ਵਿਚਾਰ
ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ
- ਬਲਰਾਜ ਸਿੰਘ ਸਿੱਧੂ*
ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ



ਬਾਬੇ ਆਸਾਰਾਮ ਬਾਪੂ ਨੂੰ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਬਾਬੇ ਅਜਿਹੀਆਂ ਕਰਤੂਤਾਂ ਕਾਰਨ ਜੇਲ੍ਹਾਂ ਵਿੱਚ ਬੈਠੇ ਹਨ। ਭਾਰਤ ਵਿੱਚ ਲੱਖਾਂ ਪਾਖੰਡੀ ਬਾਬੇ ਹਨ ਤੇ ਕਰੋੜਾਂ ਉਨ੍ਹਾਂ ਦੇ ਅੰਧ ਭਗਤ। ਹਰੇਕ ਤੀਸਰਾ ਵਿਅਕਤੀ ਕਿਸੇ ਨਾ ਕਿਸੇ ਬਾਬੇ ਦਾ ਪਿਛਲੱਗ ਹੈ। ਇਹ ਸਾਰੇ ਭਗਤ ਅਨਪੜ੍ਹ ਗਰੀਬ ਵਿਅਕਤੀ ਨਹੀਂ ਹਨ, ਬਲਕਿ ਲੱਖਾਂ ਪੜ੍ਹੇ-ਲਿਖੇ ਨੇਤਾ, ਅਫਸਰ ਅਤੇ ਕਰੋੜਪਤੀ ਵੀ ਬਾਬਿਆਂ ਦੇ ਪੈਰ ਚੱਟਦੇ ਫਿਰਦੇ ਹਨ।

ਇਹ ਗੱਲ ਪੱਕੀ ਹੈ ਕਿ ਬਾਬੇ ਸਧਾਰਨ ਵਿਅਕਤੀ ਨਾਲੋਂ ਜ਼ਿਆਦਾ ਚਲਾਕ ਤੇ ਅਕਲਮੰਦ ਹੁੰਦੇ ਹਨ। 90% ਬਾਬੇ ਦਸਵੀਂ ਤੋਂ ਅੱਗੇ ਨਹੀਂ ਪੜ੍ਹੇ, ਪਰ ਉਨ੍ਹਾਂ ਨੂੰ ਵਿਹਾਰਕ ਗਿਆਨ ਆਮ ਲੋਕਾਂ ਨਾਲੋਂ ਵੱਧ ਹੁੰਦਾ ਹੈ। ਉਨ੍ਹਾਂ ਨੂੰ ਸਭ ਪਤਾ ਹੈ ਕਿ ਵਹਿਮ ਦੇ ਮਾਰੇ ਹੋਏ ਲੋਕਾਂ ਨੂੰ ਕਾਬੂ ਕਿਵੇਂ ਕਰਨਾ ਹੈ।
----------
ਬਾਬੇ ਬਣਨ ਲਈ ਬੋਲਣ ਦੀ ਕਲਾ ਬਹੁਤ ਵਧੀਆ ਹੋਣੀ ਚਾਹੀਦੀ ਹੈ। ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਕੀਲਣਾ ਆਉਣਾ ਚਾਹੀਦਾ ਹੈ।
----------
ਹਰੇਕ ਬਾਬਾ ਸ਼ੁਰੂ-ਸ਼ੁਰੂ ਵਿੱਚ ਤਰਲੇ ਮਿੰਨਤਾਂ ਕਰ ਕੇ ਵੱਡੇ ਲੀਡਰਾਂ ਅਤੇ ਅਫਸਰਾਂ ਨੂੰ ਆਪਣੇ ਡੇਰੇ ਬੁਲਾ ਕੇ ਸੇਵਾ ਪਾਣੀ ਕਰਦਾ ਹੈ। ਸਾਡੇ ਲੋਕ ਭੇਡਾਂ ਵਾਂਗ ਲਾਲ-ਨੀਲੀ ਬੱਤੀ ਵਾਲੀਆਂ ਗੱਡੀਆਂ ਵੇਖ ਕੇ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਲਉ ਜੀ, ਬਾਬਾ ਜੀ ਦੇ ਪੱਲੇ ਕੁਝ ਹੈ ਆ ਤਾਂ ਹੀ ਐਨੇ ਵੱਡੇ ਲੋਕ ਆਉਂਦੇ ਹਨ। ਬੱਸ ਭੇਡਚਾਲ ਸ਼ੁਰੂ, ਦਿਨਾਂ ਵਿੱਚ ਹੀ ਬਾਬੇ ਦੀ ਦੁਕਾਨਦਾਰੀ ਚੱਲ ਨਿਕਲਦੀ ਹੈ।

ਬਾਬਿਆਂ ਨੂੰ ਖੁਦ ਰੱਬ 'ਤੇ ਕੋਈ ਯਕੀਨ ਨਹੀਂ ਹੁੰਦਾ। ਭਗਤਾਂ ਨੂੰ ਇਹ ਸਮਝਾਉਣ ਵਾਲਾ ਬਾਬਾ ਕਿ ਜੀਵਨ ਮਰਨ ਉੱਪਰ ਵਾਲੇ ਦੇ ਹੱਥ ਹੈ, ਖੁਦ ਜ਼ੈੱਡ ਸਿਕਿਓਰਿਟੀ ਤੋਂ ਬਗੈਰ ਬਾਥਰੂਮ ਤੱਕ ਨਹੀਂ ਜਾਂਦਾ। ਬਾਬੇ ਦੌਲਤ ਦੇ ਢੇਰ 'ਤੇ ਬੈਠ ਕੇ ਭਗਤਾਂ ਨੂੰ ਪ੍ਰਵਚਨ ਕਰਦੇ ਹਨ ਕਿ ਮੋਹ ਮਾਇਆ ਛੱਡ ਦਿਉ। ਪਰ ਉੱਤਰਾਧਿਕਾਰੀ ਆਪਣੇ ਬੇਟੇ ਨੂੰ ਹੀ ਬਣਾਉਂਦੇ ਹਨ। ਕਦੇ ਕਿਸੇ ਬਾਬੇ ਨੇ ਗਰੀਬ ਭਗਤ ਨੂੰ ਗੱਦੀ ਦਿੱਤੀ ਹੈ?

ਭਗਤ ਆਪਣੇ ਬਾਬੇ ਨੂੰ ਰੱਬ ਸਮਝਦੇ ਹਨ ਤੇ ਉਸ ਦੇ ਚਮਤਕਾਰਾਂ ਦੀਆਂ ਸੌ-ਸੌ ਕਹਾਣੀਆਂ ਸੁਣਾਉਂਦੇ ਹਨ। ਪਰ ਜਦੋਂ ਬਾਬਾ ਜੀ ਜੇਲ ਯਾਤਰਾ 'ਤੇ ਜਾਂਦੇ ਹਨ ਤਾਂ ਕੋਈ ਚਮਤਕਾਰ ਨਹੀਂ ਦਿਖਾ ਪਾਉਂਦੇ। ਉਸ ਵੇਲੇ ਅੰਧ ਭਗਤ ਬਾਬੇ ਲਈ ਲੜਦੇ ਮਰਦੇ ਹਨ। ਭਗਤ ਜਦੋਂ ਕਾਨੂੰਨੀ ਚੱਕਰਾਂ ਵਿੱਚ ਫਸਦੇ ਹਨ ਤਾਂ ਬਾਬੇ ਦੇ ਦਰ 'ਤੇ ਮੱਥਾ ਰਗੜਦੇ ਹਨ ਤੇ ਬਾਬੇ ਜਦੋਂ ਮੁਕੱਦਮੇ ਵਿੱਚ ਫਸਦੇ ਹਨ ਤਾਂ ਮਹਿੰਗੇ ਤੋਂ ਮਹਿੰਗੇ ਵਕੀਲਾਂ ਨੂੰ ਚੜ੍ਹਾਵਾ ਚਾੜ੍ਹਦੇ ਹਨ।

ਭਗਤ ਬਿਮਾਰ ਹੋ ਜਾਣ ਤਾਂ ਠੀਕ ਹੋਣ ਲਈ ਬਾਬੇ ਨੂੰ ਸੁੱਖਣਾ ਸੁੱਖਦੇ ਹਨ ਪਰ ਜਦੋਂ ਬਾਬੇ ਨੂੰ ਕੋਈ ਬਿਮਾਰੀ ਚੰਬੜਦੀ ਹੈ ਤਾਂ ਉਹ ਡਾਕਟਰਾਂ ਦੀ ਦਵਾਈ ਖਾ ਕੇ ਠੀਕ ਹੁੰਦਾ ਹੈ। ਸਾਰੀ ਦੁਨੀਆਂ ਨੂੰ ਯੋਗਾ ਰਾਹੀਂ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਇੱਕ ਬਾਬਾ ਮਰਨ ਵਰਤ ਰੱਖਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਭਰਤੀ ਹੋ ਕੇ ਗਲੂਕੋਜ਼ ਲਗਵਾਈ ਬੈਠਾ ਸੀ।
----------
90% ਬਾਬੇ ਦਸਵੀਂ ਤੋਂ ਅੱਗੇ ਨਹੀਂ ਪੜ੍ਹੇ, ਪਰ ਉਨ੍ਹਾਂ ਨੂੰ ਵਿਹਾਰਕ ਗਿਆਨ ਆਮ ਲੋਕਾਂ ਨਾਲੋਂ ਵੱਧ ਹੁੰਦਾ ਹੈ। ਉਨ੍ਹਾਂ ਨੂੰ ਸਭ ਪਤਾ ਹੈ ਕਿ ਵਹਿਮ ਦੇ ਮਾਰੇ ਹੋਏ ਲੋਕਾਂ ਨੂੰ ਕਾਬੂ ਕਿਵੇਂ ਕਰਨਾ ਹੈ।
----------
ਇਨਸਾਨ ਜੇ ਅੰਨ੍ਹਾ ਹੋ ਜਾਵੇ ਤਾਂ ਉਸ ਦੀਆਂ ਬਾਕੀ ਇੰਦਰੀਆਂ ਵੱਧ ਕੰਮ ਕਰਨ ਲੱਗਦੀਆਂ ਹਨ, ਪਰ ਅਕਲ ਦੇ ਅੰਨ੍ਹਿਆਂ ਦੀ ਕੋਈ ਗਿਆਨ ਇੰਦਰੀ ਕੰਮ ਨਹੀਂ ਕਰਦੀ।

ਬਾਬੇ ਬਣਨ ਲਈ ਬੋਲਣ ਦੀ ਕਲਾ ਬਹੁਤ ਵਧੀਆ ਹੋਣੀ ਚਾਹੀਦੀ ਹੈ। ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਕੀਲਣਾ ਆਉਣਾ ਚਾਹੀਦਾ ਹੈ। ਹੈਰਾਨੀਜਨਕ ਗੱਲ ਹੈ ਕਿ ਸਾਰੇ ਟੱਬਰ ਨੂੰ ਮਾਂ-ਭੈਣ ਦੀ ਗਾਲ੍ਹਾਂ ਕੱਢਣ ਵਾਲਾ ਵਿਅਕਤੀ ਬਾਬੇ ਦੇ ਸਾਹਮਣੇ ਜਾਂਦੇ ਸਾਰ ਗਊ ਦਾ ਜਾਇਆ ਬਣ ਜਾਂਦਾ ਹੈ।

ਆਪਣੇ ਪਿਉ ਦੀ ਦਾਹੜੀ ਨੂੰ ਹੱਥ ਪਾਉਣ ਵਾਲਾ ਨਸ਼ਈ, ਬਾਬੇ ਦੇ ਇੱਕ ਵਾਰ ਹੀ ਸਮਝਾਉਣ 'ਤੇ ਸ਼ਰਾਬ ਛੱਡ ਕੇ ਬੀਬਾ ਬਣ ਜਾਂਦਾ ਹੈ। ਜੇ ਘਰ ਦਾ ਕਮਾਊ ਬੰਦਾ ਬਾਬੇ ਦੇ ਕਹਿਣ 'ਤੇ ਨਸ਼ੇ-ਪੱਤੇ ਛੱਡ ਦੇਵੇ ਤਾਂ ਉਸ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ, ਨਾਲੇ ਰੋਜ਼ਾਨਾ 500-700 ਰੁਪਈਏ ਦਾ ਖਰਚਾ ਖਤਮ ਹੋ ਜਾਂਦਾ ਹੈ। ਬਾਬੇ ਦੀ ਤਾਂ ਆਪੇ ਜੈ-ਜੈ ਕਾਰ ਹੋਣੀ ਹੋਈ।

ਕਿਸੇ ਨੂੰ ਪਿਟਾਰੀ ਵਿੱਚ ਪਾਉਣ ਦੀ ਇਹ ਕਲਾ ਆਮ ਵਿਅਕਤੀ ਕੋਲ ਨਹੀਂ ਹੁੰਦੀ। ਜਦੋਂ ਬਾਬੇ ਦੁੱਧ ਚਿੱਟੇ ਕੱਪੜੇ ਪਹਿਨ ਕੇ, ਚੌਂਕੜਾ ਮਾਰ ਕੇ, ਅੱਖਾਂ ਅੱਧੀਆਂ ਕੁ ਬੰਦ ਕਰ ਕੇ, ਦਗ-ਦਗ ਕਰਦੇ ਲਾਲ ਟਮਾਟਰ ਵਰਗੇ ਚਿਹਰੇ ਨਾਲ (ਜੋ ਕਈ ਵਾਰ 'ਫੀਮ ਖਾਣ ਕਾਰਨ ਹੋਇਆ ਹੁੰਦਾ ਹੈ) ਪ੍ਰਵਚਨ ਕਰਦੇ ਹਨ ਤਾਂ ਲੋਕ ਆਪਣੇ ਆਪ ਨੂੰ ਰੱਬ ਨਾਲ ਮਿਲ ਗਿਆ ਮਹਿਸੂਸ ਕਰਦੇ ਹਨ।
----------
ਬਾਬੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਪਾਉਣ ਦੇ ਮਾਹਰ ਹੁੰਦੇ ਹਨ ਕਿ ਮਾਇਆ ਨਾਗਣੀ ਹੈ, ਇਸ ਦਾ ਤਿਆਗ ਕਰਨਾ ਚਾਹੀਦਾ ਹੈ ਪਰ ਤਿਆਗ ਕੇ ਬਾਬੇ ਵੱਲ ਸੁੱਟਣੀ ਚਾਹੀਦੀ ਹੈ। ਕੋਈ ਨਹੀਂ ਪੁੱਛਦਾ ਕਿ ਬਾਬਾ ਤੂੰ ਕਿਉਂ ਚੜ੍ਹਾਵੇ ਦੀ ਪੰਡ ਬੰਨ੍ਹ ਕੇ ਗੱਡੀ ਵਿੱਚ ਰੱਖ ਲਈ ਹੈ?
----------
ਬਾਬੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਪਾਉਣ ਦੇ ਮਾਹਰ ਹੁੰਦੇ ਹਨ ਕਿ ਇਹ ਸੰਸਾਰ ਇੱਕ ਤਮਾਸ਼ਾ ਹੈ, ਨਾ ਕੁਝ ਨਾਲ ਆਇਆ ਹੈ ਤੇ ਨਾ ਜਾਣਾ ਹੈ। ਮਾਇਆ ਨਾਗਣੀ ਹੈ, ਇਸ ਦਾ ਤਿਆਗ ਕਰਨਾ ਚਾਹੀਦਾ ਹੈ ਪਰ ਤਿਆਗ ਕੇ ਬਾਬੇ ਵੱਲ ਸੁੱਟਣੀ ਚਾਹੀਦੀ ਹੈ। ਕੋਈ ਨਹੀਂ ਪੁੱਛਦਾ ਕਿ ਬਾਬਾ ਤੂੰ ਕਿਉਂ ਚੜ੍ਹਾਵੇ ਦੀ ਪੰਡ ਬੰਨ੍ਹ ਕੇ ਗੱਡੀ ਵਿੱਚ ਰੱਖ ਲਈ ਹੈ? ਲੋਕ ਵੀ ਐਨੇ ਅਜੀਬ ਹਨ ਕਿ ਅੰਦਰ ਬਾਬੇ ਨੂੰ 500 ਰੁਪਏ ਚੜ੍ਹਾਵਾ ਚਾੜ੍ਹ ਕੇ ਬਾਹਰ ਆ ਕੇ ਰਿਕਸ਼ੇ ਵਾਲੇ ਨਾਲ 10 ਰੁਪਏ ਦੇ ਕਿਰਾਏ ਤੋਂ ਲੜੀ ਜਾਣਗੇ।

ਬੱਚੇ ਨਾ ਪੜ੍ਹਨੇ, ਲੜਕਾ ਪੈਦਾ ਨਾ ਹੋਣਾ, ਘਰ ਵਿੱਚ ਬਰਕਤ ਨਾ ਪੈਣੀ, ਕੰਮ ਸਿੱਧੇ ਨਾ ਪੈਣੇ ਆਦਿ ਲੋਕਾਂ ਦੀਆਂ ਆਮ ਮੁਸ਼ਕਲਾਂ ਹੁੰਦੀਆਂ ਹਨ। ਬਾਬੇ ਅਜਿਹੇ ਹਰ ਮਰਜ਼ ਦੀ ਦਵਾਈ ਹਨ। ਸ਼ਰਤੀਆ ਲੜਕਾ ਪੈਦਾ ਹੋਣ ਦਾ ਇਲਾਜ਼ ਕਰਨ ਵਿੱਚ ਤਾਂ ਬਾਬੇ ਸਿੱਧ ਹਸਤ ਹਨ। ਦੁਆਬੇ ਦੇ ਦੋ-ਤਿੰਨ ਧਾਰਮਿਕ ਸਥਾਨ ਤਾਂ ਕੈਨੇਡਾ-ਅਮਰੀਕਾ ਦਾ ਵੀਜ਼ਾ ਲਵਾਉਣ ਲਈ ਬਹੁਤ ਮਸ਼ਹੂਰ ਹੋ ਗਏ ਹਨ। ਲੋਕ ਅੰਬੈਸੀ ਵਿੱਚ ਫਾਈਲ ਲਗਾਉਣ ਤੋਂ ਪਹਿਲਾਂ ਸੁੱਖਣਾ ਸੁੱਖ ਕੇ ਜਾਂਦੇ ਹਨ ਤੇ ਵੀਜ਼ਾ ਲੱਗਣ 'ਤੇ ਮੋਟਾ ਚੜ੍ਹਾਵਾ ਚੜ੍ਹਾਉਂਦੇ ਹਨ।

ਅੰਧ ਭਗਤ ਹਰ ਸਫਲਤਾ ਦਾ ਸਿਹਰਾ ਆਪਣੇ ਇਸ਼ਟ ਬਾਬੇ ਦੇ ਸਿਰ ਬੰਨ੍ਹਦੇ ਹਨ। ਕਰੜੀ ਮਿਹਨਤ ਕਰ ਕੇ ਲਈ ਲੱਖਾਂ ਦੀ ਗੱਡੀ ਦੇ ਪਿਛਲੇ ਸ਼ੀਸ਼ੇ 'ਤੇ ਮੋਟਾ ਮੋਟਾ ਲਿਖਿਆ ਹੁੰਦਾ ਹੈ, "ਬਾਬਾ ਫਲਾਣਾ ਜੀ ਦੀ ਕਿਰਪਾ।" ਹਰ ਕੰਮ ਕਰਨ ਤੋਂ ਪਹਿਲਾਂ ਬਾਬੇ ਦੀ ਸਲਾਹ ਲਈ ਜਾਂਦੀ ਹੈ। ਬੱਚਿਆਂ ਦੇ ਵਿਆਹ, ਕਾਰੋਬਾਰ, ਧਾਰਮਿਕ ਸਮਾਗਮ, ਗੱਲ ਕੀ, ਛਿੱਕਦੇ ਵੀ ਬਾਬੇ ਨੂੰ ਪੁੱਛ ਕੇ ਹਨ।

ਕਈ ਲੋਕ ਮਕਾਨ ਬਣਾਉਣ ਲੱਗਿਆਂ ਇੱਕ ਸਪੈਸ਼ਲ ਕਮਰਾ ਆਪਣੇ ਬਾਬੇ ਦੇ ਠਹਿਰਨ ਲਈ ਨਿਸ਼ਚਿਤ ਕਰ ਦਿੰਦੇ ਹਨ। ਬਾਕੀ ਘਰ ਦੀ ਸਫਾਈ ਕੰਮ ਵਾਲੀ ਕਰਦੀ ਹੈ ਪਰ ਉਸ ਕਮਰੇ ਦੀ ਸਫਾਈ ਘਰ ਦਾ ਕਰੋੜਪਤੀ ਮਾਲਕ / ਮਾਲਕਨ ਖੁਦ ਕਰਦੇ ਹਨ। ਉਸ ਕਮਰੇ ਵਿੱਚ ਸਾਰੇ ਘਰ ਨਾਲੋਂ ਜ਼ਿਆਦਾ ਕੀਮਤੀ ਫਰਨੀਚਰ, ਕਾਲੀਨ, ਬਰਤਨ ਰੱਖੇ ਜਾਂਦੇ ਹਨ। ਬਾਬਾ ਚਾਹੇ ਸਾਰੀ ਉਮਰ ਉਥੇ ਨਾ ਪਧਾਰੇ, ਪਰ ਕਮਰੇ ਵਿੱਚ ਹੋਰ ਕਿਸੇ ਨੂੰ ਵੜਨ ਨਹੀਂ ਦਿੱਤਾ ਜਾਂਦਾ। 

ਕਈ ਬਾਬੇ ਬਹੁਤ ਅਜੀਬ ਹਰਕਤਾਂ ਕਰਦੇ ਹਨ। ਇੱਕ ਵਿਵਾਦਤ ਬਾਬਾ ਲੋਕਾਂ ਨੂੰ ਗਾਲ੍ਹਾਂ ਅਤੇ ਜੁੱਤੀਆਂ ਦਾ ਪ੍ਰਸ਼ਾਦ ਵੰਡਦਾ ਹੁੰਦਾ ਸੀ, ਜੋ ਲੋਕ ਬਹੁਤ ਸਤਿਕਾਰ ਨਾਲ ਗ੍ਰਹਿਣ ਕਰਦੇ ਸਨ। ਕਈ ਬਾਬੇ ਸੱਟੇ ਦਾ ਨੰਬਰ ਮਾਂ-ਭੈਣ ਦੀਆਂ ਗੰਦੀਆਂ ਗਾਲ੍ਹਾਂ ਕੱਢ ਕੇ ਦਿੰਦੇ ਹਨ। ਲੋਕ ਗਾਲ੍ਹਾਂ ਵਿੱਚ ਵਰਤੇ ਸ਼ਬਦਾਂ ਮੁਤਾਬਕ ਨੰਬਰ ਲੱਭਣ ਦੀ ਕੋਸ਼ਿਸ਼ ਕਰਦੇ ਹਨ।
----------
ਭਗਤ ਆਪਣੇ ਬਾਬੇ ਨੂੰ ਰੱਬ ਸਮਝਦੇ ਹਨ ਤੇ ਉਸ ਦੇ ਚਮਤਕਾਰਾਂ ਦੀਆਂ ਸੌ-ਸੌ ਕਹਾਣੀਆਂ ਸੁਣਾਉਂਦੇ ਹਨ। ਪਰ ਜਦੋਂ ਬਾਬਾ ਜੀ ਜੇਲ ਯਾਤਰਾ 'ਤੇ ਜਾਂਦੇ ਹਨ ਤਾਂ ਕੋਈ ਚਮਤਕਾਰ ਨਹੀਂ ਦਿਖਾ ਪਾਉਂਦੇ। ਉਸ ਵੇਲੇ ਅੰਧ ਭਗਤ ਬਾਬੇ ਲਈ ਲੜਦੇ ਮਰਦੇ ਹਨ।
----------
ਪਾਇਲ ਏਰੀਆ ਵਿੱਚ ਇੱਕ ਭਗਤ ਆਪਣੀ ਨਵੀਂ ਜੀਪ ਇੱਕ ਡੇਰੇ ਲੈ ਗਿਆ ਤਾਂ ਜੋ ਬਾਬੇ ਦੇ ਚਰਨ ਉਸ ਵਿੱਚ ਪਵਾਏ ਜਾ ਸਕਣ। ਅੱਗੋਂ ਬਾਬੇ ਨੂੰ ਸਾਈਕਲ ਵੀ ਚਲਾਉਣਾ ਨਹੀਂ ਸੀ ਆਉਂਦਾ। ਉਸ ਨੇ ਰੇਸ ਨੱਪ ਕੇ ਸੈੱਲਫ ਮਾਰ ਦਿੱਤੀ ਤਾਂ ਜੀਪ ਸਿੱਧੀ ਨਹਿਰ ਵਿੱਚ ਜਾ ਡਿੱਗੀ। ਸਵਾਰ ਮਸਾਂ ਛਾਲਾਂ ਮਾਰ ਕੇ ਬਚੇ ਪਰ ਜੀਪ ਤੀਸਰੇ ਦਿਨ ਜਾ ਕੇ ਲੱਭੀ, ਸਾਰਾ ਇੰਜਣ ਉਵਰਹਾਲ ਕਰਨਾ ਪਿਆ। ਚੇਲੇ ਭਗਤ ਨੂੰ ਕਹਿਣ ਲੱਗੇ ਕਿ ਜਾਉ ਸ਼ੁਕਰ ਮਨਾਉ, ਬਾਬਾ ਜੀ ਨੇ ਤੁਹਾਡੀ ਮੁਸੀਬਤ ਟਾਲ ਦਿੱਤੀ ਹੈ। ਨਹੀਂ ਸਾਰੇ ਟੱਬਰ ਦੀ ਮੌਤ ਇਸੇ ਜੀਪ ਦੇ ਐਕਸੀਡੈਂਟ ਕਾਰਨ ਲਿਖੀ ਹੋਈ ਸੀ।

ਬਾਬੇ ਇਸ ਅੰਧ ਭਗਤੀ ਦਾ ਰੱਜ ਕੇ ਫਾਇਦਾ ਉਠਾਉਂਦੇ ਹਨ ਤੇ ਦੌਲਤ ਕਮਾਉਂਦੇ ਹਨ। ਕਥਾ-ਕੀਰਤਨ ਕਰਨ ਤੇ ਦੀਵਾਨ ਲਗਾਉਣ ਦੇ ਲੱਖਾਂ ਰੁਪਏ ਲੈਂਦੇ ਹਨ। ਬਹੁਤ ਘੱਟ ਬਾਬੇ ਲੋਕਾਂ ਦੀ ਭਲਾਈ ਲਈ ਮੁਫਤ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ, ਯਤੀਮਖਾਨੇ ਅਤੇ ਬਿਰਧਘਰ ਖੋਲ੍ਹਦੇ ਹਨ।

90% ਬਾਬੇ ਸਿਵਾਏ ਡੇਰੇ ਖੋਲ੍ਹ ਕੇ ਲੋਕਾਂ ਨੂੰ ਛਿੱਲਣ ਦੇ ਹੋਰ ਕੋਈ ਕੰਮ ਨਹੀਂ ਕਰਦੇ। ਬਾਬਿਆਂ ਦੇ ਚੇਲੇ ਗਰੀਬ ਹੁੰਦੇ ਹਨ, ਪਰ ਉਨ੍ਹਾਂ ਦੀ ਗਿਣਤੀ ਐਨੀ ਹੁੰਦੀ ਹੈ ਕਿ 10-10, 20-20 ਰੁਪਏ ਦੇ ਕੇ ਵੀ ਬਾਬੇ ਨੂੰ ਕਰੋੜਪਤੀ ਬਣਾ ਦਿੰਦੇ ਹਨ। ਆਪ ਉਹ ਕਿਰਾਏ ਦੇ ਟੈਂਪੂਆਂ ਥ੍ਰੀਵ੍ਹੀਲਰਾਂ ਵਿੱਚ ਡੇਰੇ ਆਉਂਦੇ ਹਨ ਪਰ ਬਾਬਾ 2-2 ਕਰੋੜ ਦੀਆਂ ਗੱਡੀਆਂ ਵਿੱਚ ਘੁੰਮਦਾ ਹੈ।
----------
ਬਾਬਿਆਂ ਨੂੰ ਖੁਦ ਰੱਬ 'ਤੇ ਕੋਈ ਯਕੀਨ ਨਹੀਂ ਹੁੰਦਾ। ਭਗਤਾਂ ਨੂੰ ਇਹ ਸਮਝਾਉਣ ਵਾਲਾ ਬਾਬਾ ਕਿ ਜੀਵਨ ਮਰਨ ਉੱਪਰ ਵਾਲੇ ਦੇ ਹੱਥ ਹੈ, ਖੁਦ ਜ਼ੈੱਡ ਸਿਕਿਓਰਿਟੀ ਤੋਂ ਬਗੈਰ ਬਾਥਰੂਮ ਤੱਕ ਨਹੀਂ ਜਾਂਦਾ।
----------
ਇਕੱਲੇ ਬਾਬੇ ਆਸਾਰਾਮ ਦੀ 10,000 ਕਰੋੜ ਦੀ ਜਾਇਦਾਦ ਅਤੇ 400 ਆਸ਼ਰਮ ਹਨ। ਲੋਕ ਹੀ ਜਗ੍ਹਾ ਖਰੀਦਦੇ ਹਨ ਤੇ ਲੋਕ ਹੀ ਆਸ਼ਰਮ ਉਸਾਰ ਕੇ ਬਾਬੇ ਦੇ ਹਵਾਲੇ ਕਰ ਦਿੰਦੇ ਹਨ। ਇਹ ਇੱਕ ਅਜਿਹਾ ਅਨੋਖਾ ਬਿਜ਼ਨਸ ਹੈ, ਜਿਸ ਦਾ ਕੋਈ ਵਹੀ-ਖਾਤਾ ਨਹੀਂ ਹੈ। ਕੋਈ ਸੇਲ ਟੈਕਸ, ਇਨਕਮ ਟੈਕਸ ਜਾਂ ਵੈੱਟ ਟੈਕਸ ਨਹੀਂ ਲੱਗਦਾ। ਬਾਬੇ ਸਕੂਲ ਇਸ ਲਈ ਨਹੀਂ ਖੋਲ੍ਹਦੇ ਤਾਂ ਜੋ ਲੋਕਾਂ ਪੜ੍ਹ ਕੇ ਕਿਤੇ ਸਿਆਣੇ ਨਾ ਹੋ ਜਾਣ।     
            
ਬਾਬੇ ਕੋਈ ਰੱਬ ਨਹੀਂ ਹਨ, ਆਮ ਇਨਸਾਨਾਂ ਵਾਂਗ ਉਨ੍ਹਾਂ ਨੂੰ ਵੀ ਭੁੱਖ ਲੱਗਦੀ ਹੈ, ਉਹ ਵੀ ਬਿਮਾਰ ਤੇ ਬੁੱਢੇ ਹੁੰਦੇ ਹਨ, ਵਿਆਹ ਕਰ ਕੇ ਹੀ ਬੱਚੇ ਪੈਦਾ ਕਰਦੇ ਹਨ ਕੋਈ ਹਵਨ ਕੁੰਡ ਵਿੱਚੋਂ ਨਹੀਂ ਕੱਢ ਲੈਂਦੇ। ਉਹ ਆਪਣੇ ਬੱਚਿਆਂ, ਪਤਨੀਆਂ, ਮਾਂ-ਬਾਪ ਅਤੇ ਰਿਸ਼ਤੇਦਾਰਾਂ ਪ੍ਰਤੀ ਸਮਾਜਕ ਕਰਤੱਵ ਪੂਰੇ ਕਰਦੇ ਹਨ। ਆਪਣੇ ਬੱਚਿਆਂ ਦੇ ਆਮ ਲੋਕਾਂ ਵਾਂਗ ਵਿਆਹ ਕਰਦੇ ਹਨ ਤੇ ਬਹੁਤੇ ਠੋਕ ਦੇ ਦਹੇਜ਼ ਲੈਂਦੇ ਦਿੰਦੇ ਹਨ।

ਪਰ ਜ਼ਿਆਦਾਤਰ ਆਪਣੇ ਆਪ ਨੂੰ ਕਿਸੇ ਦੇਵੀ-ਦੇਵਤੇ ਦਾ ਅਵਤਾਰ ਹੋਣ ਦਾ ਪ੍ਰਚਾਰ ਕਰਦੇ ਹਨ। ਇਸ ਲਈ ਇਹ ਸਮਝਣਾ ਕਿ ਇਹ ਲੋਕ ਤੁਹਾਨੂੰ ਕਿਸੇ ਮੁਸੀਬਤ ਤੋਂ ਬਚਾ ਲੈਣਗੇ, ਸਿਰਫ ਵਹਿਮ ਹੈ। ਹਰ ਮੁਸੀਬਤ ਦਾ ਸਾਹਮਣਾ ਖੁਦ ਹੀ ਕਰਨਾ ਪੈਣਾ ਹੈ। ਪਰ ਜਦ ਤੱਕ ਲੋਕ ਇਹ ਗੱਲ ਨਹੀਂ ਸਮਝਦੇ, ਗਿਆਨ ਦਾ ਚਾਨਣ ਨਹੀਂ ਹੁੰਦਾ, ਉਹ ਇਨ੍ਹਾਂ ਬਾਬਿਆਂ ਦਾ ਸ਼ਿਕਾਰ ਬਣਦੇ ਰਹਿਣਗੇ। ਇੱਕ ਆਸਾਰਾਮ ਜਾਵੇਗਾ, ਦੋ ਹੋਰ ਆ ਜਾਣਗੇ। ਨਾ ਭਗਤਾਂ ਦੀ ਕਮੀ ਹੈ ਤੇ ਨਾ ਹੀ ਬਾਬਿਆਂ ਦੀ।

(*ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਪਦ 'ਤੇ ਤਾਇਨਾਤ ਹਨ।)
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment by: Amandeep Singh

punjab today should be closed .....

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER