ਵਿਚਾਰ
ਜਿਵੇਂ ਅਰਜੁਨ ਦਾ ਨਿਸ਼ਾਨਾ ਮੱਛੀ ਦੀ ਅੱਖ 'ਤੇ ਸੀ
ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ
- ਦਰਬਾਰਾ ਸਿੰਘ ਕਾਹਲੋਂ*
ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ



ਪੰਜਾਬ ਅੰਦਰ ਸਥਾਨਿਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵਲੋਂ ਚੇਅਰਪਰਸਨ ਵੇਅਰ ਹਾਊਸਿੰਗ ਬੋਰਡ ਅਤੇ ਪੁੱਤਰ ਕਰਨ ਸਿੱਧੂ ਵਲੋਂ ਉੱਪ ਅਟਾਰਨੀ ਜਨਰਲ ਵਜੋਂ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਅਹੁਦੇ ਨਾ ਸੰਭਾਲਣ ਬਾਰੇ ਐਲਾਨ ਕਰਦਿਆਂ ਸਪਸ਼ਟ ਸੰਕੇਤ ਦਿੱਤਾ ਕਿ ਜਦੋਂ ਉਨ੍ਹਾਂ ਨੂੰ ਸ਼ਕਤੀ ਪ੍ਰਾਪਤ ਹੋਵੇਗੀ ਉਹ ਨਿਸ਼ਚਿਤ ਤੌਰ 'ਤੇ ਭ੍ਰਿਸ਼ਟਾਚਾਰੀਆਂ ਤੇ ਅਪਰਾਧੀ ਰਾਜਨੀਤਕ ਅਨਸਰਾਂ ਨੂੰ ਸਬਕ ਸਿਖਾਉਣਗੇ। ਐਸੇ ਸੰਕੇਤ ਉਹ ਅਸਿੱਧੇ ਤੌਰ 'ਤੇ ਪਹਿਲਾਂ ਵੀ ਕਈ ਵਾਰ ਦੇ ਚੁੱਕੇ ਹਨ।
----------
ਨਵਜੋਤ ਸਿੱਧੂ ਨੂੰ ਪਰਿਵਾਰ ਮੋਹ 'ਚ ਫਸਾਉਣ ਦਾ ਜਾਲ ਸੁੱਟਣ ਵਿੱਚ ਕੈਪਟਨ ਤੇ ਉਸ ਦੀ ਟੀਮ ਨਾਕਾਮ ਹੋ ਗਏ। ਸਮੇਂ ਸਿਰ ਮੀਡੀਏ ਨੇ ਸਿੱਧੂ ਨੂੰ ਜਗਾ ਦਿਤਾ। ਇਸ ਮੁੱਦੇ 'ਤੇ ਉਸ ਨੂੰ ਘੇਰਨ ਲਈ ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਕੱਛਾਂ ਵਜਾਉਂਦੇ ਹੀ ਰਹਿ ਗਏ।
----------
ਰਾਜਨੀਤੀ ਵਿੱਚ ਦਾਖਲ ਹੋਣ ਵਾਲਾ ਹਰ ਵਿਅਕਤੀ ਕਿਸੇ ਨਾ ਕਿਸੇ ਵੇਲੇ ਆਪਣੀ ਜਨਤਕ ਮਕਬੂਲੀਅਤ ਸਦਕੇ, ਰਾਜਨੀਤਕ ਜੋੜ-ਤੋੜ ਸਦਕੇ ਜਾਂ ਫਿਰ ਦਾਅ ਲੱਗਣ 'ਤੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਆਦਿ ਉੱਚ ਅਹੁਦਿਆਂ ਦੀ ਕਾਮਨਾ ਜ਼ਰੂਰ ਕਰਦਾ ਹੈ। ਇਹ ਸੋਚਣਾ ਸੁਭਾਵਿਕ ਅਤੇ ਵਿਵਹਾਰਕ ਤੌਰ ’ਤੇ ਕਿਸੇ ਵੀ ਤਰ੍ਹਾਂ ਗਲਤ ਨਹੀਂ। ਭਾਰਤ ਅੰਦਰ ਚੌਧਰੀ ਚਰਨ ਸਿੰਘ, ਚੰਦਰ ਸ਼ੇਖਰ, ਦੇਵ ਗੌੜਾ, ਇੰਦਰ ਕੁਮਾਰ ਗੁਜਰਾਲ ਰਾਜਨੀਤਕ ਜੋੜ-ਤੋੜ ਅਤੇ ਦਾਅ ਲੱਗਣ ਕਰਕੇ, ਰਾਜੀਵ ਗਾਂਧੀ ਨਹਿਰੂ-ਗਾਂਧੀ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ, ਡਾ. ਮਨਮੋਹਨ ਸਿੰਘ ਆਪਣੀ ਅਭੂਤਪੂਰਵ ਪ੍ਰਤਿਭਾ ਕਰਕੇ ਪ੍ਰਧਾਨ ਮੰਤਰੀ ਬਣੇ, ਗਿਆਨੀ ਜ਼ੈਲ ਸਿੰਘ, ਇੰਦਰਾ ਗਾਂਧੀ ਭਗਤ ਹੋਣ ਕਰਕੇ ਰਾਸ਼ਟਰਪਤੀ ਬਣ ਗਿਆ। ਬਹੁਤ ਸਾਰੇ ਨਾਕਾਬਿਲ-ਨਾਅਹਿਲ-ਨਿਕੰਮੇ ਆਗੂ ਮੁੱਖ ਮੰਤਰੀ ਦਾਅ ਲੱਗਣ ਕਰਕੇ ਬਣ ਗਏ, ਜਿਸ ਦੀ ਹੈਰਾਨੀਜਨਕ ਮਿਸਾਲ ਝਾਰਖੰਡ ਦੇ ਅਜ਼ਾਦ ਵਿਧਾਇਕ ਮਧੂ ਕੌੜਾ ਅਤੇ ਬਿਹਾਰ ਅੰਦਰ ਲਾਲੂ ਯਾਦਵ ਦੀ ਪਤਨੀ ਰਾਬੜੀ ਦੇਵੀ ਹਨ।

ਪੰਜਾਬ ਦੇ ਤਾਕਤਵਰ, ਅਰਧ ਨਿਰਕੁੰਸ਼, ਆਪਹੁੱਦਰੇ ਧੱਕੜਸ਼ਾਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲੀਭਾਂਤ ਵਾਕਿਫ ਹਨ ਕਿ ਉਨ੍ਹਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅੱਖ ਮੁੱਖ-ਮੰਤਰੀ ਦੀ ਕੁਰਸੀ 'ਤੇ ਹੈ। ਕੁੱਝ ਇੱਕ ਗੱਲਾਂ ਇਸ ਕੁਰਸੀ ਦੀ ਪ੍ਰਾਪਤੀ ਸਬੰਧੀ ਕੈਪਟਨ ਅਤੇ ਸਿੱਧੂ ਦਰਮਿਆਨ ਮੇਲ ਖਾਂਦੀਆਂ ਹਨ। ਮਿਸਾਲ ਵਜੋਂ ਕੈਪਟਨ ਸਾਹਿਬ ਨੇ ਦੋ ਵਾਰ ਇਸ ਕੁਰਸੀ ਖਾਤਰ ਦਲ-ਬਦਲੀ ਕੀਤੀ। ਪਹਿਲਾਂ ਨੀਲਾ ਤਾਰਾ ਹਮਲੇ ਦੇ ਨਕਾਬ ਹੇਠ ਕਾਂਗਰਸ ਪਾਰਟੀ ਅਤੇ ਮੈਂਬਰ ਪਾਰਲੀਮੈਂਟ ਦੇ ਅਹੁਤੇ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ। ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਤਾਕਤਵਰ ਲੀਡਰਸ਼ਿਪ ਕਰਕੇ ਅਤੇ ਉਨ੍ਹਾਂ ਵਲੋਂ ਉਸ ਨੂੰ ਵਿਧਾਨ ਸਭਾ ਲਈ ਟਿਕਟ ਨਾ ਦੇਣ ਕਰਕੇ ਮੁੜ ਉਸੇ ਕਾਂਗਰਸ ਵਿੱਚ ਪਰਤ ਗਏ। ਇਵੇਂ ਹੀ ਨਵਜੋਤ ਸਿੱਧੂ ਇਸ ਕੁਰਸੀ ਖਾਤਰ ਭਾਜਪਾ, ਜਿਸ ਨੇ ਉਸ ਨੂੰ ਚਾਰ ਵਾਰ ਸਾਂਸਦ ਬਣਾਇਆ, ਉਸ ਦੀ ਪਤਨੀ ਨੂੰ ਵਿਧਾਇਕ ਅਤੇ ਪਾਰਲੀਮਾਨੀ ਸਕੱਤਰ ਬਣਾਇਆ, ਨੂੰ ਛੱਡ ਕੇ ਕਾਂਗਰਸ ਵਿੱਚ ਆਇਆ।

ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ, ਜਮਾਤੀ ਹੋਣ ਕਰਕੇ, ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਤਕ ਸਿੱਧੀ ਪਹੁੰਚ ਸੀ। ਇਸੇ ਤਰਜ਼ 'ਤੇ ਰਾਹੁਲ ਗਾਂਧੀ ਨਾਲ ਸਿੱਧੀ ਪਹੁੰਚ ਬਣਾ ਕੇ ਨਵਜੋਤ ਸਿੱਧੂ ਕਾਂਗਰਸ ਵਿੱਚ ਆਇਆ। ਅੱਜ ਉਸ ਦੀ ਸਿੱਧੀ ਪਹੁੰਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤਕ ਹੈ।

ਇਸ ਕੁਰਸੀ ਖਾਤਰ ਸੰਨ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਥਕ ਅਕਾਲੀ ਦਲ ਬਣਾ ਕੇ ਲੜੀਆਂ ਪਰ ਉਸ ਨੂੰ ਸਿਰਫ 3 ਸੀਟਾਂ ਨਸੀਬ ਹੋਈਆਂ। ਉਸ ਨੂੰ ਬਾਅਦ ਵਿੱਚ ਇਸ ਪਾਰਟੀ ਨੂੰ ਤੋੜਨਾ ਪਿਆ। ਸਿੱਧੂ ਨੇ ਵੀ ਬੈਂਸ ਭਰਾਵਾਂ ਤੇ ਓਲੰਪੀਅਨ ਪਰਗਟ ਸਿੰਘ ਨਾਲ ਮਿਲ ਕੇ 'ਅਵਾਜ਼-ਏ-ਪੰਜਾਬ' ਪਾਰਟੀ ਗਠਤ ਕੀਤੀ ਪਰ ਹੁੰਗਾਰਾ ਨਾ ਮਿਲਣ ਕਰਕੇ ਉਸ ਦਾ ਭੋਗ ਪਾਉਣਾ ਪਿਆ।


ਕੈਪਟਨ ਅਮਰਿੰਦਰ ਸਿੰਘ ਜਿੱਥੇ ਪਟਿਆਲਾ ਰਿਆਸਤ ਦੇ ਸ਼ਾਸ਼ਕਾਂ ਨਾਲ ਸਬੰਧ ਰੱਖਦਾ ਹੈ, ਉਥੇ ਨਵਜੋਤ ਸਿੱਧੂ ਦਾ ਪਿਛੋਕੜ ਵੀ ਪਟਿਆਲਾ ਨਾਲ ਸਬੰਧਿਤ ਹੈ। ਉਹ ਵੀ ਉੱਥੇ ਜੰਮਿਆਂ, ਪਲਿਆ, ਪੜ੍ਹਿਆ, ਨਾਮਵਰ ਕ੍ਰਿਕਟਰ, ਮਨੋਰੰਜਨ ਸ਼ੋਅਮੈਨ ਬਣਿਆ। ਜਿਵੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਅੰਦਰ ਇੱਕ ਤਾਕਤਵਰ ਇਲਾਕਾਈ ਸਤਰਾਪ ਵਜੋਂ ਸਥਾਪਿਤ ਹੈ, ਸਿੱਧੂ ਨੂੰ ਅਜਿਹਾ ਤਾਕਤਵਰ ਆਗੂ ਬਣਨ ਲਈ ਅਜੇ ਲੰਬਾ ਸਮਾਂ ਲਗੇਗਾ। ਭਾਜਪਾ ਨੂੰ ਸਮਰਪਿਤ ਕੀਤੀ ਜਵਾਨੀ ਅੰਜਾਈਂ ਗਈ।

ਕੈਪਟਨ ਅਮਰਿੰਦਰ ਸਿੰਘ ਪੰਜਾਬ ਰਾਜ ਵਿੱਚ ਤਾਂ ਇੱਕ ਤਾਕਤਵਰ ਆਗੂ ਹੈ ਪਰ ਪਾਰਟੀ ਹਾਈਕਮਾਨ ਵਿੱਚ ਆਪ ਹੁੱਦਰਾ, ਬੜਬੋਲਾ, ਧੱਕੇਸ਼ਾਹਬਾਜ ਹੋਣ ਕਰਕੇ ਹਰਮਨ ਪਿਆਰਾ ਨਹੀਂ। ਉਸ ਦੀ ਸਥਿਤੀ ਹਿਮਾਚਲ ਪ੍ਰਦੇਸ਼ ਵਿਚ ਸਾਬਕਾ ਰਾਜਾਸ਼ਾਹ ਅਤੇ ਮੁੱਖ ਮੰਤਰੀ ਵੀਰ ਭੱਦਰ ਸਿੰਘ, ਰਾਜਸਥਾਨ ਅੰਦਰ ਸਾਬਕਾ ਰਾਜਸ਼ਾਹੀ ਨਾਲ ਸਬੰਧਿਤ ਅਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਵਰਗੀ ਹੈ। ਇਨ੍ਹਾਂ ਤਿੰਨਾਂ ਨੇ ਆਪੋ-ਆਪਣੀ ਪਾਰਟੀ ਅੰਦਰ ਹਾਈਕਮਾਨ ਦੀ ਬਾਂਹ ਮਰੋੜ ਕੇ ਪਹਿਲਾਂ ਪ੍ਰਦੇਸ਼ਿਕ ਪਾਰਟੀ ਦੀ ਪ੍ਰਧਾਨਗੀ ਅਤੇ ਚੋਣਾਂ ਜਿੱਤਣ 'ਤੇ ਮੁੱਖ ਮੰਤਰੀਸ਼ਿਪ ਪ੍ਰਾਪਤ ਕੀਤੀ।

ਗਾਂਧੀ ਪਰਿਵਾਰ ਕੈਪਟਨ ਅਮਰਿੰਦਰ ਤੋਂ ਪਹਿਲਾਂ ਵਾਂਗ ਨਾ ਤਾਂ ਖੁਸ਼ ਹੈ ਨਾ ਹੀ ਉਸ 'ਤੇ ਹੁਣ ਬਹੁਤਾ ਭਰੋਸਾ ਕਰਦਾ ਹੈ। ਜਿਵੇਂ ਰਾਹੁਲ ਗਾਂਧੀ ਨੂੰ ਉਸ ਨੇ ਦਬਕਾਉਣ ਅਤੇ ਭੂਤਕਾਲ ਵਿੱਚ ਪ੍ਰਧਾਨ ਬਣਨ ਯੋਗ ਅਜੇ ਤਜ਼ਰਬਾ ਨਾ ਰੱਖਣ ਦੀਆਂ ਟਿਪਣੀਆਂ ਕੀਤੀਆਂ, ਉਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਨਾ ਸੌਂਪਣ ਦੀ ਸੂਰਤ ਵਿਚ ਬਾਗੀਆਨਾ ਰੰਗ ਵਿਖਾਉਣ ਅਤੇ ਵੱਖਰੀ ਇਲਾਕਾਈ ਪਾਰਟੀ ਗਠਤ ਕਰਨ ਦੇ ਸੰਕੇਤਾਂ ਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕਿਵੇਂ ਭੁਲਾ ਸਕਦੇ ਹਨ।

ਕੈਪਟਨ ਅਮਰਿੰਦਰ ਵਿੱਚ ਦੋ ਵਿਸ਼ੇਸ਼ ਖੂਬੀਆਂ ਉਸ ਨੂੰ ਪੰਜਾਬੀਆਂ ਵਿੱਚ ਹਰਮਨ ਪਿਆਰਾ ਬਣਾਉਂਦੀਆਂ ਹਨ। ਪਹਿਲੀ, ਉਹ ਰਾਜਨੀਤਕ ਅਤੇ ਪ੍ਰਸ਼ਾਸ਼ਨਿਕ ਫੈਸਲੇ ਤੁਰੰਤ-ਫੁਰੰਤ ਲੈਣ ਦੀ ਅਭੂਤਪੂਰਵ ਸਮਰੱਥਾ ਰੱਖਦੇ ਹਨ। ਦੂਸਰਾ, ਜਿਵੇਂ ਪੰਜਾਬੀ ਹਮਲਾਵਰ ਤਬੀਅਤ ਮਨੋਵਿਗਿਆਨਿਕ ਅਤੇ ਸੱਭਿਅਕ ਤੌਰ 'ਤੇ ਰੱਖਦੇ ਹਨ, ਉਸ ਦਾ ਐਸੀ ਖੂੰਡਾਫੇਰੂ ਰਾਜਨੀਤਕ ਤਬੀਅਤ ਦਾ ਕੋਈ ਸਾਨੀ ਨਹੀਂ।

ਲੇਕਿਨ ਉਨ੍ਹਾਂ ਅੰਦਰ ਨਿਰਕੁੰਸ਼ਤਾ, ਆਪ ਹੁੱਦਰਾਪਣ, ਧਕੜਸ਼ਾਹੀ ਉਨ੍ਹਾਂ ਨੂੰ ਵਧੀਆ, ਪਾਰਦਰਸ਼ੀ, ਜਵਾਬਦੇਹ ਅਤੇ ਹਰਮਨ ਪਿਆਰਾ ਪ੍ਰਸ਼ਾਸ਼ਕ ਤੇ ਆਗੂ ਨਹੀਂ ਬਣਾ ਸਕੀ। ਉਨ੍ਹਾਂ ਦੇ ਮੁੱਖ ਮੰਤਰੀ ਦੇ 2002-07 ਦੇ ਕਾਰਜਕਾਲ ਵੇਲੇ ਇਸੇ ਕਰਕੇ ਬਹੁਗਿਣਤੀ ਕਾਂਗਰਸ ਵਿਧਾਇਕ ਨਰਾਜ਼ ਹੋ ਕੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਚਲੇ ਗਏ। ਕਾਂਗਰਸ ਹਾਈਕਮਾਨ ਨਿਸ਼ਚਿਤ ਤੌਰ 'ਤੇ ਉਸ ਨੂੰ ਸੱਤਾ ਤੋਂ ਲਾਂਭੇ ਕਰ ਦਿੰਦੀ ਜੇਕਰ ਮਰਹੂਮ ਸੀ.ਪੀ.ਐੱਮ. ਜਨਰਲ ਸਕੱਤਰ ਹਰਿਕ੍ਰਿਸ਼ਨ ਸਿੰਘ ਸੁਰਜੀਤ ਸੰਕਟ ਮੋਚਨ ਨਾ ਬਣਦਾ ਤੇ ਸੋਨੀਆ ਗਾਂਧੀ ਨੂੰ ਨਾ ਮਨਾਉਂਦਾ।
-----------
ਜਿਵੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਅੰਦਰ ਇੱਕ ਤਾਕਤਵਰ ਇਲਾਕਾਈ ਸਤਰਾਪ ਵਜੋਂ ਸਥਾਪਿਤ ਹੈ, ਸਿੱਧੂ ਨੂੰ ਅਜਿਹਾ ਤਾਕਤਵਰ ਆਗੂ ਬਣਨ ਲਈ ਅਜੇ ਲੰਬਾ ਸਮਾਂ ਲਗੇਗਾ। ਭਾਜਪਾ ਨੂੰ ਸਮਰਪਿਤ ਕੀਤੀ ਜਵਾਨੀ ਅੰਜਾਈਂ ਗਈ।
-----------
ਇਸ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਅਤੇ ਪਾਰਟੀ ਵਿੱਚ ਹਰਮਨ ਪਿਆਰਾ ਮੁੱਖ ਮੰਤਰੀ ਅਤੇ ਪ੍ਰਸ਼ਾਸ਼ਕ ਨਹੀਂ ਬਣ ਸਕਿਆ। ਅਕਾਲੀ-ਭਾਜਪਾ ਦੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼ਾਸ਼ਨ ਤੋਂ ਨਾਖੁਸ਼ ਪੰਜਾਬੀਆਂ ਨੇ ਆਮ ਆਦਮੀ ਪਾਰਟੀ, ਅਕਾਲੀ-ਭਾਜਪਾ ਗਠਜੋੜ, ਬਸਪਾ, ਖੱਬੇ ਪੱਖੀਆਂ ਨੂੰ ਬੁਰੀ ਤਰ੍ਹਾਂ ਨਕਾਰਦੇ ਕਾਂਗਰਸ ਪਾਰਟੀ ਨੂੰ ਕੈਪਟਨ ਸਾਹਿਬ ਦੀ ਅਗਵਾਈ ਵਿੱਚ 117 ਮੈਂਬਰੀ ਵਿਧਾਨ ਸਭਾ ਵਿੱਚ 77 ਸੀਟਾਂ ਦੇ ਹੁੰਝਾ ਫੇਰੂ ਬਹੁਮੱਤ ਨਾਲ ਜਿਤਾਇਆ। ਲੇਕਿਨ 16 ਮਾਰਚ, 2017 ਨੂੰ ਸਰਕਾਰ ਦੇ ਗਠਨ ਵੇਲੇ ਟਕਸਾਲੀ ਕਾਂਗਰਸੀ ਲਾਂਭੇ ਕਰਕੇ, ਪਾਰਟੀ ਵਿੱਚ ਨਵੇਂ-ਨਵੇਂ ਭਰਤੀ ਹੋਏ ਸਿਪਾਹ ਸਲਾਰਾਂ ਨੂੰ ਵੱਡੀ ਥਾਂ ਦਿਤੀ। ਇਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਬਾਦਲ ਪਰਿਵਾਰ ਨਾਲ ਸਬੰਧਿਤ ਮਨਪ੍ਰੀਤ ਸਿੰਘ ਬਾਦਲ ਪ੍ਰਮੁੱਖ ਸਨ, ਜੋ ਸਿੱਧੇ ਰਾਹੁਲ ਗਾਂਧੀ ਨਾਲ ਸਮਝੌਤੇ ਤਹਿਤ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਹ ਦੋਵੇਂ ਰਾਜ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਲਈ ਉਤਸੁਕਤ ਸਨ, ਜੇ ਸਿੱਧੇ ਮੁੱਖ ਮੰਤਰੀ ਵਜੋਂ ਪੈਰਾਸ਼ੂਟ ਰਾਹੀਂ ਉਤਾਰ ਦਿਤੇ ਜਾਂਦੇ। ਲੇਕਿਨ ਮੁੱਖ ਮੰਤਰੀ ਦੀ ਕੁਰਸੀ 'ਤੇ ਖੁਦ ਕੇਜਰੀਵਾਲ ਦੀ ਅੱਖ ਹੋਣ ਕਰਕੇ ਉਹ ਨਾ ਮੰਨੇ।

ਨਵਜੋਤ ਸਿੱਧੂ ਸਮਝਦੇ ਸਨ ਕਿ ਉਸ ਨੂੰ ਕੈਪਟਨ ਕੈਬਨਿਟ ਵਿਚ ਉੱਪ ਮੁੱਖ ਮੰਤਰੀ ਲਿਆ ਜਾਵੇਗਾ, ਪਰ ਕੈਪਟਨ ਸਾਹਿਬ ਨੇ ਨਾ ਲਿਆ। ਉਸ ਦਾ ਕੱਦ ਪਾਰਟੀ ਅਤੇ ਪੰਜਾਬੀਆਂ ਵਿਚ ਬੌਣਾ ਕਰਨ ਦੇ ਹਰਬੇ ਵਰਤਣੇ ਸ਼ੁਰੂ ਕਰ ਦਿੱਤੇ। ਉਸ ਨੂੰ ਤਾਕਤਵਰ ਵਿਭਾਗ ਨਾ ਦਿੱਤਾ। ਉਸ ਵਲੋਂ ਬਦਲੇ ਅਫਸਰ ਮੁੜ੍ਹ ਉਨ੍ਹਾਂ ਥਾਵਾਂ 'ਤੇ ਨਿਯੁਕਤ ਕੀਤੇ, ਮਿਸਾਲ ਵਜੋਂ ਕਮਿਸ਼ਨਰ ਸਥਾਨਿਕ ਸਰਕਾਰਾਂ ਅੰਮਿਤਸਰ। ਫਾਸਟਵੇਅ ਕੰਪਨੀ ਤੋਂ 2300 ਕਰੋੜ ਟੈਕਸ ਵਾਪਸ ਲੈਣ ਦੀ ਇਜਾਜ਼ਤ ਨਾ ਦਿਤੀ। ਕਾਰਪੋਰੇਸ਼ਨਾਂ ਦੇ ਮੇਅਰ ਉਸ ਦੀ ਸਲਾਹ ਬਗੈਰ ਨਿਯੁਕਤ ਕਰ ਦਿਤੇ। ਉਹ ਚਾਹੁੰਦਾ ਸੀ ਕਿ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਦੋਸ਼ ਹੇਠ ਗਿਫ੍ਰਤਾਰ ਕੀਤਾ ਜਾਏ। ਇਸ ਲਈ ਉਸ ਨੇ 40 ਵਿਧਾਇਕਾਂ ਦੀ ਹਮਾਇਤ ਪ੍ਰਾਪਤ ਵੀ ਕੀਤੀ ਪਰ ਕੈਪਟਨ ਸਾਹਿਬ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਸਟੈਂਡ ਲੈਂਦੇ ਨਾਂਹ ਕਰ ਦਿਤੀ। ਕੈਪਟਨ ਖੇਮਾ ਚਾਹੁੰਦਾ ਸੀ ਕਿ ਸਿੱਧੂ 30 ਸਾਲਾ ਪੁਰਾਣੇ ਸੜਕੀ ਝਗੜੇ ਦੇ ਕੇਸ ਵਿੱਚ ਸਜ਼ਾ ਪਾ ਕੇ ਰਾਜਨੀਤੀ ਤੋਂ ਬਾਹਰ ਹੋ ਜਾਏ। ਉਸ ਦੀ ਸਰਕਾਰ ਨੇ ਇਸ ਕਰਕੇ ਸੁਪਰੀਮ ਕੋਰਟ ਵਿਚ ਉਸ ਦੀ ਹਮਾਇਤ ਤੋਂ ਟਾਲਾ ਵੱਟ ਲਿਆ। ਪਰ ਸਿੱਧੂ ਉਸ ਵਿਚੋਂ ਸਾਫ ਨਿਕਲਦੇ ਕਾਂਗਰਸ ਪਾਰਟੀ ਅੰਦਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਥਾਪੜਾ ਲੈ ਕੇ ਸਥਾਪਿਤ ਹੋ ਗਏ।

ਕਾਂਗਰਸ ਪਾਰਟੀ ਵਿੱਚ ਦਾਖਲਾ ਲੈ ਕੇ, ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ, ਭਰਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਭਰਜਾਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਥਾਂ-ਥਾਂ ਭੰਡ ਕੇ ਮਨਪ੍ਰੀਤ ਸਿੰਘ ਬਾਦਲ ਵੀ ਪੰਜਾਬ ਦੇ ਭਵਿੱਖੀ ਮੁੱਖ ਮੰਤਰੀ ਬਣਨ ਦੇ ਚਾਹਵਾਨ ਸਨ। ਕੈਪਟਨ ਸਾਹਿਬ ਦਾ ਦੁਮਛੱਲਾ ਬਣਨ ਕਰਕੇ ਉਸ ਨੂੰ ਵਿੱਤ ਵਿਭਾਗ ਵੀ ਸੌਂਪਿਆ ਗਿਆ। ਪਰ ਵਿੱਤ ਮੰਤਰੀ ਵਜੋਂ ਬੁਰੀ ਤਰ੍ਹਾਂ ਅਸਫਲ ਹੋਣ, ਡਾ. ਮਨਮੋਹਨ ਸਿੰਘ ਨੇ ਜਿਵੇਂ ਦੇਸ਼ ਦੀ ਰੋਹੜੇ ਪਈ ਆਰਥਿਕਤਾ ਨੂੰ ਸੰਨ 1992 ਵਿੱਚ ਸੰਭਾਲਿਆ ਸੀ, ਉਸ ਵਾਂਗ ਮਨਪ੍ਰੀਤ ਵੱਲੋਂ ਪੰਜਾਬ ਆਰਥਿਕਤਾ ਨਾ ਸੰਭਾਲੇ ਜਾਣ, ਆਪਣੇ ਸਾਲੇ 'ਜੋ ਜੋ' ਨੂੰ ਆਪਣੀ ਪਤਨੀ ਸਮੇਤ ਸਿਆਸਤ ਵਿਚ ਲਿਆਉਣ, 'ਜੋ ਜੋ' ਦੇ ਕਾਲੇ ਕਾਰਨਾਮਿਆਂ ਕਰਕੇ ਬਦਨਾਮ ਹੋਣ, ਬਠਿੰਡਾ ਥਰਮਲ ਪਲਾਂਟ ਬੰਦ ਕਰਾਉਣ, ਫੁੱਕਰੀ ਰਾਜਨੀਤੀ ਕਰਨ ਕਰਕੇ ਉਹ ਮੁੱਖ ਮੰਤਰੀ ਦੌੜ ਅਤੇ ਕਾਂਗਰਸ ਵਿੱਚ ਸਥਾਪਿਤ ਹੋਣ ਤੋਂ ਬਾਹਰ ਹੋ ਗਿਆ।

ਦੂਸਰੇ ਪਾਸੇ ਨਵਜੋਤ ਸਿੱਧੂ ਨੂੰ ਪਰਿਵਾਰ ਮੋਹ 'ਚ ਫਸਾਉਣ ਦਾ ਜਾਲ ਸੁੱਟਣ ਵਿੱਚ ਕੈਪਟਨ ਤੇ ਉਸ ਦੀ ਟੀਮ ਨਾਕਾਮ ਹੋ ਗਏ। ਸਮੇਂ ਸਿਰ ਮੀਡੀਏ ਨੇ ਸਿੱਧੂ ਨੂੰ ਜਗਾ ਦਿਤਾ। ਇਸ ਮੁੱਦੇ 'ਤੇ ਉਸ ਨੂੰ ਘੇਰਨ ਲਈ ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਕੱਛਾਂ ਵਜਾਉਂਦੇ ਹੀ ਰਹਿ ਗਏ।

ਇੱਕ ਸਾਲ ਤੋਂ ਬਾਅਦ ਕੈਪਟਨ ਸਾਹਿਬ ਵਲੋਂ ਕੀਤੇ ਕੈਬਨਿਟ ਵਿਸਥਾਰ ਨੇ ਵੱਡੀ ਪੱਧਰ 'ਤੇ ਸੀਨੀਅਰ ਕਾਂਗਰਸ ਆਗੂ, ਵਿਧਾਇਕ ਅਤੇ ਖਾਸ ਕਰਕੇ ਦਲਿਤ ਵਿਧਾਇਕ ਉਸ ਤੋਂ ਨਰਾਜ਼ ਕਰ ਦਿੱਤੇ। ਇਨ੍ਹਾਂ ਵਿਚੋਂ ਕੁਝ ਨੇ ਕਾਂਗਰਸ ਪਾਰਟੀ ਦੇ ਅਹੁਦਿਆਂ, ਵਿਧਾਨ ਸਭਾ ਕਮੇਟੀਆਂ ਦੇ ਚੇਅਰਮੈਨਾਂ ਵਜੋਂ ਅਸਤੀਫੇ ਦਾਗ ਦਿੱਤੇ। ਕੁੱਝ ਨੇ ਪ੍ਰਧਾਨ ਰਾਹੁਲ ਗਾਂਧੀ ਤਕ ਪਹੁੰਚ ਕੀਤੀ। ਅੱਜ ਜੇ ਰਾਜਿੰਦਰ ਕੌਰ ਭੱਠਲ ਪਾਰਟੀ ਵਿਧਾਇਕ ਜਾਂ ਮੰਤਰੀ ਹੁੰਦੀ ਤਾਂ ਸ਼ਾਇਦ ਕੈਪਟਨ ਦਾ ਤਖਤਾ ਪਲਟ ਦਿੰਦੀ।

ਕਾਂਗਰਸ ਹਾਈਕਮਾਨ ਦਾ ਇਹ ਸਿਆਸੀ ਕਲਚਰ ਹੈ ਕਿ ਇਲਾਕਾਈ ਪੱਧਰ ਦੇ ਤਾਕਤਵਰ ਆਗੂ ਖਿਲਾਫ ਸਬੰਧਿਤ ਰਾਜ ਵਿੱਚ ਇੱਕ-ਦੋ ਆਗੂਆਂ ਨੂੰ ਉਸ ਨੂੰ ਚੁਣੌਤੀ ਦੇਣ ਲਈ ਤਿਆਰ ਰੱਖਣਾ। ਲੋੜ ਪਏ ਤਾਂ ਤਖਤਾ ਪਲਟ ਦੇਣਾ। ਕੈਪਟਨ ਖਿਲਾਫ ਵੀ ਹਾਈਕਮਾਨ ਦੀ ਇਹ ਰਣਨੀਤੀ ਜਾਰੀ ਹੈ। ਨਵਜੋਤ ਸਿੱਧੂ ਇਸ ਕਾਰਜ ਲਈ ਤਿਆਰ ਕੀਤਾ ਜਾ ਰਿਹਾ ਲੱਗਦਾ ਹੈ।

ਰਾਹੁਲ ਗਾਂਧੀ ਪੂਰੇ ਦੇਸ਼ ਅੰਦਰ ਕਰਨਾਟਕ ਵਿੱਚ ਹਾਰ ਉਪਰੰਤ ਜੇ.ਜੀ.ਯੂ. ਦੀ ਅਗਵਾਈ 'ਚ ਗਠਜੋੜ ਸਰਕਾਰ ਦੇ ਗਠਨ ਬਾਅਦ 'ਪੰਜਾਬ ਮਾਡਲ' ਕਾਂਗਰਸ ਵਲੋਂ ਪ੍ਰਸ਼ਾਸ਼ਨਿਕ ਤੌਰ 'ਤੇ ਪੇਸ਼ ਕਰਨਾ ਚਾਹੁੰਦਾ ਹੈ। 'ਅਰੂਸਾ' ਫੈਕਟਰ ਤੋਂ ਵੀ ਹਾਈਕਮਾਨ ਨਰਾਜ਼ ਹੈ। ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਗੁਰਬਚਨ ਸਿੰਘ ਕਮਜ਼ੋਰ ਹੈ। ਉਹ ਅਕਾਲੀ ਫੂਲਾ ਸਿੰਘ ਨੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਵਲੋਂ ਨਾਚੀ ਮੋਰਾਂ ਨਾਲ ਸ੍ਰੀ ਅੰਮ੍ਰਿਤਸਰ ਹਾਥੀ ਦੀ ਸਵਾਰੀ ਕਰਨ ਅਤੇ ਸਬੰਧਾਂ ਕਰਕੇ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਸਜ਼ਾ ਲਗਾਈ ਸੀ, ਕੈਪਟਨ ਵਿਰੁੱਧ ਅਰੂਸਾ ਸਬੰਧਾਂ ਕਰਕੇ ਨਹੀਂ ਕਰ ਸਕਿਆ ਹੈ।
 

ਜਿਵੇਂ ਪੂਰੀ ਤਨਦੇਹੀ ਨਾਲ ਬੇਦਾਗ, ਲੋੜਵੰਦਾਂ ਦੀ ਜੇਬ 'ਚੋਂ ਮਦਦ ਕਰਨ, ਪੰਜਾਬ ਦੀ ਬਿਹਤਰੀ ਲਈ ਕੰਮ ਕਰਨ, ਆਪਣਾ ਵਿਭਾਗ ਸਫਲਤਾਪੂਰਵਕ ਚਲਾਉਣ ਕਰਕੇ ਨਵਜੋਤ ਸਿੰਘ ਸਿੱਧੂ ਇੱਕ ਵਧੀਆ ਰਾਜਨੀਤੀਵਾਨ, ਪ੍ਰਸ਼ਾਸ਼ਕ, ਆਗੂ ਵਜੋਂ ਅੱਗੇ ਵੱਧ ਰਿਹਾ ਹੈ, ਨਿਸ਼ਚਿਤ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਵੱਲ ਅੱਗੇ ਵੱਧਦਾ ਵਿਖਾਈ ਦੇ ਰਿਹਾ ਹੈ।

(*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.


_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

 

'ਕਿਥੇ ਹੈ ਉਹ ਲੋਕਤੰਤਰ' ਜਿਸ ਦੀ ਦੁਹਾਈ ਦਿੱਤੀ ਜਾਂਦੀ ਏ?


ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment by: ਸਾਹਿਬ ਸਿੰਘ

ਦਰਬਾਰਾ ਸਿੰਘ ਕਾਹਲੋਂ ਬਾਦਲ ਦਾ ਕਰਜ਼ਾ ਉਤਾਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਨੇੜੇ ਨਹੀਂ ਲਾਇਆ, ਇਸ ਲਈ ਗੁੱਸਾ ਕੱਢ ਰਿਹਾ ਹੈ।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER