ਵਿਚਾਰ
ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?
- ਜਸਵੰਤ ਸਿੰਘ 'ਅਜੀਤ'
ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?



ਮੇਘਾਲਿਆ ਦੇ ਸ਼ਿਲਾਂਗ ਸ਼ਹਿਰ ਦੀ 'ਪੰਜਾਬੀ ਹਰੀਜਨ ਬਸਤੀ' ਵਿੱਚ 150 ਤੋਂ ਵੀ ਵੱਧ ਵਰ੍ਹਿਆਂ ਤੋਂ ਅਮਨ-ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਰਹੇ ਸਿੱਖਾਂ ਦੇ ਸਿਰ 'ਤੇ ਬੀਤੇ ਕੁਝ ਸਮੇਂ ਤੋਂ ਉਜਾੜੇ ਦੀ ਤਲਵਾਰ ਲਟਕਣ ਲੱਗੀ ਹੈ। ਮਿਲ ਰਹੀ ਜਾਣਕਰੀ ਅਨੁਸਾਰ 'ਪੰਜਾਬੀ ਹਰੀਜਨ ਬਸਤੀ' ਨੂੰ ਵਰਤਮਾਨ ਜਗ੍ਹਾ ਤੋਂ ਉਠਾ ਸ਼ਹਿਰ ਦੇ ਬਾਹਰ ਕਿਸੇ ਹੋਰ ਥਾਂ ਲੈ ਜਾਣ ਦੇ ਉਦੇਸ਼ ਨਾਲ ਸਰਕਾਰ ਵਲੋਂ ਬਣਾਈ ਗਈ ਗਠਤ ਪੁਨਰਵਾਸ ਕਮੇਟੀ ਵਲੋਂ ਸਰਵੇ ਕੀਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਬਸਤੀ ਦੇ ਸ਼ਹਿਰ ਦੇ ਬਿਲਕੁਲ ਵਿਚਕਾਰ ਹੋਣ ਕਾਰਨ, ਇਸ ਦੀ ਜ਼ਮੀਨ ਦੀ ਕੀਮਤ ਬਹੁਤ ਵਧ ਗਈ ਹੈ, ਜਿਸ ਕਾਰਨ ਰਾਜ ਸਰਕਾਰ ਦੇ ਇੱਕ ਵਰਗ ਦੀ ਸ਼ਹਿ 'ਤੇ 'ਖਾਸੀ' ਜਾਤੀ ਦੇ ਲੋਕੀਂ ਇਸ ਜ਼ਮੀਨ ਉਪਰ ਨਜ਼ਰਾਂ ਲਾਈ ਬੈਠੇ ਹਨ।

ਦੱਸਿਆ ਗਿਆ ਹੈ ਕਿ ਸਿੱਖਾਂ ਨੂੰ ਇਥੋਂ ਉਠਾ ਦੂਸਰੀ ਜਗ੍ਹਾ ਲਿਜਾਉਣ ਦੇ ਉਦੇਸ਼ ਨਾਲ, ਉਨ੍ਹਾਂ ਦਾ ਜੋ ਸਰਵੇ ਕੀਤਾ ਜਾ ਰਿਹਾ ਹੈ, ਉਸ ਦੇ ਦੂਜੇ ਚਰਣ ਦੇ ਚੱਲਦਿਆਂ ਬਸਤੀ ਨੂੰ ਪੁਲਿਸ ਅਤੇ ਫੌਜ ਨਾਲ ਘੇਰ, ਹਰ ਘਰ ਦੀ ਤਲਾਸ਼ੀ ਲਈ ਗਈ ਅਤੇ ਕਾਗਜ਼-ਪਤਰਾਂ ਦੀ ਸਖਤੀ ਨਾਲ ਜਾਂਚ-ਪੜਤਾਲ ਕੀਤੀ ਗਈ। ਉਧਰ ਇਸ ਬਸਤੀ ਨੂੰ ਉਜਾੜੇ ਜਾਣ ਦੇ ਵਿਰੁੱਧ ਔਰਤਾਂ ਵਲੋਂ ਜ਼ੋਰਦਾਰ ਪ੍ਰੰਤੂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰ ਜਾਵਾਂਗੇ ਪਰ ਇਥੋਂ ਕਿਧਰੇ ਹੋਰ ਨਹੀਂ ਜਾਵਾਂਗੇ।

ਜਦੋਂ ਅਰੰਭ ਵਿੱਚ ਸ਼ਿਲਾਂਗ ਦੇ ਸਿੱਖਾਂ ਨਾਲ 'ਖਾਸੀ' ਜਾਤੀ ਦੇ ਲੋਕਾਂ ਦੇ ਹੋ ਰਹੇ ਟਕਰਾਉ-ਪੂਰਣ ਵਿਵਾਦ ਦੀਆਂ ਖ਼ਬਰਾਂ ਇਧਰ ਪੰਜਾਬ ਅਤੇ ਦਿੱਲੀ ਵੱਲ ਆਉਣ ਲਗੀਆਂ ਸਨ, ਤਾਂ ਉਸ ਸਮੇਂ ਮੌਕੇ 'ਤੇ ਜਾ ਜਾਇਜ਼ਾ ਲੈਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਟੀਮ, ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿੱਚ ਉਥੇ ਗਈ ਸੀ, ਜਿਸ ਨੇ ਸਥਾਨਕ ਸਿੱਖ ਮੁਖੀਆਂ ਨਾਲ ਗੱਲ ਕਰਨ ਉਪਰੰਤ ਪੰਜਾਬੀ ਬਸਤੀ ਦਾ ਦੌਰਾ ਕਰ ਹਾਲਾਤ ਦਾ ਜਾਇਜ਼ਾ ਲਿਆ ਤੇ ਉਥੇ ਵਸ ਰਹੇ ਸਿੱਖਾਂ ਦੀ ਸੁਰੱਖਿਆ ਨਿਸ਼ਚਿਤ ਕਰਵਾਉਣ ਲਈ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰ, ਉੱਚ ਪੱਧਰੀ ਵਿਚਾਰ-ਵਟਾਂਦਰਾ ਕੀਤਾ।

ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਦਲ ਦੇ ਮੁਖੀਆਂ ਦੀ ਵੀ ਇੱਕ ਟੀਮ ਉਥੇ ਗਈ, ਜਿਸ ਨੇ ਲੋੜਵੰਦਾਂ ਨੂੰ ਕਪੜੇ ਅਤੇ ਰਾਸ਼ਨ-ਪਾਣੀ ਦਾ ਸਾਮਾਨ ਦਿੱਤਾ ਅਤੇ ਨਾਲ ਹੀ ਉਸ ਨੇ ਵੀ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰ ਸਿੱਖ ਪਰਿਵਾਰਾਂ ਦੀ ਸੁਰੱਖਿਆ ਨਿਸ਼ਚਿਤ ਕਰਨ ਲਈ ਦਬਾਉ ਪਾਇਆ। ਉਨ੍ਹਾਂ ਸਥਾਨਕ ਸਿੱਖਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਉਹ ਹਰ ਦੁੱਖ-ਸੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹੇ ਹੋਣਗੇ।

ਮੁੱਖ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਵਲੋਂ ਸਥਾਨਕ ਸਿੱਖਾਂ ਦੀ ਸੁਰੱਖਿਆ ਦਾ ਭਰੋਸਾ ਦੁਆਏ ਜਾਣ ਤੋਂ ਬਾਅਦ ਵੀ ਜੋ ਖ਼ਬਰਾਂ ਮਿਲ ਰਹੀਆਂ ਹਨ, ਉਨ੍ਹਾਂ ਅਨੁਸਾਰ ਉਥੇ ਹਾਲਾਤ ਤਣਾਉ-ਪੂਰਣ ਹੀ ਬਣੇ ਹੋਏ ਹਨ। ਸਥਾਨਕ ਟੈਕਸੀ ਡਰਾਈਵਰ ਸਿੱਖ ਸਵਾਰੀਆਂ ਨੂੰ ਅਣਗੋਲਿਆਂ ਕਰ ਰਹੇ ਹਨ ਅਤੇ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਵੀ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ।

ਇਹ ਵੀ ਦੱਸਿਆ ਗਿਆ ਹੈ ਕਿ ਪਿਛੇ ਜਿਹੇ ਜਦੋਂ ਪੰਜਾਬ ਸਰਕਾਰ ਦੀ ਟੀਮ ਉਥੇ ਗਈ ਸੀ ਤਾਂ ਉਸ ਨੇ ਵੀ ਸਾਰੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਸਿੱਖ ਪਰਿਵਾਰਾਂ ਨੂੰ ਭਰੋਸਾ ਦੁਆਇਆ ਸੀ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਮਦਦ ਦਿੱਤੀ ਜਾਇਗੀ। ਪ੍ਰੰਤੂ ਅਜੇ ਤਕ ਕੁਝ ਵੀ ਨਹੀਂ ਹੋਇਆ।

ਇਨ੍ਹਾਂ ਹਾਲਾਤ ਦੇ ਚੱਲਦਿਆਂ ਸਾਰਾ ਸਿੱਖ ਜਗਤ ਇਸ ਗੱਲ ਨੂੰ ਲੈ ਕੇ ਚਿੰਤਤ ਵਿਖਾਈ ਦੇ ਰਿਹਾ ਸੀ ਕਿ ਤਣਾਉ ਭਰੇ ਵਾਤਾਵਰਨ ਵਿੱਚ ਰਹਿ ਰਹੇ ਸ਼ਿਲਾਂਗ ਦੇ ਸਿੱਖਾਂ ਨੂੰ ਕਿਸ ਤਰ੍ਹਾਂ ਦੀ ਅਤੇ ਕਿਵੇਂ ਮਦਦ ਪਹੁੰਚਾਈ ਜਾਏ। ਇਸੇ ਦੌਰਾਨ ਪਤਾ ਲਗਾ ਹੈ ਕਿ 'ਸਿੱਖ ਏਡ', ਜੋ ਸੰਸਾਰ ਭਰ ਵਿੱਚ ਸੰਕਟ-ਗ੍ਰਸਤ ਲੋਕਾਂ ਦੀ ਬਿਨਾਂ ਜਾਤ-ਧਰਮ, ਦੇਸ਼-ਕਾਲ ਦੇ ਭੇਦ-ਭਾਵ ਦੇ ਮਦਦ ਕਰ ਰਹੀ ਹੈ, ਦੇ ਵਕੀਲਾਂ ਦੀ ਇੱਕ ਟੀਮ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਵਿੱਚ ਪਟੀਸ਼ਨ ਦਾਖਲ ਕੀਤੀ, ਜਿਸ ਉਪਰ ਸੁਣਵਾਈ ਕਰ ਕਮਿਸ਼ਨ ਨੇ ਪੁਨਰਵਾਸ ਕਮੇਟੀ ਵਲੋਂ ਕੀਤੀ ਜਾਣ ਵਾਲੀ ਕਿਸੇ ਵੀ ਅਗਲੀ ਕਾਰਵਾਈ ਉਪਰ ਰੋਕ ਲਾ ਦਿੱਤੀ ਹੈ। ਜੇ ਇਹ ਸੱਚ ਹੈ, ਤਾਂ ਵੀ ਇਹ ਹਲ ਅੰਤਿਮ ਨਹੀਂ। ਕਿਉਂਕਿ ਮਿਲ ਰਹੇ ਸੰਕੇਤਾਂ ਅਨੁਸਾਰ ਰਾਜ ਸਰਕਾਰ ਦਾ ਹੀ ਇੱਕ ਵਰਗ ਸਿੱਖ-ਵਿਰੋਧੀ ਧਿਰ ਨੂੰ ਉਕਸਾ ਰਿਹਾ ਹੈ।

ਸਾਂਸਦ ਪ੍ਰੇਸ਼ਾਨ : ਸੰਸਦ ਵਿੱਚ ਭਾਰੀ ਬਹੁਮਤ ਹੋਣ ਕਾਰਨ, ਜਿਥੇ ਭਾਜਪਾ ਆਗੂਆਂ ਨੇ ਵਿਰੋਧੀ ਧਿਰਾਂ ਨੂੰ ਚਿਤਾਵਨੀ ਰੂਪ ਵਿੱਚ ਇਹ ਗੱਲ ਸਪਸ਼ਟ ਦੱਸ ਦਿੱਤੀ ਹੋਈ ਹੈ ਕਿ ਉਹ ਬਹੁਮਤ ਉਪਰ ਆਪਣੀ ਦਾਦਾਗਿਰੀ ਥੋਪਣ ਦੀ ਕੋਸ਼ਿਸ਼ ਨਾ ਕਰਿਆ ਕਰਨ, ਉਹ ਜਿਸ ਤਰ੍ਹਾਂ ਚਾਹੁਣਗੇ ਸਰਕਾਰ ਚਲਾਉਣਗੇ। ਉਥੇ ਹੀ ਉਨ੍ਹਾਂ ਆਪਣੇ ਪਾਰਟੀ ਸਾਂਸਦਾਂ ਨੂੰ ਵੀ ਸਮਝਾ ਦਿੱਤਾ ਹੋਇਆ ਹੈ ਕਿ ਉਹ ਵੀ ਆਪਣੇ ਕੰਮਾਂ ਲਈ ਸਰਕਾਰ ਉਪਰ ਦਬਾਉ ਬਣਾਉਣ ਦੀ ਸੋਚ ਲੈ ਕੇ ਨਾ ਚੱਲਣ। ਇਹੀ ਕਾਰਨ ਹੈ ਕਿ ਅੱਜ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਸਾਂਸਦਾਂ ਨੂੰ ਵੀ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ ਸਰਕਾਰੀ ਕੁਰਸੀਆਂ ਉਪਰ ਬੈਠਿਆਂ ਦੀਆਂ ਨਜ਼ਰਾਂ ਵਿੱਚ ਪਹਿਲਾਂ ਤਾਂ ਉਨ੍ਹਾਂ ਦੀ ਕੋਈ ਵੁਕਤ ਹੈ ਹੀ ਨਹੀਂ ਸੀ, ਹੁਣ ਤਾਂ ਉਨ੍ਹਾਂ ਦੀਆਂ ਚਿੱਠੀਆਂ ਦੀ ਵੀ ਕੋਈ ਵੁਕਤ ਨਹੀਂ ਰਹਿ ਗਈ ਹੋਈ। ਸ਼ਾਇਦ ਉਨ੍ਹਾਂ ਦੀਆਂ ਚਿੱਠੀਆਂ ਵੀ ਉਸੇ ਤਰ੍ਹਾਂ ਹੀ ਰੱਦੀ ਦੀ ਟੋਕਰੀ ਵਿੱਚ ਸੁੱਟੀਆਂ ਜਾਣ ਲੱਗੀਆਂ ਹਨ, ਜਿਵੇਂ ਉਨ੍ਹਾਂ ਨੂੰ ਸੁੱਟ ਦਿੱਤਾ ਗਿਆ ਹੋਇਆ ਹੈ! ਕਿਹਾ ਜਾਂਦਾ ਹੈ ਕਿ ਕੁਝ ਵਿਭਾਗਾਂ ਪਾਸੋਂ ਉਨ੍ਹਾਂ ਦੀਆਂ ਚਿੱਠੀਆਂ ਦੀ ਪਹੁੰਚ ਤਾਂ ਮਿਲ ਜਾਂਦੀ ਹੈ, ਪਰ ਉਨ੍ਹਾਂ ਦਾ ਕੰਮ ਕੋਈ ਨਹੀਂ ਹੁੰਦਾ।
----------
ਇਨ੍ਹਾਂ ਹਾਲਾਤ ਦੇ ਚੱਲਦਿਆਂ ਸਾਰਾ ਸਿੱਖ ਜਗਤ ਇਸ ਗੱਲ ਨੂੰ ਲੈ ਕੇ ਚਿੰਤਤ ਵਿਖਾਈ ਦੇ ਰਿਹਾ ਸੀ ਕਿ ਤਣਾਉ ਭਰੇ ਵਾਤਾਵਰਨ ਵਿੱਚ ਰਹਿ ਰਹੇ ਸ਼ਿਲਾਂਗ ਦੇ ਸਿੱਖਾਂ ਨੂੰ ਕਿਸ ਤਰ੍ਹਾਂ ਦੀ ਅਤੇ ਕਿਵੇਂ ਮਦਦ ਪਹੁੰਚਾਈ ਜਾਏ।
----------
ਇਹ ਵੀ ਦੱਸਿਆ ਗਿਆ ਹੈ ਕਿ ਆਪਣੇ ਨਾਲ ਹੋ ਰਹੇ ਇਸ ਵਿਹਾਰ ਤੋਂ ਦੁੱਖੀ ਹੋ ਕੁਝ ਸਾਂਸਦਾਂ ਨੇ ਜੁਰਅੱਤ ਕਰ ਪ੍ਰਧਾਨ ਮੰਤਰੀ ਦਫਤਰ ਨੂੰ ਚਿੱਠੀ ਲਿਖ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਸਾਂਸਦਾਂ ਦੀਆਂ ਚਿੱਠੀਆਂ ਦੇ ਜਵਾਬ ਦੇਣ ਲਈ ਕਿਹੜਾ ਪੈਮਾਨਾ ਨਿਸ਼ਚਿਤ ਕੀਤਾ ਗਿਆ ਹੋਇਆ ਹੈ? ਉਨ੍ਹਾਂ ਨੂੰ ਤਾਂ ਇਸ ਸੁਆਲ ਦਾ ਜਵਾਬ ਵੀ ਨਹੀਂ ਮਿਲ ਰਿਹਾ ਕਿ ਸਾਂਸਦਾਂ ਦੇ ਕੰਮ ਕਿਵੇਂ ਹੋ ਸਕਦੇ ਹਨ?

ਜਾਣਕਾਰ ਸੂਤਰਾਂ ਅਨੁਸਾਰ ਖਜ਼ਾਨਾ ਵਿਭਾਗ ਦੇ ਅਧਿਾਕਾਰੀਆਂ ਨੂੰ ਤਾਂ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹੋਈਆਂ ਹਨ ਕਿ ਉਹ ਆਪਣੇ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਬਦਲੀ ਦੇ ਮਾਮਲੇ 'ਤੇ ਸਾਂਸਦਾਂ ਸਮੇਤ ਕਿਸੇ ਵੀ.ਵੀ.ਆਈ.ਪੀ. ਤਕ ਦੀ ਵੀ ਸਿਫਾਰਿਸ਼ ਉਪਰ ਧਿਆਨ ਨਾ ਦੇਣ। ਖਜ਼ਾਨਾ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਜ਼ਬਾਨੀ ਆਦੇਸ਼ ਹੈ ਕਿ ਉਹ ਜੋ ਵੀ ਕੰੰਮ ਕਰਨ ਨਿਯਮਾਂ ਅਨੁਸਾਰ ਹੀ ਕਰਨ।

…ਅਤੇ ਅੰਤ ਵਿੱਚ : ਧਨੌਰਾ (ਬਾਗਪਤ) ਸਿਲਵਰ ਨਗਰ ਪਿੰਡ ਵਾਸੀ ਸਰਦਾਰ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ 'ਆਪਣੀ' ਮੂੰਹ ਬੋਲੀ ਮੁਸਲਿਮ ਬੇਟੀ, ਖੁਸ਼ੀ ਖਾਨ ਦਾ ਨਿਕਾਹ ਬੜੀ ਹੀ ਧੂਮ-ਧਾਮ ਨਾਲ ਕਰਵਾਇਆ। ਧਾਰਮਿਕ ਸਦਭਾਵਨਾ ਦੀ ਪ੍ਰਤੀਕ ਇਸ ਸ਼ਾਦੀ ਵਿੱਚ ਦੋਹਾਂ ਫਿਰਕਿਆਂ ਨੇ ਉਤਸਾਹ ਨਾਲ ਆਪਣੀ ਹਿੱਸੇਦਾਰੀ ਨਿਬਾਹੀ। ਦੱਸਿਆ ਜਾਂਦਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਪਿੰਡ ਵਾਸੀ ਨਿਸ਼ਾ ਖਾਨ ਦੇ ਪਤੀ ਦਾ ਸਵਰਗਵਾਸ ਹੋ ਗਿਆ ਸੀ। ਗਰੀਬੀ ਤੇ ਮੁਫਲਸੀ ਦੇ ਹਾਲਾਤ ਵਿਚੋਂ ਗੁਜ਼ਰ ਰਹੇ, ਨਿਸ਼ਾ ਖਾਨ ਦੇ ਪਰਿਵਾਰ ਦੀ ਹਾਲਤ ਵੇਖ ਉਨ੍ਹਾਂ ਦੀ ਪੁੱਤਰੀ ਖੁਸ਼ੀ ਖਾਨ ਨੂੰ ਪਿੰਡ ਦੇ ਇੱਕ ਰਿਟਾਇਰਡ ਸਿਪਾਹੀ ਸਰਦਾਰ ਸਿੰਘ ਨੇ ਆਪਣੀ ਬੇਟੀ ਵਜੋਂ ਅਪਨਾ ਲਿਆ।

ਜਦੋਂ ਉਹ ਵਿਆਹ ਯੋਗ ਹੋਈ ਤਾਂ ਸਰਦਾਰ ਸਿੰਘ ਨੇ ਉਸ ਦਾ ਨਿਕਾਹ ਨੇੜਲੇ ਪਿੰਡ ਬੁੜਾਨਾ ਦੇ ਹਬੀਬ ਪੁਰ ਵਿਖੇ ਤੈਅ ਕਰ ਦਿੱਤਾ। ਜਦੋਂ ਖੁਸ਼ੀ ਦੀ ਬਰਾਤ ਪਿੰਡ ਵਿੱਚ ਪੁੱਜੀ ਤਾਂ ਸਰਦਾਰ ਸਿੰਘ, ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਪਿੰਡ ਵਾਸੀਆਂ ਨੇ ਵੀ ਬਹੁਤ ਹੀ ਗਰਮਜੋਸ਼ੀ ਨਾਲ ਉਸ ਦਾ ਸੁਆਗਤ ਕੀਤਾ। ਸੁਆਗਤ-ਸਤਿਕਾਰ ਤੋਂ ਬਾਅਦ ਨਿਕਾਹ ਦੀ ਰਸਮ ਅਦਾ ਕੀਤੀ ਗਈ। ਨਿਕਾਹ ਦੀ ਰਸਮ ਦੇ ਪੂਰਿਆਂ ਹੋ ਜਾਣ ਤੋਂ ਬਾਅਦ ਸਰਦਾਰ ਸਿੰਘ ਨੇ ਖੁਸ਼ੀ ਖਾਨ ਨੂੰ ਬੇਟੀ ਵਾਂਗ ਵਿਦਾਇਗੀ ਦਿੱਤੀ। ਦੱਸਿਆ ਜਾਂਦਾ ਹੈ ਕਿ ਖੁਸ਼ੀ ਖਾਨ ਵੀ ਸਰਦਾਰ ਸਿੰਘ ਦੀ ਬਹੁਤ ਇੱਜ਼ਤ ਕਰਦੀ ਸੀ ਤੇ ਉਸ ਨੂੰ ਪਾਪਾ ਕਹਿ ਕੇ ਹੀ ਬੁਲਾਉਂਦੀ ਸੀ। ਨਿਕਾਹ ਦੀ ਰਸਮ ਪੂਰੀ ਤੋਂ ਹੋ ਜਾਣ ਤੋਂ ਬਾਅਦ ਜਦੋਂ ਉਸ ਦੀ ਡੋਲੀ ਟੁਰਨ ਲਗੀ ਤਾਂ ਉਸ ਕਿਹਾ ਕਿ ਪਹਿਲਾਂ ਪਾਪਾ ਨੂੰ ਖਾਣਾ ਖੁਆਉ, ਮੈਂ ਫਿਰ ਸਹੁਰੇ ਜਾਵਾਂਗੀ, ਕਿਉਂਕਿ ਮੇਰੇ ਜਾਣ ਤੋਂ ਬਾਅਦ ਪਾਪਾ ਖਾਣਾ ਨਹੀਂ ਖਾਣਗੇ। ਇਹ ਸੁਣ ਸਾਰਿਆਂ ਦੀਆਂ ਅੱਖਾਂ ਭਰ ਆਈਆਂ। ਖੁਸ਼ੀ ਖਾਨ ਦੀ ਵਿਦਾਇਗੀ ਤੋਂ ਬਾਅਦ ਉਸ ਦੀ ਮਾਂ ਨਿਸ਼ਾ ਖਾਨ ਦਾ ਕਹਿਣਾ ਸੀ ਕਿ ਸਰਦਾਰ ਸਿੰਘ ਤੇ ਉਨ੍ਹਾਂ ਦੇ ਬੇਟੇ ਪਪੇਸ਼ ਸਿੰਘ ਦਾ ਅਹਿਸਾਨ ਉਹ ਕਦੀ ਵੀ ਨਹੀਂ ਭੁਲਾ ਸਕੇਗੀ। ਉਸ ਨੇ ਦੱਸਿਆ ਕਿ ਖੁਸ਼ੀ ਖਾਨ ਦੇ ਨਿਕਾਹ ਉਪਰ ਹੋਇਆ ਸਾਰਾ ਖਰਚ, ਜੋ ਲਗਭਗ ਸੱਤ ਲਖ ਰੁਪਏ ਦੱਸਿਆ ਜਾਂਦਾ ਹੈ, ਸਰਦਾਰ ਸਿੰਘ ਨੇ ਹੀ ਉਠਾਇਆ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.


_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 

'ਕਿਥੇ ਹੈ ਉਹ ਲੋਕਤੰਤਰ' ਜਿਸ ਦੀ ਦੁਹਾਈ ਦਿੱਤੀ ਜਾਂਦੀ ਏ?


ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment by: Dr. Dave Hanks

ਸਤ ਸ੍ਰੀ ਅਕਾਲ.
 20-70 ਸਾਲ ਦੀ ਉਮਰ ਦੇ ਵਿਚਕਾਰ ਅਪੋਲੋ ਹਸਪਤਾਲ, ਏ +, ਬੀ +, ਓ +, ਬਲੱਡ ਗਰੁੱਪ ਦੇ ਦਾਨੀਆਂ ਵਿਚ ਕਿਡਨੀ ਦਾਨੀ ਦੀ ਲੋੜ ਹੈ ਅਸੀਂ ਤੁਹਾਨੂੰ ਸਭ ਤੋਂ ਵਧੀਆ ਕੋਸ਼ਿਸ਼ ਦੇਵਾਂਗੇ, ਅਸੀਂ ਤੁਹਾਨੂੰ ਤੁਹਾਡੇ ਦਾਨ ਅਤੇ ਸਭ ਤੋਂ ਵਧੀਆ ਡਾਕਟਰੀ ਇਲਾਜਾਂ ਲਈ ਇਮਾਨਦਾਰ ਕੀਮਤ ਦੇਵਾਂਗੇ, ਜੋ ਤੁਹਾਡੇ ਭਵਿੱਖ ਦੀ ਜ਼ਿੰਦਗੀ ਵਿੱਚ ਮਦਦ ਕਰੇਗੀ, ਕਿਰਪਾ ਕਰਕੇ ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ.

ਨਿੱਘਾ ਸੰਬੰਧ
ਅਪੋਲੋ ਹਸਪਤਾਲ
ਨੰ: 919343518612 ਵੀ whatsapp ਤੇ
ਈ - ਮੇਲ. apollohospital29@gmail.com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER