਼ਿਆਦਾ ਡੋਜ਼ ਦੀਆਂ ਨਿਸ਼ਾਨੀਆਂ ਨੇ, ਡੌਰ-ਭੌਰ ਹੋ ਜਾਣਾ, ਅਤਾ-ਪਤਾ ਨਾ ਲੱਗਣਾ, ਸਾਹ ਧੀਮਾ ਤੇ ਘੱਟ ਲੰਬਾ, ਸਾਹ ਬੰਦ ਹੋਣਾ, ਘੁਰਾੜੇ ਜਾਂ ਗੜ-ਗੜ ਦੀ ਆਵਾਜ਼ , ਚੂੰਢੀ ਆਦਿ ਵੱਢਣ ਤੇ ਪ੍ਰਤੀਕਿਰਿਆ ਹੀਣਤਾ, ਬੇਹੋਸ਼ੀ, ਲੱਤਾਂ-ਬਾਹਾਂ ਦਾ ਲਟਕ ਜਾਣਾ, ਬੁੱਲ੍ਹ ਤੇ ਉਂਗਲੀਆਂ ਦੇ ਨਹੁੰ ਨੀਲੇ ਪੈ ਜਾਣੇ। ਇਹ ਸਥਿਤੀ ਬਹੁਤ ਖਤਰਨਾਕ ਹੁੰਦੀ ਹੈ ਪਰ ਮੈਡੀਕਲ ਇਲਾਜ ਨਾਲ ਐਂਟੀਡੋਟ ਦੇ ਕੇ ਸਥਿਤੀ ਤੁਰਤ-ਫੁਰਤ ਕਾਬੂ ਕੀਤੀ ਜਾ ਸਕਦੀ ਹੈ ਤੇ ਬਹੁ ਗਿਣਤੀ ਨੂੰ ਬਚਾਇਆ ਜਾ ਸਕਦਾ ਹੈ। ਇਸ ਵਾਸਤੇ ਮਰੀਜ਼ ਨੂੰ ਤੁਰੰਤ ਹਸਪਤਾਲ ਲਿਜਾਉਣ ਜ਼ਰੂਰੀ ਹੁੰਦਾ ਹੈ।
ਮੈਥਐਂਫੀਟਾਮੀਨ ਵਿੱਚ ਮਿਲਾਏ ਜਾਣ ਵਾਲੇ ਕਟਿੰਗ ਏਜੈਂਟ ਨੇ ਲਿਥੀਅਮ ਧਾਤ, ਲੂਣ ਦਾ ਤੇਜਾਬ, ਆਇਓਡੀਨ, ਗੰਧਕ ਦਾ ਤੇਜਾਬ, ਲਾਲ ਫਾਸਫੋਰਸ ਜੋ ਬਹੁਤ ਹੀ ਖਤਰਨਾਕ ਹਨ ਅਤੇ ਕਿਸੇ ਵੀ ਸ਼ਕਲ ਵਿੱਚ ਨਿਗਲੇ ਨਹੀਂ ਜਾਣੇ ਚਾਹੀਦੇ। ਮੈਥਐਂਫੀਟਾਮੀਨ ਰਸਾਇਣਿਕ ਖਾਦਾਂ ਤੋਂ ਵੀ ਤਿਆਰ ਹੋ ਸਕਦੀ ਹੈ ਜਿਸ ਕਰਕੇ ਇਸ ਧੰਦੇ ਨੂੰ ਰੋਕਣ ਵਾਸਤੇ ਨਿਯੰਤਰਨ ਅਧਿਕਾਰੀ ਖੁਦ ਹੀ ਐਨਹਾਈਡਰਸ ਅਮੋਨੀਆ ਵਰਗੇ ਵਾਧੂ ਪਦਾਰਥ ਮਿਲਾ ਦਿੰਦੇ ਹਨ। ਕਈਆਂ ਨੇ ਇਸ ਵਿੱਚ ਐਪਸਮ ਸਾਲਟ ਵੀ ਕਟਿੰਗ ਏਜੈਂਟ ਵਜੋਂ ਪਾਇਆ ਹੈ। ਸੁੱਕਾ ਦੁੱਧ ਜਾਂ ਮਿੱਠਾ ਸੋਡਾ ਵਰਗੇ ਕਟਿੰਗ ਏਜੈਂਟ ਵੀ ਬਹੁਤ ਖਤਰਨਾਕ ਹੋ ਨਿਬੜਦੇ ਹਨ। ਰਸਾਇਣ ਤੇ ਧਾਤਾਂ ਵਰਗੇ ਕਟਿੰਗ ਏਜੈਂਟ ਤਾਂ ਮੂੰਹ ਵਿੱਚ ਤੇ ਗਲੇ ਵਿੱਚ ਜ਼ਖਮ ਕਰ ਦਿੰਦੇ ਹਨ। ਫੇਫੜਿਆਂ ਵਿੱਚ ਵੀ ਬਹੁਤ ਤੇਜ ਜਲਣ ਪੈਦਾ ਕਰ ਦਿੰਦੇ ਹਨ।
----------
ਟੀਕਿਆਂ ਨਾਲ ਹੋ ਰਹੀਆਂ ਮੌਤਾਂ ਦਾ ਦੂਜਾ ਕਾਰਨ ਹੈ 'ਕੱਟ'। 'ਕੱਟ' ਕਿਸੇ ਸਸਤੇ ਪਦਾਰਥ ਨੂੰ ਕਿਸੇ ਹੋਰ ਮਹਿੰਗੇ ਪਦਾਰਥ ਵਿੱਚ ਮਿਲਾਵਟ ਵਜੋਂ ਰਲਾਉਣ ਨੂੰ ਕਿਹਾ ਜਾਂਦਾ ਹੈ।
----------
ਕੋਕੇਨ ਵਿੱਚ ਵੀ ਕਟਿੰਗ ਏਜੈਂਟਾਂ ਦੀ ਭਰਮਾਰ ਹੈ। ਇਸ ਵਿੱਚ ਮਿਲਾਏ ਜਾਣ ਵਾਲੇ ਕਟਿੰਗ ਏਜੈਂਟ ਹਨ ਕਬਜਕੁਸ਼ਾ ਦਵਾਈਆਂ, ਕਰੀਏਟੀਨ, ਕਪੜੇ ਧੋਣ ਦੇ ਪਾਊਡਰ, ਬੋਰਿਕ ਏਸਿਡ, ਬੈਨਜ਼ੋਕੇਨ, ਲਾਈਡੋਕੇਨ, ਫੇਨੇਸਟੀਨ, ਬੇਬੀ ਪਾਊਡਰ, ਕੇਫੀਨ, ਕਲੋਰੋਕੁਇਨ, ਐਸਪਰੀਨ, ਸੁਲਫਾ, ਐੱਲ.ਐੱਸ.ਡੀ., ਪੀ.ਸੀ.ਪੀ. ਤੇ ਹੈਰੋਇਨ। ਹੈਰੋਇਨ ਨਾਲ 'ਕੱਟ' ਵਾਲੀ ਕੋਕੇਨ ਨੂੰ 'ਸਪੀਡ ਬਾਲ' ਕਹਿੰਦੇ ਹਨ।
ਨਸ਼ਿਆਂ ਬਾਬਤ ਤੇ ਇਨ੍ਹਾਂ ਦੀ ਰੋਕ ਥਾਮ ਬਾਬਤ ਅੱਧੀ ਅਧੂਰੀ ਜਾਣਕਾਰੀ ਵੀ ਬਹੁਤ ਨੁਕਸਾਨ ਕਰਦੀ ਹੈ। ਮੁੱਖ ਮੰਤਰੀ ਦੇ ਸਹੀ ਬਿਆਨ ਨੂੰ ਗਲਤ ਦੱਸਣ ਤੋਂ ਸਪਸ਼ਟ ਹੈ ਕਿ ਸਾਡੇ ਮਾਹਰ ਵੀ ਮਾਮਲੇ ਦੇ ਤਕਨੀਕੀ ਤੇ ਕਾਨੂੰਨੀ ਪੱਖਾਂ ਦੀ ਪੂਰੀ ਛਾਣ ਬੀਣ ਨਹੀਂ ਕਰਦੇ। ਮੈਡੀਕਲ ਖੋਜ ਪਰਚਿਆਂ ਅਨੁਸਾਰ ਬੁਪਰੀਨੌਰਫਿਨ ਤੇ ਨੈਲੌਕਸੋਨ ਦੇ ਜੁਜ ਦੀ ਵੀ ਟੀਕਿਆਂ ਵਜੋਂ ਵਰਤੋਂ ਕੀਤੀ ਜਾਂਦੀ ਹੈ।
----------
ਹਾਲ ਹੀ ਵਿੱਚ ਟੀਕਿਆਂ ਨਾਲ ਹੋ ਰਹੀਆਂ ਮੌਤਾਂ ਦੇ ਪਿੱਛੇ ਲੱਗੀਆਂ ਤਾਕਤਾਂ ਨੂੰ ਸਮਝਣ ਦੀ ਲੋੜ ਹੈ। ਇਨ੍ਹਾਂ ਮੌਤਾਂ ਦਾ ਸਿਲਸਿਲਾ ਯੋਜਨਾਬੱਧ ਕੀਤਾ ਜਾ ਸਕਦਾ ਹੈ।
----------
ਪੰਜਾਬ ਵਿੱਚ 16 ਜਨਵਰੀ 2011 ਦੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 78 ਤਹਿਤ ਬਣੇ ਨਿਯਮਾਂ ਤਹਿਤ 'ਸਬਸਟੈਨਸ ਯੂਜ਼ ਡਿਸਆਰਡਰ ਟਰੀਟਮੈਂਟ ਸੈਂਟਰਾਂ' ਅਤੇ 'ਸਬਸਟੈਨਸ ਯੂਜ਼ ਡਿਸਆਰਡਰ, ਕੌਂਸਲਿੰਗ ਐਂਡ ਰੀਹੈਬਲੀਟੇਸਨ ਸੈਂਟਰਾਂ' ਵਾਸਤੇ ਮਾਪਦੰਡ ਤੈਅ ਕੀਤੇ ਗਏ ਹਨ। ਮਾਹਰ ਮੁੱਖ ਮੰਤਰੀ ਨੂੰ 'ਅਡਿਕਸ਼ਨ' ਸ਼ਬਦ ਵਰਤਨ ਦਾ ਮਿਹਣਾ ਮਾਰਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਨਸ਼ਿਆਂ ਦੇ ਮਾਮਲੇ 'ਤੇ ਉਨ੍ਹਾਂ ਦੀ ਆਪਣੀ ਤਕਨੀਕੀ ਤੇ ਕਾਨੂੰਨੀ ਜਾਣਕਾਰੀ ਵੀ ਤਾਂ ਅੱਧੀ-ਅਧੂਰੀ ਹੀ ਹੈ।
ਸਾਡੇ ਰਾਜਨੀਤਕ ਨੇਤਾ ਵੀ ਮਨੁੱਖਾਂ ਵਿੱਚ ਵਰਤੀ ਜਾਂਦੀ ਮਾਰਫੀਨ ਤੋਂ 30-50 ਗੁਣਾ ਅਸਰ ਵਾਲੀ ਦਰਦ ਰੋਕੂ ਫੈਂਟਾਨਿਲ ਨੂੰ ਹਾਥੀਆਂ ਨੂੰ ਸੁੰਨ ਕਰਨ ਵਾਲੀ ਦਵਾਈ ਕਹਿ ਕੇ ਮਾਮਲੇ ਨੂੰ ਸਨਸਨੀਖੇਜ ਬਣਾ ਦਿੰਦੇ ਹਨ। ਬੇਹੋਸ਼ੀ ਦੀਆਂ ਦਵਾਈਆਂ ਇਨਸਾਨਾਂ ਵਿੱਚ ਤੇ ਜਨਵਰਾਂ ਵਿੱਚ ਕਰੀਬ ਇੱਕੋ ਜਿਹੀਆਂ ਹੀ ਹਨ। ਫੈਂਟਾਨਿਲ ਸ਼ਡਿਊਲ ਦੋ ਤਹਿਤ ਪਰੈਸਕਰਿਪਸ਼ਨ ਦਵਾਈ ਹੈ ਤੇ ਸਰਜਰੀ ਤੋਂ ਬਾਅਦ ਮਰੀਜ ਨੂੰ ਹੋ ਰਹੇ ਤੇਜ ਦਰਦ ਨੂੰ ਰੋਕਣ ਵਾਸਤੇ ਜਾਂ ਦਾਇਮੀ ਦਰਦ ਨੂੰ ਰੋਕਣ ਵਾਸਤੇ ਐਕਟਿਕ, ਦੁਰਾਜੈਸਿਕ ਤੇ ਸਬਲੀਮੇਜ਼ ਦੇ ਨਾਮ ਨਾਲ ਵਰਤੀ ਜਾਂਦੀ ਹੈ। ਨਸ਼ੇੜੀਆਂ ਨੇ ਇਸ ਦੇ ਆਪਾਚੇ, ਚਾਈਨਾ ਗਰਲ, ਚਾਈਨਾ ਵਾਈਟ, ਡਾਨਸ ਫੀਵਰ, ਫਰੈਂਡ, ਗੁੱਡਫੈਲਾ, ਜੈਕਪੌਟ, ਮਰਡਰ8, ਟੀ.ਐੱਨ.ਟੀ., ਟੈਂਗੋ ਤੇ ਕੈਸ਼ ਆਦਿ ਨਾਮ ਰੱਖੇ ਹੋਏ ਹਨ!
----------
ਜਨਤਕ ਮੁਹਿੰਮ ਨਸ਼ੇੜੀਆਂ ਦੀ ਸ਼ਨਾਖਤ, ਇਲਾਜ, ਮਾਨਸਕ, ਸਰੀਰਕ, ਸਮਾਜਕ ਤੇ ਆਰਥਕ ਮੁੜ ਵਸੇਬਾ ਘੱਟ ਖਰਚੇ ਨਾਲ ਕਰ ਸਕਦੀ ਹੈ। ਤਸਕਰਾਂ ਤੇ ਉਨ੍ਹਾਂ ਦੇ ਗੁਰਗਿਆਂ ਨੂੰ ਨੱਥ ਪਵਾ ਸਕਦੀ ਹੈ ਅਤੇ ਧੱਕੇ ਨਾਲ ਨਸ਼ਾ ਤਸਕਰ ਕਹਿ ਕੇ ਮੌਤ ਦੇ ਘਾਟ ਉਤਾਰਨ ਦੀਆਂ ਘਟਨਾਵਾਂ ਵੀ ਨਹੀਂ ਹੋ ਸਕਣਗੀਆਂ।
----------
ਹਾਲ ਹੀ ਵਿੱਚ ਟੀਕਿਆਂ ਨਾਲ ਹੋ ਰਹੀਆਂ ਮੌਤਾਂ ਦੇ ਪਿੱਛੇ ਲੱਗੀਆਂ ਤਾਕਤਾਂ ਨੂੰ ਸਮਝਣ ਦੀ ਲੋੜ ਹੈ। ਇਸ ਤਰ੍ਹਾਂ ਦੀਆਂ ਦੋ ਮੌਤਾਂ ਪਹਿਲਾਂ ਕਤਲ ਦੇ ਰੂਪ ਵਿੱਚ ਲੁਧਿਆਣੇ ਸ਼ਹਿਰ ਵਿੱਚ ਹੋਈਆਂ ਜਿਨ੍ਹਾਂ ਵਿੱਚ ਇੱਕ ਉਥੋਂ ਦੇ ਡਾਕਟਰ ਦਾ ਲੜਕਾ ਸੀ, ਜੋ ਨਸ਼ੇ ਛੱਡ ਚੁੱਕਿਆ ਸੀ ਤੇ ਗਰੋਹਾਂ ਦੇ ਨਾਮ ਦੱਸ ਰਿਹਾ ਸੀ ਤੇ ਇੱਕ ਹੁਣੇ ਪਿੱਛੇ ਜਿਹੇ ਪੁਲਸ ਵਾਲੇ ਦਾ ਮੁੰਡਾ, ਉਸੇ ਤਰ੍ਹਾਂ ਦੀ ਹਾਲਤ ਵਿੱਚ ਨੀਲੇ ਸਰੀਰ ਨੇੜੇ ਪਈ ਸਰਿੰਜ ਸਮੇਤ ਮਿਲਿਆ ਹੈ। ਸਪਸ਼ਟ ਹੈ ਕਿ ਇਨ੍ਹਾਂ ਮੌਤਾਂ ਦਾ ਸਿਲਸਿਲਾ ਯੋਜਨਾਬੱਧ ਕੀਤਾ ਜਾ ਸਕਦਾ ਹੈ। ਪੁਲਸ ਦੇ ਦੋ ਗੁਟਾਂ ਦੀ ਗਹਿ ਗੱਚ ਲੜਾਈ, ਤਸਕਰਾਂ ਤੇ ਪੁਲਸ ਵਿਚਲੀਆਂ ਕਾਲੀਆਂ ਭੇਡਾਂ ਵੱਲੋਂ ਸਰਕਾਰ ਨੂੰ ਬਦਨਾਮ ਕਰਨ ਦੀ ਲੋੜ, ਆਪਣੇ ਕਾਲੇ ਕਾਰਨਾਮਿਆਂ ਤੋਂ ਧਿਆਨ ਹਟਾਉਣ ਦੀ ਲੋੜ ਅਤੇ ਵਿਰੋਧ ਕਰਨ ਵਾਲਿਆਂ ਦੀ ਲੋੜ, ਵਰਗੇ ਕਾਰਨ ਵੀ ਇਨ੍ਹਾਂ ਮੌਤਾਂ ਦੇ ਪਿੱਛੇ ਹੋਣ ਦੇ ਸ਼ੰਕਿਆਂ ਬਾਬਤ ਗਹਿਰੀ ਛਾਣ ਬੀਣ ਨੂੰ ਲੋੜੀਂਦਾ ਬਣਾਉਂਦੇ ਹਨ।
ਨਸ਼ਿਆਂ ਵਿੱਚ ਪੁਲਸ ਤੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੇ, ਤਸਕਰਾਂ, ਸਿਆਸਤ ਤੇ ਪੁਲਸ ਦੇ ਮਿਲੇ ਹੋਣ ਦੇ, ਦਵਾ ਵਿਕਰੇਤਾਵਾਂ, ਦਵਾ ਕੰਪਨੀਆਂ, ਤਸਕਰਾਂ ਤੇ ਸੂਬੇ ਦੀ ਦਵਾ ਕੰਟਰੋਲ ਮਸ਼ੀਨਰੀ ਦੇ ਮਿਲੇ ਹੋਣ ਦੇ, ਅਨੇਕਾਂ ਦੋਸ਼ ਲੱਗਦੇ ਹਨ ਤੇ ਸਬੂਤ ਵੀ ਉਪਲਬਧ ਹਨ। ਇਨ੍ਹਾਂ ਤੱਥਾਂ 'ਤੇ ਵੀ ਧਿਆਨ ਦੀ ਲੋੜ ਹੈ।
----------
ਅਸੀਂ ਤਾਂ ਸਿਆਸੀ, ਪ੍ਰਸ਼ਾਸ਼ਨਿਕ, ਸਮਾਜਕ ਤੇ ਸੰਚਾਰ ਸਾਧਨਾਂ ਦੇ ਪੱਧਰ 'ਤੇ ਨਸ਼ੇ ਦੀ ਪਰਿਭਾਸ਼ਾ ਨੂੰ ਹੀ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਾਂ।
----------
ਕੀ ਕਰਨਾ ਲੋੜੀਏ?
ਨਸ਼ਿਆਂ ਵਿਰੁੱਧ ਇਕ ਜਨਤਕ ਮੁਹਿੰਮ ਦੀ ਲੋੜ ਹੈ ਜਿਸ ਵਿੱਚ ਸਰਕਾਰ ਤੇ ਪ੍ਰਸ਼ਾਸ਼ਨ ਪੂਰੀ ਵਚਨਬੱਧਤਾ ਨਾਲ ਲੁਕਾਈ ਦੀ ਸ਼ਮੂਲੀਅਤ ਕਰਕੇ ਇਸ ਨੂੰ ਪਿੰਡ-ਪਿੰਡ, ਗਲੀ-ਗਲੀ, ਮੁਹੱਲੇ-ਮੁਹੱਲੇ, ਬਸਤੀ-ਬਸਤੀ ਤੇ ਸ਼ਹਿਰ-ਸ਼ਹਿਰ ਲਾਗੂ ਕਰੇ, ਤਾਂ ਹੀ ਤਕਨੀਕੀ ਤੇ ਕਾਨੂੰਨੀ ਕਦਮਾਂ ਦਾ ਕੋਈ ਸਹੀ ਲਾਭ ਹੋਵੇਗਾ, ਨਹੀਂ ਤਾਂ ਇਹ ਵਿਰੋਧੀਆਂ ਦੇ, ਪੁਲਸ ਦੇ ਤੇ ਤਸਕਰਾਂ ਦੇ ਹੱਥਾਂ ਵਿੱਚ, ਲੁਧਿਆਣੇ ਵਿੱਚ ਹੋਈਆਂ ਦੋ ਮੌਤਾਂ ਦੀ ਤਰਜ ਵੱਲ ਤੇ ਧੱਕੇ ਨਾਲ ਨਸ਼ੇੜੀ ਬਣਾਉਣ ਵੱਲ ਵੀ ਜਾ ਸਕਦਾ ਹੈ। ਜਨਤਕ ਮੁਹਿੰਮ ਨਸ਼ੇੜੀਆਂ ਦੀ ਸ਼ਨਾਖਤ, ਇਲਾਜ, ਮਾਨਸਕ, ਸਰੀਰਕ, ਸਮਾਜਕ ਤੇ ਆਰਥਕ ਮੁੜ ਵਸੇਬਾ ਘੱਟ ਖਰਚੇ ਨਾਲ ਕਰ ਸਕਦੀ ਹੈ। ਤਸਕਰਾਂ ਤੇ ਉਨ੍ਹਾਂ ਦੇ ਗੁਰਗਿਆਂ ਨੂੰ ਨੱਥ ਪਵਾ ਸਕਦੀ ਹੈ ਅਤੇ ਧੱਕੇ ਨਾਲ ਨਸ਼ਾ ਤਸਕਰ ਕਹਿ ਕੇ ਮੌਤ ਦੇ ਘਾਟ ਉਤਾਰਨ ਦੀਆਂ ਘਟਨਾਵਾਂ ਵੀ ਨਹੀਂ ਹੋ ਸਕਣਗੀਆਂ।
ਡੈਪੋ ਮੁਹਿੰਮ ਨੂੰ ਸਿਧਾਂਤਕ ਆਧਾਰ ਦੇ ਕੇ, ਲਾਗੂ ਕਰਨ ਦੇ ਪੱਖੋਂ ਤਕੜਾ ਕਰਕੇ, ਸਪਸ਼ਟ ਹਦਾਇਤਾਂ ਰਾਹੀਂ ਵਿਆਪਕ ਕਾਰਜ ਵਿਧੀ ਤਿਆਰ ਕਰਕੇ, ਵਿਸ਼ਾਲ ਬਣਾਉਣ ਦੀ ਲੋੜ ਹੈ। ਇਹ ਮੁਹਿੰਮ ਸਰਕਾਰ ਦੀ ਪਹਿਲਕਦਮੀ ਨਾਲ ਪਹਿਲੀ ਵਾਰ ਸ਼ੁਰੂ ਕੀਤੀ ਆਊਟਡੋਰ ਅਫੀਮ ਅਸਿਸਟਿਡ ਇਲਾਜ (ਊਟ) ਕੇਂਦਰਾਂ ਦੀ ਸੁਚਾਰੂ ਕਾਰਵਾਈ ਵਾਸਤੇ ਵੀ ਸਹਾਈ ਹੋਵੇਗੀ। ਨਹੀਂ ਤਾਂ ਸਰਕਾਰੀ ਯਤਨ ਤੇ ਨਸ਼ਾ ਵਿਰੋਧੀ ਕਾਲੀਆਂ ਮੁਹਿੰਮਾਂ ਦੇ ਸਾਰਥਕ ਸਿੱਟੇ ਮੁਸ਼ਕਲ ਹਨ। ਹਾਂ ਇਸ ਭੀੜ ਤੰਤਰ ਰਾਹੀਂ ਮਾਰ ਦੇਣ ਦੀਆਂ ਘਟਨਾਵਾਂ ਦੁਆਰਾ ਤੇ ਹੋਰ ਅਜਿਹੇ ਆਪ ਹੁਦਰੇ ਵਾਕਿਆਂ ਦੁਆਰਾ ਸਿਆਸਤ ਤੇ ਪ੍ਰਸ਼ਾਸਨ ਲੋਕਾਂ ਦਾ ਧਿਆਨ ਅਸਲੀ ਸਮੱਸਿਆਵਾਂ ਤੋਂ ਲਾਂਭੇ ਕਰਨ ਵਿੱਚ ਤਾਂ ਕੁੱਝ ਹੱਦ ਤਕ ਸਫਲ ਹੋ ਸਕਦੇ ਹਨ।
*ਲੇਖਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਰਜਿਸਟਰਾਰ ਰਹਿ ਚੁੱਕੇ ਹਨ।
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.
_______________________________________________________________
ਪੜ੍ਹੋ 'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
DEATH EMBRACING LOGIC: Drugs in Punjab
'ਕਿਥੇ ਹੈ ਉਹ ਲੋਕਤੰਤਰ' ਜਿਸ ਦੀ ਦੁਹਾਈ ਦਿੱਤੀ ਜਾਂਦੀ ਏ?
ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ
ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ
ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?
ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ
ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...
ਗੁਰੂ ਕਾ ਲੰਗਰ ਤੇ ਸਰਕਾਰੀ ਮਦਦ
ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?
ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?
ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?
ਮੋਦੀ ਸਰਕਾਰ ਬਨਾਮ 'ਅੱਛੇ ਦਿਨ'
ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?
ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ
ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ
ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?
ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ
ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ
ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ
ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ
ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ
ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ
ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ
ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?
ਪ੍ਰਧਾਨ ਜੀ, ਕੀ ਸੱਚ ਸੁਣਨਗੇ?
ਰੌਸ਼ਨ ਖ਼ਵਾਬ ਦਾ ਖ਼ਤ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
ਹੋ ਉਹੀ ਰਿਹਾ ਜਿਸ ਦਾ ਡਰ ਸੀ ਪੰਜਾਬ ਸਰਕਾਰ ਵਲੋਂ ਮੁਲਾਜਮਾਂ ਦੇ ਡੋਪ ਟੈਸਟ ਕਰਵਾਉਣ ਦੇ ਐਲਾਨ ਨੇ ਲੋਕਾਂ ਦਾ ਧਿਆਨ ਤੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਭਟਕਾਉਣਾ ਸ਼ੁਰੂ ਕਰ ਦਿੱਤਾ ਹੈ। ਸਧਾਰਣ ਮੁਲਾਜਮ ਤੋਂ ਐਮ ਐਲ ਏ ਤੇ ਮੰਤਰੀ ਤਕ ਸਿਆਸਤ ਦੀ ਬਹਿਸ ਇਸੇ ਹੀ ਮੁੱਦੇ 'ਤੇ ਕੇਂਦਰਤ ਹੋ ਰਹੀ ਹੈ। ਇਕ ਦੂਜੇ ਨੂੰ ਸਿਆਸੀ ਠਿੱਬੀ ਲਾਉਣ ਲਈ ਇਸ ਮੁੱਦੇ ਨੂੰ ਸਿਆਸੀ ਗੇਂਦ ਵਜੋਂ ਉਛਾਲਿਆ ਜਾ ਰਿਹਾ ਹੈ। ਇਹ ਤਕਰਾਰਬਾਜ਼ੀ ਤੇ ਬਹਿਸ ਚਿੱਟੇ ਤੇ ਇਸ ਨਾਲ ਹੋ ਰਹੀਆਂ ਮੌਤਾਂ
ਅਸਲ ਮੁੱਦਾ ਤੋਂ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਉਂਝ ਸਵਾ 3 ਲੱਖ ਦੇ ਕਰੀਬ ਪੰਜਾਬ ਸਰਕਾਰ ਦੇ ਮੁਲਾਜਮ ਹਨ। ਜਾਣਕਾਰਾਂ ਅਨੁਸਾਰ ਡੋਪ ਟੈਸਟ ਦੀ ਇਕ ਕਿੱਟ 5700/- ਦੀ ਹੈ। ਸਵਾ ਤਿੰਨ ਲੱਖ ਮੁਲਾਜਮ ਦੇ ਇਸ ਟੈਸਟ 'ਤੇ 325000×5700= 1,852,500,000 ਖਰਚ ਆਉਣ ਦਾ ਅਨੁਮਾਨ ਹੈ। ਖਜ਼ਾਨੇ ਦੀ ਮੰਦਹਾਲੀ ਦਾ ਰੋਣਾ ਰੋਣ ਵਾਲੀ ਤੇ ਮੁਲਾਜਮਾਂ ਦੀਆਂ ਡੀ ਏ ਦੀਆਂ ਚਾਰ ਕਿਸ਼ਤਾਂ ਇਸ ਬਹਾਨੇ ਨਾਲ ਦੱਬਣ ਵਾਲੀ ਸਰਕਾਰ ਐਡੀ ਵੱਡੀ ਰਕਮ ਦਾ ਪ੍ਰਬੰਧ ਲੋਕਾਂ ਸਿਰ ਬਿਨਾਂ ਬੋਝ ਪਾਏ ਕਿਥੋਂ ਤੇ ਕਿਵੇਂ ਕਰੇਗੀ? ਸਰਕਾਰੀ ਸਿਹਤਤੰਤਰ ਜਿਹੜਾ ਲੋਕਾਂ ਦੀਆਂ ਮੁੱਢਲੀਆਂ ਤੇ ਜ਼ਰੂਰੀ ਸਿਹਤ ਇਲਾਜ ਲੋੜਾ ਪੂਰੀਆਂ ਕਰਨ 'ਚ ਹੱਫ ਰਿਹਾ ਹੈ ਉਹ ਇਸ ਟੈਸਟ ਦਾ ਬੋਝ ਝੱਲਣ ਲਈ ਤਿਆਰ ਹੈ? ਇਸ ਲਈ ਲੋੜੀਂਦਾ ਇਨਫਰਾਸਟੱਕਚਰ ਉਸ ਕੋਲ ਹੈ? ਨਿੱਜੀ ਹਸਪਤਾਲਾਂ ਕੋਲ ਇਹ ਪ੍ਰਬੰਧ ਕਿੰਨਾ ਕੁ ਹੋ? ਸਾਇੰਟੇਫਿਕ ਐਕੋਰੇਟ ਰਿਜ਼ਲਟ ਦੀ ਵਿਵਸਥਾ ਲਈ ਫੁਲਪਰੂਫ ਵਿਵਸਥਾ ਲਈ ਕੀ ਵਿਵਸਥਾ ਹੈ? ਖਿਡਾਰੀਆਂ ਦੇ ਇਸ ਟੈਸਟ ਦੇ ਸਾਇੰਟੇਫਿਕ ਤੇ ਐਕੋਰੇਟ ਰਿਜ਼ਲਟ ਲਈ ਵਿਸ਼ਵ ਭਰ 'ਚ ਅੱਧਾ ਸੈਕੜਾ ਹੀ ਲੈਬਾਰਟਰੀਆਂ ਹਨ। ਪੰਜਾਬ ਚ ਇਹ ਕਿੰਨੀਆਂ ਤੇ ਕਿਥੇ ਹਨ?
ਸ਼ਰਾਬ ਜਿਸ ਦੀ ਸਰਕਾਰ ਆਪ ਮੁੱਖ ਵਿਕਰੇਤਾ ਹੈ ਜੇ ਡੋਪ ਟੈਸਟ ਚੋੰ ਇਸ ਦੇ ਲੱਛਣ ਆਉਂਦੇ ਹਨ ਤੇ ਇਸ ਨੂੰ ਗੈਰਕਾਨੂੰਨੀ ਕਿਵੇਂ ਕਿਹਾ ਜਾ ਸਕਦਾ ਜਦੋਂ ਕਿ ਸਰਕਾਰ ਇਸ ਨੂੰ ਵੇਚ ਕੇ ਆਪ ਹੀ ਇਸ ਦੇ ਵਪਾਰ ਤੇ ਸੇਵਨ ਨੂੰ ਕਾਨੂੰਨੀ ਮੰਨ ਚੁੱਕੀ ਹੈ?
ਉਂਝ ਵੀ ਸਰਕਾਰ ਦੇ ਇਸ ਐਲਾਨ ਨੇ ਮੁਲਾਜਮਾਂ ਜਿਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਜਮੀਨੀ ਪੱਧਰ ਤਕ ਲਾਗੂ ਕਰਕੇ ਲੋਕਾਂ ਤਕ ਪਹੁੰਚਾਉਣਾ ਹੁੰਦਾ ਹੈ ਦਰਅਸਲ ਇਕ ਤਰ੍ਹਾਂ ਇਹੋ ਹੀ ਸਥਾਈ ਸਰਕਾਰ ਹੁੰਦੇ ਹਨ। ਇਨ੍ਹਾਂ ਤੇ ਆਪਣੇ ਆਪਣੇ ਤੇ ਲੋਕਾਂ ਵਿਚਕਾਰ ਸ਼ਕ ਤੇ ਬੇਵਿਸ਼ਵਾਸ਼ੀ ਦੀ ਦੀਵਾਰ ਖੜ੍ਹੀ ਕਰ ਦਿੱਤੀ ਹੈ।
ਐਡੀ ਵੱਡੀ ਰਕਮ ਦੀ ਵਰਤੋਂ ਕਰਕੇ ਨਸ਼ਈਆਂ ਦੇ ਇਲਾਜ ਤੇ ਮੁੜਵਸੇਬੇ ਦੀ ਵਿਵਸਥਾ ਚ ਬੇਹਤਰ ਵਿਵਸਥਾ ਕੀਤੀ ਜਾ ਸਕਦੀ ਹੈ।