ਵਿਚਾਰ
'ਸਿੱਕਾ' ਦੀ ਧੀ ਦਾ ਕੀ ਕਸੂਰ?
ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?
- ਹਰਲੀਨ ਕੌਰ
ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?



ਅੱਜ ਤੋਂ ਲਗਭਗ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਉਦੋਂ ਦੇ ਹਾਲਾਤ ਨੂੰ ਸਨਮੁੱਖ ਰੱਖਦਿਆਂ ਸ਼ਬਦ ਉਚਾਰਿਆ ਸੀ "ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥" ਅਰਥਾਤ ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ।
 
ਗੁਰੂ ਸਾਹਿਬ ਨੇ ਬਾਬਰ ਦੇ ਰਾਜ ਦੀ ਗੱਲ ਕੀਤੀ ਸੀ, ਪਰ ਅਜੋਕੇ ਸਮੇਂ ਵਿੱਚ ਧਰਮ ਦੇ ਖੇਤਰ ਵਿੱਚ ਵਿਚਰਨ ਵਾਲਿਆਂ ਨੇ ਜਿਵੇਂ ਗੁਰੂ ਪਾਤਸ਼ਾਹ ਦੇ ਇਸ ਸ਼ਬਦ ਨੂੰ ਹਰ ਹੀਲੇ ਅਮਲੀ ਜਾਮਾ ਪਹਿਨਾਉਣ ਦਾ ਬੀੜਾ ਚੁੱਕ ਲਿਆ ਹੈ।

ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਹਰਿੰਦਰ ਸਿੰਘ ਸਿੱਕਾ ਵਲੋਂ ਤਿਆਰ ਕਰਾਈ ਗਈ ਫ਼ਿਲਮ 'ਨਾਨਕ ਸ਼ਾਹ ਫਕੀਰ' ਵਿੱਚ ਪਾਈਆਂ ਗਈਆਂ ਗੰਭੀਰ ਤਰੁੱਟੀਆਂ ਖਿਲਾਫ ਸਿੱਖ ਕੌਮ ਵਿੱਚ ਫੈਲੇ ਰੋਸ ਦੇ ਮੱਦੇਨਜ਼ਰ ਆਖਿਰ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇਸ ਦੀ ਰਿਲੀਜ਼ ਲਈ ਦਿੱਤੀ ਪ੍ਰਵਾਨਗੀ ਜਦੋਂ ਵਾਪਸ ਲਈ ਗਈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਬੁਲਾਈ ਗਈ ਪੰਜ ਜਥੇਦਾਰਾਂ ਦੀ ਇੱਕਤਰਤਾ ਵਿੱਚ ਹਰਿੰਦਰ ਸਿੱਕਾ ਨੂੰ ਪੰਥ ਵਿਚੋਂ ਛੇਕ ਵੀ ਦਿੱਤਾ ਗਿਆ।

ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਉਂਦਿਆਂ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨੂੰ ਹਰਿੰਦਰ ਸਿੱਕਾ ਨਾਲ ਕਿਸੇ ਕਿਸਮ ਦੀ ਵੀ ਕੋਈ ਸਮਾਜਿਕ, ਧਾਰਮਿਕ ਅਤੇ 'ਰੋਟੀ-ਬੇਟੀ ਦੀ ਸਾਂਝ' ਨਾ ਰੱਖਣ ਦਾ ਆਦੇਸ਼ ਦਿੱਤਾ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੁਣਾਏ ਗਏ ਇਸ ਫੈਸਲੇ ਤੋਂ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਕੱਲੇ ਹਰਿੰਦਰ ਸਿੰਘ ਸਿੱਕਾ ਨੂੰ ਹੀ ਇਸ ਸਾਰੇ ਮਾਮਲੇ ਵਿੱਚ ਬਲੀ ਦਾ ਬਕਰਾ ਬਣਾ ਕੇ ਪੰਥ ਵਿਚੋਂ ਕਿਉਂ ਛੇਕਿਆ ਗਿਆ? ਜਦੋਂ ਕਿ ਉਸ ਨੇ ਕਦਮ-ਕਦਮ 'ਤੇ ਇਸ ਫ਼ਿਲਮ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਤੋਂ ਮਦਦ ਤੇ ਇਜਾਜ਼ਤ ਲਈ ਸੀ।
 

ਫ਼ਿਲਮ ਦੀ ਤਿਆਰੀ ਅਤੇ ਉਸ ਨੂੰ ਰਿਲੀਜ਼ ਕਰਨ ਤੱਕ ਦੇ ਪੜਾਅ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ, ਅਧਿਕਾਰੀਆਂ ਤੇ ਕੌਮੀ ਤਖਤਾਂ ਦੀ ਸੇਵਾ ਵਿੱਚ ਲੱਗੇ ਜਥੇਦਾਰਾਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?

ਭਾਵੇਂ ਸ਼੍ਰੋਮਣੀ ਕਮੇਟੀ ਨੇ ਹੁਣ ਫ਼ਿਲਮ ਦੀ ਹਮਾਇਤ ਤੋਂ ਕਿਨਾਰਾ ਕਰ ਲਿਆ ਹੈ ਪ੍ਰੰਤੂ ਫ਼ਿਲਮ ਨਿਰਮਾਣ ਦੀ ਸ਼ੁਰੂਆਤ ਤੋਂ ਲੈ ਕੇ ਪਹਿਲੀ ਰਿਲੀਜ਼ ਤੇ ਹੁਣ ਦੂਸਰੀ ਵਾਰ ਰਿਲੀਜ਼ ਦੀ ਕਗਾਰ ਤੀਕ ਲਿਆਉਣ ਲਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੁਆਰਾ ਨਿਭਾਈ ਭੂਮਿਕਾ ਜਗ ਜਾਹਰ ਹੋ ਚੁੱਕੀ ਹੈ।
----------
ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਿੱਖੀ ਸਿਧਾਂਤਾਂ ਨੂੰ ਮੋਮ ਦਾ ਨੱਕ ਸਮਝਦੇ ਹਨ ਕਿ ਜਿਵੇਂ ਮਰਜ਼ੀ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਮੋੜ ਲੈਣ?
----------
ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਜਿਨ੍ਹਾਂ ਨੇ ਹੁਣ ਹਰਿੰਦਰ ਸਿੱਕਾ ਨੂੰ ਛੇਕਣ ਦਾ ਫੈਸਲਾ ਸੁਣਾਇਆ ਹੈ, ਉਨ੍ਹਾਂ ਨੇ ਹੀ ਫ਼ਿਲਮ 'ਨਾਨਕ ਸ਼ਾਹ ਫਕੀਰ' ਦੀ ਅਪ੍ਰੈਲ 2015 ਵਿੱਚ ਹੋਈ ਪਹਿਲੀ ਰਿਲੀਜ਼ ਤੋਂ ਤਿੰਨ ਮਹੀਨੇ ਪਹਿਲਾਂ ਮਿਤੀ 22 ਜਨਵਰੀ 2015 ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦੋ ਪ੍ਰਸ਼ੰਸਾ ਪੱਤਰ ਜਾਰੀ ਕਰਕੇ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਵਧਾਈ ਦਿੱਤੀ ਸੀ।

ਕੀ ਜਥੇਦਾਰ ਸਾਹਿਬ ਨੂੰ ਉਦੋਂ ਨਹੀਂ ਪਤਾ ਸੀ ਕਿ ਇਹ ਫ਼ਿਲਮ ਗੁਰਮਤਿ ਸਿਧਾਂਤਾਂ ਦੇ ਖਿਲਾਫ ਹੈ? ਜਦਕਿ ਸਾਲ 2002 ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਕਾਰਜਕਾਰਣੀ ਨੇ ਫੈਸਲਾ ਲਿਆ ਸੀ ਕਿ ਸਿੱਖ ਗੁਰੂ ਸਾਹਿਬਾਨ, ਗੁਰ ਪਰਿਵਾਰ ਅਤੇ ਸਿੱਖ ਸ਼ਹੀਦਾਂ ਦੀ ਭੂਮਿਕਾ ਕਿਸੇ ਕਲਾਕਾਰ ਦੇ ਮਾਧਿਅਮ ਰਾਹੀਂ ਨਹੀਂ ਕਰਵਾਈ ਜਾ ਸਕਦੀ।
 

ਇਹ ਪਹਿਲੀ ਵਾਰ ਨਹੀਂ ਹੈ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਖੋਰਾ ਲਾ ਕੇ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸਿਆਸੀ ਦਬਾਅ ਹੇਠ ਆ ਕੇ ਆਪਣੇ ਆਕਾਵਾਂ ਦੇ ਕਹਿਣ 'ਤੇ ਉਨ੍ਹਾਂ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਸੀ ਜਿਸ ਨੂੰ ਸਿੱਖ ਸੰਗਤ ਦੇ ਰੋਹ ਤੋਂ ਬਾਅਦ ਵਾਪਸ ਲੈਣਾ ਪਿਆ ਸੀ। ਇਵੇਂ ਹੀ ਹੁਣ ਉਨ੍ਹਾਂ ਪਹਿਲਾਂ ਫ਼ਿਲਮ 'ਨਾਨਕ ਸ਼ਾਹ ਫਕੀਰ' ਨੂੰ ਮਾਨਤਾ ਦਿੱਤੀ ਅਤੇ ਫਿਰ ਰਿਲੀਜ਼ ਦੀ ਕਗਾਰ 'ਤੇ ਪੁੱਜਣ 'ਤੇ ਉਸ ਉੱਪਰ ਰੋਕ ਲਗਾ ਦਿੱਤੀ ਹੈ।

ਹੁਣ ਸਵਾਲ ਉੱਠਦਾ ਹੈ ਕਿ ਆਖਰ ਵਾਰ-ਵਾਰ ਇਹ ਸਾਰਾ ਤਮਾਸ਼ਾ ਕਿਉਂ ਹੋ ਰਿਹਾ ਹੈ ਤੇ ਕੌਣ ਕਰਵਾ ਰਿਹਾ ਹੈ?

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਫ਼ਿਲਮ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਦਿਖਾਉਣ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਪੋਸਟਰ ਲਗਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਪੱਤਰ ਲਿਖੇ। ਇਸ ਤੋਂ ਇਲਾਵਾ ਉਹ ਫ਼ਿਲਮ ਦਾ ਨਾਮਕਰਨ ਕਰਨ ਤੋਂ ਲੈ ਕੇ ਫ਼ਿਲਮ ਦੀ ਸਕ੍ਰਿਪਟ ਲਿੱਖਣ ਵਿੱਚ ਸ਼ਾਮਲ ਸਨ। ਇਸ ਬਾਰੇ ਖੁਲਾਸਾ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੁਆਰਾ 4 ਮਾਰਚ, 2018 ਨੂੰ ਅਖਬਾਰ ਵਿੱਚ ਛਪੇ ਇੱਕ ਲੇਖ ਰਾਹੀਂ ਹੋਇਆ ਜਿਸ ਵਿੱਚ ਉਹ ਫ਼ਿਲਮ ਦਾ ਨਾਮਕਰਨ ਕਰਨ ਤੋਂ ਲੈ ਕੇ ਫ਼ਿਲਮ ਦੀ ਸਕ੍ਰਿਪਟ ਲਿੱਖਣ ਵਿੱਚ ਡਾ. ਰੂਪ ਸਿੰਘ, ਪ੍ਰੋ. ਕਪੂਰ ਸਿੰਘ, ਤੀਰਥ ਸਿੰਘ ਢਿਲੋਂ, ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਖੁਦ ਨਿਰਮਲ ਸਿੰਘ ਖਾਲਸਾ ਦੀਆਂ ਮੁੰਬਈ ਦੇ ਇਲਾਕੇ ਖਾਰ ਵਿਖੇ ਹੋਈਆਂ ਮੀਟਿੰਗਾਂ ਦਾ ਜ਼ਿਕਰ ਕਰਦੇ ਹਨ। ਕੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀ ਗੁਰਮਤਿ ਸਿਧਾਂਤਾਂ ਤੋਂ ਅਣਜਾਣ ਹਨ? ਜਾਂ ਕਿਸੀ ਦੇ ਦਬਾਅ ਹੇਠ ਕੰਮ ਕਰ ਰਹੇ ਹਨ? ਜੇ ਹਰਿੰਦਰ ਸਿੱਕਾ ਨੂੰ ਪੰਥ 'ਚੋਂ ਛੇਕਿਆ ਗਿਆ ਹੈ ਤਾਂ ਉਨ੍ਹਾਂ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ?
----------
ਕੀ ਹੁਣ ਸਿੰਘ ਸਾਹਿਬਾਨ, ਇਨ੍ਹਾਂ ਦੇ ਸਲਾਹਕਾਰ, ਧਰਮ ਪ੍ਰਚਾਰ ਕਮੇਟੀ, ਸਕੱਤਰ ਅਤੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰ ਤੇ ਮੈਂਬਰ ਸਾਰੇ ਹੀ ਪੰਥ ਵਿਚੋਂ ਛੇਕੇ ਕਿਉਂ ਨਹੀਂ ਸਮਝੇ ਜਾਣੇ ਚਾਹੀਦੇ? ਸਮੇਤ ਅਕਾਲੀ ਧਿਰਾਂ ਸਾਰਿਆਂ ਨੇ ਹੀ ਨਿੱਜੀ ਗ਼ਰਜ਼ਾਂ ਤੇ ਸਵਾਰਥਾਂ ਖ਼ਾਤਰ ਸਾਰੀਆਂ ਹੱਦਾਂ ਪਾਰ ਕਰ ਕੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
----------
ਇਥੇ ਇਹ ਵੀ ਵਰਨਣਯੋਗ ਹੈ ਕਿ ਸੰਗਤਾਂ ਵਿਚ ਫੈਲੇ ਰੋਹ ਨੂੰ ਦੇਖਦਿਆਂ ਡਾ. ਰੂਪ ਸਿੰਘ ਨੇ ਆਪਣੀ ਗਲਤੀ ਦੀ ਮੁਆਫੀ ਸੋਸ਼ਲ ਮੀਡੀਆ ਰਾਹੀਂ ਮੰਗ ਲਈ ਹੈ।

ਤੇ ਇਕੱਲੇ ਡਾ. ਰੂਪ ਸਿੰਘ ਹੀ ਕਿਉਂ? ਕਾਰਵਾਈ ਤਾਂ ਇਸ ਫ਼ਿਲਮ ਨੂੰ ਰਿਲੀਜ਼ ਤੱਕ ਪਹੁੰਚਾਉਣ ਵਾਲੇ ਹਰ ਇੱਕ ਦੇ ਖਿਲਾਫ ਹੋਣੀ ਚਾਹੀਦੀ ਹੈ। 2016 ਵਿੱਚ ਫ਼ਿਲਮ ਨੂੰ ਹਰੀ ਝੰਡੀ ਦੇਣ ਵਾਲੇ ਤਤਕਾਲੀਨ ਕਮੇਟੀ ਮੁੱਖ ਸਕੱਤਰ ਹਰਚਰਨ ਸਿੰਘ ਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈਆਂ ਗਈਆਂ ਸਬ-ਕਮੇਟੀਆਂ ਦੇ ਮੈਂਬਰ, ਜਿਨ੍ਹਾਂ ਨੇ ਫ਼ਿਲਮ ਨੂੰ ਪਾਸ ਕੀਤਾ, ਉਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।
 

ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਿੱਖੀ ਸਿਧਾਂਤਾਂ ਨੂੰ ਮੋਮ ਦਾ ਨੱਕ ਸਮਝਦੇ ਹਨ ਕਿ ਜਿਵੇਂ ਮਰਜ਼ੀ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਮੋੜ ਲੈਣ? ਜਦੋਂ ਹਫਤੇ ਪਹਿਲਾਂ ਤੱਕ ਆਪ ਹੀ ਉਨ੍ਹਾਂ ਵੱਲੋਂ ਹੀ ਫ਼ਿਲਮ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ, ਤਾਂ ਰਾਤੋਂ-ਰਾਤ ਅਜਿਹਾ ਕੀ ਹੋ ਗਿਆ ਕਿ ਅਚਾਨਕ ਹਰਿੰਦਰ ਸਿੱਕਾ ਨੂੰ ਪੰਥ 'ਚੋਂ ਛੇਕ ਦਿੱਤਾ? ਜਦਕਿ ਸਿੱਕੇ ਨੇ 2014 'ਚ ਇਸ ਫ਼ਿਲਮ ਦੀ ਵਿਉਂਤਬੰਦੀ ਸ਼ੁਰੂ ਕੀਤੀ ਸੀ। ਉਦੋਂ ਤੋਂ ਹੀ ਉਸ ਨੇ ਜਥੇਦਾਰਾਂ ਅਤੇ ਕਮੇਟੀ ਮੈਂਬਰਾਂ ਨੂੰ ਮਿਲ ਕੇ ਪ੍ਰਵਾਨਗੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਸ਼ਰਤ ਮੁਤਾਬਕ ਸਿੱਕੇ ਨੇ ਫ਼ਿਲਮ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਸਬ-ਕਮੇਟੀ ਨੂੰ ਦਿਖਾਈ ਵੀ ਸੀ ਜਿਸ ਨੇ 'ਸਬ ਅੱਛਾ ਹੈ' ਦਾ ਸਰਟੀਫਿਕੇਟ ਜਾਰੀ ਕੀਤਾ ਸੀ। ਤੇ ਹੁਣ ਜਥੇਦਾਰ ਸਾਹਿਬ ਸਿੱਕੇ ਨੂੰ ਪੰਥ 'ਚੋਂ ਛੇਕਣ ਦਾ ਕਾਰਨ ਦੱਸਦੇ ਹਨ ਕਿ ਹਰਿੰਦਰ ਸਿੰਘ ਕਾਨੂੰਨੀ ਹੱਥਕੰਡੇ ਵਰਤ ਕੇ ਫ਼ਿਲਮ ਰਿਲੀਜ਼ ਕਰਨ ਲਈ ਬਜਿੱਦ ਹੈ। ਪਰ ਇਹ ਕਾਨੂੰਨੀ ਹਥਕੰਡੇ ਵੀ ਤਾਂ ਉਸ ਨੂੰ ਇਨ੍ਹਾਂ ਦੀ ਮਦਦ ਨਾਲ ਹੀ ਮਿਲੇ। ਸੈਂਸਰ ਬੋਰਡ ਤੇ ਸੁਪਰੀਮ ਕੋਰਟ ਨੇ ਤਾਂ ਇਨ੍ਹਾਂ ਵੱਲੋਂ ਜਾਰੀ ਸਰਟੀਫਿਕੇਟਾਂ ਦੇ ਆਧਾਰ 'ਤੇ ਹੀ ਫ਼ੈਸਲੇ ਦੇਣੇ ਸਨ ਜੋ ਦੇ ਦਿੱਤੇ ਗਏ ਹਨ। ਹੁਣ ਇਨ੍ਹਾਂ ਦੀ ਰਿਵੀਜ਼ਨ ਪਟੀਸ਼ਨ ਨੇ ਕੀ ਕਰਨਾ ਸੀ?
----------
ਕੀ ਬਾਦਲ ਪਰਿਵਾਰ ਨੇ ਇਹ ਫ਼ਿਲਮ ਨਹੀਂ ਦੇਖੀ ਜਾਂ ਉਨ੍ਹਾਂ ਨੂੰ ਇਸ ਫ਼ਿਲਮ ਬਾਰੇ ਕੋਈ ਜਾਣਕਾਰੀ ਨਹੀਂ ਸੀ? ਜੇ ਉਹ 'ਐੱਮ.ਐੱਸ.ਜੀ.' ਫ਼ਿਲਮ ਰਿਲੀਜ਼ ਕਰਵਾਉਣ ਤੇ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਵਾਉਣ ਲਈ ਆਪਣੀ ਮਲਕੀਅਤ ਵਾਲੀ ਸ਼੍ਰੋਮਣੀ ਕਮੇਟੀ ਤੇ ਉਸ ਵੱਲੋਂ ਥਾਪੇ ਜਥੇਦਾਰਾਂ ਨੂੰ ਆਪਣੀ ਕੋਠੀ ਸੱਦ ਕੇ ਹੁਕਮ ਦੇ ਸਕਦੇ ਹਨ ਤਾਂ ਇਸ ਫ਼ਿਲਮ ਨੂੰ ਰੋਕਣ ਲਈ ਉਨ੍ਹਾਂ ਕੋਲੋਂ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ?
----------
ਅਤਿੰਦਰ ਪਾਲ ਸਿੰਘ, ਸਾਬਕਾ ਐਮ.ਪੀ., ਨੇ ਵੀ ਮਾਮਲੇ 'ਤੇ ਬਿਆਨ ਦਿੱਤਾ ਹੈ ਕਿ 'ਇਹ ਸਮੁੱਚੀ ਕਾਰਵਾਈ ਅਧੂਰੀ ਹੈ ਕਿਉਂਕਿ ਸਿੱਕਾ ਨੂੰ ਪ੍ਰਸੰਸਾ ਪੱਤਰ ਦੇਣ ਵਾਲੇ, ਕਮੇਟੀਆਂ ਬਣਾ ਕੇ ਪ੍ਰਵਾਨਗੀ ਦੇਣ ਵਾਲੇ, ਫ਼ਿਲਮ ਦੇਖ ਕੇ ਸਹਿਮਤੀ ਦੇਣ ਵਾਲੇ, ਫ਼ਿਲਮ ਨੂੰ ਪ੍ਰਮੋਟ ਕਰਨ ਅਤੇ ਹਰ ਗੁਰਦੁਆਰੇ ਵਿਚ ਪੋਸਟਰ ਲਾਉਣ ਦਾ ਆਦੇਸ਼ ਦੇਣ ਵਾਲੇ ਅਤੇ ਫ਼ਿਲਮ ਪਾਸ ਕਰਨ ਵਾਲੇ ਵੀ ਸਭ ਇਸ ਕਾਰਵਾਈ ਅਨੁਸਾਰ ਤਾਂ ਆਪੇ ਹੀ ਦੋਸ਼ੀ ਪ੍ਰਮਾਣਿਤ ਹੋ ਗਏ ਹਨ। ਤੇ ਫਿਰ ਕੀ ਹੁਣ ਸਿੰਘ ਸਾਹਿਬਾਨ, ਇਨ੍ਹਾਂ ਦੇ ਸਲਾਹਕਾਰ, ਧਰਮ ਪ੍ਰਚਾਰ ਕਮੇਟੀ, ਸਕੱਤਰ ਅਤੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰ ਤੇ ਮੈਂਬਰ ਸਾਰੇ ਹੀ ਪੰਥ ਵਿਚੋਂ ਛੇਕੇ ਕਿਉਂ ਨਹੀਂ ਸਮਝੇ ਜਾਣੇ ਚਾਹੀਦੇ? ਸਮੇਤ ਅਕਾਲੀ ਧਿਰਾਂ ਸਾਰਿਆਂ ਨੇ ਹੀ ਨਿੱਜੀ ਗ਼ਰਜ਼ਾਂ ਤੇ ਸਵਾਰਥਾਂ ਖ਼ਾਤਰ ਸਾਰੀਆਂ ਹੱਦਾਂ ਪਾਰ ਕਰ ਕੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਹੈ।'

ਕੀ ਬਾਦਲ ਪਰਿਵਾਰ ਨੇ ਇਹ ਫ਼ਿਲਮ ਨਹੀਂ ਦੇਖੀ ਜਾਂ ਉਨ੍ਹਾਂ ਨੂੰ ਇਸ ਫ਼ਿਲਮ ਬਾਰੇ ਕੋਈ ਜਾਣਕਾਰੀ ਨਹੀਂ ਸੀ? ਜੇ ਉਹ 'ਐੱਮ.ਐੱਸ.ਜੀ.' ਫ਼ਿਲਮ ਰਿਲੀਜ਼ ਕਰਵਾਉਣ ਤੇ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਵਾਉਣ ਲਈ ਆਪਣੀ ਮਲਕੀਅਤ ਵਾਲੀ ਸ਼੍ਰੋਮਣੀ ਕਮੇਟੀ ਤੇ ਉਸ ਵੱਲੋਂ ਥਾਪੇ ਜਥੇਦਾਰਾਂ ਨੂੰ ਆਪਣੀ ਕੋਠੀ ਸੱਦ ਕੇ ਹੁਕਮ ਦੇ ਸਕਦੇ ਹਨ ਤਾਂ ਇਸ ਫ਼ਿਲਮ ਨੂੰ ਰੋਕਣ ਲਈ ਉਨ੍ਹਾਂ ਕੋਲੋਂ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ?

ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਵਿਵਾਦਤ ਫ਼ਿਲਮ ਦਾ ਮੁੰਬਈ ਜਾ ਕੇ ਪੋਸਟਰ ਤੇ ਪ੍ਰੋਮੋ ਰਿਲੀਜ਼ ਕੀਤਾ। ਸਿੱਖ ਸੰਗਤਾਂ ਵੱਲੋਂ ਰੋਸ ਪ੍ਰਗਟਾਉਣ 'ਤੇ ਸਫ਼ਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਰਿਲੀਜ਼ 'ਤੇ ਗਏ ਤਾਂ ਸੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਫ਼ਿਲਮ ਵਿੱਚ ਕੀ ਹੈ। ਬੀਬੀ ਜੀ ਇਹ ਦੱਸਣ ਕਿ ਕੀ ਉਹ ਆਪਣੀ ਜ਼ਿੰਦਗੀ 'ਤੇ ਕਿਸੀ ਵੱਲੋਂ ਬਣਾਈ ਗਈ ਫ਼ਿਲਮ ਦਾ ਪ੍ਰੋਮੋ ਵੀ ਅਕਸ਼ੈ ਕੁਮਾਰ ਨਾਲ ਇਵੇਂ ਹੀ ਬਿਨਾਂ ਦੇਖੇ ਰਿਲੀਜ਼ ਕਰ ਦੇਣਗੇ ਜਿਸ ਤਰ੍ਹਾਂ ਉਨ੍ਹਾਂ ਗੁਰੂ ਸਾਹਿਬ ਦੇ ਜੀਵਨ 'ਤੇ ਬਣੀ ਫ਼ਿਲਮ ਦਾ ਕੀਤਾ?

ਇਸ ਦੇ ਨਾਲ ਹੀ ਸਿੱਖ ਸੰਗਤਾਂ ਨੂੰ ਹਰਿੰਦਰ ਸਿੱਕਾ ਨਾਲ 'ਰੋਟੀ-ਬੇਟੀ ਦੀ ਸਾਂਝ' ਨਾ ਰੱਖਣ ਦੇ ਆਦੇਸ਼ ਦਾ ਕੀ ਅਰਥ ਹੈ? ਸਿੱਖ ਸੰਗਤ 'ਚੋਂ ਤਾਂ ਕੋਈ ਨਹੀਂ ਉਸ ਦੇ ਘਰ ਗਿਆ ਰੋਟੀਆਂ ਖਾਣ ਜਾਂ ਉਸ ਦੀ ਆਲੀਸ਼ਾਨ ਕੋਠੀ 'ਚ ਰਹਿਣ। ਹਾਂ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਜਥੇਦਾਰ ਜ਼ਰੂਰ ਜਾਂਦੇ ਰਹੇ ਹੋਣਗੇ।
ਤੇ ਇਸ ਤੋਂ ਵੱਡੀ ਗੱਲ ਇਹ ਕਿ ਇਸ ਸਭ 'ਚ ਉਸ ਦੀ ਬੇਟੀ ਦੀ ਕੀ ਗਲਤੀ ਹੈ? ਜੋ ਜਥੇਦਾਰ ਸਾਹਿਬ ਨੇ ਪੰਥ ਨੂੰ 'ਹਰਿੰਦਰ ਸਿੱਕਾ' ਨਾਲ 'ਰੋਟੀ-ਬੇਟੀ ਦੀ ਸਾਂਝ' ਨਾ ਰੱਖਣ ਦੀ ਗੱਲ ਕੀਤੀ ਹੈ। ਕੀ ਸਿੱਖ ਪੰਥ ਵਿੱਚ ਪਿਤਾ-ਪੁਰਖੀ ਸਮਾਜ ਦੀਆਂ ਕਮਜ਼ੋਰੀਆਂ ਦਾ ਇਹ ਪ੍ਰਗਟਾਵਾ ਨਹੀਂ? ਜਥੇਦਾਰਾਂ ਨੇ 'ਰੋਟੀ-ਬੇਟੇ ਦੀ ਸਾਂਝ' ਤੋਂ ਕਿਉਂ ਨਾ ਵਰਜਿਆ। ਕੀ ਬੇਟੀਆਂ ਨੂੰ ਇਹ ਹੱਕ ਨਹੀਂ ਕਿ ਉਹ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਕਰਕੇ ਆਜ਼ਾਦ ਜੀਵਨ ਬਤੀਤ ਕਰ ਸਕਣ? ਜਥੇਦਾਰ ਸਾਹਿਬ ਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਉਹ ਕਿਸੇ ਦੀ ਵੀ ਧੀ-ਧਿਆਣੀ ਦੇ ਸਮਾਜ ਵਿੱਚ ਵਿਚਰਨ 'ਤੇ ਪਾਬੰਦੀ ਲਾ ਸਕਣ। ਜੇ ਗਲਤੀ ਪਿਓ ਦੀ ਹੈ, ਤਾਂ ਸਜ਼ਾ ਧੀ ਕਿਉਂ ਭੁਗਤੇ? ਹਾਂ ਉਸ ਨੇ ਫ਼ਿਲਮ 'ਚ ਅਦਾਕਾਰੀ ਕੀਤੀ, ਪਰ ਉਸ ਫ਼ਿਲਮ 'ਚ ਜਿਸ ਦੀ ਸਕ੍ਰਿਪਟ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਵੀ ਕੀਤੀ ਗਈ ਤੇ ਸ਼ਲਾਘਾ ਵੀ ਕੀਤੀ ਗਈ। ਜੇ ਹੁਣ ਤੱਕ ਅਕਾਲ ਤਖਤ ਦੇ ਜਥੇਦਾਰ ਤੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਅਧਿਕਾਰੀਆਂ ਨੂੰ ਹੁਣ ਤੱਕ ਇਸ 'ਚ ਕੁਝ ਗਲਤ ਨਹੀਂ ਲੱਗਾ ਸੀ ਤਾਂ ਉਸ ਕੁੜੀ ਦਾ ਕੀ ਕਸੂਰ? ਉਹ ਤਾਂ ਇਨ੍ਹਾਂ ਨਾਲੋਂ ਕਿਤੇ ਅਣਜਾਣ ਹੈ।

ਜੋ ਗਲਤੀ 'ਸਿੱਕਾ' ਨੇ ਕੀਤੀ, ਤਾਂ ਉਸ ਵਿੱਚ ਜਥੇਦਾਰ ਸਾਹਿਬ, ਪੰਥਕ ਲੀਡਰ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਸਿੱਖ ਬੁਧੀਜੀਵੀਆਂ ਸਭ ਨੇ ਆਪੋ-ਆਪਣੀ ਭੂਮਿਕਾ ਨਿਭਾਈ। ਫਿਰ ਸਜ਼ਾ ਕੇਵਲ 'ਸਿੱਕਾ' ਨੂੰ ਹੀ ਕਿਉਂ?
----------
ਇਸ ਤੋਂ ਵੱਡੀ ਗੱਲ ਇਹ ਕਿ ਇਸ ਸਭ 'ਚ ਉਸ ਦੀ ਬੇਟੀ ਦੀ ਕੀ ਗਲਤੀ ਹੈ? ਜੋ ਜਥੇਦਾਰ ਸਾਹਿਬ ਨੇ ਪੰਥ ਨੂੰ 'ਹਰਿੰਦਰ ਸਿੱਕਾ' ਨਾਲ 'ਰੋਟੀ-ਬੇਟੀ ਦੀ ਸਾਂਝ' ਨਾ ਰੱਖਣ ਦੀ ਗੱਲ ਕੀਤੀ ਹੈ। ਕੀ ਸਿੱਖ ਪੰਥ ਵਿੱਚ ਪਿਤਾ-ਪੁਰਖੀ ਸਮਾਜ ਦੀਆਂ ਕਮਜ਼ੋਰੀਆਂ ਦਾ ਇਹ ਪ੍ਰਗਟਾਵਾ ਨਹੀਂ? ਜਥੇਦਾਰਾਂ ਨੇ 'ਰੋਟੀ-ਬੇਟੇ ਦੀ ਸਾਂਝ' ਤੋਂ ਕਿਉਂ ਨਾ ਵਰਜਿਆ। ਕੀ ਬੇਟੀਆਂ ਨੂੰ ਇਹ ਹੱਕ ਨਹੀਂ ਕਿ ਉਹ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਕਰਕੇ ਆਜ਼ਾਦ ਜੀਵਨ ਬਤੀਤ ਕਰ ਸਕਣ? ਜਥੇਦਾਰ ਸਾਹਿਬ ਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਉਹ ਕਿਸੇ ਦੀ ਵੀ ਧੀ-ਧਿਆਣੀ ਦੇ ਸਮਾਜ ਵਿੱਚ ਵਿਚਰਨ 'ਤੇ ਪਾਬੰਦੀ ਲਾ ਸਕਣ। ਜੇ ਗਲਤੀ ਪਿਓ ਦੀ ਹੈ, ਤਾਂ ਸਜ਼ਾ ਧੀ ਕਿਉਂ ਭੁਗਤੇ? 
----------
ਹੁਣ ਜਦੋਂਕਿ ਇਹ ਵੀ ਸਪਸ਼ਟ ਹੋ ਚੁੱਕਾ ਹੈ ਕਿ ਫ਼ਿਲਮ ਦੀ ਮੁੱਢਲੀ ਤਿਆਰੀ ਤੋਂ ਲੈ ਕੇ ਹਮਾਇਤ ਦੇਣ ਤੀਕ ਸ਼੍ਰੋਮਣੀ ਕਮੇਟੀ ਪ੍ਰਧਾਨ, ਸਾਬਕਾ ਤੇ ਮੌਜੂਦਾ ਮੁੱਖ ਸਕੱਤਰ, ਅਧਿਕਾਰੀ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਹੈ ਤਾਂ ਹਰਿੰਦਰ ਸਿੱਕਾ ਦੇ ਖਿਲਾਫ ਕਾਰਵਾਈ ਕਰਦਿਆਂ ਇਨ੍ਹਾਂ ਲੋਕਾਂ ਨੂੰ ਅਜਿਹੀ ਕਾਰਵਾਈ ਦੇ ਘੇਰੇ ਤੋਂ ਬਾਹਰ ਕਿਉਂ ਰੱਖਿਆ ਜਾਵੇ। ਕਮੇਟੀ ਦੇ ਇਨ੍ਹਾਂ ਜ਼ਿੰਮੇਵਾਰ ਤੇ ਦੋਸ਼ੀ ਅਧਿਕਾਰੀਆਂ ਨੂੰ ਸਿੱਖ ਪੰਥ ਅਤੇ ਕਾਨੂੰਨ ਦੇ ਕਟਿਹਰੇ ਵਿੱਚ ਕਿਉਂ ਨਾ ਖੜ੍ਹਾ ਕੀਤਾ ਜਾਵੇ? ਇਹ ਮੁੱਦਾ ਹੁਣ ਇੰਜ ਖ਼ਤਮ ਨਹੀਂ ਸਮਝਿਆ ਜਾਣਾ ਚਾਹੀਦਾ।

ਅੰਤ ਵਿੱਚ ਇਸ ਸਾਰੇ ਮਾਮਲੇ 'ਤੇ ਧਾਰਮਿਕ ਖੇਤਰ ਦੇ ਆਗੂਆਂ ਨੇ ਜਿਵੇਂ ਕਦਮ-ਕਦਮ 'ਤੇ ਆਪਣੀ ਅਣਗਹਿਲੀ ਅਤੇ ਅਨਜਾਣਤਾ ਦਾ ਪ੍ਰਗਟਾਵਾ ਕੀਤਾ ਜਾਂ ਫੇਰ ਫ਼ਰੇਬ-ਭਰੀ ਚਲਾਕੀ ਅਤੇ ਝੂਠ ਦਾ ਸਹਾਰਾ ਲਿਆ ਹੈ, ਉਸ ਸਬੰਧੀ ਸ਼ਾਇਦ ਗੁਰਬਾਣੀ ਵਿੱਚ ਦਰਜ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਆਪਣੇ ਆਪ ਵਿੱਚ ਪੂਰਨ ਵਿਆਖਿਆ ਪ੍ਰਗਟ ਕਰਦਾ ਹੈ:
ਝੂਠੁ ਨ ਬੋਲਿ ਪਾਡੇ ਸਚੁ ਕਹੀਐ॥


ਸ਼੍ਰੋਮਣੀ ਕਮੇਟੀ ਵਲੋਂ ਫ਼ਿਲਮਾਂ 'ਨਾਨਕ ਸ਼ਾਹ ਫਕੀਰ' ਅਤੇ 'ਐੱਮ.ਐੱਸ.ਜੀ.-2' ਦੀ ਰਿਲੀਜ਼ ਕਰਨ
ਲਈ ਕੀਤੇ ਗਏ ਤਰੱਦਦ ਦੀ ਗਾਥਾ ਪੜ੍ਹਨ ਲਈ ਇਥੇ ਕਲਿੱਕ ਕਰੋ 
                        

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER