ਵਿਚਾਰ
ਖੁਸ਼ਵੰਤ ਸਿੰਘ ਦੀਆਂ ਨਜ਼ਰਾਂ ਵਿੱਚ ਅਜੋਕੇ ਸਿੱਖ ਤੇ ਸੱਚਾਈ
ਪੰਜ ਤਾਰਾ ਹੋਟਲ, ਧਾਰਮਿਕ ਸੈਮੀਨਾਰ, ਸਿੱਖ ਬੁਧੀਜੀਵੀ ਤੇ ਸ਼ਰਾਬ ਦੇ ਜਾਮ
- ਜਸਵੰਤ ਸਿੰਘ 'ਅਜੀਤ'
ਪੰਜ ਤਾਰਾ ਹੋਟਲ, ਧਾਰਮਿਕ ਸੈਮੀਨਾਰ, ਸਿੱਖ ਬੁਧੀਜੀਵੀ ਤੇ ਸ਼ਰਾਬ ਦੇ ਜਾਮ



ਅੱਜ ਜਦੋਂ ਅਚਾਨਕ ਹੀ ਮੇਜ਼ ਦੀ ਹੇਠਲੀ ਦਰਾਜ਼ ਖੋਲ੍ਹ, ਉਸ ਵਿੱਚ ਰੱਖੇ ਪੁਰਾਣੇ ਕਾਗਜ਼ਾਂ ਅਤੇ ਹੋਰ ਅਖਬਾਰੀ ਕਟਿੰਗਾਂ ਦੀਆਂ ਫਾਈਲਾਂ ਦੀ ਫੋਲਾਫਾਲੀ ਕੀਤੀ ਤਾਂ ਉਨ੍ਹਾਂ ਵਿੱਚੋਂ ਇੱਕ ਬਹੁਤ ਹੀ ਪੁਰਾਣੀ ਅਜਿਹੀ ਅਖ਼ਬਾਰੀ ਕਟਿੰਗ ਨਜ਼ਰੀਂ ਪੈ ਗਈ, ਜਿਸ ਵਿੱਚ ਅੰਤਰ-ਰਾਸ਼ਟਰੀ ਪ੍ਰਸਿੱਧੀ-ਪ੍ਰਾਪਤ ਲੇਖਕ ਖੁਸ਼ਵੰਤ ਸਿੰਘ ਦਾ ਇਕ ਮਜ਼ਮੂਨ ਛਪਿਆ ਹੋਇਆ ਸੀ। ਇਸ ਮਜ਼ਮੂਨ ਵਿਚ ਉਨ੍ਹਾਂ ਦੇਸ਼ ਦੀਆਂ ਦੋ ਸਭ ਤੋਂ ਛੋਟੀਆਂ ਘੱਟ-ਗਿਣਤੀਆਂ (ਇਸਾਈਆਂ ਅਤੇ ਸਿੱਖਾਂ) ਦੀ ਦੇਸ਼ ਵਿਚਲੀ ਆਬਾਦੀ ਦਾ ਜ਼ਿਕਰ ਕਰਦਿਆਂ, ਦੋਹਾਂ ਵਲੋਂ ਸਮਾਜਕ, ਵਿਦਿਅਕ, ਆਰਥਕ, 'ਭ੍ਰਿਸ਼ਟਾਚਾਰਕ' ਤੇ 'ਅਪਰਾਧਕ' ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਤੁਲਨਾ ਕੀਤੀ ਹੋਈ ਸੀ।

ਉਨ੍ਹਾਂ ਆਪਣੇ ਇਸ ਮਜ਼ਮੂਨ ਵਿਚ ਦੱਸਿਆ ਸੀ ਕਿ ਦੇਸ਼ ਵਿਚ ਇਸਾਈਆਂ ਦੀ ਆਬਾਦੀ ਕੇਵਲ ਤਿੰਨ ਪ੍ਰਤੀਸ਼ਤ ਹੈ ਤੇ ਉਹ ਸੌ ਪ੍ਰਤੀਸ਼ਤ ਹੀ ਪੜ੍ਹੇ-ਲਿਖੇ ਹਨ। ਆਪਣੀ ਸਿਹਤ-ਸੰਭਾਲ ਦੇ ਮਾਮਲੇ ਵਿਚ ਵੀ ਉਹ ਬਹੁਤ ਚੇਤੰਨ ਹਨ। ਵਿਦਿਆ ਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਦੇਣ ਹੈ। ਇਥੋਂ ਤਕ ਕਿ ਵੱਡੇ-ਵੱਡੇ ਸਮਰਥਾਵਾਨ ਆਰੀਆ ਸਮਾਜੀ ਤੇ ਸਿੱਖ ਆਗੂ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਦਾਖਲ ਕਰਵਾਉਣ ਦੀ ਬਜਾਏ, ਉਨ੍ਹਾਂ ਦੀਆਂ ਵਿਦਿਅਕ ਸੰਸਥਾਵਾਂ ਵਿਚ ਦਾਖਲ ਕਰਵਾਉਣਾ ਫਖਰ ਦੀ ਗੱਲ ਸਮਝਦੇ ਹਨ। ਅਪਰਾਧੀਕਰਣ ਤੇ ਭ੍ਰਿਸ਼ਟਾਚਾਰ ਦੀਆਂ ਬੁਰਾਈਆਂ ਵਿਚ ਉਨ੍ਹਾਂ ਦੀ ਲਿਪਤਤਾ ਬਹੁਤ ਹੀ ਘੱਟ ਅੰਕੀ ਗਈ ਹੈ। ਉਨ੍ਹਾਂ ਵਿੱਚ ਸਰਮਾਏਦਾਰ ਮੰਨੇ ਜਾਂਦੇ ਵਿਅਕਤੀ ਵੀ ਟਾਵੇਂ-ਟਾਵੇਂ ਹੀ ਹਨ। ਸਰਕਾਰੀ ਅਦਾਰਿਆਂ ਅਤੇ ਵਪਾਰਕ ਸੰਸਥਾਵਾਂ ਵਿਚ ਉਨ੍ਹਾਂ ਦੀ ਪੁੱਛਗਿੱਛ ਦੂਜਿਆਂ ਨਾਲੋਂ ਕਿਤੇ ਬਹੁਤ ਵਧੇਰੇ ਹੈ, ਉਨ੍ਹਾਂ ਦੇ ਚੰਗੇ ਪੜ੍ਹੇ-ਲਿਖੇ ਹੋਣ, ਉਨ੍ਹਾਂ ਦੀ ਸਾਫ-ਸੁਥਰੀ ਛਵੀ ਤੇ ਪ੍ਰਬੰਧਕੀ ਮਾਮਲਿਆਂ ਵਿਚ ਉਨ੍ਹਾਂ ਦੀ ਨਿਪੁੰਨਤਾ ਨੂੰ ਵਧੇਰੇ ਮਾਨਤਾ ਦਿਤੀ ਜਾਂਦੀ ਹੈ।
----------
ਇਹ ਸੁਆਲ ਉਠਣਾ ਸੁਭਾਵਕ ਹੈ ਕਿ ਆਖਿਰ ਇਸ ਵਿਦਵਾਨ ਨੇ ਸਿੱਖਾਂ ਵਿਚਲੀਆਂ ਕਿਹੜੀਆਂ ਕਮਜ਼ੋਰੀਆਂ ਵੇਖੀਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਉਸ ਨੂੰ ਸਿੱਖਾਂ ਦੇ ਸੰਬੰਧ ਵਿਚ ਇਹ ਰਾਏ ਬਣਾਉਣ 'ਤੇ ਮਜਬੂਰ ਹੋਣਾ ਪਿਆ?
----------
ਆਪਣੇ ਇਸੇ ਮਜ਼ਮੂਨ ਵਿਚ ਉਨ੍ਹਾਂ ਸਿੱਖਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਦੇਸ਼ ਵਿਚ ਇਨ੍ਹਾਂ ਦੀ ਆਬਾਦੀ ਕੇਵਲ ਦੋ ਪ੍ਰਤੀਸ਼ਤ ਹੈੇ, ਜੋ ਇਸਾਈਆਂ ਦੀ ਆਬਾਦੀ ਨਾਲੋਂ ਇਕ ਪ੍ਰਤੀਸ਼ਤ ਘੱਟ ਹੈ। ਘੱਟ-ਗਿਣਤੀਆਂ ਵਿਚੋਂ ਇਹ ਸਭ ਤੋਂ ਵੱਧ ਅਮੀਰ ਮੰਨੀ ਜਾਂਦੀ ਹੈ। ਇਨ੍ਹਾਂ ਵਿਚ ਪੜ੍ਹੇ-ਲਿਖੇ ਮਾਤਰ ਤੀਹ ਪ੍ਰਤੀਸ਼ਤ ਹਨ। ਇਨ੍ਹਾਂ ਵਿਚ ਕ੍ਰਾਈਮ-ਭਾਵਨਾ ਅਤੇ ਹਿੰਸਕ ਪ੍ਰਵਿਰਤੀ ਸਭ ਤੋਂ ਵੱਧ ਹੋਣ ਦੀ ਚਰਚਾ ਹੁੰਦੀ ਰਹਿੰਦੀ ਹੈ। ਗੁਰੂ ਆਸ਼ੇ ਦੇ ਵਿਰੁੱਧ ਸ਼ਰਾਬ ਦਾ ਸੇਵਨ ਅਰਥਾਤ ਨਸ਼ੇ ਕਰਨ ਵਿੱਚ ਇਹ ਸਭ ਤੋਂ ਅੱਗੇ ਮੰਨੇ ਜਾਂਦੇ ਹਨ।

ਹਾਲਾਂਕਿ ਖੁਸ਼ਵੰਤ ਸਿੰਘ ਵਲੋਂ ਲਿਖੇ ਗਏ ਇਸ ਮਜ਼ਮੂਨ ਨੂੰ ਸ਼ਾਇਦ ਦਸ ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ, ਫਿਰ ਵੀ ਇਸ ਮਜ਼ਮੂਨ ਵਿੱਚ ਉਨ੍ਹਾਂ ਜੋ ਕੁਝ ਲਿਖਿਆ ਹੈ, ਭਾਵੇਂ ਉਹ ਬਹੁਤ ਹੀ ਕੌੜਾ ਤੇ ਹਜ਼ਮ ਨਾ ਹੋ ਸਕਣ ਵਾਲਾ ਹੈ, ਪਰ ਜੇ ਇਸ ਵਿੱਚ ਪ੍ਰਗਟ ਕੀਤੇ ਗਏ ਵਿਚਾਰਾਂ ਨੂੰ ਨਿਰਪੱਖਤਾ ਨਾਲ ਘੋਖਿਆ ਜਾਏ ਤਾਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਆਖਿਰ ਇਸ ਵਿਦਵਾਨ ਨੇ ਸਿੱਖਾਂ ਵਿਚਲੀਆਂ ਕਿਹੜੀਆਂ ਕਮਜ਼ੋਰੀਆਂ ਵੇਖੀਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਉਸ ਨੂੰ ਸਿੱਖਾਂ ਦੇ ਸੰਬੰਧ ਵਿਚ ਇਹ ਰਾਏ ਬਣਾਉਣ 'ਤੇ ਮਜਬੂਰ ਹੋਣਾ ਪਿਆ?

ਜਿਥੋਂ ਤਕ ਸਿੱਖਾਂ ਵਿੱਚ ਨਸ਼ਿਆਂ ਦੇ ਸੇਵਨ ਵੱਲ ਵੱਧ ਰਹੇ ਝੁਕਾਅ ਦੀ ਗੱਲ ਹੈ, ਉਸ ਸੰਬੰਧ ਵਿਚ ਇਕ ਗੱਲ ਤਾਂ ਪ੍ਰਤਖ ਹੈ ਕਿ ਅੱਜ-ਖੁੱਲ੍ਹ ਕੇ ਇਹ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਸ਼ਰਾਬ ਦੀ ਖਪਤ ਦੂਜੇ ਸੂਬਿਆਂ ਨਾਲੋਂ ਕਿਤੇ ਵੱਧ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਖ ਨੌਜਵਾਨ ਬੜੀ ਤੇਜ਼ੀ ਨਾਲ ਸਿੱਖੀ ਵਿਰਸੇ ਨਾਲੋਂ ਟੁੱਟ, ਨਾ ਕੇਵਲ ਸਿੱਖੀ-ਸਰੂਪ ਨੂੰ ਹੀ ਤਿਲਾਂਜਲੀ ਦਿੰਦੇ ਜਾ ਰਹੇ ਹਨ, ਸਗੋਂ ਨਸ਼ਿਆਂ ਦਾ ਸ਼ਿਕਾਰ ਹੋ, ਆਪਣੀ ਜਵਾਨੀ ਵੀ ਬਰਬਾਦ ਕਰ ਰਹੇ ਹਨ।
----------
ਅੱਜ ਦੇ ਸਿੱਖ-ਆਗੂਆਂ ਨੇ ਨਿਜ-ਸੁਆਰਥ ਅਧੀਨ ਆਮ ਸਿੱਖਾਂ ਨੂੰ, ਸਿੱਖੀ ਦੇ ਮੂਲ ਆਦਰਸ਼ਾਂ ਤੋਂ ਭਟਕਾ ਇਤਨੀ ਦੂਰ ਧੱਕ ਦਿਤਾ ਹੈ ਕਿ ਉਨ੍ਹਾਂ ਨੂੰ ਸਿੱਖੀ ਦੇ ਉਨ੍ਹਾਂ ਆਦਰਸ਼ਾਂ ਦੀ ਸੋਝੀ ਤਕ ਨਹੀਂ ਰਹਿ ਗਈ ਹੋਈ, ਜਿਨ੍ਹਾਂ ਦੀਆਂ ਨੀਹਾਂ ਤੇ ਗੁਰੂ ਸਾਹਿਬਾਨ ਨੇ ਸਿੱਖੀ ਦੇ ਮਹੱਲ ਦੀ ਉਸਾਰੀ ਕੀਤੀ ਤੇ ਜਿਨ੍ਹਾਂ ਦੀ ਰੱਖਿਆ ਲਈ ਉਨ੍ਹਾਂ ਸ਼ਹਾਦਤਾਂ ਦਿੱਤੀਆਂ।
----------
ਇਸ ਸੰਬੰਧ ਵਿਚ ਇਥੇ ਜੇ ਇੱਕ ਘਟਨਾ ਦਾ ਜ਼ਿਕਰ ਕੀਤਾ ਜਾਏ ਤਾਂ ਉਹ ਕੁਥਾਉਂ ਨਹੀਂ ਹੋਵੇਗਾ। ਕੁਝ ਸਮਾਂ ਪਹਿਲਾਂ ਦੀ ਹੀ ਗੱਲ ਹੈ, ਕਿ ਇਕ ਅੰਤਰ-ਰਾਸ਼ਟਰੀ ਸਿੱਖ ਜਥੇਬੰਦੀ ਵਲੋਂ ਦਿੱਲੀ ਦੇ ਇਕ ਪੰਜ ਤਾਰਾ ਹੋਟਲ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਈ ਸਿੱਖ ਪਤਵੰਤਿਆਂ ਤੋਂ ਇਲਾਵਾ ਗੈਰ-ਸਿੱਖ ਰਾਸ਼ਟਰੀ ਅਤੇ ਵਿਦੇਸ਼ੀ ਪਤਵੰਤੇ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਸਨ। ਉਸ ਸਮਾਗਮ ਵਿੱਚ ਸਿੱਖ ਬੁਧੀ-ਜੀਵੀਆਂ ਅਤੇ ਗੈਰ-ਸਿੱਖ ਦੇਸ਼ੀ ਤੇ ਵਿਦੇਸ਼ੀ ਪਤਵੰਤਿਆਂ ਨੇ ਗੁਰੂ ਸਾਹਿਬ ਦੇ ਜੀਵਨ-ਕਾਰਜਾਂ ਤੇ ਕੁਰਬਾਨੀਆਂ ਦੀ ਗੱਲ ਕਰਦਿਆਂ ਸਿੱਖ ਧਰਮ ਦੀਆਂ ਮਰਿਆਦਾਵਾਂ ਤੇ ਮਾਨਤਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਥੋਂ ਤਕ ਕਿਹਾ ਗਿਆ ਕਿ ਜੇ ਸੰਸਾਰ ਗੁਰੂ ਸਾਹਿਬ ਦੇ ਦਰਸਾਏ ਮਾਰਗ ਨੂੰ ਅਪਨਾ ਲਏ ਤਾਂ ਉਹ ਸਵਰਗ ਬਣ ਸਕਦਾ ਹੈ।

ਸਮਾਗਮ ਤੋਂ ਬਾਅਦ ਜਿਸ ਖਾਣੇ ਦਾ ਆਯੋਜਨ ਕੀਤਾ ਗਿਆ, ਉਸ ਵਿਚ ਸ਼ਰਾਬ ਦੀਆਂ ਵੰਨ-ਸੁਵੰਨੀਆਂ ਕਿਸਮਾਂ ਦਾ ਇੱਕ ਕਾਊਂਟਰ ਵੀ ਸੀ ਅਤੇ ਵੇਟਰ ਵੀ ਉਨ੍ਹਾਂ ਦੇ ਪੈੱਗ ਬਣਾ ਟਰੇਆਂ ਵਿਚ ਸਜਾ, ਇੱਕ-ਇੱਕ ਪਾਸ ਪਹੁੰਚਾ ਰਹੇ ਸਨ। ਦੇਸ਼ੀ ਤੇ ਵਿਦੇਸ਼ੀ ਮਹਿਮਾਨ ਤਾਂ ਇਹ ਪੈੱਗ ਬੜੇ ਸਲੀਕੇ ਨਾਲ ਲੈ ਰਹੇ ਸਨ। ਪਰ ਸਿੱਖ ਪਤਵੰਤੇ ਤੇ ਬੁਧੀਜੀਵੀ ਤਾਂ ਇਹ ਪੈੱਗ ਇਉਂ ਡਕਾਰ ਰਹੇ ਸਨ, ਜਿਵੇਂ ਉਨ੍ਹਾਂ ਨੂੰ ਪਹਿਲੀ ਵਾਰ ਇਹ ਮੌਕਾ ਨਸੀਬ ਹੋਇਆ ਹੋਵੇ। ਜਦੋਂ ਅਜਿਹਾ ਕਰ ਰਹੇ ਇਕ ਸਿੱਖ ਬੁਧੀਜੀਵੀ ਨਾਲ, ਕੁਝ ਹੀ ਸਮਾਂ ਪਹਿਲਾਂ ਉਸ ਵਲੋਂ ਕੀਤੇ ਗਏ ਸਿੱਖੀ ਦੀਆਂ ਮਾਨਤਾਵਾਂ ਦੇ ਜ਼ਿਕਰ ਦਾ ਹਵਾਲਾ ਦਿੰਦਿਆਂ, ਉਸ ਦੇ ਇਸ ਕਿਰਦਾਰ ਦੀ ਗੱਲ ਕੀਤੀ ਤਾਂ ਉਸ ਬਹੁਤ ਹੀ 'ਦਲੇਰੀ' ਨਾਲ ਕਿਹਾ ਕਿ ਸਮਾਂ ਬਦਲ ਗਿਆ ਹੈ ਸਾਹਿਬ, ਸਮੇਂ ਦੇ ਬਦਲਣ ਨਾਲ ਸਿੱਖੀ ਵਿੱਚ 'ਇਤਨੀ-ਕੁ'ਪੀ ਲੈਣ ਦੀ ਖੁਲ੍ਹ ਤਾਂ ਮਿਲਣੀ ਹੀ ਚਾਹੀਦੀ ਹੈ।

ਜਿਥੋਂ ਤਕ ਸਿੱਖਾਂ ਦੇ ਭ੍ਰਿਸ਼ਟਚਾਰ ਵਿੱਚ ਲਿਪਤ ਹੋਣ ਦੀ ਚੱਲ ਰਹੀ ਚਰਚਾ ਦੀ ਗੱਲ ਹੈ, ਉਸ ਦੇ ਸੰਬੰਧ 'ਚ ਕੁਝ ਵੀ ਕਹਿਣ ਦੀ ਬਜਾਏ ਰੋਜ਼ਾਨਾ ਅਖ਼ਬਾਰਾਂ ਚੁੱਕ, ਵੇਖ ਲਉ। ਸਿੱਖ ਆਪ ਹੀ ਆਏ ਦਿਨ ਇਹ ਬਿਆਨ ਦੇ ਸਾਬਤ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਧਰਮ-ਅਸਥਾਨ ਅਤੇ ਵਿਦਿਅਕ ਅਦਾਰੇ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹੋਏ ਹਨ। ਜੇ ਸਿੱਖੀ ਦੇ ਪੈਰੋਕਾਰ ਆਪ ਹੀ ਇਹ ਦਾਅਵਾ ਕਰਨ ਕਿ ਸਿੱਖੀ ਤੇ ਵਿਦਿਆ ਦੇ ਸੋਮੇ ਹੀ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹਨ ਤਾਂ ਫਿਰ ਕੌਣ ਮੰਨੇਗਾ ਕਿ ਸਿੱਖਾਂ ਦੀ ਕੋਈ ਵੀ ਸੰਸਥਾ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਸਕਦੀ ਹੈ?
----------
ਜੇ ਸਿੱਖੀ ਦੇ ਪੈਰੋਕਾਰ ਆਪ ਹੀ ਇਹ ਦਾਅਵਾ ਕਰਨ ਕਿ ਸਿੱਖੀ ਤੇ ਵਿਦਿਆ ਦੇ ਸੋਮੇ ਹੀ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹਨ ਤਾਂ ਫਿਰ ਕੌਣ ਮੰਨੇਗਾ ਕਿ ਸਿੱਖਾਂ ਦੀ ਕੋਈ ਵੀ ਸੰਸਥਾ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਸਕਦੀ ਹੈ?
----------
ਸਚਾਈ ਤਾਂ ਇਹੀ ਹੈ ਕਿ ਅੱਜ ਦੇ ਸਿੱਖ-ਆਗੂਆਂ ਨੇ ਨਿਜ-ਸੁਆਰਥ ਅਧੀਨ ਆਮ ਸਿੱਖਾਂ ਨੂੰ, ਸਿੱਖੀ ਦੇ ਮੂਲ ਆਦਰਸ਼ਾਂ ਤੋਂ ਭਟਕਾ ਇਤਨੀ ਦੂਰ ਧੱਕ ਦਿਤਾ ਹੈ ਕਿ ਉਨ੍ਹਾਂ ਨੂੰ ਸਿੱਖੀ ਦੇ ਉਨ੍ਹਾਂ ਆਦਰਸ਼ਾਂ ਦੀ ਸੋਝੀ ਤਕ ਨਹੀਂ ਰਹਿ ਗਈ ਹੋਈ, ਜਿਨ੍ਹਾਂ ਦੀਆਂ ਨੀਹਾਂ ਤੇ ਗੁਰੂ ਸਾਹਿਬਾਨ ਨੇ ਸਿੱਖੀ ਦੇ ਮਹੱਲ ਦੀ ਉਸਾਰੀ ਕੀਤੀ ਤੇ ਜਿਨ੍ਹਾਂ ਦੀ ਰੱਖਿਆ ਲਈ ਉਨ੍ਹਾਂ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਤੋਂ ਪਿਛੋਂ ਸਿੱਖ-ਪਰਵਾਨਿਆਂ ਨੇ ਵੀ ਉਨ੍ਹਾਂ ਆਦਰਸ਼ਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਘੱਟ ਨਹੀਂ ਸਨ ਕੁਰਬਾਨ ਕੀਤੀਆਂ। ਅੱਜ ਤਾਂ ਸਿਖਾਂ ਦੇ ਸਾਹਮਣੇ ਇਨ੍ਹਾਂ ਆਗੂਆਂ ਵਲੋਂ ਇਕੋ ਗੱਲ ਪਰੋਸ ਕੇ ਰੱਖ ਦਿੱਤੀ ਗਈ ਹੋਈ ਹੈ ਕਿ ਇਨ੍ਹਾਂ ਆਦਰਸ਼ਾਂ ਤੇ ਕੁਰਬਾਨੀਆਂ ਨੂੰ ਹਰ ਸਵੇਰੇ-ਸ਼ਾਮ ਅਰਦਾਸ ਕਰ, ਦੁਹਰਾ ਲਿਆ ਕਰੋ। ਨਾ ਤਾਂ ਇਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਤੇ ਨਾ ਹੀ ਇਨ੍ਹਾਂ ਨੂੰ ਯਾਦ ਰੱਖਣ ਦੀ। ਜੇ ਕੋਈ ਇਨ੍ਹਾਂ ਕੁਰਬਾਨੀਆਂ ਨੂੰ ਭੁਲਾ, ਸਿੱਖੀ ਦੀਆਂ ਸਥਾਪਤ ਮਰਿਆਦਾਵਾਂ, ਪਰੰਪਰਾਵਾਂ ਤੋਂ ਭਟਕ ਜਾਣ ਦੀ ਗੱਲ ਉਨ੍ਹਾਂ ਨੂੰ ਯਾਦ ਕਰਾਏ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਸਲਾਹ ਦੇਵੇ, ਲੱਠ ਲੈ, ਉਸ ਦੇ ਗਲ ਪੈ ਜਾਉ।

…ਅਤੇ ਅੰਤ ਵਿੱਚ : ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਵੀ ਸਿੱਖਾਂ ਵਿਚ ਬੜੀਆਂ ਹੀ ਸੂਝਵਾਨ, ਸਿਆਣੀਆਂ ਤੇ ਸਿੱਖੀ ਜੀਵਨ ਵਿਚ ਪਰਪੱਕ ਸ਼ਖਸੀਅਤਾਂ ਹਨ, ਜੋ ਆਪੋ-ਆਪਣੇ ਪਧਰ 'ਤੇ ਬਿਨਾਂ ਕਿਸੇ ਸਹਾਇਤਾ ਤੇ ਸਹਿਯੋਗ ਦੇ ਸਿੱਖ ਬਚਿਆਂ ਨੂੰ ਸਿੱਖੀ ਜੀਵਨ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਹ ਸ਼ਖ਼ਸੀਅਤਾਂ ਪ੍ਰਚਾਰ ਤੋਂ ਦੂਰ ਰਹਿ ਆਪਣਾ ਕੰਮ ਕਰਨ ਵਿਚ ਹੀ ਆਪਣੇ ਮਨੋਰਥ ਦੀ ਸਿੱਧੀ ਸਵੀਕਾਰਦੀਆਂ ਹਨ।

ਜਦੋਂ ਇਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਲੋਂ ਕੀਤੀ ਜਾ ਰਹੀ ਸੇਵਾ ਨੂੰ ਪ੍ਰਚਾਰ ਰਾਹੀਂ ਲੋਕਾਂ ਤਕ ਪਹੁੰਚਾਇਆ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਤੋਂ ਪ੍ਰੇਰਨਾ ਲੈ ਕਈ ਹੋਰ ਇਸ ਪਾਸੇ ਜੁਟ ਸਕਣ, ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਦੇ ਕੰਮ ਦੇ ਪ੍ਰਚਾਰ ਤੋਂ ਕਿੰਨੇ-ਕੁ ਲੋਕੀ ਪ੍ਰੇਰਨਾ ਲੈਣਗੇ, ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਜਦੋਂ ਉਨ੍ਹਾਂ ਦੀ ਇਸ ਨਿਮਾਣੀ ਜਿਹੀ ਸੇਵਾ ਦਾ ਪ੍ਰਚਾਰ ਹੋਇਆ ਤੇ ਕੁਝ ਇਕ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਦੇ ਦਿਲ 'ਚ ਹੰਕਾਰ ਦੀ ਭਾਵਨਾ ਜ਼ਰੂਰ ਉਜਾਗਰ ਹੋ ਜਾਇਗੀ ਤੇ ਉਹ ਵੀ ਆਪਣੇ ਆਸ਼ੇ ਤੇ ਮਨੋਰਥ ਤੋਂ ਥਿੜਕ ਜਾਣਗੇ ਤੇ ਸਵੇਰੇ ਉਠ ਅਖਬਾਰਾਂ ਦੇ ਪੰਨੇ ਫਰੋਲਣ ਲੱਗ ਪੈਣਗੇ। ਇਸ ਕਰਕੇ ਉਨ੍ਹਾਂ ਨੂੰ ਅਜਿਹੇ ਪ੍ਰਚਾਰ ਤੋਂ ਦੂਰ ਹੀ ਰਹਿਣ ਦਿੱਤਾ ਜਾਏ, ਜੋ ਉਨ੍ਹਾਂ ਨੂੰ ਆਪਣੇ ਮਨੋਰਥ ਤੋਂ ਭਟਕਾਉਣ ਦਾ ਆਧਾਰ ਬਣ ਸਕਦਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER