ਵਿਚਾਰ
ਗ੍ਰਹਿਆਂ ਦੀ ਸਥਿਤੀ ਤੇ ਪੱਤਰਕਾਰੀ ਦੀ ਕੁੰਡਲੀ
ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ
- ਮਨੀਸ਼ਾ ਭੱਲਾ
ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ



ਬਤੌਰ ਰਿਪੋਰਟਰ ਅਸੀਂ ਕਈ ਹਾਦਸੇ ਕਵਰ ਕਰਦੇ ਹਾਂ। ਉੱਥੇ ਕਵਰੇਜ ਕੇਵਲ ਨੌਕਰੀ ਦਾ ਹਿੱਸਾ ਨਹੀਂ ਹੁੰਦੀ ਬਲਕਿ ਉਸ ਨੂੰ ਸੰਜੀਦਗੀ ਨਾਲ ਕਵਰ ਕਰਨਾ ਜ਼ਿੰਮੇਵਾਰੀ ਵੀ ਹੁੰਦੀ ਹੈ। ਤੁਸੀਂ ਸੰਜੀਦਾ ਪੱਤਰਕਾਰ ਹੋ ਤਾਂ ਸੰਜੀਦਗੀ ਆਪਣੇ ਆਪ ਆ ਜਾਂਦੀ ਹੈ।

ਮੈਂ ਆਪਣੀ 15 ਸਾਲ ਦੀ ਨੌਕਰੀ ਵਿੱਚ ਛੋਟੇ-ਵੱਡੇ ਕਈ ਹਾਦਸੇ ਕਵਰ ਕੀਤੇ ਪਰ ਅੱਜ ਸਾਲਾਂ ਬਾਅਦ ਵੀ ਚਾਰ ਹਾਦਸਿਆਂ ਵਿੱਚ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਆਪਣਿਆਂ ਨੂੰ ਲੱਭਦੀਆਂ ਉਹ ਸਿੱਲ੍ਹੀਆਂ ਅੱਖਾਂ ਨਹੀਂ ਭੁੱਲਦੀਆਂ।

ਮੈਂ ਬਤੌਰ ਇੰਨਟਰਨ ਸਭ ਤੋਂ ਪਹਿਲਾਂ ਡਬਵਾਲੀ ਅੱਗ-ਕਾਂਡ ਕਵਰ ਕੀਤਾ ਸੀ। ਜਿਸ ਵਿੱਚ ਇੱਕ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਅੱਗ ਲੱਗਣ ਨਾਲ ਦਰਜਨਾਂ ਛੋਟੇ ਬੱਚੇ ਤੇ ਉਨ੍ਹਾਂ ਦੀਆਂ ਮਾਵਾਂ ਸੜ ਕੇ ਮਰ ਗਈਆਂ ਸਨ।

ਅੱਜ ਵੀ ਡਬਵਾਲੀ ਦਾ ਉਹ ਹਾਦਸਾ ਨਹੀਂ ਭੁੱਲਦਾ। ਹਾਦਸੇ ਤੋਂ ਬਾਅਦ ਕਈ ਸਾਲਾਂ ਤਕ ਡਬਵਾਲੀ ਸੋ ਨਹੀਂ ਸਕਿਆ ਸੀ। ਡਰ ਤੇ ਭੈਅ ਕਾਰਨ ਔਰਤਾਂ ਤੇ ਬੱਚੇ ਰਾਤ ਭਰ ਜਾਗਦੇ ਰਹਿੰਦੇ ਸੀ। ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੀਆਂ ਮਾਵਾਂ ਸੜ ਕੇ ਰਾਖ ਹੋ ਗਈਆਂ ਸੀ, ਉਹ ਪਰਿਵਾਰ ਪੱਥਰ ਹੋ ਚੁੱਕੇ ਸਨ। ਹਾਲਾਤ ਇਹ ਵੀ ਸਨ ਕਿ ਸ਼ਹਿਰ ਵਿੱਚ ਥਾਂ-ਥਾਂ ਕਾਊਂਸਲਿੰਗ ਸੈਂਟਰ ਖੋਲ੍ਹਣੇ ਪਏ ਸੀ।
 
ਚਾਹੇ ਕਿਸੀ ਘਰ ਵਿੱਚ ਕਿਸੀ ਦੀ ਮੌਤ ਹੋਈ ਸੀ ਜਾਂ ਨਹੀਂ, ਪਰ ਮਾਤਮ ਹਰ ਘਰ ਵਿੱਚ ਸੀ। ਇਸ ਹਾਦਸੇ ਨੇ ਪੂਰੇ ਡਬਵਾਲੀ ਨੂੰ ਇੱਕ ਪਰਿਵਾਰ ਬਣਾ ਦਿੱਤਾ ਸੀ। ਸਮਝ ਨਹੀਂ ਆ ਰਿਹਾ ਸੀ ਉਸ ਖੌਫ਼ਨਾਕ ਦਿਨ ਦੀ ਯਾਦ ਨਾਲ ਜੋ ਜ਼ਿੰਦਗੀ ਵਿੱਚ ਤੂਫਾਨ ਆਇਆ ਉਸ ਨੂੰ ਕਿਵੇਂ ਭੁੱਲਾਵਾਂ। ਕੀ ਕੀਤਾ ਜਾਵੇ ਕਿ ਸੁਪਨਿਆਂ 'ਚ ਉਹ ਮੰਜ਼ਰ ਨਾ ਆਏ। ਲਾਸ਼ ਤਾਂ ਲਾਸ਼ ਹੁੰਦੀ ਹੈ, ਪਰ ਸੜੀਆਂ ਹੋਈਆਂ ਲਾਸ਼ਾਂ ਦੇਖਣਾ… ਮੈਂ ਖੁਦ ਵੀ ਕਈ ਮਹੀਨਿਆਂ ਤਕ ਸਹਿਮੀ ਰਹੀ ਸੀ। ਨੀਂਦ ਨਹੀਂ ਆਉਂਦੀ ਸੀ। ਰੋਂਦੀਆਂ ਹੋਈਆਂ ਮਾਂਵਾਂ ਦੀਆਂ ਸ਼ਕਲਾਂ ਯਾਦ ਆਉਂਦੀਆਂ ਰਹਿੰਦੀਆਂ ਸਨ।

ਦੂਜਾ ਹਾਦਸਾ ਸੀ ਖੰਨਾ ਰੇਲ ਹਾਦਸਾ। ਜਿਸ ਵਿੱਚ ਇੱਧਰ-ਉੱਧਰ ਲਾਸ਼ਾਂ ਤੇ ਉਨ੍ਹਾਂ ਦੇ ਟੁਕੜੇ ਫੈਲੇ ਹੋਏ ਸਨ। ਨੇੜਲੇ ਪਿੰਡ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਪਰ ਆਪਣਿਆਂ ਨੂੰ ਲੱਭ ਰਹੇ ਮਾਯੂਸ ਲੋਕ, ਪਰੇਸ਼ਾਨ ਲੋਕ, ਆਪਣਿਆਂ ਦੀ ਪਛਾਣ ਕਰ ਰਹੇ ਲੋਕ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ।

ਤੀਜਾ ਗੁਜਰਾਤ 'ਚ ਭੂਚਾਲ ਤੋਂ ਇੱਕ ਸਾਲ ਬਾਅਦ ਰਾਹਤ ਕਾਰਜ ਦਾ ਜਾਇਜ਼ਾ ਲੈਣ ਲਈ ਮੈਂ ਇੱਕ ਮਹੀਨੇ ਲਈ ਗੁਜਰਾਤ ਗਈ। ਦੇਖਿਆ ਕਿ ਭੂਚਾਲ ਤੋਂ ਇੱਕ ਸਾਲ ਬਾਅਦ ਵੀ ਲੋਕਾਂ ਦੀਆਂ ਅੱਖਾਂ ਪਹਿਲਾਂ ਵਾਂਗ ਸਿੱਲ੍ਹੀਆਂ ਸਨ। ਉਨ੍ਹਾਂ ਵਿੱਚ ਇਕ ਔਰਤ ਸੀ ਜੋ ਭੂਚਾਲ ਵਿੱਚ ਆਪਣੇ 15 ਸਾਲ ਦੇ ਬੇਟੇ ਨੂੰ ਹਮੇਸ਼ਾ ਲਈ ਗੁਆਉਣ ਕਾਰਨ ਦਿਮਾਗੀ ਤੌਰ 'ਤੇ ਪਾਗਲ ਹੋ ਚੁੱਕੀ ਸੀ।
 
----------
ਹਾਦਸਿਆਂ ਵਿੱਚ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਘਰਾਂ ਦੀਆਂ ਔਰਤਾਂ ਮਰ ਜਾਂਦੀਆਂ ਹਨ, ਉਨ੍ਹਾਂ ਘਰਾਂ ਤੋਂ ਰੌਣਕ ਚਲੀ ਜਾਂਦੀ ਹੈ। ਜਿਨ੍ਹਾਂ ਘਰਾਂ ਦੇ ਮਰਦ ਮਰ ਜਾਂਦੇ ਹਨ, ਉਨ੍ਹਾਂ ਦੇ ਚੁੱਲ੍ਹੇ ਤੇ ਘਰ ਦੀ ਰੋਸ਼ਨੀ ਬੁੱਝ ਜਾਂਦੀ ਹੈ। ਜਿਨ੍ਹਾਂ ਦੇ ਬੱਚੇ ਮਰ ਜਾਂਦੇ ਹਨ, ਉਹ ਪਰਿਵਾਰ ਸਾਰੀ ਜ਼ਿੰਦਗੀ ਬੱਚਿਆਂ ਦੀ ਲਾਸ਼ ਦਾ ਬੋਝ ਢੋਂਦੇ ਹਨ। ਉਹ ਮਾਂ ਜਾਂ ਬਾਪ ਵੀ ਵਿਛੜੇ ਬੱਚਿਆਂ ਦੇ ਗਮ ਵਿੱਚ ਜਲਦੀ ਮਰ ਜਾਂਦੇ ਹਨ।
----------

ਉਹ ਔਰਤ ਦਰਵਾਜ਼ੇ 'ਤੇ ਹੀ ਬੈਠੀ ਰਹਿੰਦੀ, ਹਮੇਸ਼ਾ ਇਹੀ ਬੋਲਦੀ ਕਿ "ਉਹ ਆਵੇਗਾ, ਉਹ ਆਵੇਗਾ", ਹੱਥ ਵਿੱਚ ਕੰਘੀ ਲੈ ਕੇ ਕਹਿੰਦੀ ਰਹਿੰਦੀ ਕਿ "ਮੈਂ ਉਸ ਦੀ ਕੰਘੀ ਕਰਨੀ ਹੈ"। ਮੇਰੇ ਵੱਲ ਦੇਖ ਕੇ ਮੁਸਕੁਰਾਉਂਦੀ। ਕਹਿੰਦੀ ਕਿ "ਉਹ ਆਉਣ ਵਾਲਾ ਹੈ, ਬਸ ਜ਼ਰਾ ਇੰਤਜ਼ਾਰ ਕਰੋ, ਆਉਂਦਾ ਹੀ ਹੋਵੇਗਾ।"

ਮੇਰੇ ਪਿਛੇ ਖੜ੍ਹਾ ਉਸ ਔਰਤ ਦਾ ਪੂਰਾ ਪਰਿਵਾਰ ਰੋ ਰਿਹਾ ਸੀ, ਪਰ ਉਹ ਮਾਂ ਹੱਸ ਰਹੀ ਸੀ। ਖੁਸ਼ ਸੀ ਕਿ ਬੇਟਾ ਬਸ ਹੁਣੇ ਆਉਣ ਵਾਲਾ ਹੀ ਹੈ, ਘਰ ਤੋਂ ਦਹੀਂ ਲੈਣ ਲਈ ਗਿਆ ਹੈ, ਬਸ ਆਉਂਦਾ ਹੀ ਹੋਵੇਗਾ। ਮੈਂ ਉਸ ਮਾਂ ਨੂੰ ਕਦੇ ਨਹੀਂ ਭੁੱਲ ਸਕਦੀ।
 
ਚੌਥਾ ਹਾਦਸਾ ਸੀ ਮੋਹਾਲੀ ਰੈਨਬੈਕਸੀ ਦੀ ਫੈਕਟਰੀ ਵਿੱਚ ਹੋਇਆ ਧਮਾਕਾ, ਜਿਸ ਵਿੱਚ ਕਈ ਨੌਜਵਾਨ ਸੜ ਗਏ ਸੀ। ਰਾਤ ਨੂੰ ਦਫਤਰ ਤੋਂ ਘਰ ਆਉਂਦੇ ਹੋਏ ਇੰਨੀ ਜ਼ੋਰ ਨਾਲ ਧਮਾਕਾ ਹੋਇਆ ਕਿ ਕੁਝ ਸਮਝ ਨਹੀਂ ਆਇਆ। ਇੰਝ ਲੱਗਿਆ ਕਿ ਕੋਈ ਕੁਦਰਤੀ ਆਫਤ ਆਉਣ ਵਾਲੀ ਹੈ। ਚੰਡੀਗੜ੍ਹ ਵਿੱਚ ਹਾਹਾਕਾਰ ਮਚ ਗਈ ਕਿ ਆਖਿਰ ਧਮਾਕਾ ਕਿਸ ਚੀਜ਼ ਦਾ ਸੀ।

ਸਾਰੇ ਡਰੇ ਹੋਏ ਸੀ, ਕਿਉਂਕਿ ਅਜ਼ੀਬ ਧਮਾਕਾ ਸੀ, ਲੋਕਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਫਿਰ ਪਤਾ ਲੱਗਿਆ ਕਿ ਰੈਨਬੈਕਸੀ ਦੀ ਫੈਕਟਰੀ ਵਿੱਚ ਕੈਮਿਕਲ ਧਮਾਕਾ ਹੋਇਆ ਸੀ। ਮੈਂ ਉਨ੍ਹਾਂ ਦਿਨਾਂ ਵਿੱਚ ਹੈਲਥ ਬੀਟ ਦੇਖਦੀ ਸੀ। ਮੈਨੂੰ ਫੋਨ ਆਇਆ ਕਿ ਹੁਣੇ ਪੀ.ਜੀ.ਆਈ. ਪਹੁੰਚ ਜਾਓ ਤੇ ਫੋਨ 'ਤੇ ਅਪਡੇਟ ਦਿਓ।

ਮੈਂ ਪੀ.ਜੀ.ਆਈ. ਪਹੁੰਚੀ। ਸਕੂਟਰ ਪਾਰਕਿੰਗ ਵਿੱਚ ਲਗਾਇਆ। ਜਿਵੇਂ ਹੀ ਐਮਰਜੈਂਸੀ ਦੇ ਸਾਹਮਣੇ ਪਹੁੰਚੀ ਤਾਂ ਉੱਥੇ ਹਾਹਾਕਾਰ ਮਚੀ ਹੋਈ ਸੀ। ਰੋਣਾ-ਚੀਕਣਾ… ਉੱਧਰ ਸੜੇ ਹੋਏ ਲੋਕ ਸਟਰੈਚਰ 'ਤੇ ਅੰਦਰ ਲਿਜਾਏ ਜਾ ਰਹੇ ਸੀ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਦੇਖਣ ਲਈ ਇੱਕ ਦੂਜੇ 'ਤੇ ਚੜ੍ਹ ਰਹੇ ਸਨ ਕਿ ਕਿਤੇ ਮੇਰਾ ਬੇਟਾ ਤਾਂ ਨਹੀਂ, ਮੇਰਾ ਜਵਾਈ ਤਾਂ ਨਹੀਂ ਜਾਂ ਫਿਰ ਮੇਰਾ ਭਾਈ ਤਾਂ ਨਹੀਂ।

ਪੀ.ਜੀ.ਆਈ. ਐਮਰਜੈਂਸੀ 'ਚ ਹਮੇਸ਼ਾ ਆਮ ਦਿਨਾਂ ਵਿੱਚ ਵੀ ਅੰਦਰ ਜਾਣਾ ਬਹੁਤ ਮੁਸ਼ਕਿਲ ਹੈ। ਗੇਟ 'ਤੇ ਸਖਤ ਪਹਿਰਾ ਰਹਿੰਦਾ ਹੈ। ਪਰ ਰਿਪੋਰਟਰ ਕੋਲ ਵੀ ਆਪਣੇ ਸੌ ਜੁਗਾੜ ਹੁੰਦੇ ਹਨ। ਭੀੜ ਨੂੰ ਚੀਰਦੀ ਹੋਈ ਮੈਂ ਅੰਦਰ ਚਲੀ ਗਈ। ਅੰਦਰ ਐਮਰਜੈਂਸੀ ਵਿੱਚ ਚਿੱਟਾ ਪਾਊਡਰ ਜਿਹਾ ਸਰੀਰ 'ਤੇ ਚਿਪਕਾ ਕੇ ਹਰ ਥਾਂ ਸੜੇ ਹੋਏ ਲੋਕ ਪਏ ਤੜਫ ਰਹੇ ਸਨ।
 
----------
ਹਾਦਸੇ ਜਦੋਂ ਮਨੁੱਖ ਨਿਰਮਿਤ ਹੋਣ ਤਾਂ ਪ੍ਰਸਾਸ਼ਨ ਅਤੇ ਸਰਕਾਰਾਂ 'ਤੇ ਘੱਟੋ-ਘੱਟ ਮੀਡੀਆ ਦਾ ਗੁੱਸਾ ਤਾਂ ਫੁੱਟਣਾ ਹੀ ਚਾਹੀਦਾ ਹੈ। ਸਵਾਲ ਹੋਣੇ ਚਾਹੀਦੇ ਹਨ। ਅਜਿਹੇ ਵਿੱਚ ਪੀੜਤ ਪ੍ਰਸਾਸ਼ਨ ਜਾਂ ਸਰਕਾਰ ਨੂੰ ਕਟਘਰੇ ਵਿੱਚ ਖੜ੍ਹਾ ਕਰਨ ਦੀ ਹਿੰਮਤ ਨਹੀਂ ਰੱਖਦਾ, ਇਹ ਕੰਮ ਮੀਡੀਆ ਦਾ ਹੈ।
----------

ਮੈਂ ਇੱਕ ਰਾਊਂਡ ਲਗਾਇਆ ਤੇ ਘਬਰਾਹਟ ਦੇ ਮਾਰੇ ਕੁਝ ਦੇਰ ਲਈ ਬਾਹਰ ਆ ਗਈ। ਫਿਰ ਦੁਬਾਰਾ ਅੰਦਰ ਗਈ ਤਾਜ਼ੇ ਅੰਕੜਿਆਂ ਲਈ, ਕੁਝ ਹਾਲਾਤ ਦੇਖੇ, ਫਿਰ ਬਾਹਰ ਆਈ। ਅੰਦਰੋਂ ਜਦੋਂ ਵੀ ਬਾਹਰ ਆਉਂਦੀ ਤਾਂ ਆਪਣਿਆਂ ਦੀ ਜਾਣਕਾਰੀ ਲੈਣ ਲਈ ਭੀੜ ਮੇਰੇ ਆਲੇ-ਦੁਆਲੇ ਹੋ ਜਾਂਦੀ।

ਉੱਥੇ ਹੋਰ ਅਖ਼ਬਾਰਾਂ ਦੇ ਪੱਤਰਕਾਰ ਵੀ ਸਨ। ਮੈਂ ਇੱਕ ਕੋਨੇ ਵਿੱਚ ਫੋਨ 'ਤੇ ਦਫਤਰ ਗੱਲ ਕਰਕੇ ਕੁਝ ਦੇਰ ਲਈ ਉੱਥੇ ਇਕੱਲੀ ਖੜ੍ਹੀ ਸੀ। ਇੱਕ ਬਜ਼ੁਰਗ ਸਰਦਾਰ ਜੀ ਮੇਰੇ ਕੋਲ ਆਏ। ਹੱਥ ਜੋੜ ਕੇ ਰੋਂਦੇ ਹੋਏ ਕਹਿਣ ਲੱਗੇ, "ਬੀਬਾ ਜੀ, ਮੇਰਾ ਬੇਟਾ ਵੀ ਡਿਊਟੀ 'ਤੇ ਸੀ, ਮੈਨੂੰ ਕਿਸੇ ਤਰ੍ਹਾਂ ਦੱਸ ਦਵੋ ਕਿ ਕੀ ਉਹ ਵੀ ਅੰਦਰ ਹੈ, ਜੇ ਹੈ ਤਾਂ ਉਸ ਦੀ ਹਾਲਤ ਕਿਵੇਂ ਹੈ।" ਉਸ ਤੋਂ ਪਹਿਲਾਂ ਮੈਂ ਉਸ ਬਜ਼ੁਰਗ ਨੂੰ ਦੇਖ ਰਹੀ ਸੀ ਕਿ ਉਹ ਪਾਗਲਾਂ ਵਾਂਗ ਅੰਦਰ ਜਾਣ ਲਈ ਪਹਿਰੇਦਾਰ ਦੀਆਂ ਮਿੰਨਤਾਂ ਕਰ ਰਹੇ ਸਨ। ਕਦੇ ਦੀਵਾਰ 'ਤੇ ਟੰਗੀ ਲਿਸਟ ਦੇਖਦੇ ਤਾਂ ਕਦੇ ਭੱਜ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ। ਖੈਰ ਉਨ੍ਹਾਂ ਨੇ ਮੈਨੂੰ ਆਪਣੇ ਮੁੰਡੇ ਦਾ ਨਾਮ ਦੱਸਿਆ, ਮੈਂ ਦੁਬਾਰਾ ਅੰਦਰ ਗਈ, ਪਤਾ ਕੀਤਾ ਪਰ ਐਮਰਜੈਂਸੀ ਵਿੱਚ ਕਿਤੇ ਵੀ ਮੈਨੂੰ ਉਸ ਨਾਮ ਦਾ ਕੋਈ ਨੌਜਵਾਨ ਨਹੀਂ ਮਿਲਿਆ।

ਮੈਂ ਬਾਹਰ ਆ ਕੇ ਸਰਦਾਰ ਜੀ ਨੂੰ ਦਿਲਾਸਾ ਦਿੱਤਾ ਕਿ ਇਸ ਨਾਮ ਦਾ ਅੰਦਰ ਕੋਈ ਨਹੀਂ ਹੈ। ਇਸ ਦਾ ਮਤਲਬ ਕਿ ਤੁਹਾਡਾ ਬੇਟਾ ਠੀਕ ਹੈ। ਉਨ੍ਹਾਂ ਨੇ ਪੁੱਛਿਆ 'ਪੱਕਾ', ਮੈਂ ਕਿਹਾ 'ਪੱਕਾ'। ਦੇਰ ਰਾਤ ਤੋਂ ਬਾਅਦ ਜਦੋਂ ਸਵੇਰ ਹੋਣ ਵਾਲੀ ਸੀ ਤਾਂ ਪੀ.ਜੀ.ਆਈ. 'ਚ ਦੂਜਾ ਪੱਤਰਕਾਰ ਡਿਊਟੀ 'ਤੇ ਆ ਗਿਆ ਤੇ ਮੈਂ ਆਪਣੇ ਘਰ ਚਲੀ ਗਈ। ਮੈਂ ਸਵੇਰ ਦਾ ਅਖ਼ਬਾਰ ਦੇਖਿਆ ਤਾਂ ਧਮਾਕੇ ਵਿੱਚ ਮਰੇ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਸੂਚੀ ਵਿੱਚ ਉਨ੍ਹਾਂ ਸਰਦਾਰ ਜੀ ਦੀ ਰੋਂਦੇ ਹੋਏ ਦੀ ਤਸਵੀਰ ਸਭ ਤੋਂ ਉਪਰ ਸੀ। ਮੇਰਾ ਦਿਲ ਬੈਠਿਆ ਜਾ ਰਿਹਾ ਸੀ, ਬੀ.ਪੀ. ਲੋਅ ਹੋਣ ਲੱਗਿਆ, ਸਾਹ ਵੀ ਨਹੀਂ ਆ ਰਿਹਾ ਸੀ।
----------
ਅਜਿਹੇ ਵਿੱਚ ਕੋਈ ਅਸਿੱਖਿਅਤ, ਸੰਵੇਦਨਹੀਣ ਪੱਤਰਕਾਰ ਜੇ ਇਹ ਲਿਖ ਦਿੰਦਾ ਹੈ ਕਿ ਬਨਾਰਸ ਹਾਦਸਾ ਗ੍ਰਹਿਆਂ ਜਾਂ ਮੰਡਲ ਦੇ ਯੋਗ ਦੇ ਕਾਰਨ ਹੋਇਆ ਤਾਂ ਉਸ ਪੱਤਰਕਾਰ ਨੂੰ ਮੀਡੀਆ ਵਿੱਚ ਤਾਂ ਨੌਕਰੀ ਕਰਨ ਦਾ ਹੱਕ ਨਹੀਂ ਹੈ। ਪਰ ਜਦੋਂ ਅਖ਼ਬਾਰ ਦਾ ਪ੍ਰਬੰਧਨ ਅਤੇ ਸੰਪਾਦਕੀ ਹੀ ਸੰਵੇਦਨਹੀਣ ਹੋ ਤਾਂ ਕੋਈ ਕੀ ਕਰੇਗਾ।
----------
ਹਾਦਸਿਆਂ ਵਿੱਚ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਘਰਾਂ ਦੀਆਂ ਔਰਤਾਂ ਮਰ ਜਾਂਦੀਆਂ ਹਨ, ਉਨ੍ਹਾਂ ਘਰਾਂ ਤੋਂ ਰੌਣਕ ਚਲੀ ਜਾਂਦੀ ਹੈ। ਜਿਨ੍ਹਾਂ ਘਰਾਂ ਦੇ ਮਰਦ ਮਰ ਜਾਂਦੇ ਹਨ, ਉਨ੍ਹਾਂ ਦੇ ਚੁੱਲ੍ਹੇ ਤੇ ਘਰ ਦੀ ਰੋਸ਼ਨੀ ਬੁੱਝ ਜਾਂਦੀ ਹੈ। ਜਿਨ੍ਹਾਂ ਦੇ ਬੱਚੇ ਮਰ ਜਾਂਦੇ ਹਨ, ਉਹ ਪਰਿਵਾਰ ਸਾਰੀ ਜ਼ਿੰਦਗੀ ਬੱਚਿਆਂ ਦੀ ਲਾਸ਼ ਦਾ ਬੋਝ ਢੋਂਦੇ ਹਨ। ਉਹ ਮਾਂ ਜਾਂ ਬਾਪ ਵੀ ਵਿਛੜੇ ਬੱਚਿਆਂ ਦੇ ਗਮ ਵਿੱਚ ਜਲਦੀ ਮਰ ਜਾਂਦੇ ਹਨ। ਹਾਦਸੇ ਵਿੱਚ ਲਾਸ਼ਾਂ ਦਾ ਢੇਰ ਕਿਸੀ ਵੀ ਰਿਪੋਰਟਰ ਨੂੰ ਪਰੇਸ਼ਾਨ ਕਰਦਾ ਹੈ। ਉਹ ਨਮ, ਗਿੱਲੀਆਂ ਅੱਖਾਂ, ਉਹ ਝੁੱਕੇ ਮੋਢੇ, ਉਹ ਰੋਂਦਾ ਗਲਾ ਆਸਾਨੀ ਨਾਲ ਨਹੀਂ ਭੁੱਲਦਾ।

ਗੁਜਰਾਤ ਭੂਚਾਲ ਵਿੱਚ ਹੋਇਆ ਨੁਕਸਾਨ ਇਸ ਲਈ ਮਨੁੱਖ ਨਿਰਮਿਤ ਸੀ ਕਿ ਭੂਚਾਲ ਆਉਣ 'ਤੇ ਵੱਡੀਆਂ-ਵੱਡੀਆਂ ਇਮਾਰਤਾਂ, ਅਪਾਰਟਮੈਂਟ ਜੜ੍ਹ ਤੋਂ ਉੱਖੜ ਗਏ ਸੀ। ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਸਭ ਢੇਰ ਹੋ ਗਿਆ ਸੀ। 'ਮਾਨਸੀ ਅਪਾਰਟਮੈਂਟ' ਸੀ ਸ਼ਾਇਦ ਜੋ ਕੁਝ ਸਕਿੰਟਾਂ ਵਿੱਚ ਮਲਬੇ 'ਚ ਬਦਲ ਗਿਆ ਸੀ।

ਹਾਦਸੇ ਜਦੋਂ ਮਨੁੱਖ ਨਿਰਮਿਤ ਹੋਣ ਤਾਂ ਪ੍ਰਸਾਸ਼ਨ ਅਤੇ ਸਰਕਾਰਾਂ 'ਤੇ ਘੱਟੋ-ਘੱਟ ਮੀਡੀਆ ਦਾ ਗੁੱਸਾ ਤਾਂ ਫੁੱਟਣਾ ਹੀ ਚਾਹੀਦਾ ਹੈ। ਸਵਾਲ ਹੋਣੇ ਚਾਹੀਦੇ ਹਨ। ਅਜਿਹੇ ਵਿੱਚ ਪੀੜਤ ਪ੍ਰਸਾਸ਼ਨ ਜਾਂ ਸਰਕਾਰ ਨੂੰ ਕਟਘਰੇ ਵਿੱਚ ਖੜ੍ਹਾ ਕਰਨ ਦੀ ਹਿੰਮਤ ਨਹੀਂ ਰੱਖਦਾ, ਇਹ ਕੰਮ ਮੀਡੀਆ ਦਾ ਹੈ।
 
ਅਜਿਹੇ ਵਿੱਚ ਕੋਈ ਅਸਿੱਖਿਅਤ, ਸੰਵੇਦਨਹੀਣ ਪੱਤਰਕਾਰ ਜੇ ਇਹ ਲਿਖ ਦਿੰਦਾ ਹੈ ਕਿ ਬਨਾਰਸ ਹਾਦਸਾ ਗ੍ਰਹਿਆਂ ਜਾਂ ਮੰਡਲ ਦੇ ਯੋਗ ਦੇ ਕਾਰਨ ਹੋਇਆ ਤਾਂ ਉਸ ਪੱਤਰਕਾਰ ਨੂੰ ਮੀਡੀਆ ਵਿੱਚ ਤਾਂ ਨੌਕਰੀ ਕਰਨ ਦਾ ਹੱਕ ਨਹੀਂ ਹੈ।

ਪਰ ਇਥੇ ਖੂਹ ਵਿੱਚ ਵੀ ਭੰਗ ਪਈ ਹੋਈ ਹੈ। ਜਦੋਂ ਅਖ਼ਬਾਰ ਦਾ ਪ੍ਰਬੰਧਨ ਅਤੇ ਸੰਪਾਦਕੀ ਹੀ ਸੰਵੇਦਨਹੀਣ ਹੋਵੇ ਤਾਂ ਕੋਈ ਕੀ ਕਰੇਗਾ।

ਪਰ ਇਨ੍ਹਾਂ ਲਈ ਇਹੀ ਕਹਿਣਾ ਹੈ ਕਿ 'ਜਨਾਬ, ਆਪਣਿਆਂ ਦੀ ਲਾਸ਼ਾਂ ਬਹੁਤ ਭਾਰੀਆਂ ਹੁੰਦੀਆਂ ਹਨ, ਕੁਝ ਤਾਂ ਸੰਵੇਦਨਾ ਰੱਖੋ।'
 

(ਮਨੀਸ਼ਾ ਭੱਲਾ ਸੀਨੀਅਰ ਪੱਤਰਕਾਰ ਅਤੇ ਲੇਖਕ ਹਨ।
ਇਹ ਲੇਖ ਪਹਿਲਾਂ ਡੇਮੋਕ੍ਰੇਸ਼ੀਆ.ਇਨ 'ਚ ਹਿੰਦੀ ਵਿੱਚ ਛਪਿਆ ਸੀ।)
 
 
 

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.


_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

DEATH EMBRACING LOGIC: Drugs in Punjab

 

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ

 

'ਕਿਥੇ ਹੈ ਉਹ ਲੋਕਤੰਤਰ' ਜਿਸ ਦੀ ਦੁਹਾਈ ਦਿੱਤੀ ਜਾਂਦੀ ਏ?


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment by: ਰੁਪਿੰਦਰ ਕੌਰ

There r some committed people left in this world. That's why we r able to survive, and hoping for better future, when all good able to unite.

reply


Comment by: ਰੁਪਿੰਦਰ ਕੌਰ

There r some committed people left in this world. That's why we r able to survive, and hoping for better future, when all good able to unite.

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER