ਵਿਚਾਰ
ਵਾਅਦਿਆਂ ਦਾ ਵਫ਼ਾ ਹੋਣਾ ਅਜੇ ਬਾਕੀ
ਮੋਦੀ ਸਰਕਾਰ ਬਨਾਮ 'ਅੱਛੇ ਦਿਨ'
- ਰਾਜਕੁਮਾਰ ਸਿੰਘ
ਮੋਦੀ ਸਰਕਾਰ ਬਨਾਮ 'ਅੱਛੇ ਦਿਨ'



ਸਮੇਂ ਦੀ ਤੁਲਨਾ ਮੁੱਠੀ ਵਿੱਚੋਂ ਫਿਸਲਦੀ ਰੇਤ ਨਾਲ ਕਿਉਂ ਕੀਤੀ ਗਈ ਹੈ, ਇਸ ਦਾ ਅਹਿਸਾਸ ਫਿਲਹਾਲ ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਤੋਂ ਬਿਹਤਰ ਸ਼ਾਇਦ ਕਿਸੇ ਹੋਰ ਨੂੰ ਨਹੀਂ ਹੋ ਸਕਦਾ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਤੂ ਰੱਥ ਉੱਤੇ ਸਵਾਰ ਹੋ ਕੇ ਕੇਂਦਰ ਦੀ ਸੱਤਾ 'ਤੇ ਕਾਬਜ ਹੋਏ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਨੂੰ ਸ਼ਾਇਦ ਹੁਣ ਅਹਿਸਾਸ ਹੋ ਰਿਹਾ ਹੈ ਕਿ ਚਾਰ ਸਾਲ ਕਦੋਂ ਗੁਜ਼ਰ ਗਏ, ਪਤਾ ਹੀ ਨਹੀਂ ਲੱਗਿਆ। 

ਤਿੰਨ ਦਹਾਕੇ ਬਾਅਦ ਲੋਕ ਸਭਾ ਵਿੱਚ ਆਪਣੇ ਦਮ 'ਤੇ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਦਾ ਗਰਾਫ ਬੇਸ਼ੱਕ ਇਨ੍ਹਾਂ ਚਾਰ ਸਾਲਾਂ ਵਿੱਚ ਬਹੁਤ ਰਫ਼ਤਾਰ ਨਾਲ ਵਧਿਆ-ਚੜ੍ਹਿਆ ਹੈ, ਪਰ ਸੱਤਾ ਦੀ ਚੌਥੀ ਵਰ੍ਹੇਗੰਢ ਤੋਂ ਹਫ਼ਤੇ ਭਰ ਪਹਿਲਾਂ ਹੀ ਕਰਨਾਟਕ ਵਿੱਚ ਮਿਲੀ ਹਾਰ ਤੋਂ ਉਸ ਦੀਆਂ ਸੀਮਾਵਾਂ ਇੱਕ ਵਾਰ ਫਿਰ ਉਜਾਗਰ ਹੋ ਗਈਆਂ ਹਨ। 
----------
'ਨੋਟਬੰਦੀ' ਨੂੰ ਹਰ ਮਰਜ਼ ਦੀ ਦਵਾਈ ਦੱਸ ਕੇ ਆਮ ਆਦਮੀ ਦੁਆਰਾ ਐਮਰਜੈਂਸੀ ਲਈ ਕੀਤੀ ਗਈ ਬਚਤ ਵੀ ਕਢਵਾ ਕੇ ਬੈਂਕਾਂ ਵਿੱਚ ਜਮ੍ਹਾਂ ਕਰਵਾ ਲਈ, ਪਰ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਫਰਾਰ ਹੋਏ ਵਿਜੈ ਮਾਲਿਆ ਅਤੇ ਨੀਰਵ ਮੋਦੀ ਵਰਗੇ ਦੋਸ਼ੀ ਅੱਜ ਵੀ ਪਹੁੰਚ ਤੋਂ ਬਹੁਤ ਦੂਰ ਹਨ।
----------
ਜ਼ਰਾ ਸਾਲ 1996 ਯਾਦ ਕਰੋ। ਲੋਕ ਸਭਾ ਚੋਣਾਂ ਵਿੱਚ ਭਾਜਪਾ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਉੱਭਰੀ ਸੀ। ਇਸ ਨਾਤੇ ਤਤਕਾਲੀਨ ਰਾਸ਼ਟਰਪਤੀ ਨੇ ਭਾਜਪਾ ਸੰਸਦੀ ਦਲ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਵਾਈ ਸੀ। ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਵਰਗੀਆਂ ਵਿਰਾਟ ਸਖ਼ਸ਼ੀਅਤਾਂ ਅਤੇ ਪਾਰਟੀ ਸੀਮਾਵਾਂ ਤੋਂ ਪਾਰ ਮਨਜ਼ੂਰੀ ਦੇ ਬਾਵਜੂਦ ਵਾਜਪਾਈ ਬਹੁਮਤ ਲਈ ਜ਼ਰੂਰੀ ਸਮਰਥਨ ਨਹੀਂ ਜੁਟਾ ਸਕੇ ਸਨ। ਨਤੀਜੇ ਵਜੋਂ ਲੋਕ ਸਭਾ ਵਿੱਚ ਵਿਸ਼ਵਾਸ ਮੱਤ 'ਤੇ ਮਤਦਾਨ ਤੋਂ ਪਹਿਲਾਂ ਹੀ ਉਹ ਇੱਕ ਭਾਵੁਕ ਭਾਸ਼ਣ ਦੇ ਕੇ ਰਾਸ਼ਟਰਪਤੀ ਨੂੰ ਅਸਤੀਫ਼ਾ ਦੇ ਆਏ ਸਨ।

ਕੀ ਪਿਛਲੀ 19 ਮਈ ਨੂੰ ਬੈਂਗਲੁਰੂ ਵਿੱਚ ਉਸੀ ਘਟਨਾ ਨੂੰ ਦੁਹਰਾਇਆ ਗਿਆ? ਇਸ ਸੁਭਾਵਿਕ ਸਵਾਲ ਦਾ ਜਵਾਬ ਇੰਨਾ ਆਸਾਨ ਨਹੀਂ ਹੈ। ਪਹਿਲੀ ਨਜ਼ਰ ਵਿੱਚ ਸਮਾਨਤਾ ਦੇ ਬਾਵਜੂਦ ਦੋਵਾਂ ਘਟਨਾਵਾਂ ਵਿੱਚ ਕਾਫੀ ਅੰਤਰ ਹੈ।

ਉਦੋਂ ਕਾਂਗਰਸ ਸ਼ਾਸਨ ਕਾਲ ਵਿੱਚ ਰਾਸ਼ਟਰਪਤੀ ਬਣੇ ਡਾ.ਸ਼ੰਕਰ ਦਿਆਲ ਸ਼ਰਮਾ ਨੇ ਸੰਵਿਧਾਨਕ ਪ੍ਰਬੰਧਾਂ ਅਤੇ ਪਰੰਪਰਾਵਾਂ ਦੇ ਆਧਾਰ 'ਤੇ ਸਭ ਤੋਂ ਵੱਡੇ ਦਲ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਸੀ। ਪਰ ਹੁਣ ਕਰਨਾਟਕ ਵਿੱਚ ਭਾਜਪਾ ਸ਼ਾਸਨ ਕਾਲ ਵਿੱਚ ਹੀ ਰਾਜਪਾਲ ਬਣੇ ਵਜੂਭਾਈ ਵਾਲਾ ਨੇ ਬਹੁਮਤ ਦੇ ਸਪਸ਼ਟ ਅੰਕੜਿਆਂ ਦੇ ਬਾਵਜੂਦ ਕਾਂਗਰਸ-ਜਨਤਾ ਦਲ (ਐੱਸ) ਦੇ ਦਾਅਵੇ ਨੂੰ ਦਰਕਿਨਾਰ ਕਰਦੇ ਹੋਏ, ਸਭ ਤੋਂ ਵੱਡੇ ਦਲ ਦੇ ਨੇਤਾ ਦੇ ਰੂਪ ਵਿੱਚ ਭਾਜਪਾ ਦੇ ਬੀ.ਐਸ. ਯੇਦੀਯੁਰੱਪਾ ਨੂੰ ਨਾ ਸਿਰਫ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਵਾ ਦਿੱਤੀ, ਸਗੋਂ ਬਹੁਮਤ ਸਾਬਤ ਕਰਨ ਲਈ 15 ਦਿਨ ਲੰਮਾ ਸਮਾਂ ਵੀ ਦੇ ਦਿੱਤਾ।
----------
15 ਲੱਖ ਰੁਪਏ ਖਾਤੇ ਵਿੱਚ ਜਮ੍ਹਾਂ ਕਰਾਉਣ ਨੂੰ ਤਾਂ ਖੁਦ ਅਮਿਤ ਸ਼ਾਹ ਨੇ ਚੁਣਾਵੀ ਜੁਮਲਾ ਦੱਸ ਦਿੱਤਾ ਸੀ। ਵਿਦੇਸ਼ਾਂ ਵਿੱਚੋਂ 100 ਦਿਨਾਂ ਵਿੱਚ ਲਿਆਇਆ ਜਾਣ ਵਾਲਾ ਕਾਲਾ ਧਨ, ਚਾਰ ਸਾਲਾਂ ਬਾਅਦ ਵੀ 'ਮ੍ਰਿਗ ਤ੍ਰਿਸ਼ਨਾ' ਹੀ ਬਣਿਆ ਹੋਇਆ ਹੈ।
----------
ਬੇਸ਼ੱਕ ਇੱਕ-ਦੂਜੇ ਵਿਰੁੱਧ ਚੋਣ ਲੜਨ ਵਾਲੇ ਕਾਂਗਰਸ-ਜਨਤਾ ਦਲ (ਐੱਸ) ਦਾ ਇਹ ਚੋਣ ਬਾਅਦ ਗਠਜੋੜ ਸੱਤਾ ਲਾਲਚ ਅਤੇ ਮੌਕੇ ਦਾ ਲਾਭ ਉਠਾਉਣ ਦੀ ਹੀ ਉਦਾਹਰਨ ਹੈ, ਪਰ ਰਾਜਪਾਲ ਦਾ ਕੰਮ ਨੈਤਿਕਤਾ ਦੇ ਪ੍ਰਮਾਣ ਪੱਤਰ ਵੰਡਣਾ ਨਹੀਂ ਸਗੋਂ ਬਹੁਮਤ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਆਪਣੀ ਬੁੱਧੀ ਨਾਲ ਸੰਵਿਧਾਨ ਅਨੁਸਾਰ ਫੈਸਲਾ ਕਰਨਾ ਹੈ।

ਰਾਜਪਾਲ ਨੇ ਕਿਸ ਆਧਾਰ ਉੱਤੇ ਕਿਵੇਂ ਦਾ ਫੈਸਲਾ ਲਿਆ, ਇਹ ਪਹਿਲਾਂ ਸਰਵਉੱਚ ਅਦਾਲਤ ਦੇ ਦਖਲ ਦੇਣ ਅਤੇ ਫਿਰ ਵਿਸ਼ਵਾਸ ਮੱਤ ਤੋਂ ਪਹਿਲਾਂ ਹੀ ਯੇਦੀਯੁਰੱਪਾ ਦੇ ਅਸਤੀਫ਼ੇ ਤੋਂ ਹੀ ਸਾਫ਼ ਹੋ ਗਿਆ।

ਕਰਨਾਟਕ ਦੀ ਸੱਤਾ ਤੋਂ ਬੇਆਬਰੂ ਵਿਦਾਈ, ਯੇਦੀਯੁਰੱਪਾ ਤੋਂ ਵੱਧ, ਪ੍ਰਧਾਨਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਲਈ ਇਹ ਵੱਡਾ ਝਟਕਾ ਹੈ। ਆਖਰ ਸਾਲ 2014 'ਚ 8 ਰਾਜਾਂ ਤੋਂ ਸ਼ੁਰੂ ਹੋ ਕੇ 20 ਰਾਜਾਂ ਵਿੱਚ ਸੱਤਾ ਕਾਇਮ ਕਰਨ ਦਾ 'ਸਿਹਰਾ' ਵੀ ਤਾਂ ਸਟਾਰ ਪ੍ਰਚਾਰਕ ਮੋਦੀ ਅਤੇ ਚਾਣਕਿਆ ਸ਼ਾਹ ਨੂੰ ਹੀ ਤਾਂ ਜਾਂਦਾ ਹੈ। ਫਿਰ ਨਾਕਾਮਯਾਬੀ ਅਤੇ ਅਪਮਾਨ ਵੀ ਉਨ੍ਹਾਂ ਦੇ ਹਿੱਸੇ ਆਉਣਾ ਚਾਹੀਦਾ ਹੈ।

21 ਮਈ ਦੀ ਪ੍ਰੈੱਸ ਕਾਨਫਰੰਸ ਵਿੱਚ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਪਣੇ ਵਿਧਾਇਕਾਂ ਨੂੰ ਹੋਟਲ ਵਿੱਚ ਬੰਦ ਨਾ ਕਰਦੀ ਤਾਂ ਨਤੀਜਾ ਕੁਝ ਹੋਰ ਹੁੰਦਾ, ਉਸ ਤੋਂ ਲੱਗਦਾ ਹੈ ਕਿ ਭਾਜਪਾ ਨੇ ਬਦਨਾਮੀ ਤੋਂ ਵੀ ਜ਼ਰੂਰੀ ਸਬਕ ਨਹੀਂ ਸਿੱਖਿਆ।
----------
ਹੁਣ ਤਾਂ ਕੇਂਦਰ ਸਮੇਤ ਦੇਸ਼ ਦੇ ਤਿੰਨ-ਚੌਥਾਈ ਹਿੱਸੇ ਵਿੱਚ ਭਾਜਪਾ ਅਤੇ ਉਸ ਦੇ ਮਿੱਤਰ ਦਲਾਂ ਦੀਆਂ ਹੀ ਸਰਕਾਰਾਂ ਹਨ। ਫਿਰ ਭਲਾ ਕਿਉਂ ਕਰਜ਼ ਵਿੱਚ ਡੁੱਬੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ? ਕਿਉਂ ਅੰਨ ਭੰਡਾਰ ਘਰਾਂ ਵਿੱਚ ਪਿਆ ਸੜ ਰਿਹਾ ਹੈ ਅਤੇ ਲੋਕ ਭੁੱਖਮਰੀ ਨਾਲ ਮਰ ਰਹੇ ਹਨ? ਕਿਉਂ ਭ੍ਰਿਸ਼ਟਾਚਾਰ ਦੀ ਜੋਕ ਹੁਣ ਵੀ ਆਮ ਆਦਮੀ ਦਾ ਖੂਨ ਚੂਸ ਰਹੀ ਹੈ?
----------
ਬੇਸ਼ੱਕ ਹਰ ਰਾਜਨੀਤਿਕ ਦਲ ਅਤੇ ਨੇਤਾ ਹੁਣ ਸੱਤਾ ਲਈ ਹੀ ਰਾਜਨੀਤੀ ਕਰਦਾ ਹੈ। ਵਿਚਾਰਧਾਰਾ, ਨੀਤੀ, ਪ੍ਰੋਗਰਾਮ ਤਾਂ ਬਸ 'ਦਿਖਾਵੇ ਦੇ ਦੰਦ' ਹੀ ਰਹਿ ਗਏ ਹਨ। ਪਰ ਅਲੱਗ ਤਰ੍ਹਾਂ ਦੇ, ਸਾਫ਼-ਸੁਥਰੇ ਰਾਜਨੀਤਕ ਸੱਭਿਆਚਾਰ ਦਾ ਸਾਧਨ ਹੋਣ ਦਾ ਦਮ ਭਰਨ ਵਾਲੀ ਭਾਜਪਾ ਕਿਵੇਂ ਸੱਤਾ ਦੀ ਅਜਿਹੀ ਅਨੈਤਿਕ ਖੇਡ ਨੂੰ ਜਾਇਜ਼ ਠਹਿਰਾ ਸਕਦੀ ਹੈ?

ਜ਼ਾਹਰ ਹੈ ਆਪਣੀ 'ਕਾਂਗਰਸ ਮੁਕਤ ਭਾਰਤ' ਮੁਹਿੰਮ ਦੀ ਜ਼ਿੱਦ ਵਿੱਚ ਭਾਜਪਾ ਸਹੀ-ਗਲਤ ਦਾ ਫਰਕ ਭੁੱਲ ਚੁੱਕੀ ਹੈ। ਇਹ ਟਿੱਪਣੀ ਕੌੜੀ ਲੱਗ ਸਕਦੀ ਹੈ ਪਰ ਇਹ ਸੱਚ ਹੈ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਭਾਜਪਾ ਨੇ ਦੇਸ਼ ਵਿੱਚ ਆਪਣੀ ਸੱਤਾ ਦਾ ਵਿਸਤਾਰ ਤਾਂ ਤਿੰਨ-ਚੌਥਾਈ ਤੋਂ ਵੀ ਜ਼ਿਆਦਾ ਕਰ ਲਿਆ ਹੈ, ਪਰ ਆਪਣੀ ਪਛਾਣ ਅਤੇ ਵਚਨਬੱਧਤਾ ਦੀ ਮਹਿੰਗੀ ਕੀਮਤ ਚੁਕਾ ਕੇ। ਬਦਨਾਮ ਕਾਂਗਰਸੀਆਂ ਨੂੰ ਨਾਲ ਲੈ ਕੇ ਵੀ 'ਕਾਂਗਰਸ ਸੱਭਿਆਚਾਰ' ਤੋਂ ਦੇਸ਼ ਨੂੰ ਅਜ਼ਾਦ ਕਰਾਉਣ ਦੀ ਆਪਣੀ ਇਹ ਸ਼ੈਲੀ ਮੋਦੀ-ਸ਼ਾਹ ਦੀ ਜੋੜੀ ਹੀ ਬਿਹਤਰ ਸਮਝ-ਸਮਝਾ ਸਕਦੀ ਹੈ।
 
ਦਰਅਸਲ 26 ਮਈ ਨੂੰ ਪੂਰਾ ਹੋਇਆ ਕੇਂਦਰੀ ਸੱਤਾ ਦਾ ਇਹ ਚੌਥੇ ਸਾਲ ਦਾ ਸਫ਼ਰ ਆਪਣੀਆਂ ਵਚਨਬੱਧਤਾਵਾਂ ਦੇ ਨਾਲ ਹੀ ਜਨਤਾ ਦੀਆਂ ਉਮੀਦਾਂ ਨਾਲ ਭਾਜਪਾ ਦੀ ਬੇਵਫਾਈ ਦੀ ਦਾਸਤਾਨ ਵੀ ਹੈ। ਕਦੀ ਯੂਨੀਫਾਰਮ ਸਿਵਿਲ ਕੋਡ, ਧਾਰਾ 370 ਅਤੇ ਰਾਮ ਮੰਦਿਰ ਭਾਜਪਾ ਦੀ ਰਾਜਨੀਤਿਕ ਵਚਨਬੱਧਤਾ ਦੀ ਪਛਾਣ ਸਨ, ਜਿਨ੍ਹਾਂ ਨੂੰ ਸੱਤਾ ਦੀ ਖਾਤਰ ਪੂਰੀ ਤਰ੍ਹਾਂ ਭੁਲਾਇਆ ਜਾ ਚੁੱਕਿਆ ਹੈ। ਇੱਥੇ ਸਵਾਲ ਇਨ੍ਹਾਂ ਮੁੱਦਿਆਂ ਦੇ ਸਹੀ-ਗਲਤ ਹੋਣ ਦਾ ਨਹੀਂ, ਬਲਕਿ ਭਾਜਪਾ ਦੀ ਵਿਚਾਰਕ ਬੇਈਮਾਨੀ ਦਾ ਹੈ।
----------
21 ਮਈ ਦੀ ਪ੍ਰੈੱਸ ਕਾਨਫਰੰਸ ਵਿੱਚ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਪਣੇ ਵਿਧਾਇਕਾਂ ਨੂੰ ਹੋਟਲ ਵਿੱਚ ਬੰਦ ਨਾ ਕਰਦੀ ਤਾਂ ਨਤੀਜਾ ਕੁਝ ਹੋਰ ਹੁੰਦਾ, ਉਸ ਤੋਂ ਲੱਗਦਾ ਹੈ ਕਿ ਭਾਜਪਾ ਨੇ ਬਦਨਾਮੀ ਤੋਂ ਵੀ ਜ਼ਰੂਰੀ ਸਬਕ ਨਹੀਂ ਸਿੱਖਿਆ।
----------
ਨੱਬੇ ਦੇ ਦਹਾਕੇ ਵਿੱਚ ਸੱਤਾ ਦੀ ਦਹਿਲੀਜ਼ 'ਤੇ ਪਹੁੰਚ ਕੇ ਭਾਜਪਾ ਨੇ ਇੱਕ ਹੋਰ ਨਾਅਰਾ ਉਛਾਲਿਆ ਸੀ: ਡਰ, ਭੁੱਖ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ। ਇਨ੍ਹਾਂ ਆਧੁਨਿਕ ਰਾਖਸ਼ਾਂ ਵਿੱਚੋਂ ਕਿਸ ਨੂੰ ਕਿਸ ਤੋਂ ਮੁਕਤੀ ਮਿਲੀ, ਜਨਤਾ ਤੋਂ ਬਿਹਤਰ ਕੌਣ ਜਾਣ ਸਕਦਾ ਹੈ।

ਹੁਣ ਤਾਂ ਕੇਂਦਰ ਸਮੇਤ ਦੇਸ਼ ਦੇ ਤਿੰਨ-ਚੌਥਾਈ ਹਿੱਸੇ ਵਿੱਚ ਭਾਜਪਾ ਅਤੇ ਉਸ ਦੇ ਮਿੱਤਰ ਦਲਾਂ ਦੀਆਂ ਹੀ ਸਰਕਾਰਾਂ ਹਨ। ਫਿਰ ਭਲਾ ਕਿਉਂ ਕਰਜ਼ ਵਿੱਚ ਡੁੱਬੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ? ਕਿਉਂ ਅੰਨ ਭੰਡਾਰ ਘਰਾਂ ਵਿੱਚ ਪਿਆ ਸੜ ਰਿਹਾ ਹੈ ਅਤੇ ਲੋਕ ਭੁੱਖਮਰੀ ਨਾਲ ਮਰ ਰਹੇ ਹਨ? ਕਿਉਂ ਭ੍ਰਿਸ਼ਟਾਚਾਰ ਦੀ ਜੋਕ ਹੁਣ ਵੀ ਆਮ ਆਦਮੀ ਦਾ ਖੂਨ ਚੂਸ ਰਹੀ ਹੈ? ਨਕਸਲ ਤੋਂ ਅੱਤਵਾਦ ਤਕ ਦਾ ਨਾਸੂਰ ਤਾਂ ਮੋਦੀ ਸਰਕਾਰ ਨੂੰ ਵਿਰਾਸਤ ਵਿੱਚ ਮਿਲਿਆ ਹੈ, ਪਰ ਇਸ ਤੋਂ ਇਲਾਵਾ ਵੀ ਘਰ 'ਚ ਤੇ ਬਾਹਰ ਆਮ ਆਦਮੀ ਸੁਰੱਖਿਅਤ ਨਹੀਂ ਹੈ।

ਜਦੋਂ ਭਾਜਪਾ ਨੇਤਾਵਾਂ 'ਤੇ ਬਲਾਤਕਾਰ ਦੇ ਇਲਜ਼ਾਮ ਲੱਗਦੇ ਹਨ ਤਾਂ ਬੇਟੀ ਬਚਾਓ ਵਰਗੇ ਨਾਅਰੇ ਵੀ ਸਭ ਤੋਂ ਘਟੀਆ ਮਜ਼ਾਕ ਲੱਗਦੇ ਹਨ।
----------
ਆਪਣੀ 'ਕਾਂਗਰਸ ਮੁਕਤ ਭਾਰਤ' ਮੁਹਿੰਮ ਦੀ ਜ਼ਿੱਦ ਵਿੱਚ ਭਾਜਪਾ ਸਹੀ-ਗਲਤ ਦਾ ਫਰਕ ਭੁੱਲ ਚੁੱਕੀ ਹੈ। ਬਦਨਾਮ ਕਾਂਗਰਸੀਆਂ ਨੂੰ ਨਾਲ ਲੈ ਕੇ ਵੀ 'ਕਾਂਗਰਸ ਸੱਭਿਆਚਾਰ' ਤੋਂ ਦੇਸ਼ ਨੂੰ ਅਜ਼ਾਦ ਕਰਾਉਣ ਦੀ ਆਪਣੀ ਇਹ ਸ਼ੈਲੀ ਮੋਦੀ-ਸ਼ਾਹ ਦੀ ਜੋੜੀ ਹੀ ਬਿਹਤਰ ਸਮਝ-ਸਮਝਾ ਸਕਦੀ ਹੈ।
----------
ਹੁਣ ਜ਼ਰਾ 2014 ਦੀਆਂ ਲੋਕ ਸਭਾ ਚੋਣਾਂ ਦੇ ਵਾਅਦਿਆਂ ਤੇ ਸੁਪਨਿਆਂ 'ਤੇ ਵੀ ਨਜ਼ਰ ਮਾਰ ਲਈ ਜਾਏ। ਵਾਅਦਿਆਂ-ਸੁਪਨਿਆਂ ਦੀ ਸੂਚੀ ਤਾਂ ਬਹੁਤ ਲੰਬੀ ਬਣ ਸਕਦੀ ਹੈ, ਪਰ ਇਸ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਤੋਂ ਪਰੇਸ਼ਾਨ ਆਮ ਆਦਮੀ ਨੂੰ 'ਅੱਛੇ ਦਿਨ ਆਨੇ ਵਾਲੇ ਹੈਂ' ਦਾ ਸੁਪਨਾ ਵਿਖਾਇਆ ਗਿਆ ਸੀ।

ਜ਼ਾਹਰ ਹੈ ਕਿ ਉਸ ਵਿੱਚ ਡਰ, ਭੁੱਖ, ਭ੍ਰਿਸ਼ਟਾਚਾਰ ਤੋਂ ਮੁਕਤੀ ਦਾ ਵਾਅਦਾ ਵੀ ਸ਼ਾਮਿਲ ਸੀ ਅਤੇ ਵਿਦੇਸ਼ਾਂ ਵਿੱਚ ਜਮ੍ਹਾਂ ਕੀਤਾ ਗਿਆ ਕਾਲਾ ਧਨ ਲਿਆ ਕੇ ਹਰ ਨਾਗਰਿਕ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮਾਂ ਕਰਾਉਣ ਦਾ ਲਾਲਚ ਵੀ। ਪਰ ਜੋ ਹੋਇਆ, ਉਹ ਸਭ ਦੇ ਸਾਹਮਣੇ ਹੈ।

15 ਲੱਖ ਰੁਪਏ ਖਾਤੇ ਵਿੱਚ ਜਮ੍ਹਾਂ ਕਰਾਉਣ ਨੂੰ ਤਾਂ ਖੁਦ ਅਮਿਤ ਸ਼ਾਹ ਨੇ ਚੁਣਾਵੀ ਜੁਮਲਾ ਦੱਸ ਦਿੱਤਾ ਸੀ। ਵਿਦੇਸ਼ਾਂ ਵਿੱਚੋਂ 100 ਦਿਨਾਂ ਵਿੱਚ ਲਿਆਇਆ ਜਾਣ ਵਾਲਾ ਕਾਲਾ ਧਨ, ਚਾਰ ਸਾਲਾਂ ਬਾਅਦ ਵੀ 'ਮ੍ਰਿਗ ਤ੍ਰਿਸ਼ਨਾ' ਹੀ ਬਣਿਆ ਹੋਇਆ ਹੈ। 'ਮਹਿੰਗਾਈ', ਯੂ.ਪੀ.ਏ. ਦੀ ਤਰ੍ਹਾਂ ਐੱਨ.ਡੀ.ਏ. ਸਰਕਾਰ ਦੇ ਸ਼ਾਸ਼ਨ ਵਿੱਚ ਵੀ ਬੇਲਗਾਮ ਬਣੀ ਹੋਈ ਹੈ ਤਾਂ ਪੈਟਰੋਲ-ਡੀਜ਼ਲ ਦੇ ਮੁੱਲਾਂ ਨੇ ਤਾਂ ਖਪਤਕਾਰ ਦਾ ਦਮ ਹੀ ਕੱਢ ਦਿੱਤਾ ਹੈ।
----------
26 ਮਈ ਨੂੰ ਪੂਰਾ ਹੋਇਆ ਕੇਂਦਰੀ ਸੱਤਾ ਦਾ ਇਹ ਚੌਥੇ ਸਾਲ ਦਾ ਸਫ਼ਰ ਆਪਣੀਆਂ ਵਚਨਬੱਧਤਾਵਾਂ ਦੇ ਨਾਲ ਹੀ ਜਨਤਾ ਦੀਆਂ ਉਮੀਦਾਂ ਨਾਲ ਭਾਜਪਾ ਦੀ ਬੇਵਫਾਈ ਦੀ ਦਾਸਤਾਨ ਵੀ ਹੈ।
----------
'ਨੋਟਬੰਦੀ' ਨੂੰ ਹਰ ਮਰਜ਼ ਦੀ ਦਵਾਈ ਦੱਸ ਕੇ ਆਮ ਆਦਮੀ ਦੁਆਰਾ ਐਮਰਜੈਂਸੀ ਲਈ ਕੀਤੀ ਗਈ ਬਚਤ ਵੀ ਕਢਵਾ ਕੇ ਬੈਂਕਾਂ ਵਿੱਚ ਜਮ੍ਹਾਂ ਕਰਵਾ ਲਈ, ਪਰ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਫਰਾਰ ਹੋਏ ਵਿਜੈ ਮਾਲਿਆ ਅਤੇ ਨੀਰਵ ਮੋਦੀ ਵਰਗੇ ਦੋਸ਼ੀ ਅੱਜ ਵੀ ਪਹੁੰਚ ਤੋਂ ਬਹੁਤ ਦੂਰ ਹਨ। ਦੇਸ਼ ਦੀ ਮਾਲੀ ਹਾਲਤ ਦੀ ਮਜ਼ਬੂਤੀ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਸੱਚ ਇਹ ਹੈ ਕਿ ਪਹਿਲਾਂ ਨੋਟਬੰਦੀ ਅਤੇ ਫਿਰ ਜੀ.ਐੱਸ.ਟੀ. ਨੇ ਛੋਟੇ ਅਤੇ ਮੱਧਮ ਵਰਗ ਦੇ ਉਦਯੋਗਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।

ਅਜਿਹੇ ਵਿੱਚ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਭਾਜਪਾ ਦਾ ਵਾਅਦਾ ਧੋਖਾ ਬਣ ਕੇ ਰਹਿ ਗਿਆ ਹੈ ਤੇ ਆਮ ਆਦਮੀ ਦਾ ਬਜਟ ਬੁਰੀ ਤਰ੍ਹਾਂ ਵਿਗੜ ਗਿਆ ਹੈ। 'ਸਮਾਰਟ ਸਿਟੀ' ਦੇ ਸੁਪਨੇ ਤੋਂ ਲੈ ਕੇ ਸੰਸਾਰ ਰਾਜਨੀਤੀ ਵਿੱਚ ਵੱਧਦੀ ਭੂਮਿਕਾ ਤਕ ਦੇ ਦਾਅਵੇ, ਜੇਕਰ ਸੱਚ ਵੀ ਹੋਣ ਤਾਂ ਜ਼ਿੰਦਗੀ ਦੀ ਜੱਦੋਜਹਿਦ ਵਿੱਚ ਫਸੇ ਆਮ ਆਦਮੀ ਲਈ ਜ਼ਿਆਦਾ ਮਾਅਨੇ ਨਹੀਂ ਰੱਖਦੇ।

ਜਨਤਾ ਦੀਆਂ ਜ਼ਰੂਰਤਾਂ ਰੋਟੀ, ਕਪੜਾ, ਮਕਾਨ ਤਕ ਸੀਮਿਤ ਸਨ ਅਤੇ ਹਨ। ਹਾਂ, ਵੱਧਦੀ ਜਾਗਰੂਕਤਾ ਵਿੱਚ ਉਨ੍ਹਾਂ 'ਚ ਬਰਾਬਰਤਾ ਅਤੇ ਸੁਰੱਖਿਅਤ ਜੀਵਨ ਦਾ ਅਧਿਕਾਰ ਜ਼ਰੂਰ ਜੁੜ ਗਿਆ ਹੈ, ਜਿਸ ਦਾ ਵਾਅਦਾ ਵੀ ਕਦੇ ਮੋਦੀ ਅਤੇ ਭਾਜਪਾ ਨੇ ਕੀਤਾ ਸੀ ਅਤੇ ਸੱਚ ਫਿਰ ਇਹੀ ਹੈ ਕਿ ਅਜਿਹੇ ਤਮਾਮ ਵਾਅਦਿਆਂ ਦਾ ਵਫ਼ਾ ਹੋਣਾ ਅਜੇੇ ਬਾਕੀ ਹੈ।

ਸੁਪਨਿਆਂ ਦੀ ਸੌਦਾਗਰ ਰਾਜਨੀਤੀ ਅਤੇ ਕਠੋਰ ਜ਼ਮੀਨੀ ਸੱਚ ਦੇ ਸੰਦਰਭ ਵਿੱਚ ਦੁਸ਼ਯੰਤ ਕੁਮਾਰ ਦੀ ਗ਼ਜ਼ਲ ਦਾ ਇਹ ਸ਼ੇਅਰ ਮੱਲੋ-ਜ਼ੋਰੀ ਹੀ ਯਾਦ ਆ ਰਿਹਾ ਹੈ:
ਕਹੀਂ ਤੋ ਤੈਅ ਥਾ ਚਰਾਗ਼ਾਂ ਹਰ ਏਕ ਘਰ ਕੇ ਲੀਏ। 
ਕਹਾਂ ਚਰਾਗ਼ ਮਯਸੱਰ ਨਹੀਂ ਸ਼ਹਿਰ ਕੇ ਲੀਏ॥
 
 
 (ਰਾਜਕੁਮਾਰ ਸਿੰਘ ਸੀਨੀਅਰ ਪੱਤਰਕਾਰ ਅਤੇ ਲੇਖਕ ਹਨ।
ਇਹ ਲੇਖ ਪਹਿਲਾਂ ਦੈਨਿਕ ਟ੍ਰਿਬਿਊਨ 'ਚ ਹਿੰਦੀ ਵਿੱਚ ਛਪਿਆ ਸੀ।)
 
 
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER