ਵਿਚਾਰ
ਮਿਸ਼ਨ ਤੰਦਰੁਸਤ ਪੰਜਾਬ
ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ
- ਦਰਬਾਰਾ ਸਿੰਘ ਕਾਹਲੋਂ*
ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ



ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਆਈ.ਆਈ.ਐੱਸ.ਈ.ਆਰ ਮੋਹਾਲੀ ਵਿਖੇ 'ਮਿਸ਼ਨ ਤੰਦਰੁਸਤ ਪੰਜਾਬ' ਪ੍ਰੋਗਰਾਮ ਦਾ ਆਗਾਜ਼ ਕੀਤਾ। ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚੱਲ ਰਹੀ ਐੱਨ.ਡੀ.ਏ ਦੀ ਕੇਂਦਰ ਸਰਕਾਰ ਦੇ ਦੁਆਰਾ ਚਲਾਏ ਜਾ ਰਹੇ 'ਫਿੱਟ ਇੰਡੀਆ ਪ੍ਰੋਗਰਾਮ ਤੋਂ ਦੋ ਕਦਮ ਅੱਗੇ ਚੱਲਣ ਵਾਲਾ ਪ੍ਰੋਗਰਾਮ ਹੈ।

ਇਸ ਦਾ ਮੁੱਖ ਮੰਤਵ ਪੰਜਾਬ ਨੂੰ ਇੱਕ ਸਿਹਤਮੰਦ ਰਾਜ ਬਣਾਉਣਾ ਹੈ। ਇਸ ਦੇ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੀ ਜੀਵਨ ਸ਼ੈਲੀ ਨੂੰ ਉੱਚਾ-ਸੁੱਚਾ ਬਣਾਉਣਾ ਹੈ। ਪੰਜਾਬ ਦੇ ਸਮੁੱਚੇ ਵਾਤਾਵਰਨ ਨੂੰ ਸੁਅੱਛ ਪੀਣ ਵਾਲੇ, ਦਰਿਆਵਾਂ ਵਿੱਚ ਵਗਣ ਵਾਲੇ ਪਾਣੀ, ਪ੍ਰਦੂਸ਼ਣ ਰਹਿਤ ਹਵਾ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਯੁਕਤ ਬਣਾਉਣਾ ਹੈ। ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਬਣਾਉਣਾ ਹੈ।

ਦਰਅਸਲ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਦਰਿਆਵਾਂ, ਨਾਲਿਆਂ-ਨਹਿਰਾਂ, ਸੜਕਾਂ, ਖਾਣ-ਪੀਣ ਦੀਆਂ ਵਸਤਾਂ ਅਤੇ ਮਨੁੱਖੀ ਦਿਮਾਗਾਂ ਵਿਚ ਫੈਲੇ ਪ੍ਰਦੂਸ਼ਣ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਆਹਤ ਹੋਏ। ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਦੇ ਗੰਦੇ ਬਦਬੂਦਾਰ ਸ਼ੀਰੇ ਨਾਲ ਮੱਛੀਆਂ ਮਰਨ, ਦਰਿਆ ਸਤਲੁਜ, ਬੁੱਢੇ ਨਾਲੇ ਦੇ ਸਨਅਤੀ ਗੰਦੇ ਵੇਸਟ ਨਾਲ ਬੁਰੀ ਤਰ੍ਹਾਂ ਪ੍ਰਦੂਸ਼ਤ ਹੋਣ, ਰਾਜਸਥਾਨ ਦੇ 14 ਜ਼ਿਲ੍ਹਿਆਂ ਦੇ ਸਤਲੁਜ-ਬਿਆਸ ਦੇ ਹਰੀਕੇ ਤੋਂ ਜਾਂਦੇ ਪਾਣੀ ਨਾਲ ਪ੍ਰਭਾਵਿਤ ਹੋਣ ਅਤੇ ਹੋਰ ਅਨੇਕ ਸ਼ਿਕਾਇਤਾਂ ਤੋਂ ਦੁਖੀ ਮੁੱਖ ਮੰਤਰੀ ਨੇ ਜਿੱਥੇ ਸਨਅਤਾਂ ਵਿਰੁੱਧ ਸ਼ਿਕੰਜਾ ਕਸਣ ਦੇ ਹੁਕਮ ਦਿੱਤੇ, ਉਥੇ ਹਰ ਤਰ੍ਹਾਂ ਦੇ ਪ੍ਰਦੂਸ਼ਣ, ਮਿਲਾਵਟ, ਗੰਦਗੀ ਨਾਲ ਰਾਜ ਅੰਦਰ ਨਜਿੱਠਣ ਲਈ 'ਮਿਸ਼ਨ ਤੰਦਰੁਸਤ ਪੰਜਾਬ' ਅਤੇ 'ਘਰ-ਘਰ ਹਰਿਆਲੀ' ਪ੍ਰੋਗਰਾਮ ਸ਼ੁਰੂ ਕੀਤੇ।
----------
'ਮਿਸ਼ਨ ਤੰਦਰੁਸਤ ਪੰਜਾਬ' ਪ੍ਰੋਗਰਾਮ ਦਾ ਮੁੱਖ ਮੰਤਵ ਪੰਜਾਬ ਨੂੰ ਇੱਕ ਸਿਹਤਮੰਦ ਰਾਜ ਬਣਾਉਣਾ ਹੈ। ਪੰਜਾਬ ਦੇ ਸਮੁੱਚੇ ਵਾਤਾਵਰਨ ਨੂੰ ਸੁਅੱਛ ਪੀਣ ਵਾਲੇ, ਦਰਿਆਵਾਂ ਵਿੱਚ ਵਗਣ ਵਾਲੇ ਪਾਣੀ, ਪ੍ਰਦੂਸ਼ਣ ਰਹਿਤ ਹਵਾ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਯੁਕਤ ਬਣਾਉਣਾ ਹੈ। ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਬਣਾਉਣਾ ਹੈ।
----------
ਮਿਸ਼ਨ ਤੰਦਰੁਸਤ ਪੰਜਾਬ ਦੇ ਚੇਅਰਮੈਨ ਮੁੱਖ ਮੰਤਰੀ ਪੰਜਾਬ, ਉੱਪ ਚੇਅਰਮੈਨ ਵਾਤਾਵਰਨ ਮੰਤਰੀ ਅਤੇ ਇਸ ਮਿਸ਼ਨ ਦੇ ਮੈਂਬਰ ਸਬੰਧਿਤ ਸਥਾਨਕ ਸਰਕਾਰਾਂ, ਖੇਤੀ, ਹਾਰਟੀਕਲਚਰ, ਕੋਆਪਰੇਟਿਵ, ਜੰਗਲਾਤ, ਖੇਡ, ਪੀ.ਡਬਲਿਊ.ਡੀ., ਪੰਚਾਇਤ ਅਤੇ ਵਿਕਾਸ ਮੰਤਰਾਲਿਆਂ ਦੇ ਮੰਤਰੀ, ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਵਾਤਾਵਰਨ, ਸਕੱਤਰ ਖੇਤੀ ਹੋਣਗੇ। ਇਸ ਦੇ ਨੋਡਲ ਅਫਸਰ ਤੇ ਡਇਰੈਕਟਰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਾਹਨ ਸਿੰਘ ਪੰਨੂ ਹੋਣਗੇ।

ਖਾਣ-ਪੀਣ ਦੀਆਂ ਵਸਤਾਂ, ਦੁੱਧ ਅਤੇ ਇਸ ਤੋਂ ਬਣੀਆਂ ਵਸਤਾਂ, ਪ੍ਰਦੂਸ਼ਤ ਥਾਂਵਾਂ 'ਤੇ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਰੋਕਣ ਲਈ ਫੂਡ ਸੁਰੱਖਿਆ ਕਾਨੂੰਨ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਦਵਾਈ ਵਿਕਰੇਤਾਵਾਂ ਦੇ ਗੈਰ-ਕਾਨੂੰਨੀ ਲਸੰਸ ਰੱਦ ਕੀਤੇ ਜਾਣਗੇ। ਬਹੁਤ ਸਾਰੀਆਂ ਮੈਡੀਕਲ ਵਿਕਰੀ ਦੁਕਾਨਾਂ ਜਾਅਲੀ ਜਾਂ ਦੂਸਰੇ ਲੋਕਾਂ ਦੇ ਲਸੰਸਾ 'ਤੇ ਚੱਲ ਰਹੀਆਂ ਹਨ। ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਬੰਦ ਕੀਤੀ ਜਾਵੇਗੀ।

ਫਸਲਾਂ ਦੀ ਰਹਿੰਦ-ਖੂਹੰਦ ਨੂੰ ਜਲਾਉਣਾ ਬੰਦ ਕੀਤਾ ਜਾਵੇਗਾ। ਪਲਾਸਟਿਕ ਅਤੇ ਬਾਇਓਮੈਡੀਕਲ ਵੇਸਟ ਕਾਨੂੰਨ ਅਨੁਸਾਰ ਸੰਭਾਲੇ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ ਸੁਅੱਛ ਬਣਾਇਆ ਜਾਵੇਗਾ। ਉਨ੍ਹਾਂ ਦਾ ਜੀਵਨ ਮਿਆਰ ਉਪਰ ਚੁੱਕਿਆ ਜਾਵੇਗਾ। 30 ਸਾਲ ਦੀ ਉਮਰ ਦੇ ਸਾਰੇ ਪੰਜਾਬੀਆਂ ਦੀ ਸਰੀਰਕ ਸਕਰੀਨਿੰਗ ਕੀਤੀ ਜਾਵੇਗੀ। ਖੁੱਲ੍ਹੇਆਮ ਟਾਇਲਟ ਜਾਣਾ ਬੰਦ ਕੀਤਾ ਜਾਵੇਗਾ। 'ਘਰ-ਘਰ ਹਰਿਆਲੀ' ਲਈ ਹਰ ਪਰਿਵਾਰ ਘਰ 'ਚ ਘੱਟੋ-ਘੱਟ ਇੱਕ ਰੁੱਖ ਲਗਾਏਗਾ। ਪੰਜਾਬ ਵਿੱਚ ਸਫੈਦੇ ਅਤੇ ਪਾਪੂਲਰ ਦੀ ਥਾਂ ਕਿੱਕਰ, ਟਾਹਲੀ, ਬੇਰੀ, ਨਿੰਮ ਦੇ ਦਰਖਤ ਲਗਾਏ ਜਾਣਗੇ।
----------
ਪੰਜਾਬ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਦਮ-ਖ਼ਮ, ਰੋਹਬ-ਦਾਅਬ ਰੱਖਣ ਵਾਲੇ ਤਾਕਤਵਰ ਰਾਜੀਨੀਤੀਵਾਨ ਵਲੋਂ ਐਸੇ ਮਿਸ਼ਨ ਦਾ ਆਗਾਜ਼ ਕੀਤਾ ਗਿਆ ਹੋਵੇ, ਇਸ ਨੂੰ ਹਰ ਜ਼ਿਲ੍ਹੇ ਵਿਚ ਵੱਖ-ਵੱਖ ਕੈਬਨਿਟ ਮੰਤਰੀਆਂ ਵਲੋਂ ਸਮਾਰੋਹ ਕਰਕੇ ਜਾਰੀ ਕਰਨ ਦਾ ਪ੍ਰੋਗਰਾਮ ਹੋਵੇ, ਪਰ ਉਸ ਵਿੱਚ ਕਾਂਗਰਸ ਵਿਧਾਇਕ ਸ਼ਾਮਲ ਨਾ ਹੋਣ, ਇਸ ਤੋਂ ਪਤਾ ਚੱਲ ਜਾਂਦਾ ਹੈ ਕਿ ਇਸ ਪ੍ਰੋਗਰਾਮ ਦਾ ਭਵਿੱਖ ਕੀ ਹੋਵੇਗਾ।
----------
ਸਕੂਲ ਸਿਹਤ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ ਤਾਂ ਕਿ ਸਕੂਲਾਂ ਵਿੱਚ ਪੜ੍ਹਦੇ ਬੱਚੇ ਮਾਨਸਿਕ, ਸਰੀਰਕ, ਬੌਧਿਕ ਤੌਰ 'ਤੇ ਤੰਦਰੁਸਤ ਰਹਿਣ।

ਇਸ ਮਿਸ਼ਨ ਦੀ ਸਫ਼ਲਤਾ, ਇਸ ਦੇ ਅਮਲ ਅਤੇ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਪੰਜਾਬ ਅਧੀਨ ਇੱਕ ਟਾਸਕ ਫੋਰਸ ਗਠਤ ਕੀਤੀ ਹੈ। ਇਹ ਟਾਸਕ ਫੋਰਸ ਇਸ ਸਬੰਧੀ ਹਰ ਮਹੀਨੇ ਮੀਟਿੰਗ ਕਰਿਆ ਕਰੇਗੀ।

ਇਸ ਮਿਸ਼ਨ ਦੇ ਪ੍ਰੋਗਰਾਮ, ਰੂਪ ਰੇਖਾ ਅਤੇ ਨਿਸ਼ਾਨੀਆਂ ਵੇਖ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਜੇ ਅਜਿਹਾ ਪੰਜਾਬ ਮੁੜ ਤੋਂ ਸਿਰਜ ਦਿੱਤਾ ਜਾਵੇ ਜਾਂ ਨਜ਼ਾਰਾ ਨਾ ਆ ਜਾਵੇ। ਲੇਕਿਨ ਭ੍ਰਿਸ਼ਟ, ਆਲਸੀ, ਰੰਗ-ਰਲੀਆਂ ਮਨਾਉਣ ਵਿਚ ਮਸਰੂਫ ਰਾਜਨੀਤੀਵਾਨਾਂ, ਅਫ਼ਸਰਸ਼ਾਹੀ, ਵਪਾਰੀ ਅਤੇ ਸਨਅਤਕਾਰ ਵਰਗਾਂ ਤੋਂ ਆਸ ਰੱਖਣੀ ਫਜ਼ੂਲ ਹੈ। ਇਸ ਮਿਸ਼ਨ ਨਾਲ ਸਬੰਧਿਤ ਬਹੁਤ ਸਾਰੇ ਪ੍ਰੋਗਰਾਮ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਾਲੇ ਕਾਨੂੰਨ ਅਤੇ ਅਮਲਾ ਪਹਿਲਾਂ ਹੀ ਰਾਜ ਸਰਕਾਰ ਅਤੇ ਪ੍ਰਬੰਧਕੀ ਮਸ਼ੀਨਰੀ ਕੋਲ ਮੌਜੂਦ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅਜਿਹੇ ਹੋਰ ਰਾਜਨੀਤੀਵਾਨਾਂ ਦੇ ਸ਼ਗੂਫਿਆਂ ਤੋਂ ਵੱਧ ਕੁੱਝ ਨਹੀਂ ਹੈ। ਸੁਖਬੀਰ ਦੀ ਮੈਟਰੋ ਰੇਲ ਲੁਧਿਆਣਾ ਨਿਵਾਸੀ ਉਡੀਕ ਰਹੇ ਹਨ।

ਪੰਜਾਬ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਦਮ-ਖ਼ਮ, ਰੋਹਬ-ਦਾਅਬ ਰੱਖਣ ਵਾਲੇ ਤਾਕਤਵਰ ਰਾਜੀਨੀਤੀਵਾਨ ਵਲੋਂ ਐਸੇ ਮਿਸ਼ਨ ਦਾ ਆਗਾਜ਼ ਕੀਤਾ ਗਿਆ ਹੋਵੇ, ਇਸ ਨੂੰ ਹਰ ਜ਼ਿਲ੍ਹੇ ਵਿਚ ਵੱਖ-ਵੱਖ ਕੈਬਨਿਟ ਮੰਤਰੀਆਂ ਵਲੋਂ ਸਮਾਰੋਹ ਕਰਕੇ ਜਾਰੀ ਕਰਨ ਦਾ ਪ੍ਰੋਗਰਾਮ ਹੋਵੇ, ਜਿਸ ਵਿੱਚ ਡਿਪਟੀ ਕਮਿਸ਼ਨਰਾਂ , ਪੁਲਸ ਮੁਖੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਫਸਰਾਂ ਨੂੰ ਸ਼ਾਮਲ ਹੋਣ ਦੇ ਨਿਰਦੇਸ਼ ਹੋਣ ਪਰ ਉਸ ਵਿੱਚ ਕਾਂਗਰਸ ਵਿਧਾਇਕ ਸ਼ਾਮਲ ਨਾ ਹੋਣ, ਇਸ ਤੋਂ ਪਤਾ ਚੱਲ ਜਾਂਦਾ ਹੈ ਕਿ ਇਸ ਪ੍ਰੋਗਰਾਮ ਦਾ ਭਵਿੱਖ ਕੀ ਹੋਵੇਗਾ। ਕੈਬਨਿਟ ਜਾਂ ਸਰਕਾਰ ਵਿੱਚ ਯੋਗ ਅਤੇ ਸੀਨੀਅਰ ਵਿਧਾਇਕਾਂ ਨੂੰ ਪ੍ਰਤੀਨਿਧਤਾ ਨਾ ਮਿਲਣ ਤੋਂ ਨਰਾਜ਼ਗੀ ਦਾ ਇਹ ਮਤਲਬ ਨਹੀਂ ਹੋ ਸਕਦਾ ਕਿ ਉਹ ਰਾਜ ਸਰਕਾਰ ਦੇ ਪ੍ਰੀਮੀਅਰ, ਜਨਤਕ ਅਤੇ ਸੂਬਾਈ ਭਲਾਈ ਕਰਨ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਨਾ ਹੋਣ।
----------
ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪਣੇ ਤੰਦਰੁਸਤ ਪੰਜਾਬ ਮਿਸ਼ਨ ਲਈ ਇੱਕ ਧੇਲਾ ਵੀ ਨਹੀਂ ਰੱਖਿਆ, ਫਿਰ ਇਸ ਦੀ ਸਫਲਤਾ ਕੀ ਅਕਾਸ਼ ਤੋਂ ਉੱਤਰ ਕੇ ਆਏ ਫਰਿਸ਼ਤੇ ਯਕੀਨੀ ਬਣਾਉਣਗੇ? ਸੱਤਾ ਪ੍ਰਾਪਤੀ ਲਈ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਵਿਚੋਂ ਅਜੇ ਇੱਕ ਪੂਰਾ ਨਹੀਂ ਕਰ ਸਕੇ, ਨਿਰਾਸ਼ ਕਿਸਾਨੀ, ਵਪਾਰੀ, ਬੇਰੋਜ਼ਗਾਰ ਨੌਜਵਾਨਾਂ, ਕਰਮਚਾਰੀ ਵਰਗਾਂ, ਕਾਮਿਆਂ ਦਾ ਧਿਆਨ ਹਟਾਉਣ ਲਈ ਇਹ ਨਵਾਂ ਸ਼ਗੂਫਾ ਛੱਡ ਦਿੱਤਾ ਹੈ।
----------
ਜਲੰਧਰ ਪ੍ਰੋਗਰਾਮ ਵਿਚੋਂ ਵਿਧਾਇਕ ਪ੍ਰਗਟ ਸਿੰਘ, ਬਾਵਾ ਹੈਨਰੀ ਤੇ ਰਾਜਿੰਦਰ ਬੇਰੀ, ਕਪੂਰਥਲੇ ਪ੍ਰੋਗਰਾਮ ਵਿਚੋਂ ਨਵਤੇਜ ਚੀਮਾ, ਹੁਸ਼ਿਆਰਪੁਰ ਅੰਦਰ ਸੰਗਤ ਸਿੰਘ ਗਿਲਜੀਆਂ, ਲੁਧਿਆਣਾ ਅੰਦਰ ਅਮਰੀਕ ਸਿੰਘ, ਇਵੇਂ ਹੋਰ ਪ੍ਰੋਗਰਾਮਾਂ ਵਿਚੋਂ ਅਮਰਿੰਦਰ ਸਿੰਘ ਰਾਜ ਵੜਿੰਗ, ਰਾਕੇਸ਼ ਪਾਂਡੇ, ਗੁਰਕੀਰਤ ਕੋਟਲੀ, ਰਣਦੀਪ ਸਿੰਘ ਨਾਭਾ ਆਦਿ ਗਾਇਬ ਸਨ। ਸਦਾ ਪੱਤਰ ਦੇਣ ਦੇ ਬਾਵਜੂਦ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਸ ਦੀ ਤੂਤੀ ਭਾਜਪਾ, ਆਰ.ਐੱਸ.ਐੱਸ. ਸੰਗਠਨਾਂ, ਭਾਰਤ ਸਰਕਾਰ ਅਤੇ ਭਾਜਪਾ ਸਬੰਧਿਤ ਰਾਜ ਸਰਕਾਰਾਂ ਵਿਚ ਵੱਜਦੀ ਹੈ, ਨੇ ਬੜੇ ਢੋਲ ਢਮੱਕੇ ਨਾਲ ਸੰਨ 2014 ਵਿਚ ਮਹਾਤਮਾ ਗਾਂਧੀ ਜਯੰਤੀ 'ਤੇ 2 ਅਕਤੂਬਰ ਨੂੰ 'ਸਵੱਛ ਭਾਰਤ ਮਿਸ਼ਨ' ਦਾ ਆਗਾਜ਼ ਕੀਤਾ। ਇਸ ਦੀ ਪੂਰਤੀ ਦਾ ਸਮਾਂ 150 ਵੀਂ ਗਾਂਧੀ ਜਯੰਤੀ ਭਾਵ 2 ਅਕਤੂਬਰ, 2019 ਰੱਖਿਆ। ਉਨ੍ਹਾਂ ਨੇ ਇਸ ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਆਪਣੀ ਕੈਬਨਿਟ, ਸਰਕਾਰੀ ਮਹਿਕਮਿਆਂ, ਸਾਰੇ ਰਾਜਾਂ ਤੇ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ। ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੇਸ਼ ਦੀਆਂ ਸਾਰੀਆਂ ਜਨਤਕ ਸੇਵਾਵਾਂ 'ਤੇ 0.5 ਪ੍ਰਤੀਸ਼ਤ ਟੈਕਸ ਲਗਾਇਆ ਗਿਆ। ਪਰ ਇਹ ਮਿਸ਼ਨ ਕਿਧਰੇ ਵੀ ਸਫਲਤਾ ਰੱਖਦਾ ਵਿਖਾਈ ਨਹੀਂ ਦਿੰਦਾ।

ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪਣੇ ਤੰਦਰੁਸਤ ਪੰਜਾਬ ਮਿਸ਼ਨ ਲਈ ਇੱਕ ਧੇਲਾ ਵੀ ਨਹੀਂ ਰੱਖਿਆ, ਫਿਰ ਇਸ ਦੀ ਸਫਲਤਾ ਕੀ ਅਕਾਸ਼ ਤੋਂ ਉੱਤਰ ਕੇ ਆਏ ਫਰਿਸ਼ਤੇ ਯਕੀਨੀ ਬਣਾਉਣਗੇ? ਸੱਤਾ ਪ੍ਰਾਪਤੀ ਲਈ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਵਿਚੋਂ ਅਜੇ ਇੱਕ ਪੂਰਾ ਨਹੀਂ ਕਰ ਸਕੇ, ਨਿਰਾਸ਼ ਕਿਸਾਨੀ, ਵਪਾਰੀ, ਬੇਰੋਜ਼ਗਾਰ ਨੌਜਵਾਨਾਂ, ਕਰਮਚਾਰੀ ਵਰਗਾਂ, ਕਾਮਿਆਂ ਦਾ ਧਿਆਨ ਹਟਾਉਣ ਲਈ ਇਹ ਨਵਾਂ ਸ਼ਗੂਫਾ ਛੱਡ ਦਿੱਤਾ ਹੈ।
----------
ਵਿਸ਼ਵ ਬੈਂਕ ਨੇ 1.5 ਬਿਲੀਅਨ ਡਾਲਰ ਕਰਜ਼ਾ ਸੁਅੱਛ ਭਾਰਤ ਮਿਸ਼ਨ ਲਈ ਡੇਢ ਸਾਲ ਜਾਰੀ ਨਾ ਕੀਤਾ ਕਿਉਂਕਿ 24 ਘੰਟਿਆਂ ਵਿਚੋਂ 18 ਘੰਟੇ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਲੋੜੀਂਦਾ ਡਾਟਾ ਸਮੇਂ ਸਿਰ ਪੇਸ਼ ਨਾ ਕਰ ਸਕੀ।
----------
ਸ਼੍ਰੀ ਮੋਦੀ ਦੇ ਸੁਅੱਛ ਭਾਰਤ ਦਾ ਹਸ਼ਰ ਵੇਖੋ! ਗੁਜਰਾਤ ਅੰਦਰ ਜਿਸ ਹਲਕੇ ਤੋਂ ਉਹ ਵਿਧਾਇਕ ਬਣ ਕੇ ਮੁੱਖ ਮੰਤਰੀ ਬਣਦੇ ਰਹੇ ਉਸ ਹਲਕੇ ਦੇ ਮਿੱਲਤ ਨਗਰ, ਜਿੱਥੇ ਝੁੱਗੀਆਂ-ਝੌਂਪੜੀਆਂ ਵਿੱਚ ਦਲਿਤ ਅਤੇ ਮੁਸਲਮਾਨ ਭਾਈਚਾਰੇ ਰਹਿੰਦੇ ਹਨ, ਅੰਦਰ ਸੀਵਰੇਜ਼, ਸੁਅੱਛ ਪੀਣ ਵਾਲੇ ਪਾਣੀ, ਟਾਇਲਟਾਂ ਦੀ ਕੋਈ ਵਿਵਸਥਾ ਨਹੀਂ। ਲੋਕ ਖੁੱਲ੍ਹੇ ਆਮ ਟਾਇਲਟ ਜਾਂਦੇ ਹਨ, ਚਾਰ-ਚੁਫੇਰੇ ਗੰਦਗੀ ਫੈਲੀ ਹੋਈ ਹੈ। ਇਸ ਨਾਲ ਲੱਗਦੀ 'ਚੰਡੋਲ ਲੇਕ' ਅਤਿ ਪ੍ਰਦੂਸ਼ਤ ਹੈ। ਉਸ ਦਾ ਆਲਾ-ਦੁਆਲਾ ਜਨਤਕ ਟਾਇਲਟ ਤੇ ਗਾਰਬੇਜ਼ ਵੇਸਟ ਘਰ ਹੈ।

ਵਿਸ਼ਵ ਦੇ 178 ਦੇਸ਼ਾਂ ਵਿੱਚ ਸੁਅਛੱਤਾ ਪੱਖੋਂ ਭਾਰਤ ਦਾ 155ਵਾਂ ਸਥਾਨ ਹੈ। ਯੂ.ਐੱਨ.ਓ. ਦੀ ਸੁਅੱਛ ਪਾਣੀ ਅਤੇ ਸੈਨੀਟੇਸ਼ਨ ਸਬੰਧੀ ਸੰਨ 2015 ਦੀ ਰਿਪੋਰਟ ਅਨੁਸਾਰ ਵਿਸ਼ਵ ਦੇ 1.1 ਬਿਲੀਅਨ ਲੋਕ, ਜੋ ਅੱਜ ਵੀ ਖੁੱਲ੍ਹੇਆਮ ਸ਼ੌਚ ਜਾਂਦੇ ਹਨ, ਵਿਚੋਂ ਅੱਧੇ ਭਾਵ 564 ਮਿਲੀਅਨ ਭਾਰਤ ਵਿੱਚ ਜਾਂਦੇ ਹਨ। ਭਾਰਤ ਵਿੱਚ ਰੋਜ਼ਾਨਾ 65000 ਟਨ ਅਣਢੱਕੀ ਟਾਇਲਟ ਗੰਦਗੀ ਫੈਲਦੀ ਹੈ। ਕਿੱਥੇ ਹੈ ਸੁਅੱਛ ਭਾਰਤ ਮਿਸ਼ਨ ਦਾ ਖੁੱਲ੍ਹੇਆਮ ਸ਼ੌਚ ਰੋਕਣਾ, ਘਰ-ਘਰ ਟਾਇਲਟ ਬਣਾਉਣ ਦਾ ਪ੍ਰੋਗਰਾਮ?

ਆਡੀਟਰ ਜਨਰਲ ਦੀ ਦਿੱਲੀ ਸਬੰਧੀ ਰਿਪੋਰਟ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ 40.31 ਕਰੋੜ ਰੁਪਏ ਹੋਣ ਦੇ ਬਾਵਜੂਦ ਰਾਜਧਾਨੀ 'ਚ ਟਾਇਲਟ ਨਹੀਂ ਬਣਾਏ। ਦਿੱਲੀ ਦੇ ਕੁੱਲ ਘਰਾਂ ਵਿਚੋਂ 10.5 ਪ੍ਰਤੀਸ਼ਤ ਭਾਵ 3,50,000 ਘਰਾਂ ਵਿੱਚ ਟਾਇਲਟ ਵਿਵਸਥਾ ਨਹੀਂ ਹੈ। ਇਸ ਦੇ ਨਾਲ ਹੀ ਬੈਜਵਾੜਾ ਵਿਲਸਨ ਦਾ ਸਵਾਲ ਹੈ ਕਿ ਕਰੋੜਾਂ ਟਾਇਲਟ ਜੋ ਬਣ ਰਹੇ ਹਨ ਉਨ੍ਹਾਂ ਨੂੰ ਸਾਫ ਕੌਣ ਕਰੇਗਾ? ਘਰ-ਘਰ ਕੂੜਾ ਕਰਕਟ ਚੁੱਕਣ ਦਾ ਸੁਅੱਛ ਭਾਰਤ ਅਧੀਨ ਕੰਮ ਕਦੋਂ ਚਾਲੂ ਹੋਵੇਗਾ?

ਵਿਸ਼ਵ ਬੈਂਕ ਨੇ 1.5 ਬਿਲੀਅਨ ਡਾਲਰ ਕਰਜ਼ਾ ਸੁਅੱਛ ਭਾਰਤ ਮਿਸ਼ਨ ਲਈ ਡੇਢ ਸਾਲ ਜਾਰੀ ਨਾ ਕੀਤਾ ਕਿਉਂਕਿ 24 ਘੰਟਿਆਂ ਵਿਚੋਂ 18 ਘੰਟੇ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਲੋੜੀਂਦਾ ਡਾਟਾ ਸਮੇਂ ਸਿਰ ਪੇਸ਼ ਨਾ ਕਰ ਸਕੀ।

ਯੂ.ਐੱਨ. ਦੀ ਇੱਕ ਰਿਪੋਰਟ ਦਰਸਾਉਂਦੀ ਹੈ ਕਿ ਸੰਨ 2015 ਵਿਚ ਭਾਰਤ ਦੇ 1,17,000 ਬੱਚੇ, ਜੋ 5 ਸਾਲ ਦੀ ਉਮਰ ਤੋਂ ਘੱਟ ਸਨ, ਹੈਜ਼ੇ ਕਰਕੇ ਮਰ ਗਏ। ਪ੍ਰਧਾਨ ਮੰਤਰੀ ਦੀ ਸਾਂਸਦ ਆਦਰਸ਼ ਗ੍ਰਾਮ ਯੋਜਨਾ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ।
----------
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜੇ ਢੋਲ ਢਮੱਕੇ ਨਾਲ ਸੰਨ 2014 ਵਿਚ ਮਹਾਤਮਾ ਗਾਂਧੀ ਜਯੰਤੀ 'ਤੇ 2 ਅਕਤੂਬਰ ਨੂੰ 'ਸਵੱਛ ਭਾਰਤ ਮਿਸ਼ਨ' ਦਾ ਆਗਾਜ਼ ਕੀਤਾ। ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੇਸ਼ ਦੀਆਂ ਸਾਰੀਆਂ ਜਨਤਕ ਸੇਵਾਵਾਂ 'ਤੇ 0.5 ਪ੍ਰਤੀਸ਼ਤ ਟੈਕਸ ਲਗਾਇਆ ਗਿਆ। ਪਰ ਇਹ ਮਿਸ਼ਨ ਕਿਧਰੇ ਵੀ ਸਫਲਤਾ ਰੱਖਦਾ ਵਿਖਾਈ ਨਹੀਂ ਦਿੰਦਾ।
----------
ਭਾਰਤ ਦੀ ਰਾਜਧਾਨੀ ਦਿੱਲੀ, ਇੰਡੋਨੇਸ਼ੀਆ ਦੀ ਜਕਾਰਤਾ, ਤਰੱਕੀ ਦੀ ਅੰਕਾਰ, ਪਾਕਿਸਤਾਨੀ ਪੰਜਾਬ ਦੀ ਲਾਹੌਰ ਅਤੇ ਸਾਊਦੀ ਅਰਬ ਦੇ ਜੱਦਾ ਸ਼ਹਿਰ ਵਾਂਗ ਅਤਿ ਪ੍ਰਦੂਸ਼ਤ ਹੈ।

ਪੰਜਾਬ ਵਿੱਚ ਸੰਨ 2011 ਵਿੱਚ ਕਰੋੜਾਂ ਬੂਟੇ 'ਹਰਿਆਵਲ ਪੰਜਾਬ ਮਿਸ਼ਨ' ਅਧੀਨ ਅਜੀਤ ਅਦਾਰੇ ਵੱਲੋਂ ਜਨਤਕ ਸਹਿਯੋਗ ਨਾਲ ਲਗਾਏ ਗਏ ਪਰ ਅੱਜ ਕਿੱਧਰੇ ਵੀ ਕੋਈ ਨਹੀਂ ਲੱਭਦਾ।

ਪੰਜਾਬ ਦੇ ਮੁੱਖ ਮੰਤਰੀ ਦਾ 'ਤੰਦਰੁਸਤ ਪੰਜਾਬ ਮਿਸ਼ਨ' ਅਸਫਲ ਹੋਣ ਦੇ ਮੁੱਖ ਕਾਰਨ ਇਹ ਹਨ:

  • ਪੰਜਾਬ ਵਿੱਚ ਇਸ ਸਬੰਧਿਤ ਕੋਈ ਮੁਢਲਾ ਢਾਂਚਾ ਮੌਜੂਦ ਨਹੀਂ। ਨਾ ਸਰਕਾਰ ਕੋਲ ਧਨ ਤੇ ਨਾ ਹੀ ਸਮਰਥਾ ਹੈ ਇਸ ਨੂੰ ਬਹਾਲ ਕਰਨ ਦੀ। ਪੰਜਾਬ ਦੇ ਲੱਖਾਂ ਬਾਗ, ਸੜਕਾਂ ਕਿਨਾਰੇ ਕਰੋੜਾਂ ਦਰਖ਼ਤ, ਲੱਖਾਂ ਏਕੜ ਜੰਗਲ ਵੱਢੇ ਗਏ, ਭ੍ਰਿਸ਼ਟ ਸਰਕਾਰਾਂ ਅਤੇ ਪ੍ਰਸ਼ਾਸ਼ਨ ਕਰਕੇ, ਨਵੇਂ ਲਗਾਏ ਨਹੀਂ ਗਏ।

  • ਪੰਜਾਵ ਦੇ ਸਾਰੇ ਦਰਿਆ, ਨਦੀਆਂ, ਨਾਲੇ, ਨਹਿਰਾਂ ਪਿੰਡਾਂ-ਸ਼ਹਿਰਾਂ ਦੇ ਸੀਵਰੇਜ ਅਤੇ ਗਾਰਬੇਜ਼, ਸਨਅਤਾਂ ਦੇ ਟਾਕਸਿਕ ਵੇਸਟ ਨਾਲ ਭਰੇ ਪਏ ਹਨ। ਹੈ ਕੋਈ ਮਾਈ ਦਾ ਲਾਲ ਜੋ ਇਸ ਦੇ ਖਿਲਾਫ ਬੋਲ ਸਕੇ? ਇਸ ਲਈ ਸਰਕਾਰਾਂ, ਵਿਧਾਇਕ, ਮਿਊਂਸਪਲ, ਪੰਚਾਇਤਾਂ, ਅਧਿਕਾਰੀ, ਰਾਜਨੀਤੀਵਾਨ ਜ਼ਿੰਮੇਵਾਰ ਹਨ।

  • ਖਾਣ-ਪੀਣ ਦੀਆਂ ਵਸਤਾਂ, ਦੁੱਧ ਤੇ ਇਸ ਤੋਂ ਬਣੀਆਂ ਚੀਜਾਂ ਵਿੱਚ ਮਿਲਾਵਟ, ਫਲ ਪਕਾਉਣ ਵਾਲੇ ਜ਼ਹਿਰ ਲਈ ਫੂਡ ਸੇਫਟੀ ਐਕਟ ਲਾਗੂ ਕਰਨ ਵਾਲੇ, ਸਰਕਾਰਾਂ, ਵਿਧਾਇਕ, ਪ੍ਰਸ਼ਾਸ਼ਨ ਜ਼ਿੰਮੇਵਾਰ ਹਨ।
----------
ਸ਼੍ਰੀ ਮੋਦੀ ਦੇ ਸੁਅੱਛ ਭਾਰਤ ਦਾ ਹਸ਼ਰ ਵੇਖੋ! ਗੁਜਰਾਤ ਅੰਦਰ ਜਿਸ ਹਲਕੇ ਤੋਂ ਉਹ ਵਿਧਾਇਕ ਬਣ ਕੇ ਮੁੱਖ ਮੰਤਰੀ ਬਣਦੇ ਰਹੇ ਉਸ ਹਲਕੇ ਦੇ ਮਿੱਲਤ ਨਗਰ, ਜਿੱਥੇ ਝੁੱਗੀਆਂ-ਝੌਂਪੜੀਆਂ ਵਿੱਚ ਦਲਿਤ ਅਤੇ ਮੁਸਲਮਾਨ ਭਾਈਚਾਰੇ ਰਹਿੰਦੇ ਹਨ, ਅੰਦਰ ਸੀਵਰੇਜ਼, ਸੁਅੱਛ ਪੀਣ ਵਾਲੇ ਪਾਣੀ, ਟਾਇਲਟਾਂ ਦੀ ਕੋਈ ਵਿਵਸਥਾ ਨਹੀਂ।
----------
  • ਫਸਲਾਂ ਅਤੇ ਸਬਜੀਆਂ ਵਿਚ ਜ਼ਹਿਰੀ ਕੀੜੇ ਮਾਰ ਦਵਾਈਆਂ ਦਾ ਛਿੜਕਾਅ, ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਨੂੰ ਕੌਣ ਰੋਕੇਗਾ?

  • ਪੰਜਾਬ ਦੇ ਸਾਰੇ ਸ਼ਹਿਰ ਗੰਦੇ ਗੱਟਰਾਂ 'ਤੇ ਖੜ੍ਹੇ ਹਨ, ਸੀਵਰੇਜ ਇੱਕ ਦਾ ਨਹੀਂ ਚਲ ਰਿਹਾ।

  • ਸਰਕਾਰੀ ਸਕੂਲਾਂ ਵਿੱਚ ਬੱਚੇ ਨਹੀਂ, ਹਸਪਤਾਲਾਂ ਵਿੱਚ ਡਾਕਟਰ ਨਹੀਂ। ਫਿਰ ਸਿਹਤ ਤਹਿਕੀਕਾਤ ਕਿਸ ਦੀ ਅਤੇ ਕਿਸ ਨੇ ਕਰਨੀ ਹੈ?

ਕੈਨੇਡਾ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਹਰ ਟਾਊਨ, ਸ਼ਹਿਰ ਵਿੱਚ ਹਜ਼ਾਰਾਂ ਏਕੜ ਹਰਿਆਵਲ ਰੱਖਾ (ਜੰਗਲ) ਹਨ। ਹਰ ਹਫ਼ਤੇ ਘਰੇਲੂ ਕੂੜਾ-ਕਰਕਟ ਚੁੱਕਿਆ ਜਾਂਦਾ ਹੈ। ਹਰ ਘਰ ਵੱਡੀ ਸੜਕ 'ਤੇ ਸਥਿਤ ਹੈ। ਹਰ ਘਰ ਅੱਗੇ ਇੱਕ-ਦੋ ਦਰਖ਼ਤ ਹਨ। 8-10 ਫੁਟ ਲੰਬੇ ਦੋ-ਦੋ ਮੀਟਰ ਰੇਡੀਅਸ ਗਾਚਾਂ ਵਾਲੇ ਬੂਟੇ ਮਿਊਂਸਪਲ ਕਮੇਟੀ ਆਪ ਲਗਾਉਂਦੀ ਹੈ। ਕੋਈ ਕੱਟ ਨਹੀਂ ਸਕਦਾ।

ਘਰ-ਘਰ ਹਰਿਆਲੀ ਲਈ ਸਾਹਮਣੇ ਤੇ ਪਿਛਵਾੜੇ ਵਿਹੜੇ ਵਿੱਚ ਘਾਹ ਲਗਾਇਆ ਜਾਂਦਾ ਹੈ। ਘਰ ਭਾਵੇਂ ਕਨਾਲ ਜਾਂ ਦੋ ਕਿਲ੍ਹਿਆਂ ਵਿੱਚ ਹੋਵੇ, ਇਸ ਵਿਚਲੇ ਘਾਹ ਕੱਟਣ ਦਾ, ਗੁੱਦੇ ਵਾਂਗ ਰੱਖਣ ਦਾ ਪ੍ਰਬੰਧ ਮਾਲਿਕਾਂ ਕੀਤਾ ਹੋਇਆ ਹੇ। ਕੰਕਰੀਟ ਦੇ ਜੰਗਲ ਨਹੀਂ ਉਸਾਰੇ ਜਾਂਦੇ। ਸੀਵਰੇਜ਼, ਸੁਅੱਛ ਪਾਣੀ, ਕੁਦਰਤੀ ਗੈਸ ਦਾ ਪ੍ਰਬੰਧ ਕੀਤਾ ਗਿਆ ਹੈ। ਵਗਦੇ ਪਾਣੀ, ਦਰਿਆ, ਨਾਲੇ ਵਿੱਚ ਕੋਈ ਕਾਗਜ਼ ਨਹੀਂ ਸੁੱਟ ਸਕਦਾ। ਪਸ਼ੂਆਂ ਦਾ ਵੇਸਟ ਵਿਗਿਆਨਕ ਢੰਗ ਨਾਲ ਸੰਭਾਲਿਆ ਜਾਂਦਾ ਹੈ। ਕੁੱਤੇ-ਬਿਲੀ ਨੂੰ ਨਾਲ ਲਿਜਾਉਣ (ਇੱਕ ਵੀ ਕੁੱਤਾ-ਬਿੱਲੀ-ਪਸ਼ੂ ਅਵਾਰਾ ਨਹੀਂ) ਵਾਲੇ ਨਾਲ ਲਿਫਾਫੇ ਰੱਖਦੇ ਹਨ, ਉਨ੍ਹਾਂ ਦਾ ਵੇਸਟ ਚੁੱਕਣ ਲਈ।

ਨਾ ਨੌਂ ਮਣ ਤੇਲ ਮਿਲਣਾ ਹੈ, ਨਾ ਰਾਧਾ ਨੇ ਨੱਚਣਾ ਹੈ। ਵੈਸੇ ਵੀ ਪੰਜਾਬੀਆਂ ਦੀਆਂ, ਸਣੇ ਸਰਕਾਰਾਂ ਅਤੇ ਪ੍ਰਸ਼ਾਸ਼ਨ ਦੇ, ਆਦਤਾਂ ਵਿਗੜੀਆਂ ਹੋਈਆਂ ਹਨ। ਉਹ ਅਜੇ ਸੁਧਰਨ ਵਾਲੀਆਂ ਨਹੀਂ।

(*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

 

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

 

'ਕਿਥੇ ਹੈ ਉਹ ਲੋਕਤੰਤਰ' ਜਿਸ ਦੀ ਦੁਹਾਈ ਦਿੱਤੀ ਜਾਂਦੀ ਏ?


ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER